Author: editor
ਹਾਕੀ ਵਰਲਡ ਕੱਪ ਦੇ ਵਰਗੀਕਰਨ ਮੁਕਾਬਲੇ ‘ਚ ਇੰਡੀਆ ਦੀ ਟੀਮ ਸਾਊਥ ਅਫਰੀਕਾ ਨੂੰ 5-2 ਗੋਲਾਂ ਦੇ ਫਰਕ ਨਾਲ ਹਰਾ ਕੇ ਸਾਂਝੇ ਤੌਰ ‘ਤੇ 9ਵਾਂ ਸਥਾਨ ‘ਤੇ ਰਹੀ ਹੈ। ਵਰਲਡ ਕੱਪ ਦਾ ਫਾਈਨਲ ਮੁਕਾਬਲਾ ਜਰਮਨੀ ਅਤੇ ਬੈਲਜੀਅਮ ਵਿਚਕਾਰ ਖੇਡਿਆ ਜਾਣਾ ਹੈ। ਇੰਡੀਆ ਨੂੰ ਛੇ ਪੈਨਲਟੀ ਕਾਰਨਰ ਮਿਲੇ ਅਤੇ ਉਸ ਨੇ ਇਕ ਨੂੰ ਗੋਲ ‘ਚ ਤਬਦੀਲ ਕੀਤਾ। ਇੰਡੀਆ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ, ਅਭਿਸ਼ੇਕ, ਸ਼ਮਸ਼ੇਰ ਸਿੰਘ, ਅਕਾਸ਼ਦੀਪ ਸਿੰਘ ਅਤੇ ਸੁਖਜੀਤ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਅਰਜਨਟੀਨਾ ਨੇ ਵੇਲਜ਼ ਨੂੰ 6-0 ਗੋਲਾਂ ਨਾਲ ਹਰਾ ਕੇ ਇੰਡੀਆ ਨਾਲ ਸਾਂਝੇ ਤੌਰ ‘ਤੇ ਨੌਵਾਂ ਸਥਾਨ ਹਾਸਲ ਕੀਤਾ। ਮਲੇਸ਼ੀਆ ਨੇ ਜਾਪਾਨ ਨੂੰ 3-2 ਨਾਲ ਹਰਾਇਆ ਤੇ ਉਹ…
ਕੈਲੀਫੋਰਨੀਆ ਸੂਬੇ ‘ਚ ਸ਼ਨੀਵਾਰ ਦੀ ਸਵੇਰ ਫਾਇਰਿੰਗ ਦੀ ਤਾਜ਼ਾ ਘਟਨਾ ‘ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਲਾਸ ਏਂਜਲਸ ਪੁਲੀਸ ਵਿਭਾਗ ਦੇ ਸਾਰਜੈਂਟ ਫ੍ਰੈਂਕ ਪ੍ਰੇਸਿਆਡੋ ਨੇ ਲਾਸ ਏਂਜਲਸ ਦੇ ਨੇੜੇ ਬੇਵਰਲੀ ਕਰੈਸਟ ‘ਚ ਦੇਰ ਰਾਤ 2:30 ਵਜੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ 7 ਲੋਕਾਂ ਨੂੰ ਗੋਲੀ ਮਾਰੀ ਗਈ ਹੈ, ਉਨ੍ਹਾਂ ‘ਚੋਂ 4 ਬਾਹਰ ਸਨ ਜਦਕਿ 3 ਮਾਰੇ ਗਏ ਵਿਅਕਤੀ ਗੱਡੀ ਦੇ ਅੰਦਰ ਸਨ। ਹਮਲੇ ਦੇ ਪੀੜਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ…
ਕੈਨੇਡਾ-ਅਮਰੀਕਾ ਬਾਰਡਰ ਨੇੜੇ ਇਕ ਬੱਸ ਦੀ ਟਰੱਕ ਨਾਲ ਟੱਕਰ ‘ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਟਰੱਕ ਨਾਲ ਟੱਕਰ ਹੋ ਗਈ। ਇਸ ਟੱਕਰ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਮੁਤਾਬਕ ਲੁਈਸਵਿਲੇ ਸ਼ਹਿਰ ਨੇੜੇ ਹਾਈਵੇਅ 37 ‘ਤੇ ਇਸ ਬੱਸ ‘ਚ 15 ਲੋਕ ਸਵਾਰ ਸਨ।…
ਅੰਮ੍ਰਿਤਸਰ ਕੈਂਟੋਨਮੈਂਟ ਥਾਣੇ ਅਧੀਨ ਫਰੈਂਡਜ਼ ਐਵੇਨਿਊ ‘ਚ ਰਹਿਣ ਵਾਲੀ ਅਮਨਮੋਲਦੀਪ ਕੌਰ ਨੂੰ ਪੰਜਾਬ ਪੁਲੀਸ ‘ਚ ਤਾਇਨਾਤ ਏ.ਐੱਸ.ਆਈ. ਦੇ ਪੁੱਤਰ ਨੇ ਇਕਪਾਸੜ ਪਿਆਰ ‘ਚ ਉਸ ਦੇ ਘਰ ‘ਚ ਵੜ ਕੇ ਤਿੰਨ ਗੋਲੀਆਂ ਮਾਰ ਦਿੱਤੀਆਂ। ਕੁੜੀ ਨੂੰ ਗੰਭੀਰ ਹਾਲਤ ‘ਚ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦਾਸਪੁਰ ਵਾਸੀ ਸਿਕੰਦਰ ਨੇ ਦੱਸਿਆ ਕਿ ਪੁਲੀਸ ਲਾਈਨ ਅੰਮ੍ਰਿਤਸਰ ‘ਚ ਤਾਇਨਾਤ ਏ.ਐੱਸ.ਆਈ. ਅਮਰਜੀਤ ਸਿੰਘ ਦਾ ਪੁੱਤਰ ਰਾਜਵਿੰਦਰ ਸਿੰਘ ਉਨ੍ਹਾਂ ਦੀ ਭਤੀਜੀ ਨੂੰ ਪਿਛਲੇ ਦੋ ਸਾਲ ਤੋਂ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ। ਇਸ ਸਬੰਧੀ ਉਨ੍ਹਾਂ ਦੀ ਭਤੀਜੀ ਕਈ ਵਾਰ ਵਿਰੋਧ ਵੀ ਕਰ ਚੁੱਕੀ…
ਕੇਂਦਰ ਨੇ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਵਾਈਸ ਨਿਊਜ਼ ਦੇ ਅਮਰੀਕਨ ਪੱਤਰਕਾਰ ਅੰਗਦ ਸਿੰਘ ਨੂੰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓ.ਸੀ.ਆਈ.) ਕਾਰਡ ਧਾਰਕ ਹੋਣ ਦੇ ਬਾਵਜੂਦ ਬਲੈਕਲਿਸਟ ਕਰ ਦਿੱਤਾ ਗਿਆ ਹੈ। ਜਸਟਿਸ ਪ੍ਰਤਿਭਾ ਐੱਮ. ਸਿੰਘ ਦੀ ਬੈਂਚ ਨੇ 7 ਦਸੰਬਰ 2022 ਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਅੰਗਦ ਵੱਲੋਂ ਪਿਛਲੇ ਸਾਲ ਅਗਸਤ ‘ਚ ਦਿੱਲੀ ਤੋਂ ਨਿਊਯਾਰਕ ਹਵਾਲੇ ਕੀਤੇ ਜਾਣ ਖ਼ਿਲਾਫ਼ ਦਾਇਰ ਮੁਕੱਦਮੇ ‘ਚ ਜਵਾਬ ਦਾਖ਼ਲ ਕੀਤਾ ਜਾਵੇ। ਉਨ੍ਹਾਂ ਨੂੰ ਵਿਸ਼ੇਸ਼ ਪਰਮਿਟ ਦੇਣ ਤੋਂ ਇਨਕਾਰ ਕਰਨ ਨੂੰ ਵੀ ਚੁਣੌਤੀ ਦਿੱਤੀ ਹੈ। ਕੇਂਦਰ ਵੱਲੋਂ ਪੇਸ਼ ਹੋਏ ਐਡਵੋਕੇਟ ਅਨੁਰਾਗ ਆਹਲੂਵਾਲੀਆ ਨੇ ਅਦਾਲਤ ਨੂੰ ਦੱਸਿਆ ਕਿ ਅੰਗਦ ਸਿੰਘ ਨੇ 1948 ਦੇ…
ਮੁਸਲਿਮ ਭਾਈਚਾਰੇ ‘ਤੇ ਕੈਨੇਡਾ ਅੰਦਰ ਹੋ ਰਹੇ ਹਮਲਿਆਂ ਨੂੰ ਲੈ ਕੇ ਟਰੂਡੋ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਆਪਣਾ ਪਹਿਲਾ ਵਿਸ਼ੇਸ਼ ਪ੍ਰਤੀਨਿਧੀ ਨਿਯੁਕਤ ਕੀਤਾ ਹੈ, ਜੋ ਦੇਸ਼ ‘ਚ ਮੁਸਲਮਾਨਾਂ ‘ਤੇ ਹਾਲ ਹੀ ‘ਚ ਹੋਏ ਹਮਲਿਆਂ ਦੀ ਲੜੀ ਤੋਂ ਬਾਅਦ ਇਕ ਸਲਾਹਕਾਰ ਵਜੋਂ ਕੰਮ ਕਰੇਗਾ। ਇਸ ਨਿਯੁਕਤੀ ਸਬੰਧੀ ਟਰੂਡੋ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਇਸਲਾਮੋਫੋਬੀਆ, ਪ੍ਰਣਾਲੀਗਤ ਨਸਲਵਾਦ, ਨਸਲੀ ਵਿਤਕਰੇ ਅਤੇ ਧਾਰਮਿਕ ਅਸਹਿਣਸ਼ੀਲਤਾ ਵਿਰੁੱਧ ਲੜਾਈ ਦਾ ਸਮਰਥਨ ਕਰਨ ਲਈ ਸਰਕਾਰ ਦੁਆਰਾ ਵਿਸ਼ੇਸ਼ ਪ੍ਰਤੀਨਿਧੀ ਅਮੀਰਾ ਅਲਘਵੇਬੀ ਨੂੰ ਇਕ ਸਲਾਹਕਾਰ ਅਤੇ ਮਾਹਿਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪਿਛਲੇ ਕੁਝ ਸਾਲਾਂ ‘ਚ ਕੈਨੇਡਾ ‘ਚ ਮੁਸਲਿਮ ਭਾਈਚਾਰੇ ਨੂੰ…
ਪੰਜਾਬੀ ਮੂਲ ਦੀ ਚੰਡੀਗੜ੍ਹ ਜਨਮੀ ਪ੍ਰਸਿੱਧ ਇੰਡੋ-ਅਮਰੀਕਨ ਅਟਾਰਨੀ ਹਰਮੀਤ ਢਿੱਲੋਂ ‘ਰਿਪਬਲਿਕਨ ਨੈਸ਼ਨਲ ਕਮੇਟੀ’ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਨਹੀਂ ਜਿੱਤ ਸਕੀ। ਹਾਈ-ਪ੍ਰੋਫਾਈਲ ਚੋਣਾਂ ‘ਚ ਰੋਨਾ ਮੈਕਡੈਨੀਅਲ ਨੂੰ ਇਕ ਵਾਰ ਫਿਰ ਆਰ.ਐੱਨ.ਸੀ. ਦੀ ਪ੍ਰਧਾਨ ਵਜੋਂ ਚੁਣਿਆ ਗਿਆ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੀ ਜਾਂਦੀ ਮੈਕਡਨੀਅਲ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਗੁਪਤ ਮਤਦਾਨ ਰਾਹੀਂ ਹੋਈਆਂ ਚੋਣਾਂ ‘ਚ ਉਨ੍ਹਾਂ ਨੂੰ 111 ਵੋਟਾਂ ਮਿਲੀਆਂ ਜਦੋਂ ਕਿ ਹਰਮੀਤ ਢਿੱਲੋਂ ਨੂੰ 51 ਵੋਟਾਂ ਮਿਲੀਆਂ। ਇਨ੍ਹਾਂ ਚੋਣਾਂ ਨੇ ਰਿਪਬਲਿਕਨ ਪਾਰਟੀ ‘ਚ ਵਧ ਰਹੀ ਅੰਦਰੂਨੀ ਵੰਡ ਦਾ ਪਰਦਾਫਾਸ਼ ਕਰ ਦਿੱਤਾ ਹੈ, ਜੋ 2024 ਦੀਆਂ ਅਮਰੀਕਨ ਰਾਸ਼ਟਰਪਤੀ ਚੋਣਾਂ ‘ਚ ਉਸਦੀ ਸੰਭਾਵਨਾ ਨੂੰ ਪ੍ਰਭਾਵਿਤ ਕਰ ਸਕਦਾ ਹੈ।…
ਬੇਹੱਦ ਸਾਧਾਰਨ ਪਰਿਵਾਰ ‘ਚੋਂ ਇਕ ਮੋਬਾਈਲ ਠੀਕ ਕਰਨ ਵਾਲੇ ਲਾਭ ਸਿੰਘ ਉਗੋਕੇ ਨੂੰ ਲੋਕਾਂ ਨੇ ਉਦੋਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਵਿਧਾਇਕ ਬਣਾਇਆ ਪਰ ਇਹ ਵਿਧਾਇਕ ਹੁਣ ਆਪਣੀ ਬੋਲੀ ਅਤੇ ਧਮਕੀਆਂ ਦੇਣ ਵਾਲੀ ਵੀਡੀਓ ਵਾਇਰਲ ਹੋਣ ਕਰਕੇ ਵਿਵਾਦਾਂ ‘ਚ ਆ ਗਿਆ ਹੈ। ਘਟਨਾ ਸ਼ਹਿਣਾ ਦੀ ਹੈ ਜਿਥੇ ਜ਼ਿਲ੍ਹਾ ਬਰਨਾਲਾ ਦੇ ਰਾਖਵਾਂ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਨੂੰ ਲੈ ਕੇ ਪਿੰਡ ਸ਼ਹਿਣਾ ਦੀ ਪੰਚਾਇਤ, ਪਿੰਡ ਵਾਸੀਆਂ ਸਮੇਤ ਔਰਤਾਂ ਨੇ ਇਸਦਾ ਵਿਰੋਧ ਕਰ ਦਿੱਤਾ। ਉਥੇ ਹੀ ਸਰਕਾਰੀ ਹਸਪਤਾਲ ਦੇ ਬਾਹਰ ਗੇਟ ਸਾਹਮਣੇ…
ਲੰਘੇ ਸਾਲ ਦੇ ਨਵੰਬਰ ਮਹੀਨੇ ‘ਚ ਕੈਨੇਡਾ ਦੇ ਲਗਭਗ ਹਰੇਕ ਸੈਕਟਰ ‘ਚ 20,700 ਨੌਕਰੀਆਂ ਘਟ ਕੇ 8,50,300 ਅਸਾਮੀਆਂ ਰਹਿ ਗਈਆਂ ਹਨ। ਕੈਨੇਡਾ ਦੀ ਕੌਮੀ ਅੰਕੜਾ ਏਜੰਸੀ ਨੇ ਕਿਹਾ ਕਿ ਮਈ ਮਹੀਨੇ ਇਹ ਅੰਕੜਾ 10 ਲੱਖ ਨਾਲ ਆਪਣੇ ਸਿਖਰ ‘ਤੇ ਸੀ। ਇਕ ਰਿਪੋਰਟ ‘ਚ ਅੰਕੜਾ ਦਫ਼ਤਰ ਕੈਨੇਡਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੇਸ਼ੇਵਰ, ਵਿਗਿਆਨਕ ਤੇ ਤਕਨੀਕੀ ਸੇਵਾਵਾਂ ਦੇ ਨਾਲ ਨਾਲ ਸਿਹਤ ਸੰਭਾਲ ਤੇ ਸਮਾਜਿਕ ਸਹਾਇਤਾ ਵਾਲੇ ਸੈਕਟਰਾਂ ‘ਚ ਨੌਕਰੀਆਂ ‘ਚ ਤੇਜ਼ੀ ਨਾਲ ਨਿਘਾਰ ਵੇਖਣ ਨੂੰ ਮਿਲਿਆ ਹੈ। ਉਸਾਰੀ ਸੈਕਟਰ ‘ਚ ਨੌਕਰੀਆਂ ਵਧੀਆਂ ਹਨ ਜਦੋਂਕਿ ਨਿਵਾਸ ਤੇ ਖੁਰਾਕ ਸੇਵਾਵਾਂ, ਰਿਟੇਲ ਟਰੇਡ ਤੇ ਮੈਨੂਫੈਕਚਰਿੰਗ ‘ਚ ਥੋੜ੍ਹਾ ਬਦਲਾਅ ਆਇਆ ਹੈ। ਜੌਬ ਵੈਕੇਂਸੀ…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਸਰਕਾਰੀ ਮਿਹਰਬਾਨੀ ਵਿਰੁੱਧ ਹਾਈ ਕੋਰਟ ਜਾਣ ਦਾ ਫ਼ੈਸਲਾ ਲਿਆ ਹੈ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਕਮੇਟੀ ਨੇ ਕਤਲ ਤੇ ਬਲਾਤਕਾਰ ਦੇ ਦੋਸ਼ਾਂ ‘ਚ ਸਜ਼ਾ ਭੁਗਤ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਸਰਪ੍ਰਸਤੀ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਵਿਰੁੱਧ ਹਾਈ ਕੋਰਟ ‘ਚ ਰਿਟ ਪਟੀਸ਼ਨ ਪਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪੈਰੋਲ ‘ਤੇ ਆਏ ਰਾਮ ਰਹੀਮ ਨੂੰ ਸੂਬਾ ਮਹਿਮਾਨ ਵਜੋਂ ਸੱਦਣਾ ਨਿਆਂਪਾਲਿਕਾ ਦੀ ਵੱਡੀ ਤੌਹੀਨ ਹੈ ਅਤੇ ਇਸ…