Author: editor
ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਇਆ ਜਾ ਰਿਹਾ ਹੈ। ਹਾਲਾਂਕਿ ਅਜੇ ਇਸ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਇਹ ਤੈਅ ਕਰ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਦੋ ਵਾਰ ਸੰਸਦ ਮੈਂਬਰ ਅਤੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ। ਕਾਂਗਰਸ ਤੋਂ ਬਾਹਰ ਹੋਣ ਤੋਂ ਬਾਅਦ ਪਿਛਲੀਆਂ ਚੋਣਾਂ ‘ਚ ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਸੀ। ਕੈਪਟਨ ਅਮਰਿੰਦਰ ਹੁਣ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਧੀ ਜੈਇੰਦਰ ਕੌਰ ਪੰਜਾਬ ਭਾਜਪਾ ਦੀ ਉਪ-ਪ੍ਰਧਾਨ ਹੈ। ਪਾਰਟੀ ਦੇ ਕੇਂਦਰੀ ਅਤੇ ਪ੍ਰਦੇਸ਼ ਪੱਧਰ ਦੇ…
ਅਮਰੀਕਨ ਖਿਡਾਰੀ ਟਾਮੀ ਪਾਲ ਨੂੰ ਹਰਾ ਕੇ ਸਰਬੀਆ ਦਾ ਚੌਥਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ‘ਚ ਪ੍ਰਵੇਸ਼ ਕਰ ਗਿਆ ਹੈ। ਹੁਣ ਉਹ ਐਤਵਾਰ ਨੂੰ ਤੀਜਾ ਦਰਜਾ ਪ੍ਰਾਪਤ ਸਟੇਫਾਨੋਸ ਸਿਤਸਿਪਾਸ ਦੇ ਸਾਹਮਣੇ ਹੋਵੇਗਾ। ਜੋਕੋਵਿਚ ਇਸ ਤਰ੍ਹਾਂ ਮੈਲਬੋਰਨ ਪਾਰਕ ‘ਚ 10ਵੀਂ ਚੈਂਪੀਅਨਸ਼ਿਪ ਤੇ 22ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ ਇਕ ਮੈਚ ਦੂਰ ਹੈ। ਜੋਕੋਵਿਚ ਸੈਮੀਫਾਈਨਲ ‘ਚ ਸ਼ੁਰੂ ‘ਚ ਲੜਖੜਾਇਆ ਪਰ ਉਸ ਨੇ ਆਸਟਰੇਲੀਅਨ ਓਪਨ ‘ਚ ਲਗਾਤਾਰ ਜਿੱਤਣ ਦੀ ਲੈਅ 27 ਮੈਚ ਕਰ ਲਈ ਜਿਹੜੀ 1968 ਤੋਂ ਸ਼ੁਰੂ ਓਪਨ ਯੁੱਗ ‘ਚ ਸਭ ਤੋਂ ਲੰਬੀ ਹੈ। ਹਾਲਾਂਕਿ ਇਸ ਜਿੱਤ ਦੀ ਲੈਅ ‘ਚ ਇਕ ਸਾਲ ਪਹਿਲਾਂ…
ਅਮਰੀਕਾ ਦੇ ਮੈਮਫਿਸ ‘ਚ ਟਾਇਰ ਨਿਕੋਲਸ ਨੂੰ ਕੁੱਟਣ ਦੀ ਅਮਰੀਕਨ ਪੁਲੀਸ ਦੀਆਂ ਸ਼ੁੱਕਰਵਾਰ ਨੂੰ ਭਿਆਨਕ ਵੀਡੀਓਜ਼ ਫੁਟੇਜ ਜਾਰੀ ਹੋਣ ਤੋਂ ਬਾਅਦ ਅਮਰੀਕਾ ਦੇ ਸ਼ਹਿਰਾਂ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਜੋ ਹੋਰ ਭੜਕ ਸਕਦੇ ਹਨ। ਪੁਲੀਸ ਵੱਲੋਂ ਕੀਤੀ ਗਈ ਇਸ ਕੁੱਟਮਾਰ ‘ਚ ਨਿਕੋਲਸ ਦੀ ਮੌਤ ਹੋ ਗਈ ਸੀ। ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਮੈਮਫਿਸ ਸ਼ਹਿਰ ਨੇ ਸ਼ੁੱਕਰਵਾਰ ਨੂੰ ਚਾਰ ਵੀਡੀਓ ਜਾਰੀ ਕੀਤੀਆਂ ਜਿਸ ‘ਚ ਪੁਲੀਸ ਅਫ਼ਸਰਾਂ ਨੂੰ 29 ਸਾਲਾ ਗੈਰ ਗੋਰੇ ਵਿਅਕਤੀ ਨਿਕੋਲਸ ਨੂੰ ਲੱਤਾਂ ਮਾਰਦੇ ਅਤੇ ਕੁੱਟਦੇ ਹੋਏ ਦਿਖਾਇਆ ਗਿਆ। ਉਥੇ ਹੀ ਟਾਇਰ ਨਿਕੋਲਸ ਦੀ ਮੌਤ ਦੇ ਮਾਮਲੇ ‘ਚ 5 ਅਫਸਰਾਂ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।…
ਇਜ਼ਰਾਈਲ ਵੱਲੋਂ ਪੱਛਮੀ ਕੰਢੇ ‘ਤੇ ਕੀਤੇ ਗਏ ਹਮਲੇ ‘ਚ 9 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਖ਼ਿੱਤੇ ‘ਚ ਤਣਾਅ ਵਧ ਗਿਆ ਹੈ। ਗਾਜ਼ਾ ਕੱਟੜਵਾਦੀਆਂ ਵੱਲੋਂ ਸ਼ੁੱਕਰਵਾਰ ਨੂੰ ਰਾਕੇਟ ਦਾਗ਼ੇ ਗਏ ਜਦਕਿ ਇਜ਼ਰਾਈਲ ਨੇ ਹਵਾਈ ਹਮਲੇ ਕੀਤੇ। ਬੀਤੇ ਦੋ ਦਹਾਕਿਆਂ ‘ਚ ਇਹ ਸਭ ਤੋਂ ਵੱਡਾ ਘਾਤਕ ਹਮਲਾ ਮੰਨਿਆ ਜਾ ਰਿਹਾ ਹੈ। ਇਜ਼ਰਾਈਲ ‘ਤੇ ਪੰਜ ਰਾਕੇਟ ਦਾਗ਼ੇ ਗਏ ਸਨ ਜਿਨ੍ਹਾਂ ‘ਚੋਂ ਤਿੰਨ ਨੂੰ ਰਾਹ ‘ਚ ਹੀ ਸੁੱਟ ਲਿਆ ਗਿਆ ਜਦਕਿ ਇਕ ਖੁੱਲ੍ਹੇ ਇਲਾਕੇ ਅਤੇ ਦੂਜਾ ਗਾਜ਼ਾ ਅੰਦਰ ਡਿੱਗਿਆ। ਇਜ਼ਰਾਈਲ ਵੱਲੋਂ ਹਮਾਸ ਦੇ ਰਾਕੇਟ ਬਣਾਉਣ ਵਾਲੇ ਤਹਿਖਾਨਿਆਂ ਅਤੇ ਦਹਿਸ਼ਤੀ ਸਿਖਲਾਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਹੇਠਲੀ ਇਜ਼ਰਾਇਲੀ ਸਰਕਾਰ…
ਇੰਡੀਆ ਦੇ ਗ੍ਰਹਿ ਮੰਤਰਾਲੇ ਵੱਲੋਂ ਹਾਲ ਹੀ ‘ਚ ਅੱਤਵਾਦੀ ਐਲਾਨੇ ਕੈਨੇਡਾ ਰਹਿੰਦੇ ਗੈਂਗਸਟਰ ਅਰਸ਼ ਡਾਲਾ ਦੇ ਨਾਂ ‘ਤੇ ਜਗਰਾਉਂ ਦੇ ਇਕ ਵਪਾਰੀ ਤੋਂ ਫਿਰੌਤੀ ਲੈਣ ਆਏ ਦੋ ਨੌਜਵਾਨਾਂ ਦੀ ਇਥੇ ਪੁਲੀਸ ਨਾਲ ਮੁੱਠਭੇੜ ਹੋ ਗਈ। ਪੁਲੀਸ ਵੱਲੋਂ ਕੀਤੀ ਗੋਲੀਬਾਰੀ ‘ਚ ਮੋਟਰ ਸਾਈਕਲ ‘ਤੇ ਸਵਾਰ ਇਕ ਮੁਲਜ਼ਮ ਦੀ ਲੱਤ ‘ਚ ਗੋਲੀ ਵੱਜੀ ਹੈ ਜਦਕਿ ਦੂਜਾ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ। ਇਥੋਂ ਦੇ ਨਹਿਰੂ ਮਾਰਕੀਟ ‘ਚ ਥੋਕ ਦੇ ਕਰਿਆਨਾ ਵਪਾਰੀ ਭਰਾਵਾਂ ਤੋਂ ਫੋਨ ‘ਤੇ ਅਰਸ਼ ਡਾਲਾ ਦੇ ਨਾਂ ‘ਤੇ 30 ਲੱਖ ਦੀ ਫਿਰੌਤੀ ਮੰਗੀ ਗਈ ਸੀ। ਕਈ ਵਾਰ ਫੋਨ ਆਉਣ ‘ਤੇ ਅਖੀਰ ਡੇਢ ਲੱਖ ਰੁਪਏ ਦੇਣ ਦੀ ਗੱਲ ਤੈਅ…
ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ‘ਚ ਪ੍ਰਦਰਸ਼ਨਕਾਰੀ ਪੁਲੀਸ ਅਧਿਕਾਰੀਆਂ ਨੇ ਏਅਰਪੋਰਟ ‘ਤੇ ਧਾਵਾ ਬੋਲ ਦਿੱਤਾ ਅਤੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੂੰ ਬੰਧਕ ਬਣਾ ਲਿਆ। ਰੇਡੀਓ ਟੈਲੀ ਮੈਟਰੋਨੋਮ ਬ੍ਰਾਡਕਾਸਟਰ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਰਿਪੋਰਟਾਂ ਦੇ ਅਨੁਸਾਰ ਬੁੱਧਵਾਰ ਨੂੰ ਲਿਆਨਕੋਰਟ ‘ਚ ਪੁਲੀਸ ਹੈੱਡਕੁਆਰਟਰ ‘ਤੇ ਹਥਿਆਰਬੰਦ ਸਮੂਹਾਂ ਦੁਆਰਾ ਕੀਤੇ ਗਏ ਹਮਲੇ ‘ਚ ਛੇ ਅਧਿਕਾਰੀਆਂ ਦੀ ਮੌਤ ਲਈ ਪੁਲੀਸ ਪ੍ਰਧਾਨ ਮੰਤਰੀ ਹੈਨਰੀ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਵੀਰਵਾਰ ਨੂੰ ਪੂਰੇ ਪੋਰਟ-ਓ-ਪ੍ਰਿੰਸ ‘ਚ ਟਾਇਰ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਦੇ ਏਅਰਪੋਰਟਵੱਲ ਮਾਰਚ ਕੀਤਾ, ਜਿੱਥੇ ਹੈਨਰੀ ਅਰਜਨਟੀਨਾ ‘ਚ ਇਕ ਸੰਮੇਲਨ ‘ਚ ਸ਼ਾਮਲ ਹੋਣ ਤੋਂ ਬਾਅਦ ਪਹੁੰਚੇ ਸਨ। ਕਿਹਾ ਜਾਂਦਾ…
ਮੈਕਸੀਕੋ ‘ਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਨ ਸਰਹੱਦ ਨੇੜੇ ਇਕ ਹਾਈਵੇਅ ‘ਤੇ ਗੁਆਟੇਮਾਲਾ ਦੇ 57 ਮੁੰਡੇ-ਕੁੜੀਆਂ ਇਕ ਟਰੱਕ ਟਰੇਲਰ ‘ਚ ਮਿਲੇ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ 43 ਮੁੰਡੇ ਅਤੇ 14 ਕੁੜੀਆਂ ਟਰੱਕ ਟਰੇਲਰ ‘ਚ ਸਵਾਰ ਸਨ ਅਤੇ ਉਨ੍ਹਾਂ ਨਾਲ ਅੱਠ ਪੁਰਸ਼, ਇਕ ਔਰਤ ਅਤੇ ਉਸਦੀ ਧੀ ਵੀ ਸਵਾਰ ਸੀ। ਸਾਰੇ ਗੱਭਰੂ ਮੁੰਡੇ-ਕੁੜੀਆਂ ਇਕੱਲੇ ਸਨ, ਮਤਲਬ ਕਿ ਉਨ੍ਹਾਂ ਨਾਲ ਕੋਈ ਰਿਸ਼ਤੇਦਾਰ ਜਾਂ ਮਾਪੇ ਨਹੀਂ ਸਨ। ਟੈਕਸਾਸ ਦੇ ਐਲ ਪਾਸੋ ਤੋਂ ਪਾਰ ਉੱਤਰੀ ਸਰਹੱਦੀ ਸ਼ਹਿਰ ਸਿਉਦਾਦ ਜੁਆਰੇਜ਼ ਵੱਲ ਜਾਣ ਵਾਲੇ ਹਾਈਵੇਅ ‘ਤੇ ਵਾਹਨ ਨੂੰ ਜਾਂਚ ਲਈ ਰੋਕਿਆ ਗਿਆ ਸੀ। ਜਾਂਚ ਮਗਰੋਂ ਗੱਡੀ ਦੇ ਡਰਾਈਵਰ ਨੂੰ ਹਿਰਾਸਤ ‘ਚ ਲੈ…
ਇੰਡੀਆ ਦੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੇ ਜੋੜੀਦਾਰ ਹਮਵਤਨ ਰੋਹਨ ਬੋਪੰਨਾ ਨੂੰ ਸ਼ੁੱਕਰਵਾਰ ਨੂੰ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ‘ਚ ਮਿਕਸਡ ਡਬਲਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਸਾਨੀਆ ਦਾ ਆਪਣੇ ਗਰੈਂਡ ਸਲੈਮ ਕਰੀਅਰ ਦਾ ਅੰਤ ਖ਼ਿਤਾਬ ਨਾਲ ਕਰਨ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਸਾਨੀਆ ਅਤੇ ਬੋਪੰਨਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਰੋਡੇ ਲੇਵਰ ਏਰੇਨਾ ‘ਚ ਖੇਡੇ ਗਏ ਫਾਈਨਲ ‘ਚ ਲੁਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਦੀ ਬ੍ਰਾਜ਼ੀਲੀਅਨ ਜੋੜੀ ਤੋਂ 6-7 (2) 2-6 ਨਾਲ ਹਾਰ ਗਈ। ਖੇਡ ਦੀ ਸਮਾਪਤੀ ਤੋਂ ਬਾਅਦ ਸਾਨੀਆ ਨੇ ਬ੍ਰਾਜ਼ੀਲ ਦੀ ਜੋੜੀ ਨੂੰ ਜਿੱਤ ਲਈ ਵਧਾਈ ਦਿੱਤੀ, ਪਰ ਜਦੋਂ ਉਹ ਆਪਣੇ ਸਫ਼ਰ ਬਾਰੇ…
ਹਾਕੀ ਵਰਲਡ ਕੱਪ ‘ਚ 9ਵੇਂ ਤੋਂ 16ਵੇਂ ਸਥਾਨ ਲਈ ਵਰਗੀਕਰਣ ਮੈਚਾਂ ‘ਚ ਇੰਡੀਆ ਦਾ ਸਾਹਮਣਾ ਜਾਪਾਨ ਨਾਲ ਹੋਇਆ। ਮੈਚ ‘ਚ ਇੰਡੀਆ ਨੇ ਜਾਪਾਨ ਨੂੰ 8-0 ਨਾਲ ਹਰਾ ਦਿੱਤਾ। ਇੰਡੀਆ ਵੱਲੋਂ ਮਨਦੀਪ ਸਿੰਘ ਤੇ ਅਭਿਸ਼ੇਕ ਨੇ ਗੋਲ ਕੀਤੇ। ਇੰਡੀਆ ਵੱਲੋਂ ਵਿਵੇਕ ਸਾਗਰ ਪ੍ਰਸਾਦ ਨੇ ਤੀਜਾ ਗੋਲ ਕੀਤਾ। ਇਸ ਤੋਂ ਬਾਅਦ ਅਭਿਸ਼ੇਕ ਨੇ ਇੰਡੀਆ ਲਈ ਚੌਥਾ ਗੋਲ ਕੀਤਾ। ਆਖਰੀ ਸਮੇਂ ‘ਚ ਹਰਮਨਪ੍ਰੀਤ ਨੇ ਪੰਜਵਾਂ ਤੇ ਮਨਪ੍ਰੀਤ ਨੇ 6ਵਾਂ ਗੋਲ ਕੀਤਾ। ਹਰਮਨਪ੍ਰੀਤ ਨੇ 7ਵਾਂ ਗੋਲ ਕਰਕੇ ਇੰਡੀਆ ਨੂੰ ਜਾਪਾਨ ਖ਼ਿਲਾਫ਼ 7-0 ਦੀ ਅਜੇਤੂ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਸੁਖਜੀਤ ਸਿੰਘ ਨੇ ਆਖਰੀ ਪਲਾਂ ‘ਚ 8ਵਾਂ ਗੋਲ ਕੀਤਾ। ਇਸ ਤਰ੍ਹਾਂ ਮੈਚ ‘ਚ ਇੰਡੀਆ…
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ 26 ਜਨਵਰੀ ਗਣਤੰਤਰ ਦਿਵਸ ‘ਤੇ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ ਰਿਹਾਅ ਨਹੀਂ ਹੋਏ। ਉਨ੍ਹਾਂ ਦੇ ਹਮਾਇਤੀ ਵੱਡੀ ਗਿਣਤੀ ‘ਚ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਕਈ ਰਸਤੇ ‘ਚੋਂ ਮੁੜੇ। ਥਾਂ-ਥਾਂ ਸਵਾਗਤੀ ਬੋਰਡ ਵੀ ਲਾ ਦਿੱਤੇ ਗਏ ਸਨ ਅਤੇ ਬੀਤੀ ਰਾਤ ਬਕਾਇਦਾ ਨਵਜੋਤ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਰੂਟ ਪਲਾਨ ਵੀ ਜਾਰੀ ਕੀਤਾ ਗਿਆ ਸੀ। ਪਰ ਅੱਜ ਗਣਤੰਤਰ ਦਿਵਸ ਮੌਕੇ ਇਹ ਤਿਆਰੀਆਂ ਉਵੇਂ ਹੀ ਰਹਿ ਗਈਆਂ। ਇਸ ‘ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਖ਼ੁਦ ਇਕ ਟਵੀਟ ਰਾਹੀਂ ਇਸ ਦਾ ਖੁਲਾਸਾ ਕਰਨ ਦੇ ਨਾਲ ਸਰਕਾਰ ‘ਤੇ ਹਮਲਾ…