Author: editor
ਮਿਨਹਾਸ ਬਰੂਅਰੀਜ਼ ਐਂਡ ਡਿਸਟਿਲਰੀ ਦੀ ਮਾਲਕ ਪੰਜਾਬੀ ਮੂਲ ਦੀ ਮਨਜੀਤ ਮਿਨਹਾਸ ਨੂੰ ਵੱਡਾ ਸਨਮਾਨ ਮਿਲਿਆ ਹੈ। ਉਨ੍ਹਾਂ ਨੂੰ ਕੈਨੇਡੀਅਨ ਆਰਮਡ ਫੋਰਸਿਜ਼ ਅਤੇ ਕਵੀਨਸ ਓਨ ਰਾਈਫਲਜ਼ ਆਫ ਕੈਨੇਡਾ ਦੇ ਆਨਰੇਰੀ ਲੈਫਟੀਨੈਂਟ ਕਰਨਲ ਵਜੋਂ ਨਿਯੁਕਤ ਕੀਤਾ ਗਿਆ ਹੈ। ਮਨਜੀਤ ਮਿਨਹਾਸ ਨੇ ਖੁਦ ਵੀ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸਮੇਤ ਸਾਂਝੀ ਕੀਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ‘ਕੈਨੇਡੀਅਨ ਆਰਮਡ ਫੋਰਸਿਜ਼ ਅਤੇ ਕਵੀਨਜ਼ ਓਨ ਰਾਈਫਲਜ਼ ਆਫ ਕੈਨੇਡਾ ਲਈ ਨਵੇਂ ਆਨਰੇਰੀ ਲੈਫਟੀਨੈਂਟ ਕਰਨਲ ਵਜੋਂ ਨਿਯੁਕਤ ਕੀਤੇ ਜਾਣ ‘ਤੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ।’ ਉਨ੍ਹਾਂ ਨੂੰ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਵੀ ਵਧਾਈ ਦਿੱਤੀ ਹੈ। ਅਨੀਤਾ ਅਨੰਦ ਨੇ ਕੁਝ…
ਜਲੰਧਰ ਦੇ ਲਤੀਫਪੁਰਾ ‘ਚ ਢਾਹੇ ਗਏ ਘਰਾਂ ਨੂੰ ਲੈ ਕੇ ਬਣੇ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਨਾਲ ਪੁਲੀਸ ਨੇ ਅੱਜ ਧੱਕਾਮੁੱਕੀ ਕੀਤੀ। ਇਹ ਲੋਕ ਗਣਤੰਤਰ ਦਿਵਸ ਮੌਕੇ ਰੋਸ ਵਜੋਂ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕਰਰਹੇ ਸਨ। ਲਤੀਫਪੁਰਾ ਦੇ ਪੀੜਤਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਪੁਲੀਸ ਨੇ ਸਖਤ ਨਾਕਾਬੰਦੀ ਕੀਤੀ ਹੋਈ ਸੀ। ਇਹ ਲੋਕ ਕਾਲੇ ਝੰਡੇ ਫੜ ਕੇ ਜਿਵੇਂ ਹੀ ਚੱਲਣਗੇ ਤਾਂ ਪੁਲੀਸ ਨੇ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ। ਮੋਰਚੇ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਤਰਸੇਮ ਸਿੰਘ ਵਿੱਕੀ ਜੈਨਪੁਰ ਨੇ ਦੱਸਿਆ ਕਿ ਇਸ ਦਾ…
ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ‘ਚ ਸਿਆਸਤ ਤੇਜ਼ ਹੋ ਗਈ ਹੈ। ਦਰਅਸਲ 26 ਜਨਵਰੀ ਨੂੰ ਸਿੱਧੂ ਦੀ ਰਿਹਾਈ ਲਗਪਗ ਪੱਕੀ ਮੰਨੀ ਜਾ ਰਹੀ ਸੀ। ਸਿੱਧੂ ਖੇਮੇ ਨੇ ਤਾਂ ਸਵਾਗਤ ਦੀਆਂ ਤਿਆਰੀਆਂ ਤਕ ਕਰ ਲਈਆਂ ਸਨ। ਜਗ੍ਹਾ-ਜਗ੍ਹਾ ਸਵਾਗਤੀ ਬੋਰਡ ਲੱਗ ਗਏ ਸੀ। ਇਥੋਂ ਤਕ ਕਿ ਸਿੱਧੂ ਸਮਰਥਕ ਵੀ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਸਨ। ਪਰ ਜਦੋਂ ਉਨ੍ਹਾਂ ਸਮੇਤ 51 ਕੈਦੀਆਂ ਦੀ ਰਿਹਾਈ ਦੀ ਫਾਈਲ ਰਾਜਪਾਲ ਕੋਲ ਨਾ ਪੁੱਜਣ ਦੀ ਖਬਰ ਆਈ ਤਾਂ ਸਾਰੇ ਮਾਯੂਸ ਹੋ ਗਏ। ਸ਼ਮਸ਼ੇਰ ਸਿੰਘ ਦੂਲੋ ਸਮੇਤ ਸਿੱਧੂ ਸਮਰਥਕਾਂ ਵੱਲੋਂ ਨਵਜੋਤ ਸਿੱਧੂ ਦੀ ਪਟਿਆਲਾ ਰਿਹਾਇਸ਼ ‘ਤੇ ਪ੍ਰੈੱਸ ਕਾਨਫੰਰਸ ਕੀਤੀ ਗਈ। ਇਸ ਦੌਰਾਨ ਦੂਲੋ ਨੇ…
ਇੰਡੀਆ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਤੇ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਇਤਿਹਾਸਕ ਸ਼ਸ਼ਤਰਾਂ ਦੇ ਦਰਸ਼ਨ ਵੀ ਕੀਤੇ। ਕੇਂਦਰੀ ਮੰਤਰੀ ਨੇ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਪੰਜਾਬ ਦੇ ਮਸਲਿਆਂ ਬਾਰੇ ਚਰਚਾ ਕੀਤੀ। ਸ਼ੇਖਾਵਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਤਹਿਤ ਇਥੇ ਤਖ਼ਤ ਸਾਹਿਬ ਵਿਖੇ ਲਗਾਏ ਗਏ ਕਾਊਂਟਰ ‘ਤੇ ਪਹੁੰਚ ਕੇ…
ਅਮਰੀਕਾ ਦੀ ਦੇਸੀਰਾ ਕ੍ਰਾਜ਼ਿਕ ਅਤੇ ਇੰਗਲੈਂਡ ਦੇ ਨੀਲ ਸਕੁਪਸਕੀ ਨੂੰ ਹਰਾ ਕੇ ਇੰਡੀਆ ਦੀ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋੜੀ ਨੇ ਆਸਟਰੇਲੀਅਨ ਓਪਨ 2023 ਦੇ ਮਿਕਸਡ ਡਬਲਜ਼ ਸੈਮੀਫਾਈਨਲ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਆਪਣੇ ਸ਼ਾਨਦਾਰ ਕਰੀਅਰ ਦਾ ਆਖ਼ਰੀ ਗ੍ਰੈਂਡ ਸਲੈਮ ਖੇਡ ਰਹੀ ਸਾਨੀਆ ਨੇ ਮਾਰਗਰੇਟ ਕੋਰਟ ਏਰੀਨਾ ‘ਤੇ ਇਕ ਘੰਟਾ 52 ਮਿੰਟ ਤੱਕ ਚੱਲੇ ਮੈਚ ‘ਚ ਤੀਜਾ ਦਰਜਾ ਪ੍ਰਾਪਤ ਸਕੁਪਸਕੀ ਅਤੇ ਕ੍ਰਾਵਜ਼ਿਕ ਨੂੰ 7-6 (7/5), 6-7 (5/7) 10-6 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਜੋੜੀ ਨੂੰ ਕੁਆਰਟਰ ਫਾਈਨਲ ‘ਚ ਜੇਲੇਨਾ ਓਸਤਾਪੇਂਕੋ ਅਤੇ ਡੇਵਿਡ ਵੇਗਾ ਹਰਨਾਂਡੇਜ਼ ਤੋਂ ਵਾਕਓਵਰ ਮਿਲਿਆ ਸੀ। ਸਾਨੀਆ ਅਤੇ ਬੋਪੰਨਾ ਦੀ ਜੋੜੀ ਨੇ 2017 ‘ਚ ਫ੍ਰੈਂਚ…
ਜੇਰੇਮੀ ਹੈਵਾਰਡ ਦੇ ਸ਼ਾਨਦਾਰ ਦੋ ਗੋਲਾਂ ਦੀ ਬਦੌਲਤ ਤਿੰਨ ਵਾਰ ਦੀ ਵਰਲਡ ਚੈਂਪੀਅਨ ਆਸਟਰੇਲੀਆ ਦੀ ਟੀਮ ਨੇ ਸਪੇਨ ਨੂੰ 4-3 ਨਾਲ ਹਰਾ ਕੇ ਹਾਕੀ ਵਰਲਡ ਕੱਪ ਦੇ ਸੈਮੀਫਾਈਨਲ ‘ਚ ਥਾਂ ਪੱਕੀ ਕੀਤੀ। ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਮੈਚ ਵਿਚ ਸਪੈਨਿਸ਼ ਟੀਮ ਇਕ ਸਮੇਂ 2-0 ਨਾਲ ਬੜ੍ਹਤ ਬਣਾ ਕੇ ਚੰਗੀ ਸਥਿਤੀ ‘ਚ ਸੀ ਪਰ ਆਸਟਰੇਲੀਆ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਮੈਚ ਦਾ ਰੁਖ਼ ਆਪਣੇ ਵੱਲ ਮੋੜ ਦਿੱਤਾ। ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਦੂਜੇ ਕੁਆਰਟਰ ‘ਚ ਸਪੇਨ ਹਾਵੀ ਰਿਹਾ। 19ਵੇਂ ਮਿੰਟ ‘ਚ ਜਿਸਪਰਟ ਨੇ ਸ਼ਾਨਦਾਰ ਫੀਲਡ ਗੋਲ ਨਾਲ ਸਪੇਨ ਲਈ ਪਹਿਲਾ ਗੋਲ ਕੀਤਾ। 23ਵੇਂ ਮਿੰਟ ‘ਚ ਮਾਰਕ ਰੇਸੇਂਸ ਨੇ ਗੋਲ…
ਆਈ.ਸੀ.ਸੀ. ਪੁਰਸ਼ ਟੀ-20 ਕੌਮਾਂਤਰੀ ਕ੍ਰਿਕਟਰ ਆਫ ਦਿ ਈਅਰ 2022 ਐਵਾਰਡ ਇੰਡੀਆ ਦੇ ਸਟਾਰ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਜਿੱਤ ਲਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਇਹ ਐਲਾਨ ਕੀਤਾ। ਸੂਰਯਕੁਮਾਰ ਦਾ ਸਾਲ ਸ਼ਾਨਦਾਰ ਰਿਹਾ ਕਿਉਂਕਿ ਉਸਨੇ ਬੱਲੇ ਨਾਲ ਰਿਕਾਰਡਾਂ ਦੀ ਇਕ ਪੂਰੀ ਲੜੀ ਨੂੰ ਤੋੜਿਆ ਅਤੇ ਫਾਰਮੈਟ ‘ਚ ਬੈਂਚਮਾਰਕ ਸਥਾਪਤ ਕੀਤਾ। ਉਹ ਟੀ-20 ਕੌਮਾਂਤਰੀ ‘ਚ ਇਕ ਕੈਲੰਡਰ ਸਾਲ ‘ਚ 1000 ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਅਤੇ 187.43 ਦੀ ਸਟ੍ਰਾਈਕ ਰੇਟ ਨਾਲ 1164 ਦੌੜਾਂ ਬਣਾ ਕੇ ਸਾਲ ਦਾ ਅੰਤ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵਜੋਂ ਹੋਇਆ। ਸੂਰਯਕੁਮਾਰ ਨੇ 31 ਮੈਚਾਂ ‘ਚ 46.56 ਦੀ…
ਅੰਮ੍ਰਿਤਸਰ (ਉੱਤਰੀ) ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਚਰਚਿਤ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਨ ਸਭਾ ਦਫ਼ਤਰ ਵੱਲੋਂ ਅਸਤੀਫ਼ਾ ਰਿਸੀਵ ਕਰ ਲਿਆ ਗਿਆ ਹੈ ਜਿਸ ਨੂੰ ਹਾਲੇ ਪ੍ਰਵਾਨ ਨਹੀਂ ਕੀਤਾ ਗਿਆ। ਹੁਣ ਇਸ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਫ਼ੈਸਲਾ ਲੈਣਗੇ। ਜਾਣਕਾਰੀ ਮੁਤਾਬਕ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਭਰੋਸਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਇਸ ਕਮੇਟੀ ਦਾ ਕੰਮ ਸਰਕਾਰ ਵਲੋਂ ਵਿਧਾਨ ਸਭਾ ਸਦਨ ‘ਚ ਦਿੱਤੇ ਜਾਣ ਵਾਲੇ ਵੱਖ-ਵੱਖ ਮੁੱਦਿਆਂ ਸਬੰਧੀ…
ਦਸ ਦਿਨ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਪੁੱਜੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਹਾਲੇ ਚੱਲ ਹੀ ਰਹੀ ਸੀ ਕਿ ਅਮਰੀਕਾ ‘ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ‘ਚ ਤਿੰਨ ਨਕਾਬਪੋਸ਼ ਹਮਲਾਵਰਾਂ ਨੇ 52 ਸਾਲਾ ਇੰਡੋ-ਅਮਰੀਕਨ ਨੂੰ ਗੋਲੀ ਮਾਰ ਦਿੱਤੀ ਜਿਸ ‘ਚ ਉਸ ਦੀ ਮੌਤ ਹੋ ਗਈ। ਇਸ ਹਮਲੇ ‘ਚ ਮ੍ਰਿਤਕ ਦੀ ਪਤਨੀ ਅਤੇ ਧੀ ਜ਼ਖਮੀ ਹੋ ਗਈਆਂ। ਜਾਰਜੀਆ ‘ਚ ਘਟਨਾ ਬੀਤੇ ਦਿਨੀਂ ਹਾਰਟਲੇ ਬ੍ਰਿਜ ਰੋਡ ਨੇੜੇ ਥਰੋਬ੍ਰੇਡ ਲੇਨ ‘ਤੇ ਵਾਪਰੀ। ਬਿਬ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਪਿਨਾਲ ਪਟੇਲ (52) ਅਤੇ…
ਕਰੀਬ ਦੋ ਸਾਲ ਪਹਿਲਾਂ ਯੂ.ਪੀ. ਦੇ ਲਖੀਮਪੁਰ ਖੀਰੀ ‘ਚ ਵਾਪਰੀ ਹਿੰਸਕ ਘਟਨਾ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ। ਇਹ ਅੰਤਰਿਮ ਜ਼ਮਾਨਤ ਸ਼ਰਤਾਂ ਤਹਿਤ 8 ਹਫਤੇ ਲਈ ਦਿੱਤੀ ਗਈ ਹੈ। ਇਸ ‘ਚ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਸਮੇਂ ਦੌਰਾਨ ਯੂ.ਪੀ. ਅਤੇ ਦਿੱਲੀ ‘ਚ ਨਾ ਰਹਿਣ ਲਈ ਕਿਹਾ ਗਿਆ ਹੈ। ਯਾਦ ਰਹੇ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨ ਤਹਿਤ ਹੀ ਵਿਰੋਧ ਪ੍ਰਦਰਸ਼ਨ ਤੋਂ ਪਰਤ ਰਹੇ ਕਿਸਾਨਾਂ ‘ਤੇ 2021 ‘ਚ ਜੀਪ ਚੜ੍ਹਾ ਦਿੱਤੀ ਗਈ ਸੀ ਜਿਸ ‘ਚ ਕੁਝ ਕਿਸਾਨਾਂ ਦੀ ਮੌਤ ਹੋ ਗਈ ਸੀ। ਬਾਅਦ…