Author: editor

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ, ਇੰਗਲੈਂਡ, ਅਮਰੀਕਾ ਤੇ ਹੋਰਨਾਂ ਦੇਸ਼ਾਂ ਵਾਂਗ ਕੈਨੇਡਾ ‘ਚ ਵੀ ਮੁਜ਼ਾਹਰਾ ਦੇਖਣ ਨੂੰ ਮਿਲਿਆ। ਟੋਰਾਂਟੋ ਅਤੇ ਆਸ-ਪਾਸ ਵੱਸਦੇ ਪਾਕਿਸਤਾਨੀ ਲੋਕਾਂ ਨੇ ਟੋਰਾਂਟੋ ‘ਚ ਰੋਸ ਪ੍ਰਦਰਸ਼ਨ ਕੀਤਾ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੁਨੀਆ ਭਰ ਦੇ ਵੱਖ-ਵੱਖ ਹਿੱਸਿਆਂ ‘ਚ ਵੱਸਦੇ ਉਸ ਦੇ ਸਮਰਥਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਟੋਰਾਂਟੋ ਸ਼ਹਿਰ ‘ਚ ਪਾਕਿਸਤਾਨ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਸਬੰਧੀ ਕੁਝ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਧਰ ਪਾਕਿਸਤਾਨ ਤੋਂ ਵੀ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਇਮਰਾਨ ਦੇ ਸਮਰਥਕ…

Read More

ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ ਲੰਘੇ ਦਿਨੀਂ ਤੀਹ ਘੰਟਿਆਂ ਦੌਰਾਨ ਦੋ ਵਾਰ ਹੋਏ ਧਮਾਕਿਆਂ ਦੀ ਕੇਂਦਰੀ ਏਜੰਸੀਆਂ ਜਾਂਚ ਕਰ ਰਹੀਆਂ ਹਨ। ਨੈਸ਼ਨਲ ਸਕਿਉਰਿਟੀ ਗਾਰਡ (ਐੱਨ.ਐੱਸ.ਜੀ.) ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਕੌਮੀ ਜਾਂਚ ਏਜੰਸੀ ਦੀ ਟੀਮ ਬੀਤੀ ਸ਼ਾਮ ਅੰਮ੍ਰਿਤਸਰ ਵਿਖੇ ਪੁੱਜ ਗਈ ਸੀ ਅਤੇ ਅੱਜ ਸਵੇਰੇ ਉਨ੍ਹਾਂ ਘਟਨਾ ਸਥਾਨ ਦਾ ਦੌਰਾ ਕੀਤਾ। ਜਾਂਚ ਟੀਮ ਨੇ ਧਮਾਕੇ ਵਾਲੀ ਥਾਂ ਦੇ ਆਲੇ-ਦੁਆਲੇ 20 ਮੀਟਰ ਦੇ ਘੇਰੇ ਨੂੰ ਸੀਲ ਕਰ ਦਿੱਤਾ। ਕੌਮੀ ਜਾਂਚ ਏਜੰਸੀ ਵੱਲੋਂ ਆਪਣੀ ਜਾਂਚ ਦੌਰਾਨ ਇਨ੍ਹਾਂ ਘਟਨਾਵਾਂ ਦੇ ਪਿਛਲੇ ਮੰਤਵ ਅਤੇ ਧਮਾਕੇ ਕਿਸ ਢੰਗ ਨਾਲ ਕੀਤੇ ਗਏ, ਦਾ…

Read More

ਪੰਜਾਬ ਇੰਡੀਆ ਦੇ ਸਭ ਤੋਂ ਵਿਕਸਤ ਸੂਬਿਆਂ ‘ਚੋਂ ਇਕ ਹੈ ਪਰ ਇਥੇ ਵੀ ਐਂਬੂਲੈਂਸ ‘ਚ ਬੱਚੇ ਨੂੰ ਜਨਮ ਦੇਣ ਅਤੇ ਜਨਮ ਤੋਂ ਬਾਅਦ ਬੱਚੇ ਦੀ ਮੌਤ ਹੋਣ ਦੀ ਘਟਨਾ ਹੈਰਾਨੀਜਨਕ ਤੇ ਸ਼ਰਮਨਾਕ ਹੈ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਸਰਕਾਰੀ ਹਸਪਤਾਲ ਚੰਡੀਗੜ੍ਹ ਲਈ ਰੈਫਰ ਕੀਤੀ ਗਰਭਵਤੀ ਔਰਤ ਨੇ ਰਸਤੇ ‘ਚ 108 ਐਂਬੂਲੈਂਸ ‘ਚ ਲੜਕੇ ਨੂੰ ਜਨਮ ਦਿੱਤਾ ਪਰ ਨਵਜੰਮੇ ਬੱਚੇ ਦੀ ਥੋੜ੍ਹੇ ਸਮੇਂ ਬਾਅਦ ਐਂਬੂਲੈਂਸ ‘ਚ ਹੀ ਮੌਤ ਹੋ ਗਈ, ਜਦੋਂਕਿ ਐਂਬੂਲੈਂਸ ਵਾਪਸ ਸਿਵਲ ਹਸਪਤਾਲ ਆਈ ਤੇ ਔਰਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਔਰਤ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ…

Read More

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਤ ਟਰੰਪ ਨੂੰ ਮੈਨਹਟਨ ਦੀ ਇਕ ਜਿਊਰੀ ਨੇ 1990 ਦੇ ਦਹਾਕੇ ‘ਚ ਨਿਊਯਾਰਕ ਦੇ ਇਕ ਡਿਪਾਰਟਮੈਂਟ ਸਟੋਰ ‘ਚ ਮੈਗਜ਼ੀਨ ਦੇ ਕਾਲਮਨਵੀਸ ਈ. ਜੀਨ ਕੈਰੋਲ ਦਾ ਜਿਨਸੀ ਸ਼ੋਸ਼ਣ ਕਰਨ ਤੇ ਉਸ ਨੂੰ ਬਦਨਾਮ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਵਿਰੁੱਧ ਕੈਰੋਲ ਵੱਲੋਂ ਲਗਾਏ ਗਏ ਬਲਾਤਕਾਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ। ਛੇ ਪੁਰਸ਼ਾਂ ਅਤੇ ਤਿੰਨ ਔਰਤਾਂ ਦੀ ਜਿਊਰੀ ਨੇ ਤਕਰੀਬਨ ਤਿੰਨ ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਟਰੰਪ ਨੂੰ ਕੈਰੋਲ ਨੂੰ 5 ਮਿਲੀਅਨ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ। ਰਿਪੋਰਟ ਮੁਤਾਬਕ ਸਾਬਕਾ ਰਾਸ਼ਟਰਪਤੀ ਨੂੰ ਜਿਨਸੀ ਅਪਰਾਧੀ ਵਜੋਂ ਰਜਿਸਟਰ ਕਰਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ…

Read More

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਮਹੀਨਿਆਂ ਤੋਂ ਕੋਸ਼ਿਸ਼ ‘ਚ ਲੱਗੀ ਪਾਕਿਸਤਾਨ ਸਰਕਾਰ ਅਤੇ ਫ਼ੌਜ ਨੇ ਮੰਗਲਵਾਰ ਨੂੰ ਆਪਣਾ ਮਕਸਦ ਪੂਰਾ ਕਰਦਿਆਂ ਉਨ੍ਹਾਂ ਨੂੰ ਉਸ ਸਮੇਂ ‘ਧੋਖੇ ਨਾਲ’ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਆਪਣੇ ਖ਼ਿਲਾਫ਼ ਦਰਜ ਕਈ ਕੇਸਾਂ ‘ਚ ਇਸਲਾਮਾਬਾਦ ਹਾਈ ਕੋਰਟ ਤੋਂ ਜ਼ਮਾਨਤ ਲੈਣ ਆਏ ਸਨ। ਇਸ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ‘ਚ ਵਿਆਪਕ ਪੱਧਰ ‘ਤੇ ਹਿੰਸਾ ਭੜਕ ਗਈ ਅਤੇ ਇਮਰਾਨ ਖਾਨ ਦੇ ਸਮੱਰਥਕਾਂ ਨੇ ਰੋਸ ਵਜੋਂ ਕਈ ਥਾਈਂ ਅੱਗਾਂ ਲਾਉਣ, ਪੱਥਰਬਾਜ਼ੀ ਕਰਨ ਤੋਂ ਇਲਾਵਾ ਹੋਰ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ। ਇਮਰਾਨ ਖਾਨ ਦੀ ਗ੍ਰਿਫ਼ਤਾਰੀ ਹੁੰਦਿਆਂ ਹੀ ਪਾਕਿਸਤਾਨ ਸੁਲਗ ਉੱਠਿਆ। ਹਾਲਾਤ ਵਿਗੜਨ ‘ਤੇ ਫ਼ੌਜ…

Read More

ਆਈ.ਪੀ.ਐੱਲ. ਦੇ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਕੇ ਉਸ ਦੇ ਪਲੇਆਫ਼ ਮੁਕਾਬਲਿਆਂ ਤਕ ਪਹੁੰਚਣ ਦੇ ਸਫ਼ਰ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਉਥੇ ਹੀ ਇਸ ਜਿੱਤ ਨਾਲ ਮੁੰਬਈ 12 ਅੰਕਾਂ ਨਾਲ ਪੁਆਇੰਟਸ ਟੇਬਲ ‘ਚ ਤੀਜੇ ਨੰਬਰ ‘ਤੇ ਪਹੁੰਚ ਗਈ ਹੈ। ਇੱਧਰ ਆਰ.ਸੀ.ਬੀ. 10 ਅੰਕਾਂ ਦੇ ਨਾਲ 7ਵੇਂ ਨੰਬਰ ‘ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਸਿਖਰਲੀਆਂ ਚਾਰ ਟੀਮਾਂ ਹੀ ਪਲੇਆਫ਼ ‘ਚ ਪਹੁੰਚਣਗੀਆਂ। ਇਸ ਵਾਰ ਪਲੇਆਫ਼ ਲਈ ਟੱਕਰ ਕਾਂਟੇ ਦੀ ਚੱਲ ਰਹੀ ਹੈ। ਆਈ.ਪੀ.ਐੱਲ. 2023 ਦੇ 54ਵੇਂ ਮੁਕਾਬਲੇ ‘ਚ ਬੈਂਗਲੁਰੂ ਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ‘ਚ ਮੁੰਬਈ ਇੰਡੀਅਨਜ਼ ਨੇ…

Read More

ਅਰਜਨਟੀਨਾ ਦੇ ਪ੍ਰਸਿੱਧ ਫੁਟਬਾਲਰ ਅਤੇ ਵਰਲਡ ਕੱਪ 2022 ‘ਚ ਅਰਜਨਟੀਨਾ ਦੀ ਖਿਤਾਬੀ ਜਿੱਤ ਦੇ ਹੀਰੋ ਰਹੇ ਲਿਓਨਲ ਮੈਸੀ ਨੂੰ ਦੁਨੀਆ ਦੇ ਸਰਬੋਤਮ ਖਿਡਾਰੀ ਵਜੋਂ ‘ਲੌਰੀਅਸ ਪੁਰਸਕਾਰ’ ਦਿੱਤਾ ਗਿਆ, ਜਦਕਿ ਜਮਾਇਕਾ ਦੀ ਦੌੜਾਕ ਸ਼ੈਲੀ ਐਨ ਫਰੇਜ਼ਰ ਪ੍ਰਾਈਸ ਸਰਬੋਤਮ ਮਹਿਲਾ ਖਿਡਾਰਨ ਚੁਣੀ ਗਈ। ਫਰੇਜ਼ਰ ਪ੍ਰਾਈਸ ਨੇ ਪਿਛਲੇ ਸਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਪੰਜਵੀਂ ਵਾਰ 100 ਮੀਟਰ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਲੌਰੀਅਸ ਸਪੋਰਟਸ ਐਵਾਰਡ ਬੀਤੀ ਰਾਤ ਪੈਰਿਸ ‘ਚ ਦਿੱਤੇ ਗਏ। 2020 ਤੋਂ ਬਾਅਦ ਪਹਿਲੀ ਵਾਰ ਇਹ ਪੁਰਸਕਾਰ ਵਿਅਕਤੀਗਤ ਤੌਰ ‘ਤੇ ਦਿੱਤੇ ਗਏ। 2020 ‘ਚ ਮੈਸੀ ਨੂੰ ਫਾਰਮੂਲਾ ਵਨ ਡਰਾਈਵਰ ਲੁਈਸ ਹੈਮਿਲਟਨ ਨਾਲ ਸਾਂਝੇ ਤੌਰ ‘ਤੇ ਇਹ ਪੁਰਸਕਾਰ ਦਿੱਤਾ ਗਿਆ ਸੀ। ਤਿੰਨ ਓਲੰਪਿਕ…

Read More

ਕੈਨੇਡਾ ਅਤੇ ਚੀਨ ਵਿਚਾਲੇ ਇਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਸੋਮਵਾਰ ਨੂੰ ਇਕ ਚੀਨੀ ਡਿਪਲੋਮੈਟ ਨੂੰ ਦੇਸ਼ ‘ਚੋਂ ਕੱਢਣ ਦਾ ਫ਼ੈਸਲਾ ਲਿਆ, ਜਿਸ ‘ਤੇ ਕੈਨੇਡਾ ਦੀ ਜਾਸੂਸੀ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਹ ਹਾਂਗਕਾਂਗ ‘ਚ ਇਕ ਵਿਰੋਧੀ ਸੰਸਦ ਮੈਂਬਰ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਧਮਕਾਉਣ ਦੀ ਸਾਜਿਸ਼ ‘ਚ ਸ਼ਾਮਲ ਹੈ। ਜਾਣਕਾਰੀ ਮੁਤਾਬਕ ਇਹ ਤਣਾਅ ਉਦੋਂ ਪੈਦਾ ਹੋਇਆ ਜਦੋਂ ਬੀਜਿੰਗ ਦੀ ਆਲੋਚਨਾ ਕਰਨ ਵਾਲੇ ਕੈਨੇਡੀਅਨ ਸੰਸਦ ਮੈਂਬਰ ਨੂੰ ਧਮਕੀ ਦੇਣ ਦੇ ਦੋਸ਼ੀ ਚੀਨੀ ਡਿਪਲੋਮੈਟ ਨੂੰ ਕੱਢਣ ਦਾ ਫ਼ੈਸਲਾ ਲਿਆ ਗਿਆ। ਇਸ ‘ਤੇ ਗੁੱਸੇ ‘ਚ ਆਏ ਚੀਨ ਨੇ ਕੈਨੇਡਾ ‘ਤੇ ਜਵਾਬੀ ਕਾਰਵਾਈ…

Read More

ਗਵਰਨਰ ਪੰਜਾਬ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਮਾਮਲੇ ਦੀ ਜਾਂਚ ਕਰਵਾ ਕੇ ਰਿਪੋਰਟ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਭੇਜਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਕਾਰਵਾਈ ਦੀ ਥਾਂ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਸਰਕਾਰ ਅਜਿਹਾ ਕਰਕੇ ਸਮਾਂ ਟਪਾਉਣਾ ਚਾਹੁੰਦੀ ਹੈ ਕਿਉਂਕਿ 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਤੇ 13 ਨੂੰ ਨਤੀਜਾ ਆਉਣਾ ਹੈ। ਉਸ ਤੋਂ ਪਹਿਲਾਂ ਆਪਣੇ ਹੀ ਕੈਬਨਿਟ ਮੰਤਰੀ ਖ਼ਿਲਾਫ਼ ਕਾਰਵਾਈ ਕਰਨ ‘ਤੇ ਵੋਟਾਂ ‘ਚ ਭਾਰੀ ਨੁਕਤਾਨ ਦੇ ਡਰ ਕਰਕੇ ਸਰਕਾਰ ਨੇ ਇਹ ਰਾਹ ਚੁਣਿਆ ਹੈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਕਟਾਰੂਚੱਕ ਖ਼ਿਲਾਫ਼ ਲੱਗੇ ਦੋਸ਼ਾਂ…

Read More

ਹਿਊਸਟਨ ‘ਚ ਭਾਰਤੀ ਵਣਜ ਦੂਤਘਰ ਸ਼ਨੀਵਾਰ ਨੂੰ ਟੈਕਸਾਸ ਦੇ ਮਾਲ ‘ਚ ਹੋਈ ਫਾਇਰਿੰਗ ‘ਚ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਐਸ਼ਵਰਿਆ ਟੀ. ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ‘ਚ ਰਿਸ਼ਤੇਦਾਰਾਂ ਦੀ ਮਦਦ ਕਰ ਰਿਹਾ ਹੈ। ਨਾਲ ਹੀ ਦੂਤਘਰ ਨੇ ਇਹ ਵੀ ਪੁਸ਼ਟੀ ਕੀਤੀ ਕਿ ਇਸ ਦੁਖ਼ਦ ਘਟਨਾ ‘ਚ ਦੋ ਭਾਰਤੀ ਜ਼ਖ਼ਮੀ ਵੀ ਹੋਏ ਹਨ। ਮੈਕਕਿਨੀ ਨਿਵਾਸੀ ਐਸ਼ਵਰਿਆ (26) ਆਪਣੇ ਇਕ ਦੋਸਤ ਨਾਲ ਮਾਲ ‘ਚ ਖ਼ਰੀਦਦਾਰੀ ਕਰ ਰਹੀ ਸੀ ਜਦੋਂ ਡਲਾਸ ‘ਚ ਏਲੇਨ ਆਊਟਲੇਟਸ ‘ਚ ਬੰਦੂਕਧਾਰੀ ਮੌਰੀਸਿਓ ਗਾਰਸੀਆ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਗੋਲੀਬਾਰੀ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਹੋਈ ਅਤੇ ਉਸ ਸਮੇਂ ਮਾਲ ਦੇ…

Read More