Author: editor
ਫਾਇਰਿੰਗ ਦੀਆਂ ਘਟਨਾਵਾਂ ਅਮਰੀਕਾ ‘ਚ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਹੁਣ ਆਯੋਵਾ ‘ਚ ਸਥਿਤ ਇਕ ਸਕੂਲ ‘ਚ ਅੰਨ੍ਹੇਵਾਹ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਯੋਵਾ ਦੇ ਡੇਸ ਮੋਇਨੇਸ ‘ਚ ਇਕ ਸਕੂਲ ‘ਚ ਫਾਇਰਿੰਗ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਇਕ ਅਧਿਆਪਕ ਜ਼ਖ਼ਮੀ ਹੋ ਗਿਆ। ਆਯੋਵਾ ਦੇ ਡੇਸ ਮੋਇਨੇਸ ਸਕੂਲ ‘ਚ ‘ਸਟਾਰਟਸ ਰਾਈਟ ਹੀਅਰ’ ਨਾਂ ਦੇ ਪ੍ਰੋਗਰਾਮ ‘ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਦੁਪਹਿਰ ਇਕ ਵਜੇ ਐਮਰਜੈਂਸੀ ਕਰਮਚਾਰੀਆਂ ਨੂੰ ਸਕੂਲ ‘ਚ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਦੋ ਵਿਦਿਆਰਥੀਆਂ ਨੂੰ ਗੰਭੀਰ ਤੌਰ ‘ਤੇ ਜ਼ਖ਼ਮੀ ਦੇਖਿਆ ਅਤੇ ਤੁਰੰਤ ਸੀ.ਪੀ.ਆਰ. ਦਿੱਤਾ। ਦੋਵਾਂ…
ਹਜ਼ਾਰਾਂ ਭਾਰਤੀ ਆਈ.ਟੀ. ਮਾਹਿਰ ਅਮਰੀਕਾ ‘ਚ ਗੂਗਲ, ਮਾਈਕਰੋਸਾਫ਼ਟ ਅਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਵੱਲੋਂ ਨੌਕਰੀਆਂ ਤੋਂ ਕੱਢੇ ਜਾਣ ਕਾਰਨ ਹੁਣ ਨਵਾਂ ਰੁਜ਼ਗਾਰ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਦੇਸ਼ ‘ਚ ਰੁਕੇ ਰਹਿਣ ਲਈ ਉਹ ਛੇਤੀ ਤੋਂ ਛੇਤੀ ਰੁਜ਼ਗਾਰ ਚਾਹੁੰਦੇ ਹਨ ਤਾਂ ਜੋ ਵਰਕ ਵੀਜ਼ੇ ਦੀ ਤੈਅ ਮਿਆਦ ਮੁੱਕਣ ਕਾਰਨ ਕਿਤੇ ਉਨ੍ਹਾਂ ਨੂੰ ਮੁਲਕ ਨਾ ਛੱਡਣਾ ਪੈ ਜਾਵੇ। ਵਾਸ਼ਿੰਗਟਨ ਪੋਸਟ ਮੁਤਾਬਕ ਕਰੀਬ ਦੋ ਲੱਖ ਆਈ.ਟੀ. ਵਰਕਰਾਂ ਨੂੰ ਪਿਛਲੇ ਸਾਲ ਨਵੰਬਰ ਤੋਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਇਨ੍ਹਾਂ ‘ਚੋਂ 30 ਤੋਂ 40 ਫ਼ੀਸਦੀ ਭਾਰਤੀ ਆਈ.ਟੀ. ਮਾਹਿਰ ਦੱਸੇ ਜਾ ਰਹੇ ਹਨ ਜਿਨ੍ਹਾਂ ‘ਚੋਂ ਵੱਡੀ ਗਿਣਤੀ ਐੱਚ-1ਬੀ ਅਤੇ ਐੱਲ1 ਵੀਜ਼ੇ ਵਾਲੇ ਵਿਅਕਤੀ ਹਨ। ਐਮਾਜ਼ੋਨ…
ਭਾਰਤੀ ਮਹਿਲਾ ਹਾਕੀ ਟੀਮ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ ਦੁਨੀਆ ਦੀ ਨੰਬਰ ਇਕ ਟੀਮ ਨੀਦਰਲੈਂਡ ਨੇ 1-3 ਨਾਲ ਹਰਾ ਦਿੱਤਾ। ਮੇਜ਼ਬਾਨ ਦੱਖਣੀ ਅਫ਼ਰੀਕਾ ਖ਼ਿਲਾਫ਼ ਚਾਰ ਮੈਚਾਂ ਦੀ ਲੜੀ 3-0 ਨਾਲ ਜਿੱਤਣ ਮਗਰੋਂ ਸਵਿਤਾ ਪੂਨੀਆ ਦੀ ਅਗਵਾਈ ਵਾਲੀ ਟੀਮ ਨੂੰ ਦੌਰੇ ਦੀ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੀਆ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਦੀ ਚੰਗੀ ਸ਼ੁਰੂਆਤ ਕੀਤੀ ਅਤੇ 24 ਮਿੰਟ ਦੀ ਖੇਡ ਮਗਰੋਂ ਖਿਡਾਰਨ ਬਿਊਟੀ ਡੁੰਗਡੁੰਗ ਦੇ ਸ਼ਾਨਦਾਰ ਮੈਦਾਨੀ ਗੋਲ ਕੀਤਾ। ਭਾਰਤੀ ਟੀਮ ਹਾਲਾਂਕਿ ਅੱਧ ਸਮੇਂ ਤੱਕ ਕੋਈ ਗੋਲ ਨਹੀਂ ਬਣਾ ਸਕੀ ਅਤੇ ਨੀਦਰਲੈਂਡ ਦੀ ਟੀਮ ਨੇ 29ਵੇਂ ਮਿੰਟ ‘ਚ…
ਕੁਸ਼ਤੀ ਫੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਉੱਘੀ ਮੁੱਕੇਬਾਜ਼ ਐੱਮ.ਸੀ. ਮੇਰੀਕੋਮ ਦੀ ਅਗਵਾਈ ਹੇਠ ਪੰਜ ਮੈਂਬਰੀ ਨਿਗਰਾਨ ਕਮੇਟੀ ਬਣਾਈ ਗਈ ਹੈ। ਖੇਡ ਮੰਤਰਾਲੇ ਵੱਲੋਂ ਬਣਾਈ ਗਈ ਇਹ ਕਮੇਟੀ ਅਗਲੇ ਇਕ ਮਹੀਨੇ ਤੱਕ ਕੁਸ਼ਤੀ ਫੈਡਰੇਸ਼ਨ ਦਾ ਕੰਮਕਾਰ ਵੀ ਚਲਾਏਗੀ। ਕਮੇਟੀ ‘ਚ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਅਤੇ ਮਿਸ਼ਨ ਓਲੰਪਿਕ ਸੈੱਲ ਦੇ ਮੈਂਬਰ ਤ੍ਰਿਪਤੀ ਮੁਰਗੁੰਡੇ, ਟਾਪਸ ਦੇ ਸਾਬਕਾ ਸੀ.ਈ.ਓ. ਰਾਜਾਗੋਪਾਲਨ ਅਤੇ ਸਾਈ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਰਾਧਿਕਾ ਸ੍ਰੀਮਨ ਸ਼ਾਮਲ ਹਨ। ਕਮੇਟੀ ਦਾ ਐਲਾਨ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਜਿਨਸੀ ਸ਼ੋਸ਼ਣ ਅਤੇ ਹੋਰ ਦੋਸ਼ਾਂ ਦੀ ਜਾਂਚ ਲਈ ਸਾਰੀਆਂ…
ਵਿੰਬਲਡਨ ਚੈਂਪੀਅਨ ਏਲੇਨਾ ਰਾਇਬਾਕਿਨਾ ਨੇ ਵਰਲਡ ਦੀ ਨੰਬਰ ਇਕ ਖਿਡਾਰਨ ਇਗਾ ਸਵੀਆਟੇਕ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਪਹਿਲੀ ਵਾਰ ਆਸਟਰੇਲੀਅਨ ਓਪਨ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਇਸ ਟੂਰਨਾਮੈਂਟ ‘ਚ 22ਵਾਂ ਦਰਜਾ ਪ੍ਰਾਪਤ ਰਾਇਬਾਕਿਨਾ ਨੇ ਆਪਣੀ ਤਿੱਖੀ ਸਰਵਿਸ ਨਾਲ ਸਵੀਆਟੇਕ ਨੂੰ ਪ੍ਰੇਸ਼ਾਨ ਕੀਤਾ ਅਤੇ ਡੇਢ ਘੰਟੇ ਤੱਕ ਚੱਲੇ ਮੈਚ ‘ਚ 6-4, 6-4 ਨਾਲ ਜਿੱਤ ਦਰਜ ਕੀਤੀ। ਸਵੀਆਟੇਕ ਤਿੰਨ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਹੈ। ਉਸਨੇ ਪਿਛਲੇ ਸਾਲ ਫਰੈਂਚ ਓਪਨ ਅਤੇ ਯੂ.ਐਸ. ਓਪਨ ਦੇ ਖਿਤਾਬ ਜਿੱਤੇ ਸਨ। ਰਾਇਬਾਕਿਨਾ ਦੀ ਰੈਂਕਿੰਗ ਉਸ ਦੇ ਹੁਨਰ ਦਾ ਸਹੀ ਮੁਲਾਂਕਣ ਨਹੀਂ ਕਰਦੀ ਕਿਉਂਕਿ ਪਿਛਲੇ ਸਾਲ ਵਿੰਬਲਡਨ ਚੈਂਪੀਅਨ ਬਣਨ ਤੋਂ ਬਾਅਦ ਉਸ ਨੂੰ…
ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਰਿਵਾਰ ਦੀਆਂ ਦੋ ਪ੍ਰਮੁੱਖ ਜਾਇਦਾਦਾਂ ਦਾ ਅੱਜ ਅੰਮ੍ਰਿਤਸਰ ਵਿਜੀਲੈਂਸ ਰੇਂਜ ਦੇ ਅਧਿਕਾਰੀਆਂ ਨੇ ‘ਤਕਨੀਕੀ ਮੁਲਾਂਕਣ’ ਕੀਤਾ। ਵਿਧਾਇਕ ਅਤੇ ਉਸ ਦੇ ਰਿਸ਼ਤੇਦਾਰ ਪਿਛਲੇ ਕੁਝ ਹਫਤੇ ਤੋਂ ਵਿਜੀਲੈਂਸ ਦੀ ਜਾਂਚ ਦੇ ਘੇਰੇ ‘ਚ ਘਿਰੇ ਹੋਏ ਹਨ। ਅਧਿਕਾਰੀਆਂ ਨੇ ਵਿਧਾਇਕ ਦੀ ਰਿਹਾਇਸ਼ ਅਤੇ ਇਕ ਸ਼ਾਪਿੰਗ ਮਾਲ ਦਾ ਦੌਰਾ ਕੀਤਾ ਜਿਸ ‘ਚ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਿੱਸੇਦਾਰੀ ਦੱਸੀ ਜਾਂਦੀ ਹੈ। ਟੀਮ ‘ਚ ਡੀ.ਐੱਸ.ਪੀ. (ਵਿਜੀਲੈਂਸ) ਗੁਰਦਾਸਪੁਰ ਜੋਗੇਸ਼ਵਰ ਸਿੰਘ ਗੁਰਾਇਆ ਅਤੇ ਇੰਦਰਜੀਤ ਸਿੰਘ ਇੰਸਪੈਕਟਰ ਅੰਮ੍ਰਿਤਸਰ ਰੇਂਜ ਸ਼ਾਮਲ ਸਨ। ਇਸ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਇਕ ਕਾਰਜਕਾਰੀ ਇੰਜੀਨੀਅਰ, ਐੱਸ.ਡੀ.ਓ. ਅਤੇ ਇਕ ਜੇ.ਈ. ਸਮੇਤ ਦੋ ਸਰਕਾਰੀ…
ਪੰਜਾਬੀ ਵਸੋਂ ਵਾਲੇ ਬਰੈਂਪਟਨ ਤੋਂ ਲਾਪਤਾ 25 ਸਾਲ ਦੀ ਭਾਰਤੀ ਮੂਲ ਦੀ ਔਰਤ ਦੀ ਇਕ ਤਸਵੀਰ ਜਾਰੀ ਕੀਤੀ ਗਈ ਹੈ। ਨਾਲ ਹੀ ਪੀਲ ਖੇਤਰ-22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਨੇ ਲਾਪਤਾ ਔਰਤ ਦਾ ਪਤਾ ਲਗਾਉਣ ‘ਚ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ ਹੈ। ਯਸ਼ਿਕਾ ਗੁਪਤਾ ਨਾਂ ਦੀ ਇਸ ਲੜਕੀ ਨੂੰ ਆਖਰੀ ਵਾਰ ਵੀਰਵਾਰ 19 ਜਨਵਰੀ ਨੂੰ ਲਗਭਗ 9:30 ਵਜੇ ਬਰੈਂਪਟਨ ਸਿਟੀ ‘ਚ ਸਟੀਲਜ਼ ਐਵੇਨਿਊ ਵੈਸਟ ਅਤੇ ਕਲੇਮੈਂਟਾਈਨ ਡਰਾਈਵ ਦੇ ਖੇਤਰ ‘ਚ ਦੇਖਿਆ ਗਿਆ ਸੀ। ਯਸ਼ਿਕਾ ਗੁਪਤਾ ਨੂੰ ਦੱਖਣੀ ਏਸ਼ੀਅਨ ਮੂਲ ਦੀ ਔਰਤ ਵਜੋਂ ਦੱਸਿਆ ਗਿਆ ਹੈ। ਉਸ ਦੀ ਹਾਈਟ 5’-3″ ਅਤੇ ਗੂੜ੍ਹੀਆਂ ਭੂਰੀਆਂ ਅੱਖਾਂ ਵਜੋਂ ਵਰਣਿਤ ਕੀਤਾ ਗਿਆ ਹੈ।…
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ 52 ਹੋਰ ਕੈਦੀਆਂ ਦੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਿਹਾਈ ਸੰਭਵ ਨਹੀਂ ਹੋ ਸਕੇਗੀ। ਅਜਿਹਾ ਪੰਜਾਬ ਸਰਕਾਰ ਵੱਲੋਂ ਕੈਬਨਿਟ ਦੀ ਮੀਟਿੰਗ 3 ਫਰਵਰੀ ਤੱਕ ਅੱਗੇ ਪਾਉਣ ਕਾਰਨ ਹੋਇਆ ਹੈ। ਜਾਣਕਾਰੀ ਮੁਤਾਬਕ ਜੇਲ੍ਹ ਵਿਭਾਗ ਨੇ ਇਸ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ 52 ਕੈਦੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਨੂੰ ਭੇਜੀ ਸੀ। ਨਿਯਮਾਂ ਮੁਤਾਬਕ ਇਸ ਤਜਵੀਜ਼ ਨੂੰ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਦੇਣੀ ਹੁੰਦੀ ਹੈ ਜਿਸ ਮਗਰੋਂ ਰਾਜਪਾਲ ਵੱਲੋਂ ਇਸ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ 3 ਫਰਵਰੀ…
ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਬੇੜਾ ‘ਚ ਬੀਤੀ ਰਾਤ ਦੋ ਲੜਕਿਆਂ ਵੱਲੋਂ ਪਿੰਡ ਦੀ ਹੀ ਛੇਵੀਂ ਜਮਾਤ ‘ਚ ਪੜ੍ਹਦੀ 11 ਸਾਲਾ ਇਕ ਲੜਕੀ ਨਾਲ ਚੱਲਦੀ ਕਾਰ ‘ਚ ਕਥਿਤ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ‘ਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਬੱਚੀ ਜਦੋਂ ਆਪਣੇ ਚਾਚੇ ਦੇ ਘਰ ਜਾ ਰਹੀ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਜਬਰੀ ਚੁੱਕ ਕੇ ਕਾਰ ਵਿਚ ਸੁੱਟ ਲਿਆ ਤੇ ਉਸ ਨਾਲ ਜਬਰ-ਜਨਾਹ ਕੀਤਾ। ਪੀੜਤ ਲੜਕੀ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ‘ਚ ਪਟਿਆਲਾ ਸਥਿਤ ਹਸਪਤਾਲ ‘ਚ ਇਕੱਠੇ…
ਅੰਮ੍ਰਿਤਸਰ ਵਿੱਚ ‘ਈਟ ਰਾਈਟ ਮੇਲੇ’ ਦਾ ਉਦਘਾਟਨ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤਾ। ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਏ ਗਏ ਇਸ ਮੇਲੇ ‘ਚ ਡਾ. ਨਿੱਝਰ ਨੇ ਕਿਸਾਨਾਂ, ਖੁਰਾਕ ਮਾਹਿਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਿਮਾਰੀਆਂ ਤੋਂ ਬਚਣ ਲਈ ਮੋਟੇ ਅਨਾਜ ਨੂੰ ਮੁੜ ਥਾਲੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਮੂਲ ਅਨਾਜ ਦੀ ਪੈਦਾਵਾਰ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਧਰਤੀ ਬਚਾਉਣ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬਾਜਰਾ, ਕੰਗਣੀ, ਕੋਦਰਾ, ਜਵਾਰ, ਕੁੱਟਕੀ ਅਤੇ…