Author: editor
ਪੰਜਾਬ ‘ਚ ਨਿਵੇਸ਼ ਕਰਨ ਲਈ ਕਾਰੋਬਾਰੀਆਂ ਨੂੰ ਸੱਦਾ ਦੇਣ ਵਾਸਤੇ ਦੋ ਰੋਜ਼ਾ ਦੌਰੇ ‘ਤੇ ਮੁੰਬਈ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਫਿਲਮ ਸਿਟੀ ਬਣਾਈ ਜਾਵੇਗੀ ਜਿੱਥੇ ਫਿਲਮ ਨਿਰਮਾਤਾ ਸ਼ੂਟਿੰਗ ਕਰ ਸਕਣਗੇ। ਉਨ੍ਹਾਂ ਨੂੰ ਹੋਰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈ ਜਾਣਗੀਆਂ। ਇਸ ਸਬੰਧੀ ਸਰਕਾਰ ਵੱਲੋਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਹੀਂ ਸਗੋਂ ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਹਨ। ਮੁੰਬਈ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ‘ਭਾਰਤ ਜੋੜੋ’ ਯਾਤਰਾ ਕੱਢ ਰਹੇ ਹਨ ਪਰ ਉਨ੍ਹਾਂ ਦੇ ਆਗੂ ਭਾਜਪਾ ‘ਚ ਸ਼ਾਮਲ ਹੋ ਰਹੇ ਹਨ।…
ਭਾਜਪਾ ਪੰਜਾਬ ‘ਚ ਲੋਕ ਸਭਾ ਅਤੇ ਨਿਗਮ ਚੋਣਾਂ ਆਪਣੇ ਬਲਬੂਤੇ ਲੜੇਗੀ। ਭਾਜਪਾ ਨੇ ਭਵਿੱਖ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀ ਸੰਭਾਵਨਾ ਤੋਂ ਸਾਫ ਨਾਂਹ ਕਰ ਦਿੱਤੀ ਹੈ। ਇਹ ਦਾਅਵਾ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ ਹੈ। ਉਨ੍ਹਾਂ ਦੀ ਅਗਵਾਈ ‘ਚ ਅੰਮ੍ਰਿਤਸਰ ਵਿਖੇ ਸੂਬਾ ਕਾਰਜਕਾਰਨੀ ਦੀ ਦੋ ਦਿਨਾ ਮੀਟਿੰਗ ਆਰੰਭ ਹੋਈ। ਮਾਧਵ ਵਿੱਦਿਆ ਨਿਕੇਤਨ ਸਕੂਲ ਦੇ ਵਿਹੜੇ ‘ਚ ਆਰੰਭ ਹੋਈ ਇਸ ਦੋ ਦਿਨਾ ਮੀਟਿੰਗ ਦੇ ਪਹਿਲੇ ਦਿਨ ਪੰਜਾਬ ਭਾਜਪਾ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ, ਜੋ ਦੇਰ ਸ਼ਾਮ ਤੱਕ ਚੱਲੀ। ਅਸ਼ਵਨੀ ਸ਼ਰਮਾ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਦੱਸਿਆ ਕਿ ਮੀਟਿੰਗ ‘ਚ ਸੰਗਠਨ ਨੂੰ ਬਿਹਤਰ ਬਣਾਉਣ…
ਲੁਈਸਿਆਨਾ ਦੇ ਬੈਟਨ ਰੂਜ ਦੇ ਇਕ ਨਾਈਟ ਕਲੱਬ ‘ਚ ਐਤਵਾਰ ਦੇਰ ਰਾਤ ਹੋਈ ਫਾਇਰਿੰਗ ‘ਚ 12 ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ‘ਚੋਂ ਇਕ ਦੀ ਹਾਲਤ ਗੰਭੀਰ ਹੈ ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ। ਫਾਇਰਿੰਗ ਦੇ ਸਬੰਧ ‘ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਦੇ ਬੁਲਾਰੇ ਸਾਰਜੈਂਟ ਅਲ ਜੀਨ ਮੈਕਨੀਲੀ ਜੂਨੀਅਰ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਦੇਰ ਰਾਤ ਕਰੀਬ ਡੇਢ ਵਜੇ ਡਿਓਰ ਬਾਰ ਐਂਡ ਲੌਂਜ ‘ਚ ਵਾਪਰੀ। ਅਜੇ ਗੋਲੀਬਾਰੀ ਦੇ ਕਾਰਨਾਂ, ਪੀੜਤਾਂ ਜਾਂ ਜਾਂਚ ਬਾਰੇ ਫਿਲਹਾਲ ਕੋਈ ਵਾਧੂ ਜਾਣਕਾਰੀ ਉਪਲੱਬਧ ਨਹੀਂ ਹੈ। ਬੈਟਨ ਰੂਜ ਦੇ ਮੇਅਰ ਸ਼ੈਰਨ ਵੈਸਟਨ ਬਰੂਮ ਨੇ ਗੋਲੀਬਾਰੀ ਨੂੰ ‘ਹਿੰਸਾ…
ਫਿਲਾਡੇਲਫੀਆ ਸ਼ਹਿਰ ‘ਚ ਹਥਿਆਰਬੰਦ ਲੁੱਟ ਦੌਰਾਨ ਭਾਰਤੀ ਮੂਲ ਦੇ 66 ਸਾਲਾ ਗੈਸ ਸਟੇਸ਼ਨ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਪੁਲੀਸ ਇਸ ਮਾਮਲੇ ‘ਚ 3 ਦੋਸ਼ੀਆਂ ਦੀ ਭਾਲ ਕਰ ਕਰ ਰਹੀ ਹੈ। ਫਿਲਾਡੇਲਫੀਆ ਪੁਲੀਸ ਨੇ ਐਤਵਾਰ ਨੂੰ ਇਕ ਨਿਗਰਾਨੀ ਵੀਡੀਓ ਜਾਰੀ ਕੀਤੀ ਜਿਸ ‘ਚ ਗੈਸ ਸਟੇਸਂ ਕਰਮਚਾਰੀ ਪੈਟ੍ਰੋ ਸਿਬੋਰਾਮ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ 3 ਸ਼ੱਕੀਆਂ ਨੂੰ ਦਿਖਾਇਆ ਗਿਆ ਹੈ। ਪੁਲੀਸ ਨੂੰ ਇਨ੍ਹਾਂ ਦੀ ਭਾਲ ਹੈ। ਇਹ ਘਟਨਾ ਟੋਰੇਸਡੇਲ ਐਵੇਨਿਊ ਸਥਿਤ 7100 ਬਲਾਕ ਦੇ ਐਕਸਾਨ ‘ਚ ਹੋਈ, ਜੋ ਨੌਰਥਈਸਟ ਫਿਲਾਡੇਲਫੀਆ ਦੇ ਟੈਕੋਨੀ ‘ਚ ਇਕ ਪ੍ਰਮੁੱਖ ਵਪਾਰਕ ਸੜਕ ਹੈ। ਮਾਮਲੇ ਦੀ ਜਾਂਚ ਕਰ…
ਓਡੀਸ਼ਾ ‘ਚ ਚੱਲ ਰਹੇ ਹਾਕੀ ਵਰਲਡ ਕੱਪ ਤੋਂ ਇੰਡੀਆ ਦੀ ਹਾਕੀ ਟੀਮ ਬਾਹਰ ਹੋ ਗਈ ਹੈ। ਇਸ ਨਾਲ ਉਸ ਦਾ 1975 ਤੋਂ ਬਾਅਦ ਤਗ਼ਮਾ ਜਿੱਤਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ। ਟੀਮ ਇੰਡੀਆ ਨੂੰ ਕਰਾਸਓਵਰ ਮੈਚ ‘ਚ ਨਿਊਜ਼ੀਲੈਂਡ ਨੇ ਹਰਾਇਆ। ਮੈਚ 60 ਮਿੰਟ ਤੱਕ 3-3 ਨਾਲ ਬਰਾਬਰੀ ‘ਤੇ ਰਿਹਾ। ਨਿਊਜ਼ੀਲੈਂਡ ਨੇ ਫਿਰ ਪੈਨਲਟੀ ਸ਼ੂਟਆਊਟ ‘ਚ 5-4 ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਦੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਅਤੇ ਕ੍ਰਿਸ਼ਨ ਪਾਠਕ ਨੇ ਪੈਨਲਟੀ ਸ਼ੂਟਆਊਟ ‘ਚ ਕੁੱਲ ਚਾਰ ਬਚਾਅ ਕੀਤੇ। ਇਸ ਦੇ ਬਾਵਜੂਦ ਇੰਡੀਆ ਜਿੱਤ ਨਹੀਂ ਸਕਿਆ। ਇੰਡੀਆ ਨੇ ਮੈਚ ‘ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਉਸ ਨੇ ਦੂਜਾ ਗੋਲ ਕੀਤਾ।…
ਇੰਡੀਆ ਦੀ ਉੱਘੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਸਟਰੇਲੀਅਨ ਓਪਨ ਦੇ ਮਹਿਲਾ ਡਬਲਜ਼ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਅਨ ਓਪਨ ਦੇ ਦੂਜੇ ਗੇੜ ‘ਚ ਸਾਨੀਆ ਅਤੇ ਅੰਨਾ ਡੈਨੀਲਿਨਾ ਦੀ ਜੋੜੀ ਨੂੰ ਐਲੀਸਨ ਵਾਨ ਅਤੇ ਅਨੇਹੇਲਿਨਾ ਕੈਲਨਿਨਾ ਨੇ ਦੋ ਘੰਟੇ ਤੋਂ ਵਧ ਸਮੇਂ ਤੱਕ ਚੱਲੇ ਮੈਚ ‘ਚ ਤਿੰਨ ਸੈੱਟਾਂ 4-6, 6-4 ਅਤੇ 2-6 ਨਾਲ ਹਰਾਇਆ। ਉਂਜ ਮਿਕਸਡ ਡਬਲਜ਼ ‘ਚ ਸਾਨੀਆ ਅਤੇ ਰੋਹਨ ਬੋਪੰਨਾ ਦੀ ਚੁਣੌਤੀ ਅਜੇ ਟੂਰਨਾਮੈਂਟ ‘ਚ ਕਾਇਮ ਹੈ। ਦੋਹਾਂ ਨੇ ਪਹਿਲੇ ਰਾਊਂਡ ‘ਚ ਆਸਟਰੇਲੀਅਨ ਜੋੜੀ ਜੇਮੀ ਫੋਰਲਿਸ ਅਤੇ ਲੂਕ ਸੈਵਿਲੇ ਨੂੰ 7-5, 6-3 ਨਾਲ ਹਰਾਇਆ। ਸਾਨੀਆ ਮਿਰਜ਼ਾ ਨੇ ਐਲਾਨ ਕੀਤਾ ਹੈ ਕਿ ਆਸਟਰੇਲੀਅਨ ਓਪਨ ਉਸ ਦਾ ਆਖਰੀ…
ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਣ ਅਤੇ ਕੋਰੀਆ ਦੀ ਅਨ ਸਿਅੰਗ ਨੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਉਹ ਆਪਣੇ ਆਪਣੇ ਵਰਗਾਂ ‘ਚ ਦੋ ਵਾਰ ਦੇ ਵਰਲਡ ਚੈਂਪੀਅਨਾਂ ਨੂੰ ਹਰਾ ਕੇ ਪੁਰਸ਼ ਅਤੇ ਮਹਿਲਾ ਸਿੰਗਲਜ਼ ਚੈਂਪੀਅਨ ਬਣੇ। ਕੁਨਲਾਵੁਤ ਨੇ ਪੁਰਸ਼ਾਂ ਦੇ ਸਿੰਗਲਜ਼ ਫਾਈਨਲ ‘ਚ ਦੋ ਵਾਰ ਦੇ ਵਰਲਡ ਚੈਂਪੀਅਨ ਅਤੇ ਓਲੰਪਿਕ ਸੋਨ ਤਗਮਾ ਜੇਤੂ ਵਿਕਟਰ ਐਕਸੇਲਸੇਨ ਨੂੰ 22-20, 10-21 ਅਤੇ 21-12 ਜਦਕਿ ਸਿਅੰਗ ਨੇ ਦੋ ਵਾਰ ਦੀ ਵਰਲਡ ਚੈਂਪੀਅਨ ਜਪਾਨ ਦੀ ਅਕਾਨੇ ਯਾਮਾਗੁਚੀ ਨੂੰ 15-21, 21-16 ਅਤੇ 21-12 ਨਾਲ ਹਰਾਇਆ। ਇਸ ਤਰ੍ਹਾਂ ਸਿਅੰਗ ਇੰਡੀਆ ਓਪਨ ਜਿੱਤਣ ਵਾਲੀ ਪਹਿਲੀ ਕੋਰੀਅਨ ਖਿਡਾਰਨ ਬਣ ਗਈ ਹੈ। ਪਿਛਲੇ ਹਫ਼ਤੇ ਮਲੇਸ਼ੀਆ ਓਪਨ ‘ਚ ਤਿੰਨ…
ਚੀਨੀ ਲੂਨਾਰ ਨਵੇਂ ਸਾਲ ਦੇ ਸਮਾਗਮ ਮੌਕੇ ਅਮਰੀਕਾ ਦੇ ਲਾਸ ਏਂਜਲਸ ਨੇੜੇ ਫਾਇਰਿੰਗ ਦੀ ਇਕ ਘਟਨਾ ‘ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 19 ਹੋਰ ਜ਼ਖਮੀ ਹੋ ਗਏ ਹਨ। ਵੇਰਵਿਆਂ ਮੁਤਾਬਕ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਨੇੜੇ ਮੋਂਟੇਰੇ ਪਾਰਕ ‘ਚ ਰਾਤ ਸਮੇਂ ਇਹ ਘਟਨਾ ਵਾਪਰੀ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਪੁਲੀਸ ਨੇ ਨਹੀਂ ਕੀਤੀ ਪਰ ਬਾਅਦ ‘ਚ 9 ਮੌਤਾਂ ਦੀ ਪੁਸ਼ਟੀ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਇਹ ਮਾਮਲਾ ਨਸਲੀ ਵਿਤਕਰੇ ਨਾਲ ਜੁੜਿਆ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਫਾਇਰਿੰਗ ਤੋਂ ਬਾਅਦ ਪੁਲੀਸ…
ਪਟਿਆਲਾ ਦੀ ਸੈਂਟਰਲ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਣਤੰਤਰ ਦਿਵਸ 26 ਜਨਵਰੀ ਨੂੰ ਰਿਹਾਅ ਹੋਣ ਜਾ ਰਹੇ ਹਨ। ਸੂਤਰਾਂ ਮੁਤਾਬਕ ਨਵਜੋਤ ਸਿੱਧੂ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਣ ਲਈ ਸ੍ਰੀਨਗਰ ਪਹੁੰਚਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ‘ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਨਵਜੋਤ ਸਿੱਧੂ ਦੀ ਰਿਹਾਈ ਦੇ ਪ੍ਰੋਗਰਾਮ ‘ਚ ਜੇਕਰ ਕੋਈ ਫੇਰਬਦਲ ਨਾ ਹੋਇਆ ਤਾਂ ਉਹ ਇਕ ਸਾਲ ਬਾਅਦ ਕਾਂਗਰਸ ਦੇ ਕਿਸੇ ਵੱਡੇ ਪ੍ਰੋਗਰਾਮ ‘ਚ…
ਇੰਗਲੈਂਡ ‘ਚ ਚਾਰ ਬੱਚਿਆਂ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਇਕ 25 ਸਾਲਾ ਸਿੱਖ ਸਣੇ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਬਲੋਅਰਜ਼ ਗ੍ਰੀਨ ਰੋਡ ਦੇ ਗੁਰਦੀਪ ਸੰਧੂ ਅਤੇ ਡਡਲੇ ‘ਚ ਰਿਚਮੰਡ ਰੋਡ ਦੇ ਹਸਨ ਤਸਲੀਮ ਨੇ 31 ਜਨਵਰੀ 2021 ਨੂੰ ਦੁਪਹਿਰ 12:30 ਵਜੇ ਤੋਂ ਬਾਅਦ ਟੈਕਸੀ ਫਰਮ ਦੇ ਮੈਨੇਜਰ ਮੁਹੰਮਦ ਹਾਰੂਨ ਜ਼ੇਬ (39) ਦੇ ਸਿਰ ‘ਚ ਗੋਲੀ ਮਾਰ ਦਿੱਤੀ ਸੀ। ਵੈਸਟ ਮਿਡਲੈਂਡਜ਼ ਪੁਲੀਸ ਨੇ ਇਕ ਬਿਆਨ ‘ਚ ਕਿਹਾ ਕਿ ਹਾਰੂਨ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ। ਇਸ ਮਗਰੋਂ ਇਲਾਜ ਦੌਰਾਨ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਲੌਫਬਰੋ…