Author: editor
ਪੰਜਾਬੀ ਫ਼ਿਲਮਾਂ ਦੀ ਅਦਾਕਾਰ ਨਿਰਮਲ ਰਿਸ਼ੀ ਵੱਲੋਂ ਆਪਣੇ ਵੱਡੇ ਭਰਾ ਰੋਸ਼ਨ ਲਾਲ ਨਾਲ ਘਰੇਲੂ ਵੰਡ ਦੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਅਦਾਲਤ ਦਾ ਫ਼ੈਸਲਾ ਨਿਰਮਲ ਰਿਸ਼ੀ ਦੇ ਹੱਕ ‘ਚ ਆਇਆ ਸੀ। ਇਸ ਨੂੰ ਅਮਲੀ ਰੂਪ ‘ਚ ਲਾਗੂ ਕਰਵਾਉਣ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ‘ਚ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਕਬਜ਼ਾ ਦਿਵਾਉਣ ਲਈ ਪਿੰਡ ਖੀਵਾ ਕਲਾਂ ਪਹੁੰਚੇ। ਉਧਰ ਦੂਜੇ ਪਾਸੇ ਰੋਸ਼ਨ ਲਾਲ ਦੇ ਪਰਿਵਾਰ ਦੇ ਹੱਕ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨਿੱਤਰ ਆਈ ਹੈ। ਇਸ ਜਥੇਬੰਦੀ ਵੱਲੋਂ ਕਬਜ਼ਾ ਵਾਰੰਟ ਦਾ ਵਿਰੋਧ ਕਰਦਿਆਂ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬਲਾਕ ਪ੍ਰਧਾਨ ਬਲਵੰਤ ਸਿੰਘ ਰੜ੍ਹ, ਬਲਾਕ ਆਗੂ ਭੋਲਾ ਸਿੰਘ ਮਾਖਾ,…
ਪੰਥਕ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਸ਼ਖ਼ਸੀਅਤਾਂ ‘ਤੇ ਆਧਾਰਿਤ ਪੰਥਕ ਸਲਾਹਕਾਰ ਬੋਰਡ ਬਣਾਇਆ ਹੈ। ਇਸ ਬੋਰਡ ‘ਚ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਪ੍ਰਧਾਨਾਂ ਸਣੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਅਤੇ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਵੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਸਿੱਖ ਸਟੂਡੈਂਟਸ ਫੈਡਰੇਸ਼ਨਾਂ ਨਾਲ ਸਬੰਧਤ ਜਿਨ੍ਹਾਂ ਸਾਬਕਾ ਗਰਮ ਖਿਆਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੋਇਆ ਹੈ, ਉਨ੍ਹਾਂ ਨੂੰ ਵੀ ਪੰਥਕ ਸਲਾਹਕਾਰ ਬੋਰਡ ਦੇ ਮੈਂਬਰ ਬਣਾਇਆ ਗਿਆ ਹੈ। ਇਸ ਬੋਰਡ ‘ਚ ਸ਼ਾਮਲ ਕੀਤੇ ਗਏ ਆਗੂਆਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ,…
ਇਕ ਪਾਸੇ ਸਜ਼ਾਵਾਂ ਪੂਰੀਆਂ ਕਰ ਕਰਨ ਤੋਂ ਬਾਅਦ ਵੀ ਕਈ ਸਾਲਾਂ ਤੋਂ ਜੇਲ੍ਹਾਂ ‘ਚੋਂ ਸਿੱਖ ਕੈਦੀ ਰਿਹਾਅ ਨਹੀਂ ਕੀਤੇ ਜਾ ਰਹੇ ਜਦਕਿ ਦੂਜੇ ਪਾਸੇ ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਘੁੰਮਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ‘ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਸਿੱਖ ਮਸਲਿਆਂ ਲਈ ਲੱਗੇ ਮੋਰਚੇ ‘ਚ ਸਿੱਖ ਆਗੂਆਂ ਨੇ ਇਹ ਪ੍ਰਗਟਾਵਾ ਕੀਤਾ ਅਤੇ ਇਸ ਪੈਰੋਲ ਖ਼ਿਲਾਫ਼ ਰੋਸ ਪ੍ਰਗਟਾਇਆ। ਸਿੱਖ ਅਤੇ ਇਨਸਾਫ਼ ਪਸੰਦ ਲੋਕ ਕੜਾਕੇ ਦੀ ਠੰਢ ‘ਚ ਲੜੀਵਾਰ ਧਰਨੇ ‘ਤੇ ਬੈਠੇ ਹਨ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਮੋਰਚੇ ‘ਚ ਜੁੜ ਰਹੀ ਹੈ।…
ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਮੋਗਾ ਥਾਣਾ ਸਿਟੀ ਦੱਖਣੀ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਦੌਰਾ ਕੀਤਾ। ਇਸ ਦੌਰਾਨ ਮੰਤਰੀ ਪੁਲੀਸ ਥਾਣਾ ਸਿਟੀ ਦੱਖਣੀ ਦੀ ਇਮਾਰਤ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਇਹ ਇਮਾਰਤ ਕਾਫੀ ਖਸਤਾ ਹਾਲਤ ‘ਚ ਹੈ ਅਤੇ ਇਸ ਇਮਾਰਤ ਦਾ ਲੈਂਟਰ ਟੁੱਟਣ ਵਾਲਾ ਹੈ। ਇਸ ਇਮਾਰਤ ਨੂੰ ਅਸੁਰੱਖਿਆਤ ਐਲਾਨਿਆ ਜਾ ਚੁੱਕਾ ਹੈ। ਥਾਣੇ ਦੀ ਖਸਤਾਹਾਲ ਇਮਾਰਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹੌਲੀ-ਹੌਲੀ ਅਜਿਹੀਆਂ ਇਮਾਰਤਾਂ ਦੀ ਹਾਲਤ ਵੀ ਸੁਧਾਰੇਗੀ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਥਾਣਾ ਸਿਟੀ ਦੱਖਣੀ ਦਾ ਦੌਰਾ ਕੀਤਾ ਜਿਥੇ ਥਾਣੇ…
ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਕੌਮਂਤਰੀ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਉੱਤਰੇ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਨਿਊਜ਼ੀਲੈਂਡ ਦੀ ਟੀਮ 34.3 ਓਵਰਾਂ ‘ਚ ਆਲਆਊਟ ਹੋ ਕੇ 108 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਇੰਡੀਆ ਨੂੰ ਜਿੱਤ ਲਈ 109 ਦੌੜਾਂ ਦਾ ਟੀਚਾ ਦਿੱਤਾ। ਇੰਡੀਆ ਵਲੋਂ ਮੁਹੰਮਦ ਸ਼ੰਮੀ ਨੇ 3, ਮੁਹੰਮਦ ਸਿਰਾਜ ਨੇ 1, ਸ਼ਾਰਦੁਲ ਠਾਕੁਰ ਨੇ 1, ਹਾਰਦਿਕ ਪੰਡਯਾ ਨੇ 2, ਕੁਲਦੀਪ ਯਾਦਵ ਨੇ 1 ਤੇ ਵਾਸ਼ਿੰਗਟਨ ਸੁੰਦਰ ਨੇ…
ਨਿਊਜ਼ੀਲੈਂਡ ‘ਚ ਲੇਬਰ ਪਾਰਟੀ ਨੇ ਐਤਵਾਰ ਨੂੰ ਕ੍ਰਿਸ ਹਿਪਕਿਨਜ਼ ਨੂੰ ਪਾਰਟੀ ਦਾ ਨਵਾਂ ਨੇਤਾ ਅਤੇ ਦੇਸ਼ ਦਾ 41ਵਾਂ ਪ੍ਰਧਾਨ ਮੰਤਰੀ ਐਲਾਨ ਦਿੱਤਾ। ਲੇਬਰ ਪਾਰਟੀ ਦੀ ਕਾਕਸ ਮੀਟਿੰਗ ‘ਚ ਹਾਪਕਿਨਜ਼ ਨੂੰ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ। ਹਿਪਕਿਨਜ਼ ਇਸ ਸਮੇਂ ਸਦਨ ਦੇ ਨੇਤਾ ਅਤੇ ਦੇਸ਼ ਦੇ ਸਿੱਖਿਆ, ਪੁਲੀਸ ਅਤੇ ਲੋਕ ਸੇਵਾ ਮੰਤਰੀ ਹਨ। ਉਹ ਜੈਸਿੰਡਾ ਅਰਡਰਨ ਦੀ ਥਾਂ ਲੈਣ ਲਈ ਇਕਲੌਤਾ ਨਾਮਜ਼ਦ ਵਿਅਕਤੀ ਸੀ। ਉਥੇ ਕੇਲਸਟਨ ਦੇ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਕਾਰਮੇਲ ਸੇਪੁਲੋਨੀ ਨੂੰ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। ਨਿਊਜ਼ੀਲੈਂਡ ਦੀ ਰਾਜਨੀਤਿਕ ਪ੍ਰਣਾਲੀ ਦੇ ਅਨੁਸਾਰ ਸੰਸਦ ‘ਚ ਬਹੁਮਤ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ ਅਤੇ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ…
ਅਮਰੀਕਾ ਦੀ ਸੰਘੀ ਜਾਂਚ ਬਿਊਰੋ (ਐਫ.ਬੀ.ਆਈ.) ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਲਮਿੰਗਟਨ ਨਿਵਾਸ ਦੀ ਤਲਾਸ਼ੀ ਲਈ ਅਤੇ ਗੁਪਤ ਦਸਤਾਵੇਜ਼ ਦੇ ਤੌਰ ‘ਤੇ ਛੇ ਵਾਧੂ ਦਸਤਾਵੇਜ਼ ਬਰਾਮਦ ਕੀਤੇ। ਵਿਭਾਗ ਨੇ ਬਾਇਡਨ ਦੇ ਕੁਝ ਹੱਥ ਲਿਖਤ ਨੋਟ ਵੀ ਆਪਣੇ ਕਬਜ਼ੇ ‘ਚ ਲਏ ਹਨ। ਰਾਸ਼ਟਰਪਤੀ ਦੇ ਵਕੀਲ ਬੌਬ ਬਾਉਰ ਨੇ ਇਹ ਜਾਣਕਾਰੀ ਦਿੱਤੀ। ਬਾਇਡੇਨ ਨੇ ਆਪਣੀ ਮਰਜ਼ੀ ਨਾਲ ਐਫ.ਬੀ.ਆਈ. ਨੂੰ ਆਪਣੀ ਰਿਹਾਇਸ਼ ਦੀ ਤਲਾਸ਼ੀ ਲੈਣ ਦੀ ਇਜਾਜ਼ਤ ਦਿੱਤੀ, ਪਰ ਖੋਜ ਵਾਰੰਟ ਨਾ ਹੋਣ ਦੇ ਬਾਵਜੂਦ ਇਹ ਘਟਨਾ ਅਸਾਧਾਰਨ ਹੈ। ਬਾੋੲਡੇਨ ਨੂੰ 12 ਜਨਵਰੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਹ ਖੁਲਾਸਾ ਹੋਇਆ ਕਿ ਬਾਇਡੇਨ ਦੇ ਵਕੀਲਾਂ ਨੇ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ…
ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਹਾਕਮ ਧਿਰ ਭਾਜਪਾ ਖ਼ਿਲਾਫ਼ ਹਮਲਾਵਰ ਰੁਖ਼ ਤੇਜ਼ ਕਰ ਦਿੱਤਾ ਹੈ। ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਇਕ ‘ਚਾਰਜਸ਼ੀਟ’ ਜਾਰੀ ਕਰਦਿਆਂ ਕਾਂਗਰਸ ਨੇ ਭਾਜਪਾ ਨੂੰ ਇਕ ‘ਭ੍ਰਿਸ਼ਟ ਜੁਮਲਾ ਪਾਰਟੀ’ ਕਰਾਰ ਦਿੱਤਾ। ਕਾਂਗਰਸ ਨੇ ਕਿਹਾ ਕਿ ਭਾਜਪਾ ਦਾ ਮੰਤਰ ਹੈ ‘ਕੁਝ ਦਾ ਸਾਥ, ਖ਼ੁਦ ਦਾ ਵਿਕਾਸ, ਸਬਕੇ ਸਾਥ ਵਿਸ਼ਵਾਸਘਾਤ’। ਵਿਰੋਧੀ ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਜੋ ਕਿ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਹਨ, ਸ੍ਰੀਨਗਰ ‘ਚ ਲਾਲ ਚੌਕ ਖੇਤਰ ‘ਚ ਸਥਿਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ‘ਚ ਕੌਮੀ ਝੰਡਾ ਲਹਿਰਾਉਣਗੇ। ਉਪਰੰਤ ਉਹ ਸ਼ੇਰ-ਏ-ਕਸ਼ਮੀਰ ਸਟੇਡੀਅਮ ‘ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ। ਇਹ…
‘ਪੋਲਰ ਪ੍ਰੀਤ’ ਦੇ ਨਾਂ ਨਾਲ ਜਾਣੀ ਜਾਂਦੀ ਬ੍ਰਿਟਿਸ਼ ਸਿੱਖ ਆਰਮੀ ਅਫਸਰ ਅਤੇ ਫਿਜ਼ੀਓਥੈਰੇਪਿਸਟ ਹਰਪ੍ਰੀਤ ਕੌਰ ਚੰਦੀ ਨੇ ਇਕ ਔਰਤ ਦੁਆਰਾ ਸਭ ਤੋਂ ਲੰਬੇ ਇਕੱਲੇ, ਅਸਮਰਥਿਤ ਅਤੇ ਅਸਮਰਥਿਤ ਧਰੁਵੀ ਮੁਹਿੰਮ ਲਈ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਪੋਲਰ ਪ੍ਰੀਤ ਵਜੋਂ ਜਾਣੀ ਜਾਂਦੀ ਕੈਪਟਨ ਹਰਪ੍ਰੀਤ ਚੰਦੀ ਨੇ ਪਹਿਲਾਂ ਹੀ ਦੱਖਣੀ ਧਰੁਵ ਤੱਕ ਇਕੱਲੇ ਗੈਰ-ਸਹਾਇਕ ਟ੍ਰੈਕ ਦਾ ਰਿਕਾਰਡ ਕਾਇਮ ਕਰਨ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਬਣਨ ਲਈ ਟ੍ਰੈਕਿੰਗ ਚੁਣੌਤੀ ਨੂੰ ਪੂਰਾ ਕਰ ਲਿਆ ਹੈ, ਨੇ ਅੰਟਾਰਕਟਿਕਾ ਦੇ ਪਾਰ 1,397 ਕਿਲੋਮੀਟਰ ਦਾ ਸਫ਼ਰ ਮਾਈਨਸ 50 ਡਿਗਰੀ ਸੈਲਸੀਅਸ ਤਾਪਮਾਨ ‘ਚ ਕੀਤਾ। ਪਿਛਲਾ ਰਿਕਾਰਡ 1,381 ਕਿਲੋਮੀਟਰ ਦਾ ਸੀ, ਜੋ ਅੰਜਾ ਬਲਾਚਾ ਨੇ 2020 ‘ਚ ਬਣਾਇਆ…
ਉੱਘੀ ਇੰਡੋ-ਅਮਰੀਕਨ ਰਿਪਬਲਿਕਨ ਆਗੂ ਨਿੱਕੀ ਹੈਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ‘ਚ ਲਿਜਾਣ ਵਾਲੀ ‘ਨਵੀਂ ਆਗੂ’ ਹੋ ਸਕਦੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ‘ਤੇ ਜੋਅ ਬਾਇਡਨ ਨੂੰ ਦੂਜਾ ਕਾਰਜਕਾਲ ਮਿਲਣਾ ਸੰਭਵ ਨਹੀਂ। ਫੌਕਸ ਨਿਊਜ਼ ਨਾਲ ਇਕ ਇੰਟਰਵਿਊ ‘ਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ‘ਚ ਅਮਰੀਕਨ ਰਾਜਦੂਤ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ ਹੋ ਰਹੀ ਹੈ, 51 ਸਾਲਾ ਨੇਤਾ ਨੇ ਕਿਹਾ, ‘ਮੈਨੂੰ ਲੱਗਦਾ ਹੈ, ਤੁਸੀਂ ਨਜ਼ਰ…