Author: editor
ਜਬਰ ਜਨਾਹ ਅਤੇ ਕਤਲ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨ ਦੀ ਪੈਰੋਲ ਮਿਲ ਗਈ ਹੈ। ਉਸ ਨੂੰ 14 ਮਹੀਨੇ ‘ਚ ਚੌਥੀ ਵਾਰ ਇਹ ਪੈਰੋਲ ਮਿਲੀ ਹੈ ਜਿਸ ‘ਤੇ ਉਹ 54 ਦਿਨ ਬਾਅਦ ਮੁੜ ਸੁਨਾਰੀਆ ਜੇਲ੍ਹ ‘ਚੋਂ ਬਾਹਰ ਆਇਆ ਹੈ। ਡੇਰਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਦਿੱਤੇ ਜਾਣ ‘ਤੇ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘ਬਲਾਤਕਾਰੀ…
ਪੰਜਾਬ ਅੰਦਰ ਕਾਰੋਬਾਰੀਆਂ ਤੇ ਹੋਰ ਅਮੀਰ ਲੋਕਾਂ ਤੋਂ ਗੈਂਗਸਟਰਾਂ ਵੱਲੋਂ ਫਿਰੌਤੀਆਂ ਲੈਣਾ ਆਮ ਹੋ ਗਿਆ ਹੈ ਅਤੇ ਰੋਜ਼ਾਨਾ ਫਿਰੌਤੀ ਦੀ ਮੰਗ ਦੇ ਫੋਨ ਆਉਂਦੇ ਹਨ। ਮੰਗ ਪੂਰੀ ਨਾ ਕਰਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ। ਹੁਣ ਅਜਿਹਾ ਧਮਕੀ ਵਾਲਾ ਮਾਮਲਾ ਬਠਿੰਡਾ ‘ਚ ਸਾਹਮਣੇ ਆਇਆ ਹੈ ਜਿੱਥੇ ਬਠਿੰਡਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਿੰਗਲਾ ਨੂੰ ਉਨ੍ਹਾਂ ਦੇ ਮੋਬਾਇਲ ਫੋਨ ‘ਤੇ ਧਮਕੀਆਂ ਮਿਲੀਆਂ ਹਨ। ਕਾਨੂੰਨ ਵਿਵਸਥਾ ‘ਤੇ ਸਵਾਲ ਉਠਾਉਂਦੇ ਹੋਏ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਫੋਨ ‘ਤੇ ਧਮਕੀਆਂ ਮਿਲ ਚੁੱਕੀਆਂ ਹਨ।…
ਖੰਨਾ ਪੁਲੀਸ ਵੱਲੋਂ ਬੇਨਕਾਬ ਕੀਤੇ ਗਏ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਐੱਨ.ਆਈ.ਏ. ਵੱਲੋਂ ਕੀਤੀ ਜਾਵੇਗੀ। ਇਸ ਦੇ ਲਈ ਐੱਨ.ਆਈ.ਏ. ਦੀ ਟੀਮ ਸ਼ਨੀਵਾਰ ਸਵੇਰੇ ਖੰਨਾ ਦੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਪੁੱਜੀ ਜਿੱਥੇ ਟੀਮ ਵੱਲੋਂ ਪੁਲੀਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਦੱਸਣਯੋਗ ਹੈ ਕਿ ਖੰਨਾ ਪੁਲੀਸ ਨੇ ਬੱਬਰ ਖ਼ਾਲਸਾ ਦੇ ਗੈਂਗਸਟਰਾਂ ਅੰਮ੍ਰਿਤ ਬੱਲ, ਪ੍ਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ ‘ਚ ਖੰਨਾ ਪੁਲੀਸ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਕਿ ਇਸ ਤੋਂ ਪਹਿਲਾਂ ਐੱਨ.ਆਈ.ਏ. ਨੇ ਇਸ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ‘ਚ ਐਂਟਰੀ…
ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਦੀ ਟੀਮ ਨੇ ਪੰਜਾਬ ‘ਚ ਨਸ਼ਾ ਤਸਕਰ ਅਕਸ਼ੈ ਛਾਬੜਾ ਦੀ ਕੰਪਨੀ ‘ਤੇ ਵੱਡੀ ਕਾਰਵਾਈ ਕਰਦਿਆਂ ਸ਼ਰਾਬ ਠੇਕਾ ਕੰਪਨੀ ਏ.ਐੱਸ. ਐਂਡ ਕੰਪਨੀ ਦੇ ਸੂਬੇ ‘ਚ ਵੱਖ ਵੱਖ ਥਾਈਂ ਸਥਿਤ 80 ਠੇਕੇ ਸੀਲ ਕਰਵਾ ਦਿੱਤੇ ਹਨ। ਸੂਤਰਾਂ ਅਨੁਸਾਰ ਅਕਸ਼ੈ ਛਾਬੜਾ ਦੀ ਇਸ ਕੰਪਨੀ ‘ਚ ਹੈਰੋਇਨ ਤਸਕਰੀ ਦੇ ਮਾਮਲੇ ‘ਚ ਐੱਨ.ਸੀ.ਬੀ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਰਾਬ ਠੇਕੇਦਾਰ ਦੀ 25 ਫੀਸਦ ਤੋਂ ਵੱਧ ਦੀ ਹਿੱਸੇਦਾਰੀ ਸੀ। ਜਾਣਕਾਰੀ ਅਨੁਸਾਰ ਐੱਨ.ਸੀ.ਬੀ. ਵੱਲੋਂ 15 ਨਵੰਬਰ ਨੂੰ ਲੁਧਿਆਣਾ ਦੇ ਦੁੱਗਰੀ ਫਲਾਈਓਵਰ ਤੋਂ ਸੰਦੀਪ ਸਿੰਘ ਉਰਫ਼ ਦੀਪੂ ਨਾਂ ਦੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਕਬਜ਼ੇ ‘ਚੋਂ 20 ਕਿੱਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ…
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਆਪਣੀ ਕਾਰ ‘ਚ ਸੀਟ ਬੈਲਟ ਨਾ ਲਗਾਉਣ ‘ਤੇ 100 ਪੌਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਸਰਕਾਰ ‘ਚ ਰਹਿੰਦਿਆਂ ਨਿਯਮ ਤੋੜਨ ਲਈ ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਸੀਟ ਬੈਲਟ ਨਾ ਬੰਨ੍ਹਣ ਦੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਸਰਕਾਰ ਦੀ ਤਪੱਸਿਆ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਇੰਗਲੈਂਡ ਦੇ ਲੰਕਾਸ਼ਾਇਰ ‘ਚ ਇਕ ਵੀਡੀਓ ਬਣਾ ਰਹੇ ਸਨ। ਵੀਡੀਓ ਸੂਨਕ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀ ਗਈ ਸੀ। ਦੱਸਦੇਈਏ ਕਿ ਉਨ੍ਹਾਂ ਨੇ ਵੀਰਵਾਰ ਨੂੰ ਆਪਣੀ ਗਲਤੀ ਲਈ ਮੁਆਫੀ ਵੀ ਮੰਗੀ ਸੀ। ਪੁਲੀਸ ਨੇ ਸੂਨਕ ਦਾ ਨਾਂ ਲਏ ਬਿਨਾਂ ਕਿਹਾ ਕਿ…
ਅਮਰੀਕਾ ਦੀ ਇਕ ਸੰਘੀ ਅਦਾਲਤ ਦੇ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਵਕੀਲਾਂ ‘ਤੇ ਲਗਭਗ 10 ਲੱਖ ਡਾਲਰ ਦਾ ਜੁਰਮਾਨਾ ਲਗਾਇਆ। ਟਰੰਪ ‘ਤੇ ਇਹ ਜੁਰਮਾਨਾ ਉਨ੍ਹਾਂ ਦੇ ਉਸ ਦਾਅਵੇ ‘ਤੇ ਲਗਾਇਆ ਗਿਆ ਹੈ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਹਿਲੇਰੀ ਕਲਿੰਟਨ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਿਸਟ੍ਰਿਕਟ ਜੱਜ ਜਾਨ ਮਿਡਲਬਰੁੱਕਸ ਨੇ ਕਿਹਾ ਕਿ ਰਿਪਬਲਿਕਨ ਨੇਤਾ, ਜੋ 2024 ‘ਚ ਵ੍ਹਾਈਟ ਹਾਊਸ ਪਰਤਣ ਦੀ ਉਮੀਦ ਲਗਾਈ ਬੈਠੇ ਹਨ, ਨੇ ਲਗਾਤਾਰ ਅਦਾਲਤਾਂ ਦੀ ਦੁਰਵਰਤੋਂ ਕੀਤੀ ਅਤੇ ਇਕ ਸਿਆਸੀ ਸਾਜ਼ਿਸ਼ ਤਹਿਤ ਬੇਈਮਾਨੀ ਨਾਲ ਅੱਗੇ ਵਧਣ ਲਈ ਮੁਕੱਦਮਾ ਦਾਇਰ ਕੀਤਾ। ਟਰੰਪ ਨੇ ਜੋ ਮੁਕੱਦਮਾ…
ਦਿੱਲੀ ਦੇ ਜੰਤਰ-ਮੰਤਰ ‘ਤੇ ਭਲਵਾਨਾਂ ਦਾ ਚੱਲ ਰਿਹਾ ਪ੍ਰਦਰਸ਼ਨ ਸਮਾਪਤ ਹੋ ਗਿਆ ਹੈ। ਦੇਰ ਰਾਤ ਤੱਕ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਭਲਵਾਨਾਂ ਵਿਚਾਲੇ ਮੀਟਿੰਗ ਚੱਲੀ ਜਿਸ ਤੋਂ ਬਾਅਦ ਪਹਿਲਵਾਨਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਜੋ 4 ਹਫ਼ਤਿਆਂ ‘ਚ ਆਪਣੀ ਰਿਪੋਰਟ ਦੇਵੇਗੀ। ਜਾਂਚ ਜਦੋਂ ਤੱਕ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਕੁਸ਼ਤੀ ਸੰਘ ਦਾ ਕੰਮ ਵੀ ਕਮੇਟੀ ਵੱਲੋਂ ਦੇਖਿਆ ਜਾਵੇਗਾ। ਕੁਸ਼ਤੀ ਸੰਘ ਦਾ ਮੌਜੂਦਾ ਪ੍ਰਧਾਨ ਅਤੇ ਭਾਜਪਾ ਮੈਂਬਰ ਪਾਰਲੀਮੈਂਟ ਬ੍ਰਿਜਭੂਸ਼ਨ ਸ਼ਰਨ ਸਿੰਘ ਜਾਂਚ ਪੂਰੀ ਹੋਣ ਤੱਕ ਸੰਘ ਦੇ ਕੰਮ ਤੋਂ ਦੂਰ ਰਹੇਗਾ ਅਤੇ ਜਾਂਚ ‘ਚ ਸਹਿਯੋਗ ਕਰੇਗਾ।…
ਭਾਰਤੀ ਹਾਕੀ ਟੀਮ ਨੂੰ ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਕਰਾਸਓਵਰ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਜ਼ਖ਼ਮੀ ਮਿਡਫੀਲਡਰ ਹਾਰਦਿਕ ਸਿੰਘ ਸ਼ਨੀਵਾਰ ਨੂੰ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ। 24 ਸਾਲਾ ਹਾਰਦਿਕ 15 ਜਨਵਰੀ ਨੂੰ ਇੰਗਲੈਂਡ ਵਿਰੁੱਧ ਇੰਡੀਆ ਦੇ ਦੂਜੇ ਪੂਲ ਮੈਚ ਦੇ ਅਖੀਰ ‘ਚ ਹੈਮਸਟ੍ਰਿੰਗ ਦੀ ਸੱਟ ਤੋਂ ਉਭਰਨ ‘ਚ ਅਸਫਲ ਰਹੇ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ‘ਚ ਸਪੇਨ ‘ਤੇ ਇੰਡੀਆ ਦੀ 2-0 ਦੀ ਜਿੱਤ ‘ਚ ਹਾਰਦਿਕ ਸਿੰਘ ਨੇ ਇਕ ਸ਼ਾਨਦਾਰ ਗੋਲ ਕੀਤਾ ਸੀ। ਹਾਰਦਿਕ ਦੀ ਥਾਂ ਬਦਲਵੇਂ ਖਿਡਾਰੀ ਰਾਜ ਕੁਮਾਰ ਪਾਲ ਨੂੰ ਟੀਮ ‘ਚ ਸ਼ਾਮਲ ਕੀਤਾ ਜਾਵੇਗਾ। ਹਾਰਦਿਕ ਵੇਲਜ਼ ਖਿਲਾਫ ਨਹੀਂ ਖੇਡੇ…
ਸਟਾਰ ਫਾਰਵਰਡ ਬਲੇਕ ਗੋਵਰਸ ਦੇ ਚਾਰ ਗੋਲਾਂ ਦੀ ਮਦਦ ਨਾਲ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ 9-2 ਨਾਲ ਹਰਾ ਕੇ ਪੂਲ ਏ ‘ਚ ਸਿਖਰ ‘ਤੇ ਰਹਿ ਕੇ ਐੱਫ.ਆਈ.ਐੱਚ. ਪੁਰਸ਼ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਕੁਆਰਟਰ ਫਾਈਨਲ ‘ਚ ਆਸਟਰੇਲੀਆ ਦਾ ਮੁਕਾਬਲਾ 24 ਜਨਵਰੀ ਨੂੰ ਮਲੇਸ਼ੀਆ ਤੇ ਸਪੇਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਗੋਵਰਸ ਵੱਲੋਂ ਚੌਥੇ, 15ਵੇਂ, 19ਵੇਂ ਅਤੇ 20ਵੇਂ ਮਿੰਟ ‘ਚ ਕੀਤੇ ਗਏ ਗੋਲਾਂ ਦੀ ਮਦਦ ਨਾਲ ਆਸਟਰੇਲੀਆ ਨੇ ਪਹਿਲੇ ਅੱਧ ‘ਚ ਹੀ 7-1 ਨਾਲ ਵੱਡੀ ਲੀਡ ਲੈ ਲਈ ਸੀ। ਗੋਵਰਸ ਤੋਂ ਇਲਾਵਾ ਆਸਟਰੇਲੀਆ ਲਈ ਟੌਮ ਕ੍ਰੇਗ ਨੇ 10ਵੇਂ, ਜੇਕ ਹਾਰਵੀ ਨੇ 22ਵੇਂ, ਡੈਨੀਅਲ…
ਜੰਮੂ ‘ਚ ਸ਼ਨੀਵਾਰ ਨੂੰ 15 ਮਿੰਟਾਂ ਅੰਦਰ ਹੋਏ 2 ਬੰਬ ਧਮਾਕਿਆਂ ‘ਚ 7 ਲੋਕ ਜ਼ਖ਼ਮੀ ਹੋ ਗਏ। ਐਡੀਸ਼ਨਲ ਪੁਲੀਸ ਡਾਇਰੈਕਟਰ ਜਨਰਲ ਨੇ ਧਮਾਕਿਆਂ ਅਤੇ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਹਸਪਤਾਲ ਸੂਤਰਾਂ ਨੇ ਹਾਲਾਂਕਿ ਕਿਹਾ ਕਿ ਛਰਰੇ ਲੱਗਣ ਨਾਲ 7 ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪਹਿਲਾ ਧਮਾਕਾ ਸਵੇਰੇ ਕਰੀਬ 10.45 ਵਜੇ ਹੋਇਆ। ਉਸ ਤੋਂ ਬਾਅਦ ਇਕ ਹੋਰ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਕ ਚਸ਼ਮਦੀਦ ਜਸਵਿੰਦਰ ਸਿੰਘ ਨੇ ਕਿਹਾ ਕਿ ਪਹਿਲਾ ਧਮਾਕਾ ਇਕ ਵਾਹਨ ‘ਚ…