Author: editor
ਕਾਂਗਰਸ ਪਾਰਟੀ ‘ਚ ਸੂਬਾ ਪ੍ਰਧਾਨ ਤੋਂ ਇਲਾਵਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਬਣਾਈ ਪਾਰਟੀ ਸਮੇਤ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਚੁੱਕੇ ਹਨ। ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਨੇ ਭਾਜਪਾ ਨਾਲ ਆਪਣੀ ਪਾਰਟੀ ਦਾ ਗੱਠਜੋੜ ਕੀਤਾ ਸੀ। ਇਸ ‘ਚ ਸੁਖਦੇਵ ਸਿੰਘ ਢੀਂਡਸਾ ਵਾਲਾ ਸੰਯੁਕਤ ਅਕਾਲੀ ਦਲ ਵੀ ਸੀ। ਪਰ ਕਿਸੇ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ਅਤੇ ਇਸ ਗਠਜੋੜ ਨੂੰ ਇਕ ਤਰ੍ਹਾਂ ਨਾਲ ਲੋਕਾਂ ਨੇ ਨਕਾਰ ਦਿੱਤਾ। ਉਪਰੰਤ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਭਾਜਪਾ ‘ਚ ਸ਼ਾਮਲ ਹੋ ਗਏ। ਪਰ ਉਨ੍ਹਾਂ ਦੀ ਪਟਿਆਲਾ ਤੋਂ ਸੰਸਦ ਮੈਂਬਰ ਪਤਨੀ ਪਰਨੀਤ ਕੌਰ ਕਾਂਗਰਸ ‘ਚ ਹੀ ਹਨ। ਹੁਣ ਖ਼ਬਰਾਂ ਮਿਲ…
ਸ਼ਰਾਬ ਦੇ ਸੇਵਨ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਚਿਤਾਵਤੀ ਦਿੱਤੀ ਗਈ ਹੈ ਕਿ ਇਸ ਦੀ ਕੋਈ ਵੀ ਮਾਤਰਾ ਸਿਹਤਮੰਦ ਨਹੀਂ ਹੈ ਅਤੇ ਸਿਫਾਰਸ਼ ਕੀਤੀ ਜਾਂਦੀ ਹੈ ਕੇ ਲੋਕ ਜਿੰਨਾ ਸੰਭਵ ਹੋ ਸਕੇ ਸ਼ਰਾਬ ਪੀਣਾ ਘੱਟ ਕਰ ਦੇਣ। ਨਵੇਂ ਦਿਸ਼ਾ-ਨਿਰਦੇਸ਼ਾਂ ਸਿਫ਼ਾਰਸ਼ ਕਰਦੇ ਹਨ ਕਿ ਕੈਨੇਡੀਅਨ ਆਪਣੇ ਆਪ ਨੂੰ ਹਫ਼ਤੇ ‘ਚ ਸਿਰਫ਼ ਦੋ ਪੈੱਗ ਤੱਕ ਸੀਮਤ ਰੱਖਣ। ਕੈਨੇਡੀਅਨ ਸੈਂਟਰ ਆਨ ਸਬਸਟੈਂਸ ਯੂਜ਼ ਐਂਡ ਐਡਿਕਸ਼ਨ (ਸੀ.ਸੀ.ਐੱਸ.ਏ.) ਨੇ ਇਸ ਹਫ਼ਤੇ ਸ਼ਰਾਬ ਦੇ ਸੇਵਨ ‘ਚ ਕਮੀ ਦੀ ਅਪੀਲ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਸਮੇਤ ਕਈ…
ਇਨਸਾਨਾਂ ਅਤੇ ਪੰਛੀਆਂ ਦੀ ਜਾਨ ਲਈ ਖ਼ਤਰਾ ਬਣੀ ਅਤੇ ਕਈਆਂ ਨੂੰ ਗੰਭੀਰ ਜ਼ਖਮੀ ਕਰ ਚੁੱਕੀ ਚਾਈਨਾ ਡੋਰ ਖ਼ਿਲਾਫ਼ ਸਰਕਾਰ ਤੇ ਪੁਲੀਸ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਚਾਈਨਾ ਡੋਰ ਵੇਚਣ ‘ਤੇ ਮਾਮੂਲੀ ਧਾਰਾ ਦਾ ਪਰਚਾ ਹੋਣ ਅਤੇ ਉਸੇ ਵੇਲੇ ਜ਼ਮਾਨਤ ਹੋਣ ਕਰਕੇ ਇਹ ਧੰਦਾ ਕਰਦੇ ਲੋਕ ਮੁੜ ਖ਼ਤਰਨਾਕ ਡੋਰ ਵੇਚਣ ਲੱਗ ਜਾਂਦੇ ਸਨ। ਪਰ ਹੁਣ ਖੰਨਾ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਜੋੜ ਕੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਚਾਈਨਾ ਡੋਰ ਵੇਚਣ ਵਾਲਿਆਂ ਨਾਲ ਹੁਣ ਪੁਲੀਸ ਢਿੱਲ ਨਹੀਂ ਵਰਤੇਗੀ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਹਰੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਹੋਰ ਕੱਸਿਆ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਬਰਸੀ ਮੌਕੇ ਕਰਵਾਏ ਸਮਾਗਮ ਦੇ ਦੂਜੇ ਦਿਨ ਸ਼ਰਧਾਂਜਲੀ ਦੇਣ ਲਈ ਪਿੰਡ ਠੀਕਰੀਵਾਲਾ ਪਹੁੰਚੇ ਤਾਂ ਪ੍ਰਸ਼ਾਸਨ ਨੇ ਉਥੇ ਇਨਸਾਫ਼ ਦੀ ਮੰਗ ਲਈ ਲਾਏ ਬੈਨਰ ਹਟਾ ਦਿੱਤੇ। ਪਿੰਡ ਦੀ ਐਵਰਗਰੀਨ ਸੁਸਾਇਟੀ ਵੱਲੋਂ ਬਰਸੀ ਸਮਾਗਮ ਦੇ ਬਾਹਰ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਗਾਇਕ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਸਬੰਧੀ ਬੈਨਰ ਲਗਾਏ ਗਏ ਸਨ। ਇਨ੍ਹਾਂ ਬੈਨਰਾਂ ਨੂੰ ਰਾਤੋ-ਰਾਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਾਹ ਦਿੱਤਾ ਗਿਆ। ਸੁਸਾਇਟੀ ਦੇ ਮੈਂਬਰ ਨਿਰਦੇਵ ਸਿੰਘ ਔਲਖ ਨੇ ਸੱਤਾ ਧਿਰ ਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ…
ਸਿਆਸੀ ਪਾਰਟੀ ਨੂੰ ਜਦੋਂ ਕੋਈ ਵੱਡਾ ਆਗੂ ਛੱਡ ਕੇ ਜਾਂਦਾ ਹੈ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਇਹ ਪਾਰਟੀ ਨੂੰ ਵੱਡਾ ਘਾਟਾ ਜਾਂ ਧੱਕਾ ਲੱਗਿਆ ਪਰ ਮਨਪ੍ਰੀਤ ਸਿੰਘ ਬਾਦਲ ਦੇ ਜਾਣ ‘ਤੇ ਕਾਂਗਰਸ ‘ਚ ਸੋਗ ਦੀ ਥਾਂ ‘ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਕ ਤੋ ਥਾਈਂ ਤਾਂ ਇਸ ‘ਖੁਸ਼ੀ’ ਵਿੱਚ ਲੱਡੂ ਵੀ ਵੰਡੇ ਗਏ ਅਤੇ ਪਟਾਕੇ ਵੀ ਚੱਲੇ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ‘ਚ ਸ਼ਾਮਲ ਹੋਣ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮਨਪ੍ਰੀਤ ਬਾਦਲ ਨੇ ਭਾਜਪਾ ਆਗੂਆਂ ਨਾਲ ਰਸਮੀ ਮੁਲਾਕਾਤਾਂ ਕੀਤੀਆਂ ਅਤੇ ਇੱਧਰ ਪੰਜਾਬ ‘ਚ ਉਨ੍ਹਾਂ ਦੀ ਭਾਜਪਾ ‘ਚ ਸ਼ਮੂਲੀਅਤ ਨੂੰ…
ਇੰਡੋ-ਅਮਰੀਕਨ ਮੂਲ ਦੀ ਸਿਆਸਤਦਾਨ ਅਰੁਣਾ ਮਿਲਰ (58) ਨੇ ਅਮਰੀਕੀ ਰਾਜਧਾਨੀ ਨਾਲ ਲੱਗਦੇ ਮੈਰੀਲੈਂਡ ਰਾਜ ਦੇ ਉਪ ਰਾਜਪਾਲ ਵਜੋਂ ਸਹੁੰ ਚੁੱਕ ਕੇ ਇਤਿਹਾਸ ਸਿਰਜ ਦਿੱਤਾ ਹੈ। ਮੈਰੀਲੈਂਡ ਹਾਊਸ ਦੀ ਸਾਬਕਾ ਡੈਲੀਗੇਟ ਅਰੁਣਾ ਡੈਮਕੋਰੈਟਿਕ ਪਾਰਟੀ ਵੱਲੋਂ ਸੂਬੇ ਦੀ 10ਵੀਂ ਉਪ ਰਾਜਪਾਲ ਹੈ। ਉਪ ਰਾਜਪਾਲ ਕਿਸੇ ਸੂਬੇ ‘ਚ ਰਾਜਪਾਲ ਮਗਰੋਂ ਦੂਜਾ ਵੱਡਾ ਸਰਕਾਰੀ ਅਹੁਦਾ ਹੈ। ਅਰੁਣਾ ਨੇ ਇਹ ਨਵੀਂ ਜ਼ਿੰਮੇਵਾਰੀ ਅਜਿਹੇ ਮੌਕੇ ਸੰਭਾਲੀ ਹੈ ਜਦੋਂ ਰਾਜਪਾਲ ਸੂਬੇ ‘ਚੋਂ ਬਾਹਰ ਹੈ ਜਾਂ ਫਿਰ ਅਯੋਗ ਹੈ। ਇੰਡੀਆ ਦੇ ਆਂਧਰਾ ਪ੍ਰਦੇਸ਼ ਜ਼ਿਲ੍ਹੇ ‘ਚ ਜਨਮੀ ਅਰੁਣਾ ਨੇ ਆਪਣੀ ਉਦਘਾਟਨੀ ਤਕਰੀਰ ‘ਚ ਆਪਣੇ ਪਰਿਵਾਰ ਦਾ ਵੀ ਜ਼ਿਕਰ ਕੀਤਾ। ਅਰੁਣਾ ਨੇ ਕਿਹਾ ਕਿ ਉਹ ਸੱਤ ਸਾਲ ਦੀ ਸੀ ਜਦੋਂ…
ਪੈਨਸ਼ਨ ਨੇਮਾਂ ‘ਚ ਪ੍ਰਸਤਾਵਿਤ ਬਦਲਾਅ ਤੋਂ ਨਾਰਾਜ਼ ਫਰਾਂਸੀਸੀ ਵਰਕਰਾਂ ਨੇ ਮੁਲਕ ਭਰ ‘ਚ ਪ੍ਰਦਰਸ਼ਨ ਕੀਤੇ ਹਨ। ਵਰਕਰਾਂ ਦੀ ਹੜਤਾਲ ਕਾਰਨ ਮੁਲਕ ‘ਚ ਹਾਈ ਸਪੀਡ ਟਰੇਨਾਂ ਰੋਕੀਆਂ ਗਈਆਂ ਹਨ ਅਤੇ ਬਿਜਲੀ ਸਪਲਾਈ ‘ਚ ਅੜਿੱਕਾ ਪਿਆ ਹੈ। ਰਾਸ਼ਟਰਪਤੀ ਇਮੈਨੂਅਲ ਮੈਕਰੌਂ ਲਈ ਰਾਸ਼ਟਰ ਵਿਆਪੀ ਪ੍ਰਦਰਸ਼ਨ ਇਕ ਵੱਡੀ ਚੁਣੌਤੀ ਵਜੋਂ ਦੇਖੇ ਜਾ ਰਹੇ ਹਨ। ਨਵੇਂ ਪੈਨਸ਼ਨ ਨੇਮਾਂ ਤਹਿਤ ਵਰਕਰਾਂ ਨੂੰ ਲੰਬੇ ਸਮੇਂ ਤੱਕ ਕੰਮ ਕਰਨਾ ਪਵੇਗਾ ਅਤੇ ਸੇਵਾਮੁਕਤੀ ਦੀ ਉਮਰ ਹੱਦ 62 ਤੋਂ ਵਧਾ ਕੇ 64 ਸਾਲ ਕਰ ਦਿੱਤੀ ਜਾਵੇਗੀ। ਫਰਾਂਸ ‘ਚ ਬਜ਼ੁਰਗਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਮੈਕਰੌਂ ਸਰਕਾਰ ਨੂੰ ਜਾਪਦਾ ਹੈ ਕਿ ਪੈਨਸ਼ਨ ਨੇਮਾਂ ‘ਚ ਸੁਧਾਰ ਨਾਲ ਹੀ ਕੋਈ ਢੁੱਕਵਾਂ…
ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦੋਸ਼ ਲਾਏ ਜਾਣ ਦੇ ਇਕ ਦਿਨ ਬਾਅਦ ਭਲਵਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਕੀਤਾ ਜਾਵੇ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਹਨ, ਉਹ ਪ੍ਰਦਰਸ਼ਨ ਜਾਰੀ ਰਖਣਗੇ। ਰਾਸ਼ਟਰਮੰਡਲ ਖੇਡਾਂ ‘ਚ ਤਿੰਨ ਵਾਰ ਦੀ ਚੈਂਪੀਅਨ ਵਿਨੇਸ਼ ਫੋਗਾਟ ਅਤੇ ਓਲੰਪਿਕ ਖੇਡਾਂ ‘ਚ ਕਾਂਸੇ ਦਾ ਤਗ਼ਮਾ ਜੇਤੂ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਸਮੇਤ ਹੋਰ ਨਾਮੀ ਭਲਵਾਨਾਂ ਨੇ ਤੀਜੇ ਦਿਨ ਵੀ ਜੰਤਰ ਮੰਤਰ ‘ਤੇ ਧਰਨਾ ਦਿੱਤਾ। ਇਸ ਦੌਰਾਨ ਰਾਸ਼ਟਰਮੰਡਲ…
ਇੰਡੀਆ ਨੇ ਆਪਣੇ ਆਖਰੀ ਲੀਗ ਮੈਚ ‘ਚ ਵੇਲਜ਼ ਨੂੰ 4-2 ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਇਸ ਜਿੱਤ ਨਾਲ ਦੂਜੇ ਸਥਾਨ ‘ਤੇ ਰਹੀ। ਉਸ ਦੇ ਕੋਲ ਚੋਟੀ ਦੀ ਰੈਂਕਿੰਗ ਵਾਲੀ ਇੰਗਲੈਂਡ ਦੇ ਬਰਾਬਰ ਸੱਤ ਅੰਕ ਹਨ ਪਰ ਟੀਮ ਇੰਡੀਆ ਗੋਲ ਅੰਤਰ ‘ਤੇ ਪਿੱਛੇ ਹੈ। ਇੰਗਲੈਂਡ ਨੇ ਇੰਡੀਆ ਨਾਲੋਂ ਵੱਧ ਗੋਲ ਕੀਤੇ। ਟੀਮ ਇੰਡੀਆ ਸਿੱਧੇ ਤੌਰ ‘ਤੇ ਕੁਆਰਟਰ ਫਾਈਨਲ ਤੱਕ ਨਹੀਂ ਪਹੁੰਚ ਸਕੀ। ਇੰਡੀਆ 22 ਜਨਵਰੀ ਨੂੰ ਸ਼ਾਮ 7:00 ਵਜੇ ਆਖਰੀ-8 ‘ਚ ਜਗ੍ਹਾ ਬਣਾਉਣ ਲਈ ਨਿਊਜ਼ੀਲੈਂਡ ਨਾਲ ਕਰਾਸਓਵਰ ‘ਚ ਖੇਡੇਗਾ। ਭਾਰਤੀ ਟੀਮ ਲਈ ਮੈਚ ਦਾ ਪਹਿਲਾ ਗੋਲ ਸ਼ਮਸ਼ੇਰ ਸਿੰਘ ਨੇ 21ਵੇਂ ਮਿੰਟ ‘ਚ ਕੀਤਾ। ਉਸ ਨੇ ਪੈਨਲਟੀ ਕਾਰਨਰ ‘ਤੇ ਗੋਲ ਕੀਤਾ।…
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਇੰਡੀਆ ਨੇ ਪਹਿਲੇ ਟੀ-20 ਮੁਕਾਬਲੇ ‘ਚ ਸਾਊਥ ਅਫਰੀਕਾ ‘ਤੇ 27 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਦਿਆਂ ਵਰਲਡ ਕੱਪ ਦੀਆਂ ਤਿਆਰੀਆਂ ਵਧੀਆ ਢੰਗ ਨਾਲ ਸ਼ੁਰੂ ਕਰ ਦਿੱਤੀਆਂ ਹਨ। ਕੁਝ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਟੀਮ ਇੰਡੀਆ ਨੇ ਚੰਗੀ ਵਾਪਸੀ ਕੀਤੀ ਅਤੇ ਆਪਣੇ ਨਿਰਧਾਰਿਤ 20 ਓਵਰਾਂ ‘ਚ 147 ਦੌੜਾਂ ਬਣਾਈਆਂ। ਬੱਲੇਬਾਜ਼ ਦੀਪਤੀ ਸ਼ਰਮਾ ਨੇ ਇਕ ਪਾਸਾ ਸੰਭਾਲੀ ਰੱਖਿਆ। ਹਾਲਾਂਕਿ ਇਹ ਡੈਬਿਊ ਕਰਨ ਵਾਲੀ ਅਮਨਜੋਤ ਕੌਰ ਸੀ ਜਿਸ ਨੇ ਸਾਊਥ ਅਫਰੀਕਾ ਦੇ ਗੇਂਦਬਾਜ਼ਾਂ ‘ਤੇ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ। 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਸਾਊਥ ਅਫਰੀਕਾ…