Author: editor
ਆਸਟਰੇਲੀਆ ਓਪਨ ‘ਚ ਬ੍ਰਿਟੇਨ ਦੇ ਜੈਕ ਡ੍ਰੈਪਰ ਖ਼ਿਲਾਫ਼ ਪਹਿਲੇ ਗੇੜ ‘ਚ ਨਡਾਲ ਦੀ ਸੰਘਰਸ਼ਪੂਰਨ ਜਿੱਤ ਹੋਈ ਤਾਂ ਅੱਜ ਬੁੱਧਵਾਰ ਨੂੰ ਦੂਜੇ ਗੇੜ ਦੇ ਮੈਚ ‘ਚ ਰਾਫੇਲ ਨਡਾਲ ਅਮਰੀਕਾ ਦੇ ਮੈਕੇਂਜੀ ਮੈਕਡੋਨਲਡ ਤੋਂ 6-4, 6-4, 7-5 ਨਾਲ ਹਾਰ ਗਿਆ। ਇਸ ਨਾਲ ਨਡਾਲ ਦਾ ਖਿਤਾਬ ਬਚਾਉਣ ਤੇ 23ਵੀਂ ਵਾਰ ਗਰੈਂਡ ਸਲੈਮ ਜਿੱਤ ਕੇ ਰਿਕਾਰਡ ਬਣਾਉਣ ਦਾ ਸੁਫ਼ਨਾ ਟੁੱਟ ਗਿਆ। ਇਸ ਤੋਂ ਪਹਿਲਾਂ ਪਿਛਲੀ ਵਾਰ ਦੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਪਹਿਲੇ ਗੇੜ ‘ਚ ਬ੍ਰਿਟੇਨ ਦੇ ਜੈਕ ਡ੍ਰੈਪਰ ਖ਼ਿਲਾਫ਼ ਜਿੱਤ ਦਰਜ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ। 22 ਵਾਰ ਦੇ ਗਰੈਂਡ ਸਲੈਮ ਜੇਤੂ ਨਡਾਲ…
ਓਡੀਸ਼ਾ ‘ਚ ਚੱਲ ਰਹੇ ਪੁਰਸ਼ ਹਾਕੀ ਵਰਲਡ ਕੱਪ ‘ਚ ਕਈ ਟੀਮਾਂ ‘ਚ ਦੋ ਸਕੇ ਭਰਾਵਾਂ ਦੀ ਜੋੜੀਆਂ ਇਕੱਠੀਆਂ ਖੇਡ ਰਹੀਆਂ ਹਨ ਜਿਸ ਨਾਲ ਖ਼ਰਾਬ ਸਮੇਂ ‘ਚ ਉਨ੍ਹਾਂ ਨੂੰ ਇਕ-ਦੂਜੇ ਦਾ ਭਾਵਨਾਤਮਕ ਸਹਿਯੋਗ ਵੀ ਮਿਲ ਜਾਂਦਾ ਹੈ। ਸਪੇਨ ਨੂੰ ਪਿਛਲੇ ਹਫ਼ਤੇ ਇੰਡੀਆ ਨੇ ਜਦੋਂ ਪਹਿਲੇ ਮੈਚ ‘ਚ 2-0 ਨਾਲ ਹਰਾਇਆ ਸੀ ਤਾਂ ਉਸ ਟੀਮ ਵਿਚ ਪਾਓ ਕੁਨਿਲ ਤੇ ਪੇਪੇ ਕੁਨਿਲ ਦੋਵੇਂ ਭਰਾ ਇਕੱਠੇ ਖੇਡ ਰਹੇ ਸਨ। ਵੇਲਸ ਟੀਮ ‘ਚ ਵੀ ਜੈਰੇਥ ਫਲੋਰੰਗ ਤੇ ਰੋਡ੍ਰੀ ਫਲੋਰੰਗ ਇਕੱਠੇ ਖੇਡਦੇ ਹਨ, ਜਿਨ੍ਹਾਂ ਦੀ ਟੀਮ ਲਗਾਤਾਰ ਦੂਜੀ ਹਾਰ ਦੇ ਨਾਲ ਟੂਰਨਾਮੈਂਟ ‘ਚੋਂ ਲਗਭਗ ਬਾਹਰ ਹੀ ਹੋ ਗਈ ਹੈ। ਭੁਵਨੇਸ਼ਵਰ ‘ਚ ਜਰਮਨ ਟੀਮ ‘ਚ ਮੈਟਸ ਤੇ…
ਹਾਕੀ ਖਿਡਾਰਨ ਰਾਣੀ ਰਾਮਪਾਲ ਦੀ ਟੀਮ ਇੰਡੀਆ ‘ਚ ਵਾਪਸੀ ਅਤੇ ਗੋਲ ਕਰਨ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ‘ਚ ਸਾਊਥ ਅਫਰੀਕਾ ਨੂੰ 5-1 ਨਾਲ ਹਰਾ ਦਿੱਤਾ। ਪਿਛਲੇ ਸਾਲ ਜੂਨ ‘ਚ ਐੱਫ.ਆਈ.ਐੱਚ. ਮਹਿਲਾ ਹਾਕੀ ਪ੍ਰੋ ਲੀਗ 2021-22 ‘ਚ ਬੈਲਜੀਅਮ ਖ਼ਿਲਾਫ਼ ਖੇਡਣ ਤੋਂ ਬਾਅਦ ਟੀਮ ‘ਚ ਵਾਪਸੀ ਕਰਨ ਵਾਲੀ ਰਾਣੀ ਨੇ 12ਵੇਂ ਮਿੰਟ ‘ਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਮੋਨਿਕਾ (20ਵੀਂ), ਨਵਨੀਤ ਕੌਰ (24ਵੀਂ), ਗੁਰਜੀਤ ਕੌਰ (25ਵੀਂ) ਅਤੇ ਸੰਗੀਤਾ ਕੁਮਾਰੀ (30ਵੀਂ) ਨੇ ਗੋਲ ਕੀਤੇ। ਅੱਧੇ ਸਮੇਂ ਤੱਕ ਇੰਡੀਆ 5-0 ਨਾਲ ਅੱਗੇ ਸੀ। ਸਾਊਥ ਅਫਰੀਕਾ ਲਈ ਇਕਲੌਤਾ ਗੋਲ ਕਪਤਾਨ ਕਨੀਤਾ ਬੌਬਸ ਨੇ 44ਵੇਂ…
ਭਾਰਤੀ ਕਿਸਾਨ ਯੂਨੀਅਨ ਟਿਕੈਤ ਧੜਾ ਘੱਟੋ-ਘੱਟ ਸਮਰਥਨ ਮੁੱਲ ਸਮੇਤ 21 ਮੁੱਦਿਆਂ ਨੂੰ ਲੈ ਕੇ ਵੱਡੇ ਅੰਦੋਲਨ ਦੀ ਤਿਆਰੀ ਕਰ ਰਿਹਾ ਹੈ। ਜਥੇਬੰਦੀ ਦੇ ਕੌਮੀਬੁਲਾਰੇ ਰਾਕੇਸ਼ ਟਿਕੈਤ ਨੇ ਇਕ ਵੱਡੀ ਲਹਿਰ ਦੀ ਗੱਲ ਕਰਦਿਆਂ ਦੋਸ਼ ਲਾਇਆ ਕਿ ਝੋਨੇ ਦੀ ਖਰੀਦ ‘ਚ ਵਿਚੋਲਿਆਂ ਦਾ ਦਬਦਬਾ ਹੈ। ਅੰਦੋਲਨ ਦੀ ਰਣਨੀਤੀ ਤੈਅ ਕਰਨ ਦੇ ਨਾਲ-ਨਾਲ ਮਹਾਪੰਚਾਇਤ ‘ਚ ਇਸ ਦਾ ਐਲਾਨ ਕੀਤਾ ਜਾਵੇਗਾ। ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਦੇਸ਼ ‘ਚ ਐੱਮ.ਐੱਸ.ਪੀ. ਇਕ ਵੱਡਾ ਮੁੱਦਾ ਹੈ, ਜਿਸ ਨੂੰ ਲੈ ਕੇ ਦੇਸ਼ ‘ਚ ਮੁੜ ਇਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜੋ ਪਿਛਲੇ 13 ਮਹੀਨਿਆਂ ਦੇ ਅੰਦੋਲਨ ਨਾਲੋਂ ਵੀ ਵੱਡਾ ਅੰਦੋਲਨ ਹੋਵੇਗਾ। ਘੱਟੋ-ਘੱਟ ਸਮਰਥਨ ਮੁੱਲ ਕਾਰਨ ਕਿਸਾਨਾਂ…
ਪੰਜਾਬ ਸਰਕਾਰ ਨੇ ਗਲੇ ਦੀ ਹੱਡੀ ਬਣੀ ਜ਼ੀਰਾ ਦੀ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਆਬੋ-ਹਵਾ ਨੂੰ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਇਸ ਕਰਕੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਨ ਤੋਂ ਬਾਅਦ ਲੋਕਹਿੱਤ ‘ਚ ਇਕ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਭਵਿੱਖ ‘ਚ ਵੀ ਜੇ ਕੋਈ ਵਾਤਾਵਰਣ ਵਿਗਾੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।…
ਰਿਪਬਲਿਕਨ ਨੈਸ਼ਨਲ ਕਮੇਟੀ (ਆਰ.ਐੱਨ.ਸੀ.) ਦੀ ਚੇਅਰ ਵਿਮੈਨ ਲਈ ਚੋਣ ਲੜ ਰਹੀ ਉੱਘੀ ਭਾਰਤੀ-ਅਮਰੀਕਨ ਅਟਾਰਨੀ ਹਰਮੀਤ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਸਿੱਖ ਧਰਮ ਕਾਰਨ ਆਪਣੀ ਹੀ ਪਾਰਟੀ ਦੇ ਸਾਥੀ ਆਗੂਆਂ ਦੀ ਨਫ਼ਰਤ ਦਾ ਸ਼ਿਕਾਰ ਹੋ ਰਹੀ ਹੈ। ਉਸ ਨੇ ਕਿਹਾ ਕਿ ਉਹ ਇਸ ਸਭ ਦੇ ਬਾਵਜੂਦ ਪਿੱਛੇ ਨਹੀਂ ਹਟੇਗੀ ਤੇ ਸਿਖਰਲੇ ਸਥਾਨ ਦੀ ਦੌੜ ‘ਚ ਬਰਕਰਾਰ ਰਹੇਗੀ। 54 ਸਾਲਾ ਹਰਮੀਤ ਢਿੱਲੋਂ ਸਾਬਕਾ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਕੋ-ਚੇਅਰ ਹੈ। ਇਸ ਵਾਰ ਉਹ ਮੁਖੀ ਦੇ ਅਹੁਦੇ ਲਈ ਸ਼ਕਤੀਸ਼ਾਲੀ ਰੋਨਾ ਮੈਕਡੇਨੀਅਲ ਨਾਲ ਮੁਕਾਬਲਾ ਕਰ ਰਹੀ ਹੈ। ਉਨ੍ਹਾਂ ਕਿਹਾ, ‘ਬਹੁਤ ਸਪੱਸ਼ਟ ਤੌਰ ‘ਤੇ ਮੈਨੂੰ ਜਾਂ ਮੇਰੀ ਟੀਮ ਲਈ ਕੋਈ ਵੀ ਧਮਕੀਆਂ ਜਾਂ…
ਪੰਜਾਬ ‘ਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਦੂਜੀ ਵਾਰ ਅਣਗਹਿਲੀ ਦੀ ਗੱਲ ਹੋਈ ਹੈ। ਹੁਸ਼ਿਆਰਪੁਰ ‘ਚ ਪਹਿਲਾ ਤਾਂ ਇਕ ਨੌਜਵਾਨ ਭੱਜਦਾ ਹੋਇਆ ਆਇਆ ਅਤੇ ਜ਼ਬਰਨ ਰਾਹੁਲ ਗਾਂਧੀ ਦੇ ਗਲੇ ਲੱਗ ਗਿਆ। ਇਸ ਤੋਂ ਬਾਅਦ ਇਕ ਸ਼ੱਕੀ ਵੀ ਰਹਾਲੁ ਗਾਂਧੀ ਦੇ ਕੋਲ ਪਹੁੰਚ ਗਿਆ। ਨੌਜਵਾਨ ਜਦੋਂ ਰਾਹੁਲ ਗਾਂਧੀ ਦੇ ਗਲੇ ਲੱਗਿਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਦਦ ਨਾਲ ਰਾਹੁਲ ਗਾਂਧੀ ਨੇ ਧੱਕਾ ਦੇ ਕੇ ਉਸ ਨੂੰ ਦੂਰ ਕੀਤਾ ਗਿਆ। ਇਸ ਤੋਂ ਬਾਅਦ ਬੱਸੀ ਪਿੰਡ ‘ਚ ਟੀ ਬ੍ਰੇਕ ‘ਚ ਜਾਂਦੇ ਸਮੇਂ ਇਕ ਨੌਜਵਾਨ ਸਿਰ ‘ਤੇ ਕੇਸਰੀ ਪੱਗੜੀ ਬੰਨ੍ਹੀ ਹੋਇਆ ਰਾਹੁਲ ਗਾਂਧੀ ਦੇ ਕਰੀਬ…
ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਵਲੋਂ ਕੀਤੇ ਗਏ ਮਾਣਹਾਨੀ ਦੇ ਮਾਮਲੇ ਦੇ ਚੱਲਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਮੋਗਾ ਦੀ ਅਦਾਲਤ ‘ਚ ਪੇਸ਼ ਹੋਏ। ਦਰਅਸਲ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ‘ਤੇ ਢਾਈ ਸਾਲ ਪਹਿਲਾਂ ਮੋਗਾ ‘ਚੋਂ ਲੰਘ ਰਹੇ ਰਾਸ਼ਟਰੀ ਸ਼ਾਹ ਮਾਰਗ 105-ਬੀ ਦੇ ਪੈਸਿਆਂ ਦਾ ਗਬਨ ਕਰਨ ਦੇ ਸਾਬਕਾ ਵਿਧਾਇਕ ਹਰਜੋਤ ਕਮਲ ‘ਤੇ ਦੋਸ਼ਾਂ ਲਗਾਏ ਸਨ। ਇਸ ਦੇ ਵਿਰੋਧ ਵਿਚ ਹਰਜੋਤ ਕਮਲ ਵਲੋਂ ਹਰਪਾਲ ਚੀਮਾ ਖ਼ਿਲਾਫ਼ ਅਦਾਲਤ ‘ਚ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ। ਇਸ ਦੇ ਚੱਲਦੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਮੋਗਾ ਅਦਾਲਤ ‘ਚ ਪੇਸ਼ ਹੋਏ।…
ਚੰਡੀਗੜ੍ਹ ‘ਚ ਨਵੇਂ ਮੇਅਰ ਦੀ ਚੋਣ ਹੋ ਚੁੱਕੀ ਹੈ। ਇਸ ਵਾਰ ਵੀ ਮੇਅਰ ਦੀ ਸੀਟ ਭਾਜਪਾ ਦੀ ਝੋਲੀ ਪਈ ਹੈ। ਭਾਜਪਾ ਦੇ ਅਨੂਪ ਗੁਪਤਾ ਨੂੰ ਚੰਡੀਗੜ੍ਹ ਦਾ ਨਵਾਂ ਮੇਅਰ ਬਣਾ ਦਿੱਤਾ ਗਿਆ ਹੈ। ਮੇਅਰ ਚੋਣਾਂ ਦੌਰਾਨ ਕੁੱਲ 29 ਵੋਟਾਂ ਪਈਆਂ। ਇਨ੍ਹਾਂ ‘ਚੋਂ ਭਾਜਪਾ ਦੇ 14 ਕੌਂਸਲਰ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਵੀ 14 ਕੌਂਸਲਰ ਸਨ ਪਰ ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਭਾਜਪਾ ਨੂੰ ਗਈ। ਇਸ ਤਰ੍ਹਾਂ ਭਾਜਪਾ ਦੇ ਅਨੂਪ ਗੁਪਤਾ ਨਵੇਂ ਮੇਅਰ ਬਣ ਗਏ। ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਲਾਡੀ ਨੂੰ ਹਰਾ ਦਿੱਤਾ ਹੈ। ਚੋਣ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਕ੍ਰਾਸ ਵੋਟਿੰਗ ਨਹੀਂ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਮਾਨ ਨੇ ਰਾਹੁਲ ਗਾਂਧੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਰਾਹੁਲ ਜੀ ਪੰਜਾਬ ‘ਚ ਤੁਸੀਂ ਪੁੱਠਾ ਸਿੱਧਾ ਨਾ ਹੀ ਬੋਲੋ ਤਾਂ ਚੰਗਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬ ਦੀ ਜਨਤਾ ਨੇ ਮੁੱਖ ਮੰਤਰੀ ਬਣਾਇਆ ਹੈ ਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ। ਭਗਵੰਤ ਮਾਨ ਨੇ ਰਾਹੁਲ ਗਾਂਧੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਤੁਸੀਂ ਲੋਕਾਂ ਵੱਲੋਂ ਚੁਣੇ ਹੋਏ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ 2 ਮਿੰਟ ‘ਚ ਦਿੱਲੀ ਤੋਂ ਬੇਇੱਜ਼ਤ ਕਰਕੇ ਹਟਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ…