Author: editor
ਲੁਧਿਆਣਾ-ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਬੱਦੋਵਾਲ ਨੇੜੇ ਇਕ ਪਲਾਟ ਦੀ ਕੰਧ ਅਤੇ ਇਕ ਵਰਕਸ਼ਾਪ ‘ਚ ਖ਼ਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਿਖਿਆ ਹੋਇਆ ਸੀ। ਇਸ ਦੀ ਗੁਰਸਿਮਰਨ ਸਿੰਘ ਮੰਡ ਅੰਤਰਰਾਸ਼ਟਰੀ ਐਂਟੀ ਖ਼ਾਲਿਸਤਾਨੀ ਅੱਤਵਾਦੀ ਫਰੰਟ ਦੇ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜੁਆਇੰਟ ਕੋਆਰਡੀਨੇਟਰ ਨੇ ਆਈ.ਜੀ. ਕੌਸਤੁਬ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੇ ਹੁਕਮਾਂ ‘ਤੇ ਥਾਣਾ ਦਾਖਾ ਦੀ ਪੁਲੀਸ ਨੇ ਪਹਿਲਾਂ ਪੇਂਟ ਨਾਲ ਲਿਖਿਆ ਖ਼ਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਸਾਫ਼ ਕਰਵਾਇਆ ਅਤੇ ਵਰਕਸ਼ਾਪ ਦੇ ਮਾਲਕ ਗੁਰਜੰਟ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਸਵੱਦੀ ਕਲਾਂ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਥਾਣਾ ਦਾਖਾ ਦੇ ਮੁਖੀ…
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਇਕ ਘਰ ‘ਚ ਸੋਮਵਾਰ ਤੜਕੇ ਫਾਇਰਿੰਗ ਦੀ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ। ਸ਼ੈਰਿਫ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ‘ਚ 17 ਸਾਲਾ ਮਾਂ ਅਤੇ ਉਸ ਦਾ 6 ਮਹੀਨੇ ਦਾ ਬੱਚਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਘੱਟ ਤੋਂ ਘੱਟ ਦੋ ਸ਼ੱਕੀਆਂ ਦੀ ਭਾਲ ਕਰ ਰਹੇ ਹਨ। ਤੁਲਾਰੇ ਕਾਊਂਟੀ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਸੋਮਵਾਰ ਤੜਕੇ ਸਾਢੇ ਤਿੰਨ ਵਜੇ ਪੂਰਬੀ ਵਿਸਾਲੀਆ ਦੇ ਇਕ ਘਰ ‘ਚ ਫਾਇਰਿੰਗ ਦੀ ਸੂਚਨਾ ਮਿਲੀ। ਸ਼ੈਰਿਫ ਮਾਈਕ ਬਾਊਡ੍ਰੀਕਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਚਨਾ ਸੀ ਕਿ ਇਕ ਸ਼ੂਟਰ ਇਲਾਕੇ ‘ਚ ਹੈ। ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ…
ਅਮਰੀਕਾ ਤੋਂ ਕੁਝ ਦਿਨ ਪਹਿਲਾਂ ਇਕ ਖ਼ਬਰ ਆਈ ਸੀ ਕਿ ਬਿਨਾਂ ਜੁਰਮ ਦੇ ਜੇਲ੍ਹ ‘ਚ ਰਹਿਣ ਬਦਲੇ ਮੋਟੀ ਰਕਮ ਮਿਲੇਗੀ, ਹੁਣ ਇਸ ਦੇ ਨਾਲ ਮਿਲਦੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਹੀ ਇਕ ਵਿਅਕਤੀ ਨੂੰ ਬਿਨਾਂ ਕਿਸੇ ਅਪਰਾਧ ਦੇ 44 ਸਾਲ ਜੇਲ੍ਹ ‘ਚ ਰੱਖਿਆ ਗਿਆ ਪਰ ਜਦੋਂ ਉਹ ਜੇਲ੍ਹ ‘ਚੋਂ ਬਾਹਰ ਆਇਆ ਤਾਂ ਉਸ ਦੀ ਕਿਸਮਤ ਚਮਕ ਉੱਠੀ ਕਿਉਂਕਿ ਸਰਕਾਰ ਨੇ ਉਸ ਨੂੰ ਮੁਆਵਜ਼ੇ ਦੇ ਰੂਪ ‘ਚ 149 ਕਰੋੜ ਰੁਪਏ ਦਿੱਤੇ। ਕੈਲੀਫੋਰਨੀਆ ਦੇ ਸਿਮੀ ਵੈਲੀ ਦੇ ਰਹਿਣ ਵਾਲੇ ਕ੍ਰੈਗ ਕੋਲੇ ਨੂੰ ਸਾਲ 1978 ‘ਚ ਆਪਣੀ 24 ਸਾਲਾ ਗਰਲਫ੍ਰੈਂਡ ਤੇ ਉਸ ਦੇ ਮੁੰਡੇ ਨੂੰ ਮਾਰਨ ਲਈ ਦੋਸ਼ੀ ਠਹਿਰਾਇਆ ਗਿਆ…
ਐੱਫ.ਆਈ.ਐੱਚ. ਹਾਕੀ ਵਰਲਡ ਕੱਪ ‘ਚ ਮਲੇਸ਼ੀਆ ਨੇ ਰੋਮਾਂਚਕ ਪੂਲ ਸੀ ਦੇ ਮੁਕਾਬਲੇ ‘ਚ ਚਿਲੀ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਬਿਰਸਾ ਮੁੰਡਾ ਅੰਤਰਰਾਸ਼ਟਰੀ ਹਾਕੀ ਸਟੇਡੀਅਮ ‘ਚ ਖੇਡੇ ਗਏ ਮੁਕਾਬਲੇ ਦੇ ਪਹਿਲੇ ਹਾਫ ‘ਚ ਰਾਜ਼ੀ ਰਹੀਮ (26ਵੇਂ ਮਿੰਟ) ਨੇ ਮਲੇਸ਼ੀਆ ਲਈ ਇਕਲੌਤਾ ਗੋਲ ਕੀਤਾ ਜਦੋਂਕਿ ਜੁਆਨ ਅਮੋਰੋਸੋ (20ਵੇਂ ਮਿੰਟ) ਅਤੇ ਮਾਰਟਿਨ ਰੋਡਰਿਗਜ਼ (29ਵੇਂ ਮਿੰਟ) ਨੇ ਗੋਲ ਕਰਕੇ ਚਿਲੀ ਨੂੰ 2-1 ਦੀ ਬੜ੍ਹਤ ਦਿਵਾਈ ਸੀ। ਮਲੇਸ਼ੀਆ ਨੇ ਦੂਜੇ ਹਾਫ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅਸ਼ਰਫ ਹਮਸਾਨੀ (41ਵੇਂ ਮਿੰਟ) ਅਤੇ ਨੂਰਸਯਾਫਿਕ ਸੁਮੰਤਰੀ (42ਵੇਂ ਮਿੰਟ) ਦੇ ਗੋਲਾਂ ਦੀ ਬਦੌਲਤ ਮੈਚ 3-2 ਨਾਲ ਜਿੱਤ ਲਿਆ। ਮਲੇਸ਼ੀਆ…
ਲਤੀਫਪੁਰਾ ‘ਚ ਪਿਛਲੇ ਦਿਨੀਂ ਢਾਹੇ ਗਏ ਅਨੇਕਾਂ ਘਰਾਂ ਕਰਕੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਧੰਨੋਵਾਲੀ ਵਿਖੇ ਲਤੀਫਪੁਰਾ ਮੁੜ-ਵਸੇਬਾ ਮੋਰਚਾ ਵੱਲੋਂ ਕੀਤੇ ਐਲਾਨ ਤਹਿਤ ਅੱਜ ਲਗਾਏ ਗਏ ਧਰਨੇ ਕਾਰਨ ਕਈ ਕਿਲੋਮੀਟਰ ਲੰਮੇ ਜਾਮ ਲੱਗ ਗਏ। ਹਰ ਪਾਸੇ ਤੋਂ ਜਲੰਧਰ ਆਉਣ ਅਤੇ ਜਲੰਧਰ ਤੋਂ ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ ਤੇ ਦਿੱਲੀ ਰੋਡ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਇੰਨਾ ਹੀ ਨਹੀਂ ਸੂਬੇ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਲਗਾਏ ਗਏ ਇਸ ਧਰਨੇ ਦਾ ਅਸਰ ਸਰਕਾਰ ਦੇ ਮੰਤਰੀਆਂ ‘ਤੇ ਵੀ ਪਿਆ। ਧਰਨੇ ਪ੍ਰਦਰਸ਼ਨ ਕਾਰਨ ਜਾਮ ਹੋਈਆਂ ਸੜਕਾਂ ਕਾਰਨ ਜਲੰਧਰ ਆਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਫਲਾ ਵੀ ਹਵੇਲੀ ਤੋਂ ਜਲੰਧਰ ਕੈਂਟ…
ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਸਰੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਿੰਡ ਪੱਤੋ ਹੀਰਾ ਤੋਂ ਮਿਲੀ ਜਾਣਕਾਰੀ ਮੁਤਾਬਕ 28 ਵਰ੍ਹਿਆਂ ਦਾ ਅਮਰਪ੍ਰੀਤ ਸਿੰਘ ਦਸੰਬਰ ਮਹੀਨੇ ‘ਚ ਹੀ ਵਿਆਹ ਕਰਵਾ ਕੈਨੇਡਾ ਗਿਆ ਸੀ। ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ ਅਮਰੀ ਕਬੱਡੀ ਦੇ ਚੋਟੀ ਦੇ ਰੇਡਰਾਂ ‘ਚ ਆਉਂਦਾ ਸੀ। ਜਿਵੇਂ ਹੀ ਅਮਰਪ੍ਰੀਤ ਅਮਰੀ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਾਹੜ ਟੁੱਟ ਪਿਆ ਅਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ…
ਦੇਸ਼-ਵਿਦੇਸ਼ ‘ਚ ਬੈਠੇ ਪੰਜਾਬੀ ਆਨਲਾਈਨ ਹੀ ਆਪਣੀ ਜ਼ਮੀਨ ਦਾ ਰਿਕਾਰਡ ਦੇਖ ਸਕਣਗੇ। ਅਜਿਹਾ ਨਾਲ ਕਈ ਕਿਸਮ ਦੇ ਝਗੜੇ ਖ਼ਤਮ ਹੋਣਗੇ ਅਤੇ ਜ਼ਮੀਨਾਂ ਨੂੰ ਲੈ ਕੇ ਰੌਲਾ ਪੈਣ ਨੂੰ ਨੱਥ ਪਵੇਗੀ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਖਸਰਾ ਆਧਾਰਿਤ ਮਾਸਟਰਪਲਾਨਜ਼ ਨੂੰ ਡਿਜੀਟਾਈਜ਼ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਆਮ ਵਿਅਕਤੀ ਜ਼ਮੀਨ ਦੀ ਸਥਿਤੀ, ਮੌਜੂਦਾ ਵਰਤੋਂ ਤੇ ਜ਼ੋਨਲ ਪਲਾਨ ਬਾਰੇ ਆਸਾਨੀ ਨਾਲ ਪਤਾ ਕਰ ਸਕੇਗਾ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ…
ਮਾਘੀ ਮੇਲਾ ਤਖਤੂਪੁਰਾ ਦੇ ਦੂਜੇ ਵੱਡੀ ਗਿਣਤੀ ਸੰਗਤ ਨੇ ਗੁਰੂਘਰ ‘ਚ ਮੱਥਾ ਟੇਕਿਆ ਅਤੇ ਮੇਲੇ ‘ਚ ਰੌਣਕਾਂ ਨਜ਼ਰ ਆਈਆਂ। ਮੇਲੇ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸੀ.ਪੀ.ਆਈ. ਵੱਲੋਂ ਸਿਆਸੀ ਕਾਨਫ਼ਰੰਸਾਂ ਵੀ ਕੀਤੀਆਂ ਗਈਆਂ। ਦੂਜੇ ਪਾਸੇ ਹਾਕਮ ਧਿਰ ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਸਮੇਤ ਕਿਸੇ ਹੋਰ ਸਿਆਸੀ ਪਾਰਟੀ ਨੇ ਸਿਆਸੀ ਕਾਨਫਰੰਸ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮਾਘੀ ਮੇਲਾ ਤਖਤੂਪੁਰਾ ‘ਚ ਸੰਬੋਧਨ ਕਰਦਿਆਂ ਕੌਮ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਇਕ ਤਾਕਤ ਹੋ ਕੇ ਆਪਣੀ ਮੰਜ਼ਿਲ ਵੱਲ ਦ੍ਰਿੜ੍ਹਤਾ ਅਤੇ ਅਮਨ ਅਮਾਨ ਨਾਲ ਅੱਗੇ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਦੀਪ ਸਿੱਧੂ…
ਬਠਿੰਡਾ ਦੇ ਨਵੇਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ‘ਜ਼ਿੰਮੇਵਾਰੀ ਸੰਭਾਲ ਸਮਾਰੋਹ’ ਵਿੱਚ ਸ਼ਾਮਲ ਹੋਣ ਪੁੱਜੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ‘ਆਪ’ ਸਰਕਾਰ ਨੂੰ ਚੰਗੇ ਰਗੜੇ ਲਾਏ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਫਿਕਰ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ‘ਚ ਸਰਕਾਰ, ਪ੍ਰਸ਼ਾਸਨ ਅਤੇ ਕਾਨੂੰਨ ਦਾ ਕਿਸੇ ਨੂੰ ਡਰ ਨਹੀਂ ਹੈ। ਪੰਜਾਬ ਦੇ ਹਾਲਾਤ ਦਿਨੋਂ-ਦਿਨ ਬਦ ਤੋਂ ਬਦਤਰ ਹੋ ਰਹੇ ਹਨ ਪਰ ‘ਆਪ’ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਵਾਅਦਾਖ਼ਿਲਾਫ਼ੀ ਕਰਦਿਆਂ ਨਾ ਹੀ ਉਨ੍ਹਾਂ ਨੂੰ ਨੁਕਸਾਨੀਆਂ ਫ਼ਸਲਾਂ ਬਦਲੇ ਮੁਆਵਜ਼ਾ ਦਿੱਤਾ ਅਤੇ ਨਾ…
ਦੋ ਸਾਲ ਪਹਿਲਾਂ ਅਮਰੀਕਾ ਵਿਖੇ 5 ਸਾਲਾ ਭਾਰਤੀ ਮੂਲ ਦੀ ਲੜਕੀ ਮਯਾ ਪਟੇਲ ਦੀ ਹੱਤਿਆ ਮਾਮਲੇ ‘ਚ ਇਕ ਨਵਾਂ ਮੋੜ ਆਇਆ ਹੈ। ਇਸ ਮਾਮਲੇ ‘ਚ ਅਮਰੀਕਾ ਦੇ ਇਕ 35 ਸਾਲਾ ਵਿਅਕਤੀ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਹੈ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਮਯਾ ਮਾਰਚ 2021 ‘ਚ ਮੌਂਕਹਾਊਸ ਡਰਾਈਵ, ਸ਼੍ਰੇਵਪੋਰਟ ‘ਚ ਆਪਣੇ ਹੋਟਲ ਦੇ ਕਮਰੇ ‘ਚ ਖੇਡ ਰਹੀ ਸੀ ਜਦੋਂ ਜੋਸਫ਼ ਲੀ ਸਮਿਥ ਦੀ ਬੰਦੂਕ ਵਿੱਚੋਂ ਨਿਕਲੀ ਗੋਲੀ ਨਿਸ਼ਾਨੇ ਤੋਂ ਖੁੰਝ ਗਈ ਅਤੇ ਉਸ ਨੂੰ ਲੱਗ ਗਈ। ਰਿਪੋਰਟ ਮੁਤਾਬਕ ਅਦਾਲਤ ਨੂੰ ਪਿਛਲੇ ਹਫ਼ਤੇ ਦੱਸਿਆ ਗਿਆ ਸੀ ਕਿ ਸੁਪਰ 8 ਮੋਟਲ ਦੀ ਪਾਰਕਿੰਗ ‘ਚ ਸਮਿਥ ਦਾ ਕਿਸੇ ਹੋਰ ਵਿਅਕਤੀ…