Author: editor

ਚੀਨ ‘ਚ ਇਕ ਰਸਾਇਣਕ ਪਲਾਂਟ ‘ਚ ਹੋਏ ਜ਼ਬਰਦਸਤ ਧਮਾਕੇ ‘ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਲਾਪਤਾ ਹੋ ਗਏ। ਸਰਕਾਰ ਦੁਆਰਾ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਕੈਮੀਕਲ ਯੂਨਿਟ ਕੰਪਲੈਕਸ ਤੋਂ ਅੱਗ ਦੀਆਂ ਲਪਟਾਂ ਅਤੇ ਕਾਲੇ ਧੂੰਏਂ ਦੇ ਗੁਬਾਰ ਉੱਡਦੇ ਦੇਖੇ ਗਏ। ਸ਼ਹਿਰ ਦੇ ਉਪਨਗਰਾਂ ‘ਚ ਪੈਨਸ਼ਾਨ ਕਾਉਂਟੀ ਦੀ ਸਰਕਾਰ ਨੇ ਇਕ ਪ੍ਰੈੱਸ ਬਿਆਨ ‘ਚ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਸਥਾਨਕ ਵਾਤਾਵਰਣ ਵਿਭਾਗ ਖੇਤਰ ‘ਚ ਹਵਾ ਦੀ ਗੁਣਵੱਤਾ ‘ਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ…

Read More

ਨਾਈਜੀਰੀਆ ਦੇ ਇਕ ਪਾਦਰੀ ਨੂੰ ਦੇਸ਼ ਦੇ ਉੱਤਰ ‘ਚ ਸਥਿਤ ਉਸ ਦੇ ਘਰ ‘ਚ ਜਿਉਂਦਾ ਸਾੜ ਦਿੱਤਾ ਗਿਆ। ਪਕੋਰੋ ਇਲਾਕੇ ‘ਚ ਬੰਦੂਕਧਾਰੀ ਲੁਟੇਰਿਆਂ ਨੇ ਪਹਿਲਾਂ ਫਾਦਰ ਇਸਹਾਕ ਅਚੀ ਦੇ ਘਰ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹਿਣ ‘ਤੇ ਉਨ੍ਹਾਂ ਨੇ ਘਰ ਨੂੰ ਅੱਗ ਲਾ ਦਿੱਤੀ ਜਿਸ ‘ਚ ਪਾਦਰੀ ਜਿੰਦਾ ਸੜ ਗਿਆ। ਕੰਪਲੈਕਸ ‘ਚ ਦੂਜਾ ਪਾਦਰੀ ਮੋਢੇ ‘ਚ ਗੋਲੀ ਲੱਗਣ ਕਾਰਨ ਬਚ ਗਿਆ। ਨਾਈਜੀਰੀਆ ਦੇ ਉੱਤਰ ਅਤੇ ਕੇਂਦਰੀ ਖੇਤਰਾਂ ‘ਚ ਹਥਿਆਰਬੰਦ ਲੁਟੇਰੇ ਦਿਹਾਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਤਲ ਕਰਦੇ ਹਨ ਅਤੇ ਫਿਰੌਤੀ ਲਈ ਲੋਕਾਂ ਨੂੰ ਅਗਵਾ ਕਰਦੇ ਹਨ। ਪਿਛਲੇ ਸਾਲ ਜੁਲਾਈ ‘ਚ ਉੱਤਰ-ਪੱਛਮੀ ਕਡੂਨਾ ਸੂਬੇ ‘ਚ ਲੁਟੇਰਿਆਂ ਨੇ…

Read More

ਓਡੀਸ਼ਾ ‘ਚ ਖੇਡੇ ਜਾ ਰਹੇ ਐੱਫ.ਆਈ.ਐੱਚ. ਹਾਕੀ ਵਰਲਡ ਕੱਪ ‘ਚ ਇੰਡੀਆ ਨੇ ਇੰਗਲੈਂਡ ਨਾਲ ਗੋਲ ਰਹਿਤ ਡਰਾਅ ਖੇਡਿਆ। ਭਾਵੇਂ ਟੀਮ ਕੁਆਰਟਰ ਫਾਈਨਲ ‘ਚ ਸਿੱਧੇ ਸਥਾਨ ਲਈ ਦਾਅਵੇਦਾਰੀ ‘ਚ ਬਣੀ ਹੋਈ ਹੈ। ਕਈ ਮੌਕੇ ਮਿਲਣ ਦੇ ਬਾਵਜੂਦ ਦੋਵੇਂ ਟੀਮਾਂ ਖਚਾਖਚ ਭਰੇ ਬਿਰਸਾ ਮੁੰਡਾ ਸਟੇਡੀਅਮ ‘ਚ ਪੂਲ ਡੀ ਦੇ ਰੋਮਾਂਚਕ ਮੈਚ ਦਾ ਫਾਇਦਾ ਨਹੀਂ ਉਠਾ ਸਕੀਆਂ। ਮੈਚ ‘ਚ ਇੰਗਲੈਂਡ ਨੂੰ ਅੱਠ ਅਤੇ ਇੰਡੀਆ ਨੂੰ ਚਾਰ ਪੈਨਲਟੀ ਕਾਰਨਰ ਮਿਲੇ ਪਰ ਮੇਜ਼ਬਾਨ ਟੀਮ ਦਾ ਪੈਨਲਟੀ ਕਾਰਨਰ ਡੂੰਘਾ ਰਿਹਾ। ਹੁਣ ਇੰਗਲੈਂਡ ਅਤੇ ਇੰਡੀਆ ਦੇ ਦੋ ਮੈਚਾਂ ‘ਚ ਚਾਰ-ਚਾਰ ਅੰਕ ਹਨ ਅਤੇ ਗਰੁੱਪ ‘ਚ ਚੋਟੀ ਦੀ ਟੀਮ ਸਿੱਧੇ ਕੁਆਰਟਰ ਫਾਈਨਲ ‘ਚ ਜਾਵੇਗੀ। ਇੰਡੀਆ ਦਾ ਆਖ਼ਰੀ ਲੀਗ…

Read More

ਇੰਡੀਆ ਅਤੇ ਸ੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਤਿਰੂਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ ਜੋ ਇੰਡੀਆ ਨੇ 317 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਇਹ ਜਿੱਤ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਦੇ ਨਾਲ ਹੀ ਇੰਡੀਆ ਨੇ ਤਿੰਨ ਮੈਚਾਂ ਦੀ ਇਹ ਵਨਡੇ ਸੀਰੀਜ਼ ‘ਚ ਸ੍ਰੀਲੰਕਾ ਨੂੰ ਕਲੀਨ ਸਵੀਪ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਨਿਰਧਾਰਤ 50 ਓਵਰਾਂ ‘ਚ ਵਿਰਾਟ ਕੋਹਲੀ ਦੀਆਂ ਅਜੇਤੂ 166 ਦੌੜਾਂ ਤੇ ਸ਼ੁਭਮਨ ਗਿੱਲ ਦੀਆਂ 116 ਦੌੜਾਂ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ ‘ਤੇ 390 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਸ੍ਰੀਲੰਕਾ ਨੂੰ…

Read More

ਹਾਕੀ ਵਰਲਡ ਕੱਪ ਦੇ ਇਕ ਮੈਚ ‘ਚ ਮਾਰਕ ਰੇਅਨਾ ਅਤੇ ਮਾਰਕ ਮਿਰਾਲੇਸ ਵੱਲੋਂ ਕੀਤੇ ਗਏ ਦੋ-ਦੋ ਗੋਲਾਂ ਦੀ ਮਦਦ ਨਾਲ ਸਪੇਨ ਨੇ ਪੂਲ ਡੀ ‘ਚ ਵੇਲਜ਼ ਨੂੰ 5-1 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ। ਰੇਅਨਾ ਨੇ 16ਵੇਂ ਅਤੇ 38ਵੇਂ ਮਿੰਟ ‘ਚ ਮੈਦਾਨੀ ਗੋਲ ਕੀਤੇ ਜਦਕਿ ਮਿਰਾਲੇਸ ਨੇ 32ਵੇਂ ਅਤੇ 56ਵੇਂ ਮਿੰਟ ‘ਚ ਗੋਲ ਕੀਤੇ। ਸਪੇਨ ਲਈ ਪੰਜਵਾਂ ਗੋਲ ਕਪਤਾਨ ਅਲਵਾਰੋ ਗਲੇਸੀਆਸ (22ਵੇਂ ਮਿੰਟ) ਨੇ ਕੀਤਾ। ਵੇਲਜ਼ ਲਈ ਇਕੋ-ਇਕ ਗੋਲ ਜੇਮਸ ਕਾਰਸਨ ਨੇ 52ਵੇਂ ਮਿੰਟ ‘ਚ ਕੀਤਾ। ਟੂਰਨਾਮੈਂਟ ‘ਚ ਸਪੇਨ ਦੀ ਇਹ ਪਹਿਲੀ ਜਿੱਤ ਸੀ ਜਦਕਿ ਵੇਲਜ਼ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਇੰਡੀਆ…

Read More

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਜਲੰਧਰ ਸ਼ਹਿਰ ਦੇ ਖ਼ਾਲਸਾ ਕਾਲਜ ਤੋਂ ਐਤਵਾਰ ਨੂੰ ਮੁੜ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਯਾਤਰਾ ਫਗਵਾੜਾ ਦੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਸਵੇਰੇ 6 ਵਜੇ ਸ਼ੁਰੂ ਹੋਣੀ ਸੀ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਜਲੰਧਰ ‘ਚ ਦੁਪਹਿਰ ਨੂੰ ਇਕ ਮਸ਼ਹੂਰ ਧਾਰਮਿਕ ਸਥਾਨ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਸਿੱਧੇ ਯਾਤਰਾ ਲਈ ਰਵਾਨਾ ਹੋ ਗਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਕਾਰ ਖਾਲਸਾ ਕਾਲਜ ਪਹੁੰਚੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ…

Read More

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀ ਸਾਥੀ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਫਰੀਦਕੋਟ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਕਾਂਡ ‘ਚ ਵੀ ਸ਼ਾਮਲ ਸੀ। ਗੈਂਗਸਟਰ ਦੀ ਪਛਾਣ ਇੰਦਰਪ੍ਰੀਤ ਸਿੰਘ ਉਰਫ ਪੈਰੀ ਦੇ ਰੂਪ ‘ਚ ਹੋਈ ਹੈ। ਪੁਲੀਸ ਨੇ ਉਸ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਮੁਲਜ਼ਮ ਪੈਰੀ ਪੰਜਾਬ ਸਮੇਤ ਹਰਿਆਣਾ ‘ਚ ਕਤਲ ਅਤੇ ਕਤਲ ਦੇ ਯਤਨ ਸਮੇਤ ਲਗਭਗ ਇਕ ਦਰਜਨ…

Read More

ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ ਤਿੰਨ ਰੋਜ਼ਾ ਮਾਘੀ ਮੇਲੇ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਸਰੋਵਰ ‘ਚ ਇਸ਼ਨਾਨ ਕਰਨ ਮਗਰੋਂ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਦੂਜੇ ਪਾਸੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਆਸੀ ਕਾਨਫਰੰਸਾਂ ਤਾਂ ਜ਼ਰੂਰ ਕੀਤੀਆਂ ਪਰ ਇਹ ਸੰਗਤ ਨੂੰ ਕੋਈ ਚੰਗਾ ਸੁਨੇਹਾ ਦੇਣ ‘ਚ ਨਾਕਾਮ ਰਹੀਆਂ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ‘ਚ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਦੇ ਰਹੇ। ਸੰਗਤ ਦੀ ਆਮਦ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹਾਇਸ਼ ਅਤੇ ਲੰਗਰਾਂ ਦੇ…

Read More

ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਧਾਮ ਤਲਵੰਡੀ ਖੁਰਦ ਵਿਖੇ ਬੇਸਹਾਰਾ ਔਰਤਾਂ ਲਈ ਬਣਾਏ ‘ਰੱਬੀ ਰੂਹਾਂ ਦਾ ਘਰ’ ਦਾ ਉਦਘਾਟਨ ਕੀਤਾ। ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ 38ਵੇਂ ਚਾਦਰ ਦਿਵਸ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦਾ ਧਾਰਮਿਕ ਪੱਖ ਦੇ ਨਾਲ-ਨਾਲ ਸਮਾਜ ਸੇਵਾ ‘ਚ ਵੱਡਾ ਯੋਗਦਾਨ ਹੈ। ਧਾਮ ਤਲਵੰਡੀ ਖੁਰਦ ਵਿਖੇ ਅਨਾਥ ਤੇ ਬੇਸਹਾਰਾ ਬੱਚਿਆਂ ਨੂੰ ਪੜ੍ਹਾਈ ਸਮੇਤ ਹੋਰ ਸਹੂਲਤਾਂ ਅਤੇ ਸੰਭਾਲ ਲਈ ਗੋਦ ਦੇਣਾ ਦੇ ਦਹਾਕਿਆਂ ਤੋਂ…

Read More

ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਅਤੇ ਨਿਊਜ਼ੀਲੈਂਡ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ‘ਚ ਜੇਤੂ ਸ਼ੁਰੂਆਤ ਕੀਤੀ। ਇਸ ਦੌਰਾਨ ਨੀਦਰਲੈਂਡ ਨੇ ਮਲੇਸ਼ੀਆ ਨੂੰ 4-0 ਅਤੇ ਨਿਊਜ਼ੀਲੈਂਡ ਨੇ ਚਿੱਲੀ ਨੂੰ 3-1 ਨਾਲ ਮਾਤ ਦਿੱਤੀ। ਪੂਲ ਸੀ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਲਈ ਸੈਮ ਲੇਨ ਨੇ ਨੌਵੇਂ ਮਿੰਟ ‘ਚ ਪਹਿਲਾ ਗੋਲ ਕੀਤਾ ਜਦਕਿ ਬਾਕੀ ਦੋ ਗੋਲ ਸੈਮ ਹੀਹਾ (11ਵੇਂ ਅਤੇ 18ਵੇਂ ਮਿੰਟ) ਨੇ ਕੀਤੇ। ਚਿੱਲੀ ਲਈ ਇਕੋ-ਇਕ ਗੋਲ ਇਗਨਾਸੀਓ ਕੋਂਟਾਰਡੋ ਨੇ 49ਵੇਂ ਮਿੰਟ ‘ਚ ਕੀਤਾ। ਦੂਜੇ ਮੈਚ ‘ਚ ਟੀ. ਵੈਨ ਡੈਮ ਨੇ 19ਵੇਂ ਮਿੰਟ ‘ਚ ਗੋਲ ਕਰ ਕੇ ਦੁਨੀਆਂ ਦੀ ਤੀਜੇ ਨੰਬਰ ਦੀ ਟੀਮ ਨੀਦਰਲੈਂਡਜ਼ ਨੂੰ ਲੀਡ ਦਿਵਾਈ।…

Read More