Author: editor
ਟੈਕਸਾਸ ‘ਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਹੁਣ ਅਮਰੀਕਾ ਦੇ ਲਾਸ ਵੇਗਾਸ ਦੇ ਇਕ ਮਿਡਲ ਸਕੂਲ ‘ਚ ਫਾਇਰਿੰਗ ਦੀ ਘਟਨਾ ਵਾਪਰੀ ਹੈ। ਗੋਲੀ ਲੱਗਣ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਹਮਲਾਵਰ ਦੀ ਭਾਲ ਕਰ ਰਹੀ ਹੈ। ਪੁਲੀਸ ਨੇ ਕਿਹਾ ਹੈ ਕਿ ਸਕੂਲ ਨੂੰ ਹੁਣ ਕੋਈ ਖ਼ਤਰਾ ਨਹੀਂ ਹੈ।ਕਿ ਅਜੇ ਤੱਕ ਸ਼ੱਕੀ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ ਵੇਗਾਸ ਮੈਟਰੋਪੋਲੀਟਨ ਪੁਲੀਸ ਵਿਭਾਗ ਦੇ ਕੈਪਟਨ ਨੋਏਲ ਰੌਬਰਟਸ ਨੇ ਐਡ ਵਾਨ ਟੋਬਲ ਮਿਡਲ ਸਕੂਲ ਦੇ ਬਾਹਰ ਇਕ ਬ੍ਰੀਫਿੰਗ ਦੌਰਾਨ ਕਿਹਾ ਕਿ ਹਮਲਾਵਰ ਕੋਈ ਸਰਗਰਮ ਸ਼ੂਟਰ ਨਹੀਂ ਸੀ। ਪੁਲੀਸ ਮੁਤਾਬਕ ਸਕੂਲ ‘ਚ ਗੋਲੀਬਾਰੀ ਦੁਪਹਿਰ 12.40 ਵਜੇ ਤੋਂ ਠੀਕ ਪਹਿਲਾਂ ਹੋਈ ਅਤੇ…
ਪੰਜਾਬ ਕਿੰਗਜ਼ ਅਤੇ ਕਲਕੱਤਾ ਨਾਈਟ ਰਾਈਡਰਜ਼ ਵਿਚਕਾਰ ਖੇਡੇ ਗਏ ਆਈ.ਪੀ.ਐੱਲ. ਮੈਚ ‘ਚ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਰੋਮਾਂਚਕ ਮੁਕਾਬਲੇ ‘ਚ ਰਿੰਕੂ ਸਿੰਘ ਨੇ ਅਖ਼ੀਰਲੀ ਗੇਂਦ ‘ਤੇ ਚੌਕਾ ਮਾਰ ਕੇ ਜਿੱਤ ਕਲਕੱਤਾ ਦੀ ਝੋਲੀ ‘ਚ ਪਾਈ। ਪੰਜਾਬ ਨੇ ਕਲਕੱਤਾ ਨੂੰ 180 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਕਲਕੱਤਾ ਨੇ 5 ਵਿਕਟਾਂ ਹੱਥ ‘ਚ ਰੱਖਦਿਆਂ ਹਾਸਲ ਕਰ ਲਿਆ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਕਪਤਾਨ ਸ਼ਿਖਰ ਧਵਨ ਦੇ ਅਰਧ ਸੈਂਕੜੇ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਅਖ਼ੀਰ ‘ਚ ਸ਼ਾਹਰੁਖ ਖ਼ਾਨ ਤੇ ਹਰਪ੍ਰੀਤ ਬਰਾੜ ਦੀਆਂ ਸ਼ਾਨਦਾਰ ਪਾਰੀਆਂ ਸਦਕਾ…
ਹਾਕੀ ਇੰਡੀਆ ਨੇ ਆਸਟਰੇਲੀਆ ਖ਼ਿਲਾਫ਼ ਐਡੀਲੇਡ ‘ਚ 18 ਮਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਲਈ 20 ਮੈਂਬਰ ਕੌਮੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਆਪਣੇ ਇਸ ਦੌਰੇ ‘ਚ ਆਸਟਰੇਲੀਆ ਏ ਖ਼ਿਲਾਫ਼ ਵੀ ਦੋ ਮੈਚ ਖੇਡੇਗੀ। ਇਹ ਦੌਰਾ ਹਾਂਗਝੂ ਏਸ਼ੀਅਨ ਗੇਮਜ਼ ਦੀਆਂ ਤਿਆਰੀਆਂ ਦੇ ਸਿਲਸਿਲੇ ‘ਚ ਕੀਤਾ ਜਾ ਰਿਹਾ ਹੈ। ਗੋਲਕੀਪਰ ਸਵਿਤਾ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਦੀਪ ਗਰੇਸ ਅੱਕਾ ਟੀਮ ਦੀ ਉਪ ਕਪਤਾਨ ਹੋਵੇਗੀ। ਬਿੱਛੂ ਦੇਵੀ ਖਾਰੀਬਮ ਟੀਮ ‘ਚ ਸ਼ਾਮਲ ਦੂਜੀ ਗੋਲਕੀਪਰ ਹੈ, ਜਦਕਿ ਦੀਪ ਗਰੇਸ ਅੱਕਾ, ਨਿੱਕੀ ਪ੍ਰਧਾਨ, ਇਸ਼ੀਕਾ ਚੌਧਰੀ, ਉਦਿਤਾ ਅਤੇ ਗੁਰਜੀਤ ਕੌਰ ਡਿਫੈਂਡਰ ਵਜੋਂ ਖੇਡਣਗੀਆਂ। ਨਿਸ਼ਾ, ਨਵਜੋਤ ਕੌਰ,…
ਯਾਨ ਲੇਨਾਰਡ ਸਟਰੱਫ ਨੂੰ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ ‘ਚ 6-4, 3-6, 6-3 ਨਾਲ ਹਰਾ ਕੇ ਕਾਰਲੋਸ ਅਲਕਰਾਜ਼ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਆਪਣੇ ਖਿਤਾਬ ਨੂੰ ਬਰਕਰਾਰ ਰੱਖਣ ‘ਚ ਕਾਮਯਾਬ ਰਿਹਾ। ਇਸ ਤਰ੍ਹਾਂ ਉਹ ਮੁੜ ਤੋਂ ਵਿਸ਼ਵ ਦੇ ਨੰਬਰ ਇਕ ਖਿਡਾਰੀ ਬਣਨ ਦੇ ਦਾਅਵੇਦਾਰ ਬਣ ਗਏ ਹਨ। ਸਪੇਨ ਦਾ ਇਹ 20 ਸਾਲਾ ਖਿਡਾਰੀ ਜੇਕਰ ਰੋਮ ‘ਚ ਇਟਾਲੀਅਨ ਓਪਨ ਦਾ ਇਕ ਮੈਚ ਵੀ ਖੇਡਦਾ ਹੈ ਤਾਂ ਉਹ ਫਰੈਂਚ ਓਪਨ ‘ਚ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਰੂਪ ‘ਚ ਹਿੱਸਾ ਲਏਗਾ। ਫਾਈਨਲ ‘ਚ ਦੂਜਾ ਸੈੱਟ ਗੁਆਉਣ ਤੋਂ ਬਾਅਦ ਅਲਕਰਾਜ਼ ਨੇ ਤੀਜੇ ਸੈੱਟ ‘ਚ ਪਹਿਲੇ ਮੈਚ ਪੁਆਇੰਟ ‘ਚ ਹੀ ਜਿੱਤ ਦਰਜ ਕੀਤੀ। ਇਹ…
ਇਕ ਯਾਤਰੀ ਬੱਸ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ‘ਚ ਅੱਜ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਇਕ ਪੁਲ ਤੋਂ ਸੁੱਕੀ ਨਦੀ ‘ਚ ਜਾ ਡਿੱਗੀ ਜਿਸ ਕਰਕੇ 22 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਘਟਨਾ ਮੰਗਲਵਾਰ ਸਵੇਰੇ 8.30 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਬੱਸ ਸ਼੍ਰੀਖੰਡੀ ਤੋਂ ਇੰਦੌਰ ਜਾ ਰਹੀ ਸੀ। ਉਹ ਦੰਸਵਾ ਡੋਂਗਰਗਾਓਂ ਵਿਚਕਾਰ ਬੋਰਾਡ ਨਦੀ ਦੇ ਪੁਲ ਦੀ ਰੇਲਿੰਗ ਤੋੜਦੀ ਹੋਈ ਹੇਠਾਂ ਡਿੱਗ ਗਈ। ਬੱਸ ਓਵਰਲੋਡ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਅਤੇ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ 22 ਮੌਤਾਂ ਦੀ ਪੁਸ਼ਟੀ…
ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਹੈਰੀਟੇਜ ਸਟਰੀਟ ‘ਤੇ ਕੁਝ ਘੰਟੇ ਦੇ ਵਕਫੇ ‘ਚ ਦੂਜਾ ਧਮਾਕਾ ਹੋਣ ਨਾਲ ਦਹਿਸ਼ਤ ਫੈਲ ਗਈ। ਪਹਿਲਾਂ ਸ਼ਨੀਵਾਰ ਤੇ ਐਤਵਾਰ ਵਿਚਕਾਰਲੀ ਰਾਤ ਢਾਈ ਵਜੇ ਦੇ ਕਰੀਬ ਇਕ ਧਮਾਕਾ ਹੋਇਆ ਸੀ ਜਦਕਿ ਅੱਜ ਸੋਮਵਾਰ ਸਵੇਰੇ 6 ਵਜੇ ਮੁੜ ਧਮਾਕਾ ਹੋਇਆ। ਲਗਾਤਾਰ ਦੋ ਧਮਾਕੇ ਹੋਣ ਕਾਰਨ ਲੋਕਾਂ ‘ਚ ਦਹਿਸ਼ਤ ਫੈਲਣਾ ਸੁਭਾਵਿਕ ਹੈ। ਪਹਿਲਾ ਧਮਾਕਾ ਇਕ ਰੈਸਟੋਰੈਂਟ ‘ਚ ਹੋਇਆ ਦੱਸਿਆ ਗਿਆ ਸੀ ਜਿਸ ਕਰਕੇ ਕੁਝ ਲੋਕ ਜ਼ਖਮੀ ਹੋਏ ਸਨ। ਪੁਲੀਸ ਹਾਲੇ ਉਸ ਮਾਮਲੇ ਦੀ ਜਾਂਚ ਕਰ ਹੀ ਰਹੀ ਸੀ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਹੋ ਰਹੀ ਸੀ ਕਿ ਅੱਜ ਦੂਜਾ ਧਮਾਕਾ ਹੋ ਗਿਆ। ਘਟਨਾ…
ਲਿਬਰਲ ਪਾਰਟੀ ਦਾ ਪ੍ਰਧਾਨ ਹਿੰਦੂ ਪਰਿਵਾਰ ਨਾਲ ਸਬੰਧਤ ਸਚਿਤ ਮਹਿਰਾ ਨੂੰ ਚੁਣਿਆ ਗਿਆ ਹੈ। ਕੈਨੇਡਾ ਦੀ ਇਸ ਪਾਰਟੀ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਹਿੰਦੂ ਵਿਅਕਤੀ ਪਾਰਟੀ ਪ੍ਰਧਾਨ ਬਣਿਆ ਹੈ। ਔਟਵਾ ‘ਚ ਲਿਬਰਲ ਕਨਵੈਨਸ਼ਨ ‘ਚ ਜਦੋਂ ਸਚਿਤ ਮਹਿਰਾ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਦੇ ਨਾਂ ‘ਤੇ ਜੋਰ-ਸ਼ੋਰ ਨਾਲ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸ਼ਾਨਦਾਰ ਜਿੱਤ ਲਈ ਸਚਿਤ ਮਹਿਰਾ ਨੂੰ ਵਧਾਈ ਦਿੱਤੀ ਹੈ। ਪਾਰਟੀ ਦੀ ਮੈਨੀਟੋਬਾ ਸ਼ਾਖਾ ਦੇ ਸਾਬਕਾ ਪ੍ਰਧਾਨ ਸਚਿਤ ਮਹਿਰਾ ਨੇ ਮੀਰਾ ਅਹਿਮਦ ਨੂੰ ਹਰਾਇਆ, ਜੋ ਪਹਿਲਾਂ ਕੈਨੇਡਾ ਦੇ ਯੰਗ ਲਿਬਰਲਜ਼ ਦੀ ਚੇਅਰ…
ਅਲਬਰਟਾ ਸੂਬੇ ਨੇ ਸੂਬਾਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਜੰਗਲੀ ਅੱਗ ਦੇ ਕਹਿਰ ਕਾਰਨ ਹਜ਼ਾਰਾਂ ਅਲਬਰਟਾ ਵਾਸੀ ਆਪਣੇ ਘਰ ਖਾਲੀ ਕਰਨ ਲਈ ਮਜਬੂਰ ਹੋ ਗਏ ਹਨ। ਸੱਤਾਧਾਰੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਸਮਿਥ ਨੇ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਤੱਕ 24,000 ਤੋਂ ਵੱਧ ਅਲਬਰਟਾ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਲਿਆ ਗਿਆ ਸੀ, ਪੂਰੇ ਸੂਬੇ ‘ਚ 110 ਸਰਗਰਮ ਜੰਗਲੀ ਅੱਗਾਂ ਦੇ ਨਾਲ 36 ਕਾਬੂ ਤੋਂ ਬਾਹਰ ਸਨ। ਸਮਿਥ ਨੇ ਦਿਨ ਦੇ ਸ਼ੁਰੂ ‘ਚ ਕਿਹਾ ਕਿ ‘ਅਲਬਰਟਾ ਦਾ ਬਹੁਤਾ ਹਿੱਸਾ ਗਰਮ, ਖੁਸ਼ਕ ਬਸੰਤ ਦਾ ਅਨੁਭਵ ਕਰ ਰਿਹਾ ਹੈ। ਬਾਹਰ ਕੱਢੇ ਗਏ ਭਾਈਚਾਰਿਆਂ ‘ਚ…
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਘਰ ‘ਚ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਨੂੰ ਮੁਖਾਤਬ ਹੁੰਦਿਆਂ ਪੰਜਾਬ ਸਰਕਾਰ ‘ਤੇ ਫਿਰ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਕਾਰਨ ‘ਆਪ’ ਸੱਤਾ ‘ਚ ਆਈ ਅਤੇ ਇਸ ਦਾ ਅੰਤ ਵੀ ਸੋਸ਼ਲ ਮੀਡੀਆ ਹੀ ਕਰੇਗਾ। ਲੋਕ ਹੁਣ ਜਾਗਰੂਕ ਹੋ ਚੁੱਕੇ ਹਨ, ਠੀਕ ਹੈ ਲੋਕਾਂ ‘ਚ ਪਹਿਲਾਂ ਹੋਰ ਪਾਰਟੀਆਂ ਪ੍ਰਤੀ ਗੁੱਸਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਹੋਏ ਨੂੰ ਇਕ ਸਾਲ 29 ਮਈ ਨੂੰ ਹੋ ਜਾਵੇਗਾ ਪਰ ਅਜੇ ਤਕ ਇਨਸਾਫ਼ ਨਹੀਂ ਮਿਲਿਆ। ਸਰਕਾਰ ਦੇ ਮੰਤਰੀ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੇ ਹਨ। ਉਨ੍ਹਾਂ ਕਿਹਾ…
ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਫਾਈਨਲ ਵਿਸ਼ਵ ਦੀਆਂ ਦੋ ਚੋਟੀ ਦੀ ਰੈਂਕਿੰਗ ਵਾਲੀਆਂ ਖਿਡਾਰਨਾਂ ਵਿਚਾਲੇ ਖੇਡਿਆ ਗਿਆ। ਇਸ ਮੈਚ ‘ਚ ਆਰਯਨਾ ਸਬਾਲੇਂਕਾ ਨੇ ਇਗਾ ਸਵੀਆਟੇਕ ਨੂੰ ਹਰਾ ਕੇ ਖਿਤਾਬ ਜਿੱਤਿਆ। ਵਿਸ਼ਵ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਕਾਬਜ਼ ਸਬਾਲੇਂਕਾ ਨੇ ਚੋਟੀ ਦੀ ਰੈਂਕਿੰਗ ਦੀ ਸਵੀਆਟੇਕ ਨੂੰ ਤਿੰਨ ਸੈੱਟਾਂ ਤੱਕ ਚੱਲੇ ਸਖਤ ਮੁਕਾਬਲੇ ‘ਚ 6-3, 3-6, 6-3 ਨਾਲ ਹਰਾਇਆ। ਬੇਲਾਰੂਸ ਦੀ ਖਿਡਾਰਨ ਸਬਾਲੇਂਕਾ ਦੋ ਹਫ਼ਤੇ ਪਹਿਲਾਂ ਸਟਟਗਾਰਟ ਓਪਨ ਦੇ ਫਾਈਨਲ ‘ਚ ਹਾਰ ਗਈ ਸੀ ਅਤੇ ਇਸ ਤੋਂ ਪਹਿਲਾਂ ਉਹ ਆਪਣੀ ਵਿਰੋਧੀ ਪੋਲੈਂਡ ਦੀ ਸਵੀਆਟੇਕ ਖ਼ਿਲਾਫ਼ ਕਲੇ ਕੋਰਟਸ ਉੱਤੇ ਖੇਡੇ ਗਏ ਤਿੰਨ ਮੈਚਾਂ ‘ਚ ਜਿੱਤ ਨਹੀਂ ਸਕੀ ਸੀ। ਹਾਲਾਂਕਿ ਉਸ ਨੇ…