Author: editor
ਕਾਮਨਵੈਲਥ ਗੇਮਜ਼ ਦੇ ਸੋਨ ਤਗ਼ਮਾ ਜੇਤੂ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਬੀ.ਡਬਲਿਊ.ਐੱਫ. ਵਰਲਡ ਟੂਰ ਫਾਈਨਲਸ ਚੈਂਪੀਅਨ ਲਿਓ ਯੂ ਚੇਨ ਤੇ ਯੂ ਸ਼ੂਆਨ ਯਿ ਨੂੰ ਤਿੰਨ ਸੈੱਟਾਂ ‘ਚ ਹਰਾ ਕੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ। ਸੱਤਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਚੀਨੀ ਟੀਮ ਨੂੰ 17-21, 22-20, 21-9 ਨਾਲ ਹਰਾਇਆ। ਇਸ ਤੋਂ ਪਹਿਲਾਂ ਇੰਡੀਆ ਦੇ ਐੱਚ.ਐੱਸ. ਪ੍ਰਣਯ ਨੂੰ 3 ਸੈੱਟਾਂ ਤਕ ਚੱਲੇ ਕੁਆਰਟਰ ਫਾਈਨਲ ‘ਚ ਦੁਨੀਆ ਦੇ ਸੱਤਵੇਂ ਨੰਬਰ ਦੇ ਜਾਪਾਨੀ ਖਿਡਾਰੀ ਕੋਡਾਈ ਨਾਰਾਓਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਕੇਰਲ ਦੇ 30 ਸਾਲ ਦੇ ਪ੍ਰਣਯ ਨੂੰ 84 ਮਿੰਟ ਤਕ ਮੈਚ ‘ਚ 21 ਸਾਲਾ…
ਟੀਮ ਇੰਡੀਆ ਦੇ ਕੇ.ਐੱਲ. ਰਾਹੁਲ ਨੂੰ ਵਨ ਡੇ ‘ਚ ਵਿਕਟਕੀਪਰ-ਬੱਲੇਬਾਜ਼ ਦੀ ਦੋਹਰੀ ਭੂਮਿਕਾ ਨਿਭਾਉਣ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ ਪਰ ਉਸ ਨੂੰ ਇਸਦੇ ਲਈ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਉਸਦੀ ਪਹਿਲਕਦਮੀ ਆਖਰੀ-11 ‘ਚ ਬਣੇ ਰਹਿਣ ਦੀ ਹੈ। ਟੈਸਟ ‘ਚ ਰਾਹੁਲ ਇੰਡੀਆ ਲਈ ਨਿਯਮਤ ਰੂਪ ਨਾਲ ਸਲਾਮੀ ਬੱਲੇਬਾਜ਼ ਦੇ ਸਥਾਨ ‘ਤੇ ਖੇਡਦਾ ਹੈ ਪਰ ਹੁਣ ਜ਼ਖ਼ਮੀ ਰਿਸ਼ਭ ਪੰਤ ਦੀ ਗੈਰਹਾਜ਼ਰੀ ‘ਚ ਉਸ ਨੂੰ ਵਿਕਟਕੀਪਿੰਗ ਦੀ ਭੂਮਿਕਾ ਨਿਭਾਉਣੀ ਪੈ ਰਹੀ ਹੈ ਤੇ ਨਾਲ ਹੀ ਉਸ ਨੂੰ ਬੱਲੇਬਾਜ਼ੀ ਕ੍ਰਮ ‘ਚ ਵੀ ਪੰਜਵੇਂ ਨੰਬਰ ‘ਤੇ ਉਤਾਰਿਆ ਜਾ ਰਿਹਾ ਹੈ ਕਿਉਂਕਿ ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਖੇਡ ਰਿਹਾ ਹੈ। ਰਾਹੁਲ ਨੇ…
ਨੇਪਾਲ ਦੇ ਪੋਖਰਾ ਅੰਤਰਰਾਸ਼ਟਰੀ ਏਅਰਪੋਰਟ ‘ਤੇ 5 ਭਾਰਤੀਆਂ ਸਮੇਤ 72 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼ ਹੋ ਗਿਆ। ਇਸ ਹਾਦਸੇ ‘ਚ ਹੁਣ ਤੱਕ 68 ਲੋਕਾਂ ਦੀ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ। ਏਜੰਸੀ ਮੁਤਾਬਕ ਜਹਾਜ਼ ‘ਚ 53 ਨੇਪਾਲ ਦੇ, 5 ਇੰਡੀਆ ਦੇ, 4 ਰੂਸ ਦੇ, 2 ਦੱਖਣੀ ਕੋਰੀਆ ਦੇ, 1 ਆਇਰਲੈਂਡ ਦਾ, 1 ਅਰਜਨਟੀਨਾ ਦਾ, ਇਕ ਫਰਾਂਸ ਦਾ ਅਤੇ ਇਕ ਆਸਟਰੇਲੀਆ ਦਾ ਨਾਗਰਿਕ ਸਵਾਰ ਸੀ। ਯੇਤੀ ਏਅਰਲਾਈਨਜ਼ ਦੇ ਅਧਿਕਾਰੀ ਨੇ ਦੱਸਿਆ ਕਿ ਫਲਾਈਟ ‘ਚ ਸਵਾਰ ਪੰਜ ਭਾਰਤੀਆਂ ਦੀ ਪਛਾਣ ਅਭਿਸ਼ੇਕ ਕੁਸ਼ਵਾਹਾ, ਵਿਸ਼ਾਲ ਸ਼ਰਮਾ, ਅਨਿਲ ਕੁਮਾਰ ਰਾਜਭਰ, ਸੋਨੂੰ ਜੈਸਵਾਲ ਅਤੇ ਸੰਜਨਾ ਜੈਸਵਾਲ ਵਜੋਂ ਹੋਈ ਹੈ। ਭਾਰਤੀ ਦੂਤਘਰ ਨੇ ਵੀ 68 ਯਾਤਰੀਆਂ…
ਅਮਰੀਕਾ ਦੀ ਆਰ. ਬੋਨੀ ਗੈਬਰੀਅਲ ਨੇ ਮਿਸ ਯੂਨੀਵਰਸ 2022 ਦਾ ਖਿਤਾਬ ਜਿੱਤ ਲਿਆ ਹੈ। 71ਵਾਂ ਮਿਸ ਯੂਨੀਵਰਸ ਮੁਕਾਬਲਾ ਅਮਰੀਕਨ ਰਾਜ ਲੁਈਸਿਆਨਾ ਦੇ ਨਿਊ ਔਰਲੇਨਜ਼ ਸ਼ਹਿਰ ‘ਚ ਆਯੋਜਿਤ ਕੀਤਾ ਗਿਆ ਜਿਥੇ ਮਿਸ ਯੂਨੀਵਰਸ 2022 ਸੁੰਦਰਤਾ ਮੁਕਾਬਲੇ ਦਾ ਐਲਾਨ ਕੀਤਾ ਗਿਆ। ਦੁਨੀਆ ਭਰ ਦੀਆਂ 84 ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਆਰ. ਬੋਨੀ ਗੈਬਰੀਅਲ ਨੇ ਇਹ ਤਾਜ ਜਿੱਤਿਆ। ਇਸ ਦੌਰਾਨ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਉਸ ਨੂੰ ਇਹ ਤਾਜ ਪਹਿਨਾਇਆ। ਵੈਨੇਜ਼ੁਏਲਾ ਦੀ ਅਮਾਂਡਾ ਡੁਡਾਮੇਲ ਨਿਊਮੇਨ, ਅਮਰੀਕਾ ਦੀ ਆਰ. ਬੋਨੀ ਗੈਬਰੀਅਲ ਤੇ ਡੋਮਿਨਿਕਨ ਰੀਪਬਲਿਕ ਦੀ ਏਂਡਰੀਨਾ ਮਾਰਟੀਨੇਜ਼ ਨੂੰ ਇਸ ਲਿਸਟ ‘ਚ ਟਾਪ 3 ਮੁਕਾਬਲੇਬਾਜ਼ਾਂ ਦੀ ਸੂਚੀ ‘ਚ ਜਗ੍ਹਾ ਮਿਲੀ। ਦੂਜੇ ਪਾਸੇ ਇੰਡੀਆ ਦੀ ਨੁਮਾਇੰਦਗੀ…
ਜ਼ੀਰਕਪੁਰ ਨਜ਼ਦੀਕ ਢਕੌਲੀ ਖੇਤਰ ‘ਚ ਪੁਲੀਸ ਅਤੇ ਗੈਂਗਸਟਰਾ ਵਿਚਕਾਰ ਹੋਏ ਮੁਕਾਬਲੇ ‘ਚ ਇਕ ਗੈਂਗਸਟਰ ਦੀ ਮੌਤ ਹੋ ਗਈ। ਮ੍ਰਿਤਕ ਗੈਂਗਸਟਰ ਦੀ ਪਛਾਣ ਯੁਵਰਾਜ ਸਿੰਘ ਜ਼ੋਰਾ ਦੇ ਰੂਪ ‘ਚ ਹੋਈ ਹੈ। ਮ੍ਰਿਤਕ ਗੈਂਗਸਟਰ ਯੁਵਰਾਜ ਸਿੰਘ ਜ਼ੋਰਾ ਲੰਘੇ ਦਿਨੀਂ ਫਗਵਾੜਾ ਵਿਖੇ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਸ਼ਾਮਲ ਸੀ। ਜ਼ੋਰਾ 9 ਜਨਵਰੀ ਨੂੰ ਫਿਲੌਰ ਤੋਂ ਫਰਾਰ ਹੋਇਆ ਸੀ ਜਿਸ ਮਗਰੋਂ ਹੀ ਪੁਲੀਸ ਉਸਦਾ ਪਿੱਛਾ ਕਰ ਰਹੀ ਸੀ। ਪੁਲੀਸ ਨੂੰ ਸੂਹ ਮਿਲੀ ਸੀ ਕਿ ਮ੍ਰਿਤਕ ਗੈਂਗਸਟਰ ਇਥੋਂ ਦੇ ਇਕ ਹੋਟਲ ‘ਚ ਲੁਕਿਆ ਹੋਇਆ ਸੀ। ਪੁਲੀਸ ਵੱਲੋਂ ਜ਼ੀਰਕਪੁਰ ਦੇ ਡੀ.ਐੱਸ.ਪੀ. ਅਤੇ ਔਕੁ ਦੇ ਮੈਂਬਰ ਬਿਕਰਮਜੀਤ…
ਮੁੱਖ ਮੰਤਰੀ ਭਗਵੰਤ ਮਾਨ ਨੇ ਛੇ ਹਜ਼ਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਬਾਰੇ ਜਲਦੀ ਵੇਰਵੇ ਨਸ਼ਰ ਕਰਨ ਦੀ ਗੱਲ ਆਖੀ ਹੈ। ਪਤਾ ਲੱਗਾ ਹੈ ਕਿ ਕੇਂਦਰੀ ਸਕੀਮਾਂ ਅਤੇ ਸਿੱਖਿਆ ਮਹਿਕਮੇ ਦੇ ਕੱਚੇ ਕਾਮਿਆਂ ਨੂੰ ਇਸ ਗੇੜ ‘ਚ ਰੈਗੂਲਰ ਕੀਤਾ ਜਾਣਾ ਹੈ। ਪਹਿਲੇ ਪੜਾਅ ‘ਚ ਸਿੱਖਿਆ ਵਿਭਾਗ ਦੇ ਕਰੀਬ 8700 ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਸੀ। ਦੂਜੇ ਪੜਾਅ ‘ਚ ਛੇ ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਨਾਲ ‘ਆਪ’ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ ‘ਚ ਕਰੀਬ 14,700 ਮੁਲਾਜ਼ਮਾਂ ਰੈਗੂਲਰ ਹੋ ਜਾਣਗੇ। ਵੇਰਵਿਆਂ ਅਨੁਸਾਰ ਦੂਸਰੇ ਵਰ੍ਹੇ ‘ਚ ਵੀ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਟੀਚਾ ਮਿਥਿਆ ਜਾ ਰਿਹਾ ਹੈ। ਮੁੱਖ ਮੰਤਰੀ…
ਪੰਜਾਬ ‘ਚ ਨਸ਼ਾ ਤਸਕਰੀ ਦੇ ਵਧ ਰਹੇ ਮਾਮਲਿਆਂ ਨਾਲ ਸਿੱਝਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ‘ਚ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਅੰਮ੍ਰਿਤਸਰ ‘ਚ ਖੇਤਰੀ ਦਫ਼ਤਰ ਖੋਲ੍ਹਣ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਖੇਤਰੀ ਦਫ਼ਤਰ ਦੀ ਅਗਵਾਈ ਡਿਪਟੀ ਡਾਇਰੈਕਟਰ ਜਨਰਲ ਕਰਨਗੇ ਜੋ ਅਕਸਰ ਆਈ.ਜੀ. ਜਾਂ ਉਸ ਤੋਂ ਉਪਰਲੇ ਰੈਂਕ ਦਾ ਅਫ਼ਸਰ ਹੁੰਦਾ ਹੈ। ਇਸ ਦੇ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿਥੇ ਐੱਨ.ਸੀ.ਬੀ.ਦੇ ਦੋ ਵੱਖੋ ਵੱਖਰੇ ਦਫ਼ਤਰ ਹੋਣਗੇ। ਹੁਣ ਐੱਨ.ਸੀ.ਬੀ. ਦੇ ਚੰਡੀਗੜ੍ਹ ‘ਚ ਮੌਜੂਦਾ ਜ਼ੋਨਲ ਡਿਵੀਜ਼ਨ ਅਤੇ ਅੰਮ੍ਰਿ਼ਤਸਰ ‘ਚ ਖੇਤਰੀ ਦਫ਼ਤਰ ਵੱਖ ਵੱਖ ਇਲਾਕਿਆਂ ‘ਚ ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ‘ਤੇ ਨੱਥ ਪਾਉਣਗੇ। ਅੰਮ੍ਰਿਤਸਰ ਖੇਤਰੀ ਦਫ਼ਤਰ ਅਧੀਨ ਸਤਲੁਜ ਦਰਿਆ ਦੇ…
ਇੰਡੀਆ ਨੇ ਐੱਫ.ਆਈ.ਐੱਚ. ਪੁਰਸ਼ ਵਰਲਡ ਕੱਪ ਦੇ ਆਪਣੇ ਪਲੇਠੇ ਮੁਕਾਬਲੇ ‘ਚ ਸਪੇਨ ਨੂੰ 2-0 ਨਾਲ ਹਰਾਉਂਦਿਆਂ ਜੇਤੂ ਆਗਾਜ਼ ਕੀਤਾ ਹੈ। ਬਿਰਸਾ ਮੁੰਡਾ ਸਟੇਡੀਅਮ ‘ਚ ਖੇਡੇ ਪੂਲ ‘ਡੀ’ ਦੇ ਮੈਚ ਦੌਰਾਨ ਸਥਾਨਕ ਖਿਡਾਰੀ ਅਮਿਤ ਰੋਹੀਦਾਸ ਨੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ‘ਚ ਇੰਡੀਆ ਨੂੰ ਮਿਲੇ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਭਾਰਤੀ ਟੀਮ ਲਈ ਦੂਜਾ ਗੋਲ 26ਵੇਂ ਮਿੰਟ ‘ਚ ਹਾਰਦਿਕ ਸਿੰਘ ਦੀ ਹਾਕੀ ਤੋਂ ਆਇਆ। ਬਿਰਸਾ ਮੁੰਡਾ ਸਟੇਡੀਅਮ ‘ਚ ਖੇਡਿਆ ਇਹ ਪਹਿਲਾ ਕੌਮਾਂਤਰੀ ਹਾਕੀ ਮੁਕਾਬਲਾ ਹੈ। ਭਾਰਤੀ ਟੀਮ ਨੂੰ 1975 ਮਗਰੋਂ ਆਪਣੇ ਪਹਿਲੇ ਤਗ਼ਮੇ ਦੀ ਤਲਾਸ਼ ਹੈ। ਇੰਡੀਆ ਆਪਣਾ ਅਗਲਾ ਮੁਕਾਬਲਾ 15 ਜਨਵਰੀ ਨੂੰ ਇੰਗਲੈਂਡ ਖਿਲਾਫ਼…
ਅਰਜਨਟੀਨਾ ਨੇ ਆਪਣੇ ਪਹਿਲੇ ਮੈਚ ‘ਚ ਸਾਊਥ ਅਫਰੀਕਾ ਨੂੰ 1-0 ਨਾਲ ਹਰਾ ਕੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ 2023 ਟੂਰਨਾਮੈਂਟ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਕਲਿੰਗਾ ਸਟੇਡੀਅਮ ‘ਚ ਖੇਡੇ ਗਏ ਪੂਲ-ਏ ਦੇ ਮੈਚ ‘ਚ ਮਾਈਕੋ ਕਾਸੇਲਾ ਨੇ ਤੀਜੇ ਕੁਆਰਟਰ ‘ਚ ਜੇਤੂ ਟੀਮ ਲਈ ਗੋਲ ਕੀਤਾ। ਇਸ ਜਿੱਤ ਨਾਲ ਅਰਜਨਟੀਨਾ ਦੇ ਤਿੰਨ ਅੰਕ ਹੋ ਗਏ ਹਨ ਅਤੇ ਉਹ ਆਪਣੇ ਪੂਲ ‘ਚ ਪਹਿਲੇ ਸਥਾਨ ‘ਤੇ ਹੈ। ਪਿਛਲੇ ਵਰਲਡ ਕੱਪ ‘ਚ ਸੱਤਵੇਂ ਸਥਾਨ ‘ਤੇ ਰਹੇ ਅਰਜਨਟੀਨਾ ਨੇ ਸ਼ੁਰੂਆਤੀ ਮਿੰਟਾਂ ‘ਚ ਸਾਊਥ ਅਫਰੀਕਾ ਦੇ ਗੋਲ ‘ਤੇ ਹਮਲਾ ਕਰਦੇ ਹੋਏ ਇੱਥੇ ਆਪਣੀ ਮੁਹਿੰਮ ਦੀ ਹਮਲਾਵਰ ਸ਼ੁਰੂਆਤ ਕੀਤੀ। ਸਾਊਥ ਅਫਰੀਕਾ ਦੇ ਖਿਡਾਰੀਆਂ ਨੇ ਹਾਲਾਂਕਿ ਇਸ ਕੋਸ਼ਿਸ਼…
ਈਰਾਨ ਨੇ ਕਿਹਾ ਕਿ ਉਸ ਨੇ ਰੱਖਿਆ ਮੰਤਰਾਲੇ ‘ਚ ਕੰਮ ਕਰ ਚੁੱਕੇ ਦੋਹਰੀ ਨਾਗਰਿਕਤਾ ਰੱਖਣ ਵਾਲੇ ਈਰਾਨੀ-ਬ੍ਰਿਟਿਸ਼ ਨਾਗਰਿਕ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੈ। ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਈਰਾਨ ਦੇ ਇਕ ਈਰਾਨੀ-ਬ੍ਰਿਟਿਸ਼ ਨਾਗਰਿਕ ਨੂੰ ਫਾਂਸੀ ਦੇਣ ਦੇ ਫ਼ੈਸਲੇ ਦੀ ਅੰਤਰਰਾਸ਼ਟਰੀ ਪੱਧਰ ‘ਤੇ ਕਾਫੀ ਆਲੋਚਨਾ ਹੋਈ ਹੈ। ਈਰਾਨ ਦੀ ਨਿਆਂਪਾਲਿਕਾ ਨਾਲ ਜੁੜੀ ‘ਮੀਜ਼ਾਨ’ ਨਿਊਜ਼ ਏਜੰਸੀ ਨੇ ਅਲੀ ਰਜ਼ਾ ਅਕਬਰੀ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ। ਫਾਂਸੀ ਕਦੋਂ ਦਿੱਤੀ ਗਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਹੀ ਫਾਂਸੀ ਦਿੱਤੀ ਗਈ ਸੀ। ਈਰਾਨ ਨੇ ਬਿਨਾਂ ਸਬੂਤ ਪੇਸ਼ ਕੀਤੇ ਅਕਬਰੀ…