Author: editor
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ‘ਤੇ ਅਮਰੀਕਾ ਦੀ ਇਕ ਅਦਾਲਤ ਨੇ ਭਾਰੀ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਕੰਪਨੀ ਨੂੰ ਟੈਕਸ ਧੋਖਾਧੜੀ ਦਾ ਦੋਸ਼ੀ ਪਾਇਆ ਅਤੇ ਉਸ ਨੂੰ 16.1 ਲੱਖ ਡਾਲਰ ਦਾ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ। ਨਿਊਯਾਰਕ ਦੇ ਇਕ ਜੱਜ ਨੇ ਡੋਨਾਲਡ ਟਰੰਪ ਦੀ ਫਲੈਗਸ਼ਿਪ ਰੀਅਲ ਅਸਟੇਟ ਕੰਪਨੀ ਨੂੰ ਟੈਕਸ ਅਧਿਕਾਰੀਆਂ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚਣ ਲਈ 15 ਸਾਲ ਲਈ ਦੋਸ਼ੀ ਠਹਿਰਾਇਆ। ਮੈਨਹਟਨ ਕ੍ਰਿਮੀਨਲ ਕੋਰਟ ਦੇ ਜਸਟਿਸ ਜੁਆਨ ਮਾਰਚਨ ਨੇ ਪਿਛਲੇ ਮਹੀਨੇ 17 ਅਪਰਾਧਿਕ ਦੋਸ਼ਾਂ ‘ਤੇ ਟਰੰਪ ਸੰਗਠਨ ਦੀਆਂ ਦੋ ਸੰਸਥਾਵਾਂ ਨੂੰ ਦੋਸ਼ੀ ਮੰਨਣ ਤੋਂ ਬਾਅਦ ਰਾਜ ਦੇ ਕਾਨੂੰਨ ਦੇ ਤਹਿਤ ਵੱਧ ਤੋਂ ਵੱਧ ਸਜ਼ਾ…
‘ਭਾਰਤ ਜੋੜੋ ਯਾਤਰਾ’ ਦੌਰਾਨ ਜਲੰਧਰ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
ਸੀਨੀਅਰ ਕਾਂਗਰਸੀ ਆਗੂ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦਾ ਅੱਜ ਸਵੇਰੇ ਉਸ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਜਦੋਂ ਉਹ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਨਾਲ ਪੈਦਲ ਚੱਲ ਰਹੇ ਸਨ। ਯਾਤਰਾ ਜਦੋਂ ਫਿਲੌਰ ਤੋਂ ਦੋ ਕਿਲੋਮੀਟਰ ਅੱਗੇ ਪਹੁੰਚੀ ਤਾਂ ਐੱਮ.ਪੀ. ਚੌਧਰੀ ਸੰਤੋਖ ਸਿੰਘ ਦੀ ਤਬੀਅਤ ਵਿਗੜੀ ਅਤੇ ਉਹ ਅਚਾਨਕ ਡਿੱਗ ਪਏ। ਉਨ੍ਹਾਂ ਨੂੰ ਯਾਤਰਾ ਦੇ ਨਾਲ ਜਾ ਰਹੀ ਐਂਬੂਲੈਂਸ ‘ਚ ਫੌਰੀ ਫਗਵਾੜਾ ਦੇ ਇਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਹੁਲ ਗਾਂਧੀ ਦੀ ਹੋਰ ਕਾਂਗਰਸੀ ਆਗੂਆਂ ਨਾਲ ਹਸਪਤਾਲ ਪਹੁੰਚ ਗਏ ਸਨ ਅਤੇ ਯਾਤਰਾ ਉਸ ਵਕਤ…
ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ‘ਭਾਰਤ ਜੋੜੋ ਯਾਤਰਾ’ ਖੰਨਾ ਰਾਹੀਂ ਸਨਅਤੀ ਸ਼ਹਿਰ ਲੁਧਿਆਣਾ ਪੁੱਜੀ ਜਿਥੇ ਸਮਰਾਲਾ ਚੌਕ ‘ਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਤੇ ਗ਼ਲਤ ਜੀ.ਐੱਸ.ਟੀ. ਨੇ ਲੁਧਿਆਣਾ ਦੀ ਸਨਅਤ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਬੰਦ ਹੋਣ ਦੀ ਕਗਾਰ ‘ਤੇ ਪਹੁੰਚੀਆਂ ਸਨਅਤਾਂ ਲਈ ਭਾਜਪਾ ਦੀਆਂ ਗ਼ਲਤ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਅਰਬਪਤੀਆਂ ਨੂੰ ਹੀ ਅੱਗੇ ਵਧਾ ਰਹੇ ਹਨ ਤੇ ਬਾਕੀ ਸਾਰਾ ਦੇਸ਼ ਪਿੱਛੇ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਜੇਕਰ ਲੁਧਿਆਣਾ ਦੇ ਸਨਅਤਕਾਰਾਂ ਨੂੰ ਸਹੀ ਦਿਸ਼ਾ ਤੇ ਹਾਲਾਤ ਮਿਲਣ ਤਾਂ ਉਹ ਚੀਨ…
ਆਸਟਰੇਲੀਆ ਦੇ ਮੱਧ ਵਿਕਟੋਰੀਆ ਸੂਬੇ ‘ਚ ਇਕ 41 ਸਾਲਾ ਭਾਰਤੀ ਮੂਲ ਦੇ ਵਿਅਕਤੀ ‘ਤੇ ਖ਼ਤਰਨਾਕ ਡਰਾਈਵਿੰਗ ਦੇ ਚਾਰ ਦੋਸ਼ ਲਗਾਏ ਗਏ ਹਨ ਜਿਸ ਕਾਰਨ ਪੰਜਾਬ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਿੰਦਰ ਸਿੰਘ ਰੰਧਾਵਾ ਪੁਲੀਸ ਹਿਰਾਸਤ ‘ਚ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਇਸ ਮਹੀਨੇ ਦੇ ਸ਼ੁਰੂ ‘ਚ ਜਦੋਂ ਉਹ ਚਾਰ ਯਾਤਰੀਆਂ ਨਾਲ ਇਕ ਪਿਊਜੋਟ ਚਲਾ ਰਿਹਾ ਸੀ ਉਦੋਂ ਸ਼ੈਪਰਟਨ ਨੇੜੇ ਪਾਈਨ ਲਾਜ ਦੇ ਇਕ ਚੌਰਾਹੇ ‘ਤੇ ਉਸ ਦੀ ਟੱਕਰ ਇਕ ਇਕ ਟੋਇਟਾ ਹਿਲਕਸ ਯੂਟੀਈ ਨਾਲ ਹੋ ਗਈ। ਜਾਣਕਾਰੀ ਮੁਤਾਬਕ ਰੰਧਾਵਾ ਨੂੰ 8 ਜੂਨ ਨੂੰ ਮੈਲਬੌਰਨ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੁਲੀਸ ਨੇ ਕਿਹਾ ਕਿ ਚਾਰ…
ਵਿਜੀਲੈਂਸ ਬਿਊਰੋ ਨੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ। ਕਾਂਗੜ ਮੌਜੂਦਾ ਸਮੇਂ ‘ਚ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਹਨ। ਉਨ੍ਹਾਂ ਖ਼ਿਲਾਫ਼ ਕੁਝ ਸਮਾਂ ਪਹਿਲਾਂ ਹੀ ਪੜਤਾਲ ਸ਼ੁਰੂ ਹੋ ਗਈ ਸੀ ਅਤੇ ਹੁਣ ਇਹ ਮਾਮਲਾ ਪੰਜਾਬ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ। ਵਿਜੀਲੈਂਸ ਅਫ਼ਸਰਾਂ ਨੇ ਕਾਂਗੜ ਦੀ ਪੰਜਾਬ ਤੇ ਦੂਸਰੇ ਸੂਬਿਆਂ ‘ਚ ਨਾਮੀ ਤੇ ਬੇਨਾਮੀ ਸੰਪਤੀ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਾਫ਼ੀ ਵੇਰਵੇ ਜਾਂਚ ਏਜੰਸੀ ਦੇ ਹੱਥ ਲੱਗੇ ਹਨ। ਕਾਂਗੜ ਦੇ ਅਮਰਿੰਦਰ ਸਿੰਘ ਦੀ ਸਰਕਾਰ ‘ਚ ਮਾਲ…
ਸੀ.ਬੀ.ਆਈ. ਦੀ ਟੀਮ ਨੇ ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸ਼ੈਲੀ ਦੇ ਬਰਨਾਲਾ ਸਥਿਤ ਘਰ ਛਾਪਾ ਮਾਰ ਕੇ ਉਸ ਕੋਲੋਂ ਕਰੀਬ ਅੱਠ ਘੰਟੇ ਪੁੱਛ-ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਅਧਿਕਾਰੀਆਂ ਵੱਲੋਂ ਸੰਜੀਵ ਕੁਮਾਰ ਦੇ ਘਰ ਪਏ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਗਈ। ਸੀ.ਬੀ.ਆਈ. ਵੱਲੋਂ ਛਾਪੇ ਤੋਂ ਪਹਿਲਾਂ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਸੀ.ਬੀ.ਆਈ. ਦੀ ਛਾਪੇਮਾਰੀ ਤੋਂ ਬਾਅਦ ਸ਼ੈਲਰ ਚਲਾਉਣ ਵਾਲੇ ਕਈ ਵੱਡੇ ਵਪਾਰੀ ਸ਼ਹਿਰ ਵਿੱਚੋਂ ਰੂਪੋਸ਼ ਹੋ ਗਏ ਅਤੇ ਉਨ੍ਹਾਂ ਆਪਣੇ ਮੋਬਾਈਲ ਵੀ ਬੰਦ ਕਰ ਲਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੀ.ਬੀ.ਆਈ. ਨੇ ਇਕ ਵੱਡੇ ਵਪਾਰੀ ਰਾਵਿੰਦਰ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀ.ਬੀ.ਆਈ. ਨੇ ਉਸ…
ਇੰਡੀਆ ਦਾ ਸਟਾਰ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣੌਏ ਇੰਡੋਨੇਸ਼ੀਆ ਦੇ ਚਿਕੋ ਓਰਾ ਦਵੀ ਵਾਰਡੋਇਓ ਨੂੰ ਹਰਾ ਕੇ ਮਲੇਸ਼ੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਪਾ ਗਿਆ ਹੈ। ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਪ੍ਰਣੌਏ ਨੇ ਇਕ ਘੰਟੇ ਚਾਰ ਮਿੰਟ ਤੱਕ ਚੱਲੇ ਮੁਕਾਬਲੇ ‘ਚ 21-9, 15-21, 21-16 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਮਲੇਸ਼ੀਆ ਦੇ ਐੱਨਜੀ ਜੀ ਯੋਂਗ ਜਾਂ ਜਾਪਾਨ ਦੇ ਕੋਡਾਈ ਨਾਰਾਓਕਾ ਨਾਲ ਹੋਵੇਗਾ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਸੱਤਵਾਂ ਦਰਜਾ ਹਾਸਲ ਜੋੜੀ ਨੇ ਵੀ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਦੁਨੀਆ ਦੀ ਪੰਜਵੇਂ ਨੰਬਰ ਦੀ ਇਸ ਭਾਰਤੀ ਜੋੜੀ ਨੇ…
22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਅਤੇ ਉਨ੍ਹਾਂ ਤੋਂ ਇਕ ਖਿਤਾਬ ਜ਼ਿਆਦਾ ਜੇਤੂ ਰਾਫੇਲ ਨਡਾਲ ਨੇ ਆਸਟਰੇਲੀਅਨ ਓਪਨ ਡਰਾਅ ਦੇ ਵੱਖੋ-ਵੱਖਰੇ ਹਾਫ ਹਾਸਲ ਕਰ ਲਏ ਹਨ ਜਿਸ ਨਾਲ ਉਨ੍ਹਾਂ ਦਾ ਸਿੱਧਾ ਫਾਈਨਲ ਮੁਕਾਬਲਾ ਹੀ ਸੰਭਵ ਹੈ। 9 ਵਾਰ ਦੇ ਚੈਂਪੀਅਨ ਜੋਕੋਵਿਚ ਕਰੋਨਾ ਦਾ ਟੀਕਾ ਨਾ ਲੱਗਣ ਕਾਰਨ ਪਿਛਲੀ ਵਾਰ ਆਸਟਰੇਲੀਅਨ ਓਪਨ ਨਹੀਂ ਖੇਡ ਸਕੇ ਸਨ। ਉਸ ਸਮੇਂ ਆਸਟਰੇਲੀਆ ਪਹੁੰਚਣ ‘ਤੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਚੌਥਾ ਦਰਜਾ ਪ੍ਰਾਪਤ ਜੋਕੋਵਿਚ ਸੋਮਵਾਰ ਨੂੰ ਪਹਿਲੇ ਦੌਰ ‘ਚ ਸਪੇਨ ਦੇ ਰੋਬਰਟੋ ਕਾਰਬਾਲੇਸ ਬਾਏਨਾ ਨਾਲ ਭਿੜੇਗਾ। ਵਿਸ਼ਵ ਦੀ ਨੰਬਰ ਇਕ ਖਿਡਾਰਨ ਇਗਾ ਸਵਇਏਟੇਕ…
ਇੰਡੀਆ ਅਤੇ ਸ੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਸ੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੇ 39 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 215 ਦੌੜਾਂ ਬਣਾਈਆਂ। ਇਸ ਤਰ੍ਹਾਂ ਸ੍ਰੀਲੰਕਾ ਨੇ ਇੰਡੀਆ ਨੂੰ ਜਿੱਤ ਲਈ 216 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ ਨੇ 43 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 219 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਦੇ…
ਅਮਰੀਕਨ ਕਾਂਗਰਸ ਮੈਂਬਰ ਰਿਚ ਮੈਕਕੋਰਮਿਕ ਨੇ ਸਦਨ ਨੂੰ ਦੱਸਿਆ ਕਿ ਭਾਰਤੀ-ਅਮਰੀਕਨ ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫੀਸਦੀ ਬਣਦੇ ਹਨ ਪਰ ਉਹ ਲਗਭਗ ਛੇ ਫੀਸਦੀ ਟੈਕਸ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਸਲੀ ਭਾਈਚਾਰਾ ਸਮੱਸਿਆਵਾਂ ਪੈਦਾ ਨਹੀਂ ਕਰਦਾ ਸਗੋਂ ਕਾਨੂੰਨਾਂ ਦੀ ਪਾਲਣਾ ਕਰਦਾ ਹੈ। 54 ਸਾਲਾ ਰਿਚ ਮੈਕਕਾਰਮਿਕ ਨੇ ਅਮਰੀਕਨ ਪ੍ਰਤੀਨਿਧੀ ਸਭਾ ਨੂੰ ਆਪਣੇ ਪਹਿਲੇ ਅਤੇ ਸੰਖੇਪ ਸੰਬੋਧਨ ‘ਚ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ‘ਚ ਪੰਜ ਵਿੱਚੋਂ ਇਕ ਡਾਕਟਰ ਇੰਡੀਆ ਤੋਂ ਹੈ। ਉਨ੍ਹਾਂ ਨੇ ਭਾਰਤੀ-ਅਮਰੀਕਨਾਂ ਨੂੰ ਮਹਾਨ ਦੇਸ਼ ਭਗਤ, ਨੇਕ ਨਾਗਰਿਕ ਅਤੇ ਚੰਗੇ ਦੋਸਤ ਦੱਸਿਆ। ਉਨ੍ਹਾਂ ਕਿਹਾ, ‘ਉਹ ਅਮਰੀਕਨ ਸਮਾਜ ਦਾ ਲਗਭਗ ਇਕ ਪ੍ਰਤੀਸ਼ਤ ਹਨ, ਪਰ ਉਹ ਲਗਭਗ ਛੇ…