Author: editor
ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਾਕਟਰ ਦੇ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ 115 ਮਾਮਲੇ ਦਰਜ ਹਨ। ਇਹ ਕੇਸ ਉਸ ਦੀਆਂ ਮਹਿਲਾ ਮਰੀਜ਼ਾਂ ਦੁਆਰਾ ਰਿਪੋਰਟ ਕੀਤੇ ਗਏ ਸਨ। ਮਨੀਸ਼ ਰੋਮਫੋਰਡ ਲੰਡਨ ‘ਚ ਮੋਨੇ ਰੋਡ ਮੈਡੀਕਲ ਪ੍ਰੈਕਟਿਸ ‘ਚ ਇਕ ਜਨਰਲ ਪ੍ਰੈਕਟੀਸ਼ਨਰ ਹੈ। ਮਨੀਸ਼ ਸ਼ਾਹ ‘ਤੇ 28 ਔਰਤਾਂ ‘ਤੇ ਜਿਣਸੀ ਸ਼ੋਸ਼ਣ ਦੇ 115 ਮਾਮਲੇ ਦਰਜ ਹਨ। ਭਾਰਤੀ ਮੂਲ ਦੇ ਡਾਕਟਰ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਜੋ ਕਿ ਪਹਿਲਾਂ ਸੁਣਾਈ ਗਈ ਸਜ਼ਾ ਦੇ ਨਾਲ-ਨਾਲ ਚੱਲੇਗੀ। ਸ਼ਾਹ ਨੇ ਔਰਤਾਂ ਨੂੰ ਮਨਾਉਣ ਲਈ ਆਪਣੀ ਸਥਿਤੀ ਦਾ ਫਾਇਦਾ ਉਠਾਇਆ ਹੈ। ਉਨ੍ਹਾਂ ਕਿਹਾ…
ਇਹ ਖ਼ਬਰ ਸਮੂਹ ਇੰਡੀਅਨ ਲੋਕਾਂ ਲਈ ਮਾਣ ਵਾਲੀ ਹੈ ਕਿ ਇਕ ਭਾਰਤੀ ਮੂਲ ਦਾ ਵਿਅਕਤੀ ਕੈਨੇਡਾ ਦੇ ਇਕ ਸੂਬੇ ਦਾ ਪ੍ਰੀਮੀਅਰ ਬਣਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬੀ ਮੂਲ ਦੇ ਉੱਜਲ ਦੋਸਾਂਝ ਪ੍ਰੀਮੀਅਰ ਬਣੇ ਸਨ। ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਕੈਬਨਿਟ ਮੰਤਰੀ ਰੰਜ ਪਿੱਲਈ 14 ਜਨਵਰੀ ਨੂੰ ਕੈਨੇਡਾ ਦੇ ਯੂਕੋਨ ਸੂਬੇ ਦੇ 10ਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ। ਉਹ ਇਸ ਅਹੁਦੇ ‘ਤੇ ਰਹਿਣ ਵਾਲੇ ਦੂਜੇ ਭਾਰਤੀ-ਕੈਨੇਡੀਅਨ ਨੇਤਾ ਹੋਣਗੇ। ਪਾਰਟੀ ਨੇ ਆਪਣੀ ਵੈੱਬਸਾਈਟ ‘ਤੇ ਇਕ ਬਿਆਨ ‘ਚ ਕਿਹਾ ਕਿ ਪਿੱਲਈ ਨੂੰ 8 ਜਨਵਰੀ ਨੂੰ ਸਰਬਸੰਮਤੀ ਨਾਲ ਯੂਕੋਨ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ। ਪਿੱਲਈ ਦੇ ਪਰਿਵਾਰ ਦੀਆਂ ਜੜ੍ਹਾਂ ਕੇਰਲ ‘ਚ ਹਨ।…
ਲੈਂਗਲੇ (ਬ੍ਰਿਟਿਸ਼ ਕੋਲੰਬੀਆ) ‘ਚ ਕੰਮ ਤੋਂ ਘਰ ਜਾਂਦੇ ਹੋਏ ਜਿਸ ਨੌਜਵਾਨ ਦੀ ਪਿਛਲੇ ਦਿਨੀਂ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਉਸ ਦੀ ਪਛਾਣ ਹੋ ਗਈ ਹੈ। ਇਹ ਇਕ ਪੰਜਾਬੀ ਨੌਜਵਾਨ ਸੀ ਜਿਸ ਦੀ ਉਮਰ ਸਿਰਫ 17 ਸਾਲ ਸੀ ਅਤੇ ਉਹ ਕਬੱਡੀ ਦਾ ਉੱਭਰਦਾ ਖਿਡਾਰੀ ਸੀ। ਮ੍ਰਿਤਕ ਦੀ ਪਛਾਣ ਟੇਰਨ ਸਿੰਘ ਲਾਲ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੇਰਨ ਸਿੰਘ ਰਾਤ ਨੂੰ ਕੰਮ ਤੋਂ ਘਰ ਜਾ ਰਿਹਾ ਸੀ। ਖ਼ਰਾਬ ਮੌਸਮ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਫਰੇਜ਼ਰ ਹਾਈਵੇ ‘ਤੇ ਇਕ ਖੰਭੇ ਨਾਲ ਟਕਰਾ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਟੇਰਨ ਤਮਨਾਵਿਸ ਸੈਕੰਡਰੀ ਸਕੂਲ ਦਾ ਇਕ…
ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ‘ਚੋਂ ਕੱਢੀ ਗਈ ਬੀਬੀ ਜਗੀਰ ਕੌਰ ਵੱਲੋਂ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕੀਤੀ ਗਈ। ਇਸ ਸਬੰਧੀ ਬੀਬੀ ਜਕੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਮੀਟਿੰਗ ਕਰਕੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ‘ਤੇ ਚਰਚਾ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਟੁੱਟ ਚੁੱਕੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਗਠਨ ਕਰਨ ਲਈ ਵੀ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਸ ਦੇ ਨਤੀਜਾ ਹੈ ਕਿ ਬੀਬੀ ਜਗੀਰ ਕੌਰ ਨੇ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਆਗੂਆਂ ਅਤੇ ਪਿਛਲੇ ਦਿਨੀਂ ਪਾਰਟੀ ਵੱਲੋਂ…
ਭਾਰਤੀ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਤੇ ਸ਼੍ਰੀਜਾ ਅਕੁਲਾ ਨੇ 2023 ਡਬਲਿਊ.ਟੀ.ਸੀ. ਫਾਈਨਲ ‘ਚ ਆਪਣੀ ਥਾਂ ਪੱਕੀ ਕੀਤੀ ਜਦਕਿ ਦੇਸ਼ ਦੀਆਂ ਤਿੰਨ ਹੋਰ ਮਹਿਲਾ ਖਿਡਾਰੀਆਂ ਨੂੰ ਆਪੋ-ਆਪਣੇ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਏਸ਼ਿਅਨ ਕੱਪ ‘ਚ ਕਾਂਸੇ ਦਾ ਮੈਡਲ ਜੇਤੂ ਬੱਤਰਾ ਨੇ ਹਾਂਗਕਾਂਗ ਦੀ ਝੂ ਚਾਂਗਝੂ ਨੂੰ 4-0 ਨਾਲ ਮਾਤ ਦਿੱਤੀ। ਅਕੁਲਾ ਨੇ ਚੀਨੀ ਤਾਇਪੇ ਦੀ ਚੇਨ ਸੂ-ਯੂ ‘ਤੇ 4-3 ਨਾਲ ਜਿੱਤ ਦੇ ਨਾਲ ਟੂਰਨਾਮੈਂਟ ਦੇ ਅਗਲੇ ਗੇੜ ‘ਚ ਪ੍ਰਵੇਸ਼ ਕੀਤਾ। ਚਿਤਾਲੇ ਦਿਯਾ ਪਰਾਗ ਨੂੰ ਜਾਪਾਨ ਦੀ ਹਿਰਾਨੋ ਮਿਊ, ਸਵਾਸਤਿਕਾ ਘੋਸ਼ ਨੂੰ ਕੋਰੀਆ ਦੀ ਜਿਓਨ ਜਿਹੀ ਤੇ ਰੀਥ ਟੇਨਿਸਨ ਨੂੰ ਜਾਪਾਨ ਦੀ ਹਯਾਤ ਹਿਨਾ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ…
ਘਰੇਲੂ ਧਰਤੀ ‘ਤੇ ਤੀਜਾ ਅਤੇ ਆਪਣਾ ਚੌਥਾ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਖੇਡਣ ਦੀ ਤਿਆਰੀ ਕਰ ਰਹੇ ਭਾਰਤੀ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੇ ਕਿਹਾ ਕਿ ਉਸ ਦੀ ਟੀਮ ਪਿਛਲੀ ਵਾਰ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਵਰਲਡ ਕੱਪ ਜਿੱਤ ਸਕਦੀ ਹੈ। ਪਿਛਲੇ ਵਰਲਡ ਕੱਪ ‘ਚ ਭਾਰਤੀ ਟੀਮ ਕੁਆਰਟਰ ਫਾਈਨਲ ‘ਚ ਬਾਹਰ ਹੋ ਗਈ ਸੀ। ਜ਼ਿਕਰਯੋਗ ਹੈ ਕਿ 13 ਜਨਵਰੀ ਤੋਂ ਇਥੇ ਹਾਕੀ ਵਰਲਡ ਕੱਪ ਸ਼ੁਰੂ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਸਪੇਨ ਖ਼ਿਲਾਫ਼ ਇੰਡੀਆ ਦੇ ਪਹਿਲੇ ਗਰੁੱਪ ਮੈਚ ਤੋਂ ਪਹਿਲਾਂ ਸ੍ਰੀਜੇਸ਼ ਨੇ ਕਿਹਾ, ‘ਆਪਣੇ ਦੇਸ਼ ਲਈ ਚੌਥਾ ਵਰਲਡ ਕੱਪ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਵੀ ਜ਼ਿਆਦਾ ਖਾਸ ਗੱਲ ਇਹ ਹੈ…
ਇੰਡੀਆ ਅਤੇ ਸ੍ਰੀਲੰਕਾ ਦਰਮਿਆਨ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਗੁਹਾਟੀ ਦੇ ਬਾਰਸਪਾਰਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਸ੍ਰੀਲੰਕਾ ਨੂੰ 67 ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ ਭਾਰਤੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ 7 ਵਿਕਟਾਂ ਦੇ ਨੁਕਸਾਨ ‘ਤੇ 373 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 374 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਦੀ ਟੀਮ ਨਿਰਧਾਰਤ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 306 ਦੌੜਾਂ ਹੀ ਬਣਾ ਸਕੀ ਤੇ 67 ਦੌੜਾਂ ਨਾਲ ਮੈਚ ਹਾਰ ਗਈ। ਸ੍ਰੀਲੰਕਾ ਵੱਲੋਂ…
ਲੰਡਨ ਦੇ ਹੀਥਰੋ ਏਅਰਪੋਰਟ ‘ਤੇ ਬੀਤੇ ਦਿਨੀਂ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਪੈਕੇਟ ‘ਚ ਥੋੜ੍ਹੀ ਮਾਤਰਾ ‘ਚ ਯੂਰੇਨੀਅਮ ਪਾਇਆ ਗਿਆ। ਸਕਾਈ ਨਿਊਜ਼ ਨੇ ਅੱਜ ਦੱਸਿਆ ਕਿ ਨਿਯਮਿਤ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ। ਇਸ ਮਾਮਲੇ ਬਾਰੇ ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਉਸ ਦੀ ਕਾਊਂਟਰ ਟੈਰੋਰਿਜ਼ਮ ਕਮਾਂਡ ਯੂਨਿਟ ਨੇ ਪਿਛਲੇ ਦਿਨੀਂ ਰੁਟੀਨ ਜਾਂਚ ਤੋਂ ਬਾਅਦ ਏਅਰਪੋਰਟ ‘ਤੇ ਬਾਰਡਰ ਫੋਰਸ ਦੇ ਸਹਿਯੋਗੀਆਂ ਨਾਲ ਸੰਪਰਕ ਕੀਤਾ ਸੀ। ਯੂਰੇਨੀਅਮ ਦੀ ਮਾਤਰਾ ਬਾਰੇ ਕਮਾਂਡਰ ਰਿਚਰਡ ਸਮਿਥ ਨੇ ਕਿਹਾ ਕਿ ਬਰਾਮਦ ਕੀਤੇ ਗਏ ਯੂਰੇਨੀਅਮ ਦੀ ਮਾਤਰਾ ਬਹੁਤ ਘੱਟ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਸੀ। ਉਨ੍ਹਾਂ ਨੇ ਕਿਹਾ…
ਇੰਡੋ-ਅਮਰੀਕਨ ਏਰੋਸਪੇਸ ਉਦਯੋਗ ਦੇ ਮਾਹਿਰ ਨੂੰ ਇਥੇ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦਾ ਨਵਾਂ ਮੁੱਖ ਟੈਕਨਾਲੋਜਿਸਟ ਨਿਯੁਕਤ ਕੀਤਾ ਗਿਆ ਹੈ। ਏ.ਸੀ. ਚਰਾਨੀਆ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (ਨਾਸਾ) ਹੈੱਡਕੁਆਰਟਰ ਵਿਖੇ ਪ੍ਰਸ਼ਾਸਕ ਬਿਲ ਨੇਲਸਨ ਦੇ ਪ੍ਰਮੁੱਖ ਸਲਾਹਕਾਰ ਵਜੋਂ ਕੰਮ ਕਰਨਗੇ ਅਤੇ ਤਕਨਾਲੋਜੀ ਨੀਤੀ ਅਤੇ ਪ੍ਰੋਗਰਾਮਾਂ ਬਾਰੇ ਸਲਾਹ ਦੇਣਗੇ। ਨਾਸਾ ਨੇ ਇਕ ਬਿਆਨ ‘ਚ ਕਿਹਾ, ਏ.ਸੀ. ਚਰਾਨੀਆ 6 ਮਿਸ਼ਨ ਡਾਇਰੈਕਟੋਰੇਟਾਂ ‘ਚ ਮਿਸ਼ਨ ਦੀਆਂ ਜ਼ਰੂਰਤਾਂ ਨਾਲ ਨਾਸਾ ਦੇ ਏਜੰਸੀ ਪੱਧਰੀ ਤਕਨਾਲੋਜੀ ਨਿਵੇਸ਼ ਨੂੰ ਇਕਸਾਰ ਕਰਨਗੇ। ਇਸ ਤੋਂ ਇਲਾਵਾ ਉਹ ਹੋਰ ਸੰਘੀ ਏਜੰਸੀਆਂ, ਨਿੱਜੀ ਖੇਤਰ ਅਤੇ ਬਾਹਰੀ ਹਿੱਸੇਦਾਰਾਂ ਨਾਲ ਤਕਨਾਲੋਜੀ ਸਹਿਯੋਗ ਦੀ ਨਿਗਰਾਨੀ ਕਰਨਗੇ। ਬਿਆਨ ‘ਚ ਤਕਨਾਲੋਜੀ, ਨੀਤੀ ਅਤੇ ਰਣਨੀਤੀ ਲਈ ਨਾਸਾ ਦੀ ਐਸੋਸੀਏਟ ਐਡਮਿਨੀਸਟ੍ਰੇਟਰ…
ਪੰਜਾਬ ‘ਚ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਆਸ਼ੀਰਵਾਦ ਲੈਣ ਪੁੱਜੇ। ਰਾਹੁਲ ਗਾਂਧੀ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ ਤੇ ਦੋ ਵਜੇ ਦੇ ਕਰੀਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ‘ਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਰਾਹੁਲ ਗਾਂਧੀ ਅੰਬਾਲਾ ਵਾਪਸ ਪਰਤ ਗਏ ਜਿਥੋਂ ਉਨ੍ਹਾਂ ਭਾਰਤ ਜੋੜੋ ਯਾਤਰਾ ਦੇ ਅਗਲੇ ਪੜਾਅ ਲਈ ਸਫ਼ਰ ਸ਼ੁਰੂ ਕਰਨਾ ਹੈ। ਉਹ…