Author: editor
ਸਿਟੀਜਨਸ਼ਿਪ ਤੇ ਮਲਟੀ ਕਲਚਰਲ ਮੰਤਰੀ (ਓਂਟਾਰੀਓ) ਮਾਈਕਲ ਫੋਰਡ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਸ੍ਰੀ ਹਰਿਮੰਦਰ ਸਾਹਿਬ ਪੁੱਜਣ ‘ਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਤੇ ਗਾਇਡ ਰਣਧੀਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਸਿੱਖ ਧਰਮ, ਸਿੱਖ ਇਤਿਹਾਸ ਤੇ ਸਿੱਖ ਪ੍ਰੰਪਰਾਵਾਂ ਦੇ ਨਾਲ-ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਮਾਈਕਲ ਫੋਰਡ ਨੇ ਦਰਸ਼ਨ ਕਰਨ ਸਮੇਂ ਪਰਿਕਰਮਾ ਕੀਤੀ ਤੇ ਸੰਗਤ ਲਈ ਲੰਗਰ ਦੇ ਸਾਰੇ ਪ੍ਰਬੰਧ ਦੀ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਈਕਲ ਫੋਰਡ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿੱਖ ਦੋਸਤਾਂ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਰੇ ਬਹੁਤ ਕੁਝ ਸੁਣਿਆ ਸੀ, ਅੱਜ ਇਥੇ ਆ…
ਕੁਝ ਪੰਜਾਬੀ ਫਿਲਮਾਂ ‘ਚ ਕੰਮ ਕਰਨ ਵਾਲੇ ਅਦਾਕਾਰ ਕੁਲਜਿੰਦਰ ਸਿੱਧੂ ਤੇ ਉਸ ਦੀ ਪਤਨੀ ਨਿਧੀ ਸਿੱਧੂ ਸਮੇਤ ਦੋ ਹੋਰਨਾਂ ਖ਼ਿਲਾਫ਼ ਅਦਾਲਤ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਐਨੀਮੇਸ਼ਨ-ਮਲਟੀਮੀਡੀਆ ਕੋਰਸ ਕਰਵਾਉਣ ਦੇ ਨਾਂ ‘ਤੇ ਪਟਿਆਲਾ ਦੇ ਸ਼ਿਵਮ ਮਲਹੋਤਰਾ ਨਾਲ 2.90 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸਬੰਧੀ ਜ਼ਿਲ੍ਹਾ ਅਦਾਲਤ ਨੇ ਸੈਕਟਰ-34 ਥਾਣਾ ਪੁਲੀਸ ਨੂੰ ਕੁਲਜਿੰਦਰ ਸਿੰਘ ਸਿੱਧੂ, ਉ ਦੀ ਪਤਨੀ ਨਿਧੀ ਸਿੱਧੂ ਅਤੇ 2 ਹੋਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਿਵਮ ਨੇ ਇਨ੍ਹਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਚਲਦਿਆਂ ਉਨ੍ਹਾਂ ਮੁਲਜ਼ਮਾਂ…
ਪੰਜਾਬ ‘ਚ ਦਾਖ਼ਲ ਹੋਣ ਤੋਂ ਕੁਝ ਘੰਟੇ ਪਹਿਲਾਂ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਾਹਬਾਦ ਅਨਾਜ ਮੰਡੀ ‘ਚ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਨਾਲ ਰਾਹੁਲ ਗਾਂਧੀ ਨੇ ਕਰੀਬ ਇਕ ਘੰਟਾ ਗੱਲਬਾਤ ਕੀਤੀ। ਭਾਰਤੀ ਕਿਸਾਨ ਯੂਨੀਅਨ ਸਰ ਛੋਟੂ ਰਾਮ ਨੇ ਰਾਹੁਲ ਗਾਂਧੀ ਨੂੰ ਮੰਗ ਪੱਤਰ ਸੌਂਪਿਆ ਸੀ ਜਿਸਤੇ ਸੰਯੁਕਤ ਕਿਸਾਨ ਮੋਰਚੇ ਨੇ ਰਾਹੁਲ ਨਾਲ ਗੱਲਬਾਤ ਕੀਤੀ। ਮੋਰਚੇ ਨੇ ਰਾਹੁਲ ਗਾਂਧੀ ਨਾਲ ਚਰਚਾ ਮਗਰੋਂ ਉਨ੍ਹਾਂ ਨੂੰ ਕਾਂਗਰਸ ਦਾ ਕਿਸਾਨਾਂ ਪ੍ਰਤੀ ਰੁਖ ਸਪੱਸ਼ਟ ਕਰਨ ਲਈ ਆਖਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਦੀਆਂ ਨੀਤੀਆਂ ਘੜੀਆਂ ਹਨ ਪਰ ਉਹ ਕਿਸਾਨ ਵਿਰੋਧ ਨੀਤੀਆਂ ਨੂੰ ਕਦੇ ਵੀ ਲਾਗੂ ਨਹੀਂ ਕਰਨ…
ਲੁਧਿਆਣਾ ਪੁਲੀਸ ਨੇ ਨੌਜਵਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਮਾਨਸਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਉਰਫ਼ ਸੰਨੀ ਅਤੇ ਜਾਅਲੀ ਜੱਜ ਬਣੀ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਪੰਜਾਬ ਪੁਲੀਸ ‘ਚ ਨੌਜਵਾਨਾਂ ਨੂੰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗਦੀ ਸੀ। ਉਹ ਇਸ ਕੰਮ ਲਈ ਆਪਣੇ ਪਤੀ ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਦਾ ਰਸੂਖ ਵਰਤਦੀ ਸੀ। ਜਦੋਂ ਲੁਧਿਆਣਾ ਪੁਲੀਸ ਕੋਲ ਇਸ ਦੀ ਸ਼ਿਕਾਇਤ ਪੁੱਜੀ ਤਾਂ ਸੀ.ਆਈ.ਏ-2 ਤੇ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਜੁਆਇੰਟ ਅਪ੍ਰੇਸ਼ਨ ਚਲਾ ਕੇ ਇਸ ਜਾਂਚ ਕੀਤੀ। ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਕਮਿਸ਼ਨਰ ਦੇ ਹੁਕਮਾਂ ‘ਤੇ ਦੋਹਾਂ ਖ਼ਿਲਾਫ਼ ਕੇਸ…
ਲੁਧਿਆਣਾ ਤੋਂ ਚਲਾਏ ਜਾ ਰਹੇ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਨਸ਼ਾ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਪਰਦਾਫਾਰਸ਼ ਕੀਤਾ ਅਤੇ ਇਸ ਮਾਮਲੇ ‘ਚ ਦੋ ਅਫ਼ਗਾਨ ਨਾਗਰਿਕਾਂ ਸਮੇਤ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 60 ਕਿਲੋ ਨਸ਼ੀਲੀ ਸਮੱਗਰੀ ਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ। ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਨੇ ਦੱਸਿਆ ਕਿ ਗਰੋਹ ਦਾ ਪਰਦਾਫਾਸ਼ ਕਰਨ ‘ਚ ਕਰੀਬ ਡੇਢ ਮਹੀਨੇ ਦਾ ਸਮਾਂ ਲੱਗਿਆ ਅਤੇ ਇਸ ਦਾ ਸਬੰਧ ਦਿੱਲੀ ਦੇ ਸ਼ਾਹੀਨ ਬਾਗ ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਨਸ਼ਾ ਤਸਕਰਾਂ ਦੇ ਸਮੂਹਾਂ ਨਾਲ ਹੈ ਜਿਨ੍ਹਾਂ ਦਾ ਪਰਦਾਫਾਸ਼ ਪਿਛਲੇ ਸਾਲ ਏਜੰਸੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਐੱਨ.ਸੀ.ਬੀ. ਦੀ ਚੰਡੀਗੜ੍ਹ ਜ਼ੋਨਲ ਇਕਾਈ ਨੇ ਪੰਜਾਬ ਦੇ ਲੁਧਿਆਣਾ…
ਸੱਟ ਦੇ ਕਾਰਨ ਪੰਜ ਮਹੀਨੇ ਬਾਅਦ ਪਰਤ ਰਹੀ ਪੀ.ਵੀ. ਸਿੰਧੂ ਤੋਂ ਇਲਾਵਾ ਐੱਸ.ਐੱਸ. ਪ੍ਰਣਯ ਤੇ ਲਕਸ਼ੈ ਸੇਨ ਵਰਗੇ ਚੋਟੀ ਦੇ ਖਿਡਾਰੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਲੇਸ਼ੀਆ ਓਪਨ ‘ਚ ਜਿੱਤ ਦੇ ਨਾਲ ਸੈਸ਼ਨ ਦਾ ਆਗਾਜ਼ ਕਰਨਾ ਚਾਹੁਣਗੇ। ਪਿਛਲੇ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਭਾਰਤੀ ਖਿਡਾਰੀਆਂ ਨੇ ਉਮੀਦਾਂ ਜਗਾਈਆਂ ਹਨ। ਪੈਰਿਸ ਓਲੰਪਿਕ 2024 ਲਈ ਕੁਆਲੀਫਿਕੇਸ਼ਨ ਵੀ ਮਈ ‘ਚ ਸ਼ੁਰੂ ਹੋ ਰਿਹਾ ਹੈ। ਭਾਰਤੀ ਖਿਡਾਰੀਆਂ ਦਾ ਸਾਹਮਣਾ 1,250,000 ਡਾਲਰ ਦੀ ਇਨਾਮੀ ਰਾਸ਼ੀ ਦੇ ਸੁਪਰ 1000 ਟੂਰਨਾਮੈਂਟ ‘ਚ ਦੁਨੀਆ ਦੇ ਨੰਬਰ ਇਕ ਖਿਡਾਰੀ ਵਿਕਟਰ ਐਕਸੇਲਸੇਨ, ਮਲੇਸ਼ੀਆ ਦੇ ਲੀ ਜਿ ਜਿਆ, ਜਾਪਾਨ ਦੀ ਅਕਾਨੇ ਯਾਮਾਗੁਚੀ ਤੇ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਨਾਲ ਹੋਵੇਗਾ।…
ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਡਵੇਨ ਪ੍ਰੀਟੋਰੀਅਸ ਨੇ ‘ਟੀ-20 ਅਤੇ ਹੋਰ ਛੋਟੇ ਫਾਰਮੈਟਾਂ’ ਉੱਤੇ ਧਿਆਨ ਦੇਣ ਲਈ ਤੁਰੰਤ ਪ੍ਰਭਾਵ ਨਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 2016 ‘ਚ ਡੈਬਿਊ ਕਰਨ ਤੋਂ ਬਾਅਦ 33 ਸਾਲਾ ਪ੍ਰੀਟੋਰੀਅਸ ਨੇ ਦੱਖਣੀ ਅਫਰੀਕਾ ਲਈ 30 ਟੀ-20 ਅੰਤਰਰਾਸ਼ਟਰੀ, 27 ਇਕ ਦਿਨਾ ਅੰਤਰਰਾਸ਼ਟਰੀ ਅਤੇ ਤਿੰਨ ਟੈਸਟ ਮੈਚ ਖੇਡੇ ਹਨ। 2021 ‘ਚ ਪਾਕਿਸਤਾਨ ਵਿਰੁੱਧ 17 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਪ੍ਰੀਟੋਰੀਅਸ ਨੇ ਦੱਖਣੀ ਅਫਰੀਕਾ ਲਈ ਪੁਰਸ਼ਾਂ ਦੇ ਟੀ-20 ਅੰਤਰਰਾਸ਼ਟਰੀ ‘ਚ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਆਪਣੇ ਨਾਂ ਕੀਤਾ। ਪ੍ਰੀਟੋਰੀਅਸ ਨੇ ਕ੍ਰਿਕਟ ਦੱਖਣੀ ਅਫਰੀਕਾ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਆਪਣੇ ਕ੍ਰਿਕਟ ਕਰੀਅਰ…
ਵਿਲਾਰੀਆਲ ਨੇ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ‘ਚ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ। ਸੱਟ ਦੇ ਕਾਰਨ ਸਪੇਨ ਦੀ ਵਰਲਡ ਕੱਪ ਟੀਮ ਵਿੱਚੋਂ ਬਾਹਰ ਰਹਿਣ ਵਾਲੇ ਗੇਰਾਰਡ ਮੋਰੇਨੋ ਨੇ ਇਕ ਗੋਲ ਕਰਨ ਤੋਂ ਇਲਾਵਾ ਇਕ ਗੋਲ ਕਰਨ ‘ਚ ਮਦਦ ਕਰਦੇ ਹੋਏ ਵਿਲਾਰੀਆਲ ਦੀ ਜਿੱਤ ਦੀ ਨੀਂਹ ਰੱਖੀ। ਮੋਰੇਨੋ ਦੇ ਪਾਸ ‘ਤੇ ਯੇਰੇਮੀ ਪਿਨੋ ਨੇ 47ਵੇਂ ਮਿੰਟ ‘ਚ ਵਿਲਾਰੀਆਲ ਨੂੰ ਬੜ੍ਹਤ ਦਿਵਾਈ। ਵਿਲਾਰੀਆਲ ਦੇ ਯੂਆਨ ਫੋਯਥ ਦੇ ਹੈਂਡਬਾਲ ਕਰਨ ‘ਤੇ ਕਰੀਮ ਬੇਂਜੇਮਾ ਨੇ 60ਵੇਂ ਮਿੰਟ ‘ਚ ਪੈਨਲਟੀ ਨੂੰ ਗੋਲ ‘ਚ ਬਦਲ ਕੇ ਸਕੋਰ 1-1 ਕੀਤਾ। ਮੈਡ੍ਰਿਡ ਦੇ ਡਿਫੈਂਡਰ ਡੇਵਿਡ ਅਲਬਾ ਨੇ ਵੀ ਫੋਯਥ ਦੇ ਪਾਸ ‘ਤੇ ਹੈਂਡਬਾਲ ਕੀਤੀ ਤੇ ਇਸ ਵਾਰ ਮੋਰੇਨੋ…
ਕੈਨੇਡਾ ਦੀ ਸਰਕਾਰ ਸੁਰੱਖਿਆ ਦੇ ਮੱਦੇਨਜ਼ਰ ਨਵੇਂ ਹਥਿਆਰ ਖਰੀਦ ਰਹੀ ਹੈ। ਇਸ ਦੇ ਤਹਿਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਨੇ 88 ਐੱਫ-35 ਲੜਾਕੂ ਜਹਾਜ਼ਾਂ ਦਾ ਬੇੜਾ ਖ੍ਰੀਦਣ ਲਈ ਅਮਰੀਕਾ ਅਤੇ ਲਾਕਹੀਡ ਮਾਰਟਿਨ ਨਾਲ ਪ੍ਰੈਟ ਐਂਡ ਵਿਟਨੀ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਜਹਾਜ਼ ਦੀ ਪਹਿਲੀ ਡਿਲੀਵਰੀ 2026 ‘ਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ 2032 ਅਤੇ 2034 ਦੇ ਵਿਚਕਾਰ ਇਕ ਪੂਰੀ ਤਰ੍ਹਾਂ ਕਾਰਜਸ਼ੀਲ ਫਲੀਟ ਮਿਲਣ ਦੀ ਉਮੀਦ ਹੈ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇਕ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਅਨੁਮਾਨਿਤ 19 ਬਿਲੀਅਨ ਕੈਨੇਡੀਅਨ ਡਾਲਰ ਦਾ ਇਹ ਨਿਵੇਸ਼ ਪਿਛਲੇ 30 ਸਾਲਾਂ ‘ਚ ਰਾਇਲ ਕੈਨੇਡੀਅਨ ਏਅਰ…
ਭਾਰਤੀ ਮੂਲ ਦੇ ਅਮਰੀਕਨ ਨਾਗਰਿਕ ਸੁਰੇਂਦਰਨ ਕੇ. ਪਟੇਲ ਟੈਕਸਾਸ ‘ਚ ਜ਼ਿਲ੍ਹਾ ਜੱਜ ਨਿਯੁਕਤ ਕੀਤੇ ਗਏ ਹਨ। ਕੇਰਲ ਦੇ ਇਕ ਗਰੀਬ ਮਜ਼ਦੂਰ ਪਰਿਵਾਰ ‘ਚ ਜਨਮੇ ਸੁਰੇਂਦਰਨ ਦੀ ਸਫ਼ਲਤਾ ਦੀ ਕਹਾਣੀ ਕਿਸੇ ਫਿਲਮ ਵਾਂਗ ਲੱਗਦੀ ਹੈ। ਸੁਰੇਂਦਰਨ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਅਤੇ ਬੀੜੀ ਬਣਾਉਣ ਵਾਲੇ ਮਜ਼ਦੂਰ ਬਣ ਗਏ ਸਨ। ਅਮਰੀਕਾ ਜਾਣ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਪਲਟ ਗਈ। ਸੁਰੇਂਦਰਨ ਦੇ ਪਟੇਲ ਦਾ ਜਨਮ ਕੇਰਲ ਦੇ ਕਾਸਰਗੋਡ ‘ਚ ਇਕ ਦਿਹਾੜੀ ਮਜ਼ਦੂਰ ਦੇ ਘਰ ਹੋਇਆ ਸੀ। ਸੁਰੇਂਦਰਨ ਦਾ ਬਚਪਨ ਬੇਹੱਦ ਗ਼ਰੀਬੀ ‘ਚੋਂ ਲੰਘਿਆ। ਉਹ ਆਪਣੀ ਭੈਣ ਨਾਲ ਬੀੜੀ ਬਣਾਉਣ ਦਾ ਕੰਮ ਕਰਦੇ ਸਨ। ਘਰ ਦੇ ਹਾਲਾਤ ਖ਼ਰਾਬ ਹੋਣ ਕਾਰਨ ਉਨ੍ਹਾਂ…