Author: editor
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ 17ਵਾਂ ਪ੍ਰਵਾਸੀ ਭਾਰਤੀ ਸੰਮੇਲਨ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਉਨ੍ਹਾਂ ਇਸ ਸਮੇਂ ਕਿਹਾ ਕਿ ਪ੍ਰਵਾਸੀ ਭਾਰਤੀ ਵਿਦੇਸ਼ਾਂ ‘ਚ ਇੰਡੀਆ ਦੇ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਦੇਸ਼ ਦੇ ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਦੌਰਾਨ ਮਹੱਤਵਪੂਰਨ ਸਥਾਨ ਰਹੇਗਾ। ਮੋਦੀ ਨੇ ਕਿਹਾ, ‘ਮੈਂ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ੀ ਧਰਤੀ ‘ਤੇ ਭਾਰਤ ਦੇ ਬ੍ਰਾਂਡ ਅੰਬੈਸਡਰ ਸਮਝਦਾ ਹਾਂ। ਤੁਹਾਡੀ ਭੂਮਿਕਾ ਵੱਖ ਹੈ। ਤੁਸੀਂ ਯੋਗ, ਆਯੁਰਵੈਦ, ਛੋਟੀਆਂ ਸਨਅਤਾਂ, ਦਸਤਕਾਰੀ ਅਤੇ ਮੋਟੇ ਅਨਾਜ ਦੇ ਬ੍ਰਾਂਡ ਅੰਬੈਸਡਰ ਵੀ ਹੋ। ਪ੍ਰਵਾਸੀਆਂ ਦੀ ਅਗਲੀ ਪੀੜ੍ਹੀ ਆਪਣੇ ਮਾਪਿਆਂ ਦੇ ਮੁਲਕ ਬਾਰੇ ਜਾਣਨ ਦੀ ਇੱਛੁਕ ਹੈ।’ ਪ੍ਰਧਾਨ ਮੰਤਰੀ…
ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਨਾਲ ਸਬੰਧਤ ਅਤੇ ਕੈਨੇਡਾ ‘ਚ ਰਹਿੰਦੇ ਪੰਜਾਬੀ ਨੌਜਵਾਨ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡਾਲਾ ਨੂੰ ਇੰਡੀਆ ਸਰਕਾਰ ਨੇ ਅੱਜ ਸੋਮਵਾਰ ਨੂੰ ਅੱਤਵਾਦੀ ਐਲਾਨ ਦਿੱਤਾ। ਅਰਸ਼ਦੀਪ ਗਿੱਲ ਪੰਜਾਬ ‘ਚ ਲੋਕਾਂ ਦੀ ਹੱਤਿਆ ਕਰਨ, ਅੱਤਵਾਦੀ ਸਰਗਰਮੀਆਂ ਲਈ ਫੰਡਿੰਗ ਕਰਨ ਤੇ ਜਬਰੀ ਵਸੂਲੀ ਦੇ ਕਈ ਮਾਮਲਿਆਂ ‘ਚ ਸ਼ਾਮਲ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ‘ਚ ਕਿਹਾ ਕਿ ਲੁਧਿਆਣਾ ‘ਚ ਜਨਮ ਲੈਣ ਵਾਲਾ ਤੇ ਇਸ ਸਮੇਂ ਕੈਨੇਡਾ ‘ਚ ਵਸਿਆ ਗਿੱਲ ਉਰਫ਼ ਅਰਸ਼ ਡਾਲਾ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ‘ਚ ਸ਼ਾਮਲ ਹੈ। ਉਹ ਪਾਬੰਦੀਸ਼ੁਦਾ ਖ਼ਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਹੈ ਤੇ ਇਹੋ ਜਿਹੇ…
ਫਗਵਾੜਾ ‘ਚ ਦੇਰ ਰਾਤ ਚਾਰ ਲੁਟੇਰਿਆਂ ਵੱਲੋਂ ਗੰਨ ਪੁਆਇੰਟ ‘ਤੇ ਖੋਹੀ ਇਕ ਗੱਡੀ ਨੂੰ ਟਰੇਸ ਕਰਦੀ ਹੋਈ ਮੌਕੇ ‘ਤੇ ਪੁੱਜੀ ਪੁਲੀਸ ‘ਤੇ ਲੁਟੇਰਿਆਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਐੱਸ.ਐੱਚ.ਓ. ਦੇ ਗੰਨਮੈਨ ਨੂੰ ਗੋਲੀ ਲੱਗ ਗਈ ਜਿਸ ਕਾਰਨ ਮੁਲਾਜ਼ਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰੇਟਾ ਗੱਡੀ ਦੇ ਮਾਲਕ ਅਵਤਾਰ ਸਿੰਘ, ਜੋ ਸਥਾਨਕ ਇਕ ਬੈਂਕ ‘ਚ ਮੁਲਾਜ਼ਮ ਹਨ, ਨੇ ਦੱਸਿਆ ਕਿ ਜਦੋਂ ਉਹ ਗੱਡੀ ‘ਚ ਆਪਣੇ ਘਰ ਜਾ ਰਹੇ ਸਨ ਤਾਂ ਅਰਬਨ ਸਟੇਟ ਕੋਲ 4 ਲੁਟੇਰੇ ਆਏ, ਜੋ ਗੰਨ ਪੁਆਇੰਟ ‘ਤੇ ਉਨ੍ਹਾਂ ਦੀ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਪੁਲੀਸ ਨੂੰ ਸੂਚਨਾ ਦਿੱਤੀ। ਉਨ੍ਹਾਂ…
ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ. ਡਿਪਟੀ ਵੋਹਰਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਵੋਹਰਾ ਦੀ ਗੱਡੀ ਪਿੰਡ ਲਿੱਧੜਾਂ ਨੇੜੇ ਪਿੱਲਰ ਨਾਲ ਟਕਰਾਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ 12 ਵਜੇ ਦੇ ਕਰੀਬ ਇਤਲਾਹ ਮਿਲੀ ਸੀ ਕਿ ਇਕ ਬ੍ਰਿਜ਼ਾ ਗੱਡੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜੋ ਪਿੰਡ ਲਿੱਧੜਾਂ ਨੇੜੇ ਪੁਲ ਦੇ ਪਿੱਲਰ ਨਾਲ ਟਕਰਾ ਕੇ ਪਲਟ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਮੌਕੇ ਕਾਰ ਸਵਾਰ ਦੀ ਮੌਕੇ ‘ਤੇ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਮ੍ਰਿਤਕ ਦੀ ਪਛਾਣ ਪੰਜਾਬੀ ਗਾਇਕ ਰਣਜੀਤ ਬਾਬਾ ਦੇ ਪੀ.ਏ.…
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਚੰਨੀ ਨੂੰ ਇਹ ਰਾਹਤ ਚੋਣ ਜ਼ਾਬਤੇ ਦੀ ਉਲੰਘਣ ਦੇ ਮਾਮਲੇ ‘ਚ ਦਿੱਤੀ ਹੈ। ਹਾਈ ਕੋਰਟ ਨੇ ਮਾਨਸਾ ਅਦਾਲਤ ਦੇ ਪ੍ਰੋਸੀਡਿੰਗ ‘ਤੇ ਅਗਲੇ ਹੁਕਮਾਂ ਤੱਕ ਸਟੇਅ ਲਗਾ ਦਿੱਤਾ ਹੈ। ਚੰਨੀ ਨੂੰ 12 ਜਨਵਰੀ ਨੂੰ ਮਾਨਸਾ ਦੀ ਅਦਾਲਤ ਪੇਸ਼ ਹੋਣ ਦੇ ਹੁਕਮ ਸਨ। ਮਾਨਸਾ ਅਦਾਲਤ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਪੁਲੀਸ ਵਲੋਂ ਦਿੱਤੇ ਸੰਮਨ ਨੂੰ ਚੰਨੀ ਨੇ ਰਸੀਵ ਵੀ ਕਰ ਲਿਆ ਸੀ। ਅਮਰੀਕਾ ਤੋਂ ਪਰਤਣ ਤੋਂ ਬਾਅਦ ਚੰਨੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ…
ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ.ਆਈ.ਏ.) ਨੇ ਲੁਧਿਆਣਾ ਕੋਰਟ ਕੰਪਲੈਕਸ ‘ਚ ਬੰਬ ਧਮਾਕੇ ਦੇ ਮਾਮਲੇ ‘ਚ ਐੱਨ.ਆਈ.ਏ. ਸਪੈਸ਼ਲ ਕੋਰਟ ‘ਚ 5 ਦੋਸ਼ੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਧਮਾਕੇ ‘ਚ 1 ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਜ਼ਖਮੀ ਹੋ ਗਏ ਸਨ। ਇਸ ਸਬੰਧੀ ਮੁਕੱਦਮਾ ਡਵੀਜ਼ਨ-5 ਲੁਧਿਆਣਾ ਕਮਿਸ਼ਨਰੇਟ ਪੰਜਾਬ ਵਿਖੇ ਦਰਜ ਕੀਤਾ ਗਿਆ ਸੀ ਅਤੇ ਐੱਨ.ਆਈ.ਏ. ਵੱਲੋਂ 13 ਜਨਵਰੀ 2022 ਨੂੰ ਦੁਬਾਰਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ‘ਚ ਸਥਿਤ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹੈਂਡਲਰ ਲਖਬੀਰ ਸਿੰਘ ਰੋਡੇ ਨੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਅਜਿਹੇ ਧਮਾਕਿਆਂ ਨੂੰ ਅੰਜਾਮ ਦੇਣ ਦੀ ਯੋਜਨਾ…
ਟੈਕਸਾਸ ‘ਚ ਇਕ ਭਾਰਤੀ-ਅਮਰੀਕਨ ਵਿਅਕਤੀ ਨੂੰ ਆਪਣੇ 9 ਸਾਲਾ ਪੁੱਤਰ ਦਾ ਕਥਿਤ ਤੌਰ ‘ਤੇ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲੀਸ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ 39 ਸਾਲਾ ਸੁਬਰਾਮਣੀਅਨ ਪੋਨਾਜ਼ਾਕਨ ਨੇ ਖੁਦ ਨੂੰ ਵੀ ਜ਼ਖਮੀ ਕਰ ਲਿਆ ਅਤੇ ਹੁਣ ਉਹ ਇਕ ਹਸਪਤਾਲ ‘ਚ ਪੁਲੀਸ ਹਿਰਾਸਤ ‘ਚ ਹੈ ਅਤੇ ਉਸਦੀ ਜ਼ਮਾਨਤ 1 ਮਿਲੀਅਨ ਡਾਲਰ ਰੱਖੀ ਗਈ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਇਕ ਗੁਆਂਢੀ ਦਾ ਫ਼ੋਨ ਆਇਆ ਜਿਸ ਨੇ ਕਿਹਾ ਕਿ ਇਕ ਔਰਤ ਨੇ ਆਪਣੇ ਪੁੱਤਰ ਨੂੰ ਹਾਈਵੇਅ 380 ਅਤੇ ਕਸਟਰ ਰੋਡ ਨੇੜੇ ਇਕ ਘਰ ‘ਚ ਬੇਹੋਸ਼ ਅਤੇ ਖੂਨ…
ਅਮਰੀਕਾ ਦੀ ਆਯੋਵਾ ਸਿਟੀ ਨੇੜੇ ਇੰਟਰਸਟੇਟ 80 ‘ਤੇ ਬਰਫੀਲੇ ਹਾਲਾਤਾਂ ‘ਚ 15 ਵਾਹਨਾਂ ਦੀ ਟੱਕਰ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਆਯੋਵਾ ਸਟੇਟ ਪੈਟਰੋਲ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਰਫੀਲੇ ਹਾਲਾਤਾਂ ‘ਚ ਕਈ ਡਰਾਈਵਰ ਕੰਟਰੋਲ ਗੁਆ ਬੈਠੇ ਅਤੇ ਸਵੇਰੇ 6:45 ਵਜੇ ਦੇ ਕਰੀਬ ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ‘ਚ ਸ਼ਾਮਲ ਵਾਹਨਾਂ ਵਿੱਚੋਂ 9 ਸੈਮੀਟਰੇਲਰ ਟਰੱਕ ਸਨ। ਹਾਦਸੇ ਤੋਂ ਬਾਅਦ ਇੰਟਰਸਟੇਟ 80 ਦਾ ਪੱਛਮ ਵੱਲ ਜਾਣ ਵਾਲਾ ਰੂਟ 8 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ। ਦੁਪਹਿਰ 2 ਵਜੇ ਤੱਕ ਤਿੰਨ ਵਿੱਚੋਂ ਦੋ ਰੂਟ ਮੁੜ ਖੋਲ੍ਹ ਦਿੱਤੇ ਗਏ। ਆਯੋਵਾ…
ਦੋ ਵਾਰ ਦੀ ਚੈਂਪੀਅਨ ਨਾਓਮੀ ਓਸਾਕਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੀਜ਼ਨ ਦੇ ਪਹਿਲੇ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟਰੇਲੀਅਨ ਓਪਨ ‘ਚ ਨਹੀਂ ਖੇਡੇਗੀ। ਆਯੋਜਕਾਂ ਨੇ ਬਿਆਨ ਦੇ ਕੇ ਪੁਸ਼ਟੀ ਕੀਤੀ ਕਿ 2019 ਅਤੇ 2021 ਦੀ ਚੈਂਪੀਅਨ ਜਪਾਨ ਦੀ ਓਸਾਕਾ ਆਸਟਰੇਲੀਅਨ ਓਪਨ ‘ਚ ਹਿੱਸਾ ਨਹੀਂ ਲਵੇਗੀ। ਆਯੋਜਕਾਂ ਨੇ ਕਿਹਾ, ‘ਨਾਓਮੀ ਓਸਾਕਾ ਆਸਟਰੇਲੀਅਨ ਓਪਨ ਤੋਂ ਹਟ ਗਈ ਹੈ। ਅਸੀਂ ਆਸਟਰੇਲੀਅਨ ਓਪਨ 2023 ‘ਚ ਉਸ ਦੀ ਕਮੀ ਮਹਿਸੂਸ ਕਰਾਂਗੇ।’ 25 ਸਾਲਾ ਓਸਾਕਾ ਵਿਸ਼ਵ ਰੈਂਕਿੰਗ ‘ਚ ਖਿਸਕ ਕੇ 47ਵੇਂ ਸਥਾਨ ‘ਤੇ ਆ ਗਈ ਹੈ ਅਤੇ ਉਹ ਸਤੰਬਰ ‘ਚ ਟੋਕੀਓ ‘ਚ ਦੂਜੇ ਦੌਰ ਤੋਂ ਬਾਹਰ ਹੋਣ ਤੋਂ ਬਾਅਦ ਨਹੀਂ ਖੇਡੀ ਹੈ। ਓਸਾਕਾ ਦੀ ਜਗ੍ਹਾ…
ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ‘ਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੋਂ ਵਿਸ਼ੇਸ਼ ਜਾਂਚ ਟੀਮ ਨੇ ਸੈਕਟਰ 26 ਸਥਿਤ ਪੁਲੀਸ ਥਾਣੇ ‘ਚ ਮੁੜ ਸਾਢੇ ਸੱਤ ਘੰਟੇ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਪੁਲੀਸ ਨੇ ਸੰਦੀਪ ਸਿੰਘ ਦੇ ਦੋ ਮੋਬਾਇਲ ਫ਼ੋਨ ਵੀ ਜ਼ਬਤ ਕੀਤੇ ਹਨ। ਪੁੱਛਗਿੱਛ ਦੌਰਾਨ ਸੰਦੀਪ ਸਿੰਘ ਨੇ ਕੁਝ ਦਸਤਾਵੇਜ਼ ਵੀ ਪੁਲੀਸ ਨੂੰ ਸੌਂਪੇ ਹਨ। ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਵੀ ਐੱਸ.ਆਈ.ਟੀ. ਦੀ ਟੀਮ ਨੇ ਸੰਦੀਪ ਸਿੰਘ ਦੀ ਰਿਹਾਇਸ਼ ‘ਤੇ ਕਰੀਬ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਸੀ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਹਰਿਆਣਾ ਅਤੇ ਪੰਜਾਬ ਹਾਈ ਕੋਰਟ ਦੇ ਵਕੀਲ ਦੀਪਕ ਸੱਭਰਵਾਲ ਨਾਲ ਸਵੇਰੇ 11.30 ਵਜੇ ‘ਸਿਟ’ ਦੇ…