Author: editor

ਸੱਟ ਦੇ ਬਾਵਜੂਦ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਦੇ ਗੈਰ ਦਰਜਾ ਪ੍ਰਾਪਤ ਸੇਬੇਸਟੀਅਨ ਕੋਰਡਾ ਨੂੰ 6-7, 7-6, 6-4 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਖਿਤਾਬ ਜਿੱਤ ਲਿਆ। ਜੋਕੋਵਿਚ ਨੂੰ ਡੇਨੀਲ ਮੇਦਵੇਦੇਵ ਖ਼ਿਲਾਫ਼ ਸੈਮੀਫਾਈਨਲ ਮੈਚ ਦੌਰਾਨ ਸੱਟ ਲੱਗ ਗਈ ਸੀ। ਇਸ ਦੇ ਬਾਵਜੂਦ ਉਸਨੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਮੈਰਾਥਨ ਫਾਈਨਲ ਖੇਡਿਆ ਅਤੇ ਆਪਣੇ ਕਰੀਅਰ ਦਾ 92ਵਾਂ ਸਿੰਗਲ ਖਿਤਾਬ ਜਿੱਤਿਆ। ਐਡੀਲੇਡ ‘ਚ ਇਹ ਉਸਦਾ ਦੂਜਾ ਖਿਤਾਬ ਹੈ। ਇਸ ਤੋਂ ਪਹਿਲਾਂ 2007 ‘ਚ 19 ਸਾਲ ਦੀ ਉਮਰ ‘ਚ ਉਸ ਨੇ ਇਹ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਮਹਿਲਾ ਵਰਗ ‘ਚ ਦੂਜਾ ਦਰਜਾ ਪ੍ਰਾਪਤ ਏਰੀਨਾ ਸਬਾਲੇਂਕਾ ਨੇ ਕੁਆਲੀਫਾਇਰ…

Read More

ਸਰੀ ਵਿਖੇ ਨਿਰਮਲ ਸਿੰਘ ਗਿੱਲ ਦੀ ਬੇਰਹਿਮੀ ਨਾਲ ਹੱਤਿਆ ਦੀ 25ਵੀਂ ਬਰਸੀ ਮੌਕੇ ਗੋਰੇ ਹਾਕਮਾਂ ਵੱਲੋਂ ਇਸ ਘਟਨਾ ਨੂੰ ਮਾਨਤਾ ਦੇਣ ਸਬੰਧੀ ਇਕ ਵਿਸ਼ੇਸ਼ ਐਲਾਨ ਕੀਤਾ ਗਿਆ। ਸਰੀ ਦੀ ਮੇਅਰ ਬਰੈਂਡਾ ਲੌਕੇ ਨੇ ਗੁਰਦੁਆਰੇ ਦੇ ਅੰਦਰ ਹੋਏ ਇਕ ਯਾਦਗਾਰੀ ਸਮਾਗਮ ‘ਚ ਗਿੱਲ ਦੇ ਰਿਸ਼ਤੇਦਾਰਾਂ ਨੂੰ ਇਕ ਘੋਸ਼ਣਾ ਪੱਤਰ ਭੇਂਟ ਕੀਤਾ ਜਿਸ ਮੁਤਾਬਕ ਚਾਰ ਜਨਵਰੀ ਨੂੰ ‘ਨਿਰਮਲ ਸਿੰਘ ਗਿੱਲ ਦਿਵਸ’ ਵਜੋਂ ਐਲਾਨਿਆ ਗਿਆ। ਇਸ ਐਲਾਨਨਾਮੇ ਨੂੰ ਸਵੀਕਾਰ ਕਰਨ ਲਈ ਗਿੱਲ ਦਾ ਪੋਤਾ ਪਰਮਜੀਤ ਸਿੰਘ ਸੰਧੂ ਟੋਰਾਂਟੋ ਤੋਂ ਆਇਆ। ਦੱਸਦਈਏ ਕਿ ਗਿੱਲ, ਜੋ ਕਿ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਕੇਅਰਟੇਕਰ ਸੀ, ਨੇ 4 ਜਨਵਰੀ 1998 ਨੂੰ ਡਿਊਟੀ ਦੌਰਾਨ ਆਪਣੀ ਜਾਨ…

Read More

ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਪੰਜਾਬ ਪੁਲੀਸ ਨੇ ਵੱਡੀ ਪੱਧਰ ‘ਤੇ ਛਾਪੇ ਮਾਰੇ। ਇਸ ਦੌਰਾਨ ਪੁਲੀਸ ਵੱਲੋਂ ਪਿੰਡ ਡਾਲਾ (ਮੋਗਾ) ਦੇ ਅਰਸ਼ ਨਾਲ ਸਬੰਧਤ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇ ਮਾਰੇ ਗਏ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਹਾਲ ਹੀ ‘ਚ ਅਰਸ਼ ਡਾਲਾ ਦੀ ਹਮਾਇਤ ਵਾਲੇ ਗਰੁੱਪ ‘ਚ ਸ਼ਾਮਲ ਕਈ ਵਿਅਕਤੀਆਂ ਦੀ ਪੁੱਛ-ਪੜਤਾਲ ਤੋਂ ਬਾਅਦ ਅਮਲ ‘ਚ ਲਿਆਂਦੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ‘ਚ ਪੁਲੀਸ ਦਾ ਖੌਫ਼ ਅਤੇ ਆਮ ਲੋਕਾਂ ‘ਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ…

Read More

ਓਂਟਾਰੀਓ ਸੂਬੇ ਦੀ ਇਕ ਸਿੱਖ ਔਰਤ ਨੇ ਭਾਈਚਾਰੇ ਦੇ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਇਕ ਵਿਸ਼ੇਸ਼ ਤਰ੍ਹਾਂ ਦਾ ਹੈਲਮੇਟ ਤਿਆਰ ਕੀਤਾ ਹੈ ਜਿਸ ਨੂੰ ਪਹਿਨ ਕੇ ਉਹ ਸਾਈਕਲਿੰਗ ਕਰ ਸਕਣਗੇ। ਟੀਨਾ ਸਿੰਘ ਮੁਤਾਬਕ ਜੂੜਾ ਰੱਖਣ ਵਾਲੇ ਸਿੱਖ ਬੱਚਿਆਂ ਲਈ ਇਹ ਸੁਰੱਖਿਆ ਦੇ ਲਿਹਾਜ਼ ਤੋਂ ਪਹਿਲਾ ਪ੍ਰਮਾਣਿਤ ਹੈਲਮੇਟ ਹੋਵੇਗਾ। ਦਰਅਸਲ ਟੀਨਾ ਦੇ ਤਿੰਨ ਬੇਟਿਆਂ ਨੇ ਜਦੋਂ ਸਾਈਕਲ ਚਲਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬਾਜ਼ਾਰ ‘ਚ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਪਹਿਲਾਂ ਕੋਈ ਢੁੱਕਵਾਂ ਹੈਲਮੇਟ ਨਹੀਂ ਮਿਲਿਆ। ਟੀਨਾ ਨੇ ਕਿਹਾ ਕਿ ਉਸ ਦੇ ਬੱਚਿਆਂ ਦੇ ਲੰਮੇ ਕੇਸ ਹਨ, ਇਸ ਲਈ ਜੂੜੇ ਨਾਲ ਸਿਰ ਉਤੇ ਕੁਝ ਵੀ ਠੀਕ ਨਹੀਂ ਬੈਠ ਰਿਹਾ ਸੀ। ਟੀਨਾ…

Read More

ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ, ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਸਾਂਝੇ ਬੈਨਰ ਹੇਠ ਕੜਾਕੇ ਦੀ ਠੰਢ ਦੇ ਬਾਵਜੂਦ ਆਪਣੇ ਗਲਾਂ ‘ਚ ਲੋਹੇ ਦੀਆਂ ਜੰਜ਼ੀਰਾਂ ਪਾ ਕੇ ਚੰਡੀਗੜ੍ਹ ਦੀ ਹੱਦ ‘ਤੇ ਮੁਹਾਲੀ ਵਿਖੇ ਪੱਕਾ ਮੋਰਚਾ ਲਗਾ ਦਿੱਤਾ। ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਮੁੱਦਿਆਂ ‘ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ‘ਚ ਮਨੁੱਖ ਅਧਿਕਾਰ ਸੰਗਠਨਾਂ, ਪੰਥ ਦਰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ। ਜਾਣਕਾਰੀ ਅਨੁਸਾਰ ਸਵੇਰੇ ਹੀ ਪੰਜਾਬ ਸਮੇਤ ਦਿੱਲੀ ਤੇ…

Read More

ਦੱਖਣੀ ਚੀਨ ‘ਚ ਐਤਵਾਰ ਸਵੇਰੇ ਇਕ ਸੜਕ ਹਾਦਸੇ ‘ਚ 17 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਚੀਨ ਦੇ ਸਾਲਾਨਾ ਲੂਨਰ ਨਿਊ ਯੀਅਰ ਲਈ ਲੋਕ ਵੱਡੀ ਗਿਣਤੀ ‘ਚ ਛੁੱਟੀਆਂ ‘ਤੇ ਬਾਹਰ ਜਾਂਦੇ ਹਨ ਜਿਸ ਕਾਰਨ ਸੜਕਾਂ ‘ਤੇ ਭੀੜ-ਭੜੱਕਾ ਹੁੰਦਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਟਰੈਫਿਕ ਮੈਨੇਜਮੈਂਟ ਬ੍ਰਿਗੇਡ ਮੁਤਾਬਕ ਇਹ ਹਾਦਸਾ ਜਿਆਂਗਸ਼ੀ ਸੂਬੇ ਦੇ ਨਾਨਚਾਂਗ ਸ਼ਹਿਰ ਦੇ ਬਾਹਰਵਾਰ ਵਾਪਰਿਆ। ਬ੍ਰਿਗੇਡ ਨੇ ਕਿਹਾ ਕਿ ਇਹ ਅਸਪਸ਼ਟ ਹੈ ਕਿ ਹਾਦਸੇ ‘ਚ ਕਿੰਨੇ ਜਾਂ ਕਿਸ ਕਿਸਮ ਦੇ ਵਾਹਨ ਸ਼ਾਮਲ ਸਨ ਅਤੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਹਾਦਸੇ ਅਕਸਰ ਡਰਾਈਵਰ ਦੀ ਥਕਾਵਟ ਅਤੇ ਮਾੜੇ ਵਾਹਨਾਂ ਜਾਂ…

Read More

ਮੈਕਸੀਕਨ ਡਰੱਗ ਕਾਰਟੇਲ ਦੇ ਸਰਗਣਾ ਓਵੀਡੀਓ ਗੁਜਮੈਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੇ ਸਿਨਾਲੋਆ ਸੂਬੇ ‘ਚ ਹਿੰਸਕ ਅਜਾਰਕਤਾ ਦੇ ਇਕ ਦਿਨ ‘ਚ ਗਿਰੋਹ ਦੇ 19 ਸ਼ੱਕੀ ਮੈਂਬਰ ਅਤੇ 10 ਫੌਜੀ ਮਾਰੇ ਗਏ। ਮੈਕਸੀਕਨ ਰੱਖਿਆ ਮੰਤਰਾਲਾ ਮੁਤਾਬਕ ਸੁਰੱਖਿਆ ਫੋਰਸਾਂ ਨੇ ਤੜਕੇ ਜੇਲ੍ਹ ‘ਚ ਕਿੰਗਪਿਨ ਜੋਆਕਵਿਨ ਐੱਲ. ਚਾਪੋ ਗੁਜਮੈਨ ਦੇ 32 ਸਾਲਾ ਬੇਟੇ ਓਵੀਡੀਓ ਗੁਜਮੈਨ ਨੂੰ ਫੜ ਲਿਆ। ਇਸ ਨਾਲ ਅਸ਼ਾਂਤੀ ਫੈਲ ਗਈ ਅਤੇ ਗਿਰੋਹ ਦੇ ਮੈਂਬਰਾਂ ਅਤੇ ਸੁਰੱਖਿਆ ਫੋਰਸਾਂ ਵਿਚਾਲੇ ਘੰਟਿਆਂ ਗੋਲੀਬਾਰੀ ਹੋਈ। ਰਿਪੋਟਰ ਮੁਤਾਬਕ ਕੁਲਿਆਕਨ ਸ਼ਹਿਰ ‘ਚ ਝੜਪਾਂ, ਸੜਕ ਬਲਾਕ ਅਤੇ ਵਾਹਨਾਂ ‘ਚ ਅੱਗ ਲੱਗਣ ਦਰਮਿਆਨ ਵਿਸ਼ੇਸ਼ ਫੋਰਸ ਦੀ ਮੁਹਿੰਮ ਚਲਾਈ ਗਈ। ਇਸ ਨਾਲ ਸ਼ਹਿਰ ਸਵੇਰੇ ਤੋਂ ਹੀ ਪੰਕੂ ਹੋ…

Read More

ਨੋਵਾਕ ਜੋਕੋਵਿਚ ਨੇ ਮੈਚ ਦੇ ਦੌਰਾਨ ਪੈਰ ‘ਚ ਸੱਟ ਦੇ ਬਾਵਜੂਦ ਦਾਨਿਲ ਮੇਦਵੇਦੇਵ ਨੂੰ 6-3, 6-4 ਨਾਲ ਹਰਾਕੇ ਐਡੀਲੇਡ ਇੰਟਰਨੈਸ਼ਨਲ ਸਿੰਗਲਜ਼ ਫਾਈਨਲ ‘ਚ ਥਾਂ ਬਣਾ ਲਈ। ਮੈਚ ਦੇ ਪਹਿਲੇ ਸੈੱਟ ਦੀ ਸੱਤਵੀਂ ਗੇਮ ਦੌਰਾਨ ਜੋਕੋਵਿਚ ਨੂੰ ਖੱਬੀ ਲੱਤ ‘ਚ ਸੱਟ ਲੱਗ ਗਈ ਸੀ। ਉਸਨੇ ਮੈਡੀਕਲ ਟਾਈਮਆਊਟ ਵੀ ਲਿਆ। ਹੁਣ ਉਸ ਦਾ ਸਾਹਮਣਾ ਸੇਬੇਸਟਿਅਨ ਕੋਰਡਾ ਨਾਲ ਹੋਵੇਗਾ ਜਿਸ ਨੂੰ ਉਸ ਦੇ ਵਿਰੋਧੀ ਯੋਸ਼ੀਹਿਤੋ ਨਿਸ਼ੀਓਕਾ ਦੇ ਸੱਟ ਨਾਲ ਕੋਰਟ ਛੱਡਣ ਤੋਂ ਬਾਅਦ ਫਾਈਨਲ ‘ਚ ਜਗ੍ਹਾ ਮਿਲੀ ਸੀ। ਉਸ ਸਮੇਂ ਕੋਰਡਾ 7-6, 1-0 ਤੋਂ ਅੱਗੇ ਸਨ। ਮਹਿਲਾ ਵਰਗ ‘ਚ ਵਰਲਡ ਦੀ ਪੰਜਵੇਂ ਨੰਬਰ ਦੀ ਖਿਡਾਰਨ ਅਰਿਨਾ ਸਬਾਲੇਂਕਾ ਨੇ ਇਰੀਨਾ ਕੈਮੇਲੀਆ ਬੇਗੂ ਨੂੰ 6-3,…

Read More

ਸ੍ਰੀਲੰਕਾ ਖ਼ਿਲਾਫ਼ ਤੀਜੇ ਟੀ-20 ਮੁਕਾਬਲੇ ‘ਚ ਸੂਰਯਕੁਮਾਰ ਯਾਦਵ ਦੇ ਜ਼ਬਰਦਸਤ ਸੈਂਕੜੇ ਦੀ ਬਦੌਲਤ ਇੰਡੀਆ ਨੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਵੀ 2-1 ਨਾਲ ਆਪਣੇ ਨਾਂ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਜਿੱਥੇ ਸੂਰਯਕੁਮਾਰ ਦੀ ਤੂਫਾਨੀ ਪਾਰੀ ਸਦਕਾ ਸ੍ਰੀਲੰਕਾ ਨੂੰ 229 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ ਉਥੇ ਹੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ੍ਰੀਲੰਕਾ ਨੂੰ 137 ਦੌੜਾਂ ‘ਚ ਹੀ ਸਮੇਟ ਦਿੱਤਾ। ਇੰਡੀਆ ਵੱਲੋਂ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ…

Read More

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਚੇਤਨ ਸ਼ਰਮਾ ਨੂੰ ਮੁੜ ਸੀਨੀਅਰ ਚੋਣ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਟੀ-20 ਵਰਲਡ ਕੱਪ ‘ਚ ਭਾਰਤੀ ਟੀਮ ਦੇ ਸੈਮੀਫ਼ਾਈਨਲ ਤੋਂ ਬਾਹਰ ਹੋਣ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕੀ ਨਵੀਂ ਟੀਮ ‘ਚ ਬਾਕੀ ਸਾਰੇ ਚਿਹਰੇ ਨਵੇਂ ਹਨ। ਦੱਖਣੀ ਖੇਤਰ ਦੇ ਚੋਣਕਾਰਾਂ ਦੇ ਜੂਨੀਅਰ ਪ੍ਰਧਾਨ ਐੱਸ ਸ਼ਰਥ ਨੂੰ ਪਦਉਨਤ ਕੀਤਾ ਗਿਆ ਹੈ। ਕਮੇਟੀ ‘ਚ ਸ਼ਾਮਲ ਹੋਰ ਲੋਕਾਂ ‘ਚ ਪੂਰਬੀ ਖੇਤਰ ਦੇ ਸਾਬਕਾ ਤੇਜ਼ ਗੇਂਦਬਾਜ਼ ਸੁਬਰਤੋ ਬੈਨਰਜੀ, ਪੱਛਮੀ ਖੇਤਰ ਦੇ ਸਲਿਲ ਅੰਕੋਲਾ ਅਤੇ ਮੱਧ ਖੇਤਰ ਦੇ ਟੈਸਟ ਸਲਾਮੀ ਬੱਲੇਬਾਜ਼ ਸ਼ਿਵ ਸੁੰਦਰ ਦਾਸ਼ ਸ਼ਾਮਲ ਹਨ। ਦਾਸ ਨੇ ਓਡੀਸਾ ਦੇ ਲਈ ਖੇਡਣ ਤੋਂ ਬਾਅਦ…

Read More