Author: editor
ਰੁਪਿਆਂ ਦੇ ਲੈਣ-ਦੇਣ ਵਾਲੀ ਇਕ ਆਡੀਓ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਫੌਜਾ ਸਿੰਘ ਸਰਾਰੀ ਨੇ ਅਖੀਰ ਕਈ ਮਹੀਨੇ ਬਾਅਦ ਅਸਤੀਫਾ ਦੇ ਹੀ ਦਿੱਤਾ। ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਤੇ ਇਸ ਤੋਂ ਬਾਅਦ ਕਾਫੀ ਦਬਾਅ ਬਣਿਆ ਹੋਇਆ ਸੀ। ਫਿਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਕਰਕੇ ਇਹ ਅਸਤੀਫਾ ਲਮਕ ਗਿਆ। ਸਰਾਰੀ ਦੇ ਸਵੇਰ ਸਮੇਂ ਦਿੱਤੇ ਅਸਤੀਫੇ ਤੋਂ ਬਾਅਦ ਦੁਪਹਿਰ ਮਗਰੋਂ ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਦੀ ਸਹੁੰ ਚੁਕਾਈ ਗਈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ‘ਚ ਸਹੁੰ ਚੁਕਾਈ। ਬਾਅਦ ‘ਚ…
ਜਗਰਾਉਂ ਨੇੜਲੇ ਪਿੰਡ ਭੰਮੀਪੁਰਾ ਦੀ ਮੈਂਬਰ ਪੰਚਾਇਤ ਜਸਵੀਰ ਕੌਰ ਦੀ ਧੀ ਅਤੇ ਕਰੀਬ ਪੰਜ ਮਹੀਨੇ ਪਹਿਲਾਂ ਹਾਂਗਕਾਂਗ ਗਈ 22 ਸਾਲਾ ਕਿਰਨਜੋਤ ਕੌਰ ਦੀ ਉਥੇ ਕੰਮ ਦੌਰਾਨ ਮੌਤ ਹੋ ਗਈ। ਉਹ ਇਕ ਇਮਾਰਤ ਦੇ ਸ਼ੀਸ਼ੇ ਸਾਫ ਕਰ ਰਹੀ ਸੀ ਜਦੋਂ ਡਿੱਗਣ ਕਰਕੇ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਜ਼ਖਮੀ ਹਾਲਤ ‘ਚ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਰਸਤੇ ‘ਚ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਕਿਰਨਜੋਤ ਕੌਰ ਦੀ ਦੇਹ ਲਿਆਉਣ ਲਈ ਚਾਰਾਜੋਈ ਕੀਤੀ ਜਾ ਰਹੀ ਅਤੇ ਉਹ ਸਰਕਾਰ ਤੇ ਪ੍ਰਸ਼ਾਸਨ ਤੋਂ ਇਸ ‘ਚ ਸਹਾਇਤਾ ਦੀ ਮੰਗ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਰਨਜੋਤ ਕੌਰ ਪਿਛਲੇ ਸਾਲ ਅਗਸਤ…
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਵਿਵਾਦਾਂ ‘ਚ ਘਿਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ ਨੂੰ ਕ੍ਰਿਕਟ ਨਾਲ ਜੋੜ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ 9ਵੀਂ ਗੇਂਦ ‘ਤੇ ਦੂਜੀ ਵਿਕਟ ਡਿੱਗ ਗਈ ਹੈ। ਭਾਵ ਭਗਵੰਤ ਮਾਨ ਸਰਕਾਰ ਦੇ ਨੌਂ ਮਹੀਨੇ ਦਾ ਕਾਰਜਕਾਲ ਪੂਰਾ ਹੋਣ ‘ਤੇ ਦੂਜੇ ਮੰਤਰੀ ਨੂੰ ਭ੍ਰਿਸ਼ਟਾਚਾਰ ਕਰਕੇ ਅਸਤੀਫ਼ਾ ਦੇਣਾ ਪੈ ਗਿਆ ਹੈ। ਇਸ ਤੋਂ ਪਹਿਲਾਂ ਵਿਜੇ ਸਿੰਗਲਾ ਤੋਂ ਵੀ ਭ੍ਰਿਸ਼ਟਾਚਾਰ ਕਰਕੇ ਹੀ ਅਸਤੀਫ਼ਾ ਲਿਆ ਗਿਆ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਤੋਂ ਐੱਮਪੀ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ 9ਵੀਂ ਗੇਂਦ ‘ਤੇ ਦੂਜੀ…
ਸਰੀ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਪਲਵਿੰਦਰ ਸਿੱਧੂ ਦੀ ਉਸ ਸਮੇਂ ਕਿਸਮਤ ਚਮਕ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਲਾਟਰੀ ਨਿਕਲੀ ਹੈ। ਹਾਲਾਂਕਿ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ 2,50,000 ਡਾਲਰ ਦੀ ਲਾਟਰੀ ਲੱਗ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕਾ ਪਲਵਿੰਦਰ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਸੋਚਿਆ ਕਿ ਇਹ 250 ਡਾਲਰ ਹਨ, ਫਿਰ ਸੋਚਿਆ 25,000 ਡਾਲਰ ਹਨ, ਪਰ ਬਾਅਦ ‘ਚ ਅਹਿਸਾਸ ਹੋਇਆ ਕਿ ਇਹ ਇਸ ਤੋਂ ਬਹੁਤ ਜ਼ਿਆਦਾ ਯਾਨੀ 2,50,000 ਡਾਲਰ ਸਨ। ਉਸ ਨੇ ਇਹ ਖ਼ਬਰ ਆਪਣੀ ਪਤਨੀ ਨਾਲ ਸਾਂਝੀ ਕੀਤੀ ਜਿਸ ਨੂੰ ਸ਼ੁਰੂ ‘ਚ ਉਸ ‘ਤੇ ਵਿਸ਼ਵਾਸ ਨਹੀਂ ਹੋਇਆ। ਸਿੱਧੂ…
ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਅਤੇ ਬਲਬੀਰ ਸਿੰਘ ਸਿੱਧੂ ਤੋਂ ਬਾਅਦ ਹੁਣ ਕਾਂਗਰਸ ਸਰਕਾਰ ਸਮੇਂ ਲੋਕ ਨਿਰਮਾਣ ਮੰਤਰੀ ਰਹੇ ਵਿਜੇਇੰਦਰ ਸਿੰਗਲਾ ਵੀ ਵਿਜੀਲੈਂਸ ਦੀ ਰਾਡਾਰ ‘ਤੇ ਆ ਗਏ ਹਨ। ਡੀ.ਜੀ.ਪੀ-ਕਮ ਚੀਫ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਊਰੋ ਵਰਿੰਦਰ ਕੁਮਾਰ ਦੇ ਹੁਕਮਾਂ ਤਹਿਤ ਵਿਜੇਇੰਦਰ ਸਿੰਗਲਾ ਦੇ ਕਾਰਜਕਾਲ ਦੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਹੈ। ਇਸ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਸੰਗਰੂਰ ਦੇ ਡੀ.ਐੱਸ.ਪੀ. ਨੇ ਵਿਜੀਲੈਂਸ ਇਨਕੁਆਰੀ ਨੰਬਰ ਤਿੰਨ ਦੇ ਤਹਿਤ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਹੈੱਡਕੁਆਰਟਰ ਪਟਿਆਲਾ, ਚੀਫ ਇੰਜੀਨੀਅਰ ਨਾਰਥ, ਚੀਫ ਇੰਜੀਨੀਅਰ ਸਾਊਥ, ਚੀਫ ਇੰਜੀਨੀਅਰ ਈਸਟ ਅਤੇ ਚੀਫ ਇੰਜੀਨੀਅਰ ਵੈਸਟ ਨੂੰ ਪੱਤਰ ਲਿਖ ਕੇ ਦੋ ਦਿਨਾਂ ‘ਚ ਵਿਜੇਇੰਦਰ ਸਿੰਗਲਾ…
ਛੇ ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਮਿਰਜ਼ਾ ਨੇ ਸ਼ਨੀਵਾਰ ਨੂੰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਕ ਇੰਟਰਵਿਊ ‘ਚ ਉਸ ਨੇ ਕਿਹਾ ਕਿ ਡੁਬਈ ‘ਚ ਡਬਲਿਊ.ਟੀ.ਏ. 1000 ਈਵੈਂਟ ਉਸਦਾ ਆਖਰੀ ਟੂਰਨਾਮੈਂਟ ਹੋਵੇਗਾ। ਸਾਨੀਆ ਨੇ ਤਿੰਨ ਵਾਰ ਮਹਿਲਾ ਡਬਲਜ਼ ਗ੍ਰੈਂਡ ਸਲੈਮ ਅਤੇ ਤਿੰਨ ਵਾਰ ਮਿਕਸਡ ਡਬਲਜ਼ ਦੇ ਖਿਤਾਬ ਜਿੱਤੇ ਹਨ। ਉਹ ਇਸ ਮਹੀਨੇ ਆਸਟਰੇਲੀਆ ਓਪਨ ਦੇ ਡਬਲਜ਼ ‘ਚ ਖੇਡੇਗੀ। 36 ਸਾਲਾ ਸਾਨੀਆ ਨੇ ਪਿਛਲੇ ਸਾਲ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ‘ਚ ਉਸਨੇ ਆਪਣਾ ਐਲਾਨ ਵਾਪਸ ਲੈ ਲਿਆ। ਟੈਨਿਸ ਦੀ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਉਸ ਨੇ ਸੰਨਿਆਸ ਤੋਂ ਵਾਪਸੀ ‘ਤੇ ਕਿਹਾ ਸੀ ਕਿ…
ਸਾਬਕਾ ਚੈਂਪੀਅਨ ਬੈਲਜੀਅਮ ਦੀ ਟੀਮ ਐੱਫ.ਆਈ.ਐੱਚ. ਹਾਕੀ ਪੁਰਸ਼ ਵਰਲਡ ਕੱਪ 2023 ‘ਚ ਹਿੱਸਾ ਲੈਣ ਲਈ ਓਡੀਸ਼ਾ ਪੁੱਜੀ ਜਿਸ ਦਾ ਪ੍ਰਸ਼ੰਸਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਬੈਲਜੀਅਮ ਨੂੰ ਜਰਮਨੀ, ਜਾਪਾਨ ਅਤੇ ਕੋਰੀਆ ਦੇ ਨਾਲ ਪੂਲ ਬੀ ‘ਚ ਰੱਖਿਆ ਗਿਆ ਹੈ ਅਤੇ ਉਹ 14 ਜਨਵਰੀ ਨੂੰ ਭੁਵਨੇਸ਼ਵਰ ‘ਚ ਕੋਰੀਆ ਦੇ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਬੈਲਜੀਅਮ ਦੀ ਟੀਮ ਕਪਤਾਨ ਫੇਲਿਕਸ ਡੇਨੇਅਰ ਦੀ ਅਗਵਾਈ ‘ਚ ਆਪਣੇ 2018 ਪੁਰਸ਼ ਹਾਕੀ ਵਰਲਡ ਕੱਪ ਪ੍ਰਦਰਸ਼ਨ ਨੂੰ ਦੁਹਰਾਉਣ ਅਤੇ ਟਰਾਫੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਅਤੇ ਜੇਕਰ ਬੈਲਜੀਅਮ ਇਸ ਕਾਰਨਾਮੇ ਨੂੰ ਮੁੜ ਦੁਹਰਾਉਣ ‘ਚ ਕਾਮਯਾਬ ਰਹਿੰਦਾ ਹੈ ਤਾਂ ਉਹ ਲਗਾਤਾਰ ਦੋ ਐਡੀਸ਼ਨ ਜਿੱਤਣ ਵਾਲੀ ਚੌਥੀ ਟੀਮ…
ਇਟਲੀ ਦੇ ਸਾਬਕਾ ਫੁਟਬਾਲ ਖਿਡਾਰੀ ਗਿਆਨਲੁਕਾ ਵਿਅਲੀ ਦਾ 58 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਇਟਲੀ ਦੇ ਫੁਟਬਾਲ ਫੈਡਰੇਸ਼ਨ ਨੇ ਇਹ ਜਾਣਕਾਰੀ ਦਿੱਤੀ। ਵਿਅਲੀ ਨੇ 1985 ਤੋਂ 1992 ਤੱਕ ਇਟਲੀ ਦੀ ਰਾਸ਼ਟਰੀ ਟੀਮ ਲਈ 59 ਮੈਚ ਖੇਡੇ ਜਿਸ ‘ਚ 16 ਗੋਲ ਕੀਤੇ। ਚੈਲਸੀ ਵਿਖੇ ਖਿਡਾਰੀ ਅਤੇ ਮੈਨੇਜਰ ਦੀ ਭੂਮਿਕਾ ਨਿਭਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਮਪਡੋਰੀਆ ਅਤੇ ਜੁਵੈਂਟਸ ਦੋਵਾਂ ਦੀ ਸੇਰੀ ਏ ਅਤੇ ਯੂਰਪੀਅਨ ਟਰਾਫੀਆਂ ਜਿੱਤਣ ‘ਚ ਮਦਦ ਕੀਤੀ ਸੀ। ਵਿਅਲੀ ਨੇ 2018 ‘ਚ ਦੱਸਿਆ ਸੀ ਕਿ ਉਨ੍ਹਾਂ ਨੇ ਪੈਨਕ੍ਰੀਆਟਿਕ ਕੈਂਸਰ ਨਾਲ ਇਕ ਸਾਲ ਲੰਬੀ ਲੜਾਈ ਪੂਰੀ ਕੀਤੀ ਸੀ ਪਰ ਦਸੰਬਰ 2021 ‘ਚ ਦੁਬਾਰਾ ਇਸ ਦੀ ਲਪੇਟ ‘ਚ ਆ…
ਇਕ ਛੇ ਸਾਲਾ ਬੱਚੇ ਨੂੰ ਆਪਣੇ ਸਕੂਲ ‘ਚ ਇਕ ਅਧਿਆਪਕਾ ਨੂੰ ਗੋਲੀ ਮਾਰਨ ਦੇ ਦੋਸ਼ ‘ਚ ਪੁਲੀਸ ਨੇ ਹਿਰਾਸਤ ‘ਚ ਲਿਆ ਹੈ। ਇਹ ਘਟਨਾ ਅਮਰੀਕਾ ਦੇ ਵਰਜੀਨੀਆ ਸੂਬੇ ਦੀ ਹੈ ਅਤੇ ਇਸ ਮਗਰੋਂ ਸਕੂਲ ਦੇ ਨੇੜਲੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਸ਼ੁੱਕਰਵਾਰ ਨੂੰ ਪਹਿਲੀ ਜਮਾਤ ‘ਚ ਪੜ੍ਹਦੇ ਇਸ ਵਿਦਿਆਰਥੀ ਦਾ ਅਧਿਆਪਕਾ ਨਾਲ ਵਿਵਾਦ ਹੋਇਆ ਸੀ। ਪੁਲੀਸ ਅਤੇ ਸਕੂਲ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਕਿਹਾ ਕਿ ਰਿਚਨੇਕ ਐਲੀਮੈਂਟਰੀ ਸਕੂਲ ‘ਚ ਗੋਲੀਬਾਰੀ ਦੀ ਘਟਨਾ ‘ਚ ਹਾਲਾਂਕਿ ਕੋਈ ਵਿਦਿਆਰਥੀ ਜ਼ਖ਼ਮੀ ਨਹੀਂ ਹੋਇਆ। ਪੁਲੀਸ ਮੁਖੀ ਸਟੀਵ ਡਰਿਊ ਨੇ ਦੱਸਿਆ ਕਿ ਅਧਿਆਪਕਾ ਦੀ ਉਮਰ 30 ਸਾਲ ਹੈ ਅਤੇ ਗੋਲੀ ਲੱਗਣ ਕਾਰਨ ਉਹ ਗੰਭੀਰ…
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਈ ਮਹੀਨੇ ਤੋਂ ਪਟਿਆਲਾ ਜੇਲ੍ਹ ‘ਚ ਬੰਦ ਹੋਣ ਦੇ ਬਾਵਜੂਦ ਲਗਾਤਾਰ ਚਰਚਾ ‘ਚ ਹਨ। ਪਿਛਲੇ ਮਹੀਨੇ ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਇਕ ਵਪਾਰੀ ਦੇ ਗੈਸ ਸਟੇਸ਼ਨ ‘ਤੇ ਹਮਲਾ ਤੇ ਲੁੱਟ ਕਰਨ ਦੀ ਘਟਨਾ ਤੋਂ ਬਾਅਦ ਹੁਣ ਇਕ ਹੋਰ ਅਜਿਹੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰਾਂ ਨੇ ਭਾਰਤੀ ਮੂਲ ਦੇ ਇਕ ਵਪਾਰੀ ਦੇ ਗੈਸ ਸਟੇਸ਼ਨ ‘ਤੇ ਹਮਲਾ ਕੀਤਾ ਜੋ ਇਸ ਦੇਸ਼ ‘ਚ ਛੋਟੇ ਕਾਰੋਬਾਰੀਆਂ ਦੇ ਵਿਰੁੱਧ ਹਿੰਸਾ ਦੀ ਇਕ ਹੋਰ ਘਟਨਾ ਹੈ। ਇਕ ਪੁਲੀਸ ਬਿਆਨ ਮੁਤਾਬਕ ਵੀਰਵਾਰ ਨੂੰ ਤੜਕੇ ਆਕਲੈਂਡ ‘ਚ ਚੋਰ ਕਾਰ ਤੋਂ ਕੌਰੀਲੈਂਡਸ ਰੋਡ ‘ਤੇ ਕੰਨਾ ਸ਼ਰਮਾ ਦੇ ਗੈਸ ਸਟੇਸ਼ਨ ‘ਤੇ…