Author: editor
ਦੋ ਸਾਬਕਾ ਪ੍ਰਧਾਨਾਂ ਅਤੇ ਸੁਖਪਾਲ ਖਹਿਰਾ ਵੱਲੋਂ ਨਵਜੋਤ ਸਿੱਧੂ ਨਾਲ ਜੇਲ੍ਹ ‘ਚ ਮੁਲਾਕਾਤ, ਚਰਚਾ ਤੇ ਸਿਆਸੀ ਹਲਚਲ ਤੇਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਈ ਮਹੀਨੇ ਤੋਂ ਪਟਿਆਲਾ ਜੇਲ੍ਹ ‘ਚ ਬੰਦ ਹੋਣ ਦੇ ਬਾਵਜੂਦ ਲਗਾਤਾਰ ਚਰਚਾ ‘ਚ ਹਨ। ਪੰਜਾਬ ਦੀ ਸਿਆਸਤ, ਖਾਸਕਰ ਕਾਂਗਰਸ ਦੀ ਸਿਆਸਤ, ਕਿਸੇ ਨਾ ਕਿਸੇ ਤਰ੍ਹਾਂ ਨਵਜੋਤ ਸਿੱਧੂ ਦੁਆਲੇ ਘੁੰਮਦੀ ਪ੍ਰਤੀਤ ਹੋ ਰਹੀ ਹੈ। ਬੇਸ਼ਕ ਕੁਝ ਸਮੇਂ ਤੋਂ ਨਵਜੋਤ ਸਿੱਧੂ ਨੇ ਇਕ ਤਰ੍ਹਾਂ ਨਾਲ ਮੌਨ ਧਾਰਿਆ ਹੋਇਆ ਹੈ ਪਰ ਬਿਨਾਂ ਬੋਲੇ ਹੀ ਉਹ ਬਹੁਤ ਕੁਝ ਕਹਿੰਦੇ ਹੋਏ ਨਜ਼ਰ ਆਉਂਦੇ ਹਨ। ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਸ਼ਮਸ਼ੇਰ ਸਿੰਘ ਦੂਲੋ ਅਤੇ ਲਾਲ ਸਿੰਘ ਤੋਂ ਇਲਾਵਾ ਮਹਿੰਦਰ ਸਿੰਘ ਕੇ.ਪੀ. ਨੇ ਅੱਜ ਪਟਿਆਲਾ ਕੇਂਦਰੀ ਜੇਲ੍ਹ ‘ਚ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਵਿਧਾਇਕ ਸੁਖਪਾਲ ਸਿੰਘ ਖਹਿਰਾ…
ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਗਾਇਕ ਸਿੱਧੂ ਮੂਸੇਵਾਲਾ ਮਾਮਲੇ ‘ਚ ਗਾਇਕ ਬੱਬੂ ਮਾਨ ਦੂਜੀ ਵਾਰ ਮਾਨਸਾ ਵਿਖੇ ਪੁੱਛਗਿੱਛ ‘ਚ ਸ਼ਾਮਲ ਹੋਣ ਲਈ ਪੁੱਜੇ। ਬੱਬੂ ਮਾਨ ਜਾਂਚ ‘ਚ ਸ਼ਾਮਲ ਹੋਣ ਲਈ ਮਾਨਸਾ ਦੇ ਸੀ.ਆਈ.ਏ. ਦਫ਼ਤਰ ਪਹਿਲਾਂ ਵੀ ਪਹੁੰਚੇ ਸਨ ਜਿੱਥੇ ਮੁਸੇਵਾਲਾ ਕਤਲ ਮਾਮਲੇ ‘ਚ ਬੱਬੂ ਮਾਨ ਤੋਂ ਪੁੱਛਗਿੱਛ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਬੱਬੂ ਮਾਨ ਆਪਣੇ ਸੁਰੱਖਿਆ ਕਰਮੀਆਂ ਤੇ ਵਕੀਲਾਂ ਨੂੰ ਨਾਲ ਲੈ ਕੇ ਮਾਨਸਾ ਪਹੁੰਚੇ। ਉਨ੍ਹਾਂ ਵੱਲੋਂ ਵਿੱਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਮਿੱਡੂਖੇੜਾ ਨਾਲ ਫੋਨ ‘ਤੇ ਗੱਲਬਾਤ ਹੋਈ ਪਰ ਉਹ ਉਸ ਨੂੰ ਪੁੱਛਗਿੱਛ ਸੈਸ਼ਨ ਲਈ ਦੁਬਾਰਾ ਬੁਲਾਉਣਗੇ। ਜਾਂਚ ‘ਚ ਅਜੇਪਾਲ ਹੀ ਨਹੀਂ ਸਗੋਂ ਗਾਇਕ ਮਨਕੀਰਤ…
ਜਗਰਾਉਂ ਨੇੜਲੇ ਪਿੰਡ ਲੱਖਾ ਦੇ ਚਾਰ ਨੌਜਵਾਨ ਦੋਸਤ ਜਨਮ ਦਿਨ ਮਨਾਉਣ ਲਈ ਘਰਾਂ ਤੋਂ ਗਏ ਪਰ ਰਸਤੇ ‘ਚ ਉਹ ਜ਼ੈੱਨ ਕਾਰਨ ਸਮੇਤ ਡੱਲਾ ਨਹਿਰ ‘ਚ ਜਾ ਡਿੱਗੇ। ਇਨ੍ਹਾਂ ‘ਚੋਂ ਦੋ ਨੌਜਵਾਨ ਪਾਣੀ ‘ਚ ਰੁੜ੍ਹ ਗਏ ਹਨ ਜਦਕਿ ਦੋ ਹੋਰਨਾਂ ਨੂੰ ਪਿੰਡ ਡੱਲਾ ਦੇ ਲੋਕਾਂ ਨੇ ਬਚਾਅ ਲਿਆ ਹੈ। ਘਟਨਾ ਰਾਤ ਗਿਆਰਾਂ ਵਜੇ ਦੇ ਕਰੀਬ ਦੀ ਹੈ ਜਦੋਂ ਦਿਲਪ੍ਰੀਤ ਸਿੰਘ (23) ਪੁੱਤਰ ਹਰਦੇਵ ਸਿੰਘ ਆਪਣਾ ਜਨਮ ਦਿਨ ਮਨਾਉਣ ਤੇ ਪਾਰਟੀ ਕਰਨ ਆਪਣੇ ਤਿੰਨ ਦੋਸਤਾਂ ਸਤਨਾਮ ਸਿੰਘ, ਇਕਬਾਲ ਸਿੰਘ ਅਤੇ ਮਨਜਿੰਦਰ ਸਿੰਘ ਨਾਲ ਜ਼ੈੱਨ ਕਾਰ ਨੰਬਰ ਡੀਐੱਸ 3ਸੀ 3430 ‘ਚ ਸਵਾਰ ਹੋ ਕੇ ਪਿੰਡੋਂ ਗਿਆ। ਚਾਰੇ ਦੋਸਤ ਪਿੰਡ ਮੱਲ੍ਹਾ ‘ਚ ਪਾਰਟੀ ਕਰਕੇ…
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਨਾ ਕੋਈ ਮੁੱਦਾ ਹੈ ਅਤੇ ਨਾ ਹੀ ਇਸ ‘ਤੇ ਮੀਟਿੰਗ ਕਰਨ ਦਾ ਕੋਈ ਲਾਭ ਹੈ। ਉਨ੍ਹਾਂ ਕਿਹਾ ਕਿ ਹੁਣ ਕੋਈ ਨਹਿਰ ਨਹੀਂ ਹੈ, ਨਾ ਪਾਣੀ ਹੈ ਅਤੇ ਨਾ ਹੀ ਜ਼ਮੀਨ। ਇਸ ਲਈ ਇਹ ਹੁਣ ਕੋਈ ਮੁੱਦਾ ਨਹੀਂ ਰਹਿ ਗਿਆ ਅਤੇ ਇਸ ਸਬੰਧੀ ਵਾਰ-ਵਾਰ ਮੀਟਿੰਗ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਬਾਰੇ ਲਿਖ ਕੇ ਦੇਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਹੈ ਹੀ ਨਹੀਂ, ਉਸ ਬਾਰੇ ਗੱਲ ਕਰਨ ਦਾ ਕੀ ਲਾਭ। ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ…
ਵਿਸ਼ਵ ਭਰ ‘ਚ ਪ੍ਰਸਿੱਧੀ ਖੱਟਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਾਨਸਾ ਪੁਲੀਸ ਦੀ ਹਿਰਾਸਤ ਵਿੱਚੋਂ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਗੈਂਗਸਟਰ ਦੀ ਮਦਦ ਕਰਨ ਵਾਲੇ ਬਰਖਾਸਤ ਸੀ.ਆਈ.ਏ. ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਦਾ ਇਕ ਮੁਲਜ਼ਮ ਦੀਪਕ ਟੀਨੂੰ ਪਹਿਲੀ ਅਕਤੂਬਰ ਨੂੰ ਮਾਨਸਾ ਪੁਲੀਸ ਦੀ ਅਪਰਾਧ ਜਾਂਚ ਏਜੰਸੀ ਯੂਨਿਟ ਦੀ ਹਿਰਾਸਤ ‘ਚੋਂ ਫ਼ਰਾਰ ਹੋ ਗਿਆ ਸੀ। ਇਸ ਮਗਰੋਂ ਪੰਜਾਬ ਪੁਲੀਸ ਨੇ ਯੂਨਿਟ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬਰਖਾਸਤ ਕਰ ਦਿੱਤਾ ਸੀ, ਜੋ…
ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਆਈ.ਏ.ਐੱਸ. ਅਧਿਕਾਰੀ ਨੀਲਿਮਾ ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਇਕ ਉਦਯੋਗਿਕ ਪਲਾਟ ਨੂੰ ਰੀਅਲ ਅਸਟੇਟ ਕੰਪਨੀ ਨੂੰ ਤਬਦੀਲ ਕਰਨ ਤੇ ਟਾਊਨਸ਼ਿਪ ਸਥਾਪਤ ਕਰਨ ਦੀ ਇਜਾਜ਼ਤ ਦੇਣ ਦੇ ਦੋਸ਼ ਹੇਠ ਪੰਜਾਬ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਨੇ ਇਸ ਮਾਮਲੇ ‘ਚ ਇਕ ਰੀਅਲ ਅਸਟੇਟ ਕੰਪਨੀ ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਿਟਡ ਦੇ ਤਿੰਨ ਮਾਲਕਾਂ ਤੇ ਹਿੱਸੇਦਾਰਾਂ ਨੂੰ ਵੀ ਨਾਮਜ਼ਦ ਕੀਤਾ ਹੈ। ਵਿਜੀਲੈਂਸ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਸੱਤ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ‘ਚ ਅਸਟੇਟ ਅਫਸਰ ਅੰਕੁਰ ਚੌਧਰੀ, ਜੀ.ਐੱਮ. (ਪਰਸੋਨਲ) ਦਵਿੰਦਰਪਾਲ ਸਿੰਘ, ਚੀਫ ਜਨਰਲ ਮੈਨੇਜਰ (ਪਲਾਨਿੰਗ) ਜੇ.ਐੱਸ. ਭਾਟੀਆ,…
ਇੰਡੀਆ ਦੇ ਯੂਕੀ ਭਾਂਬਰੀ ਨੇ ਡਬਲਜ਼ ਵਰਗ ‘ਤੇ ਫੋਕਸ ਕਰਨ ਲਈ ਸਿੰਗਲਜ਼ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਇਕ ਸਮੇਂ ‘ਤੇ ਟਾਪ-50 ਵਿਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਮੰਨਿਆ ਜਾ ਰਿਹਾ 28 ਸਾਲ ਦਾ ਯੂਕੀ ਟੈਨਿਸ ਕਰੀਅਰ ਨੂੰ ਵਧਾਉਣ ਲਈ ਸਿੰਗਲਜ਼ ਛੱਡਣ ਵਾਲੀ ਸਾਨੀਆ ਮਿਰਜ਼ਾ ਤੋਂ ਬਾਅਦ ਦੂਜਾ ਭਾਰਤੀ ਖਿਡਾਰੀ ਹੈ। ਸੱਟਾਂ ਤੋਂ ਪ੍ਰੇਸ਼ਾਨ ਯੂਕੀ ਨੇ ਕੁਝ ਸਮੇਂ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਹੁਣ ਉਹ ਸਿਰਫ ਡਬਲਜ਼ ਖੇਡੇਗਾ। ਉਸ ਨੇ ਕਿਹਾ, ‘ਮੈਂ ਸਿੰਗਲਜ਼ ਕਰੀਅਰ ‘ਚ ਆਪਣੇ ਵਲੋਂ ਸਰਵਸ੍ਰੇਸ਼ਠ ਕੋਸ਼ਿਸ਼ ਕੀਤੀ ਤੇ ਮੈਨੂੰ ਕੋਈ ਅਫਸੋਸ ਨਹੀਂ ਹੈ। ਸ਼ਾਇਦ ਮੇਰੀ ਕਿਸਮਤ ਖ਼ਰਾਬ ਸੀ, ਚੀਜ਼ਾਂ ਗਲਤ ਸਨ। ਮੈਨੂੰ ਨਹੀਂ ਪਤਾ। ਮੈਨੂੰ ਕੋਈ…
ਇੰਡੀਆ ਦੇ ਬੱਲੇਬਾਜ਼ ਅਕਸ਼ਰ ਪਟੇਲ ਅਤੇ ਸੂਰਿਆਕੁਮਾਰ ਯਾਦਵ ਦੀਆਂ ਤੂਫਾਨੀ ਪਾਰੀਆਂ ਵੀ ਇੰਡੀਆ ਦੀ ਝੋਲੀ ਜਿੱਤ ਪਾਉਣ ‘ਚ ਨਾਕਾਮ ਰਹੀਆਂ। ਟੀ-20 ਲੜੀ ਦੇ ਦੂਜੇ ਮੈਚ ‘ਚ ਸ੍ਰੀਲੰਕਾ ਨੇ ਇੰਡੀਆ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਉਸ ਨੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ ਪਰ ਭਾਰਤੀ ਗੇਂਦਬਾਜ਼ ਲੈਅ ‘ਚ ਨਹੀਂ ਦਿਖੇ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਦੀ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ। ਕਪਤਾਨ ਸ਼ਨਕਾ ਦੀ 22 ਗੇਂਦਾਂ ‘ਚ 56 ਦੌੜਾਂ ਦੀ ਅਜੇਤੂ ਪਾਰੀ ਅਤੇ…
ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਲਾਨ ਕੀਤਾ ਹੈ ਕਿ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਜਿੱਤਣ ‘ਤੇ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰੁੜਕੇਲਾ ਦੇ ਦੌਰੇ ‘ਤੇ ਆਏ ਪਟਨਾਇਕ ਨੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਕੰਪਲੈਕਸ ‘ਚ ‘ਵਰਲਡ ਕੱਪ ਪਿੰਡ’ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਵਿਸ਼ਵ ਕੱਪ ਪਿੰਡ ‘ਚ ਠਹਿਰੀ ਭਾਰਤੀ ਪੁਰਸ਼ ਹਾਕੀ ਟੀਮ ਨਾਲ ਗੱਲਬਾਤ ਕੀਤੀ। ਨਵੀਨ ਪਟਨਾਇਕ ਨੇ ਕਿਹਾ, ‘ਜੇਕਰ ਸਾਡਾ ਦੇਸ਼ ਵਰਲਡ ਕੱਪ ਜਿੱਤਦਾ ਹੈ ਤਾਂ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਇਕ ਕਰੋੜ ਰੁਪਏ ਇਨਾਮ ਦਿੱਤਾ ਜਾਵੇਗਾ। ਮੈਂ ਟੀਮ ਇੰਡੀਆ ਨੂੰ ਵਧਾਈ ਦਿੰਦਾ ਹਾਂ ਅਤੇ…
ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਅਮਰੀਕਾ ਦੇ ਉਟਾਹ ‘ਚ ਸਾਹਮਣੇ ਆਇਆ ਹੈ ਜਿਥੇ ਇਕ 42 ਸਾਲਾ ਵਿਅਕਤੀ ਨੇ ਆਪਣੇ ਪੰਜ ਬੱਚਿਆਂ, ਪਤਨੀ ਅਤੇ ਸੱਸ ਨੂੰ ਘਰ ਦੇ ਅੰਦਰ ਹੀ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਉਸ ਵਿਅਕਤੀ ਦਾ ਨਾਂ ਮਾਈਕਲ ਹਾਈਟ ਸੀ। ਉਸ ਨੇ ਆਪਣੇ ਪਰਿਵਾਰ ਦੇ ਸੱਤ ਹੋਰ ਮੈਂਬਰਾਂ ਨੂੰ ਮਾਰਿਆ ਅਤੇ ਫਿਰ ਖ਼ੁਦ ਵੀ ਖੁਦਕੁਸ਼ੀ ਕਰ ਲਈ। ਇਹ ਘਟਨਾ ਹਨੋਕ ਸ਼ਹਿਰ ‘ਚ ਵਾਪਰੀ। ਰਿਪੋਰਟਾਂ ਦੇ ਅਨੁਸਾਰ ਪੁਲੀਸ ਨੂੰ ਐਨੋਕ ਸ਼ਹਿਰ ਦੇ ਛੋਟੇ ਉਟਾਹ ਟਾਊਨਸ਼ਿਪ…