Author: editor
ਆਸਟਰੇਲੀਆ ‘ਚ ਇਕ ਬੇਬੇ ਨੇ 82 ਸਾਲ ਦੀ ਉਮਰ ‘ਚ ਯੂਨੀਵਰਸਿਟੀ ਤੋਂ ਪੀਐੱਚ.ਡੀ ਦੀ ਡਿਗਰੀ ਹਾਸਲ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਐਲਿਸਨ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਿਛੋਕੜ ਉੱਚ ਸਿੱਖਿਆ ਦੇ ਬਹੁਤਾ ਹੱਕ ‘ਚ ਨਹੀਂ ਸੀ। ਐਲਿਸਨ ਨੇ ਦੱਸਿਆ ਕਿ ਉਸ ਦਾ 21 ਸਾਲ ਦੀ ਉਮਰ ‘ਚ ਵਿਆਹ ਹੋ ਗਿਆ ਸੀ ਜਿਸ ਮਗਰੋਂ ਬੱਚਿਆਂ ਸਮੇਤ ਬਿਮਾਰ ਪਤੀ ਦੀ ਜ਼ਿੰਮੇਵਾਰੀ ਸਿਰ ਪੈਣ ਕਾਰਨ ਉਸ ਦੇ ਪਰਿਵਾਰਕ ਰੁਝੇਵੇਂ ਵਧ ਗਏ। ਉੱਚ ਸਿੱਖਿਆ ਹਾਸਲ ਕਰਨ ਦੇ ਸੁਫ਼ਨੇ ਨੂੰ ਜਿਊਂਦਾ ਰੱਖਦਿਆਂ ਐਲਿਸਨ ਨੇ ਉਮਰ ਦੇ 40 ਵਰ੍ਹੇ ਟੱਪ ਕੇ ਗ੍ਰੈਜੂਏਸ਼ਨ ਕੀਤੀ। ਇਸ ਮਗਰੋਂ ਉਮਰ ਦੇ 78ਵੇਂ ਸਾਲ ‘ਚ ਉਸ ਨੇ ਡੀਕਨ ਯੂਨੀਵਰਸਿਟੀ…
ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ‘ਚ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਰੱਖੇ ਪ੍ਰੋਗਰਾਮ ‘ਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਰਫ਼ ਨੌਂ ਮਹੀਨੇ ‘ਚ ਰਿਕਾਰਡ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਲ 2023 ਸਿੱਖਿਆ, ਰੋਜ਼ਗਾਰ ਤੇ ਸਿਹਤ ਖੇਤਰਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਦਾ ਗਵਾਹ ਬਣਨ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਰਕਾਰ ਬਣਨ ਤੋਂ ਬਾਅਦ ਵਾਅਦਾ ਕੀਤਾ ਸੀ ਕਿ ਪਹਿਲੇ ਸਾਲ ਦੌਰਾਨ 25 ਹਜ਼ਾਰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਵੱਖ-ਵੱਖ ਮਹਿਕਮਿਆਂ ‘ਚ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਇਸ…
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਇਥੇ ਜਗਰਾਉਂ ਵਿਖੇ ਪਿੰਡ ਬਾਰਦੇਕੇ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਪੁੱਜੇ। ਮਕਤੂਲ ਦਾ ਅੰਤਿਮ ਸਸਕਾਰ ਨਾ ਕਰਨ ‘ਤੇ ਅੜੇ ਪਰਿਵਾਰ ਨੂੰ ਪੋਸਟ ਮਾਰਟਮ ਕਰਵਾਉਣ ਦੀ ਮਨਾਉਣ ਦਾ ਉਨ੍ਹਾਂ ਯਤਨ ਕੀਤਾ ਅਤੇ ਇਨਸਾਫ਼ ਦਿਵਾਉਣ ਲਈ ਹਰ ਸੰਘਰਸ਼ ‘ਚ ਸਾਥ ਦੇਣ ਦਾ ਧਰਵਾਸਾ ਦਿੱਤਾ। ਥਾਣਾ ਸਦਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਨੇ ਆਖਿਆ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ ਅਤੇ ਇਹ ਸਾਰਾ ਕੁਝ ਗ਼ੈਰ-ਤਜ਼ਰਬੇਕਾਰ ਲੋਕਾਂ ਦੇ ਹੱਥ ‘ਚ ਸੱਤਾ ਸੌਂਪਣ ਦਾ ਨਤੀਜਾ ਹੈ। ਪੰਜਾਬੀਆਂ ਨੇ ਜਿਹੜੀ ਗਲਤੀ ਪਿਛਲੇ ਸਾਲ ਵਿਧਾਨ ਸਭਾ ਚੋਣਾਂ…
ਅਮਰੀਕਾ ਦੇ ਉੱਘੇ ਸਿੱਖ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ, ਜਿਨ੍ਹਾਂ ਨੂੰ 2021 ‘ਚ ਦਿੱਲੀ ਏਅਰਪੋਰਟ ਤੋਂ ਮੋੜ ਦਿੱਤਾ ਗਿਆ ਸੀ, ਨੂੰ ਹੁਣ ਇੰਡੀਆ ਸਰਕਾਰ ਐੱਨ.ਆਰ.ਆਈ. ਸੰਮੇਲਨ ‘ਚ ਵਿਸ਼ੇਸ਼ ਸਨਮਾਨ ਦੇਵੇਗੀ। ਇਹ ਸਨਮਾਨ ਰਾਸ਼ਟਰਪਤੀ ਵੱਲੋਂ ਦਿੱਤਾ ਜਾਵੇਗਾ। ਇੰਦੌਰ ‘ਚ 8 ਤੋਂ 10 ਜਨਵਰੀ ਤੱਕ ਹੋਣ ਵਾਲੇ ਪ੍ਰਵਾਸੀ ਭਾਰਤੀ ਸੰਮੇਲਨ ‘ਚ ਕੇਂਦਰ ਸਰਕਾਰ ਪ੍ਰਵਾਸੀ ਭਾਰਤੀ ਧਾਲੀਵਾਲ ਨੂੰ ਇਹ ਸਨਮਾਨ ਦੇਣ ਜਾ ਰਹੀ ਹੈ। ਕੇਂਦਰ ਸਰਕਾਰ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਵਸਦੇ 27 ਪ੍ਰਵਾਸੀ ਭਾਰਤੀਆਂ ਨੂੰ ਇਹ ਸਨਮਾਨ ਦੇਣ ਲਈ ਚੁਣਿਆ ਹੈ ਜਿਨ੍ਹਾਂ ਨੇ ਵਿਦੇਸ਼ਾਂ ‘ਚ ਰਹਿੰਦਿਆਂ ਵੱਖ-ਵੱਖ ਵਰਗਾਂ ‘ਚ ਲੋਕ ਭਲਾਈ ਲਈ ਕੰਮ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਦਰਸ਼ਨ…
ਪੰਜਾਬ ਤੇ ਹਰਿਆਣਾ ਵਿਚਕਾਰ ਦਹਾਕਿਆਂ ਤੋਂ ਵਿਵਾਦ ਦਾ ਕਾਰਨ ਬਣੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮੁੱਦੇ ‘ਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਆਪੋ-ਆਪਣੇ ਸਟੈਂਡ ‘ਤੇ ਅੜੇ ਰਹੇ। ਕਰੀਬ ਇਕ ਘੰਟਾ ਚੱਲੀ ਮੀਟਿੰਗ ‘ਚ ਦੋਵੇਂ ਸੂਬੇ ਕਿਸੇ ਨਤੀਜੇ ਨਹੀਂ ਪੁੱਜ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ‘ਚ ਐੱਸ.ਵਾਈ.ਐੱਲ. ਦੀ ਉਸਾਰੀ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋਏ ਜਦੋਂ ਕਿ ਪੰਜਾਬ ਵੱਲੋਂ ਸੁਝਾਏ ਬਦਲਵੇਂ ਹੱਲ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਈ ਹਾਮੀ ਨਹੀਂ ਭਰੀ। ਸੁਪਰੀਮ ਕੋਰਟ ‘ਚ ਐੱਸ.ਵਾਈ.ਐੱਲ. ਦੀ ਅਗਲੀ ਸੁਣਵਾਈ 19 ਜਨਵਰੀ…
ਕਾਂਗਰਸ ਪਾਰਟੀ ਦੇ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਨੂੰ 65 ਲੱਖ ਰੁਪਏ ਦੇ ਸੋਲਰ ਸਟਰੀਟ ਲਾਈਟ ਘੁਟਾਲੇ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਤਿੰਨ ਮਹੀਨਿਆਂ ਤੋਂ ਲਗਾਤਾਰ ਵਿਜੀਲੈਂਸ ਦੀ ਗ੍ਰਿਫ਼ਤ ‘ਚੋਂ ਬਾਹਰ ਸੰਧੂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਅਦਾਲਤ ਵੱਲੋਂ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ਉਨ੍ਹਾਂ ਨੂੰ ਮਿਲੀ ਇਸ ਜ਼ਮਾਨਤ ਨਾਲ ਪੰਜਾਬ ਕਾਂਗਰਸ ਨੇ ਸੁੱਖ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਯਾਤਰਾ 11 ਜਨਵਰੀ ਨੂੰ ਪੰਜਾਬ ‘ਚ ਦਾਖਲ ਹੋਵੇਗੀ। ਵਿਜੀਲੈਂਸ ਵੱਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਸੰਦੀਪ…
ਪ੍ਰੀਮੀਅਰ ਲੀਗ ‘ਚ ਸਹਾਇਕ ਰੈਫਰੀ ਵਜੋਂ ਸੇਵਾ ਦੇਣ ਵਾਲੇ ਪਹਿਲੇ ਸਿੱਖ-ਪੰਜਾਬੀ ਬਣ ਕੇ ਭੁਪਿੰਦਰ ਸਿੰਘ ਗਿੱਲ ਨੇ ਇਤਿਹਾਸ ਰਚ ਦਿੱਤਾ ਹੈ। 37 ਸਾਲਾ ਭੁਪਿੰਦਰ ਸਿੰਘ ਸੇਂਟ ਮੈਰੀ ਸਟੇਡੀਅਮ ‘ਚ ਸਾਊਥੈਂਪਟਨ ਅਤੇ ਨਾਟਿੰਘਮ ਫੋਰੈਸਟ ਵਿਚਾਲੇ ਹੋਏ ਮੁਕਾਬਲੇ ‘ਚ ਕਾਰਜਕਾਰੀ ਟੀਮ ਦਾ ਹਿੱਸਾ ਸਨ। ਭੁਪਿੰਦਰ ਆਪਣੇ ਪਿਤਾ ਜਰਨੈਲ ਸਿੰਘ ਦੇ ਨਕਸ਼ੇ ਕਦਮਾਂ ‘ਤੇ ਚੱਲੇ, ਜਿਨ੍ਹਾਂ ਨੇ 2004 ਅਤੇ 2010 ਦੇ ਵਿਚਕਾਰ 150 ਤੋਂ ਵੱਧ ਈ.ਐੱਫ.ਐੱਲ. ਖੇਡਾਂ ਦੀ ਨਿਗਰਾਨੀ ਕੀਤੀ ਅਤੇ ਇੰਗਲਿਸ਼ ਫੁੱਟਬਾਲ ਲੀਗ ਦੇ ਇਤਿਹਾਸ ‘ਚ ਪਹਿਲੇ ਦਸਤਾਰਧਾਰੀ ਰੈਫਰੀ ਬਣੇ ਸਨ। ਖਾਸ ਤੌਰ ‘ਤੇ ਜਰਨੈਲ ਅਜੇ ਵੀ ਕੰਬਾਈਡ ਕਾਉਂਟੀਜ਼ ਲੀਗ ਦੇ ਨਾਲ-ਨਾਲ ਖਾਲਸਾ ਫੁੱਟਬਾਲ ਫੈਡਰੇਸ਼ਨ ਟੂਰਨਾਮੈਂਟਾਂ ‘ਚ ਰੈਫਰੀ ਵਜੋਂ ਕੰਮ ਕਰਦੇ ਹਨ।…
ਅਮਰੀਕਾ ‘ਚ ਲਗਾਤਾਰ ਅਪਰਾਧਕ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ ਅਤੇ ਕਈ ਥਾਈਂ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਇਕੋ ਘਰ ‘ਚੋਂ 8 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਤਰਥੱਲੀ ਮਚੀ ਹੈ ਅਤੇ ਲਾਸ਼ਾਂ ‘ਤੇ ਗੋਲੀਆਂ ਦੇ ਨਿਸ਼ਾਨ ਦੱਸੇ ਗਏ ਹਨ। ਫਾਇਰਿੰਗ ਦਾ ਇਹ ਤਾਜ਼ਾ ਮਾਮਲਾ ਦੱਖਣੀ ਉਟਾਹ ‘ਚ ਸਾਹਮਣੇ ਆਇਆ ਹੈ। ਉਟਾਹ ‘ਚ ਇਕ ਘਰ ‘ਚੋਂ 5 ਬੱਚਿਆਂ ਸਮੇਤ 8 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਤਰਥੱਲੀ ਮਚ ਗਈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਤਲ ਦਾ ਕਾਰਨ ਕੀ ਸੀ। ਸਾਲਟ ਲੇਕ ਸਿਟੀ ਦੇ ਪੱਛਮ ‘ਚ ਸਥਿਤ ਹਨੋਕ ਸ਼ਹਿਰ ‘ਚ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ…
ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੀ 15 ਸਾਲਾ ਬੱਚੀ ਮਨੋਰੰਜਨ ਕੇਂਦਰ ਵਿੱਚ ‘ਗੋ-ਕਾਰਟ’ (ਸਪੋਰਟਸ ਕਾਰ) ਚਲਾਉਂਦੇ ਸਮੇਂ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਹੈ ਅਤੇ ਉਹ ਆਈ.ਸੀ.ਯੂ. ਵਿੱਚ ਦਾਖ਼ਲ ਹੈ। ਕ੍ਰਿਸਟਨ ਗੋਵੇਂਦਰ ਦੇ ਵਾਲ ‘ਗੋ-ਕਾਰਟ’ ਵਿੱਚ ਫਸ ਗਏ ਸਨ ਜਿਸ ਕਾਰਨ ਉਸ ਨੂੰ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟ ਲੱਗ ਗਈ। ਅਧਿਕਾਰੀ ਇਸ ਹਾਦਸੇ ਦੀ ਜਾਂਚ ਕਰ ਰਹੇ ਹਨ। ਕ੍ਰਿਸਟਨ ਗੋਵੇਂਦਰ ਦੇ ਪਿਤਾ ਵਰਮਨ ਗੋਵੇਂਦਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਦੀ ਕਮਰ ਤੋਂ ਹੇਠਾਂ ਤੱਕ ਕੋਈ ਹਿੱਲਜੁਲ ਨਹੀਂ ਹੋ ਰਹੀ ਹੈ। ਇਹ ਘਟਨਾ ਬੀਤੇ ਬੁੱਧਵਾਰ ਦੀ ਹੈ। ਉਨ੍ਹਾਂ ਕਿਹਾ…
ਪੰਜਾਬੀ ਮੂਲ ਦੇ ਦੋ ਨੌਜਵਾਨਾਂ ਦੀ ਪਛਾਣ ਕਰਦੇ ਹੋਏ ਕੈਨੇਡੀਅਨ ਪੁਲੀਸ ਏਜੰਸੀ ਨੇ ਜਨਤਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ, ਜੋ ਗੈਂਗ ਸੰਘਰਸ਼ਾਂ ਅਤੇ ਹਿੰਸਾ ਨਾਲ ਜੁੜੇ ਹੋਣ ਕਾਰਨ ਭਾਈਚਾਰੇ ਲਈ ਮਹੱਤਵਪੂਰਨ ਖ਼ਤਰਾ ਬਣ ਸਕਦੇ ਹਨ। ਸਰੀ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰ.ਸੀ.ਐੱਮ.ਪੀ.) ਨੇ ਇਕ ਰਿਲੀਜ਼ ‘ਚ ਕਿਹਾ ਹੈ ਕਿ 24 ਸਾਲਾ ਕਰਨਵੀਰ ਗਰਚਾ ਅਤੇ 22 ਸਾਲਾ ਹਰਕੀਰਤ ਝੂਟੀ ਦੋਵੇਂ ਅਪਰਾਧਿਕ ਗਤੀਵਿਧੀਆਂ ਅਤੇ ਉੱਚ ਪੱਧਰੀ ਹਿੰਸਾ ਨਾਲ ਜੁੜੇ ਹੋਏ ਹਨ ਅਤੇ ਕੋਈ ਵੀ ਵਿਅਕਤੀ ਜੋ ਉਨ੍ਹਾਂ ਨਾਲ ਜੁੜਿਆ ਹੋਇਆ ਹੈ ਜਾਂ ਉਨ੍ਹਾਂ ਦੇ ਨੇੜੇ ਹੈ, ਉਹ ਖ਼ੁਦ ਨੂੰ ਖ਼ਤਰੇ ‘ਚ ਪਾ ਸਕਦੇ ਹਨ। ਇਸ ਲਈ ਉਹ ਉਨ੍ਹਾਂ ਤੋਂ ਦੂਰੀ ਬਣਾਈ ਰੱਖਣ। ਪੁਲੀਸ…