Author: editor
ਭਾਰਤੀ ਵੇਟਲਿਫਟਰ ਜੈਰੇਮੀ ਲਾਲਰਿਨੁਗਾ ਨੇ ਏਸ਼ੀਅਨ ਚੈਂਪੀਅਨਸ਼ਿਪ ਦੇ ਸਨੈਚ ਈਵੈਂਟ 141 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਜਦੋਂਕਿ ਉਹ ‘ਕਲੀਨ ਐਂਡ ਜਰਕ’ ਮੁਕਾਬਲੇ ‘ਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ 2022 ਦੀਆਂ ਰਾਸ਼ਟਰਮੰਡਲ ਖੇਡਾਂ ਮਗਰੋਂ ਜੈਰੇਮੀ ਦਾ ਇਹ ਪਹਿਲਾ ਟੂਰਨਾਮੈਂਟ ਹੈ। ਉਹ ‘ਕਲੀਨ ਐਂਡ ਜਰਕ’ ਮੁਕਾਬਲੇ ‘ਚ ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ‘ਚ 165 ਕਿਲੋ ਭਾਰ ਵੀ ਨਾ ਚੁੱਕ ਸਕਿਆ। ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਤੋਂ ਹੀ ਮਿਜ਼ੋਰਮ ਦੇ ਇਸ ਵੇਟਲਿਫਟਰ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਕਿਉਂਕਿ ਉਹ ਪੱਟ ‘ਤੇ ਲੱਗੀ ਸੱਟ ਤੋਂ ਹਾਲ ਹੀ ‘ਚ ਉਭਰਿਆ ਹੈ। ਇਸ ਸੱਟ ਕਾਰਨ ਉਸ ਨੇ ਬੀਤੇ ਵਰ੍ਹੇ ਵਰਲਡ…
ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ‘ਚ ਆਈ.ਪੀ.ਐੱਲ. ਦਾ 52ਵਾਂ ਮੈਚ ਖੇਡਿਆ ਗਿਆ ਜੋ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ। ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਰਾਜਸਥਾਨ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 214 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਰਾਇਲਜ਼ ਨੇ ਹੈਦਰਾਬਾਦ ਨੂੰ ਜਿੱਤ ਲਈ 215 ਦੌੜਾਂ ਦਾ ਟੀਚਾ ਦਿੱਤਾ, ਜਿਸ ਦਾ ਪਿੱਛਾ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 217 ਦੌੜਾਂ ਬਣਾ ਕੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਤੋਂ ਪਹਿਲਾਂ ਰਾਜਸਥਾਨ ਲਈ ਜੋਸ ਬਟਲਰ ਨੇ…
ਟੈਕਸਾਸ ਸੂਬੇ ‘ਚ ਫਾਇਰਿੰਗ ‘ਚ 9 ਲੋਕਾਂ ਦੀ ਮੌਤ ਵਾਲੀ ਖ਼ਬਰ ਹਾਲੇ ਚੱਲ ਹੀ ਰਹੀ ਸੀ ਕਿ ਇਸ ਅਮਰੀਕਨ ਸੂਬੇ ਦੇ ਸਰਹੱਦੀ ਸ਼ਹਿਰ ਬ੍ਰਾਊਨਸਵਿਲ ‘ਚ ਇਕ ਹੋਰ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਕ ਐੱਸ.ਯੂ.ਵੀ. ਡਰਾਈਵਰ ਨੇ ਬੱਸ ਸਟੇਸ਼ਨ ‘ਤੇ ਬੱਸ ਦੀ ਉਡੀਕ ਕਰ ਰਹੇ ਲੋਕਾਂ ‘ਤੇ ਆਪਣੀ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਹ ਬੱਸ ਸਟੈਂਡ ਸ਼ਰਨਾਰਥੀ ਕੈਂਪ ਦੇ ਬਾਹਰ ਬਣਿਆ ਹੈ। ਸ਼ਰਨਾਰਥੀ ਕੈਂਪ ਬਿਸ਼ਪ ਐਨਰੀਕ ਸੈਨ ਪੇਡਰੋ ਓਜ਼ਾਨਮ ਸੈਂਟਰ ਦੇ ਨਿਰਦੇਸ਼ਕ ਵਿਕਟਰ ਮਾਲਡੋਨਾਡੋ ਨੇ ਕਿਹਾ ਕਿ ਉਸ ਨੇ ਕੈਂਪ ‘ਚ ਲਗਾਏ ਗਏ…
ਦੱਖਣੀ ਪੇਰੂ ‘ਚ ਛੋਟੀ ਸੋਨੇ ਦੀ ਖਾਨ ‘ਚ ਅੱਗ ਲੱਗਣ ਕਾਰਨ 27 ਲੋਕਾਂ ਦੀ ਮੌਤ ਹੋ ਗਈ ਜੋ ਕਿ ਦੋ ਦਹਾਕਿਆਂ ਤੋਂ ਵੱਧ ਸਮੇਂ ‘ਚ ਦੇਸ਼ ਦੀ ਸਭ ਤੋਂ ਘਾਤਕ ਮਾਈਨਿੰਗ ਦੁਰਘਟਨਾ ‘ਚੋਂ ਇਕ ਸੀ। ਸਰਕਾਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਇਕ ਬਿਆਨ ‘ਚ ਸਥਾਨਕ ਸਰਕਾਰ ਨੇ ਕਿਹਾ ਕਿ ਅਰੇਕਿਪਾ ਦੇ ਦੱਖਣੀ ਖੇਤਰ ‘ਚ ਤੜਕੇ ਇਕ ਸ਼ਾਰਟ-ਸਰਕਟ ਕਾਰਨ ਅੱਗ ਲੱਗ ਗਈ। ਸਥਾਨਕ ਸਰਕਾਰੀ ਵਕੀਲ ਜਿਓਵਨੀ ਮਾਟੋਸ ਨੇ ਸਥਾਨਕ ਟੈਲੀਵਿਜ਼ਨ ਨੂੰ ਦੱਸਿਆ ਕਿ ‘ਯਾਨਾਕੀਹੁਆ ਪੁਲੀਸ ਸਟੇਸ਼ਨ ਦੁਆਰਾ ਇਸਦੀ ਪੁਸ਼ਟੀ ਕੀਤੀ ਗਈ ਹੈ, ਇਥੇ 27 ਮੌਤਾਂ ਹੋਈਆਂ ਹਨ।’ ਰਿਪੋਰਟ ਅਨੁਸਾਰ ਪੇਰੂ ਦੇ ਮੰਤਰੀ ਮੰਡਲ ਨੇ ਅਰੇਕਿਪਾ ‘ਚ ਯਾਨਾਕੀਹੁਆ ਖਾਨ…
ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਤਨੂਰ ਇਲਾਕੇ ‘ਚ ਓਟੂਮਪੁਰਮ ਨੇੜੇ ਐਤਵਾਰ ਸ਼ਾਮ ਨੂੰ ਇਕ ਕਿਸ਼ਤੀ ਉਲਟਣ ਨਾਲ ਬੱਚਿਆਂ ਸਮੇਤ 22 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਮਿਲੀ ਮੁੱਢਲੀ ਜਾਣਕਾਰੀ ਮੁਤਾਬਕ ਕਿਸ਼ਤੀ ‘ਚ 25 ਤੋਂ ਵਧੇਰੇ ਯਾਤਰੀ ਸਵਾਰ ਸਨ। ਜ਼ਖ਼ਮੀਆਂ ਨੂੰ ਨੇੜਲੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਈ ਐਂਬੂਲੈਂਸਾਂ, ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਵਾਲੰਟੀਅਰ ਕਰਮਚਾਰੀਆਂ ਨਾਲ ਬਚਾਅ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ…
ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਤੇ ਇਕ ਰੈਸਟੋਰੈਂਟ ‘ਚ ਐਤਵਾਰ ਵੱਡੇ ਤੜਕੇ ਧਮਾਕਾ ਹੋਣ ਨਾਲ ਹਫੜਾ-ਦਫੜੀ ਮਚ ਗਈ। ਧਮਾਕੇ ਕਾਰਨ ਘਬਰਾਏ ਲੋਕ ਏਧਰ-ਓਧਰ ਭੱਜਣੇ ਸ਼ੁਰੂ ਹੋ ਗਏ ਤਾਂ ਕੁਝ ਇਕ ਨੂੰ ਸੱਟਾਂ ਵੀ ਲੱਗੀਆਂ ਤੇ ਉਹ ਜ਼ਖਮੀ ਹੋ ਗਏ। ਘਟਨਾ ਤੋਂ ਫੌਰੀ ਬਾਅਦ ਮੌਕੇ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲੀਸ ਫੋਰਸ ਮੌਕੇ ‘ਤੇ ਪਹੁੰਚੀ ਜਿਸ ‘ਚ ਕਈ ਪੁਲੀਸ ਅਧਿਕਾਰੀ ਵੀ ਸ਼ਾਮਲ ਸਨ। ਧਮਾਕੇ ਕਾਰਨ ਰੈਸਟੋਰੈਂਟ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਤੋਂ ਇਲਾਵਾ ਸਾਰਾਗੜ੍ਹੀ ਸਰਾਂ ਦੀਆਂ ਖਿੜਕੀਆਂ ਨੂੰ ਨੁਕਸਾਨ ਪੁੱਜਣ ਦੀ ਵੀ ਸੂਚਨਾ ਹੈ। ਮੌਕੇ ਦੇ ਗਵਾਹਾਂ ਮੁਤਾਬਕ ਜ਼ੋਰਦਾਰ…
ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਹੁਣ ਇਨ੍ਹਾਂ ਦਾ ਹੋਰ ਵਾਧਾ ਹੋਣ ਜਾ ਰਿਹਾ ਹੈ। ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਵਲੋਂ ਭਗਵੰਤ ਮਾਨ ਦੇ ਮੰਤਰੀ ਮੰਡਲ ਦੇ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਫੋਰੈਂਸਿਕ ਜਾਂਚ ਲਈ ਚੰਡੀਗੜ੍ਹ ਦੇ ਡੀ.ਜੀ.ਪੀ. ਨੂੰ ਭੇਜੀ ਸੀ, ਉਸ ਵੀਡੀਓ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਹੋਣ ਅਤੇ ਵੀਡੀਓ ਦੇ ‘ਅਸਲੀ’ ਹੋਣ ਦੀ ਪੁਸ਼ਟੀ ਹੋ ਗਈ ਹੈ। ਜਾਂਚ ਲੈਬਾਰਟਰੀ ਦੀ ਰਿਪੋਰਟ ਨਾਲ ਵੀਡੀਓ ਰਾਜ ਭਵਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਗਈ। ਰਾਜਪਾਲ ਵਲੋਂ ਮੁੱਖ ਮੰਤਰੀ ਨੂੰ ਇਸ ਨਾਲ ਪੱਤਰ ਵੀ ਲਿਖਿਆ ਗਿਆ ਹੈ ਜਿਸ…
ਪਹਿਲਾਂ ਤੋਂ ਕੀਤੇ ਐਲਾਨ ਤੇ ਦਿੱਤੇ ਪ੍ਰੋਗਰਾਮ ਤਹਿਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦੋ ਦਿਨ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਵੱਖ-ਵੱਖ ਥਾਈਂ ਰੈਲੀਆਂ ਕੀਤੀਆਂ। ਇਸ ਸਮੇਂ ਉਨ੍ਹਾਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਇਸ ਪਾਰਟੀ ਦੇ ਉਮੀਦਵਾਰ ਦੀ ਥਾਂ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਬਲਕੌਰ ਸਿੰਘ ਅਤੇ ਚਰਨ ਕੌਰ ਨੇ ਦੋ ਦਿਨ ਕਈ ਰੈਲੀਆਂ ਕਰਕੇ ‘ਆਪ’ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਦੂਜੇ ਦਿਨ ਤਾਂ ਪੁਲੀਸ ਨੇ ਇਕੱਠ ਘੱਟ ਕਰਨ ਲਈ ਲੋਕਾਂ ਨੂੰ ਵੀ ਭਜਾਇਆ ਪਰ ਫਿਰ ਵੀ ਲੋਕ ਵੱਡੀ ਗਿਣਤੀ ‘ਚ ਉਨ੍ਹਾਂ ਨੂੰ ਸੁਣਨ ਪੁੱਜੇ।…
ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਤੇ ਭਗਵੰਤ ਮਾਨ ਦਾ ਪਾਰਟੀ ਉਮੀਦਵਾਰ ਦੇ ਹੱਕ ‘ਚ ਰੋਡ ਸ਼ੋਅ ਤੋਂ ਬਾਅਦ ਭਾਜਪਾ ਨੇ ਵੀ ਆਪਣੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ‘ਚ ਰੋਡ ਸ਼ੋਅ ਕੀਤਾ। ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ 10 ਮਈ ਨੂੰ ਪੈਣੀਆਂ ਹਨ ਅਤੇ ਚੋਣ ਪ੍ਰਚਾਰ ਦੇ ਅਖੀਰਲੇ ਦਿਨਾਂ ‘ਚ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਭਾਜਪਾ ਨੇ ਸ਼ਾਮ ਵੇਲੇ ਕੰਪਨੀ ਬਾਗ ਤੋਂ ਰੋਡ ਸ਼ੋਅ ਕੀਤਾ ਗਿਆ ਜੋ ਜਲੰਧਰ ਦੇ ਵੱਖ-ਵੱਖ ਇਲਾਕਿਆਂ ‘ਚੋਂ ਨਿਕਲਿਆ। ਇਸ ਮੌਕੇ ਜਲੰਧਰ ਵਾਸੀਆਂ ਤੇ ਵਰਕਰਾਂ ਨੇ ਭਾਜਪਾ ਆਗੂਆਂ ‘ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਰੋਡ…
ਇਕ ਵਾਰ ਫਿਰ ਅਮਰੀਕਾ ‘ਚ ਭਿਆਨਕ ਫਾਇਰਿੰਗ ਦੀ ਘਟਨਾ ਵਾਪਰੀ ਹੈ ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਟੈਕਸਾਸ ਦੇ ਇਕ ਸ਼ਾਪਿੰਗ ਮਾਲ ‘ਚ ਭਿਆਨਕ ਫਾਇਰਿੰਗ ‘ਚ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਪੁਲੀਸ ਨੇ ਸ਼ੱਕੀ ਨੂੰ ਮਾਰ ਕੇ ਮਾਲ ਨੂੰ ਸੁਰੱਖਿਅਤ ਕਰ ਲਿਆ। ਜਾਣਕਾਰੀ ਮੁਤਾਬਕ ਇਕ ਬੰਦੂਕਧਾਰੀ ਨੇ ਡਲਾਸ ਦੇ ਉੱਤਰ ‘ਚ ਇਕ ਵਿਅਸਤ ਮਾਲ ‘ਚ ਗੋਲੀਬਾਰੀ ਕੀਤੀ ਜਿਸ ‘ਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਸੱਤ ਹੋਰ ਜ਼ਖਮੀ ਹੋ ਗਏ। ਸਿਟੀ ਪੁਲੀਸ ਮੁਖੀ ਬ੍ਰਾਇਨ ਹਾਰਵੇ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬੰਦੂਕਧਾਰੀ ਨੇ ਇਕੱਲੇ ਹੀ ਕੰਮ ਕੀਤਾ ਸੀ। ਹਾਲਾਂਕਿ…