Author: editor
ਭਾਰਤੀ ਮੂਲ ਦੀ ਸਿੱਖ ਔਰਤ ਮਨਪ੍ਰੀਤ ਮੋਨਿਕਾ ਸਿੰਘ ਨੇ ਅਮਰੀਕਾ ਦੇ ਲਾਅ ਨੰਬਰ ਚਾਰ ‘ਚ ਹੈਰਿਸ ਕਾਊਂਟੀ ਸਿਵਲ ਕੋਰਟ ‘ਚ ਇਕ ਜੱਜ ਵਜੋਂ ਅਹੁਦਾ ਸੰਭਾਲ ਲਿਆ। ਮੋਨਿਕਾ ਅਜਿਹੀ ਪਹਿਲੀ ਭਾਰਤੀ ਸਿੱਖ ਔਰਤ ਹੈ ਜੋ ਅਮਰੀਕਾ ‘ਚ ਜੱਜ ਵਜੋਂ ਚੁਣੀ ਗਈ ਹੈ। ਮੋਨਿਕਾ ਦਾ ਕਹਿਣਾ ਹੈ ਕਿ ਇਕ ਜੱਜ ਵਜੋਂ ਉਨ੍ਹਾਂ ਦੀ ਚੋਣ ਵੱਡੇ ਪੱਧਰ ‘ਤੇ ਸਿੱਖ ਭਾਈਚਾਰੇ ਲਈ ਬਹੁਤ ਮਾਇਨੇ ਰੱਖਦੀ ਹੈ। ਮਨਪ੍ਰੀਤ ਦੇ ਪਿਤਾ ਦਾ ਛੋਟਾ ਨਾਮ ਏ.ਜੇ. ਹੈ, ਜੋ ਇਕ ਆਰਕੀਟੈਕਟ ਹਨ। 1970 ਦੇ ਦਹਾਕੇ ਦੇ ਸ਼ੁਰੂ ‘ਚ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਮਰੀਕਾ ਚਲੇ ਗਏ ਸਨ। ਉਹ ਦੱਸਦੀ ਹੈ ਕਿ ਉਸ ਦੌਰ ‘ਚ ਮੇਰੇ ਪਿਤਾ…
ਮੁਹਾਲੀ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੰਤਰੀ ਤੇ ਮੌਜੂਦਾ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਲਬੀਰ ਸਿੱਧੂ ‘ਤੇ ਕਾਂਗਰਸ ਸਰਕਾਰ ‘ਚ ਕੈਬਨਿਟ ਮੰਤਰੀ ਹੋਣ ਸਮੇਂ ਮੁਹਾਲੀ ਅਤੇ ਰੂਪਨਗਰ ਜ਼ਿਲ੍ਹੇ ‘ਚ ਆਮਦਨ ਤੋਂ ਵੱਧ ਬਹੁਕਰੋੜੀ ਜ਼ਮੀਨਾਂ ਖ਼੍ਰੀਦਣ ਦਾ ਦੋਸ਼ ਹੈ। ਪੰਜਾਬ ‘ਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਦੋਵੇਂ ਭਰਾ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਉਧਰ ਬਲਬੀਰ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਹ ਸਾਰਾ ਕੁਝ ਸਿਆਸੀ ਬਦਲਾਖ਼ੋਰੀ ਦਾ ਨਤੀਜਾ…
ਜੇਲ੍ਹ ‘ਚ ਬੰਦ ਪੰਜਾਬ ਪੁਲੀਸ ਦੇ ਆਈ.ਜੀ.ਜੀ. ਆਸ਼ੀਸ਼ ਕਪੂਰ ਖ਼ਿਲਾਫ਼ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਦਖ਼ਲ ਤੋਂ ਬਾਅਦ ਇਕ ਵਾਰ ਫਿਰ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਆਸ਼ੀਸ਼ ਕਪੂਰ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪਹਿਲਾਂ ਹੀ ਜੇਲ੍ਹ ‘ਚ ਹਨ। ਜਬਰ-ਜ਼ਿਨਾਹ ਦਾ ਇਹ ਮਾਮਲਾ ਵੀ ਇਸੇ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਇਸੇ ਘਟਨਾ ਦੇ ਸਬੰਧ ‘ਚ ਪਹਿਲਾਂ ਵੀ ਆਸ਼ੀਸ਼ ਕਪੂਰ ਖ਼ਿਲਾਫ਼ ਐੱਫ਼.ਆਈ. ਆਰ. ਦਰਜ ਕੀਤੀ ਗਈ ਸੀ ਪਰ ਪੀੜਤਾ ਨੇ ਦੋਸ਼ ਲਾਇਆ ਸੀ ਕਿ ਉਕਤ ਐੱਫ.ਆਈ.ਆੲ. ‘ਚ ਉੱਚ ਪੁਲੀਸ ਅਧਿਕਾਰੀਆਂ ਨੇ ਜਾਂਚ ਦੇ…
ਕੈਨੇਡਾ ਦੇ ਭਾਰਤੀ ਮੂਲ ਦੇ ਉੱਘੇ ਵਿਗਿਆਨੀ ਡਾਕਟਰ ਵੈਕੁੰਟਮ ਅਈਅਰ ਲਕਸ਼ਮਣਨ ਅਤੇ ਗੁਆਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ 2023 ਦੇ ‘ਪ੍ਰਵਾਸੀ ਭਾਰਤੀ ਸਨਮਾਨ’ ਪੁਰਸਕਾਰ ਦੇ 27 ਪ੍ਰਾਪਤਕਰਤਾਵਾਂ ‘ਚ ਸ਼ਾਮਲ ਹਨ। ਇਹ ਪੁਰਸਕਾਰ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦੇ ਹਿੱਸੇ ਵਜੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਪ੍ਰਦਾਨ ਕੀਤਾ ਜਾਵੇਗਾ ਜੋ ਕਿ ਇੰਦੌਰ ‘ਚ 8-10 ਜਨਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਇਕ ਇੰਡੋ-ਗੁਆਨਾ ਮੁਸਲਿਮ ਪਰਿਵਾਰ ‘ਚ ਪੈਦਾ ਹੋਏ ਅਲੀ ਨੇ ਅਗਸਤ 2020 ‘ਚ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਉਹ 17ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ‘ਚ ਮੁੱਖ ਮਹਿਮਾਨ ਵੀ ਹੋਣਗੇ। ਗੋਆ ਦਾ ਪੋਲਿਸ਼ ਕਾਰੋਬਾਰੀ ਅਮਿਤ ਕੈਲਾਸ਼ ਚੰਦਰ ਲਠ (45), ਜਿਸ ਨੇ ਰੂਸ ਨਾਲ ਜੰਗ ਸ਼ੁਰੂ ਹੋਣ…
ਪੇਲੇ ਦੇ ਆਪਣਾ ਆਖਰੀ ਮੈਚ ਖੇਡਣ ਦੇ 45 ਸਾਲ ਬਾਅਦ ਵੀ ਉਨ੍ਹਾਂ ਤੋਂ ਬਿਨਾਂ ਆਧੁਨਿਕ ਫੁੱਟਬਾਲ ਜਾਂ ਬ੍ਰਾਜ਼ੀਲ ਦੀ ਕਲਪਨਾ ਕਰਨਾ ਮੁਸ਼ਕਲ ਹੈ। 17 ਸਾਲਾ ਜਿਓਵਾਨਾ ਸਰਮੈਂਟੋ ਨੇ ਪੇਲੇ ਦੀ ਮ੍ਰਿਤਕ ਦੇਹ ਨੂੰ ਦੇਖਣ ਲਈ ਤਿੰਨ ਘੰਟੇ ਇੰਤਜ਼ਾਰ ਕੀਤਾ ਜਿਸ ਨੂੰ ਉਸ ਸਟੇਡੀਅਮ ‘ਚ ਰੱਖਿਆ ਗਿਆ ਹੈ ਜਿੱਥੇ ਉਸਨੇ ਆਪਣੇ ਕਰੀਅਰ ਦਾ ਜ਼ਿਆਦਾਤਰ ਸਮਾਂ ਖੇਡਿਆ ਸੀ। ਉਹ ਆਪਣੇ ਪਿਤਾ ਨਾਲ ਆਈ ਸੀ ਜਿਨ੍ਹਾਂ ਨੇ ਪੇਲੇ ਦੇ ਨਾਂ ਵਾਲੀ ਬ੍ਰਾਜ਼ੀਲ ਦੀ ਟੀ-ਸ਼ਰਟ ਪਾਈ ਹੋਈ ਸੀ। ਜਿਓਵਾਨਾ ਨੇ ਕਿਹਾ, ‘ਮੈਂ ਸਾਂਤੋਸ ਦੀ ਪ੍ਰਸ਼ੰਸਕ ਨਹੀਂ ਹਾਂ ਅਤੇ ਨਾ ਹੀ ਮੇਰੇ ਪਿਤਾ। ਪਰ ਇਸ ਸ਼ਖਸ ਨੇ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਨੂੰ ਨਵੀਂ ਪਛਾਣ ਦਿੱਤੀ।…
ਮਾਰਟੀਨਾ ਨਵਰਾਤਿਲੋਵਾ ਦਾ ਨਾਂ ਦੁਨੀਆ ਦੀ ਮਹਾਨ ਟੈਨਿਸ ਖਿਡਾਰਨ ਕੈਂਸਰ ਦੀ ਸ਼ਿਕਾਰ ਹੋ ਗਈ ਹੈ। ਉਸ ਨੂੰ ਗਲੇ ਅਤੇ ਛਾਤੀ ‘ਚ ਕੈਂਸਰ ਹੋ ਗਿਆ ਹੈ ਜੋ ਕਿ ਪਹਿਲੀ ਸਟੇਜ ‘ਚ ਹੈ। 66 ਸਾਲਾ ਟੈਨਿਸ ਮਹਾਨ ਨੇ ਕਿਹਾ ਕਿ ਇਹ ਦੋਹਰੀ ਮਾਰ ਗੰਭੀਰ ਹੈ ਪਰ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਮੈਨੂੰ ਉਮੀਦ ਹੈ ਕਿ ਨਤੀਜੇ ਚੰਗੇ ਹੋਣਗੇ। ਇਹ ਇਕ ਸਮੱਸਿਆ ਹੈ ਪਰ ਮੈਂ ਇਸ ਨਾਲ ਲੜਾਂਗਾ। ਨਵਰਾਤਿਲੋਵਾ ਦੇ ਟੈਸਟ ਤੋਂ ਗਲੇ ਦੇ ਕੈਂਸਰ ਦੀ ਪਹਿਲੀ ਸਟੇਜ ਦਾ ਖੁਲਾਸਾ ਹੋਇਆ ਹੈ। ਇਸ ਦੇ ਨਾਲ ਹੀ ਛਾਤੀ ‘ਚ ਇਕ ਗੰਢ ਵੀ ਪਾਈ ਗਈ ਹੈ, ਜੋ ਕੈਂਸਰ ਦੀ ਹੈ। ਪਿਛਲੇ ਸਾਲ ਨਵੰਬਰ…
ਨੋਵਾਕ ਜੋਕੋਵਿਚ ਨੂੰ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਡਬਲਜ਼ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਕੋਰਟ ‘ਤੇ ਪਹੁੰਚਣ ‘ਤੇ ਦਰਸ਼ਕਾਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। 21 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੂੰ ਪਿਛਲੇ ਸਾਲ ਆਸਟਰੇਲੀਅਨ ਓਪਨ ਤੋਂ ਪਹਿਲਾਂ ਕੋਵਿਡ-19 ਦੀ ਵੈਕਸੀਨ ਨਾ ਲਗਵਾਉਣ ਕਾਰਨ ਆਸਟਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਜੋਕੋਵਿਚ ਅਤੇ ਵਾਸੇਕ ਪੋਸਪਿਸਿਲ ਦੀ ਜੋੜੀ ਨੂੰ ਟੋਮੀਸਲਾਵ ਬਰਕਿਕ ਅਤੇ ਗੋਂਜ਼ਾਲੋ ਐਸਕੋਬਾਰ ਤੋਂ 4-6, 6-3 (10-5) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਅਨ ਓਪਨ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਟੂਰਨਾਮੈਂਟ ਖੇਡ ਰਿਹਾ ਜੋਕੋਵਿਚ ਸਿੰਗਲਜ਼ ‘ਚ ਆਪਣੀ ਮੁਹਿੰਮ ਦੀ…
ਉੱਤਰ-ਪੱਛਮੀ ਪਾਕਿਸਤਾਨ ‘ਚ ਇਕ ਸੜਕ ਹਾਦਸੇ ‘ਚ ਔਰਤਾਂ ਅਤੇ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਚਾਅ ਅਥਾਰਟੀ 1122 ਕੇ.ਪੀ.ਕੇ. ਦੇ ਅਨੁਸਾਰ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੇਸ਼ਾਵਰ ਤੋਂ ਲਗਭਗ 40 ਕਿਲੋਮੀਟਰ ਪੱਛਮ ‘ਚ ਕੋਹਾਟ ਸੁਰੰਗ ਕੋਲ ਤਹਿਸੀਲ ਆਦਮ ਖੇਲ ਨੇੜੇ ਸਿੰਧੂ ਹਾਈਵੇਅ ‘ਤੇ ਇਕ ਡੰਪਰ ਟਰੱਕ ਇਕ ਵੈਨ ਨਾਲ ਟਕਰਾ ਗਿਆ। ਸਰਕਾਰੀ ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਅੱਠ ਲੋਕ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਕੋਹਾਟ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।…
ਸ੍ਰੀਲੰਕਾ ਦੇ ਬਰਖ਼ਾਸਤ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਕਿਸੇ ਦੇਸ਼ ‘ਚ ਸ਼ਰਣ ਲੈਣ ‘ਚ ਨਾਕਾਮ ਰਹਿਣ ਤੋਂ ਬਾਅਦ ਆਪਣੀ ਅਮਰੀਕਨ ਨਾਗਰਿਕਤਾ ਬਹਾਲ ਕਰਨ ਲਈ ਅਰਜ਼ੀ ਦਿੱਤੀ ਹੈ। ਮੀਡੀਆ ‘ਚ ਆਈ ਇਕ ਖਬਰ ‘ਚ ਇਹ ਗੱਲ ਕਹੀ ਗਈ ਹੈ। ਗੋਟਬਾਯਾ ਦੀ ਅਪੀਲ ‘ਤੇ ਅਮਰੀਕਨ ਸਰਕਾਰ ਵਲੋਂ ਵਿਚਾਰ ਕੀਤਾ ਜਾਣਾ ਅਜੇ ਬਾਕੀ ਹੈ। 2019 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਲਈ ਰਾਜਪਕਸ਼ੇ ਨੇ ਆਪਣੀ ਅਮਰੀਕਨ ਨਾਗਰਿਕਤਾ ਛੱਡ ਦਿੱਤੀ ਸੀ। ਸ੍ਰੀਲੰਕਾ ਦੇ ਸੰਵਿਧਾਨ ਮੁਤਾਬਕ ਦੋਹਰੀ ਨਾਗਰਿਕਤਾ ਰੱਖਣ ਵਾਲੇ ਲੋਕਾਂ ਦੀ ਚੋਣ ਲੜਨ ‘ਤੇ ਰੋਕ ਹੈ। ਖ਼ਬਰ ‘ਚ ਕਿਹਾ ਗਿਆ ਹੈ, ‘ਉਨ੍ਹਾਂ ਦੇ ਵਕੀਲਾਂ ਵੱਲੋਂ ਅਮਰੀਕਨ ਸਰਕਾਰ ਨੂੰ ਕੀਤੀ ਗਈ ਇਕ ਅਪੀਲ ‘ਚ ਵਿਦੇਸ਼ ਵਿਭਾਗ ਨੂੰ ਉਨ੍ਹਾਂ…
ਚੰਡੀਗੜ੍ਹ ਨਜ਼ਦੀਕੀ ਕਾਂਸਲ ਤੇ ਨਵਾਂਗਾਉਂ ਸੜਕ ‘ਤੇ ਸੋਮਵਾਰ ਸ਼ਾਮ ਵੇਲੇ ਬੰਬ ਮਿਲਿਆ। ਇਹ ਥਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ਤੋਂ ਦੋ ਕਿਲੋਮੀਟਰ ਦੂਰੀ ‘ਤੇ ਹੈ। ਇਸ ਤੋਂ ਪਹਿਲਾਂ ਪੁਲੀਸ ਕੰਟਰੋਲ ਰੂਮ ਨੂੰ ਦੱਸਿਆ ਗਿਆ ਸੀ ਕਾਂਸਲ-ਨਵਾਂਗਾਉਂ ਸੜਕ ਦੇ ਟੀ ਪੁਆਇੰਟ ਲਾਗੇ ਬੰਬ ਨੁਮਾ ਵਸਤੂ ਪਈ ਹੋਈ ਹੈ। ਇਹ ਜਾਣਕਾਰੀ ਮਿਲੀ ਹੈ ਕਿ ਅੰਬਾਂ ਦੇ ਬਾਗ਼ ਅੰਦਰ ਲੱਗੇ ਟਿਊਬਵੈੱਲ ਸੰਚਾਲਕ ਵਲੋਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ ਜਿਸ ਮਗਰੋਂ ਪੁਲੀਸ ਨੇ ਚੰਡੀਗੜ੍ਹ ਦੇ ਬੰਬ ਨਿਰੋਧਕ ਦਸਤੇ ਨੂੰ ਸੱਦ ਲਿਆ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਅਤੇ ਮੌਕੇ…