Author: editor
ਯੂਨਾਈਟਿਡ ਕੱਪ ਮਿਕਸਡ ਟੀਮ ਟੈਨਿਸ ਪ੍ਰਤੀਯੋਗਿਤਾ ‘ਚ ਰਾਫੇਲ ਨਡਾਲ ਨੂੰ ਬ੍ਰਿਟੇਨ ਦੇ ਕੈਮਰੂਨ ਨੋਰੀ ਹੱਥੋਂ 3-6, 6-3, 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਡਾਲ ਨੇ ਸਾਲ 2022 ‘ਚ ਆਸਟਰੇਲੀਅਨ ਓਪਨ ਤੇ ਫ੍ਰੈਂਚ ਓਪਨ ਦੇ ਖਿਤਾਬ ਜਿੱਤ ਕੇ ਆਪਣੇ ਗ੍ਰੈਂਡ ਸਲੈਮ ਖਿਤਾਬ ਦੀ ਗਿਣਤੀ ਰਿਕਾਰਡ 22 ‘ਤੇ ਪਹੁੰਚਾਈ ਪਰ ਪੈਰ, ਪੱਸਲੀ ਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦੇ ਕਾਰਨ ਉਹ ਵਿੰਬਲਡਨ ਤੋਂ ਬਾਅਦ ਸਿਰਫ 4 ਪ੍ਰਤੀਯੋਗਿਤਾਵਾਂ ‘ਚ ਹਿੱਸਾ ਲੈ ਸਕਿਆ ਸੀ। ਨੋਰੀ ਨੇ ਇਸ ਜਿੱਤ ਨਾਲ ਬ੍ਰਿਟੇਨ ਨੂੰ ਸਪੇਨ ‘ਤੇ 1-0 ਦੀ ਬੜ੍ਹਤ ਦਿਵਾਈ। ਬ੍ਰਿਸਬੇਨ ‘ਚ ਖੇਡੇ ਜਾ ਰਹੇ ਮੁਕਾਬਲੇ ‘ਚ ਚੋਟੀ ਰੈਂਕਿੰਗ ਦੀ ਖਿਡਾਰੀ ਇਗਾ ਸਵਿਯਾਤੇਕਿ ਨੇ ਯੂਲੀਆ ਪੁਤਿਨਸੇਵਾ ਨੂੰ…
ਬੋਧ ਗਯਾ ਦੇ ਕਾਲਚੱਕਰ ਮੈਦਾਨ ‘ਚ ਇਕ ਸਿਖ਼ਲਾਈ ਪ੍ਰੋਗਰਾਮ ਦੇ ਆਖ਼ਰੀ ਦਿਨ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੇ ਕਿਹਾ ਕਿ ਬੁੱਧ ਧਰਮ ਨੂੰ ਨਿਸ਼ਾਨਾ ਬਣਾਉਣ ਤੇ ਇਸ ਨੂੰ ਖ਼ਤਮ ਕਰਨ ਦੇ ਆਪਣੇ ਯਤਨਾਂ ‘ਚ ਚੀਨ ਸਫ਼ਲ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਚੀਨ ਬੁੱਧ ਧਰਮ ਨੂੰ ਜ਼ਹਿਰੀ ਮੰਨਦਾ ਹੈ ਤੇ ਇਸ ਨੂੰ ਖ਼ਤਮ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਿਹਾ ਹੈ। ਉਹ ਬੋਧੀ ਸੰਸਥਾਵਾਂ ਨੂੰ ਖ਼ਤਮ ਕਰ ਕੇ ਇਸ ਧਰਮ ਨੂੰ ਚੀਨ ‘ਚੋਂ ਮਿਟਾਉਣਾ ਚਾਹੁੰਦਾ ਹੈ, ਪਰ ਅਜਿਹਾ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਹੋਇਆ ਹੈ। ਬੋਧ ਗਯਾ ‘ਚ ਦਲਾਈ ਲਾਮਾ ਨੇ ਕਿਹਾ, ‘ਬੁੱਧ ਧਰਮ ‘ਚ ਸਾਡਾ ਭਰੋਸਾ ਬਹੁਤ ਮਜ਼ਬੂਤ…
ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਰਹੇ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਵਿਵਾਦਾਂ ‘ਚ ਘਿਰਨ ਅਤੇ ਚੰਡੀਗੜ੍ਹ ‘ਚ ਐੱਫ.ਆਈ.ਆਰ. ਦਰਜ ਹੋਣ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਸਤੀਫਾ ਸੌਂਪ ਦਿੱਤਾ ਹੈ। ਸੰਦੀਪ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇ ਰਿਹਾ। ਜਾਂਚ ਰਿਪੋਰਟ ਆਉਣ ਤਕ ਮੈਂ ਆਪਣਾ ਵਿਭਾਗ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਹੈ। ਇਕ ਜੂਨੀਅਰ ਮਹਿਲਾ ਕੋਚ ਨੇ ਸੰਦੀਪ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਸਨ। ਮਹਿਲਾ ਕੋਚ ਦਾ ਕਹਿਣਾ ਹੈ ਕਿ ਮੰਤਰੀ ਨੇ ਉਸ ਨੂੰ ਆਪਣੀ ਕੋਠੀ ‘ਚ ਬੁਲਾ ਕੇ ਉਸ ਨਾਲ ਛੇੜਛਾੜ ਕੀਤੀ।…
ਕੈਨੇਡਾ ਅਤੇ ਆਸਟਰੇਲੀਆ ਨੇ ‘ਤੇਜ਼ੀ ਨਾਲ ਵੱਧ ਰਹੇ ਕੋਵਿਡ-19 ਦੇ ਮਾਮਲਿਆਂ’ ਵਿਚਕਾਰ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੋਵਿਡ ਟੈਸਟਿੰਗ ਦਾ ਐਲਾਨ ਕੀਤਾ ਹੈ। ਚੀਨ, ਹਾਂਗਕਾਂਗ ਅਤੇ ਮਕਾਊ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੈਨੇਡਾ ਲਈ ਫਲਾਈਟ ‘ਚ ਸਵਾਰ ਹੋਣ ਤੋਂ ਪਹਿਲਾਂ ਦੋ ਦਿਨ ਤੋਂ ਵੱਧ ਪੁਰਾਣੀ ਕੋਵਿਡ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ। ਯਾਤਰੀਆਂ ਨੂੰ ਇਸ ਰਿਪੋਰਟ ਤੋਂ ਬਾਅਦ ਹੀ ਜਹਾਜ਼ ‘ਤੇ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ ਕਿ ਉਹ ਕਰੋਨਾ ਵਾਇਰਸ ਨਾਲ ਸੰਕਰਮਿਤ ਨਹੀਂ ਹਨ। ਇਕ ਸਰਕਾਰੀ ਬਿਆਨ ਦੇ ਅਨੁਸਾਰ ਚੀਨ, ਹਾਂਗਕਾਂਗ ਅਤੇ ਮਕਾਊ ਤੋਂ ਆਉਣ ਵਾਲੇ ਦੋ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਲਈ 5 ਜਨਵਰੀ…
ਅਕਾਲੀ ਦਲ (ਅ) ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਧਰਤੀ ਹੇਠਲੇ ਪ੍ਰਦੂਸ਼ਿਤ ਪਾਣੀ ਕਾਰਨ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਨਾਲ ਬਿਮਾਰ ਤੇ ਮਰ ਰਹੇ ਲੋਕਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੂਬਾ ਸਰਕਾਰ ਕੋਲੋਂ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਮੋਗਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਇੰਟਰਨੈਸ਼ਨਲ ਵਾਹਘਾ ਤੇ ਹੁਸੈਨੀਵਾਲਾ ਬਾਰਡਰ ਖੋਲ੍ਹਣਾ ਚਾਹੀਦਾ ਹੈ ਤੇ ਪਾਕਿਸਤਾਨ ਨਾਲ ਵਪਾਰ ਕਰਨਾ ਚਾਹੀਦਾ ਹੈ। ਇਸ ਨਾਲ ਹਰ ਵਰਗ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸੌੜੀ ਸਿਆਸਤ ਨੇ ਪੰਜਾਬ ਨੂੰ ਵਿਚਕਾਰੋਂ ਚੀਰ ਕੇ ਇਕ ਟੁਕੜਾ ਪਾਕਿਸਤਾਨੀ ਪੰਜਾਬ ਤੇ ਦੂਜਾ ਭਾਰਤੀ ਪੰਜਾਬ ਬਣਾ ਦਿੱਤਾ। ਇਹ ਇਤਿਹਾਸਕ…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਸਾਲ ਦੇ ਪਹਿਲੇ ਦਿਨ ਸਵੇਰੇ ਮੁਹਾਲੀ ਦੇ ਗੁਰਦੁਆਰਾ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਉਹ ਆਪਣੇ ਜਨਮ ਸਥਾਨ ਸਤੌਜ ਪੁੱਜੇ। ਇਸ ਤੋਂ ਇਲਾਵਾ ਭਵਾਨੀਗੜ੍ਹ ਬਲਾਕ ਅੰਦਰ ਵੱਖ-ਵੱਖ ਥਾਵਾਂ ‘ਤੇ ਰੁਕ ਕੇ ਲੋਕਾਂ ਦੇ ਰੂਬਰੂ ਹੋ ਕੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਸਵੇਰੇ ਸੰਗਰੂਰ ਜ਼ਿਲ੍ਹੇ ਦੀ ਹਦੂਦ ਅੰਦਰ ਪਿੰਡ ਚੰਨੋਂ ਵਿਖੇ ਦਾਖਲ ਹੋਇਆ ਤਾਂ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਉਨਾਂ ਦਾ ਸਵਾਗਤ ਕੀਤਾ। ਇਸ ਉਪਰੰਤ ਭਗਵੰਤ ਮਾਨ ਵੱਲੋਂ ਅਨਾਜ ਮੰਡੀ ਭਵਾਨੀਗੜ੍ਹ ਅਤੇ ਪਿੰਡ ਘਰਾਚੋਂ ਵਿਖੇ ਰੁਕੇ। ਇਨਾਂ ਥਾਵਾਂ…
ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਹੁਣ ਸਾਊਦੀ ਅਰਬ ਦੀ ਅਲ ਨਾਸਰ ਐਫਸੀ ਦੀ ਜਰਸੀ ‘ਚ ਨਜ਼ਰ ਆਉਣਗੇ। ਮਾਨਚੈਸਟਰ ਯੂਨਾਈਟਿਡ ਦੇ ਨਾਲ ਆਪਣੇ ਸਬੰਧ ਨੂੰ ਖਤਮ ਕਰਨ ਤੋਂ ਬਾਅਦ ਤਜਰਬੇਕਾਰ ਖਿਡਾਰੀ ਨੇ ਇਸ ਵੱਡੇ ਸਾਊਦੀ ਕਲੱਬ ਦੇ ਨਾਲ ਸੌਦੇ ਨੂੰ ਅੰਤਿਮ ਰੂਪ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਡੀਲ 1773 ਕਰੋੜ ਰੁਪਏ ਦੀ ਹੈ। ਰੋਨਾਲਡੋ ਨਾਲ ਸਮਝੌਤੇ ਦੀ ਪੁਸ਼ਟੀ ਹੋਣ ਤੋਂ ਬਾਅਦ ਅਲ ਨਾਸਰ ਨੇ ਇਕ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ‘ਚ ਪੰਜ ਵਾਰ ਦੇ ਬੈਲਨ ਡੀ’ਓਰ ਜੇਤੂ ਰੋਨਾਲਡੋ ਆਪਣੀ ਨਵੀਂ ਜਰਸੀ ਫੜੀ ਨਜ਼ਰ ਆ ਰਹੇ ਹਨ। ਰੋਨਾਲਡੋ ਦੀ ਉਮਰ 37 ਸਾਲ ਹੈ। ਉਸ ਨੇ ਅਲ ਨਾਸਰ ਨਾਲ ਜੂਨ 2025 ਤੱਕ…
ਟੈਨਿਸ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਨੇ ਦੁਹਰਾਇਆ ਹੈ ਕਿ ਇਕ ਸਾਲ ਪਹਿਲਾਂ ਆਸਟਰੇਲੀਅਨ ਓਪਨ ਤੋਂ ਪਹਿਲਾਂ ਆਸਟਰੇਲੀਆ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਨੂੰ ਲੈ ਕੇ ਉਸ ਦੇ ਮਨ ‘ਚ ਕੋਈ ਬੁਰੀ ਭਾਵਨਾ ਨਹੀਂ ਹੈ ਅਤੇ ਉਹ ਦੇਸ਼ ‘ਚ ਵਾਪਸ ਆ ਕੇ ਚੰਗਾ ਮਹਿਸੂਸ ਕਰ ਰਿਹਾ ਹੈ ਜਿੱਥੇ ਉਸ ਨੇ ਕਾਫੀ ਸਫਲਤਾਵਾਂ ਹਾਸਲ ਕੀਤੀਆਂ ਸਨ। ਜੋਕੋਵਿਚ ਨੂੰ 12 ਮਹੀਨੇ ਪਹਿਲਾਂ ਕੋਵਿਡ-19 ਟੀਕਾਕਰਨ ਨਾ ਕਰਵਾਉਣ ਕਾਰਨ ਆਸਟਰੇਲੀਆ ਤੋਂ ਡਿਪੋਰਟ ਕੀਤਾ ਗਿਆ ਸੀ। ਉਦੋਂ ਆਸਟਰੇਲੀਆ ‘ਚ ਟੀਕਾਕਰਨ ਸਬੰਧੀ ਸਖ਼ਤ ਨਿਯਮ ਸਨ। ਕੋਵਿਡ-19 ਨਾਲ ਸਬੰਧਤ ਸਖ਼ਤ ਦਿਸ਼ਾ-ਨਿਰਦੇਸ਼ਾਂ ਨੂੰ ਬਾਅਦ ‘ਚ ਵਾਪਸ ਲੈ ਲਿਆ ਗਿਆ ਸੀ ਅਤੇ ਨਵੰਬਰ ‘ਚ ਆਸਟਰੇਲੀਅਨ ਸਰਕਾਰ ਨੇ ਜੋਕੋਵਿਚ ਤੋਂ…
ਨਾਰਵੇ ਦਾ ਗ੍ਰੈਂਡਮਾਸਟਰ ਮੈਗਨਸ ਕਾਰਲਸਨ ਇਕ ਵਾਰ ਮੁੜ ਸ਼ਤਰੰਜ ਦੇ ਹਰ ਫਾਰਮੈਟ ‘ਚ ਕਲਾਸੀਕਲ, ਰੈਪਿਡ ਅਤੇ ਬਲਿਟਜ਼ ਦਾ ਵਿਸ਼ਵ ਚੈਂਪੀਅਨ ਬਣ ਗਿਆ ਹੈ। ਕਾਰਲਸਨ ਨੇ 2014 ਤੋਂ ਬਾਅਦ ਇਸ ਕਾਰਨਾਮੇ ਨੂੰ ਦੁਹਰਾ ਕੇ ਛੇਵੀਂ ਵਾਰ ਵਿਸ਼ਵ ਬਲਿਟਜ਼ ਸ਼ਤਰੰਜ ਦਾ ਤਾਜ ਜਿੱਤ ਕੇ ਨਵਾਂ ਇਤਿਹਾਸ ਰਚਿਆ। ਸ਼ਤਰੰਜ ਦੇ ਸਭ ਤੋਂ ਤੇਜ਼ ਫਾਰਮੈਟ ‘ਚ ਕਾਰਲਸਨ ਕਈ ਨੌਜਵਾਨ ਪ੍ਰਤਿਭਾਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ 21 ਰਾਊਂਡਾਂ ‘ਚ 16 ਅੰਕ ਹਾਸਲ ਕਰਕੇ ਵਰਲਡ ਚੈਂਪੀਅਨ ਬਣਨ ‘ਚ ਕਾਮਯਾਬ ਰਿਹਾ। ਕਾਰਲਸਨ ਨੇ ਇਸ ਤੋਂ ਪਹਿਲਾਂ ਮਾਸਕੋ 2009, ਡੁਬਈ 2014, ਰਿਆਦ 2017, ਸੇਂਟਸ ਪਿਟਸਬਰਗ 2018, ਮਾਸਕੋ 2019 ‘ਚ ਵਰਲਡ ਬਲਿਟਜ਼ ਖ਼ਿਤਾਬ ਜਿੱਤੇ ਸਨ। 15 ਅੰਕ ਬਣਾ ਕੇ…
ਨਵੇਂ ਸਾਲ ਦੀ ਸ਼ਾਮ ਅਮਰੀਕਾ ਦੇ ਟਾਈਮਜ਼ ਸਕੁਆਇਰ ‘ਤੇ ਚਾਕੂ ਵਰਗੀ ਕਿਸੇ ਨੁਕੀਲੀ ਚੀਜ਼ ਨਾਲ ਕੀਤੇ ਹਮਲੇ ‘ਚ ਤਿੰਨ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ। ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਟਾਈਮਜ਼ ਸਕੁਆਇਰ ਦੇ ਸਲਾਨਾ ਜਸ਼ਨਾਂ ਦੇ ਬਾਹਰ ਚਾਕੂ ਨਾਲ ਹਮਲਾ ਕੀਤਾ ਗਿਆ ਜਿਸ ‘ਚ ਨਿਊਯਾਰਕ ਪੁਲੀਸ ਦੇ ਤਿੰਨ ਅਧਿਕਾਰੀ ਜ਼ਖਮੀ ਹੋ ਗਏ। ਹਮਲਾ ਰਾਤ ਕਰੀਬ 10 ਵਜੇ ਹੋਇਆ। ਮੈਨਹਟਨ ਦੇ 8ਵੇਂ ਐਵੇਨਿਊ ‘ਤੇ 51ਵੀਂ ਅਤੇ 52ਵੀਂ ਸੜਕਾਂ ਦੇ ਵਿਚਕਾਰ ਟਾਈਮਜ਼ ਸਕੁਆਇਰ ਨੇੜੇ ਲਗਭਗ ਇਕ ਬਲਾਕ ਬਾਲ ਡਰਾਪ ਤਿਉਹਾਰਾਂ ਲਈ ਸਥਾਪਤ ਕੀਤਾ ਗਿਆ ਸੀ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ…