Author: editor
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਫੌਜੀ ਹਵਾਈ ਅੱਡੇ ਦੇ ਬਾਹਰ ਇਕ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਗੱਲ ਦੀ ਪੁਸ਼ਟੀ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫ਼ੀ ਟਾਕੋਰ ਨੇ ਕੀਤੀ ਹੈ। ਐਤਵਾਰ ਨੂੰ ਕਾਬੁਲ ‘ਚ ਫੌਜੀ ਹਵਾਈ ਅੱਡੇ ਦੇ ਬਾਹਰ ਇਕ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਜਾਨਲੇਵਾ ਧਮਾਕੇ ‘ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਬੁਲਾਰੇ ਅਬਦੁਲ ਨਫ਼ੀ ਟਾਕੋਰ ਨੇ ਦੱਸਿਆ ਕਿ ਅੱਜ ਸਵੇਰੇ ਕਾਬੁਲ ਦੇ ਫੌਜੀ ਹਵਾਈ ਅੱਡੇ ਦੇ ਬਾਹਰ ਇਕ ਧਮਾਕਾ ਹੋਇਆ ਜਿਸ ‘ਚ ਸਾਡੇ ਕਈ ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ…
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਂਚ ਆਰੰਭ ਦਿੱਤੀ ਹੈ। ਵਿਜੀਲੈਂਸ ਵੱਲੋਂ ਇਹ ਜਾਂਚ ਸੈਰ-ਸਪਾਟਾ ਵਿਭਾਗ ‘ਚ ਕਰੋੜਾਂ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਮਿਲੀ ਇਕ ਸ਼ਿਕਾਇਤ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਡਾਇਰਕੈਟਰ ਵਿਜੀਲੈਂਸ ਵਰਿੰਦਰ ਕੁਮਾਰ ਨੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਜਾਂਚ ਦਾ ਕੰਮ ਏ.ਆਈ.ਜੀ. ਫਲਾਇੰਗ ਸਕੁਐਡ ਮਨਮੋਹਨ ਸ਼ਰਮਾ ਨੂੰ ਸੌਂਪਿਆ ਹੈ। ਸ਼ਿਕਾਇਤਕਰਤਾ ਰਾਜਬਿੰਦਰ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਭਾਗੂ ਜ਼ਿਲ੍ਹਾ ਬਠਿੰਡਾ ਵੱਲੋਂ 6 ਪੰਨਿਆਂ ਦੀ ਸ਼ਿਕਾਇਤ ਦੇ ਨਾਲ ਪੂਰੇ ਦਸਤਾਵੇਜ਼ ਨੱਥੀ ਕਰਦਿਆਂ ਦੋਸ਼ ਲਾਇਆ ਗਿਆ ਹੈ ਕਿ ਨਵੰਬਰ 2021 ‘ਚ ਸਾਬਕਾ ਮੁੱਖ ਮੰਤਰੀ ਦੇ ਵਿਧਾਨ…
ਕੈਨੇਡਾ ਦੇ ਲੋਕ ਗਾਇਕ ਇਆਨ ਟਾਈਸਨ ਦਾ 89 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਇਆਨ ਤੇ ਸਿਲਵੀਆ ਦੀ ਮਸ਼ਹੂਰ ਗਾਇਕ ਜੋੜੀ ਨੇ ਕਈ ਭਵਿੱਖੀ ਸੰਗੀਤਕ ਹਸਤੀਆਂ-ਜੌਨੀ ਮਿਸ਼ੇਲ ਤੇ ਨੀਲ ਯੰਗ ਨੂੰ ਵੀ ਗਾਇਕੀ ਦੇ ਖੇਤਰ ‘ਚ ਆਉਣ ਲਈ ਪ੍ਰੇਰਿਤ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਦੇ ਰਹਿਣ ਵਾਲੇ ਟਾਈਸਨ ਦੀ ਮੌਤ ਅਲਬਰਟਾ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ ਹੋਈ ਹੈ। ਇਥੇ ਉਨ੍ਹਾਂ ਖੇਤੀਬਾੜੀ ਲਈ ਵੱਡੀ ਪੱਧਰ ਉਤੇ ਜ਼ਮੀਨ (ਰੈਂਚ) ਖ਼ਰੀਦੀ ਹੋਈ ਸੀ। ਦੱਸਣਯੋਗ ਹੈ ਕਿ ਟਾਈਸਨ ਟੋਰਾਂਟੋ ‘ਚ ਲੋਕ ਗਾਇਕੀ ਦੀ ਮੁਹਿੰਮ ਦਾ ਹਿੱਸਾ ਰਹੇ ਜਿਸ ਦਾ ਲੋਕਾਂ ਉਤੇ ਕਾਫ਼ੀ ਅਸਰ ਪਿਆ। ਉਨ੍ਹਾਂ ਆਪਣੀ ਪਹਿਲੀ ਪਤਨੀ ਸਿਲਵੀਆ ਟਾਈਸਨ ਨਾਲ ਮਿਲ…
ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਜਾਇਦਾਦ ਦੀ ਜਾਂਚ ਵੀ ਨਾਲੋਂ-ਨਾਲ ਵਿੱਢ ਦਿੱਤੀ ਹੈ। ਸਿੰਚਾਈ ਘੁਟਾਲੇ ਕਰਕੇ ਸਾਬਕਾ ਮੰਤਰੀ ਸੇਖੋਂ ਦੀ ਜਾਇਦਾਦ ਵੀ ਜਾਂਚ ਦੇ ਘੇਰੇ ‘ਚ ਆ ਗਈ ਹੈ। ਵਿਜੀਲੈਂਸ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ 20 ਦਿਨਾਂ ਦੇ ਅੰਦਰ ਅੰਦਰ ਆਪਣੀ ਸਮੁੱਚੀ ਜਾਇਦਾਦ ਅਤੇ ਆਮਦਨ ਦੇ ਵਸੀਲਿਆਂ ਦਾ ਖ਼ੁਲਾਸਾ ਕਰਨ ਵਾਸਤੇ ਕਿਹਾ ਹੈ। ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ ਇਕ ਪ੍ਰੋਫਾਰਮਾ ਦਿੱਤਾ ਹੈ, ਜਿਸ ਵਿਚ ਸੇਖੋਂ ਨੂੰ ਸੰਪਤੀ ਦੇ ਮੁਕੰਮਲ ਵੇਰਵੇ ਦੇਣ ਲਈ ਕਿਹਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਨੂੰ ਸਿੰਚਾਈ ਘੁਟਾਲੇ ਦੇ ਸੰਦਰਭ ਵਿਚ ਪੁੱਛ-ਪੜਤਾਲ ਲਈ ਤਲਬ ਕੀਤਾ ਹੋਇਆ ਸੀ।…
ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਨੂੰ ਦਰਪੇਸ਼ ਦਿੱਕਤਾਂ ਅਤੇ ਮਸਲੇ ਸੁਲਝਾਉਣ ਲਈ ਇਕ ਵਟਸਐਪ ਨੰਬਰ ਜਾਰੀ ਕੀਤਾ ਹੈ। ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਛੇਤੀ ਹੱਲ ਕਰਨ ਦੀ ਸਹੂਲਤ ਦੇਣ ਲਈ ਸੂਬੇ ‘ਚ ਜਲਦ ਹੀ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ‘ਚ ਐਨ.ਆਰ.ਆਈ. ਮਿਲਣੀ ਸਮਾਗਮ ‘ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਮਿਲਣੀਆਂ ਕਰਵਾ ਕੇ ਪ੍ਰਵਾਸੀਆਂ ਦੀਆਂ ਸ਼ਿਕਾਇਤਾਂ ਦਾ ਅਦਾਲਤਾਂ ਜ਼ਰੀਏ ਨਿਪਟਾਰਾ ਕਰੇਗੀ। ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਦੀ ਸਥਾਪਨਾ ਲਈ ਜਲਦ ਹੀ…
ਆਲ ਪੰਜਾਬ ਟਰੱਕ ਏਕਤਾ ਦੇ ਬੈਨਰ ਹੇਠ ਪੰਜਾਬ ਭਰ ਦੀਆਂ ਸੈਂਕੜੇ ਟਰੱਕ ਯੂਨੀਅਨਾਂ ਨਾਲ ਸਬੰਧਤ ਹਜ਼ਾਰਾਂ ਟਰੱਕ ਅਪਰੇਟਰਾਂ ਨੇ ਟਰੱਕ ਯੂਨੀਅਨਾਂ ਬਹਾਲ ਕਰਵਾਉਣ ਤੇ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਟਰੱਕ ਟਰਾਂਸਪੋਰਟ ਦੇ ਕੰਮਾਂ ਦੇ ਟੈਂਡਰ ਸਿੱਧੇ ਯੂਨੀਅਨਾਂ ਨੂੰ ਦੇਣ ਸਮੇਤ ਹੋਰ ਮੰਗਾਂ ਸਬੰਧੀ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ‘ਤੇ ਸ਼ੰਭੂ ਬੈਰੀਅਰ ‘ਤੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਦਾ ਸੂਬਾ ਪੱਧਰੀ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਮੁੱਖ ਸੜਕ ‘ਤੇ ਆਵਾਜਾਈ ਠੱਪ ਹੋਣ ਕਾਰਨ ਪੰਜਾਬ ਤੇ ਹਰਿਆਣਾ ਵੱਲ ਆਉਣ-ਜਾਣ ਵਾਲੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਵਾਹਨ ਚਾਲਕਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਜਾਣਾ ਪਿਆ। ਪੁਲੀਸ ਕਪਤਾਨ ਹਰਵੀਰ ਸਿੰਘ ਅਟਵਾਲ ਦੀ…
ਕਾਂਗਰਸ ਸਰਕਾਰ ‘ਚ ਮੰਤਰੀ ਬਲਬੀਰ ਸਿੱਧੂ ਦੇ ਭਰਾ ਅਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਭਾਜਪਾ ਆਗੂ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਹੈ। ਇਸ ਸਬੰਧੀ ਹੁਕਮ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਜਾਰੀ ਕੀਤੇ। ਜੀਤੀ ਸਿੱਧੂ ਖ਼ਿਲਾਫ਼ ਇਹ ਕਾਰਵਾਈ ਵਿਰੋਧੀ ਧਿਰ ਦੇ ਕੌਂਸਲਰਾਂ ਅਤੇ ‘ਆਪ’ ਵਾਲੰਟੀਅਰਾਂ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਜੀਤੀ ਸਿੱਧੂ ਇਸ ਵੇਲੇ ਵਿਦੇਸ਼ ਦੌਰੇ ‘ਤੇ ਹਨ। ਹਾਲਾਂਕਿ ਉਹ ਪਿਛਲੇ ਦਿਨੀਂ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਕੋਲ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਹਨ ਪਰ ਉਨ੍ਹਾਂ ਦੀ ਗੈਰਮੌਜੂਦਗੀ…
ਅਮਰੀਕਾ ਦੇ ਨੇਵਾਡਾ ‘ਚ ਕ੍ਰਿਸਮਿਸ ਮੌਕੇ ਵਾਪਰੇ ਇਕ ਕਾਰ ਹਾਦਸੇ ‘ਚ ਭਾਰਤੀ ਮੂਲ ਦੇ ਦੋ ਸਾਲਾ ਬੱਚੇ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਅਮਰੀਕਾ ਦੇ ਇਕ ਹਸਪਤਾਲ ‘ਚ ਜ਼ਿੰਦਗੀ ਲਈ ਲੜ ਰਹੀ ਹੈ। ਲਾਸ ਵੇਗਾਸ ਰਿਵਿਊ ਜਰਨਲ ਅਖ਼ਬਾਰ ‘ਚ ਛਪੀ ਖ਼ਬਰ ਅਨੁਸਾਰ ਕੈਲੀਫੋਰਨੀਆ ਦੇ ਇਰਵਿਨ ਨਿਵਾਸੀ ਆਰਵ ਮੁਥਿਆਲਾ ਦੀ ਕਾਰ ਹਾਦਸੇ ‘ਚ ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰ ਦੀ ਮਦਦ ਲਈ ਬਣਾਏ ਗਏ ਗੋਫੰਡਮੀ ਪੇਜ ਦੇ ਅਨੁਸਾਰ ਸ਼ਰਵਿਆ ਮੁਥਿਆਲਾ, ਉਸਦੇ ਪਤੀ ਰਵਿੰਦਰ ਮੁਥਿਆਲਾ ਅਤੇ ਪੁੱਤਰ ਆਰਵ ਲਾਸ ਵੇਗਾਸ ਤੋਂ ਵਾਪਸ ਆਉਂਦੇ ਸਮੇਂ ਇਕ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਨੇਵਾਡਾ ਸਟੇਟ ਪੁਲੀਸ ਹਾਈਵੇ…
ਇਕ 38 ਸਾਲਾ ਭਾਰਤੀ ਨਾਗਰਿਕ ਦੀ ਸਿੰਗਾਪੁਰ ‘ਚ ਇਕ ਉਦਯੋਗਿਕ ਸਥਾਨ ‘ਤੇ ਅੱਗ ਲੱਗਣ ਦੀ ਘਟਨਾ ‘ਚ ਸੜ ਕੇ ਮੌਤ ਹੋ ਗਈ। ਇਸ ਤੋਂ ਬਾਅਦ ਕੰਮ ਵਾਲੀ ਥਾਂ ‘ਤੇ ਹਾਦਸਿਆਂ ‘ਚ ਮੌਤ ਦਾ ਇਹ 46ਵਾਂ ਮਾਮਲਾ ਹੈ ਜੋ ਕਿ 2016 ਤੋਂ ਬਾਅਦ ਸਭ ਤੋਂ ਵੱਧ ਹੈ। ਮਨੁੱਖੀ ਸ਼ਕਤੀ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਅਨੁਸਾਰ ਅੱਗ ਸ਼ੁੱਕਰਵਾਰ ਸਵੇਰੇ 21 ਟੂਆਸ ਐਵੇਨਿਊ 3 ਦੇ ਕੰਪਲੈਕਸ ‘ਚ ਸਿਲੰਡਰਾਂ ਤੋਂ ਜਲਣਸ਼ੀਲ ਗੈਸ ਐਸੀਟਲੀਨ ਦੇ ਲੀਕ ਹੋਣ ਕਾਰਨ ਲੱਗੀ ਸੀ। ਅੱਗ ‘ਚ ਮਾਰੇ ਗਏ ਭਾਰਤੀ ਨਾਗਰਿਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਹਾਦਸੇ ‘ਚ ਇਕ 43 ਸਾਲਾ ਚੀਨੀ…
ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਉੱਚ ਸਨਮਾਨ ‘ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ 2022’ ਲਈ ਚੁਣੇ ਗਏ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਆਰਡਰ ਆਫ਼ ਬੀ.ਸੀ. ਤੋਂ ਬਾਅਦ ਸੂਬਾ ਸਰਕਾਰ ਵੱਲੋਂ ਦਿੱਤੇ ਜਾਂਦੇ ਦੂਜੇ ਵੱਡੇ ਉੱਚ ਸਨਮਾਨ ‘ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ’ ਲਈ 15 ਵਿਅਕਤੀਆਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ‘ਚ ਵਿਕਟੋਰੀਆ ਨਿਵਾਸੀ ਪੰਜਾਬਣ ਕੇਰਨ ਹੀਰਾ ਨੂੰ ਵੀ ਇਹ ਸਨਮਾਨ ਮਿਲੇਗਾ। ਕੇਰਨ ਹੀਰਾ ਇਸ ਵੱਕਾਰੀ ਸਨਮਾਨ ਲਈ ਚੁਣੀ ਜਾਣ ਵਾਲੀ ਇਕੋ-ਇਕ ਪੰਜਾਬਣ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਇਹ ਸਨਮਾਨ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਿਹਤ, ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ‘ਚ ਅਹਿਮ ਯੋਗਦਾਨ ਪਾਇਆ ਹੋਵੇ। ਕੇਰਨ ਹੀਰਾ ਵਿਕਟੋਰੀਆ ਇੰਮੀਗਰਾਂਟ…