Author: editor
ਡਾਇਰੈਕਟੋਰੇਟ ਇਨਫੋਰਸਮੈਂਟ (ਈ.ਡੀ.) ਵੱਲੋਂ ਲੁਧਿਆਣਾ ਦੇ ਨਾਮੀ ਠੇਕੇਦਾਰ ਬਜਾਜ ਐਂਡ ਕੰਪਨੀ ਦੇ ਮਾਲਕ ਅਤੇ ਉਨ੍ਹਾਂ ਦੇ ਐਸੋਸੀਏਟ ਦੇ 11 ਕੰਪਲੈਕਸਾਂ ‘ਤੇ ਇਸੇ ਦੀ ਸਹਿਯੋਗੀ ਕੰਪਨੀ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਸਬੰਧੀ ਛਾਪੇਮਾਰੀ ਕੀਤੀ ਗਈ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ, ਇਸ ਦੇ ਡਾਇਰੈਕਟਰ ਚਰਨਜੀਤ ਸਿੰਘ ਬਜਾਜ, ਲਿਤਵਾਰ ਬਜਾਜ ਤੇ ਗੁਰਦੀਪ ਕੌਰ ਅਤੇ ਉਨ੍ਹਾਂ ਦੇ ਸਬੰਧਤ ਅਦਾਰਿਆਂ, ਉਨ੍ਹਾਂ ਦੇ ਸਹਿਯੋਗੀਆਂ ਦੇ ਕੰਪਲੈਕਸਾਂ ‘ਤੇ ਕੀਤੀ ਗਈ ਛਾਪੇਮਾਰੀ ਅਤੇ ਤਲਾਸ਼ੀ ਦੌਰਾਨ ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਫਰਮਾਂ ਨਾਲ ਸਬੰਧਤ ਜ਼ਬਤ ਕੀਤੇ ਦਸਤਾਵੇਜ਼ ਮੁਤਾਬਕ ਮੱਧ ਤੋਂ ਕੰਪਨੀ ਦੇ ਟਰਨਓਵਰ ਨੂੰ ਵਧਾ-ਚੜ੍ਹਾ ਕੇ…
ਦੁਨੀਆਂ ਦੇ ਮਹਾਨ ਫੁਟਬਾਲਰ ਅਤੇ ਬ੍ਰਾਜ਼ੀਲ ਨਾਲ ਸਬੰਧਤ ਪੇਲੇ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਪੇਲੇ ਨੇ 82 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਹ 29 ਨਵੰਬਰ ਤੋਂ ਸਾਓ ਪਾਉਲੋ ਦੇ ਅਲਬਰਟ ਆਈਨਸਟਾਈਨ ਇਜ਼ਰਾਈਲੀ ਹਸਪਤਾਲ ‘ਚ ਦਾਖਲ ਸਨ। ਮਹਾਨ ਫੁਟਬਾਲਰ ਕਿਡਨੀ ਅਤੇ ਦਿਲ ਦੇ ਰੋਗ ਨਾਲ ਜੂਝ ਰਹੇ ਸਨ। ਤਿੰਨ ਵਾਰ ਦੇ ਵਰਲਡ ਕੱਪ ਜੇਤੂ ਪੇਲੇ ਦੀ ਮੌਤ ਦੀ ਅਧਿਕਾਰਤ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ। ਪੇਲੇ ਨੇ 1958, 1962 ਅਤੇ 1970 ਵਰਲਡ ਕੱਪ ‘ਚ ਬ੍ਰਾਜ਼ੀਲ ਨੂੰ ਜਿੱਤ ਦਿਵਾਈ ਸੀ। ਉਹ 77 ਗੋਲਾਂ ਦੇ ਨਾਲ ਟੀਮ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ…
ਹਾਕੀ ਇੰਡੀਆ ਨੇ ਭੁਵਨੇਸ਼ਵਰ ਤੇ ਰਾਓਰਕੇਲਾ ‘ਚ ਅਗਲੇ ਮਹੀਨੇ ਹੋਣ ਵਾਲੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਤੋਂ ਪਹਿਲਾਂ ਭਾਰਤੀ ਟੀਮ ਤੇ ਸਹਿਯੋਗੀ ਸਟਾਫ ਦੀ ਹੌਸਲਾਅਫਜ਼ਾਈ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਸਪੇਨ ਵਿਰੁੱਧ 13 ਜਨਵਰੀ ਨੂੰ ਪਹਿਲਾ ਮੈਚ ਖੇਡੇਗੀ। ਹਾਕੀ ਇੰਡੀਆ ਨੇ ਸੋਨ ਤਗ਼ਮਾ ਜਿੱਤਣ ‘ਤੇ ਟੀਮ ਦੇ ਹਰ ਮੈਂਬਰ ਨੂੰ 25 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਥੇ ਹੀ ਚਾਂਦੀ ਤਮਗਾ ਜਿੱਤਣ ‘ਤੇ ਖਿਡਾਰੀਆਂ ਨੂੰ 15-15 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 3 ਲੱਖ ਰੁਪਏ ਦਿੱਤੇ ਜਾਣਗੇ। ਕਾਂਸੀ ਤਮਗਾ ਜਿੱਤਣ ‘ਤੇ ਖਿਡਾਰੀਆਂ ਨੂੰ 10-10 ਲੱਖ ਰੁਪਏ ਤੇ ਸਹਿਯੋਗੀ…
ਇਕ ਮਹਿਲਾ ਐਥਲੈਟਿਕਸ ਕੋਚ ਨੇ ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਦੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਖੇਡ ਮੰਤਰੀ ‘ਤੇ ਟੀ-ਸ਼ਰਟ ਪਾੜਨ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਵਿਰੋਧ ਕਰਨ ‘ਤੇ ਮੰਤਰੀ ਨੇ ਉਸ ਦਾ ਤਬਾਦਲਾ ਕਰਨ ਦੀ ਧਮਕੀ ਦਿੱਤੀ ਅਤੇ ਹੁਣ ਉਸ ਦਾ ਤਬਾਦਲਾ ਝੱਜਰ ਕਰ ਦਿੱਤਾ ਗਿਆ ਹੈ, ਜਿੱਥੇ 100 ਮੀਟਰ ਦਾ ਖੇਡ ਮੈਦਾਨ ਵੀ ਨਹੀਂ ਹੈ। ਔਰਤ ਨੇ ਕਿਹਾ ਕਿ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਨੇ ਮਹਿਲਾ ਕੋਚ ਦੇ ਦੋਸ਼ਾਂ ਨੂੰ ਗਲਤ ਕਰਾਰ…
ਪੂਰਬੀ ਸੀਰੀਆ ‘ਚ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਤੇਲ ਉਦਯੋਗ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ‘ਤੇ ਰਾਕੇਟ ਹਮਲਾ ਕੀਤਾ, ਜਿਸ ‘ਚ ਘੱਟੋ-ਘੱਟ 10 ਲੋਕ ਮਾਰੇ ਗਏ। ਇਹ ਜਾਣਕਾਰੀ ਸਰਕਾਰ ਨੇ ਦਿੱਤੀ। ਇਸ ਦੇ ਜਵਾਬ ‘ਚ ਸੀਰੀਆਈ ਕੁਰਦ ਦੀ ਅਗਵਾਈ ਵਾਲੀ ਫ਼ੌਜ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਇਸਲਾਮਿਕ ਸਟੇਟ ਸਮੂਹ ਦੇ ‘ਸਲੀਪਰ ਸੈੱਲਾਂ’ ਖ਼ਿਲਾਫ਼ ਇਕ ਮੁਹਿੰਮ ‘ਚ 52 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਰੀਆ ਦੇ ਪੈਟਰੋਲੀਅਮ ਮੰਤਰਾਲੇ ਦੇ ਮੁਤਾਬਕ ਰਾਕੇਟ ਪੂਰਬੀ ਦੀਰ ਅਲ-ਜ਼ੌਰ ਸੂਬੇ ‘ਚ ਅਲ-ਤੈਮ ਗੈਸ ਖੇਤਰ ‘ਚ ਡਿੱਗਿਆ। ਇਸ ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਬ੍ਰਿਟੇਨ ਦੇ ਇਕ ਯੁੱਧ ਨਿਗਰਾਨੀ ਸਮੂਹ…
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤੀ-ਅਮਰੀਕਨ ਮੂਲ ਦੇ ਰਾਜੀਵ ਬਡਿਆਲ ਨੂੰ ਇਕ ਅਹਿਮ ਰਾਸ਼ਟਰੀ ਪੁਲਾੜ ਸਲਾਹਕਾਰ ਸਮੂਹ ‘ਚ ਨਾਮਜ਼ਦ ਕੀਤਾ ਹੈ। ਇਸ ਗਰੁੱਪ ਨੂੰ ਇਕ ਮਜ਼ਬੂਤ ਅਤੇ ਜ਼ਿੰਮੇਵਾਰ ਅਮਰੀਕੀ ਪੁਲਾੜ ਉੱਦਮ ਨੂੰ ਕਾਇਮ ਰੱਖਣ ਅਤੇ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਸਪੇਸ ਸੁਰੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਦਰਅਸਲ ਐਮਾਜ਼ਾਨ ਦੇ ਪ੍ਰੋਜੈਕਟ ਕੁਇਪਰ ਦੇ ਉਪ-ਚੇਅਰਮੈਨ ਬਡਿਆਲ 16 ਦਸੰਬਰ ਨੂੰ ਨੈਸ਼ਨਲ ਸਪੇਸ ਕੌਂਸਲ ਦੇ ਉਪਭੋਗਤਾ ਸਲਾਹਕਾਰ ਸਮੂਹ ਲਈ ਹੈਰਿਸ ਦੁਆਰਾ ਨਾਮਜ਼ਦ ਕੀਤੇ ਗਏ 30 ਪੁਲਾੜ ਮਾਹਰਾਂ ਵਿੱਚੋਂ ਇਕ ਹੈ। ਦੱਸਦੇਈਏ ਕਿ ਹੈਰਿਸ ਨੇ ਯੂ.ਏ.ਜੀ. ਦੇ ਪ੍ਰਧਾਨ ਦੇ ਰੂਪ ‘ਚ ਯੂ.ਐਸ. ਏਅਰ ਫੋਰਸ ਦੇ ਰਿਟਾਇਰਡ ਜਨਰਲ ਲੈਸਟਰ ਲਾਇਲਸ ਨੂੰ…
ਪੱਛਮੀ ਬੰਗਾਲ ‘ਚ ਹੁਗਲੀ ਨਦੀ ਦੇ ਪਾਰ 120 ਕਰੋੜ ਰੁਪਏ ਦੀ ਲਾਗਤ ਨਾਲ ਪੂਰਬੀ ਪੱਛਮੀ ਮੈਟਰੋ ਕੋਰੀਡੋਰ ਦੇ ਤਹਿਤ ਇੰਡੀਆ ਦੀ ਪਹਿਲੀ ਪਾਣੀ ਦੇ ਅੰਦਰ ਬਣੀ ਸੁਰੰਗ ਯਾਤਰੀਆਂ ਲਈ ਇਕ ਸ਼ਾਨਦਾਰ ਤਜਰਬਾ ਹੋਵੇਗੀ ਕਿਉਂਕਿ ਇਸ ਸੁਰੰਗ ਦੇ 520 ਮੀਟਰ ਲੰਮੀ ਦੂਰੀ ਨੂੰ 45 ਸਕਿੰਟਾਂ ‘ਚ ਪਾਰ ਕਰ ਲੈਣਗੀਆਂ। ‘ਯੂਰੋਸਟਾਰ’ ਦੇ ਲੰਡਨ-ਪੈਰਿਸ ਕੋਰੀਡੋਰ ਦਾ ਇਹ ਭਾਰਤੀ ਸੰਸਕਰਣ, ਇਹ ਸੁਰੰਗ ਨਦੀ ਦੇ ਬੈੱਡ ਤੋਂ 13 ਮੀਟਰ ਹੇਠਾਂ ਅਤੇ ਜ਼ਮੀਨ ਤੋਂ 33 ਮੀਟਰ ਹੇਠਾਂ ਹੈ। 520 ਮੀਟਰ ਲੰਬੀ ਸੁਰੰਗ ਕੋਲਕਾਤਾ ਦੇ ਈਸਟ ਵੈਸਟ ਮੈਟਰੋ ਕੋਰੀਡੋਰ ਦਾ ਹਿੱਸਾ ਹੈ, ਜੋ ਕਿ ਆਈ.ਟੀ. ਕੇਂਦਰ ਸਾਲਟ ਲੇਕ ਸੈਕਟਰ 5 ਤੋਂ ਨਦੀ ਦੇ ਪਾਰ ਪੱਛਮੀ ‘ਚ ਪੂਰਬੀ…
ਬਾਘਾ ਪੁਰਾਣਾ ਨੇੜਲੇ ਇਤਿਹਾਸਕ ਪਿੰਡ ਰੋਡੇ ਦੇ ਯੂ.ਕੇ. ਵਸਦੇ ਪ੍ਰਵਾਸੀ ਪੰਜਾਬੀ ਪਰਿਵਾਰ ਨੂੰ ਹੁਣ ਆਸ ਬੱਝ ਗਈ ਹੈ ਕਿ ਉਹਨਾਂ ਦੀ ਨਜਾਇਜ਼ ਕਬਜ਼ੇ ਹੇਠ ਜ਼ਮੀਨ ਨੂੰ ਛੁਡਾ ਕੇ ਜਲਦ ਹੀ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਇਸ ਮਾਮਲੇ ‘ਚ ਅੱਜ ਪੰਜਾਬ ਦੇ ਪ੍ਰਵਾਸੀ ਪੰਜਾਬੀ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਰੋਡੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ‘ਚ ਪੰਜਾਬ ਸਰਕਾਰ ਹਰ ਸੰਭਵ ਕਾਨੂੰਨੀ ਚਾਰਾਜੋਈ ਕਰੇਗੀ। ਇਸ ਤੋਂ ਇਲਾਵਾ ਇਸ ਮਾਮਲੇ ‘ਚ ਦੋਸ਼ੀ ਪਾਏ ਜਾਣ ਵਾਲੇ ਹਰੇਕ ਅਧਿਕਾਰੀ ਅਤੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਰੋਡੇ ਵਿਖੇ ਸਬੰਧਤ ਜ਼ਮੀਨ ਅਤੇ…
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਐੱਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਤੋਂ ਨਵਾਂ ਵਿਵਾਦ ਛਿੜ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ ਇਸ ਮਾਮਲੇ ‘ਤੇ ਆਹਮੋ-ਸਾਹਮਣੇ ਆ ਗਏ ਹਨ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਐੱਨ.ਆਰ.ਆਈ. ਸਭਾ ਦੇ ਪੈਸੇ ਖ਼ਰਚ ਕਰਕੇ ਇਹ ਪ੍ਰੋਗਰਾਮ ਹੋ ਰਹੇ ਹਨ ਪਰ ਸਰਕਾਰ ਇਨ੍ਹਾਂ ਸਮਾਗਮਾਂ ‘ਤੇ ਕੋਈ ਪੈਸਾ ਨਹੀਂ ਖ਼ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਪੈਸਾ ਮਾਲਕਾਂ ਦਾ ਅਤੇ ਮਸ਼ਹੂਰੀ ਕੰਪਨੀ ਦੀ ਹੋ ਰਹੀ ਹੈ। ਬਾਜਵਾ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਮਿਹਨਤ ਦੀ ਕਮਾਈ ਨੂੰ ਸਰਕਾਰੀ ਸਮਾਗਮਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਜੇਕਰ ਸਰਕਾਰ ਪ੍ਰਵਾਸੀ ਪੰਜਾਬੀਆਂ…
ਪਿਛਲੇ ਦਿਨੀਂ ਬਰਫ਼ ਨਾਲ ਜੰਮੀ ਹੋਈ ਝੀਲ ‘ਚ ਡਿੱਗ ਕੇ ਮਾਰੇ ਗਏ ਭਾਰਤੀ-ਅਮਰੀਕਨ ਜੋੜੇ ਦੀ ਦੀਆਂ ਦੋ ਨਾਬਾਲਗ ਧੀਆਂ ਅਮਰੀਕਾ ਦੇ ਐਰੀਜ਼ੋਨਾ ‘ਚ ਬਾਲ ਸੁਰੱਖਿਆ ਵਿਭਾਗ ਦੀ ਕਸਟਡੀ ‘ਚ ਹਨ। ਐਰੀਜ਼ੋਨਾ ‘ਚ ਨਾਰਾਇਣ ਮੁਦਾਨਾ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁਦਾਨਾ ਦੀ ਜੰਮੀ ਝੀਲ ‘ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਇਹ ਹਾਦਸਾ 26 ਦਸੰਬਰ ਨੂੰ ਦੁਪਹਿਰ 3:35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਕੈਨਿਯਨ ਝੀਲ ‘ਤੇ ਵਾਪਰਿਆ ਸੀ। ਇਹ ਲੋਕ ਬਰਫੀਲੀ ਸੜਕ ਦਾ ਆਨੰਦ ਲੈਣ ਲਈ ਕ੍ਰਿਸਮਸ ਦੇ ਅਗਲੇ ਦਿਨ ਘਾਟੀ ਤੋਂ ਬਾਹਰ ਆਏ ਸਨ ਅਤੇ ਬਰਫ਼ ‘ਤੇ ਕੁਝ ਤਸਵੀਰਾਂ ਖਿਚਵਾਉਣਾ ਚਾਹੁੰਦੇ ਸਨ। ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਬਰਫ਼…