Author: editor
ਪੰਜਾਬ ਪੁਲੀਸ ਨੇ ਸਰਹਾਲੀ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ ਦੇ ਮਾਮਲੇ ਦੀ ਅਗਲੇਰੀ ਜਾਂਚ ‘ਚ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਦੇ ਇੱਕ ਸਬ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਰਾਕੇਟ ਲਾਂਚਰ ਦੇ ਨਾਲ ਇਕ ਲੋਡਡ ਆਰ.ਪੀ.ਜੀ. ਬਰਾਮਦ ਕਰਨ ਤੋਂ ਬਾਅਦ ਇਸਦੇ ਤਿੰਨ ਸੰਚਾਲਕਾਂ ਵਿੱਚੋਂ ਲਾਂਡਾ ਦੇ ਨਿਰਦੇਸ਼ਾਂ ‘ਤੇ ਫਿਲੀਪੀਨਜ਼ ਤੋਂ ਯਾਦਵਿੰਦਰ ਸਿੰਘ ਦੁਆਰਾ ਸਬ-ਮੌਡਿਊਲ ਨੂੰ ਸੰਭਾਲਿਆ ਜਾ ਰਿਹਾ ਸੀ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਕੁਲਬੀਰ ਸਿੰਘ, ਹੀਰਾ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਚੰਬਲ, ਤਰਨਤਾਰਨ ਵਜੋਂ ਕੀਤੀ ਹੈ। ਪੁਲੀਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ…
ਇੰਡੀਆ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ ‘ਚ ਆਪਣੀ ਟੀਮ ਨੂੰ 4-1 ਨਾਲ ਜਿੱਤ ਦਿਵਾਉਣ ਵਾਲੀ ਆਸਟਰੇਲੀਆ ਦੀ ਐਸ਼ਲੇ ਗਾਰਡਨਰ ਆਈ.ਸੀ.ਸੀ. ਮਹਿਲਾ ਟੀ-20 ਪਲੇਅਰ ਰੈਂਕਿੰਗ ‘ਚ ਆਲਰਾਊਂਡ ਪ੍ਰਦਰਸ਼ਨ ਲਈ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਗਾਰਡਨਰ ਨੇ ਇੰਡੀਆ ਵਿਰੁੱਧ ਆਖ਼ਰੀ ਟੀ-20 ਮੈਚ ‘ਚ ਆਪਣੀ ਟੀਮ ਲਈ ਸਿਰਫ਼ 32 ਗੇਂਦਾਂ ‘ਤੇ ਅਜੇਤੂ 66 ਦੌੜਾਂ ਜੋੜੀਆਂ ਸਨ ਜਦਕਿ 20 ਦੌੜਾਂ ਦੇ ਕੇ 2 ਵਿਕਟਾਂ ਵੀ ਲਈਆਂ ਸਨ। ਇਸ ਦੇ ਨਾਲ ਹੀ ਗਾਰਡਨਰ 3 ਸਥਾਨ ਉੱਪਰ ਚੜ੍ਹ ਕੇ ਪਹਿਲੀ ਵਾਰ ਦੁਨੀਆ ਦੀ ਸਰਵਸ੍ਰੇਸ਼ਠ ਆਲਰਾਊਂਡਰ ਬਣ ਗਈ। ਇਸ ਉਪਲੱਬਧੀ ਦੇ ਨਾਲ ਉਸ ਨੇ ਵੈਸਟਇੰਡੀਜ਼ ਦੀ ਕਪਤਾਨ ਹੈਲੇ ਮੈਥਿਊਜ਼, ਭਾਰਤ ਦੀ ਦੀਪਤੀ ਸ਼ਰਮਾ ਤੇ ਨਿਊਜ਼ੀਲੈਂਡ…
ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਵਨਡੇ ਅਤੇ ਟੀ-20 ਮੁਕਾਬਲਿਆਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀ-20 ਮੁਕਾਬਲਿਆਂ ਲਈ ਹਾਰਦਿਕ ਪੰਡਯਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਮੰਨਿਆ ਜਾ ਰਿਹਾ ਸੀ ਕਿ ਰੋਹਿਤ ਸ਼ਰਮਾ ਜ਼ਖ਼ਮੀ ਹੋਣ ਕਾਰਨ ਸੀਰੀਜ਼ ਨਹੀਂ ਖੇਡ ਸਕਣਗੇ ਤੇ ਉਨ੍ਹਾਂ ਦੀ ਗੈਰਮੌਜੂਦਗੀ ‘ਚ ਹਰਨਫਨਮੌਲਾ ਹਾਰਦਿਕ ਪੰਡਯਾ ਨੂੰ ਟੀਮ ਦੀ ਕਮਾਨ ਸੌਂਪੀ ਜਾਵੇਗੀ ਪਰ ਵਨਡੇ ਸੀਰੀਜ਼ ‘ਚ ਰੋਹਿਤ ਸ਼ਰਮਾ ਨੂੰ ਹੀ ਕਪਤਾਨ ਬਣਾਇਆ ਗਿਆ ਹੈ। ਐਲਾਨੀ ਗਈ ਟੀਮ ‘ਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਵਨਡੇ ਟੀਮ ‘ਚ ਜਗ੍ਹਾ ਨਹੀਂ ਮਿਲੀ। ਉਨ੍ਹਾਂ ਦੀ ਬਜਾਏ ਸ਼ੁਭਮਨ ਗਿੱਲ ਨੂੰ ਤਰਜੀਹ ਦਿੱਤੀ ਗਈ ਹੈ। ਕੇ.ਐੱਲ. ਰਾਹੁਲ ਵੀ ਟੀਮ ‘ਚ ਸ਼ਾਮਲ…
ਗੰਭੀਰ ਬਰਫ਼ੀਲੇ ਤੂਫ਼ਾਨ ਨੇ ਅਮਰੀਕਾ ‘ਚ ਭਾਰੀ ਤਬਾਹੀ ਮਚਾਈ ਹੈ ਅਤੇ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਪਿਛਲੇ 24 ਘੰਟਿਆਂ ‘ਚ ਲਗਪਗ 4,900 ਫਲਾਈਟਾਂ ਰੱਦ ਕੀਤੀਆਂ ਗਈਆਂ ਹਨ ਜਦੋਂ ਕਿ 4400 ਤੋਂ ਵੱਧ ਹੋਰ ਫਲਾਈਟਾਂ ਨੂੰ ਮੁੜ ਤੋਂ ਨਿਰਧਾਰਿਤ ਕੀਤਾ ਗਿਆ ਹੈ। ਫਲਾਈਟ ਟ੍ਰੈਕਿੰਗ ਸਰਵਿਸ ‘ਫਲਾਈਟ ਅਵੇਅਰ’ ਦੇ ਮੁਤਾਬਕ ਬੁੱਧਵਾਰ ਨੂੰ ਹੋਣ ਵਾਲੀਆਂ 3500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰੀਕਾ ਨੇ ਆਪਣੀਆਂ 60 ਫੀਸਦੀ ਉਡਾਣਾਂ ਯਾਨੀ 2500 ਤੋਂ ਵੱਧ ਰੱਦ ਕਰ ਦਿੱਤੀਆਂ ਸਨ। ਅਮਰੀਕਾ ਦੇ ਕਈ ਰਾਜ ਇਨ੍ਹੀਂ ਦਿਨੀਂ ਬਰਫੀਲੇ ਤੂਫਾਨ ਦੀ ਮਾਰ ਝੱਲ ਰਹੇ ਹਨ। ਇਸ ਕਾਰਨ ਹੁਣ…
ਬੇਕਾਬੂ ਕਾਰ ਦੱਖਣੀ ਨਾਈਜੀਰੀਆ ਦੇ ‘ਸਟ੍ਰੀਟ ਪਾਰਟੀ’ ਵਿੱਚ ਪਹੁੰਚੇ ਲੋਕਾਂ ਨਾਲ ਟਕਰਾ ਗਈ ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਈਜੀਰੀਆ ਦੀ ਫੈਡਰਲ ਰੋਡ ਸੇਫਟੀ ਕੋਰ ਮੁਤਾਬਕ ਰਿਵਰ ਦੀ ਰਾਜਧਾਨੀ ਕੈਲਾਬਾਰ ‘ਚ ਲੋਕ ਬਾਈਕਰਸ ਪਰੇਡ ਦੇਖਣ ਲਈ ਇਕੱਠੇ ਹੋਏ ਸਨ, ਉਦੋਂ ਸੜਕ ‘ਤੇ ਇਕ ਡਰਾਈਵਰ ਨੇ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਉਹ ਭੀੜ ਨਾਲ ਜਾ ਟਕਰਾਈ। ਇਸ ਬਾਈਕਰਸ ਸ਼ੋਅ ਨੂੰ ਅਫਰੀਕਾ ਦੀ ਸਭ ਤੋਂ ਵੱਡੀ ਸਟ੍ਰੀਟ ਪਾਰਟੀ ਵਿਚੋਂ ਇਕ ਮੰਨਿਆ ਜਾਂਦਾ ਹੈ। ਸੜਕ ਸੁਰੱਖਿਆ ਕੋਰ ਦੇ ਮੁਖੀ ਹਸਨ ਅਬਦੁੱਲਾਹੀ ਮਾਯਕਾਨੋ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਾਰ…
ਕੈਨੇਡਾ ਰਹਿੰਦੇ ਪੰਜਾਬੀ ਫ਼ਿਲਮਾਂ ਦੇ ਅਦਾਕਾਰ ਤੇ ਗਾਇਕ ਹਰਭਜਨ ਮਾਨ ਖ਼ਿਲਾਫ਼ ਮੁਹਾਲੀ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਨਾਲ ਗਾਇਕ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ ਅਤੇ ਉਹ ਇਕ ਵਿਵਾਦ ‘ਚ ਫਸਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਪ੍ਰਵਾਸੀ ਭਾਰਤੀਆਂ ਨੇ ਹਰਭਜਨ ਮਾਨ ਖ਼ਿਲਾਫ਼ ਮੁਹਾਲੀ ਦੀ ਅਦਾਲਤ ‘ਚ ਇਹ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਹਰਭਜਨ ਮਾਨ ‘ਤੇ ਧੋਖਾਧੜੀ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤਕਰਤਾ ਹਰਵਿੰਦਰ ਸਰਾਂ ਤੇ ਦਰਸ਼ਨ ਰੰਗੀ ਨੇ ਮੁਹਾਲੀ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕਰ ਕੇ ਕਰੀਬ 2.5 ਕਰੋੜ ਰੁਪਏ ਦੇ ਗਬਨ ਦਾ ਦੋਸ਼ ਲਗਾਇਆ ਹੈ। ਅਦਾਲਤ ਨੇ ਹਰਭਜਨ ਮਾਨ ਤੇ ਗੁਰਬਿੰਦਰ ਸਿੰਘ…
ਇੰਡੀਆ ਦੇ ਵੱਖ-ਵੱਖ ਏਅਰਪੋਰਟਾਂ ‘ਤੇ ਵਿਦੇਸ਼ਾਂ ਤੋਂ ਪੁੱਜੇ ਯਾਤਰੀਆਂ ‘ਚੋਂ 29 ਜਣੇ ਕਰੋਨਾ ਪੀੜਤ ਪਾਏ ਗਏ ਹਨ। ਬੇਂਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇ 12 ਲੋਕਾਂ ‘ਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਦਿੱਲੀ ‘ਚ ਅਜਿਹੇ 4, ਕੋਲਕਾਤਾ ‘ਚ 2 ਅਤੇ ਬੋਧ ਗਯਾ ‘ਚ 11 ਮਾਮਲੇ ਸਾਹਮਣੇ ਆਏ। ਹਾਂਗਕਾਂਗ, ਅਮਰੀਕਾ, ਥਾਈਲੈਂਡ, ਆਸਟਰੇਲੀਆ ਤੇ ਸਿੰਗਾਪੁਰ ਤੋਂ ਇਥੇ ਆਉਣ ਵਾਲੇ ਯਾਤਰੀਆਂ ‘ਚ ਕਰੋਨਾ ਦਾ ਵਾਇਰਸ ਦੇਖਿਆ ਗਿਆ ਹੈ। ਸਰਕਾਰ ਨੇ ਕਰੋਨਾ ਦੀ ਰੋਕਥਾਮ ਲਈ ਜੰਗੀ ਪੱਧਰ ‘ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲੇ ਯਾਤਰੀਆਂ ‘ਚ ਲਗਾਤਾਰ ਕਰੋਨਾ ਦੀ ਪੁਸ਼ਟੀ ਹੋ ਰਹੀ ਹੈ। ਉਧਰ ਵਿਸ਼ਵ ਪੱਧਰ ‘ਤੇ…
ਨਿਊਯਾਰਕ ਸੂਬੇ ‘ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਬਰਫ਼ੀਲੇ ਤੂਫ਼ਾਨ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਮੁਤਾਬਕ, ‘ਰਾਸ਼ਟਰਪਤੀ ਜੋਸਫ ਆਰ. ਬਾਇਡਨ ਜੂਨੀਅਰ ਨੇ ਨਿਊਯਾਰਕ ਰਾਜ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ 23 ਦਸੰਬਰ 2022 ਨੂੰ ਸ਼ੁਰੂ ਹੋਏ ਬਰਫ਼ੀਲੇ ਤੂਫ਼ਾਨ ਦੇ ਨਤੀਜੇ ਵਜੋਂ ਪੈਦਾ ਹੋਈਆਂ ਸੰਕਟਕਾਲੀਨ ਸਥਿਤੀਆਂ ਕਾਰਨ ਰਾਜ ਅਤੇ ਸਥਾਨਕ ਪ੍ਰਤੀਕ੍ਰਿਆ ਯਤਨਾਂ ਨੂੰ ਪੂਰਕ ਕਰਨ ਲਈ ਸੰਘੀ ਸਹਾਇਤਾ ਦਾ ਆਦੇਸ਼ ਦਿੱਤਾ ਹੈ।’ ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ, ‘ਰਾਸ਼ਟਰਪਤੀ ਦੀ ਕਾਰਵਾਈ ਹੋਮਲੈਂਡ ਸਿਕਿਓਰਿਟੀ ਵਿਭਾਗ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਨੂੰ ਉਨ੍ਹਾਂ ਸਾਰੇ ਆਫ਼ਤ ਰਾਹਤ ਯਤਨਾਂ ਦਾ…
ਅਮਰੀਕਨ ਅਖ਼ਬਾਰ ਦੇ ਭਾਰਤੀ-ਅਮਰੀਕਨ ਤੇ ਪੁਲਿਤਜ਼ਰ ਐਵਾਰਡ ਜੇਤੂ ਸੰਪਾਦਕ ਨੇ ਕੰਪਨੀ ਵੱਲੋਂ ਕੀਤੀ ਜਾਣ ਵਾਲੀ ਵੱਡੀ ਛਾਂਟੀ ਤੋਂ ਆਪਣੇ ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਦੀ ਕੋਸ਼ਿਸ਼ ਤਹਿਤ ਚੜ੍ਹਦੇ ਸਾਲ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਗੈਨੇਟ ਦੀ ਮਾਲਕੀ ਵਾਲੇ ਡੈਟਰੌਇਟ ਫਰੀ ਪ੍ਰੈੱਸ ਦੇ ਸੰਪਾਦਕ ਤੇ ਮੀਤ ਪ੍ਰਧਾਨ 69 ਸਾਲਾ ਪੀਟਰ ਭਾਟੀਆ ਨੇ ਪਿਛਲੇ ਹਫ਼ਤੇ ਮੁਲਾਜ਼ਮਾਂ ਦੀ ਇਕ ਮੀਟਿੰਗ ਦੌਰਾਨ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਜਦੋਂ ਕੰਪਨੀ ਨੇ ਲਗਾਤਾਰ ਤਿਮਾਹੀ ਘਾਟੇ ਦੀ ਸੂਚਨਾ ਦਿੱਤੀ। ਭਾਟੀਆ ਨੇ ਕਿਹਾ, ‘ਅਸੀਂ ਆਰਥਿਕ ਤੌਰ ‘ਤੇ ਇਕ ਮੁਸ਼ਕਲ ਦੌਰ ‘ਚੋਂ ਲੰਘ ਰਹੇ ਹਾਂ।’ ਭਾਟੀਆ ਦੀ ਅਖ਼ਬਾਰ ‘ਚ 110 ਮੁਲਾਜ਼ਮ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘ਕੰਪਨੀ…
ਲੰਘ ਰਿਹਾ ਸਾਲ 2022 ਭਾਰਤੀ ਹਾਕੀ ਲਈ ਚੰਗਾ ਰਿਹਾ। ਇਸ ਦੌਰਾਨ ਮਹਿਲਾ ਟੀਮ ਨੇ 16 ਸਾਲਾਂ ਬਾਅਦ ਕਾਮਨਵੈਲਥ ਗੇਮਜ਼ ‘ਚ ਕਾਂਸੇ ਦਾ ਤਗ਼ਮਾ ਜਿੱਤ ਕੇ ਪੁਰਸ਼ ਟੀਮ ਨਾਲੋਂ ਥੋੜ੍ਹਾ ਬਿਹਤਰ ਪ੍ਰਦਰਸ਼ਨ ਕੀਤਾ। ਬਰਮਿੰਘਮ ਕਾਮਨਵੈਲਥ ਗੇਮਜ਼ ‘ਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਤਗ਼ਮੇ ਜਿੱਤੇ। ਭਾਰਤੀ ਪੁਰਸ਼ ਟੀਮ ਨੇ ਜਿੱਥੇ ਚਾਂਦੀ ਦਾ ਤਗ਼ਮਾ ਜਿੱਤਿਆ, ਉਥੇ ਹੀ ਮਹਿਲਾ ਟੀਮ 16 ਸਾਲ ਬਾਅਦ ਪੋਡੀਅਮ ‘ਤੇ ਪਹੁੰਚਣ ‘ਚ ਕਾਮਯਾਬ ਰਹੀ। ਸਾਲ ਦੇ ਅੰਤ ‘ਚ ਮਹਿਲਾ ਟੀਮ ਨੇ ਵੈਲੇਂਸੀਆ ‘ਚ ਐੱਫ.ਆਈ.ਐੱਚ. ਨੇਸ਼ਨਜ਼ ਕੱਪ ਜਿੱਤ ਕੇ ਸਾਬਤ ਕਰ ਦਿੱਤਾ ਕਿ ਕਾਮਨਵੈਲਥ ਗੇਮਜ਼ ਦਾ ਤਗ਼ਮਾ ਮਹਿਜ਼ ਇਤਫਾਕ ਨਹੀਂ ਸੀ। ਮਹਿਲਾ ਟੀਮ ਨੇਸ਼ਨਜ਼ ਕੱਪ ‘ਚ ਕੋਈ ਮੈਚ ਨਹੀਂ…