Author: editor
ਪੰਜਾਬ ਸਰਕਾਰ ਵੱਲੋਂ ਵਿੱਢੇ ਪ੍ਰੋਗਰਾਮ ਦੀ ਲੜੀ ‘ਚ ਸੋਮਵਾਰ ਨੂੰ ਮੋਗਾ ‘ਚ ਨੂੰ ਐੱਨ.ਆਰ.ਆਈ. ਮਿਲਣੀ ਸਮਾਗਮ ਹੋਇਆ। ਇਸ ‘ਚ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਪ੍ਰਵਾਸੀ ਪੰਜਾਬੀਆਂ ਦੇ ਦੁੱਖੜੇ ਸੁਣੇ। ਸਮਾਗਮ ‘ਚ ਪ੍ਰਵਾਸੀ ਪੰਜਾਬੀਆਂ ਨੇ ਸ਼ਿਕਾਇਤਾਂ ਦੀ ਝੜੀ ਲਾ ਦਿੱਤੀ ਤਾਂ ਮੰਤਰੀ ਸਮੇਤ ਅਧਿਕਾਰੀ ਹੈਰਾਨ ਰਹਿ ਗਏ। ਇੰਗਲੈਂਡ ਤੋਂ ਆਏ ਪ੍ਰਵਾਸੀ ਪੰਜਾਬੀ ਨੇ ਤਾਂ ਪੰਜਾਬ ਸਰਕਾਰ ‘ਤੇ ਹੀ ਉਸ ਦੀ ਜਗ੍ਹਾ ਨੱਪਣ ਦਾ ਦੋਸ਼ ਮੜ੍ਹ ਦਿੱਤਾ। ਇੰਗਲੈਂਡ ਦੇ ਲੈਸਟਰ ਸ਼ਹਿਰ ਤੋਂ ਆਏ ਚੰਦ ਸਿੰਘ ਜੌਹਲ ਨੇ ਮੰਤਰੀ ਨੂੰ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਤੋਂ ਆਪਣੀ…
ਇੰਡੀਆ ਦੇ ਸਰਕਾਰੀ ਵਿਭਾਗਾਂ ‘ਚ ਲਾਪ੍ਰਵਾਹੀ ਕੋਈ ਨਵੀਂ ਗੱਲ ਨਹੀਂ ਪਰ ਪੰਜਾਬ ‘ਚ ਇਕ ‘ਸਿਰੇ ਦੀ ਲਾਪ੍ਰਵਾਹੀ’ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਸਿਵਲ ਹਸਪਤਾਲ ਨੇ ਇਕ ਲਾਸ਼ ਨੂੰ ਵਾਰਸਾਂ ਹਵਾਲੇ ਕਰਨ ਦੀ ਥਾਂ ਲਾਵਾਰਸ ਮੰਨ ਕੇ ‘ਭੁਲੇਖੇ’ ਨਾਲ ਰੇਲਵੇ ਪੁਲੀਸ ਨੂੰ ਸੌਂਪ ਦਿੱਤਾ। ਅੱਗੇ ਰੇਲਵੇ ਪੁਲੀਸ ਨੇ ਵੀ ਲਾਸ਼ ਲਾਵਾਰਸ ਮੰਨ ਕੇ ਇਸ ਦਾ ਅੰਤਿਮ ਸਸਕਾਰ ਕਰ ਦਿੱਤਾ। ਮਾਮਲਾ ਸਾਹਮਣੇ ਆਉਣ ‘ਤੇ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ‘ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਸਦਰ ਦੀ ਪੁਲੀਸ ਨੇ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਅਤੇ ਹੋਰਨਾਂ…
ਬਹੁਕਰੋੜੀ ਸਿੰਜਾਈ ਘੁਟਾਲੇ ‘ਚ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਵਿਜੀਲੈਂਸ ਬਿਊਰੋ ਅੱਗੇ ਪੁੱਛਗਿੱਛ ਲਈ ਪੇਸ਼ ਹੋਣਗੇ। ਵਿਜੀਲੈਂਸ ਬਿਊਰੋ ਨੇ ਸਿੰਚਾਈ ਮਹਿਕਮੇ ‘ਚ ਹੋਏ ਇਸ 1200 ਕਰੋੜ ਦੇ ਘਪਲੇ ‘ਚ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਪੁੱਛਗਿੱਛ ਲਈ ਬੁਲਇਆ ਸੀ। ਸਾਬਕਾ ਮੰਤਰੀ ਸੇਖੋਂ ਨੂੰ 30 ਦਸੰਬਰ ਸਵੇਰੇ 10 ਵਜੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਹੋਣਾ ਹੈ। ਵਿਜੀਲੈਂਸ ਨੇ ਪੁੱਛਗਿੱਛ ਲਈ ਸੀਨੀਅਰ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਹੈ। ਸਵਾਲਾਂ ਦਾ ਇਕ ਪ੍ਰੋਫਾਰਮਾ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਹੁਣ ਤੱਕ ਮਿਲੇ ਸੁਰਾਗਾਂ ਨੂੰ ਕ੍ਰਾਸ ਚੈੱਕ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ ਸਾਲ 2017 ‘ਚ ਕੈਪਟਨ ਅਮਰਿੰਦਰ ਸਿੰਘ ਦੀ…
ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ‘ਚ ਹਾਈਵੇ ‘ਤੇ ਇਕ ਬੱਸ ਉਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਬੱਸ ਹਾਦਸੇ ‘ਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਬੱਸ ਵੈਨਕੂਵਰ ਤੋਂ ਲਗਭਗ 170 ਮੀਲ ਉੱਤਰ-ਪੂਰਬ ‘ਚ ਮੈਰਿਟ ਦੇ ਪੂਰਬ ‘ਚ ਹਾਈਵੇ 97-ਸੀ ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਪੁੱਜੇ ਅੰਮ੍ਰਿਤਸਰ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਫਿਲਹਾਲ ਕੈਨੇਡੀਅਨ ਪੁਲੀਸ ਨੂੰ ਉਸ…
ਰੇਤ ਮਾਫੀਆ ਨੂੰ ਨੱਥ ਪਾਉਣ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਰੇਤਾ-ਬੱਜਰੀ ਦੀ ਢੋਆ-ਢੁਆਈ ਦਾ ਭਾੜਾ ਤੈਅ ਕਰ ਦਿੱਤਾ ਹੈ। ਹੁਣ ਟਰਾਂਸਪੋਰਟਰ ਰੇਤਾ-ਬੱਜਰੀ ਦੀ ਢੋਆ-ਢੁਆਈ ‘ਚ ਮਨਮਰਜ਼ੀ ਦੇ ਰੇਟ ਨਹੀਂ ਵਸੂਲ ਸਕਣਗੇ। ਸਰਕਾਰ ਦੇ ਇਸ ਕਦਮ ਨਾਲ ਨਾ ਸਿਰਫ ਰੇਤ ਮਾਫੀਆ ਨੂੰ ਠੱਲ੍ਹ ਪਵੇਗੀ ਸਗੋਂ ਪੰਜਾਬ ਦੇ ਲੋਕਾਂ ਨੂੰ ਸਸਤੇ ਰੇਟਾਂ ‘ਤੇ ਰੇਤਾ ਬੱਜਰੀ ਵੀ ਮੁਹੱਈਆ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਟਰਾਂਸਪੋਰਟ ਵਿਭਾਗ ਨੇ ਰੇਤਾ-ਬੱਜਰੀ ਦੀ ਢੋਆ-ਢੁਆਈ ਦਾ ਰੇਟ ਤੈਅ ਕਰਨ ਲਈ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਖੱਡਾਂ ‘ਚੋਂ ਰੇਤਾ ਟੈਕਸ ਸਮੇਤ 9.34 ਰੁਪਏ ਪ੍ਰਤੀ ਕਿਊਬਿਕ ਫੁੱਟ ਦਿੱਤਾ ਜਾਂਦਾ ਸੀ, ਉਹ ਲੋਕਾਂ…
ਕ੍ਰਿਸਮਿਸ ਦੇ ਦਿਨ ਜਿੱਥੇ ਦੁਨੀਆ ਦੇ ਕੋਨੇ-ਕੋਨੇ ‘ਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ ਗਈ ਉਥੇ ਹੀ ਫਰਾਂਸ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਇਸ ਦੀ ਰਾਜਧਾਨੀ ਪੈਰਿਸ ‘ਚ ਅੱਗਜ਼ਨੀ ਹੋ ਗਈ ਅਤੇ ਗੋਲੀਆਂ ਚੱਲੀਆਂ। ਮੱਧ ਪੈਰਿਸ ਦੇ ਰੁਏ ਡੀ ਐਂਗੀਅਨ ‘ਤੇ ਸਥਿਤ ਇਕ ਸਭਿਆਚਾਰਕ ਕੇਂਦਰ ‘ਤੇ ਇਕ ਬੰਦੂਕਧਾਰੀ ਨੇ ਤਿੰਨ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਦੰਗੇ ਭੜਕ ਗਏ। ਬੰਦੂਕਧਾਰੀ ਵੱਲੋਂ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੈਰਿਸ ‘ਚ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਹਿੰਸਾ ਸ਼ੁਰੂ ਹੋ ਗਈ। ਇਸ ਦੌਰਾਨ ਕੁਰਦਿਸਤਾਨ ਵਰਕਰਜ਼ ਪਾਰਟੀ ਦੇ ਸਮਰਥਕਾਂ ਅਤੇ ਪੁਲੀਸ ਨਾਲ ਜ਼ਬਰਦਸਤ ਝੜਪ ਹੋਈ। ਕਈ ਸੁਰੱਖਿਆ ਕਰਮਚਾਰੀ ਵੀ…
ਅਮਰੀਕਾ ‘ਚ ਪੈ ਰਹੀ ਭਿਆਨਕ ਠੰਢ ਦੇ ਵਿਚਕਾਰ ਵੀ ਪ੍ਰਵਾਸੀਆਂ ਦੀ ਆਮਦ ਜਾਰੀ ਹੈ। ਇਸ ਹਫ਼ਤੇ ਦੇ ਅੰਤ ‘ਚ ਵਾਸ਼ਿੰਗਟਨ ਡੀ.ਸੀ. ‘ਚ ਅਮਰੀਕਨ ਨੇਵਲ ਆਬਜ਼ਰਵੇਟਰੀ ‘ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪ੍ਰਵਾਸੀਆਂ ਨਾਲ ਭਰੀਆਂ ਬੱਸਾਂ ਪਹੁੰਚੀਆਂ। ਰਿਪੋਰਟ ਅਨੁਸਾਰ ਇਤਿਹਾਸਕ ਤੌਰ ‘ਤੇ ਠੰਢੇ ਤਾਪਮਾਨ ਦੇ ਵਿਚਕਾਰ ਔਰਤਾਂ ਅਤੇ ਬੱਚਿਆਂ ਸਮੇਤ 100 ਤੋਂ ਵੱਧ ਪ੍ਰਵਾਸੀ ਨੇਵਲ ਆਬਜ਼ਰਵੇਟਰੀ ਵਿਖੇ ਤਿੰਨ ਬੱਸਾਂ ‘ਚ ਪਹੁੰਚੇ। ਕੁਝ ਪ੍ਰਵਾਸੀਆਂ ਨੇ ਠੰਢ ਦੇ ਮੌਸਮ ‘ਚ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਅਤੇ ਸਥਾਨਕ ਚਰਚ ‘ਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਕੰਬਲ ਦਿੱਤੇ ਗਏ। ਇਕ ਵਲੰਟੀਅਰ ਨੇ ਦੱਸਿਆ ਕਿ ਆਉਣ ਵਾਲਿਆਂ ‘ਚ ਇਕਵਾਡੋਰ, ਕਿਊਬਾ, ਨਿਕਾਰਾਗੁਆ,…
ਵਰਲਡ ਦੀ ਨੰਬਰ ਇਕ ਟੈਨਿਸ ਖਿਡਾਰਨ ਇਗਾ ਸਵੀਆਟੇਕ ਉਸ ਰੈਕੇਟ ਦੀ ਨਿਲਾਮੀ ਕਰਨ ਜਾ ਰਹੀ ਹੈ ਜਿਸ ਨਾਲ ਉਸ ਨੇ ਰੋਲਾਂ ਗੈਰੋ ਅਤੇ ਯੂ.ਐੱਸ. ਓਪਨ 2022 ਜਿੱਤਿਆ ਸੀ। ਪੋਲੈਂਡ ਦੀ 21 ਸਾਲਾ ਖਿਡਾਰਨ ਨੇ ਇਸ ਗੱਲ ਦਾ ਐਲਾਨ ਸੋਸ਼ਲ ਮੀਡੀਆ ‘ਤੇ ਕਰਦੇ ਹੋਏ ਕਿਹਾ ਕਿ ਮੈਂ ਨਿਲਾਮੀ ‘ਚ ਇਕ ਰੈਕੇਟ ਦਾਨ ਕਰ ਰਹੀ ਹਾਂ ਜਿਸ ‘ਤੇ ਮੇਰੇ ਦਸਤਖਤ ਹਨ। ਇਸ ਸਾਲ ਮੈਂ ਇਸ ਰੈਕੇਟ ਨਾਲ ਖੇਡਦੇ ਹੋਏ ਰੋਲਾਂ ਗੈਰੋ ਅਤੇ ਯੂ.ਐੱਸ. ਓਪਨ ਦੇ ਰੂਪ ‘ਚ ਦੋ ਗ੍ਰੈਂਡ ਸਲੈਮ ਜਿੱਤੇ। ਜ਼ਿਕਰਯੋਗ ਹੈ ਕਿ ਸਵੀਆਟੇਕ ‘ਦਿ ਗ੍ਰੇਟ ਆਰਕੈਸਟਰਾ ਆਫ਼ ਕ੍ਰਿਸਮਸ ਚੈਰਿਟੀ’ ਨਾਂ ਦੀ ਸੰਸਥਾ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜੋ…
ਆਸਟਰੇਲੀਆ ‘ਚ ਪੁਰਸ਼ ਕ੍ਰਿਕਟਰਾਂ ਨੂੰ ਮਿਲਣ ਵਾਲੇ ਸਾਲ ਦੇ ਸਰਵੋਤਮ ਟੈਸਟ ਕ੍ਰਿਕਟਰ ਦੇ ਐਵਾਰਡ ਦਾ ਨਾਂ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਦੇ ਨਾਂ ਰੱਖਿਆ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਇਹ ਐਲਾਨ ਕੀਤਾ। ਸ਼ੇਨ ਵਾਰਨ ਟੈਸਟ ਕ੍ਰਿਕਟਰ ਆਫ ਦਿ ਈਅਰ ਐਵਾਰਡ ਹਰ ਸਾਲ ਆਸਟਰੇਲੀਅਨ ਕ੍ਰਿਕਟ ਐਵਾਰਡਸ ਦੇ ਪੁਰਸ਼ ਵਰਗ ‘ਚ ਦਿੱਤਾ ਜਾਵੇਗਾ। ਕ੍ਰਿਕਟ ਆਸਟਰੇਲੀਆ (ਸੀ.ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੇ ਅਤੇ ਆਸਟਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ ਦੇ ਸੀ.ਈ.ਓ. ਟੌਡ ਗ੍ਰੀਨਬਰ ਨੇ ਦੱਖਣੀ ਅਫ਼ਰੀਕਾ ਵਿਰੁੱਧ ਬਾਕਸਿੰਗ ਡੇ ਟੈਸਟ ਮੈਚ ਦੌਰਾਨ ਇਹ ਐਲਾਨ ਕੀਤਾ। ਵਾਰਨ ਦਾ ਇਸ ਸਾਲ ਦੇ ਸ਼ੁਰੂ ‘ਚ ਥਾਈਲੈਂਡ ‘ਚ ਦਿਹਾਂਤ ਹੋ ਗਿਆ ਸੀ। ‘ਆਸਟਰੇਲੀਆ ਦੇ ਸਭ ਤੋਂ ਮਹਾਨ ਖਿਡਾਰੀਆਂ ‘ਚੋਂ…
ਬੰਗਲਾਦੇਸ਼ ਨਾਲ ਖੇਡੀ ਗਈ ਦੋ ਟੈਸਟ ਮੈਚਾਂ ਦੀ ਲੜੀ ਇੰਡੀਆ ਨੇ 2-0 ਨਾਲ ਜਿੱਤ ਲਈ ਹੈ। ਸ਼੍ਰੇਅਸ ਅਈਅਰ ਅਤੇ ਰਵੀਚੰਦਰਨ ਅਸ਼ਵਿਨ ਦੀ ਅੱਠਵੀਂ ਵਿਕਟ ਲਈ 71 ਦੌੜਾਂ ਦੀ ਨਾਬਾਦ ਸਾਂਝੇਦਾਰੀ ਨੇ ਇੰਡੀਆ ਨੂੰ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਮੁਸ਼ਕਲ ਹਾਲਾਤ ‘ਚੋਂ ਕੱਢਿਆ। ਇਹ ਮੈਚ ਇੰਡੀਆ ਨੇ ਤਿੰਨ ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਇੰਡੀਆ ਨੇ ਇਹ ਲੜੀ ਵੀ ਆਪਣੇ ਨਾਮ ਕਰ ਲਈ। 145 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਡੀਆ ਨੇ ਸਵੇਰੇ ਚਾਰ ਵਿਕਟਾਂ ‘ਤੇ 45 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਟੀਮ ਨੇ ਤਿੰਨ ਵਿਕਟਾਂ ਜਲਦੀ ਗੁਆ ਦਿੱਤੀਆਂ ਜਿਸ ਕਰ ਕੇ ਸਕੋਰ ਸੱਤ…