Author: editor
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਖੁਸ਼ੀ, ਸਿਹਤ, ਪਿਆਰ ਅਤੇ ਸ਼ਾਂਤੀ’ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਉਹ ‘ਕ੍ਰਿਸਮਸ ਟ੍ਰੀ ਦੇ ਆਲੇ-ਦੁਆਲੇ ਇਕੱਠੇ ਹੋਣ ਅਤੇ ਇਕੱਠੇ ਕੁਝ ਚੰਗਾ ਸਮਾਂ ਬਿਤਾਉਣ ਲਈ ਉਤਸ਼ਾਹਿਤ ਹਨ।’ ਵੀਡੀਓ ਸੰਦੇਸ਼ ਸਾਂਝਾ ਕਰਦੇ ਹੋਏ ਟਰੂਡੋ ਨੇ ਕਿਹਾ, ‘ਮੈਰੀ ਕ੍ਰਿਸਮਸ! ਲੱਖਾਂ ਕੈਨੇਡੀਅਨਾਂ ਵਾਂਗ, ਮੇਰਾ ਪਰਿਵਾਰ ਕ੍ਰਿਸਮਸ ਟ੍ਰੀ ਦੇ ਆਲੇ-ਦੁਆਲੇ ਇਕੱਠੇ ਹੋਣ ਅਤੇ ਇਕੱਠੇ ਕੁਝ ਸਮਾਂ ਬਿਤਾਉਣ ਲਈ ਉਤਸ਼ਾਹਿਤ ਹੈ। ਅਤੇ ਜਿਵੇਂ ਕਿ ਅਸੀਂ ਨਵੇਂ ਸਾਲ ਦੀ ਉਡੀਕ ਕਰ ਰਹੇ ਹਾਂ, ਅਸੀਂ ਵੀ ਤੁਹਾਡੇ ਲਈ ਖੁਸ਼ੀਆਂ, ਸਿਹਤ, ਪਿਆਰ ਅਤੇ ਸ਼ਾਂਤੀ ਦੀ ਕਾਮਨਾ ਕਰ ਰਹੇ ਹਾਂ।’ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕ੍ਰਿਸਮਸ ਮੌਕੇ ਲਿਖਿਆ ਕਿ…
ਉੱਤਰੀ ਕੈਲੀਫੋਰਨੀਆ ਦੇ ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਮਿੱਕੀ ਹੋਥੀ ਦੀ ਸਰਬਸੰਮਤੀ ਨਾਲ ਚੋਣ ਹੋਈ ਹੈ। ਪੰਜਾਬ ਤੋਂ ਆਏ ਮਾਪਿਆਂ ਦੇ ਪੁੱਤ ਮਿੱਕੀ ਲੋਦੀ ਸ਼ਹਿਰ ਦੇ ਇਤਿਹਾਸ ‘ਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਹੋਠੀ ਨੇ ਪਹਿਲਾਂ ਮੇਅਰ ਮਾਰਕ ਚੈਂਡਲਰ ਦੇ ਅਧੀਨ ਉਪ-ਮੇਅਰ ਵਜੋਂ ਸੇਵਾ ਕੀਤੀ ਸੀ। ਸ਼ਹਿਰ ਦੇ ਮੇਅਰ ਦੇ ਤੌਰ ‘ਤੇ ਮਿੱਕੀ ਦੋ ਸਾਲਾਂ ਦੀ ਮਿਆਦ ਦੀ ਸੇਵਾ ਕਰੇਗਾ, ਕਾਮਨ ਕੌਂਸਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰੇਗਾ ਅਤੇ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰੇਗਾ। ਉਸ ਨੇ ਸਹੁੰ ਚੁੱਕਣ ਤੋਂ ਬਾਅਦ ਟਵੀਟ ਕੀਤਾ ਕਿ ‘ਲੋਦੀ ਸ਼ਹਿਰ ਦੇ 117ਵੇਂ ਮੇਅਰ ਵਜੋਂ ਸਹੁੰ ਚੁੱਕ ਕੇ ਮਾਣ ਮਹਿਸੂਸ…
ਬਰਫ਼ੀਲੇ ਤੂਫਾਨ ਨੇ ਅਮਰੀਕਾ ‘ਚ ਘੱਟੋ-ਘੱਟ 18 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਪੂਰੇ ਅਮਰੀਕਾ ‘ਚ ਤੂਫਾਨ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਜ਼ਾਰਾਂ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਤੂਫਾਨ ਨੇ ਬਫੇਲੋ, ਨਿਊਯਾਰਕ ‘ਚ ਕਾਫੀ ਤਬਾਹੀ ਮਚਾਈ ਅਤੇ ਤੂਫਾਨ ਦੇ ਨਾਲ ਬਰਫੀਲੀਆਂ ਹਵਾਵਾਂ ਚੱਲੀਆਂ। ਅਮਰੀਕਾ ‘ਚ ਅਧਿਕਾਰੀਆਂ ਨੇ ਮੌਤ ਦਾ ਕਾਰਨ ਤੂਫਾਨ ਦੀ ਲਪੇਟ ‘ਚ ਆਉਣ, ਕਾਰ ਹਾਦਸੇ ਰੁੱਖ ਡਿੱਗਣ ਅਤੇ ਤੂਫਾਨ ਦੇ ਹੋਰ ਅਸਰ ਨੂੰ ਦੱਸਿਆ ਹੈ। ਬੁਫੇਲੋ ਖੇਤਰ ‘ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਕਿਹਾ ਕਿ ਬਫੇਲੋ…
ਸਨੋਅ ਸਟੋਰਮ ਨੇ ਕੈਨੇਡਾ ਦੇ ਕਈ ਹਿੱਸਿਆਂ ‘ਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬਰਫ਼ੀਲੇ ਤੂਫਾਨ ਨੇ ਜ਼ਿੰਦਗੀ ਦੀ ਤੋਰ ਵਿਗਾੜ ਦਿੱਤੀ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ। ਅਜਿਹਾ ਹੀ ਕੁਝ ਹਾਲ ਅਮਰੀਕਾ ਦੇ ਕਈ ਹਿੱਸਿਆਂ ‘ਚ ਹੋਇਆ ਹੈ। ਓਂਟਾਰੀਓ ‘ਚ ਪਿਛਲੇ ਚੌਵੀ ਘੰਟਿਆਂ ਤੋਂ ਜਾਰੀ ਬਰਫ਼ੀਲੇ ਤੂਫ਼ਾਨ ਕਾਰਨ ਸੌ ਤੋਂ ਵੱਧ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਲੰਡਨ ਅਤੇ ਟਿਲਬਰੀ ਦੇ ਵਿਚਕਾਰ ਹਾਈਵੇਅ 401 ‘ਤੇ ਵਾਪਰੇ ਹਾਦਸਿਆਂ ‘ਚ 100 ਤੋਂ ਵੱਧ ਵਾਹਨ ਸ਼ਾਮਲ ਹਨ। ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਸੜਕਾਂ ਤੋਂ…
ਅਮਰੀਕਾ ਦੀ ਫੈਡਰਲ ਅਪੀਲ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਅਮਰੀਕਨ ਮਰੀਨ ਕੋਰ ‘ਚ ਸਿੱਖ ਦਾੜ੍ਹੀ ਰੱਖ ਸਕਦੇ ਹਨ ਅਤੇ ਦਸਤਾਰ ਸਜਾ ਸਕਦੇ ਹਨ। ਡਿਸਟ੍ਰਿਕਟ ਆਫ ਕੋਲੰਬੀਆ ਦੀ ਫੈਡਰਲ ਅਪੀਲ ਅਦਾਲਤ ਦੇ ਜੱਜਾਂ ਨੇ ਸਿੱਖਾਂ ‘ਤੇ ਅਜਿਹੀ ਪਾਬੰਦੀ ਨੂੰ ਰੱਦ ਕਰਦਿਆਂ ਇਸ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਾਰ ਦਿੱਤਾ। ਇਹ ਫੈਸਲਾ ਤਿੰਨ ਸਿੱਖ ਮਰੀਨ ਕੋਰ ‘ਚ ਭਰਤੀ ਹੋਣ ਤੋਂ ਬਾਅਦ ਆਇਆ ਹੈ। ਅਕਾਸ਼ ਸਿੰਘ, ਜਸਕੀਰਤ ਸਿੰਘ ਅਤੇ ਮਿਲਾਪ ਸਿੰਘ ਚਾਹਲ ਨੇ ਕੋਰ ਦੇ ਨਿਯਮ ਖ਼ਿਲਾਫ਼ ਅਦਾਲਤ ਦਾ ਦਰ ਖੜਕਾਇਆ ਸੀ। ਅਮਰੀਕੀ ਮਰੀਨ ਕੋਰ ‘ਚ ਭਰਤੀ ਸਿੱਖਾਂ ਲਈ ਇਹ ਖ਼ੁਸ਼ੀ ਦੀ ਖ਼ਬਰ ਹੈ। ਸਿੱਖ ਤਿਕੜੀ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ…
ਚੰਡੀਗੜ੍ਹ ‘ਚ ਜਨਮੀ ਵਕੀਲ ਕੁਦਰਤ ਦੱਤਾ ਚੌਧਰੀ ਸਾਨ ਫਰਾਂਸਿਸਕੋ ਸ਼ਹਿਰ ਅਤੇ ਕਾਉਂਟੀ ਲਈ ਪ੍ਰਵਾਸੀ ਅਧਿਕਾਰ ਕਮਿਸ਼ਨ ਦੇ ਕਮਿਸ਼ਨਰ ਵਜੋਂ ਸਹੁੰ ਚੁੱਕਣ ਵਾਲੀ ਭਾਰਤੀ ਮੂਲ ਦੀ ਪਹਿਲੀ ਪ੍ਰਵਾਸੀ ਬਣ ਗਈ ਹੈ। ਪ੍ਰਵਾਸੀ ਅਧਿਕਾਰ ਕਮਿਸ਼ਨ ਸਾਨ ਫਰਾਂਸਿਸਕੋ ‘ਚ ਰਹਿੰਦੇ ਜਾਂ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਅਤੇ ਨੀਤੀਆਂ ਬਾਰੇ ਮੇਅਰ ਅਤੇ ਬੋਰਡ ਆਫ਼ ਸੁਪਰਵਾਈਜ਼ਰ ਦਾ ਮਾਰਗਦਰਸ਼ਨ ਕਰਦਾ ਹੈ। ਚੌਧਰੀ ਨੇ ਆਪਣੇ ਲਿੰਕਡਇਨ ਪੋਸਟ ‘ਤੇ ਲਿਖਿਆ, ‘ਮੈਂ ਇਸ ਭੂਮਿਕਾ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਅਤੇ ਸਾਨ ਫਰਾਂਸਿਸਕੋ ‘ਚ ਆਪਣੇ ਭਾਈਚਾਰੇ ਲਈ ਕੰਮ ਕਰਨ ਲਈ ਸੱਚਮੁੱਚ ਉਤਸੁਕ ਹਾਂ।’ ਚੌਧਰੀ ਲਿੰਗ, ਮਨੁੱਖੀ ਅਧਿਕਾਰ, ਬਾਲ ਅਧਿਕਾਰ ਅਤੇ ਵਿਵਾਦ ਨਿਪਟਾਰਾ ਮਾਹਰ ਹੈ। ਆਪਣੀ…
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸੰਭਾਵੀ ਖ਼ਤਰਾ ਦੇਖਦੇ ਹੋਏ ਮਾਨਸਾ ਪੁਲੀਸ ਨੇ ਉਸ ਦੇ ਜੱਦੀ ਪਿੰਡ ‘ਚ ਭਾਰੀ ਗਿਣਤੀ ‘ਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਹੈ। ਪਿੰਡ ‘ਚ ਥਾਂ-ਥਾਂ ਨਾਕੇਬੰਦੀ ਕੀਤੀ ਗਈ ਹੈ। ਉਨ੍ਹਾਂ ਦੇ ਪਿੰਡ ਮੌਕ ਡਰਿੱਲ ਕਰਵਾਈ ਜਿਸ ਕਾਰਨ ਪਿੰਡ ਮੂਸਾ ਦੀਆਂ ਸਾਰੀਆਂ ਸੜਕਾਂ ‘ਤੇ ਪੁਲੀਸ ਸੁਰੱਖਿਆ ਵਧਾਉਣ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਇਸ ਮੌਕ ਡਰਿੱਲ ਦਾ ਭਾਵੇਂ ਬਹੁਤੇ ਪੁਲੀਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੀ ਨਹੀਂ ਸੀ ਪਤਾ, ਪਰ ਪਿੰਡ ਨੂੰ ਜਾਂਦੇ ਸਾਰੇ ਰਸਤਿਆਂ ‘ਤੇ ਆਮ ਰਾਹਗੀਰਾਂ ਦੀ ਕੀਤੀ ਗਈ ਤਲਾਸ਼ੀ ਨੇ ਪਿੰਡ ਵਾਸੀਆਂ ‘ਚ ਮੂਸੇਵਾਲਾ ਦੀ ਹਵੇਲੀ ‘ਤੇ ਹਮਲਾ ਹੋਣ ਸਬੰਧੀ ਪੈਦਾ…
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਸਮੇਂ ਸਰਕਾਰੀ ਦਫ਼ਤਰ ‘ਤੇ ਹਮਲਾ ਕਰਨ ਅਤੇ ਗੱਡੀਆਂ ਫੂਕਣ ਦੇ ਕੇਸ ਦਾ ਸਾਹਮਣਾ ਕਰ ਰਹੇ 25 ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਮਾਨਸਾ ਪੁਲੀਸ ਵੱਲੋਂ ਸਾਲ 2017 ‘ਚ ਇਨਕਮ ਟੈਕਸ ਦਫ਼ਤਰ ‘ਤੇ ਹਮਲਾ ਕਰਨ ਅਤੇ ਗੱਡੀਆਂ ਫੂਕਣ ਦੇ ਮਾਮਲੇ ‘ਚ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਅਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਇਨ੍ਹਾਂ 25 ਡੇਰਾ ਪ੍ਰੇਮੀਆਂ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਾਲ-2017 ‘ਚ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਅਣਪਛਾਤੇ ਡੇਰਾ ਪ੍ਰੇਮੀਆਂ ਖ਼ਿਲਾਫ਼ ਮੁਕੱਦਮਾ ਨੰਬਰ 62 ਮਿਤੀ 25 ਅਗਸਤ 2017 ਅਧੀਨ…
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡ ਨੇ ਭਾਰਤੀ-ਅਮਰੀਕਨ ਵਕੀਲ ਅਤੇ ਡਿਪਲੋਮੈਟ ਰਿਚ ਵਰਮਾ ਨੂੰ ਚੋਟੀ ਦੇ ਕੂਟਨੀਤਕ ਅਹੁਦੇ ਲਈ ਨਾਮਜ਼ਦ ਕੀਤਾ ਹੈ। 54 ਸਾਲਾ ਵਰਮਾ ਇਸ ਸਮੇਂ ਮੁੱਖ ਕਾਨੂੰਨ ਅਧਿਕਾਰੀ ਅਤੇ ਮਾਸਟਰਕਾਰਡ ਵਿਖੇ ਗਲੋਬਲ ਪਬਲਿਕ ਪਾਲਿਸੀ ਦੇ ਮੁਖੀ ਹਨ। ਉਹ 16 ਜਨਵਰੀ 2015 ਤੋਂ 20 ਜਨਵਰੀ 2017 ਤੱਕ ਇੰਡੀਆ ‘ਚ ਅਮਰੀਕਾ ਦੇ ਰਾਜਦੂਤ ਵੀ ਰਹੇ। ਜੇਕਰ ਸੈਨੇਟ ਉਨ੍ਹਾਂ ਦੇ ਨਾਮ ‘ਤੇ ਮੋਹਰ ਲਗਾਉਂਦੀ ਹੈ ਤਾਂ ਉਹ ਮੈਨੇਜਮੈਂਟ ਅਤੇ ਰਿਸੋਰਸਜ਼ ਦੇ ਉਪ ਵਿਦੇਸ਼ ਮੰਤਰੀ ਅਹੁਦੇ ‘ਤੇ ਤਾਇਨਾਤ ਹੋਣਗੇ ਜਿਸ ਨਾਲ ਉਹ ਵਿਦੇਸ਼ ਵਿਭਾਗ ‘ਚ ਉੱਚ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤੀ-ਅਮਰੀਕਨ ਬਣ ਜਾਣਗੇ। ਬਾਇਡੇਨ ਨੇ ਵਰਮਾ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਵਰਮਾ ਨੇ…
‘ਮਾਲ ਆਫ ਅਮਰੀਕਾ’, ਜੋ ਕਿ ਅਮਰੀਕਾ ਦੇ ਉਪਨਗਰ ਮਿਨੀਆਪੋਲਿਸ ‘ਚ ਸਥਿਤ ਹੈ, ਵਿਖੇ ਬੀਤੀ ਸ਼ਾਮ ਨੂੰ ਗੋਲੀਆਂ ਚੱਲੀਆਂ ਜਿਸ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮਾਲ ਬੰਦ ਕਰ ਦਿੱਤਾ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਬਲੂਮਿੰਗਟਨ ਦੇ ਪੁਲੀਸ ਮੁਖੀ ਬੁਕਰ ਹੋਜ ਨੇ ਦੱਸਿਆ ਕਿ ਫਾਇਰਿੰਗ ‘ਚ ਮਾਰੇ ਗਏ ਨੌਜਵਾਨ ਦੀ ਉਮਰ 19 ਸਾਲ ਸੀ। ਉਥੇ ਹੀ ਇਕ ਗੋਲੀ ਇਕ ਰਾਹਗੀਰ ਦੀ ਜੈਕੇਟ ਨੂੰ ਛੂਹ ਕੇ ਨਿਕਲ ਗਈ। ਹੋਜ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮਾਲ ‘ਚ ਦੋ ਗਰੁੱਪਾਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਫਿਰ ਇਕ ਵਿਅਕਤੀ ਨੇ ਬੰਦੂਕ ਕੱਢੀ ਅਤੇ ਨੌਜਵਾਨ…