Author: editor
ਹੜ੍ਹ ਨੇ ਕਾਂਗੋ ‘ਚ ਭਾਰੀ ਤਬਾਹੀ ਮਚਾਈ ਹੈ ਅਤੇ ਪੂਰਬੀ ਕਾਂਗੋ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 203 ਤੋਂ ਵੱਧ ਹੋ ਗਈ ਹੈ। ਇਸ ਤੋਂ ਇਲਾਵਾ ਕਈ ਲੋਕ ਅਜੇ ਵੀ ਲਾਪਤਾ ਹਨ। ਦੱਖਣੀ ਕਿਵੂ ਦੇ ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਾਲੇਹੇ ਦੇ ਪ੍ਰਸ਼ਾਸਕ ਥਾਮਸ ਬੇਕੇਂਗ ਨੇ ਦੱਸਿਆ ਕਿ ਹੁਣ ਤੱਕ 203 ਲਾਸ਼ਾਂ ਮਿਲੀਆਂ ਹਨ ਅਤੇ ਬਾਕੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਮੁਕੁਬੀ ਪਿੰਡ ‘ਚ ਸੈਂਕੜੇ ਘਰ ਹੜ੍ਹ ਦੇ ਪਾਣੀ ‘ਚ ਵਹਿ ਗਏ ਕਿਉਂਕਿ ਬਚਾਅ ਕਰਮਚਾਰੀ ਅਤੇ ਹੋਰ ਲੋਕ ਸ਼ਨੀਵਾਰ ਨੂੰ ਲਾਸ਼ਾਂ ਦੀ ਭਾਲ ਲਈ ਮਲਬੇ ਵਿੱਚੋਂ ਦੀ ਖੋਦਾਈ…
ਆਈ.ਪੀ.ਐੱਲ. ‘ਚ ਦਿੱਲੀ ਕੈਪੀਟਲਸ ਦੇ ਵਿਕਟਕੀਪਰ ਬੱਲੇਬਾਜ਼ ਫਿਲ ਸਾਲਟ ਦੇ ਤੂਫਾਨੀ ਅਰਧ ਸੈਂਕੜੇ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਦਾ ਸਾਹਮਣਾ ਕਰਨਾ ਪਿਆ। ਆਰ.ਸੀ.ਬੀ. ਦੀਆਂ 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੇ ਸਾਲਟ ਦੀ 45 ਗੇਂਦਾਂ ‘ਚ 6 ਛੱਕਿਆਂ ਤੇ 8 ਚੌਕਿਆਂ ਨਾਲ 87 ਦੌੜਾਂ ਦੀ ਪਾਰੀ ਤੋਂ ਇਲਾਵਾ ਕਪਤਾਨ ਡੇਵਿਡ ਵਾਰਨਰ (22) ਦੇ ਨਾਲ ਉਸਦੀ ਪਹਿਲੀ ਵਿਕਟ ਦੀ 60, ਮਿਸ਼ੇਲ ਮਾਰਸ਼ (26) ਦੇ ਨਾਲ ਦੂਜੀ ਵਿਕਟ ਦੀ 59 ਤੇ ਰਿਲੀ ਰੋਸੋ (ਅਜੇਤੂ 35) ਦੇ ਨਾਲ ਤੀਜੀ ਵਿਕਟ ਦੀ 52 ਦੌੜਾਂ ਦੀ ਸਾਂਝੇਦਾਰੀ ਨਾਲ 20 ਗੇਂਦਾਂ ਬਾਕੀ ਰਹਿੰਦਿਆਂ ਵਿਕਟਾਂ ‘ਤੇ 187 ਦੌੜਾਂ ਬਣਾ ਕੇ…
ਭਾਰਤੀ ਵੇਟਲਿਫਟਰ ਬਿੰਦਿਆਰਾਣੀ ਦੇਵੀ ਨੇ ਏਸ਼ੀਆ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਔਰਤਾਂ ਦੇ 55 ਕਿਲੋਗ੍ਰਾਮ ਭਾਰ ਵਰਗ ‘ਚ ਚਾਂਦੀ ਦਾ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਬਿੰਦਿਆਰਾਣੀ ਨੇ ਕੁੱਲ 194 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦਾ 55 ਕਿਲੋਗ੍ਰਾਮ ਭਾਰ ਵਰਗ ਹਾਲਾਂਕਿ ਓਲੰਪਿਕ ‘ਚ ਸ਼ਾਮਲ ਨਹੀਂ ਹੈ। ਬਿੰਦਿਆਰਾਣੀ ਨੇ ਸਨੈਚ ‘ਚ ਆਪਣੇ ਪਹਿਲੇ ਦੋ ਯਤਨਾਂ ‘ਚ 80 ਕਿਲੋਗ੍ਰਾਮ ਅਤੇ 83 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਉਨ੍ਹਾਂ ਨੇ 85 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸ ‘ਚ ਉਹ ਅਸਫ਼ਲ ਰਹੀ। ਇਸ ਭਾਰਤੀ ਖ਼ਿਡਾਰਨ ਨੇ ਕਲੀਨ ਐਂਡ ਜਰਕ ‘ਚ ਇਸ ਦੀ ਪੂਰਤੀ ਕੀਤੀ ਅਤੇ ਦੂਜਾ ਸਭ…
ਪਾਕਿਸਤਾਨ ਨੇ ਚੌਥਾ ਵਨਡੇ ਨਿਊਜ਼ੀਲੈਂਡ ਨੂੰ 102 ਦੌੜਾਂ ਨਾਲ ਹਰਾ ਕੇ ਜਿੱਤ ਲਿਆ ਹੈ। ਇਸ ਜਿੱਤ ‘ਚ ਕਪਤਾਨ ਬਾਬਰ ਆਜ਼ਮ ਦੀ ਵੱਡੀ ਭੂਮਿਕਾ ਰਹੀ ਕਿਉਂਕਿ ਪਾਕਿਸਤਾਨ ਦੀ ਟੀਮ ਕਪਤਾਨ ਦੇ ਸੈਂਕੜੇ ਸਦਕਾ ਹੀ ਜਿੱਤ ਦਰਜ ਕਰ ਸਕੀ। ਪਾਕਿਸਤਾਨ ਨੇ ਕਲੀਨ ਸਵੀਪ ਵੱਲ ਮਜ਼ਬੂਤ ਕਦਮ ਪੁੱਟਦੇ ਹੋਏ ਵਨਡੇ ‘ਚ ਨੰਬਰ ਇਕ ਰੈਂਕਿੰਗ ਵੀ ਹਾਸਲ ਕਰ ਲਈ ਹੈ। ਬਾਬਰ ਨੇ 117 ਗੇਂਦਾਂ ‘ਚ 107 ਦੌੜਾਂ ਬਣਾਈਆਂ ਜੋ ਵਨਡੇ ‘ਚ ਉਸ ਦਾ 18ਵਾਂ ਸੈਂਕੜਾ ਹੈ। ਉਸ ਦੀ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ‘ਤੇ 334 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 232 ਦੌੜਾਂ ‘ਤੇ ਆਊਟ ਹੋ ਗਈ।…
ਮਨੀਪੁਰ ‘ਚ ਸ਼ੁਰੂ ਹੋਈ ਹਿੰਸਾ ਨੇ ਹੁਣ ਤੱਕ 54 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਲਈ ਹੈ। ਗੈਰਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਮੌਤਾਂ ਦਾ ਅੰਕੜਾ ਕਿਤੇ ਵੱਧ ਹੈ। ਹਿੰਸਾ ‘ਚ ਦਰਜਨਾਂ ਮੌਤਾਂ ਤੋਂ ਬਾਅਦ 150 ਤੋਂ ਵਧੇਰੇ ਆਮ ਲੋਕ ਜ਼ਖਮੀ ਵੀ ਹੋਏ ਹਨ। ਇੰਫਾਲ ਘਾਟੀ ‘ਚ ਹਾਲਾਤ ਸ਼ਨਿਚਰਵਾਰ ਨੂੰ ਆਮ ਵਰਗੇ ਹੋ ਗਏ ਅਤੇ ਬਾਜ਼ਾਰ ਮੁੜ ਤੋਂ ਖੁਲ੍ਹ ਗਏ ਜਦਕਿ ਸੜਕਾਂ ‘ਤੇ ਆਵਾਜਾਈ ਸ਼ੁਰੂ ਹੋ ਗਈ। ਜਿਹੜੀਆਂ ਥਾਵਾਂ ‘ਤੇ ਕਰਫਿਊ ਲੱਗਾ ਹੋਇਆ ਹੈ ਉਥੇ ਵੀ ਕੁਝ ਘੰਟੇ ਦੀ ਕਰਫਿਊ ‘ਚ ਢਿੱਲ ਦਿੱਤੀ ਗਈ। ਮਨੀਪੁਰ ‘ਚ ਭਾਰੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਹਨ ਅਤੇ ਸਾਰੀਆਂ ਮੁੱਖ ਸੜਕਾਂ ਤੇ ਇਲਾਕਿਆਂ ‘ਚ ਸੁਰੱਖਿਆ…
ਲੰਡਨ ਵਿਖੇ ਸ਼ਾਨਦਾਰ ਸਮਾਗਮ ‘ਚ ਕਿੰਗ ਚਾਰਲਸ-ਤੀਜੇ ਨੂੰ ਅੱਜ ਤਾਜ ਪਹਿਨਾਇਆ ਗਿਆ। 360 ਸਾਲ ਪੁਰਾਣਾ ਸੇਂਟ ਐਡਵਰਡ ਦਾ ਤਾਜ ਸਮਰਾਟ ਦੇ ਸਿਰ ‘ਤੇ ਆਰਚਬਿਸ਼ਪ ਨੇ ਰੱਖਿਆ। ਇਸ ਤੋਂ ਪਹਿਲਾਂ ਸਮਰਾਟ ਚਾਰਲਸ-ਤੀਜੇ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਇਤਿਹਾਸਕ ਤਾਜਪੋਸ਼ੀ ਲਈ ਬਕਿੰਘਮ ਪੈਲੇਸ ਤੋਂ ਇਤਿਹਾਸਕ ਵੈਸਟਮਿੰਸਟਰ ਐਬੇ ਪੁੱਜੇ। ਤਾਜਪੋਸ਼ੀ ਤੋਂ ਬਾਅਦ ਕੈਮਿਲਾ ਨੂੰ ਵੀ ਮਹਾਰਾਣੀ ਦਾ ਦਰਜਾ ਮਿਲ ਗਿਆ। ਵੈਸਟਮਿੰਸਟਰ ਐਬੇ 1066 ਤੋਂ ਹਰ ਬ੍ਰਿਟਿਸ਼ ਤਾਜਪੋਸ਼ੀ ਦਾ ਸਥਾਨ ਰਿਹਾ ਹੈ ਅਤੇ ਸਮਰਾਟ ਚਾਰਲਸ-ਤੀਜੇ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਨੇ ਇਸ ਸ਼ਾਨਦਾਰ ਪਰੰਪਰਾ ਦੀ ਪਾਲਣਾ ਕੀਤੀ। ਸ਼ਾਹੀ ਜੋੜਾ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਐਬੇ ਤੱਕ ਬੱਘੀ ‘ਚ ਸਵਾਰ ਹੋ ਕੇ ਤਾਜਪੋਸ਼ੀ ਵਾਲੀ ਥਾਂ ‘ਤੇ…
ਭਾਰਤੀ ਮੂਲ ਦੀ ਅਮਰੀਕਨ ਨੀਰਾ ਟੰਡਨ ਨੂੰ ਅਮਰੀਕਾ ‘ਚ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣਾ ਘਰੇਲੂ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਮਗਰੋਂ ਨੀਰਾ ਟੰਡਨ ਘਰੇਲੂ ਨੀਤੀ ਦੇ ਏਜੰਡੇ ਨੂੰ ਤਿਆਰ ਕਰਨ ਅਤੇ ਲਾਗੂ ਕਰਨ ‘ਚ ਅਮਰੀਕਨ ਰਾਸ਼ਟਰਪਤੀ ਦੀ ਮਦਦ ਕਰੇਗੀ। ਬਾਇਡ ਨੇ ਕਿਹਾ, ‘ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨੀਰਾ ਟੰਡਨ ਆਰਥਿਕ ਗਤੀਸ਼ੀਲਤਾ ਅਤੇ ਨਸਲੀ ਸਮਾਨਤਾ ਤੋਂ ਲੈ ਕੇ ਸਿਹਤ ਦੇਖਭਾਲ, ਇਮੀਗ੍ਰੇਸ਼ਨ ਅਤੇ ਸਿੱਖਿਆ ਵਰਗੀ ਮੇਰੀ ਘਰੇਲੂ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨਾ ਜਾਰੀ ਰੱਖੇਗੀ।’ ਟੰਡਨ ਬਾਇਡਨ ਦੀ ਹੁਣ ਤੱਕ ਘਰੇਲੂ ਨੀਤੀ ਸਲਾਹਕਾਰ ਰਹੀ ਸੂਜ਼ਨ ਰਾਈਸ ਦੀ ਥਾਂ ਲਵੇਗੀ। ਬਾਇਡਨ ਨੇ ਕਿਹਾ, ‘ਟੰਡਨ ਏਸ਼ੀਅਨ ਮੂਲ…
ਖਾੜਕੂਵਾਦ ਸਮੇਂ ਨਾਮਵਰ ਖਾੜਕੂਆਂ ਦੀ ਸੂਚੀ ‘ਚ ਸਭ ਤੋਂ ਉੱਪਰ ਗਿਣੇ ਜਾਂਦੇ ਅਤੇ ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਪਾਕਿਸਤਾਨ ‘ਚ ਰਹਿ ਰਹੇ ਖਾਲਿਸਤਾਨ ਕਮਾਂਡੋ ਫੋਰਸ (ਕੇ.ਸੀ.ਐੱਫ.) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਅੱਜ ਸਵੇਰੇ ਛੇ ਵਜੇ ਪਾਕਿਸਤਾਨ ਦੇ ਲਾਹੌਰ ਦੇ ਜੌਹਰ ਟਾਊਨ ਸਥਿਤ ਸਨਫਲਾਵਰ ਸੁਸਾਇਟੀ ‘ਚ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਮੁਤਾਬਕ ਜਦੋਂ ਪੰਜਵੜ ਸਵੇਰੇ ਆਪਣੇ ਘਰ ਕੋਲ ਸੈਰ ਕਰ ਰਿਹਾ ਸੀ ਤਾਂ ਉਸ ਸਮੇਂ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਗੰਨਮੈਨ ਸਮੇਤ ਉਸ ਦੀ ਹੱਤਿਆ ਕਰ ਦਿੱਤੀ। ਗੋਲੀਬਾਰੀ ‘ਚ ਬੰਦੂਕਧਾਰੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ…
ਉੱਘੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕੇਸ ‘ਚ ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਕਬੱਡੀ ਪ੍ਰਮੋਟਰ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਕਬੱਡੀ ਪ੍ਰਮੋਟਰ ਅਤੇ ਦੋ ਦਹਾਕੇ ਤੋਂ ਸਰੀ ‘ਚ ਰਹਿੰਦੇ ਕਮਲਜੀਤ ਸਿੰਘ ਨੀਟੂ ਕੰਗ ਨੂੰ ਅਣਪਛਾਤਿਆਂ ਨੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਹੀ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਤੋਂ ਬਾਅਦ ਨੀਟੂ ਕੰਗ ਹਸਪਤਾਲ ‘ਚ ਜ਼ੇਰੇ ਇਲਾਜ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਹਮਲਾਵਰ ਉਸ ਦੀ ਬੀਅਰ ਕਰੀਕ ਸਥਿਤ ਰਿਹਾਇਸ਼ ਦੇ ਬਾਹਰ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ ਅਤੇ ਜਿਵੇਂ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ…
ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦਾ ‘ਸਭ ਕੁਝ’ ਦਾਅ ‘ਤੇ ਲੱਗਾ ਨਜ਼ਰ ਆ ਰਿਹਾ ਹੈ। ਇਹ ਸੀਟ ਜਿੱਤਣ ਲਈ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰੋਡ ਸ਼ੋਅ ਦੌਰਾਨ ਜਲੰਧਰ ਵਾਸੀਆਂ ਨੂੰ ਇਤਿਹਾਸ ਰਚਨ ਦਾ ਸੱਦਾ ਦਿੱਤਾ। ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਪਿਮਸ ਹਸਪਤਾਲ ਨੂੰ ਪੰਜਾਬ ਸਰਕਾਰ ਆਪਣੇ ਹੱਥਾਂ ‘ਚ ਲਵੇਗੀ ਤੇ ਉਸ ਨੂੰ ਬਿਹਤਰ ਢੰਗ ਨਾਲ ਚਲਾਏਗੀ। ਉਨ੍ਹਾਂ ਕਿਹਾ ਕਿ ਇਸ ਵਾਰੇ ਹਸਪਤਾਲ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ…