Author: editor
ਓਡੀਸ਼ਾ ਵਿਖੇ ਹੋਣ ਵਾਲੇ ਹਾਕੀ ਵਰਲਡ ਕੱਪ ਲਈ ਟੀਮ ਇੰਡੀਆ ਦੇ ਕਪਤਾਨ ਦੀ ਜ਼ਿੰਮੇਵਾਰੀ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ। ਇਹ ਹਾਕੀ ਵਰਲਡ ਕੱਪ 13 ਜਨਵਰੀ ਤੋਂ ਓਡੀਸ਼ਾ ‘ਚ ਹੋਣ ਜਾ ਰਿਹਾ ਹੈ ਜੋ 29 ਜਨਵਰੀ ਤੱਕ ਚੱਲੇਗਾ। ਡਿਫੈਂਡਰ ਅਮਿਤ ਰੋਹਿਦਾਸ ਟੀਮ ਦਾ ਉੱਪ ਕਪਤਾਨ ਹੋਵੇਗਾ। ਹਰਮਨਪ੍ਰੀਤ ਹਾਲ ਹੀ ‘ਚ ਆਸਟਰੇਲੀਆ ਖ਼ਿਲਾਫ਼ ਸੀਰੀਜ਼ ‘ਚ ਵੀ ਟੀਮ ਦਾ ਕਪਤਾਨ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਟਾਂਗਰਾ ਕੋਲ ਸਥਿਤ ਪਿੰਡ ਤਿੰਮੋਵਾਲ ਦੇ ਰਹਿਣ ਵਾਲੇ ਹਰਮਨਪ੍ਰੀਤ ਇਸ ਸਮੇਂ ਬੈਂਗਲੁਰੂ ‘ਚ ਟ੍ਰੇਨਿੰਗ ਕਰ ਰਹੇ ਹਨ। ਹਰਮਨਪ੍ਰੀਤ ਦੇ ਨਾਂ ਕਈ ਰਿਕਾਰਡ ਹਨ। ਸਾਲ 2015 ‘ਚ ਹਰਮਨਪ੍ਰੀਤ ਜੂਨੀਅਰ ਏਸ਼ੀਆ ਕੱਪ ਟੀਮ ਦਾ ਹਿੱਸਾ ਸਨ। ਟੀਮ…
ਆਲਰਾਊਂਡਰ ਕ੍ਰਿਕਟਰ ਸੈਮ ਕਰਨ (ਇੰਗਲੈਂਡ) ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਨਿਲਾਮੀ ਦੇ ਇਤਿਹਾਸ ‘ਚ ਸਭ ਤੋਂ ਮਹਿੰਗੇ ਖ਼ਿਡਾਰੀ ਬਣ ਗਏ ਜਿਨ੍ਹਾਂ ਨੂੰ ਪੰਜਾਬ ਕਿੰਗਜ਼ ਨੇ ਰਿਕਾਰਡ 18.50 ਕਰੋੜ ਰੁਪਏ ‘ਚ ਖ੍ਰੀਦਿਆ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਹਰਫ਼ਨਮੌਲਾ ਕ੍ਰਿਸ ਮੌਰਿਸ 2021 ‘ਚ ਆਈ.ਪੀ.ਐੱਲ. ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ, ਜਦੋਂ ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਲਈ 16.25 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਸੈਮ ਕਰਨ ਦਾ ਬੇਸ ਪ੍ਰਾਈਜ਼ 2 ਕਰੋੜ ਰੁਪਏ ਸੀ। ਕਰਨ ਨੂੰ ਟੀਮ ‘ਚ ਸ਼ਾਮਲ ਕਰਨ ਲਈ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਰਾਜਸਥਾਨ ਰਾਇਲਜ਼, ਚੇਨਈ ਸੁਪਰ ਕਿੰਗਜ਼, ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਇਕ ਲੰਬੀ ਬੋਲੀ ਦੀ…
ਭੁਵਨੇਸ਼ਵਰ ‘ਚ ਖੇਡ ਪ੍ਰੇਮੀ 13 ਤੋਂ 29 ਜਨਵਰੀ ਤੱਕ ਓਡੀਸ਼ਾ ‘ਚ ਹੋਣ ਵਾਲੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਤੋਂ ਪਹਿਲਾਂ ਸ਼ਨੀਵਾਰ ਨੂੰ ਚਮਕਦੀ ਟਰਾਫੀ ਨੂੰ ਵੇਖਣਗੇ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਯਾਤਰਾ ਕਰਨ ਤੋਂ ਬਾਅਦ ਵਰਲਡ ਕੱਪ ਟਰਾਫੀ 25 ਦਸੰਬਰ ਨੂੰ ਭੁਵਨੇਸ਼ਵਰ ਪਹੁੰਚੇਗੀ ਜਿਸ ਦਾ ਖੇਡ ਪ੍ਰੇਮੀਆਂ ਦੇ ਦੀਦਾਰ ਲਈ ਪੂਰੇ ਸ਼ਹਿਰ ਦਾ ਚੱਕਰ ਲਗਾਇਆ ਜਾਵੇਗਾ। ਟਰਾਫੀ ਨੂੰ ਐੱਸ.ਓ.ਏ. ਡੀਮਡ ਯੂਨੀਵਰਸਿਟੀ ਦੇ ਨਵੇਂ ਸਟੇਡੀਅਮ ‘ਚ ਰੱਖਿਆ ਜਾਵੇਗਾ ਜਿੱਥੇ ਵਿਦਿਆਰਥੀ ਅਤੇ ਹੋਰ ਖੇਡ ਪ੍ਰੇਮੀ ਇਸ ਨੂੰ ਦੇਖ ਸਕਦੇ ਹਨ। ਟਰਾਫੀ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਅਸ਼ੋਕ ਕੁਮਾਰ ਮਹਾਪਾਤਰਾ ਲੈਣਗੇ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਮਹੱਤਵਪੂਰਨ ਗੱਲ ਇਹ…
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰੋਡਰੇਜ ਮਾਮਲੇ ‘ਚ ਜੇਲ੍ਹ ਗਏ ਨਵਜੋਤ ਸਿੰਘ ਸਿੱਧੂ ਨੂੰ ਗਣਤੰਤਰ ਦਿਵਸ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਸੂਬੇ ਦੇ ਜੇਲ੍ਹ ਮਹਿਕਮੇ ਵੱਲੋਂ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ‘ਤੇ ਰਿਹਾਅ ਕੀਤੇ ਜਾਣ ਵਾਲੇ 50 ਤੋਂ ਵੱਧ ਕੈਦੀਆਂ ‘ਚ ਸਿੱਧੂ ਦਾ ਨਾਂ ਸ਼ਾਮਲ ਹੈ। ਜੇਲ੍ਹ ਵਿਭਾਗ ਨੇ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਸੂਚੀ ਸਮੀਖਿਆ ਲਈ ਵਿਭਾਗ ਦੀ ਪ੍ਰਮੁੱਖ ਸਕੱਤਰ ਅਵਨੀਤ ਕੌਰ ਨੂੰ ਭੇਜੀ ਹੈ, ਜਿੱਥੋਂ ਇਸ ਨੂੰ ਮੁੱਖ ਮੰਤਰੀ ਅਤੇ ਫਿਰ ਸੂਬੇ ਦੇ ਰਾਜਪਾਲ ਕੋਲ ਅੰਤਿਮ ਪ੍ਰਵਾਨਗੀ ਲਈ ਭੇਜਿਆ ਜਾਣਾ ਹੈ। ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ…
ਟੋਰਾਂਟੋ ਪੁਲੀਸ ਨੇ ਯੂਨੀਵਰਸਿਟੀ ਐਵੇਨਿਊ ਅਤੇ ਯਾਰਕ ਸਟ੍ਰੀਟ ਇਲਾਕੇ ‘ਚ ਐਤਵਾਰ ਨੂੰ ਇਕ ਅੱਧਖੜ ਵਿਅਕਤੀ ਦੇ ਕਤਲ ਦੇ ਦੋਸ਼ ‘ਚ 8 ਨਾਬਾਲਗ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੀ ਗਈਆਂ ਕੁੜੀਆਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਜੋ ਕਿ ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਦੇ ਸੰਪਰਕ ‘ਚ ਆਈਆਂ ਸਨ। ਇਹ ਸਾਰੀਆਂ ਕੁੜੀਆਂ ਕਿਸ ਮਕਸਦ ਨਾਲ ਟੋਰਾਂਟੋ ਦੇ ਡਾਊਨ ਟਾਊਨ ‘ਚ ਇਕੱਠੀਆਂ ਹੋਈਆਂ ਸਨ ਅਤੇ ਕਤਲ ਕਿਸ ਕਾਰਨ ਕੀਤਾ ਗਿਆ, ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ। ਸਾਰੀਆਂ ਕੁੜੀਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਰਹਿੰਦੀਆਂ ਹਨ। ਘਟਨਾ ਦਾ ਪਤਾ ਲੱਗਣ ‘ਤੇ ਜਦੋਂ…
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਲੋਂ ਪਾਰਟੀ ਵਰਕਰਾਂ ਦੀ ਅਣਦੇਖੀ ਕਰਨ ਅਤੇ ਕਾਂਗਰਸ ਦੇ ਹਰ ਵਿਅਕਤੀ ਦੇ ਮੁੱਖ ਮੰਤਰੀ ਦੀ ਦੌੜ ‘ਚ ਸ਼ਾਮਲ ਹੋਣ ਕਾਰਨ ਜਦੋਂ ਪਾਰਟੀ ਦੇ ਹਾਲਾਤ ਜ਼ਾਬਤੇ ਤੋਂ ਬਾਹਰ ਹੋ ਗਏ ਤਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਇਕ ਜ਼ਾਬਤੇ ‘ਚ ਬੰਨ੍ਹੀ ਜਾਵੇ ਤਾਂ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਨੂੰ ਹਰਾ ਨਹੀਂ ਸਕਦੀ। ਉਹ ਇਥੋਂ ਦੇ ਇਕ ਪੈਲੇਸ ‘ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਤਾਜਪੋਸ਼ੀ ਲਈ ਕਰਵਾਏ ਸਮਾਗਮ ‘ਚ ਪੁੱਜੇ। ਇਸ ਮੌਕੇ ਸੀਨੀਅਰ…
ਪੁਲੀਸ ਨੇ ਇਕ ਅਕਾਲੀ ਸਰਪੰਚ ਨੂੰ ਫਿਰੌਤੀ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਕੋਟਭਾਈ ‘ਚ ਬੀਤੇ ਦਿਨੀਂ ਫਿਰੌਤੀ ਲਈ ਅਗਵਾ ਕਰਕੇ ਕਤਲ ਕੀਤੇ ਹਰਮਨਜੀਤ ਸਿੰਘ ਦੇ ਮਾਮਲੇ ‘ਚ ਪੁਲੀਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੌਰਾਨ 9 ਮਹੀਨੇ ਪਹਿਲਾਂ ਅਗਵਾ ਕਰਕੇ ਕਤਲ ਕੀਤੇ ਗੂੜ੍ਹੀਸੰਘਰ ਦੇ ਨਿਰਮਲ ਸਿੰਘ ਪੁੱਤਰ ਮਨਜੀਤ ਸਿੰਘ ਕਤਲ ਕੇਸ ਦੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪਿੰਡ ਕੋਟਭਾਈ ਦੇ ਅਕਾਲੀ ਸਰਪੰਚ ਬਾਬੂ ਸਿੰਘ ਸਣੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਮਨਜੀਤ ਸਿੰਘ ਗੂੜ੍ਹੀਸੰਘਰ ਦੇ ਬਿਆਨਾਂ ਦੇ ਆਧਾਰ ‘ਤੇ ਸਰਪੰਚ ਬਾਬੂ ਸਿੰਘ ਕੋਟਭਾਈ, ਮਲਕੀਤ ਸਿੰਘ, ਸੀਮਾ ਰਾਣੀ ਆਲੀਕੇ ਸਮੇਤ ਚਾਰ ਹੋਰ ਵਿਅਕਤੀਆਂ ਨੂੰ…
ਅਮਰੀਕਾ ‘ਚ ਹੁਣ 2.40 ਕਰੋੜ ਵਿਦਿਆਰਥੀ ਸਿੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ ਕਿਉਂਕਿ ਦੋ ਹੋਰ ਅਮਰੀਕਨ ਸੂਬਿਆਂ ਨੇ ਸਮਾਜਿਕ ਸਿੱਖਿਆ ਦੇ ਨਵੇਂ ਮਾਪਦੰਡਾਂ ਦੇ ਪੱਖ ‘ਚ ਮਤਾ ਪਾਇਆ ਹੈ। ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਇਨ੍ਹਾਂ ਦੋਵੇਂ ਸੂਬਿਆਂ ਦੇ ਸਕੂਲਾਂ ‘ਚ ਹੁਣ ਸਿੱਖੀ ਜਾਂ ਸਿੱਖ ਧਰਮ ਬਾਰੇ ਪੜ੍ਹਾਇਆ ਜਾਵੇਗਾ ਜੋ ਕਿ ਪਹਿਲੀ ਵਾਰ ਹੋਣ ਜਾ ਰਿਹਾ ਹੈ। ਉਟਾਹ ਤੇ ਮਿਸੀਸਿਪੀ ਅਮਰੀਕਾ ਦੇ ਅਜਿਹੇ 15ਵੇਂ ਤੇ 16ਵੇਂ ਸੂਬੇ ਬਣ ਗਏ ਹਨ ਜਿਨ੍ਹਾਂ ਨੇ ਹਾਲ ਹੀ ‘ਚ ਆਪੋ-ਆਪਣੇ ਸਮਾਜਿਕ ਸਿੱਖਿਆ ਦੇ ਪਾਠਕ੍ਰਮ ‘ਚ ਸਿੱਖੀ, ਸਿੱਖ ਧਰਮ ਅਤੇ ਸਿੱਖ ਰਵਾਇਤਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਊਟਾਹ ‘ਚ 6,06,000 ਵਿਦਿਆਰਥੀਆਂ ਅਤੇ ਮਿਸੀਸਿਪੀ ‘ਚ…
ਅਮਰੀਕਾ ‘ਚ ਭਾਰੀ ਬਰਫ਼ਬਾਰੀ ਅਤੇ ਠੰਢ ਦੇ ਤਾਪਮਾਨ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ 4400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਅਮਰੀਕਨ ਏਅਰਲਾਈਨਜ਼ ਨੇ ਅਮਰੀਕਾ ਦੀਆਂ 4400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ। ਇਸ ਦੇ ਨਾਲ ਹੀ ਕੁਝ ਰੇਲ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਸੇਵਾਵਾਂ ਦੇ ਅਚਾਨਕ ਰੱਦ ਹੋਣ ਨਾਲ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ। ਇਨ੍ਹੀਂ ਦਿਨੀਂ ਅਮਰੀਕਾ ‘ਚ ਜ਼ਬਰਦਸਤ ਠੰਡ ਦਾ ਤੂਫਾਨ ਚੱਲ ਰਿਹਾ ਹੈ। ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟ ਅਵੇਅਰ ਦੇ ਅਨੁਸਾਰ ਵੀਰਵਾਰ ਨੂੰ 2180 ਤੋਂ ਵੱਧ ਯੂ.ਐਸ. ਉਡਾਣਾਂ ਰੱਦ ਹੋਈਆਂ ਜਦਕਿ ਬਾਕੀ ਫਲਾਈਟਾਂ ਸ਼ੁੱਕਰਵਾਰ ਨੂੰ ਰੱਦ ਕੀਤੀਆਂ ਗਈਆਂ। ਡੈਲਟਾ ਏਅਰ ਲਾਈਨਜ਼ ਨੇ…
ਭਾਰਤੀ ਨਿਸ਼ਾਨੇਬਾਜ਼ਾਂ ਲਈ ਸਾਲ 2022 ਨਿਰਾਸ਼ਾਜਨਕ ਰਿਹਾ ਪਰ ਰਾਈਫਲ ਨਿਸ਼ਾਨੇਬਾਜ਼ ਰੂਦ੍ਰਾਕਸ਼ ਪਾਟਿਲ ਨੇ ਸਫਲਤਾ ਦੀ ਨਵੀਂ ਇਬਾਦਤ ਲਿਖੀ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਆਯੋਜਕਾਂ ਨੇ ਵੀ ਇਸ ਵਾਰ ਇਨ੍ਹਾਂ ਖੇਡਾਂ ‘ਚ ਨਿਸ਼ਾਨੇਬਾਜ਼ੀ ਨੂੰ ਸ਼ਾਮਲ ਨਹੀਂ ਕੀਤਾ। 10 ਮੀਟਰ ਏਅਰ ਰਾਈਫਲ ‘ਚ ਚੁਣੌਤੀ ਪੇਸ਼ ਕਰਨ ਵਾਲਾ ਰੂਦ੍ਰਾਕਸ਼ ਕਾਹਿਰਾ ‘ਚ ਟਾਪ ਨਿਸ਼ਾਨੇਬਾਜ਼ਾਂ ਨੂੰ ਪਛਾੜਦੇ ਹੋਏ ਵਿਸ਼ਵ ਚੈਂਪੀਅਨ ਬਣਿਆ ਅਤੇ ਨਾਲ ਹੀ ਪੈਰਿਸ ਓਲੰਪਿਕ-2024 ਦਾ ਕੋਟਾ ਵੀ ਹਾਸਲ ਕੀਤਾ। ਰੂਦ੍ਰਾਕਸ਼ ਦੀਆਂ ਨਜ਼ਰਾਂ ਹੁਣ ਓਲੰਪਿਕ ‘ਚ 2008 ਬੀਜਿੰਗ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਦੀ ਉਪਲੱਬਧੀ ਦੀ ਬਰਾਬਰੀ ਕਰਨ ‘ਤੇ ਟਿਕੀਆਂ ਹਨ, ਜੋ ਇੰਡੀਆ ਦਾ ਇਕੋ-ਇਕ ਓਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਹੈ। ਭਾਰਤੀ ਨਿਸ਼ਾਨੇਬਾਜ਼ੀ ‘ਚ ਪਿਛਲੇ ਕੁਝ…