Author: editor
ਅਮਰੀਕਾ ਦੇ ਰਾਜ ਮਿਸੌਰੀ ‘ਚ ਭਾਰਤੀ ਮੂਲ ਦੇ ਅਟਾਰਨੀ ਵਿਵੇਕ ਮਲਕ ਨੂੰ ਪਹਿਲਾ ਗੈਰ-ਗੋਰਾ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਗਵਰਨਰ ਮਾਈਕ ਪਾਰਸਨ ਨੇ ਇਸ ਦਾ ਐਲਾਨ ਕੀਤਾ। ਹਰਿਆਣਾ ‘ਚ ਜਨਮੇ 45 ਸਾਲਾ ਮਲਕ ਰਿਪਬਲਿਕਨ ਖਜ਼ਾਨਚੀ ਸਕਾਟ ਫਿਟਜ਼ਪੈਟਰਿਕ ਦੀ ਥਾਂ ਲੈਣਗੇ, ਜੋ ਜਨਵਰੀ ‘ਚ ਸਟੇਟ ਆਡੀਟਰ ਬਣਨ ਲਈ ਅਹੁਦਾ ਛੱਡ ਰਹੇ ਹਨ। ਪਾਰਸਨ ਨੇ ਇਕ ਪੋਸਟ ‘ਚ ਲਿਖਿਆ, ‘ਵਿਵੇਕ ਮਲਕ ਮਿਸੌਰੀ ਰਾਜ ਦੇ ਸਾਡੇ ਅਗਲੇ ਰਾਜ ਖਜ਼ਾਨਚੀ ਹੋਣਗੇ। ਵਿਵੇਕ ਦੀ ਨਿਯੁਕਤੀ ਮਿਸੌਰੀ ਸਟੇਟ ਆਡੀਟਰ ਦੇ ਦਫਤਰ ‘ਚ ਖਜ਼ਾਨਚੀ ਸਕਾਟ ਫਿਟਜ਼ਪੈਟ੍ਰਿਕ ਦੀ ਚੋਣ ਨਾਲ ਪੈਦਾ ਹੋਈ ਖਾਲੀ ਥਾਂ ਨੂੰ ਭਰ ਦੇਵੇਗੀ।’ ਵਾਈਲਡਵੁੱਡ ਨਿਵਾਸੀ ਮਲਕ 2002 ‘ਚ ਦੱਖਣ-ਪੂਰਬੀ ਮਿਸੌਰੀ ਸਟੇਟ ਯੂਨੀਵਰਸਿਟੀ ਤੋਂ ਬਿਜ਼ਨਸ…
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਮਰੀਕਾ ਦੇ ਦੌਰੇ ‘ਤੇ ਪੁੱਜੇ ਹਨ। ਇਸ ਸਮੇਂ ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਵੀ ਕੀਤੀ ਅਤੇ ਕੁਝ ਅਹਿਮ ਗੱਲਾਂ ਵੀ ਆਖੀਆਂ। ਉਨ੍ਹਾਂ ਕਿਹਾ ਕਿ ਰੂਸ ਨਾਲ ਜੰਗ ਨੂੰ ਖ਼ਤਮ ਕਰਨ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਸ ਨੇ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ‘ਚ ਲਗਾਤਾਰ ਸਮਰਥਨ ਲਈ ਅਮਰੀਕਨ ਨੇਤਾਵਾਂ ਅਤੇ ਜਨਤਾ ਦਾ ਧੰਨਵਾਦ ਵੀ ਕੀਤਾ। ਜੋਅ ਬਾਈਡੇਨ ਅਤੇ ਕਾਂਗਰਸ ਨੇ ਯੂਕਰੇਨ ਨੂੰ ਅਰਬਾਂ ਡਾਲਰ ਦੀ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਯੂਕਰੇਨ ਨੂੰ ਸ਼ਾਂਤੀ ਲਈ ਮਦਦ ਕਰਨ ਦਾ ਵਾਅਦਾ ਕੀਤਾ। ਦੌਰੇ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ ਨੇ ਯੂਕਰੇਨ ਨੂੰ 1.85…
ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਹਰਿਆਣਾ ‘ਚ ਦਾਖਲ ਹੋ ਗਈ ਹੈ। ਇਸ ਮੌਕੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਦੀ ਹੈ ਜਦਕਿ ਦੂਜੀ ਵਿਚਾਰਧਾਰਾ ਸਿਰਫ਼ ਕੁਝ ਲੋਕਾਂ ਦਾ ਪੱਖ ਪੂਰਦੀ ਹੈ। ਭਾਰਤ ਜੋੜੋ ਯਾਤਰਾ ਦੇ ਰਾਜਸਥਾਨ ਤੋਂ ਹਰਿਆਣਾ ‘ਚ ਦਾਖ਼ਲ ਹੋਣ ਮਗਰੋਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਹੁਕਮਰਾਨ ਧਿਰ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਵੀ ਨੁਕਤਾਚੀਨੀ ਕੀਤੀ। ਭਾਜਪਾ ਆਗੂਆਂ ਵੱਲੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਮਾਰਚ ਕੱਢਣ ‘ਤੇ ਸਵਾਲ ਉਠਾਏ ਜਾਣ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ…
ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਖੁਸ਼ਖ਼ਬਰੀ ਹੈ ਕਿ ਇੰਡੀਆ ਸਰਕਾਰ ਨੇ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਤੁਰੰਤ ਪ੍ਰਭਾਵ ਨਾਲ ਈ-ਵੀਜ਼ਾ ਸਹੂਲਤ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇੰਡੀਆ ਦਾ ਵੀਜ਼ਾ ਲੈਣ ‘ਚ ਆ ਰਹੀਆਂ ਦਿੱਕਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਇੰਡੀਆ ਜਾਣ ਲਈ ਵੀਜ਼ਾ ਲੈਣ ‘ਚ ਲੰਬੀ ਉਡੀਕ ਤੋਂ ਇਲਾਵਾ ਲੰਬੀਆਂ ਕਤਾਰਾਂ ‘ਚ ਕਈ ਘੰਟੇ ਤੱਕ ਲੱਗਣ ਤੋਂ ਲੋਕ ਨਿਰਾਸ਼ ਸਨ। ਇਸ ਸਬੰਧੀ ਕੁਝ ਵਫ਼ਦ ਇੰਡੀਆ ‘ਚ ਮੰਤਰੀਆਂ ਨੂੰ ਮਿਲੇ ਸਨ ਅਤੇ ਹੋਰਨਾਂ ਪੱਧਰਾਂ ‘ਤੇ ਵੀ ਈ-ਵੀਜ਼ਾ ਮੁੜ ਸ਼ੁਰੂ ਕਰਨ ਦੀ ਮੰਗ ਜ਼ੋਰ ਸ਼ੋਰ ਨਾਲ ਚੁੱਕ ਰਹੇ ਸਨ। ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ…
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਦੇਰ ਰਾਤ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ। ਉਥੇ ਉਨ੍ਹਾਂ ਨੇ ਮਰਹੂਮ ਗਾਇਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੂਸੇਵਾਲਾ ਦੀ ਹਵੇਲੀ ‘ਚ ਹੀ ਰਾਤ ਗੁਜ਼ਾਰੀ। ਜ਼ਿਕਰਯੋਗ ਹੈ ਕਿ ਉਹ ਕਾਫ਼ੀ ਸਮੇਂ ਤੋਂ ਵਿਦੇਸ਼ ‘ਚ ਸਨ ਅਤੇ ਬੀਤੇ ਦਿਨੀਂ ਹੀ ਵਿਦੇਸ਼ ਤੋਂ ਪਰਤੇ ਸਨ। ਉਧਰ ਸਿੱਧੂ ਮੂਸੇਵਾਲਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ ਸਨ ਤਾਂ ਮਾਨਸਾ ਤੋਂ ਵਿਧਾਇਕ ਦੀ ਚੋਣ ਵੀ ਲੜੇ ਸਨ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਪੰਜਾਬ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ…
ਮਿਸੀਸਾਗਾ ‘ਚ ਟਰੱਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਹਾਲੇ ਇਕ ਮਹੀਨੇ ਪਹਿਲਾਂ ਹੀ ਕੈਨੇਡਾ ਸਪਾਊਸ ਵੀਜ਼ੇ ‘ਤੇ ਆਇਆ ਸੀ। 30 ਸਾਲਾ ਮਨਪ੍ਰੀਤ ਸਿੰਘ ਦੇ ਦੋਸਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਵੇਰਵਿਆਂ ਮੁਤਾਬਕ ਟਰਾਂਸਪੋਰਟ ਟਰੱਕ ਨਾਲ ਹੋਈ ਟੱਕਰ ‘ਚ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੀਲ ਰੀਜ਼ਨਲ ਪੁਲੀਸ ਨੇ ਦੱਸਿਆ ਕਿ ਇਹ ਘਟਨਾ 13 ਦਸੰਬਰ ਨੂੰ ਕਰਟਨੀਪਾਰਕ ਡਰਾਈਵ ਤੇ ਐਡਵਰਡਜ਼ ਬੁਲੇਵਰਡ ‘ਚ ਸਵੇਰੇ ਸੱਤ ਵਜੇ ਤੋਂ ਪਹਿਲਾਂ ਵਾਪਰੀ ਸੀ। ਮਨਪ੍ਰੀਤ ਮਿਸੀਸਾਗਾ…
ਪੰਜਾਬ ‘ਚ ਨਸ਼ਿਆਂ ਦਾ ਮੁੱਦਾ ਬੇਹੱਦ ਗੰਭੀਰ ਹੈ ਅਤੇ ਕੈਪਟਨ ਸਰਕਾਰ ਤੋਂ ਬਾਅਦ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੀ ਹਾਲੇ ਤੱਕ ਇਸ ਨੂੰ ਰੋਕਣ ‘ਚ ਨਾਕਾਮ ਸਾਬਤ ਹੋ ਰਹੀ ਹੈ। ਇਸ ਗੰਭੀਰ ਮੁੱਦੇ ਦੀ ਲੋਕ ਸਭਾ ‘ਚ ਗੂੰਜ ਪਈ ਅਤੇ ਸਾਰੀਆਂ ਧਿਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਸੁਰ ਅਤੇ ਇਕਜੁੱਟ ਹੋ ਕੇ ਇਸ ਮੁੱਦੇ ‘ਤੇ ਲੜਨ ਦਾ ਸੱਦਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਇਹ ਮੁੱਦਾ ਚੁੱਕਦਿਆਂ ਸਿੱਧਾ ਭਗਵੰਤ ਮਾਨ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼…
ਨਿਊਯਾਰਕ ਦੇ ਡੈਨੀਅਲ ਅਬਾਏਵ ਅਤੇ ਪੀਟਰ ਲੇਮੈਨ ਹਨ ਨੂੰ ਕਥਿਤ ਤੌਰ ‘ਤੇ ਜੇ.ਐੱਫ.ਕੇ. ਦੇ ਟੈਕਸੀ ਡਿਸਪੈਚ ਦੇ ਸਿਸਟਮ ਨੂੰ ਤੋੜਨ ਲਈ ਰੂਸੀ ਹੈਕਰਾਂ ਨਾਲ ਕੰਮ ਕੀਤਾ ਤਾਂ ਜੋ ਉਹ ਲਾਈਨ ਨੂੰ ਕੱਟਣ ਲਈ ਕੈਬੀਜ਼ ਨੂੰ ਚਾਰਜ ਕਰ ਸਕਣ। ਟੈਕਸੀ ਡਰਾਈਵਰਾਂ ਨੂੰ ਆਮ ਤੌਰ ‘ਤੇ ਕਿਰਾਏ ਲਈ ਘੰਟਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਜੇ ਉਹ ਬਚਾਅ ਪੱਖ ਨੂੰ 10 ਡਾਲਰ ਦਾ ਭੁਗਤਾਨ ਕਰਦੇ ਹਨ ਤਾਂ ਉਹ ਕਤਾਰ ਨੂੰ ਛੱਡਣ ਦੇ ਯੋਗ ਸਨ, ਸੰਘੀ ਵਕੀਲਾਂ ਨੇ ਇਹ ਦੋਸ਼ ਲਗਾਇਆ। ਅਬਾਏਵ ਅਤੇ ਲੇਮੈਨ ਨੂੰ ਕੰਪਿਊਟਰ ਦੀ ਘੁਸਪੈਠ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ 10 ਸਾਲ ਦੀ ਸ਼ਜ਼ਾ ਹੋ ਸਕਦੀ ਹੈ। ਫੈਡਰਲ…
ਨਾਰਥ ਕੈਲੀਫੋਰਨੀਆ ਦੇ ਤੱਟ ‘ਤੇ 6.4 ਦੀ ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਘਰਾਂ ਦੀਆਂ ਖਿੜਕੀਆਂ ਚਕਨਾਚੂਰ ਹੋ ਗਈਆਂ, ਮਕਾਨਾਂ ਦੀਆਂ ਨੀਹਾਂ ਹਿੱਲ ਗਈਆਂ ਅਤੇ ਪੇਂਡੂ ਖੇਤਰ ਦੇ ਕਰੀਬ 60,000 ਘਰਾਂ ਅਤੇ ਵਪਾਰਕ ਅਦਾਰਿਆਂ ਦੀ ਬਿਜਲੀ ਗੁੱਲ ਹੋ ਗਈ। ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਅਤੇ ਸਾਨ ਫਰਾਂਸਿਸਕੋ ਤੋਂ ਲਗਭਗ 345 ਕਿਲੋਮੀਟਰ ਉੱਤਰ-ਪੱਛਮ ‘ਚ ਸਥਿਤ ਇਕ ਛੋਟੇ ਜਿਹੇ ਭਾਈਚਾਰੇ ਫਰਨਡੇਲ ਦੇ ਨੇੜੇ ਸਵੇਰੇ 2:34 ਵਜੇ ਆਇਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 16 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਇਸ ਤੋਂ ਬਾਅਦ…
ਫੀਫਾ ਵਰਲਡ ਕੱਪ ਦੇ ਹੁਣ ਤਕ ਦੇ ਸਭ ਤੋਂ ਰੋਮਾਂਚਕ ਫਾਈਨਲ ‘ਚੋਂ ਇਕ ‘ਚ ਜਿੱਤ ਦਰਜ ਕਰਨ ਤੋਂ ਬਾਅਦ ਖਿਤਾਬ ਦੇ ਨਾਲ ਵਾਪਸ ਪਰਤੀ ਅਰਜਨਟੀਨਾ ਦੀ ਚੈਂਪੀਅਨ ਫੁੱਟਬਾਲ ਟੀਮ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਲੋਕ ਤੜਕੇ ਏਅਰਪੋਰਟ ‘ਤੇ ਇਕੱਠੇ ਹੋਏ ਅਤੇ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਕਪਤਾਨ ਲਿਓਨਲ ਮੇਸੀ ਦੀ ਅਗਵਾਈ ‘ਚ ਅਰਜਨਟੀਨਾ ਦੀ ਰਾਜਧਾਨੀ ਦੇ ਠੀਕ ਬਾਹਰ ਇਲੇਇਜਾ ‘ਚ ਤੜਕੇ ਤਿੰਨ ਵਜੇ ਜਹਾਜ਼ ‘ਚੋਂ ਉਤਰਨ ‘ਤੇ ਟੀਮ ਦਾ ਪ੍ਰਸ਼ੰਸਕਾਂ ਨੇ ਪਲਕਾਂ ਵਿਛਾ ਕੇ ਸਵਾਗਤ ਕੀਤਾ। ਇਸ ਦੌਰਾਨ ਟੀਮ ਲਈ ‘ਰੈੱਡ ਕਾਰਪੇਟ’ ਵਿਛਾਇਆ ਗਿਆ ਸੀ। ਜਹਾਜ਼ ‘ਚੋਂ ਸਭ ਤੋਂ ਪਹਿਲਾਂ ਮੇਸੀ ਵਰਲਡ ਕੱਪ ਟਰਾਫੀ ਫੜ ਕੇ ਕੋਚ ਲਿਓਨਲ…