Author: editor
ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਬੇਅਦਬੀ ਮਾਮਲੇ ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਦੇ ਇਕ ਮੈਂਬਰ ਪ੍ਰਭਦੀਪ ਸਿੰਘ ਨੂੰ ਤੱਤਕਾਲੀ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਐਲਾਨ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਨੈਸ਼ਨਲ ਹਾਈਵੇ ‘ਤੇ ਚੱਲਦੇ ਧਰਨੇ ਦੌਰਾਨ ਕੀਤਾ। ਉਨ੍ਹਾਂ ਸ਼ਹੀਦੀ ਜੋੜ ਮੇਲੇ, ਮੌਸਮ ਦੇ ਮਿਜ਼ਾਜ਼ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਨੈਸ਼ਨਲ ਹਾਈਵੇ ‘ਤੇ ਲਗਾਇਆ ਗਿਆ ਜਾਮ ਵੀ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਸੁਖਰਾਜ ਸਿੰਘ ਨੇ ਗਿਲ਼ਾ ਕੀਤਾ ਕਿ 7 ਸਾਲ ਦਾ ਸਮਾਂ ਬੀਤ ਜਾਣ ਉਪਰੰਤ ਵੀ ਤੱਤਕਾਲੀ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ…
ਲੰਮੀ ਗੈਰਗਾਜ਼ਰੀ ਮਗਰੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਪਰਤ ਆਏ ਹਨ। ਆਉਂਦੇ ਹੀ ਉਨ੍ਹਾਂ ਜਿੱਥੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ, ਉਥੇ ਹੀ ਉਹ ਰਾਜਸਥਾਨ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਵੀ ਸ਼ਾਮਲ ਹੋਏ। ਕਰੀਬ ਪੌਣੇ ਛੇ ਮਹੀਨਿਆਂ ਪਿੱਛੋਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਟਵੀਟ ਕੀਤਾ। ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੇ ਪੰਜਾਬ ‘ਚ ਦਾਖਲ ਹੋਣ ਤੋਂ ਪਹਿਲਾਂ ਉਹ ਵਿਦੇਸ਼ ਤੋਂ ਪਰਤੇ ਹਨ। ਚੰਨੀ ਦੀ ਗੈਰ-ਮੌਜੂਦਗੀ ਨੂੰ ਲੈ ਕੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਤਨਜ਼ ਕਸੇ ਜਾਂਦੇ ਰਹੇ ਹਨ ਜਦੋਂ ਕਿ ਚੰਨੀ ਨੇ ਕਿਹਾ ਸੀ ਕਿ…
ਵਿਵਾਦਾਂ ‘ਚ ਰਹਿਣ ਵਾਲੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਧਾਰਮਿਕ ਸਜ਼ਾ ਪੂਰੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ‘ਤੇ ਆਪਣਾ ਪੱਤਰ ਸੌਂਪਿਆ। ਉਪਰੰਤ ਲੰਗਾਹ ਦੀ ‘ਘਰ ਵਾਪਸੀ’ ਹੋ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੈਰਹਾਜ਼ਰੀ ‘ਚ ਇਹ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਪ੍ਰਾਪਤ ਕੀਤਾ। ਲੰਗਾਹ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਦੀ 25 ਨਵੰਬਰ ਨੂੰ ਸੇਵਾ ਲਾਈ ਸੀ ਜਿਸ ਦੇ ਆਖਰੀ ਪੜਾਅ ਵਜੋਂ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕਰੀਬ 7…
ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, ‘ਪਰਵਾਸੀ ਪੰਜਾਬੀਆਂ ਦੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮਾਮਲਿਆਂ ਨਾਲ ਜੁੜੀਆਂ ਸਮੱਸਿਆਵਾਂ ਦਾ ਮਿੱਥੇ ਸਮੇਂ ‘ਚ ਨਿਪਟਾਰਾ ਕਰਨ ਲਈ ਸਰਕਾਰ ਵਿਸ਼ੇਸ਼ ਨੀਤੀ ਤਿਆਰ ਕਰ ਰਹੀ ਹੈ। ਐੱਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਹਰ ਸਾਲ ਦਸੰਬਰ ਤੇ ਅਪਰੈਲ ਮਹੀਨੇ ‘ਚ ਦੋ ਵਾਰ ਐੱਨ.ਆਰ.ਆਈ. ਮਿਲਣੀਆਂ ਕੀਤੀਆਂ ਜਾਣਗੀਆਂ।’ ਉਹ ਐਮਿਟੀ ਯੂਨੀਵਰਸਿਟੀ ‘ਚ ਕਰਵਾਏ ਗਏ ‘ਐੱਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਮੌਕੇ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਬੋਲ ਰਹੇ ਸਨ। ਇਸ ਸਮਾਗਮ ‘ਚ ਮੁਹਾਲੀ ਸਮੇਤ ਰੂਪਨਗਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ…
ਸਰਦ ਰੁੱਤ ਸੈਸ਼ਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ‘ਚ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਚੁੱਕਿਆ ਜਦਕਿ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ‘ਚ ਪ੍ਰਦੂਸ਼ਿਤ ਪਾਣੀ ਨਾਲ ਬਿਮਾਰ ਹੋ ਰਹੇ ਪੰਜਾਬ ਦਾ ਮੁੱਦਾ ਚੁੱਕਿਆ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਰਾਜ ਸਭਾ ‘ਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਾਮਲਾ ਚੁੱਕਿਆ। ਐੱਨ.ਸੀ.ਆਰ.ਬੀ. ਦੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ 2017 ਤੋਂ 2021 ਤੱਕ ਪੰਜਾਬ ‘ਚ ਲਗਪਗ 53000 ਕਿਸਾਨ ਤੇ ਮਜ਼ਦੂਰ ਆਪਣੇ ਸਿਰ ਚੜ੍ਹੇ ਕਰਜ਼ਿਆਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੇ ਕਿਸਾਨ…
ਫੀਫਾ ਵਰਲਡ ਕੱਪ-2022 ਭਾਵੇਂ ਅਰਜਨਟੀਨਾ ਦੀ ਟੀਮ ਨੇ ਜਿੱਤ ਲਿਆ ਅਤੇ ਇਸ ਟੀਮ ਦੇ ਖਿਡਾਰੀ ਲਿਓਨਲ ਮੇਸੀ ਦੀ ਚੁਫੇਰੇ ਚਰਚਾ ਹੈ। ਪਰ ਇਸ ਦੇ ਬਾਵਜੂਦ ਫਾਈਨਲ ਮੈਚ ‘ਚ ਹੈਟ੍ਰਿਕ ਲਾਉਣ ਵਾਲੇ ਫਰਾਂਸ ਦੇ ਖਿਡਾਰੀ ਕੇਲੀਅਨ ਐਮਬਾਪੇ ਨੇ ਮੇਸੀ ਨੂੰ ਪਛਾੜਦਿਆਂ ਗੋਲਡਨ ਬੂਟ ਜਿੱਤਿਆ ਹੈ। ਫਰਾਂਸ ਦੇ ਫਾਰਵਰਡ ਨੇ 8 ਵਾਰ ਗੋਲ ਕੀਤੇ ਸਨ ਜੋ ਕਿ ਮੈਸੀ ਤੋਂ ਇਕ ਵੱਧ ਸੀ। ਉਥੇ ਹੀ ਲਿਓਨੇਲ ਮੇਸੀ ਨੇ ਸਿਲਵਰ ਬੂਟ ਅਤੇ ਓਲੀਵੀਅਰ ਗਿਰੌਡ ਦੇ ਚਾਰ ਗੋਲਾਂ ਨੇ ਉਨ੍ਹਾਂ ਨੂੰ ਕਾਂਸੀ ਦਾ ਬੂਟ ਦਿਵਾਇਆ ਹੈ। ਐਮਬਾਪੇ ਨੇ ਗਰੁੱਪ ਪੜਾਅ ‘ਚ 3 ਅਤੇ ਨਾਕਆਊਟ ਪੜਾਅ ‘ਚ 5 ਗੋਲ ਕੀਤੇ, ਜਦੋਂਕਿ ਪੂਰੇ ਟੂਰਨਾਮੈਂਟ ‘ਚ ਮੇਸੀ ਨੇ…
ਲਾਸ ਏਂਜਲਸ ਦੀ ਇਕ ਅਦਾਲਤ ਨੇ ਇਕ ਮਹੀਨੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਨੂੰ ਇਕ ਔਰਤ ਨਾਲ ਜਬਰ-ਜ਼ਿਨਾਹ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ‘ਮੀਟੂ’ ਅੰਦੋਲਨ ਤਹਿਤ ਚਾਰ ਔਰਤਾਂ ਨੇ ਵੀਨਸਟੀਨ ‘ਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਵੀਨਸਟੀਨ ਨੂੰ ਕੈਲੀਫੋਰਨੀਆ ‘ਚ 24 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਨੂੰ ਨਿਊਯਾਰਕ ‘ਚ ਜਬਰ-ਜ਼ਿਨਾਹ ਦੇ ਇਕ ਹੋਰ ਕੇਸ ‘ਚ 23 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੇ ਖ਼ਿਲਾਫ਼ ਉਸ ਨੇ ਅਪੀਲ ਕੀਤੀ ਹੋਈ ਹੈ। ਵੀਨਸਟੀਨ ਨੂੰ ਜਬਰ-ਜ਼ਿਨਾਹ, ਜ਼ਬਰਦਸਤੀ ਗੈਰ-ਕੁਦਰਤੀ ਜਿਨਸੀ ਸਬੰਧ ਬਣਾਉਣ ਅਤੇ ਜਿਨਸੀ ਦੁਰਵਿਹਾਰ ਦਾ…
ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ‘ਚ ਵੀ ਫਾਇਰਿੰਗ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਤਾਜ਼ਾ ਫਾਇਰਿੰਗ ਦੀ ਘਟਨਾ ਟੋਰਾਂਟੋ ਨੇੜਲੇ ਵਾਨ ‘ਚ ਵਾਪਰੀ ਜਿੱਥੇ 5 ਜਣਿਆਂ ਦੀ ਮੌਤ ਹੋ ਗਈ। ਬਾਅਦ ‘ਚ ਪੁਲੀਸ ਦੀ ਗੋਲੀ ਨਾਲ ਸ਼ੱਕੀ ਵੀ ਮਾਰਿਆ ਗਿਆ। ਵੇਰਵਿਆਂ ਮੁਤਾਬਕ ਇਕ ਕੰਡੋਮੀਨੀਅਮ ਯੂਨਿਟ ‘ਚ ਪੰਜ ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਜਵਾਬੀ ਕਾਰਵਾਈ ‘ਚ ਬੰਦੂਕਧਾਰੀ ਨੂੰ ਪੁਲੀਸ ਨੇ ਮਾਰ ਦਿੱਤਾ। ਅਧਿਕਾਰੀਆਂ ਨੇ ਐਤਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਯਾਰਕ ਰੀਜ਼ਨਲ ਪੁਲੀਸ ਮੁਖੀ ਜੇਮਸ ਮੈਕਸਵੀਨ ਨੇ ਕਿਹਾ ਕਿ ਉਨ੍ਹਾਂ ਦੇ ਇਕ ਅਧਿਕਾਰੀ ਨੇ ਵਾਨ ‘ਚ ਇਕ ਕੰਡੋ ‘ਚ ਸ਼ੱਕੀ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ।…
ਦੋ ਪੰਜਾਬੀ ਗਾਇਕਾਂ ਦੇ ਘਰਾਂ ‘ਤੇ ਅੱਜ ਛਾਪੇਮਾਰੀ ਹੋਈ। ਇਨ੍ਹਾਂ ‘ਚੋਂ ਇਕ ਗਾਇਕ ਕੰਵਰ ਗਰੇਵਾਲ ਦੀ ਰਿਹਾਇਸ਼ ‘ਤੇ ਐੱਨ.ਆਈ.ਏ. ਜਦਕਿ ਗਾਇਕ ਰਣਜੀਤ ਬਾਵਾ ਦੀ ਰਿਹਾਇਸ਼ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਕੌਮੀ ਜਾਂਚ ਏਜੰਸੀ ਨੇ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਮੁਹਾਲੀ ਦੀ ਸੈਕਟਰ 104 ਵਿਚਲੇ ਤਾਜ ਟਾਵਰਜ਼ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ। ਛਾਪੇ ਦੌਰਾਨ ਸੀ.ਆਰ.ਪੀ.ਐੱਫ. ਦੇ ਜਵਾਨ ਵੀ ਮੌਜੂਦ ਸਨ। ਕੰਵਰ ਗਰੇਵਾਲ ਤੋਂ ਇਸ ਸਮੇਂ ਪੁੱਛ ਪੜਤਾਲ ਚੱਲ ਰਹੀ ਹੈ। ਸੂਤਰਾਂ ਮੁਤਾਬਕ ਗਾਇਕ ਕੋਲੋਂ ਗੈਂਗਸਟਰਾਂ ਦੇ ਪੰਜਾਬੀ ਸੰਗੀਤ ਇੰਸਡਟਰੀਜ਼ ‘ਚ ਦਖ਼ਲ ਅਤੇ ਕੁਝ ਗਾਇਕਾਂ ਨਾਲ ਕਥਿਤ ਸਬੰਧਾਂ ਤੇ ਉਨ੍ਹਾਂ ਨੂੰ ਮਿਲਦੀਆਂ ਧਮਕੀਆਂ ਸਬੰਧੀ ਉਨ੍ਹਾਂ ਤੋਂ ਸਵਾਲ ਕੀਤੇ ਗਏ। ਜ਼ਿਕਰਯੋਗ…
ਆਮਦਨ ਤੋਂ ਵੱਧ ਸਰੋਤਾਂ ਅਤੇ ਜਾਇਦਾਦ ਬਣਾਉਣ ਸਬੰਧੀ ਵਿਜੀਲੈਸ ਬਿਊਰੋ ਪੰਜਾਬ ਨੇ ਭਾਰਤਇੰਦਰ ਸਿੰਘ ਚਾਹਲ ਖ਼ਿਲਾਫ਼ ਜਾਂਚ ਵਿੱਢ ਦਿੱਤੀ ਹੈ ਅਤੇ ਅੱਜ ਉਨ੍ਹਾਂ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਚਾਹਲ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇਂ ਬਹੁਤ ਤਾਕਤਵਰ ਬਣ ਕੇ ਉੱਭਰੇ ਸਨ ਅਤੇ ਉਦੋਂ ਤੋਂ ਹੀ ਉਹ ਕੈਪਟਨ ਦੇ ਖਾਸ ਬੰਦਿਆਂ ‘ਚ ਸ਼ੁਮਾਰ ਰਹੇ ਹਨ। ਆਮਦਨ ਤੋਂ ਵੱਧ ਸਰੋਤਾਂ ਸਬੰਧੀ ਵਿਜੀਲੈਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਚਾਹਲ ਖ਼ਿਲਾਫ਼ ਹੁਣ ਜਾਂਚ ‘ਚ ਤੇਜ਼ੀ ਲਿਆਂਦੀ ਹੈ। ਵਿਜੀਲੈਂਸ ਵੱਲੋਂ ਅੱਜ ਪਟਿਆਲਾ ‘ਚ ਜੇਲ੍ਹ ਰੋਡ ‘ਤੇ ਮਿੰਨੀ ਸਕੱਤਰੇਤ ਦੇ ਨਜ਼ਦੀਕ ਸਥਿਤ ਮਾਲ ਗ੍ਰੈਂਡ ਰੀਗੇਲ ਨਾਮਕ ਸ਼ੋਅ ਰੂਮ ਨੂੰ ਨਾਪਿਆ ਗਿਆ ਤਾਂ…