Author: editor
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਗੈਂਗਸਟਰਾਂ ਤੋਂ ਪੀੜਤ ਸਮੂਹ ਪਰਿਵਾਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਨਿਆਂ ਲਈ ਇਕੱਠੇ ਹੋ ਕੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ‘ਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਇਹ ਸਭ ਸਿਰਫ ਇਨਸਾਫ਼ ਲਈ ਨਹੀਂ ਸਗੋਂ ਭਵਿੱਖ ‘ਚ ਨੌਜਵਾਨਾਂ ਦੇ ਸੁਰੱਖਿਅਤ ਭਵਿੱਖ ਲਈ ਜ਼ਰੂਰੀ ਕਰਾਰ ਦਿੰਦਿਆਂ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਸਿੱਧੂ ਮੂਸੇਵਾਲਾ ਦੀ ‘ਦਿ ਲਾਸਟ ਰਾਈਡ-ਥਾਰ’ ਨੂੰ ਪਰਿਵਾਰ ਨੇ ਕਤਲ ਦੇ ਪੌਣੇ ਸੱਤ ਮਹੀਨਿਆਂ ਬਾਅਦ ਹਵੇਲੀ ‘ਚ ਹੋਰਾਂ ਯਾਦਗਾਰੀ ਵਾਹਨਾਂ ਨਾਲ ਖੜ੍ਹਾ ਦਿੱਤਾ ਹੈ ਤਾਂ ਕਿ ਗਾਇਕ ਦੇ ਪ੍ਰਸ਼ੰਸਕ ਥਾਰ ਨੂੰ ਦੇਖ ਸਕਣ। ਬੀਤੇ ਦਿਨ ਜਦੋਂ ਗੋਲੀਆਂ ਨਾਲ ਵਿੰਨ੍ਹੀ ਇਹ…
ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਕਹਿ ਚੁੱਕੇ ਹਨ ਕਿ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਹੋਵੇਗਾ ਪਰ ਪੰਜਾਬ ਸਰਕਾਰ ਨੇ ਇਸ ਬਾਰੇ ਵਿਧਾਨ ਸਭਾ ‘ਚ ਕੋਈ ਮਤਾ ਨਹੀਂ ਪਾਇਆ ਅਤੇ ਨਾ ਹੀ ਕੇਂਦਰ ਸਰਕਾਰ ਦੀ ਹਾਲੇ ਤੱਕ ਅਜਿਹੀ ਕੋਈ ਤਜਵੀਜ਼ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਲਵਾਰਾ ਦੇ ਹਵਾਈ ਅੱਡੇ ਦਾ ਨਾਮ ‘ਸਰਦਾਰ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡਾ’ ‘ਤੇ ਰੱਖਣ ਬਾਰੇ ਕੋਈ ਤਜਵੀਜ਼ ਨਹੀਂ ਭੇਜੀ ਗਈ ਹੈ। ਕੇਂਦਰੀ ਮੰਤਰਾਲੇ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਹਵਾਈ ਅੱਡੇ ਦਾ ਨਾਂ…
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਅਦਾਲਤਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਨਸ਼ਿਆਂ ਨਾਲ ਸਬੰਧਤ ਰਿਪੋਰਟਾਂ ਪਿਛਲੇ ਪੰਜ-ਪੰਜ ਸਾਲਾਂ ਤੋਂ ਬੰਦ ਲਿਫਾਫਿਆਂ ‘ਚ ਪਈਆਂ ਹਨ ਜਿਨ੍ਹਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਲੋਕਾਂ ਦਾ ਭਰੋਸਾ ਨਿਆਂ ਪ੍ਰਣਾਲੀ ਤੋਂ ਉੱਠਦਾ ਜਾ ਰਿਹਾ ਹੈ। ਦੂਜੇ ਪਾਸੇ ਸੂਬਾ ਸਰਕਾਰ ਵੀ ਇਸ ਬਾਰੇ ਕੁਝ ਬੋਲਣ ਲਈ ਤਿਆਰ ਨਹੀਂ ਹੈ। ਚੰਡੀਗੜ੍ਹ ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਪੰਜਾਬ ‘ਚ ਲਗਾਤਾਰ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਲਈ ਵਿਚਾਰ-ਚਰਚਾ ਕਰਵਾਈ ਗਈ। ‘ਮੈਂ ਪੰਜਾਬੀ ਮੰਚ’…
ਫੀਫਾ ਵਰਲਡ ਕੱਪ ਦੇ ਫਾਈਨਲ ਮੈਚ ‘ਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਟਰਾਫੀ ਉਤੇ ਕਬਜ਼ਾ ਕਰ ਲਿਆ। ਫੀਫਾ ਵਰਲਡ ਕੱਪ ਦੀ ਜੇਤੂ ਟੀਮ ਨੂੰ 42 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਤੇ ਹਾਰਨ ਵਾਲੀ ਟੀਮ ਨੂੰ 30 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਅਰਜਨਟੀਨਾ ਨੇ 36 ਸਾਲ ਬਾਅਦ ਤੀਜੀ ਵਾਰ ਵਰਲਡ ਕੱਪ ਖ਼ਿਤਾਬ ਉਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ 1978 ਤੇ 1986 ‘ਚ ਟੀਮ ਨੇ ਵਰਲਡ ਕੱਪ ਜਿੱਤਿਆ ਸੀ। ਦੋ-ਦੋ ਗੋਲਾਂ ਨਾਲ ਮੁਕਾਬਲਾ ਬਰਾਬਰ ਰਹਿਣ ਉਤੇ ਕਈ ਵਾਰ ਵਾਧੂ ਸਮਾਂ ਦਿੱਤਾ ਗਿਆ। ਇਸੇ ਦੌਰਾਨ ਅਰਜਨਟੀਨਾ ਵੱਲੋਂ ਲਿਓਨਲ ਮੈਸੀ ਨੇ ਗੋਲ ਕਰ ਕੇ…
ਫੀਫਾ ਵਰਲਡ ਕੱਪ-2022 ਜੇਤੂ ਟੀਮ ਅਰਜਨਟੀਨਾ ਦੀ ਟੀਮ ਦੇ ਕਪਤਾਨ ਲਿਓਨਿਲ ਮੇਸੀ ਦਾ ਸੁਪਨਾ ਪੂਰਾ ਹੋ ਗਿਆ ਹੈ ਅਤੇ ਉਹ ਵਿਸ਼ਵ ਦੇ ਮਹਾਨ ਖਿਡਾਰੀਆਂ ਦੀ ਸੂਚੀ ‘ਚ ਆਪਣਾ ਨਾਂ ਦਰਜ ਕਰਵਾਉਣ ‘ਚ ਵੀ ਕਾਮਯਾਬ ਰਿਹਾ ਹੈ। ਅਰਜਨਟੀਨਾ ਪੈਨਲਟੀ ਸ਼ੂਟਆਊਟ ‘ਚ ਫਰਾਂਸ ਨੂੰ 4-2 ਨਾਲ ਹਰਾ ਕੇ 36 ਸਾਲ ਬਾਅਦ ਵਿਸ਼ਵ ਚੈਂਪੀਅਨ ਬਣਿਆ। ਆਪਣਾ ਆਖਰੀ ਵਰਲਡ ਕੱਪ ਖੇਡ ਰਹੇ ਮੇਸੀ ਦੀ ਅਧੂਰੀ ਇੱਛਾ ਪੂਰੀ ਹੋ ਗਈ ਜਿਸ ਤੋਂ ਉਹ 2014 ‘ਚ ਖੁੰਝ ਗਿਆ ਸੀ। ਡਿਆਗੋ ਮਾਰਾਡੋਨਾ (1986) ਤੋਂ ਬਾਅਦ ਉਸ ਨੇ ਆਪਣੀ ਟੀਮ ਨੂੰ ਵਰਲਡ ਕੱਪ ਦਿਵਾ ਕੇ ਮਹਾਨ ਖਿਡਾਰੀਆ ਦੀ ਸੂਚੀ ‘ਚ ਆਪਣਾ ਨਾਂ ਦਰਜ ਕਰਵਾ ਲਿਆ। ਮੈਦਾਨ ‘ਤੇ ਵੱਡੀ…
ਇੰਡੀਆ ਨੇ ਐੱਫ.ਆਈ.ਐੱਚ. ਮਹਿਲਾ ਨੇਸ਼ਨਜ਼ ਕੱਪ ਦੇ ਫਾਈਨਲ ਮੈਚ ‘ਚ ਸਪੇਨ ਨੂੰ 1-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ। ਪਹਿਲੀ ਵਾਰ ਕਰਵਾਏ ਗਏ ਇਸ ਟੂਰਨਾਮੈਂਟ ਨੂੰ ਜਿੱਤ ਕੇ ਟੀਮ ਨੇ 2023-24 ਪ੍ਰੋ-ਲੀਗ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਗੁਰਜੀਤ ਕੌਰ ਨੇ ਛੇਵੇਂ ਮਿੰਟ ‘ਚ ਮੈਚ ਦਾ ਸਭ ਤੋਂ ਅਹਿਮ ਗੋਲ ਕੀਤਾ। ਉਸ ਨੇ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰ ਦਿੱਤਾ ਤੇ ਅਖੀਰ ‘ਚ ਇਹੀ ਗੋਲ ਫੈਸਲਾਕੁਨ ਸਾਬਿਤ ਹੋਇਆ। ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਭਾਰਤੀ ਟੀਮ ਨੇ ਅੱਠ ਦੇਸ਼ਾਂ ਦੇ ਇਸ ਟੂਰਨਾਮੈਂਟ ‘ਚ ਆਪਣੀ ਚੁਣੌਤੀ ਦਾ ਅੰਤ ਲਗਾਤਾਰ ਪੰਜ ਜਿੱਤਾਂ ਨਾਲ ਕੀਤਾ। ਇਸ ਤੋਂ ਪਹਿਲਾਂ ਕੋਚ ਜੈਨੇਕ…
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰੀ ਇਲਾਕੇ ‘ਚ ਇਕ ਸੁਰੰਗ ‘ਚ ਤੇਲ ਦੇ ਟੈਂਕਰ ‘ਚ ਧਮਾਕਾ ਹੋਇਆ, ਜਿਸ ਕਾਰਨ ਘੱਟੋ-ਘੱਟ 19 ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ 32 ਹੋਰ ਜ਼ਖ਼ਮੀ ਹੋ ਗਏ। ਸਾਲੰਗ ਨਾਂ ਦੀ ਇਹ ਸੁਰੰਗ ਕਾਬੁਲ ਤੋਂ ਉੱਤਰ ਵੱਲ 80 ਮੀਲ ਦੂਰ ਸਥਿਤ ਹੈ। ਅਸਲ ‘ਚ ਇਹ ਸੁਰੰਗ 1960 ਦੌਰਾਨ ਸੋਵੀਅਤ ਹਮਲੇ ‘ਚ ਮਦਦ ਲਈ ਬਣਾਈ ਗਈ ਸੀ ਅਤੇ ਇਹ ਦੇਸ਼ ਦੇ ਉੱਤਰ ਅਤੇ ਦੱਖਣ ਨੂੰ ਆਪਸ ‘ਚ ਜੋੜਦੀ ਹੈ। ਪਰਵਾਨ ਸੂਬੇ ਦੇ ਬੁਲਾਰੇ ਸੈਦ ਹਿਮਤੁੱਲਾ ਸ਼ਮੀਮ ਅਨੁਸਾਰ ਦੇਰ ਰਾਤ ਸੁਰੰਗ ‘ਚ ਧਮਾਕੇ ਕਾਰਨ ਬੱਚਿਆਂ ਅਤੇ ਔਰਤਾਂ ਸਣੇ ਕਰੀਬ 19 ਜਣਿਆਂ ਦੀ ਮੌਤ ਹੋ ਗਈ। ਉਨ੍ਹਾਂ…
ਇਰਾਕ ਦੇ ਉੱਤਰੀ ਸੂਬੇ ਕਿਰਕੁਕ ‘ਚ ਸੜਕ ਕਿਨਾਰੇ ਬੰਬ ਧਮਾਕਾ ਹੋਣ ਕਾਰਨ 8 ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਅੱਤਵਾਦੀਆਂ ਨਾਲ ਮੁਕਾਬਲੇ ‘ਚ ਇਕ ਅੱਤਵਾਦੀ ਵੀ ਮਾਰਿਆ ਗਿਆ। ਇਹ ਜਾਣਕਾਰੀ ਮੇਜਰ ਜਨਰਲ ਅਬਦੁੱਲਾ ਅਲ-ਅੱਬਾਸੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਰਾਜਧਾਨੀ ਬਗਦਾਦ ਤੋਂ ਲਗਭਗ 250 ਕਿਲੋਮੀਟਰ ਦੂਰ ਅਲ-ਰਿਆਦ ਸ਼ਹਿਰ ਨੇੜੇ ਸੜਕ ਕਿਨਾਰੇ ਦੋ ਬੰਬ ਧਮਾਕੇ ਹੋਏ। ਇਸ ਧਮਾਕੇ ‘ਚ 8 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮੇਜਰ ਅਲ-ਅੱਬਾਸੀ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਪਹੁੰਚੇ ਫ਼ੌਜੀ ਬਲਾਂ ਨਾਲ ਆਈ.ਐੱਸ. ਦੇ ਅੱਤਵਾਦੀਆਂ ਨਾਲ ਹੋਏ ਮੁਕਾਬਲੇ…
ਬਿਹਾਰ ਦੇ ਬੇਗੂਸਰਾਏ ‘ਚ ਮੁੱਖ ਮੰਤਰੀ ਨਾਬਾਰਡ ਯੋਜਨਾ ਵੱਲੋਂ ਬੁੱਢੀ ਗੰਡਕ ਨਦੀ ‘ਤੇ ਬਣਾਏ ਗਏ ਪੁਲ ਦਾ ਵਿਚਕਾਰਲਾ ਹਿੱਸਾ ਟੁੱਟ ਕੇ ਗੰਡਕ ਨਦੀ ‘ਚ ਜਾ ਡਿੱਗਾ। ਆਕ੍ਰਿਤੀ ਟੋਲਾ ਚੌਂਕੀ ਤੋਂ ਬਿਸ਼ਨਪੁਰ ਵਿਚਕਾਰ ਕਰੀਬ 206 ਮੀਟਰ ਲੰਬਾ ਇਹ ਪੁਲ 13.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ਕਾਫੀ ਸਮੇਂ ਤੋਂ ਹੀ ਇਹ ਪੁਲ ਉਦਘਾਟਨ ਦੀ ਉਡੀਕ ਕਰ ਰਿਹਾ ਸੀ ਪਰ ਉਦਘਾਟਨ ਤੋਂ ਪਹਿਲਾਂ ਹੀ ਇਸ ‘ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹੁਣ ਵਿਚਕਾਰਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਕੇ ਦਰਿਆ ‘ਚ ਡਿੱਗ ਪਿਆ ਹੈ। ਇਸ ਪੁਲ ਦੀ ਉਸਾਰੀ ਦਾ ਕੰਮ ਫਰਵਰੀ 2016 ‘ਚ ਸ਼ੁਰੂ ਹੋਇਆ ਸੀ ਤੇ ਅਗਸਤ 2017 ‘ਚ…
ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੈਨੇਡਾ ਸਰਕਾਰ ਨੇ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ ਜਿਸ ਦੇ ਤਹਿਤ 20 ਦਸੰਬਰ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਹੋਵੇਗੀ। ਇਸ ਦੇ ਤਹਿਤ ਕੈਨੇਡਾ ਨੇ ਜੈਵਿਕ ਵਿਭਿੰਨਤਾ ‘ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ‘ਚ ਪਾਰਟੀਆਂ ਦੀ 15ਵੀਂ ਕਾਨਫ਼ਰੰਸ ‘ਚ ਵਿਸ਼ਵ ਦਾ ਸੁਆਗਤ ਕੀਤਾ। ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸਟੀਵਨ ਗਿਲਬੌਲਟ, ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ, ਮੱਛੀ ਪਾਲਣ, ਸਮੁੰਦਰਾਂ ਅਤੇ ਕੈਨੇਡੀਅਨ ਕੋਸਟ ਗਾਰਡ ਦੇ ਮੰਤਰੀ ਜੋਇਸ ਮਰੇ ਨੇ ਹਾਨੀਕਾਰਕ ਸਿੰਗਲ-ਯੂਜ਼ ਪਲਾਸਟਿਕ ‘ਤੇ ਸਰਕਾਰ ਦੇ ਪਾਬੰਦੀ ਦੇ ਅਗਲੇ ਮਹੱਤਵਪੂਰਨ ਕਦਮਾਂ ਦਾ ਐਲਾਨ ਕੀਤਾ। 20 ਦਸੰਬਰ ਤੋਂ ਪ੍ਰਭਾਵੀ ਸਿੰਗਲ-ਯੂਜ਼ ਪਲਾਸਟਿਕ ਚੈਕਆਉਟ ਬੈਗ, ਕਟਲਰੀ, ਸਮੱਸਿਆ ਵਾਲੇ ਪਲਾਸਟਿਕ ਤੋਂ ਬਣੇ ਫੂਡ…