Author: editor
ਕੈਨੇਡਾ ਅਤੇ ਅਮਰੀਕਾ ‘ਚ 20,000 ਤੋਂ ਵੱਧ ਪੀੜਤਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਸਨ, ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਅੰਤਰਰਾਸ਼ਟਰੀ ਤਕਨੀਕੀ ਸਹਾਇਤਾ ਘੁਟਾਲੇ ਦੇ ਸਬੰਧ ‘ਚ ਪੰਜ ਭਾਰਤੀ ਪੁਰਸ਼ਾਂ ਅਤੇ ਇਕ ਔਰਤ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਯੂ.ਐੱਸ. ਅਟਾਰਨੀ ਫਿਲਿਪ ਆਰ ਸੇਲਿੰਗਰ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਗਗਨ ਲਾਂਬਾ (41) ਅਤੇ ਹਰਸ਼ਦ ਮਦਾਨ (34), ਓਂਟਾਰੀਓ ਤੋਂ 33 ਸਾਲਾ ਜੈਅੰਤ ਭਾਟੀਆ ਅਤੇ ਫਰੀਦਾਬਾਦ ਦੇ 33 ਸਾਲਾ ਵਿਕਾਸ ਗੁਪਤਾ ‘ਤੇ ਵਾਇਰ ਫਰਾਡ, ਕੰਪਿਊਟਰ ਫਰਾਡ ਦੀਆਂ ਠੋਸ ਉਲੰਘਣਾਵਾਂ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਲਾਂਬਾ, ਮਦਾਨ, ਭਾਟੀਆ ਅਤੇ ਪੰਜਵੇਂ ਪ੍ਰਤੀਵਾਦੀ ਰਿਚਮੰਡ ਹਿੱਲ, ਨਿਊਯਾਰਕ ਦੇ ਕੁਲਵਿੰਦਰ ਸਿੰਘ (34) ‘ਤੇ ਵੀ…
ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਧਰਨਾ ਉਠਾਉਣ ਲਈ ਪੁਲੀਸ ਨੇ ਅੱਜ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕੀਤਾ। ਫ਼ੈਕਟਰੀ ਤੋਂ ਇਕ ਕਿਲੋਮੀਟਰ ਦੂਰ ਪੈਂਦੇ ਪਿੰਡ ਰਟੌਲ ਰੋਹੀ ਦੇ ਟੀ-ਪੁਆਇੰਟ ਤੇ ਖੜ੍ਹੇ ਪ੍ਰਦਰਸ਼ਨਕਾਰੀਆਂ ਉਪਰ ਪੁਲੀਸ ਨੇ ਹਲਕਾ ਬਲ ਪ੍ਰਯੋਗ ਕਰਕੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਤੇ ਕੁਝ ਨੂੰ ਉਥੋਂ ਖਦੇੜ ਦਿੱਤਾ। ਇਸ ਪੁਆਇੰਟ ਤੇ ਪੁਲੀਸ ਨੇ ਹੁਣ ਆਪਣਾ ਕਬਜ਼ਾ ਕਰ ਲਿਆ ਹੈ। ਦੂਜੇ ਪਾਸੇ ਫ਼ੈਕਟਰੀ ਦੇ ਬਾਹਰ ਲੱਗਾ ਧਰਨਾ ਅਜੇ ਵੀ ਜਾਰੀ ਹੈ ਪਰ ਉਥੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ। ਜਿਹੜੇ ਪ੍ਰਦਰਸ਼ਨਕਾਰੀ ਰਟੌਲ ਰੋਹੀ ਤੋਂ ਖਦੇੜੇ ਗਏ ਸਨ ਉਨ੍ਹਾਂ ‘ਚੋਂ ਕੁਝ ਖੇਤਾਂ ਵਿੱਚੋਂ ਹੋ ਕੇ…
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸੇ ਵਿਚਕਾਰ ਬਲਜੀਤ ਸਿੰਘ ਦਾਦੂਵਾਲ ਨੇ ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਭਾਈਵਾਲੀ ਕਰਕੇ ਵਜ਼ੀਰੀਆਂ ਹਾਸਲ ਕਰਨ ਵਾਲੇ ਸੁਖਬੀਰ ਬਾਦਲ ਉਨ੍ਹਾਂ ‘ਤੇ ਪੰਥ ਦਾ ਗੱਦਾਰ ਹੋਣ ਦਾ ਦੋਸ਼ ਲਗਾ ਰਹੇ ਹਨ ਜਦਕਿ ਪੰਥ ਤੇ ਪੰਜਾਬ ਵਿਰੋਧੀ ਗਤੀਵਿਧੀਆਂ ‘ਚ ਉਹ ਖੁਦ ਸ਼ਾਮਲ ਰਹੇ ਹਨ। ਦਾਦੂਵਾਲ ਨੇ ਕਿਹਾ…
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਵਸਨੀਕ 20 ਸਾਲਾ ਹਰਮਨ ਸਿੰਘ ਨੂੰ ਅਗਵਾ ਕਰ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਸਬੰਧੀ 9 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ‘ਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਚਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਡੁਬਈ ਚਲਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਲਕੀਤ ਸਿੰਘ ਵਾਸੀ ਅਲੀਕੇ ਝੁੱਗੀਆਂ, ਰਮਨਦੀਪ ਕੌਰ ਵਾਸੀ ਦੁੱਪਾਪੁਰ ਕੇਰੀ (ਰਾਜਸਥਾਨ), ਮਨਦੀਪ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ, ਗੁਰਸੇਵਕ ਸਿੰਘ ਵਾਸੀ ਸ਼ਾਮ ਖੇੜਾ ਤੇ ਜਗਮੀਤ ਸਿੰਘ ਵਾਸੀ ਮਲਕਾਣਾ ਵਜੋਂ…
ਭਾਰਤੀ ਮੂਲ ਦੇ ਲਿਓ ਵਰਾਡਕਰ ਸ਼ਨੀਵਾਰ ਨੂੰ ਦੂਜੀ ਵਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਬਣ ਗਏ। ਆਇਰਲੈਂਡ ਦੀ ਸੰਸਦ ਦੇ ਹੇਠਲੇ ਸਦਨ ਡੇਲ ਦੇ ਇਕ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੇ ਮਾਈਕਲ ਮਾਰਟਿਨ ਦੀ ਥਾਂ ਲੈਣ ਲਈ ਵਰਾਡਕਰ ਦੇ ਨਾਮ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ। ਸ਼ਨੀਵਾਰ ਨੂੰ ਹੋਈ ਵੋਟਿੰਗ ‘ਚ ਸਦਨ ਦੇ ਕੁੱਲ 87 ਮੈਂਬਰਾਂ ਨੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ‘ਚ ਉਨ੍ਹਾਂ ਦੀ ਨਾਮਜ਼ਦਗੀ ਦੇ ਪੱਖ ‘ਚ ਵੋਟਿੰਗ ਕੀਤੀ ਜਦਕਿ 62 ਨੇ ਵਿਰੋਧ ‘ਚ ਵੋਟ ਦਿੱਤਾ। ਵਰਾਡਕਰ ਦੀ ਨਿਯੁਕਤੀ ਦੀ ਪੁਸ਼ਟੀ ਆਇਰਲੈਂਡ ਦੇ ਰਾਜ ਦੇ ਪ੍ਰਧਾਨ ਮਾਈਕਲ ਡੀ ਹਿਗਿੰਸ ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ ਕੀਤੀ ਗਈ ਸੀ। ਸਾਲ 2020…
ਭਾਰਤੀ ਮੂਲ ਦੀ ਇਕ ਔਰਤ ‘ਤੇ 2018 ‘ਚ ਫਲੋਰੀਡਾ ‘ਚ ਸਮੁੰਦਰ ਦੇ ਕਿਨਾਰੇ ਇਕ ਇਨਲੇਟ ‘ਚ ਕਥਿਤ ਤੌਰ ‘ਤੇ ਆਪਣੀ ਨਵਜਨਮੀ ਬੱਚੀ ਨੂੰ ਸੁੱਟ ਕੇ ਉਸਦੀ ਮੌਤ ਦਾ ਕਾਰਨ ਬਣਨ ਲਈ ਫਰਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਾਂ ਨੇ ਇਹ ਕਹਿੰਦੇ ਹੋਏ ਜ਼ੁਰਮ ਕਬੂਲ ਕਰ ਲਿਆ ਕਿ ਉਸਨੂੰ ਨਹੀਂ ਪਤਾ ਸੀ ਕਿ ਉਸ ਨਾਲ ਕੀ ਕਰਨਾ ਹੈ। ‘ਬੇਬੀ ਜੂਨ’ ਦੇ ਨਾਂ ਨਾਲ ਜਾਣੀ ਜਾਂਦੀ ਬੱਚੀ ਦੀ ਮਾਂ ਆਰੀਆ ਸਿੰਘ ਨੂੰ ਜੁਰਮ ਕਬੂਲ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਿਊਯਾਰਕ ਪੋਸਟ ਅਖ਼ਬਾਰ ਨੇ ਸ਼ੈਰਿਫ ਰਿਕ ਬ੍ਰੈਡਸ਼ੌ ਦੇ ਹਵਾਲੇ ਨਾਲ ਕਿਹਾ, ‘ਬੱਚੀ ਦੀ ਲਾਸ਼ 1 ਜੂਨ…
ਫੀਫਾ ਵਰਲਡ ਕੱਪ ‘ਚ ਕ੍ਰੋਏਸ਼ੀਆ ਮੋਰੱਕੋ ਨੂੰ ਹਰਾ ਕੇ ਤੀਜੇ ਸਥਾਨ ‘ਤੇ ਕਾਬਜ ਹੋਈ। ਕ੍ਰੋਏਸ਼ੀਆ ਨੇ ਪਲੇਅ-ਆਫ ‘ਚ ਮੋਰੱਕੋ ਨੂੰ 2-1 ਨਾਲ ਹਰਾਇਆ। ਖਲੀਫਾ ਕੌਮਾਂਤਰੀ ਸਟੇਡੀਅਮ ‘ਚ ਹੋਏ ਇਸ ਮੁਕਾਬਲੇ ‘ਚ ਤਿੰਨੋ ਗੋਲ ਪਹਿਲੇ ਹਾਫ ‘ਚ ਹੋਏ। ਪਹਿਲੇ ਦੋ ਗੋਲ 9 ਮਿੰਟਾਂ ਦੇ ਅੰਦਰ ਹੋ ਚੁੱਕੇ ਸਨ। ਕ੍ਰੋਏਸ਼ੀਆ ਦੇ ਲਈ ਜੋਸਕੋ ਗਵਾਰਡਿਓਲ ਨੇ ਸੱਤਵੇਂ ਮਿੰਟ ‘ਚ ਹੀ ਗੋਲ ਕਰ ਦਿੱਤਾ। ਸੈਮੀਫਾਈਨਲ ‘ਚ ਪਹੁੰਚਣ ਵਾਲਾ ਪਹਿਲਾ ਅਫ਼ਰੀਕਨ ਦੇਸ਼ ਬਣ ਕੇ ਇਤਿਹਾਸ ਸਿਰਜ ਚੁੱਕੇ ਮੋਰੱਕੇ ਨੇ ਅਸ਼ਰਫ ਡਾਰੀ ਦੇ ਨੌਵੇਂ ਮਿੰਟ ‘ਚ ਕੀਤੇ ਗੋਲ ਨਾਲ ਸਕੋਰ 1-1 ਨਾਲ ਬਰਾਬਰ ਕੀਤਾ। ਮਿਸਲਾਵ ਓਰੇਸਿਚ ਨੇ 42ਵੇਂ ਮਿੰਟ ‘ਚ ਖੂਬਸੂਰਤ ਗੋਲ ਨਾਲ ਆਪਣੀ ਟੀਮ ਨੂੰ…
ਇੰਡੀਆ ਨੂੰ ਚੌਥੇ ਕ੍ਰਿਕਟ ਮੈਚ ‘ਚ ਆਸਟਰੇਲੀਆ ਨੇ ਜਿੱਤ ਹਾਸਲ ਕੀਤੀ ਅਤੇ ਇਸ ਨਾਲ 5 ਮੈਚਾਂ ਦੀ ਸੀਰੀਜ਼ ਵੀ ਆਪਣੇ ਨਾਂ ਕਰ ਲਈ ਹੈ। ਤਜਰਬੇਕਾਰ ਐਲੀਸ ਪੇਰੀ ਦੀਆਂ 42 ਗੇਂਦਾਂ ‘ਤੇ ਅਜੇਤੂ 72 ਦੌੜਾਂ ਅਤੇ ਐਸ਼ਲੇ ਗਾਰਡਨਰ ਦੇ ਆਲ ਰਾਊਂਡਰ ਪ੍ਰਦਰਸ਼ਨ (42 ਦੌੜਾਂ ਅਤੇ ਦੋ ਵਿਕਟਾਂ) ਦੀ ਮਦਦ ਨਾਲ ਆਸਟਰੇਲੀਆ ਨੇ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਚੌਥੇ ਮੈਚ ‘ਚ ਭਾਰਤੀ ਮਹਿਲਾ ਟੀਮ ਨੂੰ ਸੱਤ ਦੌੜਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਆਸਟਰੇਲੀਆ ਨੇ ਸੀਰੀਜ਼ ‘ਚ 3-1 ਦੀ ਬੜ੍ਹਤ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ ਤਿੰਨ ਵਿਕਟਾਂ ‘ਤੇ 188 ਦੌੜਾਂ ਬਣਾਉਣ ਤੋਂ ਬਾਅਦ ਇੰਡੀਆ ਨੂੰ ਪੰਜ ਵਿਕਟਾਂ ‘ਤੇ…
ਇੰਡੀਆ ਦੀ ਟੀਮ ਨੇ ਤੀਜੀ ਵਾਰ ਬਲਾਈਂਡ ਟੀ-20 ਵਿਸ਼ਵ ਕੱਪ ਆਪਣੇ ਨਾਂ ਕੇ ਇਤਿਹਾਸ ਸਿਰਜ ਦਿੱਤਾ ਹੈ। ਖਿਤਾਬੀ ਮੁਕਾਬਲੇ ‘ਚ ਇੰਡੀਆ ਨੇ ਬੰਗਲਾਦੇਸ਼ ਨੂੰ 120 ਦੋੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਫਾਈਨਲ ਮੁਕਾਬਲੇ ‘ਚ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 2 ਵਿਕਟਾਂ ਗੁਆ ਕੇ 277 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਬੰਗਲਾਦੇਸ਼ ਦੀ ਟੀਮ 3 ਵਿਕਟਾਂ ‘ਤੇ 157 ਦੌੜਾਂ ਹੀ ਬਣਾ ਸਕੀ। ਇੰਡੀਆ ਨੇ ਇਤਿਹਾਸ ਸਿਰਜਦਿਆਂ ਤੀਜੀ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ। ਇੰਡੀਆ ਨੇ ਇਸ ਤੋਂ ਪਹਿਲਾਂ 2012 ਅਤੇ 2017 ‘ਚ ਇਹ ਖਿਤਾਬ ਆਪਣੇ ਨਾਂ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ…
ਕੈਨੇਡਾ ਦੇ ਸਰੀ ‘ਚ ਇਕ ਸਾਲ ਪਹਿਲਾਂ ਵੱਡੀ 10 ਕੁਇੰਟਲ ਅਫੀਮ ਫੜੇ ਜਾਣ ‘ਤੇ ਚੁਫੇਰੇ ਚਰਚਾ ਛਿੜੀ ਸੀ ਪਰ ਹੁਣ ਬਰਾਮਦ ਹੋਈ ਉਸ ਤੋਂ ਵੀ ਕਈ ਗੁਣਾਂ ਵੱਧ ਮਾਤਰਾ ‘ਚ ਅਫੀਮ ਦੀ ਖੇਪ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਅਫੀਮ 50 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੀ ਦੱਸੀ ਗਈ ਹੈ ਜਿਸ ਦਾ ਵਜ਼ਨ 2500 ਕਿਲੋਗ੍ਰਾਮ ਦੱਸਿਆ ਗਿਆ ਹੈ। ਇਹ ਅਫੀਮ ਵੈਨਕੂਵਰ ਦੀ ਬੰਦਰਗਾਹ ‘ਤੇ 247 ਸ਼ਿਪਿੰਗ ਪੈਲੇਟਾਂ ਵਿੱਚੋਂ ਜ਼ਬਤ ਕੀਤੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਇਕ ਮੀਡੀਆ ਐਡਵਾਈਜ਼ਰੀ ‘ਚ ਇਸ ਸਬੰਧੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਸੀ.ਬੀ.ਐੱਸ.ਏ. ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ…