Author: editor
ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਚੁੱਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀ ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਨਾਲ ਸੰਸਦ ਭਵਨ ‘ਚ ਮੁਲਾਕਾਤ ਕੀਤੀ। ਉਨ੍ਹਾਂ ਇਸ ਮੌਕੇ ਪੰਜਾਬ ‘ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੰਜਾਬ ‘ਚ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਦਾ ਵਧ ਰਿਹਾ ਪ੍ਰਭਾਵ ਚਿੰਤਾ ਦਾ ਵਿਸ਼ਾ ਹੈ। ਕੈਪਟਨ ਨੇ ਆਖਿਆ ਕਿ ਉਹ ਆਪਣੀ ਸਰਜਰੀ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ ਸਨ, ਇਸ ਲਈ ਉਹ ਉਨ੍ਹਾਂ ਨੂੰ ਮਿਲਣ ਆਏ ਹਨ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਕੋਲੋਂ ਪੰਜਾਬ ਦੇ…
ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਚੌਲਾਂਗ ਟੌਲ ਪਲਾਜ਼ੇ ‘ਤੇ ਉਸ ਵੇਲੇ ਕਿਸਾਨਾਂ ਅਤੇ ਟੌਲ ਪਲਾਜ਼ੇ ਦੇ ਕਰਮਚਾਰੀਆਂ ਵਿਚਕਾਰ ਟਕਰਾਅ ਹੋ ਗਿਆ ਜਦੋਂ ਕਿਸਾਨ ਜਥੇਬੰਦੀ ਦੇ ਸੱਦੇ ‘ਤੇ ਇਕ ਮਹੀਨੇ ਲਈ ਟੌਲ ਬੰਦ ਕਰਵਾਉਣ ਦਾ ਯਤਨ ਹੋ ਰਿਹਾ ਸੀ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਸੂਬੇ ਦੇ ਟੌਲ ਪਲਾਜ਼ਿਆਂ ਨੂੰ ਇਕ ਮਹੀਨੇ ਲਈ ਟੌਲ ਮੁਕਤ ਕਰਨ ਦਾ ਸੱਦਾ ਦਿੱਤਾ। ਇਸ ‘ਤੇ ਜਥੇਬੰਦੀ ਨਾਲ ਸਬੰਧਤ ਕਿਸਾਨ ਆਗੂ ਚੌਲਾਂਗ ਟੌਲ ‘ਤੇ ਪੁੱਜੇ ਅਤੇ ਜਦੋਂ ਧਰਨਾ ਲਾਉਣ ਲੱਗੇ ਤਾਂ ਇਹ ਝੜਪ ਹੋ ਗਈ। ਇਸ ਝਗੜੇ ਮਗਰੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਥੇ 15 ਜਨਵਰੀ ਤੱਕ ਟੌਲ ਬੰਦ ਕਰਵਾ ਕੇ ਪੱਕਾ ਮੋਰਚਾ ਲਾ…
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਦਾ ਬਣਾਉਂਦਿਆਂ ‘ਆਪ’ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਹੈ। ਉਹ ਅੰਮ੍ਰਿਤਸਰ ਅਤੇ ਤਰਨ ਤਾਰਨ ‘ਚ ਕਾਂਗਰਸ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨਾਂ ਦੇ ਅਹੁਦਾ ਸੰਭਾਲਨ ਸਬੰਧੀ ਰੱਖੇ ਸਮਾਗਮਾਂ ‘ਚ ਪੁੱਜੇ ਹੋਏ ਸਨ। ਰਾਜਾ ਵੜਿੰਗ ਨੇ ਆਖਿਆ ਕਿ ‘ਆਪ’ ਸਰਕਾਰ ਵੱਲੋਂ ਪੰਚਾਇਤਾਂ, ਨਗਰ ਪੰਚਾਇਤਾਂ ਤੇ ਜ਼ਿਲ੍ਹਾ ਪਰਿਸ਼ਦ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਕੰਮ ‘ਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ। ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਨਵੇਂ ਬਣੇ ਪ੍ਰਧਾਨ ਸਾਬਕਾ ਵਿਧਾਇਕ ਹਰਪ੍ਰਤਾਪ…
ਕੈਲੀਫੋਰਨੀਆ ਦੇ ਸਨੀਵੇਲ ‘ਚ ਸਿਟੀ ਕੌਂਸਲ ਚੋਣਾਂ ‘ਚ ਇਕ ਇੰਡੋ-ਅਮਰੀਕਨ ਇੰਜੀਨੀਅਰ ਨੇ ਸਖਤ ਦੌੜ ‘ਚ ਸਿਰਫ਼ ਇਕ ਵੋਟ ਨਾਲ ਜਿੱਤ ਹਾਸਲ ਕੀਤੀ ਹੈ। ਦਿ ਮਰਕਰੀ ਨਿਊਜ਼ ਮੁਤਾਬਕ ਮੁਰਲੀ ਸ਼੍ਰੀਨਿਵਾਸਨ ਸਨੀਵੇਲ ‘ਚ ਚੁਣੇ ਗਏ ਪਹਿਲੇ ਭਾਰਤੀ ਮੂਲ ਦੇ ਕੌਂਸਲ ਮੈਂਬਰ ਅਤੇ ਜ਼ਿਲ੍ਹਾ 3 ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਉਮੀਦਵਾਰ ਬਣ ਗਏ। ਜ਼ਿਲ੍ਹਾ 3 ਦੀ ਸਥਾਪਨਾ 2020 ‘ਚ ਕੀਤੀ ਗਈ ਸੀ, ਜਦੋਂ ਸ਼ਹਿਰ ਨੇ ਜ਼ਿਲ੍ਹਾ-ਅਧਾਰਤ ਚੋਣ ਪ੍ਰਣਾਲੀ ਬਦਲਣ ਲਈ ਵੋਟ ਦਿੱਤੀ ਸੀ ਅਤੇ ਯੂ.ਐੱਸ. ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਅਧਾਰ ਤੇ 6 ਜ਼ਿਲ੍ਹੇ ਬਣਾਏ ਸਨ। ਸ਼੍ਰੀਨਿਵਾਸਨ ਨੂੰ ਜਿੱਥੇ 2,813 ਵੋਟਾਂ ਮਿਲੀਆਂ, ਉਥੇ ਹੀ ਉਨ੍ਹਾਂ ਦੇ ਵਿਰੋਧੀ ਜਸਟਿਨ ਵੈਂਗ ਨੇ 2,812 ਵੋਟਾਂ ਨਾਲ ਦੌੜ…
ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ 29 ਦੇਸ਼ਾਂ ‘ਚ 115 ਮੀਡੀਆ ਕਰਮੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਮੀਡੀਆ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ‘ਚ ਯੂਕਰੇਨ ਅਤੇ ਮੈਕਸੀਕੋ ਸਭ ਤੋਂ ਉੱਪਰ ਹਨ। ਜੇਨੇਵਾ ਸਥਿਤ ਅਧਿਕਾਰ ਸੰਸਥਾ ਨੇ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਪ੍ਰੈਸ ਪ੍ਰਤੀਕ ਮੁਹਿੰਮ ਦੇ ਅਨੁਸਾਰ ਖੇਤਰ ਦੇ ਹਿਸਾਬ ਨਾਲ ਲਾਤੀਨੀ ਅਮਰੀਕਾ 39 ਪੱਤਰਕਾਰਾਂ ਦੀ ਮੌਤ ਦੇ ਨਾਲ ਸੂਚੀ ‘ਚ ਸਿਖਰ ‘ਤੇ ਹੈ, ਇਸ ਤੋਂ ਬਾਅਦ ਯੂਰਪ ‘ਚ 37, ਏਸ਼ੀਆ ‘ਚ 30, ਅਫਰੀਕਾ ‘ਚ ਸੱਤ ਅਤੇ ਉੱਤਰੀ ਅਮਰੀਕਾ ਦੋ ਪੱਤਰਕਾਰ ਮਾਰੇ ਗਏ। ਪੀ.ਈ.ਸੀ. ਦੀ ਰਿਪੋਰਟ ‘ਚ ਕਿਹਾ ਗਿਆ ਕਿ ਯੂਰਪ ਨੇ ਸਾਬਕਾ ਯੂਗੋਸਲਾਵੀਆ ‘ਚ…
ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਨੈਸ਼ਨਜ਼ ਕੱਪ ‘ਚ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਪੂਲ ‘ਚ ਸਿਖਰ ‘ਤੇ ਪਹੁੰਚ ਗਈ। ਇੰਡੀਆ ਲਈ ਦੀਪ ਗ੍ਰੇਸ ਏਕਾ ਨੇ 14ਵੇਂ ਮਿੰਟ ਅਤੇ ਗੁਰਜੀਤ ਕੌਰ ਨੇ 59ਵੇਂ ਮਿੰਟ ‘ਚ ਗੋਲ ਕੀਤੇ। ਇਸ ਨਾਲ ਟੀਮ ਪੂਲ ਬੀ ਦੇ ਸਾਰੇ ਮੈਚ ਜਿੱਤਣ ‘ਚ ਸਫਲ ਰਹੀ। ਵਿਸ਼ਵ ਦੀ ਅੱਠਵੇਂ ਨੰਬਰ ਦੀ ਟੀਮ ਇੰਡੀਆ ਨੌਂ ਅੰਕਾਂ ਨਾਲ ਪੂਲ ‘ਚ ਸਿਖਰ ‘ਤੇ ਹੈ। ਉਨ੍ਹਾਂ ਨੇ ਆਪਣੇ ਪਹਿਲੇ ਮੈਚਾਂ ‘ਚ ਚਿਲੀ ਨੂੰ 3-1 ਅਤੇ ਜਾਪਾਨ ਨੂੰ 2-1 ਨਾਲ ਹਰਾਇਆ ਸੀ। 8 ਟੀਮਾਂ ਦਾ ਇਹ ਟੂਰਨਾਮੈਂਟ ਇੰਡੀਆ ਲਈ ਬਹੁਤ…
ਵਰਲਡ ਹਾਕੀ ਕੱਪ 13 ਤੋਂ 29 ਜਨਵਰੀ ਤੱਕ ਇੰਡੀਆ ‘ਚ ਹੋਣ ਜਾ ਰਿਹਾ ਹੈ ਜਿਸ ‘ਚ ਦੁਨੀਆਂ ਦੀਆਂ 16 ਹਾਕੀ ਟੀਮਾਂ ਭਿੜਨਗੀਆਂ। ਹਾਕੀ ਦੇ ਮਹਾਨ ਖਿਡਾਰੀ ਅਜੀਤਪਾਲ ਸਿੰਘ ਦਾ ਮੰਨਣਾ ਹੈ ਕਿ ਘਰੇਲੂ ਮੈਦਾਨ ‘ਤੇ ਹੋਣ ਵਾਲੇ ਵਰਲਡ ਕੱਪ ‘ਚ ਆਸਟਰੇਲੀਆ ਇੰਡੀਆ ਲਈ ਸਭ ਤੋਂ ਵੱਡਾ ਖ਼ਤਰਾ ਹੋਵੇਗਾ ਅਤੇ ਮੇਜ਼ਬਾਨ ਟੀਮ ਨੂੰ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੀ ਪੂਰੀ ਸਮਰੱਥਾ ਨਾਲ ਖੇਡਣਾ ਹੋਵੇਗਾ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਦੇ ਗੋਲਡ ਮੈਡਲ ਮੈਚ ‘ਚ ਆਸਟਰੇਲੀਆ ਨੇ ਇੰਡੀਆ ਨੂੰ 7-0 ਨਾਲ ਹਰਾਇਆ। ਅਜੀਤਪਾਲ ਸਿੰਘ ਨੇ ਕਿਹਾ ਕਿ ਮੇਜ਼ਬਾਨ ਟੀਮ ਮਿਲ ਕੇ ਖੇਡ ਕੇ ਹੀ ਆਸਟਰੇਲੀਆ ਦੀ ਚੁਣੌਤੀ ਨੂੰ ਪਾਰ ਕਰ ਸਕਦੀ ਹੈ। ਵਰਲਡ…
ਛੇ ਮਹੀਨੇ ਤੋਂ ਵਰਲਡ ਸਾਈਕਲ ਯਾਤਰਾ ‘ਤੇ ਨਿਕਲੇ ਨਾਰਵੇ ਦੇ ਵਿਦਿਆਰਥੀ ਐਸਪਿਨ ਲਿਲੀਨਜੇਨ ਨੂੰ ਟਰਾਂਸਪੋਰਟ ਨਗਰ ਲੁਧਿਆਣਾ ‘ਚ ਸਨੈਚਰਾਂ ਨੇ ਆਪਣਾ ਸ਼ਿਕਾਰ ਬਣਾਉਂਦੇ ਹੋਏ ਉਸ ਦਾ ਆਈ ਫੋਨ 10 ਝਪਟ ਲਿਆ। ਇਸ ਸਬੰਧ ‘ਚ ਨਾਰਵੇ ਦੇ ਵਿਦਿਆਰਥੀ ਐਸਪਿਨ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਸਫ਼ਰ ਸ਼ੁਰੂ ਕੀਤਾ ਹੈ। ਹੁਣ ਤੱਕ 23 ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਇਹ ਟੂਰ 3 ਮਹੀਨਿਆਂ ‘ਚ ਖ਼ਤਮ ਹੋਣਾ ਹੈ। ਜਦੋਂ ਉਹ ਟਰਾਂਸਪੋਰਟ ਨਗਰ ਪੁੱਜਾ ਤਾਂ ਆਪਣਾ ਫੋਨ 10 ਲੋਕੇਸ਼ਨ ਦੇਖਣ ਲਈ ਬਾਹਰ ਕੱਢ ਕੇ ਹੱਥਾਂ ‘ਚ ਲੈ ਕੇ ਚੈੱਕ ਕਰ ਰਿਹਾ ਸੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਹੱਥਾਂ ‘ਚੋਂ ਆਈ…
ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੀ ਧਮਕੀ ਤੋਂ ਬਾਅਦ ਦਿੱਲੀ ਪੁਲੀਸ ਦੇ ਉਨ੍ਹਾਂ 13 ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਜੋ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਮਾਮਲੇ ਦੀ ਤਫ਼ਤੀਸ਼ ‘ਚ ਸ਼ਾਮਲ ਹਨ। ਇਨ੍ਹਾਂ ‘ਚੋਂ ਤਿੰਨ ਨੂੰ ‘ਵਾਈ’ ਜਦੋਂਕਿ 9 ਜਣਿਆਂ ਨੂੰ ‘ਐਕਸ’ ਵਰਗ ਦੀ ਸੁਰੱਖਿਆ ਮੁਹੱਈਆ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਕੈਨੇਡਾ ਅਧਾਰਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਹ 13 ਪੁਲੀਸ ਅਧਿਕਾਰੀ ਦਿੱਲੀ ਪੁਲੀਸ ਨਾਲ ਸਬੰਧਤ ਹਨ। ਸੂਤਰਾਂ ਮੁਤਾਬਕ ਇਨ੍ਹਾਂ ਅਧਿਕਾਰੀਆਂ ਨੂੰ 24 ਘੰਟੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਾਲ ਇਨ੍ਹਾਂ ਦੀ ਦਿੱਲੀ ਵਿਚਲੀਆਂ ਰਿਹਾਇਸ਼ਾਂ…
ਨਕੋਦਰ ‘ਚ ਕੱਪੜਾ ਵਪਾਰੀ ਦੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕਰਨ ਅਤੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲੀਸ ਦੇ ਮੁਖੀ ਨੇ ਦੱਸਿਆ ਕਿ ਇਸ ਕਤਲ ਕਾਂਡ ਦਾ ਮੁੱਖ ਸਰਗਨਾ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ ਅਮਨ ਹੈ, ਜੋ ਨਕੋਦਰ ਦਾ ਮੂਲ ਨਿਵਾਸੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਖੁਸ਼ਕਰਨ ਸਿੰਘ ਉਰਫ਼ ਫ਼ੌਜੀ ਵਾਸੀ ਪਿੰਡ ਨੰਗਲਾ ਜ਼ਿਲ੍ਹਾ ਬਠਿੰਡਾ, ਕਮਲਦੀਪ ਸਿੰਘ ਉਰਫ ਦੀਪ ਵਾਸੀ ਪਿੰਡ ਵੇਹਣ ਦੀਵਾਨ ਜ਼ਿਲ੍ਹਾ ਬਠਿੰਡਾ ਅਤੇ ਮੰਗਾ ਸਿੰਘ ਉਰਫ਼ ਗੀਤਾ ਉਰਫ ਬਿੱਛੂ ਵਾਸੀ ਜੱਸੀ ਪੌਅ ਵਾਲੀ ਬਠਿੰਡਾ…