Author: editor
ਫਰਾਂਸ ਨੇ ਮੋਰੱਕੋ ਨੂੰ ਦੂਜੇ ਸੈਮੀਫਾਈਨਲ ‘ਚ 2-0 ਨਾਲ ਹਰਾ ਕੇ ਲਗਾਤਾਰ ਦੂਜੀ ਅਤੇ ਕੁੱਲ ਚੌਥੀ ਵਾਰ ਫੀਫਾ ਵਰਲਡ ਕੱਪ ਦੇ ਫਾਈਨਲ ‘ਚ ਦਾਖਲਾ ਪਾ ਲਿਆ ਹੈ। 1998 ਤੋਂ ਬਾਅਦ ਪਹਿਲੀ ਵਾਰ ਕੋਈ ਮੌਜੂਦਾ ਚੈਂਪੀਅਨ ਟੀਮ ਲਗਾਤਾਰ ਦੂਜੀ ਵਾਰ ਫਾਈਨਲ ‘ਚ ਪੁੱਜੀ ਹੈ। ਫਾਈਨਲ ‘ਚ ਫਰਾਂਸ ਦਾ ਮੁਕਾਬਲਾ ਅਰਜਨਟਾਈਨਾ ਨਾਲ ਹੋਵੇਗਾ ਅਤੇ ਇਨ੍ਹਾਂ ਦੋਹਾਂ ‘ਚ ਕੋਈ ਟੀਮ ਤੀਜੀ ਵਾਰ ਚੈਂਪੀਅਨ ਬਣੇਗੀ। ਫਾਈਨਲ ‘ਚ ਇਹ ਦੋਵੇਂ ਦੋ-ਦੋ ਵਾਰ ਦੀਆਂ ਚੈਂਪੀਅਨ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਅਤੇ ਇਨ੍ਹਾਂ ‘ਚੋਂ ਇਕ ਦਾ ਤੀਜੀ ਵਾਰ ਚੈਂਪੀਅਨ ਬਣਨਾ ਤੈਅ ਹੈ। ਥਿਓ ਹਰਨਾਂਡੇਜ ਦੇ 5ਵੇਂ ਮਿੰਟ ਅਤੇ ਰੈਂਡਲ ਕੋਲੋ ਮੁਆਨੀ ਦੇ 79ਵੇਂ ਮਿੰਟ ‘ਚ ਕੀਤੇ ਗਏ ਗੋਲ ਦੀ…
ਅਰਜਨਟਾਈਨਾ ਦੇ ਕਪਤਾਨ ਅਤੇ ਅਨੁਭਵੀ ਫੁੱਟਬਾਲਰ ਲਿਓਨਲ ਮੇਸੀ ਨੇ ਐਲਾਨ ਕੀਤਾ ਹੈ ਕਿ ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਉਨ੍ਹਾਂ ਦਾ ਆਖ਼ਰੀ ਵਰਲਡ ਕੱਪ ਮੈਚ ਹੋਵੇਗਾ। ਅਰਜਨਟਾਈਨਾ ਨੇ ਲੁਸੈਲ ਸਟੇਡੀਅਮ ‘ਚ ਸੈਮੀਫਾਈਨਲ ‘ਚ ਕ੍ਰੋਏਸ਼ੀਆ ਨੂੰ ਹਰਾ ਕੇ ਛੇਵੀਂ ਵਾਰ ਫਾਈਨਲ ‘ਚ ਜਗ੍ਹਾ ਪੱਕੀ ਕੀਤੀ ਹੈ ਜਿੱਥੇ ਉਸ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ। ਮੈਚ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਮੇਸੀ ਨੇ ਕਿਹਾ, ‘ਮੈਂ ਇਹ ਉਪਲੱਬਧੀ ਹਾਸਲ ਕਰਕੇ ਬਹੁਤ ਖੁਸ਼ ਹਾਂ। ਫਾਈਨਲ ਖੇਡ ਕੇ ਵਰਲਡ ਕੱਪ ‘ਚ ਆਪਣਾ ਸਫ਼ਰ ਖ਼ਤਮ ਕਰਨਾ ਬਹੁਤ ਖ਼ਾਸ ਹੈ। ਅਗਲਾ (ਵਰਲਡ ਕੱਪ) ਕਈ ਸਾਲਾਂ ਬਾਅਦ ਹੋਵੇਗਾ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਉਦੋਂ ਖੇਡ ਸਕਾਂਗਾ।…
ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ਮਸ਼ਹੂਰ ‘ਗੋਲਡਨ ਗੇਟ ਬ੍ਰਿਜ’ ਤੋਂ ਇਕ ਇੰਡੋ-ਅਮਰੀਕਨ ਨੌਜਵਾਨ ਵਿਦਿਆਰਥੀ ਨੇ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਅਤੇ ਅਮਰੀਕਨ ਕੋਸਟ ਗਾਰਡ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲ ‘ਤੇ 16 ਸਾਲਾ ਮੁੰਡੇ ਦੀ ਸਾਈਕਲ, ਫ਼ੋਨ ਅਤੇ ਬੈਗ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੇ ਮੰਗਲਵਾਰ ਸ਼ਾਮ ਕਰੀਬ 4.58 ਵਜੇ ਪੁਲ ਤੋਂ ਛਾਲ ਮਾਰ ਦਿੱਤੀ ਸੀ। ਕੋਸਟ ਗਾਰਡ ਨੇ ਕਿਹਾ ਕਿ ਉਨ੍ਹਾਂ ਨੇ ਪੁਲ ਤੋਂ ‘ਕਿਸੇ’ ਦੇ ਛਾਲ ਮਾਰਨ ਦੀ ਸੂਚਨਾ ਮਿਲਣ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਮੁੰਡੇ…
ਬ੍ਰਿਟੇਨ ‘ਚ ਇਕ ਭਾਰਤੀ ਲੈਕਚਰਾਰ ਨੇ ਪੋਰਟਸਮਾਊਥ ਯੂਨੀਵਰਸਿਟੀ ਖ਼ਿਲਾਫ਼ ਨਸਲੀ ਪੱਖਪਾਤ ਦਾ ਕੇਸ ਜਿੱਤ ਲਿਆ ਹੈ ਕਿਉਂਕਿ ਰੁਜ਼ਗਾਰ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਹੈ ਕਿ ਨੌਕਰੀ ਲਈ ਉਸ ਨੂੰ ਨਜ਼ਰਅੰਦਾਜ਼ ਕਰਕੇ ਉਸ ਨਾਲ ਵਿਤਕਰਾ ਕੀਤਾ ਗਿਆ ਸੀ। ਡਾ. ਕਾਜਲ ਸ਼ਰਮਾ ਨੂੰ ਜਨਵਰੀ 2016 ‘ਚ ਪੰਜ ਸਾਲ ਦੀ ਨਿਸ਼ਚਿਤ ਮਿਆਦ ਲਈ ਯੂਨੀਵਰਸਿਟੀ ‘ਚ ਆਰਗੇਨਾਈਜ਼ੇਸ਼ਨਲ ਸਟੱਡੀਜ਼ ਅਤੇ ਹਿਊਮਨ ਰਿਸੋਰਸ ਮੈਨੇਜਮੈਂਟ ਲਈ ਐਸੋਸੀਏਟ ਹੈੱਡ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਕੋਲ ਇਸ ਅਹੁਦੇ ਲਈ ਦੁਬਾਰਾ ਅਪਲਾਈ ਕਰਨ ਦਾ ਬਦਲ ਸੀ। ਉਸਨੇ ਜਦੋਂ ਅਹੁਦੇ ਲਈ ਮੁੜ ਅਪਲਾਈ ਕੀਤਾ ਤਾਂ ਉਸ ਨੂੰ ਸਿਆਹਫਾਮ ਹੋਣ ਕਾਰਨ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਸਨੇ ਨਵੰਬਰ 2020 ‘ਚ ਯੂਨੀਵਰਸਿਟੀ ਦੀ ਸ਼ਿਕਾਇਤ…
ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ‘ਤੇ ਭਾਰੀ ਭੀੜ ਵੱਡਾ ਮੁੱਦਾ ਬਣ ਗਿਆ ਹੈ ਪਰ ਇਸ ਸਮੱਸਿਆ ਤੋਂ ਹਾਲੇ ਅਗਲੇ ਕਈ ਦਿਨ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਭਾਵੇਂ ਕਿ ਪਾਰਲੀਮੈਂਟ ਦੀ ਸਥਾਈ ਕਮੇਟੀ ਵੀ ਇਸ ਦਾ ਨੋਟਿਸ ਲੈ ਚੁੱਕੀ ਹੈ। ਇੰਡੀਆ ਦੇ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਇਸ ਮਾਮਲੇ ‘ਤੇ ਦਿੱਤੇ ਬਿਆਨ ‘ਚ ਖੁਦ ਹਫਤਾ ਦਸ ਦਿਨ ਇਸੇ ਤਰ੍ਹਾਂ ਰਹਿਣ ਦੀ ਗੱਲ ਆਖੀ ਹੈ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਲੰਬੀਆਂ-ਲੰਬੀਆਂ ਲਾਈਨਾਂ ਕਾਰਨ ਉਨ੍ਹਾਂ ਦੀਆਂ ਉਡਾਣਾਂ ਵੀ ਮਿਸ ਹੋ ਰਹੀਆਂ ਹਨ। ਸਿੰਧੀਆ ਨੇ ਕਿਹਾ ਕਿ ਦਿੱਲੀ ਏਅਰਪੋਰਟ ‘ਤੇ ਯਾਤਰੀਆਂ ਦੀ ਭਾਰੀ ਭੀੜ ‘ਅਚਨਚੇਤ’ ਸੀ, ਜਿਸ ਕਾਰਨ ਸਮੱਸਿਆਵਾਂ…
ਮਿਸੀਸਾਗਾ ਦੇ ਪੈਟਰੋ ਗੈਸ ਸਟੇਸ਼ਨ ‘ਤੇ ਗੋਲੀਆਂ ਮਾਰ ਕੇ ਕਤਲ ਕੀਤੀ ਗਈ ਬਰੈਂਪਟਨ ਰਹਿੰਦੀ 21 ਸਾਲਾ ਪਵਨਪ੍ਰੀਤ ਕੌਰ ਦੀ ਦੇਹ ਜਦੋਂ ਉਸ ਦੇ ਜੱਦੀ ਪਿੰਡ ਕੁਲਾਹੜ (ਲੁਧਿਆਣਾ) ਪੁੱਜੀ ਤਾਂ ਮਾਹੌਲ ਪੂਰੀ ਤਰ੍ਹਾਂ ਗ਼ਮਗੀਨ ਹੋ ਗਿਆ। ਪਵਨਪ੍ਰੀਤ ਕੌਰ ਦੇ ਮਾਪਿਆਂ ਤੇ ਹੋਰ ਰਿਸ਼ਤੇਦਾਰਾਂ ਦਾ ਹਾਲ ਬੇਹਾਲ ਸੀ। ਖੰਨਾ ਨੇੜਲੇ ਪਿੰਡ ਕੁਲਾਹੜ ‘ਚ ਪਵਨਪ੍ਰੀਤ ਕੌਰ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ ਹੋਇਆ। ਸਰਪੰਚ ਗੁਰਦੀਪ ਸਿੰਘ ਕੁਲਾਹੜ ਨੇ ਦੱਸਿਆ ਕਿ ਪਵਨਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਕਰੀਬ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਗਈ ਸੀ ਜੋ ਪੜ੍ਹਾਈ ਮੁਕੰਮਲ ਕਰਨ ਉਪਰੰਤ ਵਰਕ ਪਰਮਿਟ ‘ਤੇ ਬਰੈਂਪਟਨ ਦੇ ਇਕ ਗੈਸ ਸਟੇਸ਼ਨ ‘ਤੇ ਕੰਮ…
ਬਰੈਂਪਟਨ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਨੂੰ ਚੋਰੀ ਦੀ ਗੱਡੀ ਨਾਲ ਪੁਲੀਸ ਵਾਹਨ ਨੂੰ ਟੱਕਰ ਮਾਰ ਕੇ ਸੜਕ ਤੋਂ ਹੇਠਾਂ ਲਾਹੁਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਜੁਲਾਈ 2021 ‘ਚ ਗੌਰਵਦੀਪ ਸਿੰਘ ਨੂੰ ਹੁਰਓਂਟਾਰੀਓ ਸਟਰੀਟ ਨੇੜੇ ਚੋਰੀ ਦੀ ਗੱਡੀ ‘ਚ ਘੁੰਮਦਿਆਂ ਦੇਖਿਆ ਗਿਆ ਸੀ। ਪੀਲ ਪੁਲੀਸ ਨੇ ਦੱਸਿਆ ਕਿ ਉਸ ਨੇ ਪੁਲੀਸ ਦੀ ਕਰੂਜ਼ਰ ਨੂੰ ‘ਜਾਣਬੁੱਝ ਕੇ ਟੱਕਰ ਮਾਰੀ ਤੇ ਇਸ ਨੂੰ ਆਪਣੇ ਬਚਾਅ ਖਾਤਰ ਸੜਕ ਤੋਂ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ। ਪੁਲੀਸ ਮੁਤਾਬਕ ਉਸ ਨੇ ਇਹ ਸਭ ਜਾਣਬੁੱਝ ਕੇ ਆਪਣੇ ਬਚਾਅ ਲਈ ਕੀਤਾ। ਇਸ ਤੋਂ ਬਾਅਦ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਤੇ ਉਸ ਨੂੰ…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰਖਦਿਆਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨੂੰ ਕਿਸੇ ਵੀ ਤਰ੍ਹਾਂ ਦੀਆਂ ਫਿਲਮਾਂ ਰਾਹੀਂ ਪੇਸ਼ ਕਰਨ ‘ਤੇ ਅਗਲੇ ਹੁਕਮਾਂ ਤੱਕ ਮੁਕੰਮਲ ਰੋਕ ਲਗਾ ਦਿੱਤੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਬਣੀ ਫਿਲਮ ‘ਦਾਸਤਾਨ-ਏ-ਸਰਹੰਦ’ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਇਹ ਫ਼ੈਸਲਾ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ‘ਚ ਲਿਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਉਲੀਕਣ ਲਈ ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘ ਦਲਾਂ ਦੇ…
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਮੇਂ ਗ੍ਰਹਿ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਪਾਸੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਪੁੱਛ-ਪੜਤਾਲ ਕਰਨ ਮਗਰੋਂ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਪੁਲੀਸ ਦੇ ਤਿੰਨ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕੀਤੀ ਹੈ। ਜਾਂਚ ਟੀਮ ਨੇ ਤਤਕਾਲੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ, ਅਮਰ ਸਿੰਘ ਚਾਹਲ ਅਤੇ ਫਰੀਦਕੋਟ ਦੇ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ ਨੂੰ ਪੜਤਾਲ ਲਈ ਬੁਲਾਇਆ ਸੀ। ਇਹ ਤਿੰਨੇ ਅਧਿਕਾਰੀ ਗੋਲੀ ਕਾਂਡ ਵੇਲੇ ਕੋਟਕਪੂਰਾ ‘ਚ ਹਾਜ਼ਰ ਸਨ। ਜਾਂਚ ਟੀਮ ਪੁਲੀਸ ਅਧਿਕਾਰੀਆਂ ਤੋਂ ਹੋਈ ਪੁੱਛ-ਪੜਤਾਲ ਦਾ ਵੇਰਵਾ 17 ਦਸੰਬਰ ਨੂੰ ਫ਼ਰੀਦਕੋਟ ਦੀ ਅਦਾਲਤ ‘ਚ ਪੇਸ਼ ਕਰੇਗੀ ਜਿੱਥੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ…
ਜ਼ਿਲ੍ਹਾ ਤਰਨ ਤਾਰਨ ਦੇ ਸਰਹਾਲੀ ਥਾਣੇ ‘ਤੇ ਹੋਏ ਰਾਕੇਟ ਹਮਲੇ ਤੋਂ ਬਾਅਦ ਲੱਗ ਰਿਹਾ ਸੀ ਕਿ ਖ਼ਤਰਾ ਟਲ ਗਿਆ ਹੈ ਪਰ ਅਜੇ ਪੰਜਾਬ ‘ਚ ਖ਼ਤਰਾ ਮੰਡਰਾ ਰਿਹਾ ਹੈ। ਖ਼ੁਫ਼ੀਆ ਏਜੰਸੀਆਂ ਨੇ ਫਿਰ ਅਲਰਟ ਰਹਿਣ ਦੇ ਇਨਪੁੱਟਸ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਸਭ ਤੋਂ ਵੱਧ ਖ਼ਤਰਾ ਹਾਈਵੇ ਤੇ ਸਥਿਤ ਥਾਣਿਆਂ ‘ਤੇ ਮੰਡਰਾ ਰਿਹਾ ਹੈ ਜਿਸ ਕਾਰਨ ਕਮਿਸ਼ਨਰੇਟ ਪੁਲੀਸ ਦੀ ਟੈਨਸ਼ਨ ਵਧੀ ਹੋਈ ਹੈ। ਇਸ ਲਈ ਉੱਚ ਅਧਿਕਾਰੀਆਂ ਨੇ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਨ ਦੇ ਨਾਲ ਹੀ ਥਾਣਿਆਂ ਦੇ ਚਾਰੇ ਪਾਸੇ ਕੰਡਿਆਲੀਆਂ ਤਾਰਾਂ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਥਾਣੇ ਦੇ ਬਾਹਰੋਂ ਲੈ ਕੇ 100 ਮੀਟਰ ਦੇ…