Author: editor
ਨਕੋਦਰ ਤੇ ਸ਼ਾਹਕੋਟ ‘ਚ ਗੈਂਗਸਟਰਾਂ ਵੱਲੋਂ ਫਿਰੌਤੀਆਂ ਵਸੂਲਣ ਦੇ ਮਾਮਲੇ ‘ਚ ਕਤਲ ਕੀਤੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਲਾਕਾਤ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਵਿੱਚ ‘ਆਪ’ ਸਰਕਾਰ ਨੇ ਲੋੜੀਂਦੇ ਕਦਮ ਨਹੀਂ ਚੁੱਕੇ ਪਰ ਅਕਾਲੀ ਦਲ ਸੰਘਰਸ਼ ਵਿੱਢ ਕੇ ਇਨ੍ਹਾਂ ਪਰਿਵਾਰਾਂ ਲਈ ਨਿਆਂ ਹਾਸਲ ਕਰੇਗਾ। ਅਕਾਲੀ ਦਲ ਪ੍ਰਧਾਨ ਨੇ ਨਕੋਦਰ ‘ਚ ਵਪਾਰੀ ਭੁਪਿੰਦਰ ਸਿੰਘ ਚਾਵਲਾ ਅਤੇ ਸ਼ਾਹਕੋਟ ਨੇੜੇ ਪੁਲੀਸ ਮੁਲਾਜ਼ਮ ਮਨਦੀਪ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਨ੍ਹਾਂ ਦੋਵਾਂ ਦੀ ਫਿਰੌਤੀਆਂ ਵਸੂਲਣ ਵਾਲਿਆਂ ਨੇ ਹੱਤਿਆ ਕਰ ਦਿੱਤੀ ਸੀ। ਭੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਮੌਕੇ ਆਖਿਆ ਕਿ ਉਹ…
ਫੀਫਾ ਵਰਲਡ ਕੱਪ ਦੇ ਸੈਮੀਫਾਈਨ ਮੁਕਾਬਲੇ ‘ਚ ਅਰਜਨਟੀਨਾ ਦੀ ਟੀਮ ਕਪਤਾਨ ਲਿਓਨਿਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਪੈਨਲਟੀ ‘ਤੇ ਕੀਤੇ ਗਏ ਉਸਦੇ ਗੋਲ ਅਤੇ ਜੂਲੀਅਨ ਅਲਵਾਰੇਜ਼ ਦੇ ਦੋ ਗੋਲਾਂ ਦੀ ਮਦਦ ਨਾਲ ਫਾਈਨਲ ‘ਚ ਪਹੁੰਚ ਗਈ ਹੈ। ਅਰਜਨਟੀਨਾ ਨੇ 6ਵੀਂ ਵਾਰ ਫਾਈਨਲ ‘ਚ ਜਗ੍ਹਾ ਬਣਾਈ ਹੈ। ਅਰਜਨਟੀਨਾ ਨੇ ਮੌਜੂਦਾ ਸੈਸ਼ਨ ਦੇ ਪਹਿਲੇ ਸੈਮੀਫਾਈਨਲ ‘ਚ ਪਿਛਲੀ ਵਾਰ ਦੀ ਫਾਈਨਲਿਸਟ ਕ੍ਰੋਏਸ਼ੀਆ ਨੂੰ 3-0 ਨਾਲ ਕਰਾਰੀ ਹਾਰ ਦਿੱਤੀ। ਕਪਤਾਨ ਮੇਸੀ ਨੇ 34ਵੇਂ ਮਿੰਟ ‘ਚ ਮਿਲੀ ਪੈਨਲਟੀ ‘ਤੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਦੇ 5 ਮਿੰਟ ਬਾਅਦ ਹੀ ਅਰਥਾਤ ਮੈਚ ਦੇ 39ਵੇਂ ਮਿੰਟ ‘ਚ ਜੂਲੀਅਨ ਅਲਵਾਰੇਜ਼ ਨੇ ਗੋਲ…
ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ 2-1 ਨਾਲ ਹਰਾ ਕੇ ਐੱਫ.ਆਈ.ਐੱਚ. ਨੇਸ਼ਨਜ਼ ਕੱਪ ਦੇ ਪੂਲ ਬੀ ‘ਚ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਚੋਟੀ ਦਾ ਸਥਾਨ ਹਾਸਲ ਕੀਤਾ। ਭਾਰਤੀ ਮਹਿਲਾ ਟੀਮ ਨੇ ਪਹਿਲੇ ਮੈਚ ‘ਚ ਚਿਲੀ ਨੂੰ 3-1 ਨਾਲ ਹਰਾਇਆ ਸੀ। ਇੰਡੀਆ ਲਈ ਸਲੀਮਾ ਟੇਟੇ ਨੇ ਚੌਥੇ ਮਿੰਟ ‘ਚ ਪਹਿਲਾ ਗੋਲ ਕੀਤਾ। ਇੰਡੀਆ ਦੀ ਇਕ ਗੋਲ ਦੀ ਬੜ੍ਹਤ ਅੱਧੇ ਸਮੇਂ ਤੱਕ ਬਰਕਰਾਰ ਰਹੀ। ਤੀਜੇ ਕੁਆਰਟਰ ‘ਚ ਬਿਊਟੀ ਡੁੰਗਡੁੰਗ ਨੇ ਖ਼ੂਬਸੂਰਤ ਮੈਦਾਨੀ ਗੋਲ ਕਰਕੇ ਇੰਡੀਆ ਨੂੰ 2-0 ਦੀ ਬੜ੍ਹਤ ਦਿਵਾਈ। ਹਾਲਾਂਕਿ ਤੀਜੇ ਕੁਆਰਟਰ ਦੇ ਤੀਜੇ ਮਿੰਟ ‘ਚ ਜਾਪਾਨ ਦੇ ਤਾਕਾਸ਼ਿਮਾ ਰੁਈ ਨੇ ਭਾਰਤੀ ਡਿਫੈਂਸ ਨੂੰ ਤੋੜ ਕੇ ਸਕੋਰ 2-1 ਕਰ…
ਨੇਪਾਲ ‘ਚ ਧਾਰਮਿਕ ਸਮਾਗਮ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਕਾਵਰੇਪਲਨ ਚੌਕ ‘ਚ ਹਾਦਸਾਗ੍ਰਸਤ ਹੋ ਗਈ। ਪੁਲੀਸ ਮੁਤਾਬਕ ਇਹ ਹਾਦਸਾ ਸ਼ਾਮ ਕਰੀਬ ਛੇ ਵਜੇ ਗ੍ਰਾਮੀਣ ਨਗਰ ਪਾਲਿਕਾ ਦੇ ਚਨਾਲ ਗਣੇਸ਼ਥਾਨ ਦੇ ਸਲਾਫੇਡ ਵਿਖੇ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ‘ਚ 17 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ 13 ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਹੋਰਾਂ ਨੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਹਾਦਸੇ ਦੇ ਸਮੇਂ ਬੱਸ ‘ਚ 39 ਲੋਕ ਸਵਾਰ ਸਨ। ਰਾਜਧਾਨੀ ਕਾਠਮੰਡੂ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਬੇਥਾਨਚੌਕ ਖੇਤਰ ਖੜ੍ਹੀਆਂ ਸੜਕਾਂ ਅਤੇ ਤੰਗ ਢਲਾਣਾਂ ਨਾਲ ਭਰਿਆ ਹੋਇਆ ਹੈ।…
ਗੈਰਕਾਨੂੰਨੀ ਇਮੀਗ੍ਰੇਸ਼ਨ ‘ਤੇ ਨੱਥ ਪਾਉਣ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਇਕ ਨਵੀਂ ਪੰਜ-ਪੜਾਵੀ ਰਣਨੀਤੀ ਦਾ ਖੁਲਾਸਾ ਕੀਤਾ ਹੈ। ਇਸ ਦੇ ਨਾਲ ਹੀ ਵਾਅਦਾ ਕੀਤਾ ਕਿ ਸਰਕਾਰ ਅਗਲੇ ਸਾਲ ਦੇ ਅੰਤ ਤੱਕ ਸ਼ਰਣ ਲਈ ਆਈਆਂ ਅਰਜ਼ੀਆਂ ਦੇ ਬੈਕਲਾਗ ਨੂੰ ਖ਼ਤਮ ਕਰ ਦੇਵੇਗੀ। ਸੂਨਕ ਨੇ ਕਿਹਾ ਕਿ ਇੰਗਲਿਸ਼ ਚੈਨਲ ਨੂੰ ਪਾਰ ਕਰਨ ਵਾਲੀਆਂ ਛੋਟੀਆਂ ਕਿਸ਼ਤੀਆਂ ਦੀ ਨਿਗਰਾਨੀ ਕਰਨ ਲਈ ਸੈਂਕੜੇ ਵਾਧੂ ਸਟਾਫ ਨੂੰ ਨਵੀਂ ਯੂਨਿਟ ‘ਚ ਤਾਇਨਾਤ ਕੀਤਾ ਜਾਵੇਗਾ। ਨਾਲ ਹੀ ਅਲਬਾਨੀਆ ਨੂੰ ਇਕ ਸੁਰੱਖਿਅਤ ਦੇਸ਼ ਵਜੋਂ ਸ਼੍ਰੇਣੀਬੱਧ ਕੀਤੇ ਜਾਣ ਦੇ ਬਾਵਜੂਦ, ਗੈਰਕਾਨੂੰਨੀ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸਮੂਹ ‘ਚ ਸ਼ਾਮਲ ਅਲਬਾਨੀਅਨਾਂ ਦੁਆਰਾ ਕੀਤੇ ਗਏ ਦਾਅਵਿਆਂ ਦੀ ਜਾਂਚ ਕਰਨ…
ਕੁਝ ਸਮੇਂ ਤੋਂ ਨਵੀਂ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਬਹੁਤ ਭੀੜਭਾੜ ਵਾਲਾ ਬਣ ਗਿਆ ਹੈ। ਇਥੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆ ਰਹੀ ਹੈ। ਖਾਸਕਰ ਵਿਦੇਸ਼ਾਂ ਤੋਂ ਆਉਣ ਵਾਲੇ ਐੱਨ.ਆਰ.ਆਈ. ਪ੍ਰੇਸ਼ਾਨ ਹੁੰਦੇ ਹਨ। ਇਸ ਦੇ ਬਾਵਜੂਦ ਇਸ ਏਅਰਪੋਰਟ ਦੀ ਭੀੜ ਘੱਟ ਕਰਨ ਲਈ ਯਤਨ ਨਹੀਂ ਹੋ ਰਹੇ। ਪੰਜਾਬ ‘ਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤਿਆਰ ਹੋਣ ਦੇ ਬਾਵਜੂਦ ਵੱਖ-ਵੱਖ ਮੁਲਕਾਂ ਨੂੰ ਸਿੱਧੀਆਂ ਫਲਾਈਟਾਂ ਸ਼ੁਰੂ ਨਹੀਂ ਕੀਤੀਆਂ ਜਾ ਰਹੀਆਂ। ਦਿੱਲੀ ਏਅਰਪੋਰਟ ‘ਤੇ ਬੇਤਹਾਸ਼ਾ ਭੀੜ ਦਾ ਸੰਸਦ ਦੀ ਸਥਾਈ ਕਮੇਟੀ ਨੇ ਨੋਟਿਸ ਲਿਆ ਹੈ। ਸੰਸਦ ਦੀ ਸਥਾਈ ਕਮੇਟੀ ਨੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਦੇ ਮੁੱਖ ਕਾਰਜਕਾਰੀ ਅਧਿਕਾਰੀ ਕੋਲ…
ਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ‘ਚ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਨਅਤੀ ਉਤਪਾਦਨ ‘ਚ ਆਏ ਨਿਘਾਰ ਨੂੰ ਦਰਸਾਉਂਦੇ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਮੋਦੀ ਸਰਕਾਰ ਨੂੰ ਆਰਥਿਕ ਫਰੰਟ ‘ਤੇ ਘੇਰਿਆ। ਮੋਇਤਰਾ ਨੇ ਅਰਥਚਾਰੇ ਨੂੰ ਚਲਾਉਣ ਦੇ ਮੋਦੀ ਸਰਕਾਰ ਦੇ ਢੰਗ ਤਰੀਕੇ ‘ਤੇ ਉਜ਼ਰ ਜਤਾਉਂਦਿਆਂ ਸਵਾਲ ਕੀਤਾ ਕਿ ‘ਹੁਣ ਪੱਪੂ ਕੌਣ ਹੈ?’ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਖ਼ਬਾਰਾਂ ਵਿਚ ਇਸ਼ਤਿਹਾਰਬਾਜ਼ੀ ‘ਤੇ ਖਰਚੇ ਕਰੋੜਾਂ ਰੁਪਏ ਲਈ ਪੰਜਾਬ ਸਰਕਾਰ ਨੂੰ ਭੰਡਿਆ। ਬੀਬਾ ਬਾਦਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣਾ ਮਾਲੀਆ ਵਧਾਉਣ ਲਈ ਸਰਕਾਰੀ ਇਸ਼ਤਿਹਾਰਾਂ ‘ਤੇ ਜੀ.ਐੱਸ.ਟੀ. ਵਧਾਏ। ਵਿੱਤੀ ਸਾਲ 2022-23 ਲਈ…
ਆਏ ਦਿਨ ਕੈਨੇਡਾ ‘ਚ ਪੰਜਾਬੀ ਮੂਲ ਦੇ ਲੋਕਾਂ ਦੇ ਹੋ ਰਹੇ ਕਤਲਾਂ ਨੇ ਚਿੰਤਾ ਦੀ ਲਕੀਰ ਵਧਾ ਦਿੱਤੀ ਹੈ। ਵਿਦਿਆਰਥੀ ਵੀਜ਼ੇ ਅਤੇ ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ ਲੋਕਾਂ ਦੇ ਪਿੱਛੇ ਵੱਸਦੇ ਪਰਿਵਾਰਾਂ ‘ਚ ਸਹਿਮ ਦਾ ਮਾਹੌਲ ਹੈ। ਉਪਰੋਂ ਥਲੀਂ ਕਈ ਕਤਲਾਂ ਨੇ ਇਕ ਤਰ੍ਹਾਂ ਨਾਲ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੈਨੇਡਾ ‘ਚ ਸਿਰਫ 17 ਦਿਨਾਂ ‘ਚ ਵੱਖ-ਵੱਖ ਘਟਨਾਵਾਂ ‘ਚ 5 ਪੰਜਾਬੀਆਂ ਦਾ ਕਤਲ ਹੋਇਆ ਹੈ। 24 ਨਵੰਬਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ‘ਚ ਇਕ 18 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਮਹਿਕਪ੍ਰੀਤ ਸੇਠੀ ਹਾਈ ਸਕੂਲ ਦਾ ਪਾਰਕਿੰਗ ‘ਚ ਇਕ ਨੌਜਵਾਨ ਵੱਲੋਂ ਚਾਕੂ ਮਾਰ ਕੇ ਕਤਲ ਕਰ…
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਅੱਜ 85 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੀ.ਜੀ.ਆਈ. ਹਸਪਤਾਲ ‘ਚ ਆਖ਼ਰੀ ਸਾਹ ਲਏ। ਬੁੱਧਵਾਰ ਦੁਪਹਿਰ ਦੋ ਵਜੇ ਉਨ੍ਹਾਂ ਦੇ ਜੱਦੀ ਪਿੰਡ ਬ੍ਰਹਮਪੁਰਾ ‘ਚ ਅੰਤਿਮ ਸਸਕਾਰ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਹ ਜਾਣਕਾਰੀ ਸਾਂਝੀ ਕੀਤੀ। ਖਡੂਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਕਰੀਬ ਤਿੰਨ ਮਹੀਨੇ ਤੋਂ ਬਿਮਾਰ ਚੱਲੇ ਆ ਰਹੇ ਸਨ। ਅਕਾਲੀ-ਭਾਜਪਾ ਗੱਠਜੋੜ ਸਰਕਾਰ ‘ਚ ਉਹ ਦੋ ਵਾਰ ਮੰਤਰੀ ਰਹੇ। ਰਣਜੀਤ ਸਿੰਘ ਬ੍ਰਹਮਪੁਰਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਤੋਂ ਬਾਗੀ ਹੋ ਕੇ ਆਪਣਾ ਅਕਾਲੀ ਦਲ…
ਪਿਛਲੀਆਂ ਸਰਕਾਰਾਂ ਵੱਲੋਂ ਵਿਧਾਇਕਾਂ ਨੂੰ ਪਾਰਲੀਮਾਨੀ ਸਕੱਤਰ ਬਣਾ ਕੇ ਕੈਬਨਿਟ ਰੈਂਕ ਦੀ ਆਮ ਆਦਮੀ ਪਾਰਟੀ ਜ਼ੋਰ ਸ਼ੋਰ ਨਾਲ ਨਿਖੇਧੀ ਆਈ ਹੈ। ਭਗਵੰਤ ਮਾਨ ਸਮੇਤ ਪਾਰਟੀ ਦੇ ਹੋਰ ਆਗੂ ਇਸ ਵੱਡਾ ਸਿਆਸੀ ਮੁੱਦਾ ਬਣਾ ਕੇ ਪੇਸ਼ ਕਰਦੇ ਰਹੇ ਹਨ। ਪਰ ਹੁਣ ਸੱਤਾ ‘ਤੇ ਕਾਬਜ਼ ਮੁੱਖ ਮੰਤਰੀ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੀ ਇਸੇ ਰਸਤੇ ਤੁਰੀ ਹੈ ਜਿਸ ਕਰਕੇ ਨਿਸ਼ਾਨੇ ‘ਤੇ ਵੀ ਆ ਗਈ ਹੈ। ਪੰਜਾਬ ਕੈਬਨਿਟ ਵੱਲੋਂ ਹੁਣ ਗੁਆਂਢੀ ਸੂਬਿਆਂ ਦੀ ਤਰਜ਼ ‘ਤੇ ਬਹੁਮਤ ਵਾਲੀ ਪਾਰਟੀ ਦੇ ਚੀਫ਼ ਵ੍ਹਿਪ ਨੂੰ ਕੈਬਨਿਟ ਰੈਂਕ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ…