Author: editor
ਫੀਫਾ ਵਰਲਡ ਕੱਪ-2022 ਆਪਣੇ ਆਖਰੀ ਪੜਾਅ ਉੱਤੇ ਹੈ ਅਤੇ ਕੁੱਲ 32 ਟੀਮਾਂ ਵਿੱਚੋਂ ਹੁਣ ਸਿਰਫ 4 ਟੀਮਾਂ ਖਿਤਾਬ ਦੀ ਦੌੜ ‘ਚ ਰਹਿ ਗਈਆਂ ਹਨ। ਅਰਜਨਟਾਈਨਾ, ਫਰਾਂਸ, ਕਰੋਏਸ਼ੀਆ ਤੇ ਮੋਰੱਕੋ। ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਮਿਲਣ ਵਾਲੇ ਗੋਲਡਨ ਬੂਟ ਦਾ ਖਿਤਾਬ ਦੀ ਦੌੜ ‘ਚ ਵੀ ਹੁਣ ਤਿੰਨ ਖਿਡਾਰੀ ਹੀ ਵੱਡੇ ਦਾਅਵੇਦਾਰ ਲੱਗ ਰਹੇ ਹਨ। ਫਰਾਂਸ ਦਾ ਕੇਲੀਅਨ ਮਬਾਪੇ 5 ਗੋਲਾਂ ਨਾਲ ਚੋਟੀ ਉੱਤੇ ਹੈ ਜਦੋਂ ਕਿ ਉਸ ਦਾ ਹਮਵਤਨ ਓਲੀਵਾਇਰ ਜੀਰੂ ਤੇ ਅਰਜਨਟਾਈਨਾ ਦਾ ਲਿਓਨਲ ਮੈਸੀ 4-4 ਗੋਲਾਂ ਨਾਲ ਦੂਜੇ ਨੰਬਰ ਉੱਤੇ ਚੱਲ ਰਹੇ ਹਨ। ਤਿੰਨੇ ਖਿਡਾਰੀਆਂ ਦੇ ਦੋ-ਦੋ ਮੈਚ ਹਾਲੇ ਬਾਕੀ ਹਨ। ਸੈਮੀ ਫਾਈਨਲ ਅਤੇ ਇਸ ਤੋਂ…
ਇੰਡੀਆ ਦੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਸਟਰੇਲੀਆ ਖ਼ਿਲਾਫ਼ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਇਕ ਵੱਡਾ ਰਿਕਾਰਡ ਬਣਾਇਆ। ਇੰਡੀਆ ਦੀ 4 ਦੌੜਾਂ ਨਾਲ ਜਿੱਤ ਤੋਂ ਬਾਅਦ ਹਰਮਨਪ੍ਰੀਤ ਕੌਰ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 50 ਜਿੱਤਾਂ ਦਰਜ ਕਰਨ ਵਾਲੀ ਪਹਿਲੀ ਭਾਰਤੀ ਕਪਤਾਨ ਬਣ ਗਈ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਉਸਨੇ 85 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 61.59 ਦੀ ਜਿੱਤ ਪ੍ਰਤੀਸ਼ਤਤਾ ਨਾਲ ਇੰਡੀਆ ਦੀ ਅਗਵਾਈ ਕੀਤੀ ਹੈ। ਮਹਾਨ ਵਿਕਟਕੀਪਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵੀ ਇਸ ਅੰਕੜੇ ਤੱਕ ਪਹੁੰਚਣ ‘ਚ ਨਾਕਾਮ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਕ੍ਰਿਕਟ ਦੇ ਸਭ ਤੋਂ ਛੋਟੇ…
ਇਟਲੀ ਦੀ ਰਾਜਧਾਨੀ ਰੋਮ ‘ਚ ਇਕ ਵਿਅਕਤੀ ਦੇ ਕੈਫੇ ‘ਚ ਫਾਇਰਿੰਗ ਕਰਨ ਨਾਲ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਦੋਸਤ ਸਮੇਤ 3 ਔਰਤਾਂ ਦੀ ਮੌਤ ਹੋ ਗਈ ਹੈ ਅਤੇ 4 ਹੋਰ ਲੋਕ ਜ਼ਖ਼ਮੀ ਹੋ ਗਏ। ਲਾ ਰਿਪਬਲਿਕਾ ਅਖ਼ਬਾਰ ਨੇ ਦੱਸਿਆ ਕਿ ਘਟਨਾ ਸਮੇਂ ਕੈਫੇ ਦੇ ਅੰਦਰ ਲੋਕ ਸਥਾਨਕ ਬਲਾਕ ਦੀ ਰੈਜ਼ੀਡੈਂਟਸ ਕਮੇਟੀ ਦੇ ਹਿੱਸੇ ਵਜੋਂ ਮੀਟਿੰਗ ਕਰ ਰਹੇ ਸਨ ਅਤੇ ਕਮੇਟੀ ਦੀ ਉਪ ਪ੍ਰਧਾਨ ਲੁਸੀਆਨਾ ਸਿਓਰਬਾ ਫਿਡੇਨ ਵੀ ਕੈਫੇ ‘ਚ ਮੌਜੂਦ ਸੀ। ਉਸ ਦੌਰਾਨ ਇਕ ਹਮਲਾਵਰ ਕੈਫੇ ਦੇ ਅੰਦਰ ਆ ਕੇ ਚੀਕਿਆ ‘ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦਿਆਂਗਾ’ ਅਤੇ ਅਗਲੇ ਹੀ ਪਲ ਉਸ ਨੇ ਆਪਣੀ ਪਿਸਤੌਲ ਨਾਲ ਫਾਈਰਿੰਗ ਕਰ ਦਿੱਤੀ। ਹਮਲਾਵਰ…
ਡੈਮੋਕਰੇਟਿਕ ਵੋਟਰਾਂ ਦਾ ਵੱਡਾ ਵਰਗ ਚਾਹੁੰਦਾ ਹੈ ਕਿ ਰਾਸ਼ਟਰਪਤੀ ਜੋ ਬਾਇਡਨ ਦੂਜੀ ਵਾਰ ਚੋਣ ਨਾ ਲੜਨ। ਅਮਰੀਕਨ ਨਿਊਜ਼ ਚੈਨਲ ਦੇ ਸਰਵੇ ਮੁਤਾਬਕ 57 ਫੀਸਦੀ ਡੈਮੋਕਰੇਟਸ ਨਹੀਂ ਚਾਹੁੰਦੇ ਕਿ ਬਾਇਡਨ ਮੁੜ ਚੋਣ ਲੜਨ। ਅਜਿਹੀ ਹੀ ਭਾਵਨਾ 66 ਫੀਸਦੀ ਨਿਰਪੱਖ ਅਮਰੀਕਨਾਂ ਤੇ 86 ਫੀਸਦੀ ਰਿਪਬਲਿਕਨਜ਼ ਦੀ ਹੈ। ਹਾਲਾਂਕਿ ਬਾਇਡਨ ਛੁੱਟੀਆਂ ਤੋਂ ਬਾਅਦ ਇਹ ਫੈਸਲਾ ਕਰਨਗੇ ਕਿ ਉਨ੍ਹਾਂ ਅਗਲੀ ਚੋਣ ਲੜਨੀ ਹੈ ਜਾਂ ਨਹੀਂ। ਅਕਤੂਬਰ ਦੇ ਮੁਕਾਬਲੇ ਬਾਇਡਨ ਦੀ ਲੋਕਪ੍ਰਿਯਤਾ ‘ਚ ਵੱਡੀ ਗਿਰਾਵਟ ਆਈ ਹੈ। ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਅਪਰੂਵਲ ਰੇਟਿੰਗ 46 ਫੀਸਦੀ ਸੀ, ਜੋ ਡਿੱਗ ਕੇ 41 ਫੀਸਦੀ ਰਹਿ ਗਈ ਹੈ। ਦੂਜੇ ਪਾਸੇ ਉਨ੍ਹਾਂ ਨੂੰ ਲੋਕਪ੍ਰਿਯ ਨਾ ਮੰਨਣ ਵਾਲਿਆਂ ਦੀ ਗਿਣਤੀ…
ਐਡਮਿੰਟਨ ਵਿਖੇ ਬੀਤੇ ਦਿਨੀਂ ਜਿਸ 24 ਸਾਲਾ ਨੌਜਵਾਨ ਸਨਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਦੀ ਪਛਾਣ ਪੁਲੀਸ ਵੱਲੋਂ ਹੁਣ ਜਨਤਕ ਕੀਤੀ ਗਈ ਹੈ। ਘਟਨਾ ਐਡਮਿੰਟਨ ਦੇ 52 ਸਟਰੀਟ ਤੇ 13 ਐਵੇਨਿਊ ਦੀ ਹੈ ਜਿੱਥੇ 24 ਸਾਲਾ ਸਨਰਾਜ ਸਿੰਘ ਜ਼ਖਮੀ ਹਾਲਤ ‘ਚ ਮਿਲਿਆ ਸੀ। ਉਸਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ। ਉਸ ਨੂੰ ਮੌਕੇ ਤੋਂ ਹਸਪਤਾਲ ਪਹੁੰਚਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਪੁਲੀਸ ਨੇ ਇਸ ਮਾਮਲੇ ‘ਚ ਇਕ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਜਿਸ ਦੀ ਇਸ ਮਾਮਲੇ ‘ਚ ਭਾਲ ਕੀਤੀ ਜਾ ਰਹੀ ਹੈ। ਘਟਨਾ ਰਾਤ 8 ਕੁ ਵਜੇ ਦੇ ਨਜ਼ਦੀਕ ਵਾਪਰੀ ਸੀ।ਓਧਰ ਕੁੱਪ…
ਮਾਨਸਾ ਕੈਂਚੀਆਂ ਦੇ ਨੇੜੇ ਮੈਰਿਜ ਪੈਲੇਸ ਰਾਇਲ ਗਰੀਨ ‘ਚ ਵਿਆਹ ਦੌਰਾਨ ਗੋਲੀ ਚਲਾਉਣ ਵਾਲੇ ਨਵਜੋਤ ਸਿੰਘ ਦੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਵਜੋਂ ਪਛਾਣ ਹੋਈ ਹੈ। ਗੋਲੀ ਚੱਲਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ ਜਿਸ ਨੂੰ ਮਗਰੋਂ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਬਾਅਦ ‘ਚ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਜਿਸ ਨੂੰ ਗੋਲੀ ਲੱਗ ਹੈ ਉਹ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਗੰਨਮੈਨ ਹੈ। ਇਸ ਦੀ ਪੁਸ਼ਟੀ ਬਾਅਦ ਦੁਪਹਿਰ ਥਾਣਾ ਸਿਟੀ ਮਾਨਸਾ ਦੇ ਮੁਖੀ ਬਲਦੇਵ ਸਿੰਘ ਵਲੋਂ ਕੀਤੀ ਗਈ…
ਫੀਫਾ ਵਰਲਡ ਕੱਪ 2022 ‘ਚ ਪੁਰਤਗਾਲ ਵੀ ਉਲਟਫੇਰ ਦਾ ਸ਼ਿਕਾਰ ਹੋ ਗਿਆ ਹੈ। ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਕੁਆਰਟਰ ਫਾਈਨਲ ‘ਚ ਮੋਰੱਕੋ ਦਾ ਸਾਹਮਣਾ ਕਰ ਰਹੇ ਪੁਰਤਗਾਲ ਨੂੰ ਅਹਿਮ ਮੈਚ ‘ਚ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਸਟਾਰ ਫੁੱਟਬਾਲਰ ਰੋਨਾਲਡੋ ਨੂੰ ਇਕ ਵਾਰ ਫਿਰ ਸ਼ੁਰੂਆਤੀ ਪਲੇਇੰਗ-11 ‘ਚ ਸ਼ਾਮਲ ਨਹੀਂ ਕੀਤਾ ਗਿਆ। ਉਹ 64ਵੇਂ ਮਿੰਟ ਵਿਚ ਮੈਦਾਨ ‘ਚ ਦਾਖਲ ਹੋਇਆ। ਉਸ ਨੇ ਕੁਝ ਚੰਗੇ ਸ਼ਾਟ ਲਗਾਏ ਪਰ ਮੋਰੱਕੋ ਦੇ ਮਜ਼ਬੂਤ ਡਿਫੈਂਸ ਕਾਰਨ ਉਹ ਗੋਲ ਕਰਨ ‘ਚ ਸਫਲ ਨਹੀਂ ਹੋ ਸਕਿਆ। ਇਹ ਰੋਨਾਲਡੋ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ। ਆਪਣੇ ਦੇਸ਼ ਨੂੰ ਚੈਂਪੀਅਨ ਬਣਦੇ ਦੇਖਣ ਦਾ ਉਸ ਦਾ…
ਇੰਡੀਆ ਦੀ ‘ਉੱਡਣ ਪਰੀ’ ਵਜੋਂ ਜਾਣੀ ਜਾਂਦੀ ਮਹਾਨ ਦੌੜਾਕ ਪੀ.ਟੀ. ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਗਿਆ ਜਿਸ ਨਾਲ ਭਾਰਤੀ ਖੇਡ ਪ੍ਰਸ਼ਾਸਨ ‘ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੋਈ। ਏਸ਼ੀਅਨ ਗੇਮਜ਼ ‘ਚ ਕਈ ਤਗ਼ਮੇ ਜਿੱਤਣ ਵਾਲੀ ਅਤੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ‘ਚ 400 ਮੀਟਰ ਅੜਿੱਕਾ ਦੌੜ ‘ਚ ਚੌਥੇ ਸਥਾਨ ‘ਤੇ ਰਹੀ ਊਸ਼ਾ ਨੂੰ ਚੋਣਾਂ ਤੋਂ ਬਾਅਦ ਚੋਟੀ ਦੇ ਅਹੁਦੇ ਲਈ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਆ। ਇਹ ਚੋਣਾਂ ਸੁਪਰੀਮ ਕੋਰਟ ਵੱਲੋਂ ਨਿਯੁਕਤ ਸੁਪਰੀਮ ਕੋਰਟ ਦੇ ਸਾਬਕਾ ਜੱਜ ਨਾਗੇਸ਼ਵਰ ਰਾਓ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ ਸਨ। ਊਸ਼ਾ ਦੇ ਪ੍ਰਧਾਨ ਚੁਣੇ ਜਾਣ ਨਾਲ ਆਈ.ਓ.ਏ. ਵਿੱਚ…
ਇੰਡੀਆ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਇੰਟਰਨੈਸ਼ਨਲ ਮੈਚ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਇੰਡੀਆ ਨੇ ਬੰਗਲਾਦੇਸ਼ ਨੂੰ 227 ਦੌੜਾਂ ਨਾਲ ਹਰਾ ਦਿੱਤਾ ਹੈ। ਮੈਚ ‘ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੇ ਇਸ਼ਾਨ ਕਿਸ਼ਨ ਦੀਆਂ ਸ਼ਾਨਦਾਰ 210 ਦੌੜਾਂ ਤੇ ਵਿਰਾਟ ਕੋਹਲੀ ਦੀਆਂ ਸ਼ਾਨਦਾਰ 113 ਦੌੜਾਂ ਦੀ ਬਦੌਲਤ 50 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 409 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਡੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 410 ਦੌੜਾਂ ਦਾ ਟੀਚਾ ਦਿੱਤਾ। ਇੰਡੀਆ ਵਲੋਂ ਇਸ਼ਾਨ ਕਿਸ਼ਨ ਨੇ…
ਅਮਰੀਕਾ ‘ਚ ਜਾਰਜ ਫਲਾਇਡ ਦੀ ਮੌਤ ਦਾ ਮਾਮਲਾ ਇਕ ਸਮੇਂ ਦੁਨੀਆਂ ਭਰ ‘ਚ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਇਸ ਤੋਂ ਬਾਅਦ ਅਮਰੀਕਾ ਅਤੇ ਅਮਰੀਕਨ ਪੁਲੀਸ ਨੂੰ ਨਮੋਸ਼ੀ ਝੱਲਣੀ ਪਈ ਸੀ। ਅਸਲ ‘ਚ ਅਫਰੀਕੀਨ ਮੂਲ ਦੇ ਜਾਰਜ ਫਲਾਇਡ ਦੀ ਪਿੱਠ ਨੂੰ ਪੁਲੀਸ ਅਧਿਕਾਰੀ ਨੇ ਗੋਡੇ ਨਾਲ ਦਬਾਇਆ ਸੀ। ਜਾਰਜ ਦੇ ਦੁਹਾਈ ਪਾਉਣ ਦੇ ਬਾਵਜੂਦ ਉਸ ਨੂੰ ਦੱਬੀ ਰੱਖਿਆ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਇਸ ਦੀ ਵੀਡੀਓ ਉਥੇ ਮੌਜੂਦ ਕੁਝ ਲੋਕਾਂ ਨੇ ਬਣਾ ਲਈ ਜੋ ਬਾਅਦ ‘ਚ ਵਾਇਰਲ ਹੋ ਗਈ। ਇਸ ਮਾਮਲੇ ‘ਚ ਹੁਣ ਮਿਨੀਆਪੋਲਿਸ ਦੇ ਸਾਬਕਾ ਪੁਲੀਸ ਅਧਿਕਾਰੀ ਜੇ ਅਲੈਗਜ਼ੈਂਡਰ ਕੁਆਂਗ ਨੂੰ ਸਾਢੇ 3 ਸਾਲ…