Author: editor
ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਨੇੜਲੇ ਥਾਣਾ ਸਰਹਾਲੀ ਅੰਦਰ ਅੱਜ ਤੜਕਸਾਰ ਅਣਪਛਾਤਿਆਂ ਨੇ ਰਾਕੇਟ ਨਾਲ ਹਮਲਾ ਕਰ ਦਿੱਤਾ ਜਿਸ ‘ਚ ਕਿਸੇ ਵੀ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਰਾਕੇਟ ਥਾਣੇ ਦੇ ਸਾਂਝ ਕੇਂਦਰ ਦੀ ਇਮਾਰਤ ‘ਚ ਲੱਗਾ ਜਿਸ ਨਾਲ ਪੁਲੀਸ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਜ਼ਿਲ੍ਹਾ ਤਰਨ ਤਾਰਨ ਦੇ ਪੁਲੀਸ ਅਧਿਕਾਰੀ ਥਾਣਾ ਸਰਹਾਲੀ ਅੰਦਰ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਥਾਣੇ ਦੇ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਬਾਹਰੀ ਵਿਅਕਤੀ ਥਾਣੇ ਅੰਦਰ ਦਾਖਲ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਮੁਹਾਲੀ ਅੰਦਰ ਪੁਲੀਸ ਦੇ…
ਲਗਾਤਾਰ ਕੈਨੇਡਾ ਤੋਂ ਪੰਜਾਬੀ ਮੂਲ ਦੇ ਮੁੰਡੇ ਕੁੜੀਆਂ ਦੀ ਕਿਸੇ ਨਾ ਕਿਸੇ ਕਾਰਨ ਮੌਤ ਦੀਆਂ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਹਨ। ਇਸੇ ਹਫਤੇ ਪਹਿਲਾਂ ਆਈਆਂ ਖ਼ਬਰਾਂ ਦੀ ਹਾਲੇ ਸਿਆਹੀ ਨਹੀਂ ਸੀ ਸੁੱਕੀ ਕਿ ਹੁਣ ਸਰੀ ‘ਚ ਇਕ 40 ਸਾਲਾ ਪੰਜਾਬਣ ਦੀ ਘਰ ‘ਚ ਹੀ ਚਾਕੂ ਮਾਰ ਕੇ ਹੱਤਿਆ ਦੀ ਖ਼ਬਰ ਆਈ ਹੈ। ਇਸੇ ਤਰ੍ਹਾਂ ਸਰੀ ‘ਚ ਹੀ ਲਾਪਤਾ ਜਸਵੀਰ ਪਰਮਾਰ ਦੀ ਮ੍ਰਿਤਕ ਦੇਹ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵੇਰਵਿਆਂ ਅਨੁਸਾਰ ਸਰੀ ਦੀ 40 ਸਾਲਾ ਹਰਪ੍ਰੀਤ ਕੌਰ ਦਾ ਉਸ ਦੇ ਘਰ ‘ਚ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰ.ਸੀ.ਐੱਮ.ਪੀ.) ਨੇ ਇਹ ਜਾਣਕਾਰੀ ਸਾਂਝੀ…
ਕੁਝ ਸਮੇਂ ਤੋਂ ਬਾਗ਼ੀ ਸੁਰ ਅਪਣਾ ਰਹੇ ਅਤੇ ਪਿਛਲੇ ਦਿਨੀਂ ਅਕਾਲੀ ਦਲ ‘ਚੋਂ ਕੱਢੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮਿਲ ਕੇ ਹਲਕਾ ਭੁਲੱਥ ਵਿੱਚ ‘ਸ਼ਕਤੀ ਪ੍ਰਦਰਸ਼ਨ’ ਕਰਨ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਨਾ ਹੋਣ ‘ਤੇ ਉਨ੍ਹਾਂ ਦੀ ਅਕਾਲੀ ਦਲ ‘ਚੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਬਾਹਰ ਕੱਢ ਦਿੱਤਾ ਗਿਆ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕਮੇਟੀ ਨੇ ਬਰਾੜ ਨੂੰ ਪਾਰਟੀ…
ਹਾਲੇ ਸਿਰਫ ਚਾਰ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫ਼ੈਸਲਿਆਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਰੱਦ ਕਰ ਦਿੱਤਾ ਹੈ। ਇਸ ਨਾਲ ਦੋਹਾਂ ਤਖਤਾਂ ਵਿਚਕਾਰ ਟਕਰਾਅ ਵਧਣ ਦੇ ਆਸਾਰ ਪੈਦਾ ਹੋ ਗਏ ਹਨ। ਤਖਤ ਸ੍ਰੀ ਪਟਨਾ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫ਼ੈਸਲਿਆਂ ਨੂੰ ਪੱਖਪਾਤੀ ਦੱਸਦੇ ਹੋਏ ਰੱਦ ਕਰ ਦਿੱਤਾ ਹੈ। ਪੰਜ ਪਿਆਰਿਆਂ ਦੀ ਇਹ ਕਾਰਵਾਈ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਹੈ। ਇਸ ਦੌਰਾਨ ਅਕਾਲ ਤਖ਼ਤ ਵੱਲੋਂ ਲਾਈ ਗਈ ਤਨਖ਼ਾਹ ਪੂਰੀ ਕਰ ਰਹੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ‘ਤੇ ਪਟਨਾ ਸਾਹਿਬ ਗੁਰਦੁਆਰਾ ਕੈਂਪਸ ‘ਚ ਹਮਲਾ…
ਬੇਅਦਬੀ ਮਾਮਲਿਆਂ ਦੀ ਚੱਲ ਰਹੀ ਜਾਂਚ ਨੂੰ ਸਿਰੇ ਲਾਉਣਾ ਅਤੇ ਸਹੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਪੰਜਾਬ ਸਰਕਾਰ ਦੇ ਹੱਥ ‘ਚ ਹੈ ਪਰ ਇਸ ਦਿਸ਼ਾ ‘ਚ ਪਹਿਲਾਂ ਦੋ ਸਰਕਾਰਾਂ ਬਦਲਣ ਅਤੇ ਤੀਜੀ ਸਰਕਾਰ ਆਉਣ ‘ਤੇ ਵੀ ਮਾਮਲੇ ਤਣ-ਪੱਤਣ ਨਹੀਂ ਲੱਗੇ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਬੇਅਦਬੀ ਦੇ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਵਾਲੇ ਰਾਜ ਦੇ ਦੋ ਮਹੱਤਵਪੂਰਨ ਬਕਾਇਆ ਬਿੱਲਾਂ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਲੈਣ ਵਾਸਤੇ ਭਾਰਤ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਕੰਡਿਆਲੀ ਤਾਰ ਕਰਕੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ, ਡਰੋਨ…
ਦਿੱਲੀ ਦੇ ਜੰਤਰ ਮੰਤਰ ਵਿਖੇ ਆਲ ਇੰਡੀਆ ਕਿਸਾਨ ਕਾਂਗਰਸ ਨੇ ਧਰਨਾ ਦੇ ਕੇ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ 700 ਤੋਂ ਵੱਧ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਇਨ੍ਹਾਂ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਇੱਕ ਸਾਲ ਤੋਂ ਵੱਧ ਸਮੇਂ ਤੱਕ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਨਵੰਬਰ ‘ਚ ਤਿੰਨੋਂ…
ਇਕ ਪਾਸੇ ਕ੍ਰੋਏਸ਼ੀਆ ਨੇ ਪੰਜ ਵਾਰ ਦੀ ਚੈਂਪੀਅਨ ਟੀਮ ਬ੍ਰਾਜ਼ੀਲ ਨੂੰ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਤਾਂ ਦੂਜੇ ਪਾਸੇ ਅਰਜਨਟੀਨਾ ਦੀ ਟੀਮ ਨੀਦਰਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਹੁਣ ਇਨ੍ਹਾਂ ਦੋਹਾਂ ਟੀਮਾਂ ਕ੍ਰੋਏਸ਼ੀਆ ਅਤੇ ਅਰਜਨਟੀਨਾ ‘ਚ 13 ਦਸੰਬਰ ਨੂੰ ਫੀਫਾ ਵਰਲਡ ਕੱਪ ਦਾ ਸੈਮੀਫਾਈਨਲ ਖੇਡਿਆ ਜਾਵੇਗਾ। ਕ੍ਰੋਏਸ਼ੀਆ ਤੋਂ ਹਾਰਨ ਕਰਕੇ ਪੰਜ ਵਾਰ ਦਾ ਚੈਂਪੀਅਨ ਬ੍ਰਾਜ਼ੀਲ ਆਖ਼ੀਰਕਾਰ ਫੀਫਾ ਵਰਲਡ ਕੱਪ 2022 ਤੋਂ ਬਾਹਰ ਹੋ ਗਿਆ ਹੈ। ਐਜੂਕੇਸ਼ਨ ਸਿਟੀ ਸਟੇਡੀਅਮ ‘ਚ ਕ੍ਰੋਏਸ਼ੀਆ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ‘ਚ ਬ੍ਰਾਜ਼ੀਲ 4-2 ਨਾਲ ਹਾਰ ਗਿਆ। ਖੇਡ ਖਤਮ ਹੋਣ ਤੱਕ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਵਾਧੂ ਸਮੇਂ ‘ਚ ਦੋਵੇਂ ਟੀਮਾਂ ਨੇ…
ਪਹਿਲੇ ਹੀ ਟੀ-20 ਮੈਚ ‘ਚ ਇੰਡੀਆ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਆਸਟਰੇਲੀਆ ਦੀ ਟੀਮ 9 ਵਿਕਟਾਂ ਨਾਲ ਜੇਤੂ ਰਹੀ। ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 172 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ‘ਚ ਬੇਥ ਮੂਨੀ ਦੀਆਂ 57 ਗੇਂਦਾਂ ‘ਚ 89 ਦੌੜਾਂ ਦੀ ਪਾਰੀ ਦੀ ਬਦੌਲਤ ਆਸਟਰੇਲੀਆ ਨੇ 19ਵੇਂ ਓਵਰ ‘ਚ ਜਿੱਤ ਹਾਸਲ ਕਰ ਲਈ। ਆਸਟਰੇਲੀਆ ਲਈ ਕਪਤਾਨ ਐਲੀਸਾ ਹੇਲੀ ਨੇ 23 ਗੇਂਦਾਂ ‘ਚ 37 ਦੌੜਾਂ ਅਤੇ ਤਾਹਿਲਾ ਮੈਕਗ੍ਰਾ ਨੇ 29 ਗੇਂਦਾਂ ‘ਚ 40 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਬੱਲੇਬਾਜ਼ਾਂ ਦੇ ਮਿਲੇ-ਜੁਲੇ ਪ੍ਰਦਰਸ਼ਨ ਕਾਰਨ ਪੰਜ ਵਿਕਟਾਂ ਗੁਆ…
ਰਿਟਾਇਰਡ ਟੈਨਿਸ ਸਟਾਰ ਐਸ਼ਲੇ ਬਾਰਟੀ ਨੂੰ ਉਨ੍ਹਾਂ ਦੇ ਕਰੀਅਰ ‘ਚ ਦੂਜੀ ਵਾਰ ਆਸਟਰੇਲੀਆ ਦੇ ਸਰਵਉੱਚ ਖੇਡ ਸਨਮਾਨ ‘ਦਿ ਡੌਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਆਸਟਰੇਲੀਆ ਦੇ ਸਲਾਨਾ ਹਾਲ ਆਫ ਫੇਮ ਖੇਡ ਸਨਮਾਨ ਸਮਾਰੋਹ ‘ਚ ਬਾਰਟੀ ਨੂੰ ਮਹਾਨ ਖਿਡਾਰੀ ਡੌਨ ਬ੍ਰੈਡਮੈਨ ਦੇ ਨਾਮ ‘ਤੇ ਰੱਖੇ ਗਏ ‘ਦਿ ਡੌਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਹ ਇਸ ਐਵਾਰਡ ਨੂੰ ਇਕ ਤੋਂ ਜ਼ਿਆਦਾ ਵਾਰ ਜਿੱਤਣ ਵਾਲੀ ਤੀਜੀ ਖਿਡਾਰਨ ਬਣ ਗਈ ਹੈ। ਇਸ ਸਾਲ ‘ਚ ਵਿਸ਼ਵ ਨੰਬਰ ਇਕ ਦੇ ਰੂਪ ‘ਚ ਪ੍ਰਵੇਸ਼ ਕਰਨ ਵਾਲੀ ਬਾਰਟੀ ਜਨਵਰੀ ‘ਚ 1978 ਤੋਂ ਬਾਅਦ ਆਸਟਰੇਲੀਅਨ ਓਪਨ ਟੈਨਿਸ ਸਿੰਗਲਜ਼ ਖਿਤਾਬ ਜਿੱਤਣ ਵਾਲੀ ਪਹਿਲੀ ਘਰੇਲੂ ਖਿਡਾਰਣ ਬਣ ਗਈ ਸੀ। ਦਿ…
ਭਾਰਤੀ ਮੂਲ ਦੇ ਇਕ 30 ਸਾਲਾ ਨੌਜਵਾਨ ਨੂੰ ਸਿੰਗਾਪੁਰ ‘ਚ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਤੋਂ ਪਹਿਲਾਂ ਉਸ ਦੇ ਮੰਗੇਤਰ ਦੇ ਘਰ ਦੇ ਬਾਹਰ ਅੱਗ ਲਾਉਣ ਦਾ ਦੋਸ਼ ਹੈ। ਦਿ ਸਟਰੇਟ ਟਾਈਮਜ਼ ਨੇ ਰਿਪੋਰਟ ਕੀਤੀ ਕਿ ਸੁਰੇਨਥੀਰਨ ਸੁਗੁਮਾਰਨ ਨੂੰ ਇਸ ਸਾਲ ਅਕਤੂਬਰ ‘ਚ ਇਸ ਜਾਣਕਾਰੀ ਦੇ ਨਾਲ ਅੱਗਜ਼ਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਕਿ ਇਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚ ਸਕਦਾ ਸੀ। ਖ਼ਬਰ ਮੁਤਾਬਕ, ਸੁਗੁਮਾਰਨ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਬਾਰੇ ਪਤਾ ਲੱਗਣ ਤੋਂ ਬਾਅਦ ਗੁੱਸਾ ਆ ਗਿਆ ਸੀ। ਗੁੱਸੇ ‘ਚ ਆ ਕੇ ਉਸ ਨੇ ਉਸ ਅਪਾਰਟਮੈਂਟ ਦੇ ਬਾਹਰ…