Author: editor
ਇੰਡੀਆ ਵਿਚਲੇ ਅਮਰੀਕਨ ਮਿਸ਼ਨਾਂ ‘ਚ ਵੀਜ਼ਾ ਇੰਟਰਵਿਊ ਦੀ ਉਡੀਕ 1000 ਦਿਨਾਂ ਨੂੰ ਟੱਪਣ ਦਰਮਿਆਨ ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਬਾਇਡਨ ਪ੍ਰਸ਼ਾਸਨ ਇੰਡੀਆ ‘ਚ ਵੀਜ਼ੇ ਜਾਰੀ ਕਰਨ ‘ਚ ਹੋ ਰਹੀ ਦੇਰੀ ਤੋਂ ਜਾਣੂ ਹੈ ਤੇ ਵੀਜ਼ਾ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ। ਕਾਬਿਲੇਗੌਰ ਹੈ ਕਿ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਸਣੇ ਏਸ਼ੀਅਨ ਮੁਲਕਾਂ ਤੇ ਪ੍ਰਸ਼ਾਂਤ ਟਾਪੂਆਂ ਅਤੇ ਹੋਰਨਾਂ ਮੁਲਕਾਂ ਵਿਚਲੀਆਂ ਅਮਰੀਕਨ ਅੰਬੈਸੀਆਂ ਵੱਲੋਂ ਗੈਰ-ਪਰਵਾਸੀ ਵੀਜ਼ੇ, ਵਿਜ਼ਿਟਰ ਵੀਜ਼ਾ (ਬੀ1/ਬੀ2), ਵਿਦਿਆਰਥੀ ਵੀਜ਼ਾ (ਐੱਫ1/ਐੱਫ2) ਅਤੇ ਆਰਜ਼ੀ ਵਰਕਰ ਵੀਜ਼ਾ (ਐੱਚ, ਐੱਲ, ਓ, ਪੀ, ਕਿਊ) ਜਾਰੀ ਕਰਨ ‘ਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਇਨ੍ਹਾਂ ਅੰਬੈਸੀਆਂ ‘ਚ ਅਰਜ਼ੀਆਂ ਦਾ…
ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ 21 ਸਾਲਾ ਪਵਨਪ੍ਰੀਤ ਕੌਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਮਗਰੋਂ ਹੁਣ ਮਾਂਟਰੀਅਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਂਟਰੀਅਲ ‘ਚ ਪੰਜਾਬੀ ਲੜਕੀ ਗਗਨਦੀਪ ਕੌਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪੰਜਾਬੀ ਕੁੜੀ ਕੰਮ ‘ਤੇ ਜਾ ਰਹੀ ਸੀ। ਵੇਰਵਿਆਂ ਮੁਤਾਬਕ ਪੰਜਾਬ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਆਈ 29 ਸਾਲਾ ਗਗਨਦੀਪ ਕੌਰ ਮਾਂਟਰੀਅਲ ‘ਚ ਇਕੱਲੀ ਰਹਿੰਦੀ ਸੀ। ਉਹ ਪੰਜ ਦਸੰਬਰ ਦੀ ਸਵੇਰ ਨੂੰ ਕੰਮ ‘ਤੇ ਜਾ ਰਹੀ ਸੀ ਅਤੇ ਸੜਕ ਪਾਰ ਕਰਦੇ ਸਮੇਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ…
ਮਾਨਸਾ ਪੁਲੀਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਜਾਂਚ ‘ਚ ਤੇਜ਼ੀ ਲਿਆਂਦੀ ਹੈ। ਮਾਨਸਾ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਤਹਿਤ ਮਰਹੂਮ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਮਿੱਡੂਖੇੜਾ ਤੋਂ ਉਸ ਦਾ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਹਾਸਲ ਕੀਤੇ ਗਏ ਹਨ। ਅਜੈਪਾਲ ਮਾਨਸਾ ਵਿਖੇ ਉਕਤ ਸਾਮਾਨ ਪੁਲੀਸ ਹਵਾਲੇ ਕਰਕੇ ਵਾਪਸ ਚਲਾ ਗਿਆ। ਇਕ ਹਫ਼ਤੇ ਦੌਰਾਨ ਉਸ ਨੂੰ ਦੂਜੀ ਵਾਰ ਬੁਲਾਇਆ ਗਿਆ ਸੀ। ਪਹਿਲੇ ਗੇੜੇ ਦੌਰਾਨ ਪੁਲੀਸ ਵੱਲੋਂ ਅਜੈਪਾਲ ਸਿੰਘ ਮਿੱਡੂਖੇੜਾ ਤੋਂ ਲੰਬੀ ਪੁੱਛ-ਪੜਤਾਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਮਾਨਸਾ ਪੁਲੀਸ ਨੇ ਕੱਲ੍ਹ ਸੀ.ਆਈ.ਏ. ਥਾਣਾ ਮਾਨਸਾ ‘ਚ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਵੀ ਪੁੱਛ-ਪੜਤਾਲ…
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਵਿਹਲੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਢੇ ਅੱਠ ਮਹੀਨੇ ਪੁਰਾਣੇ ਮੰਤਰੀ ਮੰਡਲ ‘ਚ ਫੇਰਬਦਲ ਦੀ ਤਿਆਰੀ ਵਿੱਢ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾਲ ਇਹ ਫੇਰਬਦਲ ਹੋਣ ਜਾ ਰਿਹਾ ਹੈ। ਇਸ ‘ਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਸਣੇ ਕੁਝ ਹੋਰ ਵਜ਼ੀਰਾਂ ਦੀ ਛੁੱਟੀ ਦੇ ਆਸਾਰ ਹਨ। ਮੰਤਰੀ ਮੰਡਲ ‘ਚ ਇਹ ਬਦਲਾਅ ਦਸੰਬਰ ਦੇ ਅਖੀਰ ਤੱਕ ਹੋ ਸਕਦਾ ਹੈ। ਇਹ ਖੁਲਾਸਾ ਭਰੋਸੇਯੋਗ ਸੂਤਰਾਂ ਨੇ ਕੀਤਾ ਹੈ। ਸੂਤਰਾਂ ਮੁਤਾਬਕ ‘ਆਪ’ ਦੀ ਹਾਈ ਕਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਦੇ ਨਵੇਂ ਚਿਹਰਿਆਂ ਲਈ…
ਬ੍ਰਿਟੇਨ ‘ਚ ਇਕ ਭਾਰਤੀ ਮੂਲ ਦੇ ਡਰਾਈਵਰ ਨੂੰ ਇਕ ਗਰਭਵਤੀ ਔਰਤ ਅਤੇ ਉਸ ਦੇ ਪਿਤਾ ਦੀ ਮੌਤ ਦਾ ਕਾਰਨ ਬਣਨ ਦੇ ਦੋਸ਼ ‘ਚ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਉਸ ਨੇ ਆਪਣੀ ਕਾਰ ਨਾਲ ਪਰਿਵਾਰ ਦੇ 5 ਮੈਂਬਰਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ 31 ਸਾਲਾ ਡਰਾਈਵਰ ਨਿਤੇਸ਼ ਬਿਸੈਂਡਰੀ ਨੇ 10 ਅਗਸਤ ਨੂੰ ਲੀਓਪੋਲਡ ਸਟਰੀਟ ਰਾਮਸਗੇਟ, ਇੰਗਲੈਂਡ ‘ਚ ਆਪਣੀ ਕਾਰ ਤੋਂ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ 81 ਸਾਲਾ ਯੋਰਾਮ ਹਰਸ਼ਫੀਲਡ ਅਤੇ ਉਸਦੀ ਗਰਭਵਤੀ ਧੀ ਨੋਗਾ ਸੇਲਾ (37) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੇਲਾ ਦਾ ਪਤੀ, ਉਨ੍ਹਾਂ ਦਾ 6 ਸਾਲ ਦਾ ਪੁੱਤਰ ਅਤੇ 8 ਸਾਲ ਦੀ…
ਅਮਰੀਕਾ ‘ਚ ਭਾਰਤੀ ਮੂਲ ਦੇ ਸਾਬਕਾ ਚੀਫ ਅਪਰੇਟਿੰਗ ਅਧਿਕਾਰੀ ਰਮੇਸ਼ ਸੰਨੀ ਬਲਵਾਨੀ ਨੂੰ ਧੋਖਾਧੜੀ ਦੇ ਮਾਮਲੇ ‘ਚ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਦੋਸ਼ ਲੱਗੇ ਹਨ ਕਿ ਉਸ ਨੇ ਮਰੀਜ਼ ਦੀ ਸਿਹਤ ਨੂੰ ਖਤਰੇ ‘ਚ ਪਾਇਆ ਅਤੇ ਸਿਲੀਕਨ ਵੈਲੀ ਟਾਈਟਨ ਬਣਨ ਲਈ ਕੰਪਨੀ ਦੇ ਲੱਖਾਂ ਡਾਲਰਾਂ ਦੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ। ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਜੁਲਾਈ ‘ਚ ਇਕ ਜਿਊਰੀ ਨੇ 57 ਸਾਲਾ ਬਲਵਾਨੀ ਨੂੰ ਨਿਵੇਸ਼ਕਾਂ ਅਤੇ ਉਨ੍ਹਾਂ ਮਰੀਜ਼ਾਂ ਨੂੰ ਧੋਖਾ ਦੇਣ ਦੇ ਸਾਰੇ 12 ਸੰਗੀਨ ਮਾਮਲਿਆਂ ‘ਚ ਦੋਸ਼ੀ ਪਾਇਆ ਜਿਨ੍ਹਾਂ ਨੇ ਕੰਪਨੀ ਦੇ ਫਰਜ਼ੀ ਖੂਨ ਦੇ ਟੈਸਟਾਂ ਦੀ ਵਰਤੋਂ ਕੀਤੀ ਸੀ। ਅਮਰੀਕਨ…
ਪਾਕਿਸਤਾਨ ‘ਚ ਟੈਸਟ ਸੀਰੀਜ਼ ਖੇਡਣ ਆਈ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਪਹਿਲਾ ਟੈਸਟ ਜਿੱਤਣ ਮਗਰੋਂ ਮੁਲਤਾਨ ‘ਚ ਦੂਜਾ ਟੈਸਟ ਖੇਡਣਾ ਹੈ, ਪਰ ਉਸ ਤੋਂ ਪਹਿਲਾਂ ਉਥੇ ਫਾਇਰਿੰਗ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਹੋਟਲ ‘ਚ ਇੰਗਲੈਂਡ ਦੀ ਟੀਮ ਰੁਕੀ ਹੋਈ ਹੈ, ਉਥੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਦਾਅਵਾ ਕੀਤਾ ਗਿਆ ਸੀ ਕਿ ਹੋਟਲ ਤੋਂ ਲਗਭਗ ਇਕ ਕਿਲੋਮੀਟਰ ਦੂਰ ਸਥਾਨਕ ਗਿਰੋਹਾਂ ਵਿਚਕਾਰ ਗੋਲੀਬਾਰੀ ਹੋਈ ਸੀ। ਇਸ ਮਾਮਲੇ ‘ਚ ਪੁਲੀਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਜਦਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਹੋਟਲ ਦੇ ਬਾਹਰ ਵੱਡੀ ਗਿਣਤੀ…
ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਕਾਂਗਰਸ ਵੱਲੋਂ ਕੀਤੇ ਗਏ ਚੋਣ ਵਾਅਦੇ ਨੇ ਅਸਰ ਦਿਖਾਇਆ ਅਤੇ ਹਿਮਾਚਲ ਪ੍ਰਦੇਸ਼ ‘ਚ ਪੰਜ ਸਾਲ ਕਾਂਗਰਸ ਦੀ ਵਾਪਸੀ ਹੋਈ ਹੈ। ਪਹਾੜੀ ਸੂਬੇ ਦੀ ਪੰਜ ਸਾਲ ਬਾਅਦ ਸੱਤਾ ਤਬਦੀਲੀ ਦੀ ਰਵਾਇਤ ਐਤਕੀਂ ਵੀ ਨਹੀਂ ਟੁੱਟ ਸਕੀ। ਕਾਂਗਰਸ 68 ਮੈਂਬਰੀ ਵਿਧਾਨ ਸਭਾ ‘ਚ 40 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਹੈ। ਸੂਬੇ ‘ਚ ਮੁੜ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ 25 ਸੀਟਾਂ ਮਿਲੀਆਂ ਹਨ। ਇਸ ਦੌਰਾਨ ਤਿੰਨ ਅਜ਼ਾਦ ਉਮੀਦਵਾਰ ਵੀ ਜੇਤੂ ਰਹੇ। ਸਾਰੀਆਂ ਸੀਟਾਂ ਤੋਂ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਖਾਤਾ ਖੋਲ੍ਹਣ ‘ਚ ਵੀ ਨਾਕਾਮ ਰਹੀ। ਇਸ ਦੌਰਾਨ ਕਾਂਗਰਸ ਨੇ ਚੋਣ…
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਿੱਤਰੀ ਰਾਜ ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਲਗਾਤਾਰ ਸੱਤਵੀਂ ਵਾਰ ਚੋਣਾਂ ਜਿੱਤ ਗਈ ਹੈ। ਭਾਜਪਾ ਨੇ ਗੁਜਰਾਤ ਅਸੈਂਬਲੀ ਦੇ 182 ਮੈਂਬਰੀ ਸਦਨ ‘ਚ 156 ਸੀਟਾਂ ਜਿੱਤ ਕੇ ਨਵਾਂ ਰਿਕਾਰਡ ਵੀ ਸਿਰਜਿਆ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ 13 ਫੀਸਦ ਵੋਟ ਸ਼ੇਅਰ ਨਾਲ ਭਾਵੇਂ ਪੰਜ ਸੀਟਾਂ ਹੀ ਜਿੱਤ ਸਕੀ, ਪਰ ਉਸ ਨੂੰ ਕੌਮੀ ਪਾਰਟੀ ਦਾ ਦਰਜਾ ਜ਼ਰੂਰ ਮਿਲ ਗਿਆ। ਕਾਂਗਰਸ ਦੇ ਹਿੱਸੇ 17 ਸੀਟਾਂ ਆਈਆਂ ਤੇ ਆਜ਼ਾਦ ਤੇ ਹੋਰ 4 ਸੀਟਾਂ ‘ਤੇ ਜੇਤੂ ਰਹੇ। ਭਾਜਪਾ ਦਾ ਵੋਟ ਸ਼ੇਅਰ 53 ਫੀਸਦ ਦੇ ਕਰੀਬ ਰਿਹਾ, ਜੋ ਪੱਛਮੀ ਸੂਬੇ ‘ਚ ਕਿਸੇ ਪਾਰਟੀ ਵੱਲੋਂ…
ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਮੈਨਪੁਰੀ ਲੋਕ ਸਭਾ ਹਲਕੇ ਲਈ ਹੋਈ ਜ਼ਿਮਨੀ ਚੋਣ ‘ਚ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਰਘੂਰਾਜ ਸਿੰਘ ਸ਼ਾਕਿਆ ਨੂੰ 2,88,461 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤ ਗਈ ਹੈ। ਉੱਤਰ ਪ੍ਰਦੇਸ਼ ਦੀਆਂ ਦੋ ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ‘ਚ ਖਤੌਲੀ ਵਿਧਾਨ ਸਭਾ ਹਲਕੇ ਤੋਂ ਸਮਾਜਵਾਦੀ ਪਾਰਟੀ ਦੀ ਭਾਈਵਾਲ ਪਾਰਟੀ ਰਾਸ਼ਟਰੀ ਲੋਕ ਦਲ ਦੇ ਮਦਨ ਭਈਆ ਨੇ ਭਾਜਪਾ ਦੀ ਰਾਜਕੁਮਾਰੀ ਸੈਣੀ ਨੂੰ 22,000 ਤੋਂ ਵੱਧ ਵੋਟਾਂ ਨਾਲ ਹਰਾਇਆ। ਇਸੇ ਤਰ੍ਹਾਂ ਰਾਮਪੁਰ ਸਦਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਆਕਾਸ਼ ਸਕਸੈਨਾ ਨੇ ਸਮਾਜਵਾਦੀ ਪਾਰਟੀ ਦੇ ਆਸਿਮ ਰਾਜਾ ਨੂੰ 33,702 ਵੋਟਾਂ ਦੇ ਫਰਕ ਨਾਲ ਹਰਾਇਆ।…