Author: editor

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ‘ਚ ਪੰਜਾਬੀ ਮੂਲ ਦੇ ਸਿਆਸਤਦਾਨ ਮੰਤਰੀ ਬਣੇ ਹਨ। ਇਨ੍ਹਾਂ ‘ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਣ ‘ਚ ਜਨਮੇ ਜਗਰੂਪ ਸਿੰਘ ਬਰਾੜ ਅਤੇ ਜਗਰਾਉਂ ਨੇੜਲੇ ਪਿੰਡ ਭੰਮੀਪੁਰਾ ਦੇ ਪਿਛੋਕੜ ਵਾਲੀ ਰਚਨਾ ਸਿੰਘ ਵੀ ਸ਼ਾਮਲ ਹਨ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਨੂੰ ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ‘ਚ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਮੰਤਰੀ ਮੰਡਲ ਨੇ ਵਿਕਟੋਰੀਆ ਦੇ ਸਰਕਾਰੀ ਹਾਊਸ ‘ਚ ਸਹੁੰ ਚੁੱਕੀ। ਇਨ੍ਹਾਂ ਦੋਹਾਂ ਤੋਂ ਇਲਾਵਾ ਹੈਰੀ ਬੈਂਸ ਅਤੇ ਰਵੀ ਕਾਹਲੋਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਪੰਜਾਬੀ ਮੂਲ ਦੀ ਨਿੱਕੀ ਸ਼ਰਮਾ ਨੂੰ ਬੀ.ਸੀ. ਸਰਕਾਰ ਦੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ…

Read More

ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ ਗੋਲੀਆਂ ਮਾਰ ਕਤਲ ਕੀਤੀ ਪਵਨਪ੍ਰੀਤ ਕੌਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਲਾੜ ਦੀ ਵਸਨੀਕ ਸੀ ਅਤੇ ਉਸ ਦੀ ਹੱਤਿਆ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ‘ਚ ਹੈ। ਲੜਕੀ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦੋ ਧੀਆਂ ‘ਚ ਪਵਨਪ੍ਰੀਤ ਕੌਰ ਵੱਡੀ ਸੀ ਜੋ ਕਿ 3 ਸਾਲ ਪਹਿਲਾਂ ਕੈਨੇਡਾ ਪੜ੍ਹਨ ਗਈ ਸੀ ਅਤੇ ਉਸ ਦੀ ਛੋਟੀ ਬੇਟੀ +2 ‘ਚ ਪੜ੍ਹਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਕੈਨੇਡਾ ‘ਚ ਉਸ ਦੀ ਲੜਕੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਤਾਂ ਉਹ ਕਦੇ ਆਪਣੀ ਲੜਕੀ ਨੂੰ ਬਾਹਰ ਨਾ ਭੇਜਦਾ। ਉਸ ਨੂੰ ਹੁਣ ਆਪਣੀ ਧੀ ਨੂੰ ਕੈਨੇਡਾ…

Read More

ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਅਤੇ ਇੰਡੀਆ ‘ਚ ਸਭ ਤੋਂ ਵਡੇਰੀ ਉਮਰ ਦੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਨੂੰ 96ਵੇਂ ਵਰ੍ਹੇ ‘ਚ ਪ੍ਰਵੇਸ਼ ਕਰ ਲਿਆ। ਸਾਬਕਾ ਮੁੱਖ ਮੰਤਰੀ ਨੇ ਅੱਜ ਪਿੰਡ ਬਾਦਲ ਰਿਹਾਇਸ਼ ‘ਤੇ 95ਵੇਂ ਜਨਮ ਦਿਨ ਦਾ ਕੇਕ ਕੱਟਿਆ। ਇਸ ਮੌਕੇ ਬਾਦਲ ਪਰਿਵਾਰ ਦੇ ਇਲਾਵਾ ਅਕਾਲੀ ਦਲ ਦੀ ਸਮੁੱਚੀ ਸਿਖਰਲੀ ਲੀਡਰਸ਼ਿਪ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਮੈਂਬਰਾਂ ਤੋਂ ਇਲਾਵਾ ਸਾਬਕਾ ਵਿਧਾਇਕ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਤੇ ਜ਼ਿਲ੍ਹਾ ਪ੍ਰਧਾਨ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਅਨੁਸ਼ਾਸ਼ਨ ਕਮੇਟੀ ਦੇ ਮੈਂਬਰ ਵੀ ਮੌਜੂਦ…

Read More

ਕੈਲੀਫੋਰਨੀਆ ਦੇ ਅਸੈਂਬਲੀ ਹਲਕਾ ਡਿਸਟ੍ਰਿਕ-35 ਤੋਂ ਸਿੱਖ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਨੇ ਚੋਣ ਜਿੱਤਣ ਤੋਂ ਬਾਅਦ ਕੈਲੀਫੋਰਨੀਆ ਸਟੇਟ ਅਸੈਂਬਲੀ ‘ਚ ਸਹੁੰ ਚੁੱਕ ਲਈ ਹੈ। ਇਸ ਦੌਰਾਨ ਕੈਲੀਫੋਰਨੀਆ ‘ਚ ਜਿੱਤੇ ਅਸੈਂਬਲੀ ਮੈਂਬਰਾਂ ਨੇ ਵੀ ਸਹੁੰ ਚੁੱਕੀ। ਜਸਮੀਤ ਕੌਰ ਬੈਂਸ ਦੇ ਸਹੁੰ ਚੁੱਕ ਸਮਾਗਮ ‘ਚ ਕੈਲੀਫੋਰਨੀਆ ਭਰ ਤੋਂ 300 ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅਮਰੀਕਾ ‘ਚ ਪਹਿਲੀ ਸਿੱਖ ਔਰਤ ਨੂੰ ਅਸੈਂਬਲੀ ਮੈਂਬਰ ਬਣਦਿਆਂ ਹੋਇਆਂ ਦੇਖਿਆ। ਸਹੁੰ ਚੁੱਕ ਸਮਾਗਮ ਦੌਰਾਨ ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਅਤੇ ਭੈਣ-ਭਰਾ ਵੀ ਸ਼ਾਮਲ ਸਨ। ਜਸਮੀਤ ਕੌਰ ਬੈਂਸ ਨੂੰ ਅਧਿਕਾਰਤ ਤੌਰ ‘ਤੇ ਕੈਲੀਫੋਰਨੀਆ ਕੈਪੀਟਲ…

Read More

ਯੂ.ਕੇ. ਦੇ ਕਿੰਗ ਚਾਰਲਸ ਤੀਜੇ ਦੀ ਤਸਵੀਰ ਵਾਲਾ ਪਹਿਲਾ ਸਿੱਕਾ ਵੀਰਵਾਰ ਨੂੰ ਲੋਕਾਂ ਦੇ ਐਕਸਚੇਂਜ ‘ਚ ਦਿਸਿਆ। ਦੀ ਸਨ ਦੀ ਰਿਪੋਰਟ ਮੁਤਾਬਕ 50ਪੀ ਵਾਲਾ ਸਿੱਕਾ ਅਧਿਕਾਰਤ ਤੌਰ ‘ਤੇ ਸਰਕੂਲੇਸ਼ਨ ‘ਚ ਦਾਖਲ ਹੋਇਆ ਅਤੇ ਇਹ ਯੂ.ਕੇ. ਦੇ ਆਲੇ-ਦੁਆਲੇ ਦੇ ਡਾਕਘਰਾਂ ਤੋਂ ਉਪਲਬਧ ਸੀ। ਕਿੰਗ ਦੀ ਤਸਵੀਰ ਸਿੱਕੇ ‘ਤੇ ਦਿਖਾਈ ਦੇਵੇਗੀ, ਜਿੱਥੇ ਪਹਿਲਾਂ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਚਿਹਰਾ ਦਿਖਾਈ ਦਿੰਦਾ ਸੀ। ਪਰ ਸਿੱਕੇ ਦਾ ਦੂਜਾ ਪਾਸਾ ਅਜੇ ਵੀ ਮਰਹੂਮ ਰਾਇਲ ਸਬੰਧੀ ਇਕ ਸੰਕੇਤ ਦੇਵੇਗਾ ਕਿਉਂਕਿ ਇਹ ਰਾਣੀ ਦੇ ਜੀਵਨ ਅਤੇ ਵਿਰਾਸਤ ਦੀ ਯਾਦ ‘ਚ ਇਕ ਨਵਾਂ ਡਿਜ਼ਾਈਨ ਹੈ। ਦਿ ਸਨ ਨੇ ਰਿਪੋਰਟ ਕੀਤੀ 50ਪੀ ਦੇ ਰਿਵਰਸ ‘ਚ ਇਕ ਡਿਜ਼ਾਇਨ ਹੈ ਜੋ ਅਸਲ…

Read More

ਵ੍ਹਾਈਟ ਹਾਊਸ ਨੇ ਉਸ ਕਾਨੂੰਨ ਨੂੰ ਪਾਸ ਕਰਨ ਲਈ ਸੰਸਦ ਦਾ ਸਮਰਥਨ ਕੀਤਾ ਹੈ ਜੋ ਗ੍ਰੀਨ ਕਾਰਡ ‘ਤੇ ਪ੍ਰਤੀ ਦੇਸ਼ ਕੋਟੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਕਾਨੂੰਨ ਦਾ ਉਦੇਸ਼ ਹੈ ਕਿ ਅਮਰੀਕਨ ਮਾਲਕ ਯੋਗਤਾ ਦੇ ਆਧਾਰ ‘ਤੇ ਲੋਕਾਂ ਨੂੰ ਨੌਕਰੀ ‘ਤੇ ਰੱਖਣ ‘ਤੇ ਧਿਆਨ ਕੇਂਦਰਿਤ ਕਰ ਸਕਣ, ਨਾ ਕਿ ਉਨ੍ਹਾਂ ਦੇ ਜਨਮ ਸਥਾਨ ਦੇ ਆਧਾਰ ‘ਤੇ। ਇਸ ਬਿੱਲ ਦੇ ਪਾਸ ਹੋਣ ਨਾਲ ਹਜ਼ਾਰਾਂ ਪ੍ਰਵਾਸੀਆਂ ਖਾਸ ਕਰਕੇ ਭਾਰਤੀ-ਅਮਰੀਕਨਾਂ ਨੂੰ ਫਾਇਦਾ ਹੋਵੇਗਾ। ਇਸ ਹਫ਼ਤੇ ਪ੍ਰਤੀਨਿਧੀ ਸਭਾ ਨੂੰ ਸਬੰਧਤ ਐਕਟ ‘ਤੇ ਵੋਟ ਪਾਉਣੀ ਹੈ। ਈਗਲ ਐਕਟ ਰੋਜ਼ਗਾਰ-ਅਧਾਰਤ ਗ੍ਰੀਨ ਕਾਰਡ ‘ਤੇ ਪ੍ਰਤੀ-ਦੇਸ਼ ਕੈਪ ਨੂੰ ਖ਼ਤਮ ਕਰ ਦੇਵੇਗਾ। ਇਹ ਇਕ ਅਜਿਹੀ ਨੀਤੀ…

Read More

ਛੇ ਮਹੀਨੇ ਪਹਿਲਾਂ ਕਤਲ ਕੀਤੇ ਗਾਇਕ ਸਿੱਧੂ ਮੂਸੇਵਾਲਾ ਦੇ ਮਾਮਲੇ ‘ਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਪੁਲੀਸ ਵੱਲੋਂ ਪੁੱਛਗਿੱਛ ਲਈ ਸੱਦਿਆ ਗਿਆ ਸੀ। ਮਾਨਸਾ ਪੁਲੀਸ ਦੀ ਇਸ ਸਬੰਧੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਭਾਵੇਂ ਭਲਕੇ ਸ਼ੁੱਕਰਵਾਰ ਨੂੰ ਬੱਬੂ ਮਾਨ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਸੱਦਿਆ ਸੀ ਪਰ ਉਹ ਇਕ ਦਿਨ ਪਹਿਲਾਂ ਹੀ ਵੀਰਵਾਰ ਨੂੰ ਮਾਨਸਾ ਪੁਲਸ ਅੱਗੇ ਜਾਂਚ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਬੱਬੂ ਮਾਨ ਜਾਂਚ ਲਈ ਮਾਨਸਾ ਦੇ ਸੀ.ਆਈ.ਏ. ਦਫ਼ਤਰ ਪਹੁੰਚੇ। ਗਾਇਕ ਬੱਬੂ ਮਾਨ ਆਪਣੇ ਸੁਰੱਖਿਆ ਕਰਮੀਆਂ ਤੇ ਵਕੀਲਾਂ ਨੂੰ ਨਾਲ ਲੈ ਕੇ ਮਾਨਸਾ ਪਹੁੰਚੇ। ਬੱਬੂ ਮਾਨ ਤੋਂ ਇਲਾਵਾ ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਨੂੰ ਵੀ…

Read More

ਇੰਡੀਆ ਤੇ ਬੰਗਲਾਦੇਸ਼ ਦਰਮਿਆਨ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਢਾਕਾ ਦੇ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ ਜਿਸ ‘ਚ ਬੰਗਲਾਦੇਸ਼ ਨੇ ਇੰਡੀਆ ਨੂੰ 5 ਦੌੜਾਂ ਨਾਲ ਹਰਾ ਦਿੱਤਾ ਹੈ। ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਇੰਡੀਆ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ਨਾਲ 271 ਦੌੜਾਂ ਬਣਾਈਆਂ। ਇਸ ਤਰ੍ਹਾਂ ਬੰਗਲਾਦੇਸ਼ ਨੇ ਇੰਡੀਆ ਨੂੰ ਜਿੱਤ ਲਈ 272 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਵਲੋਂ ਸ਼੍ਰੇਅਸ ਅਈਅਰ ਤੇ ਅਕਸ਼ਰ ਪਟੇਲ ਦੇ ਅਰਧ ਸੈਂਕੜਿਆਂ ਅਤੇ ਸੱਟ ਦਾ ਸ਼ਿਕਾਰ ਹੋਏ ਰੋਹਿਤ ਸ਼ਰਮਾ ਦੀ ਆਖਰੀ ਓਵਰਾਂ ‘ਚ 51 ਦੌੜਾਂ…

Read More

ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਸ਼ੁਰੂਆਤੀ ਗਿਆਰਾਂ ‘ਚ ਬਦਲਵੇਂ ਖਿਡਾਰੀ ਗੋਂਸਾਲੋ ਰਾਮੋਸ ਦੀ ਹੈਟ੍ਰਿਕ ਦੀ ਮਦਦ ਨਾਲ ਪੁਰਤਗਾਲ ਨੇ ਫੀਫਾ ਵਰਲਡ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਸਵਿਟਜ਼ਰਲੈਂਡ ਨੂੰ 6-1 ਨਾਲ ਹਰਾ ਦਿੱਤਾ। ਪਿਛਲੇ ਮਹੀਨੇ ਪੁਰਤਗਾਲ ਲਈ ਡੈਬਿਊ ਕਰਨ ਵਾਲੇ 21 ਸਾਲਾ ਰਾਮੋਸ ਨੇ ਆਪਣੇ ਦੇਸ਼ ਵੱਲੋਂ ਪਹਿਲੀ ਵਾਰ ਸ਼ੁਰੂਆਤੀ ਗਿਆਰਾਂ ‘ਚ ਜਗ੍ਹਾ ਬਣਾਈ ਅਤੇ ਉਸ ਖੇਡ ਦੀ ਝਲਕ ਦਿਖਾਈ ਜਿਸ ਲਈ ਰੋਨਾਲਡੋ ਮਸ਼ਹੂਰ ਹੈ। ਰਾਮੋਸ ਨੇ 17ਵੇਂ ਮਿੰਟ ‘ਚ ਪਹਿਲਾ ਗੋਲ ਦਾਗ਼ਿਆ ਅਤੇ ਫਿਰ 51ਵੇਂ ਅਤੇ 67ਵੇਂ ਮਿੰਟ ‘ਚ ਦੋ ਹੋਰ ਗੋਲ ਕੀਤੇ। ਰੋਨਾਲਡੋ 72ਵੇਂ ਮਿੰਟ ‘ਚ ਬਦਲ ਦੇ ਤੌਰ ‘ਤੇ ਮੈਦਾਨ ‘ਤੇ ਉਤਰਿਆ ਪਰ ਇਸ ਤੋਂ ਪਹਿਲਾਂ…

Read More

ਕੋਵਿਡ-19 ਮਹਾਮਾਰੀ ਸਮੇਂ ਲੱਗੀਆਂ ਆਰਥਿਕ ਪਾਬੰਦੀਆਂ ਤੋਂ ਕੈਨੇਡਾ ‘ਚ ਰਹਿੰਦੇ ਪ੍ਰਵਾਸੀ ਲੋਕ ਹਾਲੇ ਤੱਕ ਉੱਭਰ ਨਹੀਂ ਸਕੇ ਹਨ। ਦੋ ਸਾਲ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਵੱਖ-ਵੱਖ ਦੇਸ਼ਾਂ ਤੋਂ ਬਿਹਤਰ ਭਵਿੱਖ ਲਈ ਕੈਨੇਡਾ ਆਏ ਹੋਏ ਲੋਕ ਆਰਥਿਕ ਪੱਖ ਤੋਂ ਔਖਾ ਸਮਾਂ ਬਤੀਤ ਕਰ ਰਹੇ ਹਨ। ਕੋਵਿਡ ਆਰਥਿਕ ਤਾਲਾਬੰਦੀ ਨੇ ਪ੍ਰਵਾਸੀ ਆਬਾਦੀ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਅਤੇ ਕੈਨੇਡੀਅਨ ਮੂਲ ਦੀ ਆਬਾਦੀ ਨਾਲੋਂ ਉਨ੍ਹਾਂ ਦੇ ਵਿੱਤ ‘ਚ ਕਮੀ ਆਈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। 8.3 ਮਿਲੀਅਨ ਤੋਂ ਵੱਧ ਲੋਕ ਜਾਂ ਆਬਾਦੀ ਦਾ ਲਗਭਗ ਇਕ ਚੌਥਾਈ 2021 ‘ਚ ਕੈਨੇਡਾ ‘ਚ ਇਮੀਗ੍ਰੈਂਟ ਜਾਂ ਸਥਾਈ ਨਿਵਾਸੀ ਸਨ।…

Read More