Author: editor
ਰਾਜਪੁਰਾ ਨਾਲ ਸਬੰਧਤ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਖ਼ਿਲਾਫ਼ ਪੰਜਾਬ ਪੁਲੀਸ ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਪੁਲੀਸ ਨੂੰ ਖਦਸ਼ਾ ਹੈ ਕਿ ਕੰਬੋਜ ਵਿਦੇਸ਼ ਭੱਜਣ ਦੀ ਫਿਰਾਕ ‘ਚ ਹਨ। ਜਿਸ ਦੇ ਚੱਲਦੇ ਪੁਲੀਸ ਨੇ ਸਾਰੇ ਹਵਾਈ ਅੱਡਿਆਂ ‘ਤੇ ਇਹ ਨੋਟਿਸ ਭੇਜ ਦਿੱਤਾ ਹੈ। ਦਰਅਸਲ ਰਾਜਪੁਰਾ ‘ਚ ਇਕ ਪੱਤਰਕਾਰ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ, ਖ਼ੁਦਕੁਸ਼ੀ ਨੋਟ ‘ਚ ਪੱਤਰਕਾਰ ਨੇ ਸਾਬਕਾ ਵਿਧਾਇਕ ‘ਤੇ ਗੰਭੀਰ ਦੋਸ਼ ਲਗਾਏ ਸਨ। ਪੱਤਰਕਾਰਾਂ ਨੇ ਨਾ ਸਿਰਫ ਸੁਸਾਈਡ ਨੋਟ ਲਿਖਿਆ ਸਗੋਂ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ ਜਿਸ ‘ਚ ਉਸ ਨੇ ਕੰਬੋਜ ‘ਤੇ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਆਖੀ ਸੀ, ਜਿਸ ਤੋਂ ਦੁਖੀ…
ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟ ਵਲੋਂ ਲਏ ਜਾਣ ਵਾਲੇ ਫ਼ੈਸਲੇ ਤੋਂ ਪਹਿਲਾਂ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ। ਇਸ ਦੌਰਾਨ ਬਰਾੜ ਵਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਏਕਤਾ ਲਈ ਉਹ ਕੰਮ ਕਰਦੇ ਰਹਿਣਗੇ। ਅਕਾਲੀ ਦਲ ਦੇ ਨਿਮਾਣੇ ਵਰਕਰ ਵਾਂਗ ਉਹ ਭਵਿੱਖ ‘ਚ ਵੀ ਕੰਮ ਕਰਨਗੇ। ਬਰਾੜ ਨੇ ਕਿਹਾ ਕਿ…
ਵਰਲਡ ਬੈਂਕ ਦੀ ਇਕ ਰਿਪੋਰਟ ਮੁਤਾਬਕ ਇੰਡੀਆ ਦੂਜੇ ਦੇਸ਼ਾਂ ਦੇ ਮੁਕਾਬਲੇ ਪ੍ਰਵਾਸੀਆਂ ਦੁਆਰਾ ਆਪਣੇ ਮੂਲ ਦੇਸ਼ ਨੂੰ ਭੇਜੇ ਗਏ ਪੈਸੇ ਕਮਾਉਣ ‘ਚ ਸਭ ਤੋਂ ਅੱਗੇ ਹੈ। ਵਿਸ਼ਵ ਬੈਂਕ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ 2022 ‘ਚ ਇੰਡੀਆ ਦਾ ਰੈਮਿਟੈਂਸ 100 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ 7.5 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਸਕਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ 2021 ‘ਚ 89.4 ਅਰਬ ਡਾਲਰ ਰੈਮਿਟੈਂਸ ਇੰਡੀਆ ਆਇਆ ਸੀ, ਜੋ 2022 ‘ਚ 100 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਦੂਜੇ ਪਾਸੇ ਇੰਡੀਆ ਤੋਂ ਬਾਅਦ ਮੈਕਸੀਕੋ, ਚੀਨ, ਫਿਲੀਪੀਨਜ਼, ਮਿਸਰ ਅਤੇ ਪਾਕਿਸਤਾਨ ਦੇ…
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਅਕਤੂਬਰ 2021 ‘ਚ ਹੋਈ ਹਿੰਸਾ ਮਾਮਲੇ ‘ਚ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਲਖੀਮਪੁਰ ਖੀਰੀ ਦੀ ਅਦਾਲਤ ‘ਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ। ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਜੱਜ ਸੁਨੀਲ ਕੁਮਾਰ ਵਰਮਾ ਦੀ ਅਦਾਲਤ ‘ਚ ਤਿਕੁਨੀਆ ਕਾਂਡ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ। ਵਕੀਲ ਤ੍ਰਿਪਾਠੀ ਨੇ ਦੱਸਿਆ ਕਿ ਜਿਨ੍ਹਾਂ ਮੁਲਜ਼ਮਾਂ ‘ਤੇ ਦੋਸ਼ ਤੈਅ ਹੋਏ ਹਨ, ਉਨ੍ਹਾਂ ‘ਚ ਆਸ਼ੀਸ਼ ਮਿਸ਼ਰਾ ਦੇ ਨਾਲ-ਨਾਲ ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ,…
ਨੇਮਾਰ ਸੱਟ ਤੋਂ ਵਾਪਸੀ ਕਰਨ ‘ਤੇ ਪੂਰੀ ਤਰ੍ਹਾਂ ਫਿੱਟ ਦਿਖਾਈ ਦਿੱਤੇ ਤੇ ਉਨ੍ਹਾਂ ਦੇ ਗੋਲ ਨਾਲ ਬ੍ਰਾਜ਼ੀਲ ਨੇ ਸਾਊਥ ਕੋਰੀਆ ਨੂੰ 4-1 ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਨੇਮਾਰ ਨੇ ਸੱਟ ਤੋਂ ਵਾਪਸੀ ਕਰਦੇ ਹੋਏ ਕੋਰੀਆ ਦੇ ਖ਼ਿਲਾਫ਼ ਪੈਨਲਟੀ ਨੂੰ ਗੋਲ ‘ਚ ਬਦਲਿਆ। ਇਸ ਗੋਲ ਨਾਲ ਉਹ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਦੇ ਪੇਲੇ ਦੇ ਰਿਕਾਰਡ ਦੇ ਨੇੜੇ ਆ ਗਏ। ਨੇਮਾਰ ਨੇ ਰਾਸ਼ਟਰੀ ਟੀਮ ਲਈ 76 ਗੋਲ ਕੀਤੇ ਹਨ, ਜੋ ਪੇਲੇ ਦੇ ਰਿਕਾਰਡ ਤੋਂ ਸਿਰਫ਼ ਇਕ ਗੋਲ ਪਿੱਛੇ ਹਨ। ਪੇਲੇ ਇਸ ਸਮੇਂ ਸਾਓ ਪਾਓਲੋ ਦੇ ਇਕ ਹਸਪਤਾਲ ‘ਚ ਇਲਾਜ ਅਧੀਨ…
ਫੀਫਾ ਵਰਲਡ ਕੱਪ 2022 ਦਾ ਫਾਈਨਲ ਮੈਚ 18 ਦਸੰਬਰ ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ ‘ਚ ਭਾਰਤੀ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਹੈ। ਦੀਪਿਕਾ ਪਾਦੁਕੋਣ ਫਾਈਨਲ ਮੈਚ ਦੀ ਟਰਾਫੀ ਦੀ ਘੁੰਡ ਚੁਕਾਈ ਕਰੇਗੀ। ਦੀਪਿਕਾ ਪਾਦੁਕੋਣ ਪਹਿਲੀ ਅਜਿਹੀ ਗਲੋਬਲ ਸਟਾਰ ਬਣ ਗਈ ਹੈ ਜਿਸ ਨੂੰ ਫੀਫਾ ਵਰਲਡ ਕੱਪ 2022 ਦੇ ਫਾਈਨਲ ਮੈਚ ਦੀ ਟਰਾਫੀ ਦੀ ਘੁੰਡ ਚੁਕਾਈ ਲਈ ਚੁਣਿਆ ਗਿਆ ਹੈ। ਦੀਪਿਕਾ ਪਾਦੁਕੋਣ ਹੁਣ ਇੰਡੀਆ ਹੀ ਨਹੀਂ ਬਲਕਿ ਪੂਰੀ ਦੁਨੀਆ ‘ਚ ਜਾਣੀ ਜਾਂਦੀ ਹੈ। ਦੀਪਿਕਾ ਪਾਦੁਕੋਣ ਹਾਲੀਵੁੱਡ ਦੀਆਂ ਫਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਹੁਣ ਦੀਪਿਕਾ ਫੀਫਾ ਵਰਲਡ ਕੱਪ 2022 ਦੇ ਫਾਈਨਲ ਮੈਚ ਲਈ ਕਤਰ ਪਹੁੰਚੇਗੀ। ਇਸ ਦੇ…
ਯੂ.ਐਸ. ਓਪਨ 2022 ਤੋਂ ਬਾਅਦ ਅਚਾਨਕ ਅਣਮਿੱਥੇ ਸਮੇਂ ਲਈ ਬ੍ਰੇਕ ‘ਤੇ ਚਲੀ ਗਈ ਦੁਨੀਆ ਦੀ ਸਾਬਕਾ ਨੰਬਰ ਇਕ ਵੀਨਸ ਵਿਲੀਅਮਸ ਨੇ ਕੋਰਟ ‘ਤੇ ਵਾਪਸੀ ਦਾ ਐਲਾਨ ਕੀਤਾ ਹੈ। ਹਾਲਾਂਕਿ ਉਸਨੇ ਇਹ ਨਹੀਂ ਦੱਸਿਆ ਹੈ ਕਿ ਉਹ ਕਿਸ ਦਿਨ ਵਾਪਸ ਆਵੇਗੀ। ਸਤੰਬਰ ਦੇ ਸ਼ੁਰੂ ‘ਚ ਟੈਨਿਸ ਤੋਂ ਬ੍ਰੇਕ ਲੈਣ ਤੋਂ ਬਾਅਦ 42 ਸਾਲਾ ਵੀਨਸ ਬਾਰੇ ਮੰਨਿਆ ਜਾ ਰਿਹਾ ਸੀ ਕਿ ਉਹ ਚੁੱਪ-ਚੁਪੀਤੇ ਸੰਨਿਆਸ ਲੈ ਲਵੇਗੀ। ਆਪਣੇ ਚੈਨਲ ‘ਤੇ ਇਕ ਤਾਜ਼ਾ ਵੀਡੀਓ ‘ਚ ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੇ ਭਵਿੱਖ ਲਈ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ। ਵਿਲੀਅਮਸ ਨੇ ਕਿਹਾ ਕਿ ਉਹ ਦੁਬਾਰਾ ਖੇਡਣਾ ਚਾਹੇਗੀ ਅਤੇ ਪ੍ਰਸ਼ੰਸਕਾਂ ਨੂੰ ਜਲਦੀ ਹੀ ਸਹੀ ਸਮਾਂ…
ਭਾਰਤੀ ਮੂਲ ਦੇ ਇਕ ਸਿੱਖ ਅਤੇ ਸਿੰਗਾਪੁਰ ਸਥਿਤ ਟੈਕਨਾਲੋਜੀ ਕੰਪਨੀ ਦੇ ਸਾਬਕਾ ਸੀ.ਐੱਫ.ਓ. ਨੂੰ 11 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਜਾਅਲੀ ਖਾਤਿਆਂ, ਜਾਅਲਸਾਜ਼ੀ ਅਤੇ ਇਛੁੱਕ ਪਾਰਟੀ ਨਾਲ ਲੈਣ-ਦੇਣ ਦਾ ਖੁਲਾਸਾ ਨਾ ਕਰਨ ਲਈ 20,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਕੀਤਾ ਗਿਆ। ਰਿਪੋਰਟ ਮੁਤਾਬਕ ਟਰੈਕ-2000 ਇੰਟਰਨੈਸ਼ਨਲ ਦੇ ਗੁਰਚਰਨ ਸਿੰਘ ਨੂੰ ਅੱਠ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ, ਉਸ ਨੂੰ ਸਜ਼ਾ ਸੁਣਾਉਂਦੇ ਸਮੇਂ ਨੌਂ ਹੋਰ ਸਮਾਨ ਦੋਸ਼ਾਂ ਨੂੰ ਧਿਆਨ ‘ਚ ਰੱਖਿਆ ਗਿਆ ਸੀ। ਗੁਰਚਰਨ ਸਿੰਘ ਦੀ ਸਜ਼ਾ ਕੰਪਨੀ ਦੇ ਸੰਸਥਾਪਕ ਹੇਨ ਟੈਨ ਅਤੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਪੂ ਟੇਂਗ ਪਿਨ ਨੂੰ ਅਕਤੂਬਰ ‘ਚ ਸਬੰਧਤ ਸਾਜ਼ਿਸ਼ਾਂ ਦੇ ਦੋਸ਼ਾਂ ‘ਚ ਦੋਸ਼ੀ ਠਹਿਰਾਏ ਜਾਣ…
ਲੰਡਨ ਦੀ ਸਭ ਤੋਂ ਉੱਚੀ ਇਮਾਰਤ ‘ਦਿ ਸ਼ਾਰਡ’ ਦਾ ਡਿਜ਼ਾਈਨ ਤਿਆਰ ਕਰਨ ਵਾਲੀ ਭਾਰਤੀ ਮੂਲ ਦੀ ਸਟ੍ਰਕਚਰਲ ਇੰਜੀਨੀਅਰ ਨੂੰ ਇੰਗਲੈਂਡ ਦੀ ਨੌਰਥੰਬਰੀਆ ਯੂਨੀਵਰਸਿਟੀ ਨੇ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਰੋਮਾ ਅਗਰਵਾਲ (39) ਨੂੰ ਇਕ ਪ੍ਰਮੁੱਖ ਮਹਿਲਾ ਸਟ੍ਰਕਚਰਲ ਇੰਜੀਨੀਅਰ ਦੇ ਰੂਪ ‘ਚ ਉਸਦੇ ਕੈਰੀਅਰ ਦੀ ਮਾਨਤਾ ਦੇ ਨਾਲ-ਨਾਲ ਨੌਜਵਾਨਾਂ ਅਤੇ ਘੱਟ ਨੁਮਾਇੰਦਗੀ ਵਾਲੇ ਸਮੂਹਾਂ ‘ਚ ਇੰਜੀਨੀਅਰਿੰਗ, ਵਿਗਿਆਨਕ ਅਤੇ ਤਕਨੀਕੀ ਕੈਰੀਅਰ ਨੂੰ ਉਤਸ਼ਾਹਤ ਕਰਨ ਲਈ ਉਸਦੇ ਕੰਮ ਲਈ ਡਾਕਟਰ ਆਫ਼ ਸਾਇੰਸ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਅਗਰਵਾਲ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਕਿਹਾ ਕਿ ਨਰਥੰਬਰੀਆ ਯੂਨੀਵਰਸਿਟੀ ਤੋਂ ਇਹ ਪੁਰਸਕਾਰ ਪ੍ਰਾਪਤ ਕਰਨਾ ਇਕ ਵਾਸਤਵਿਕ ਸਨਮਾਨ ਅਤੇ ਖੁਸ਼ੀ ਦੀ ਗੱਲ ਹੈ, ਇਕ ਅਜਿਹੀ…
ਜਲੰਧਰ ਜ਼ਿਲ੍ਹੇ ਦੇ ਕਸਬਾ ਫਿਲੌਰ ਨੇੜਲੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਕਰਨ ਵਾਲੇ ਦੋ ਵਿਅਕਤੀਆਂ ‘ਚੋਂ ਇਕ ਮੁੰਡੇ ਨੂੰ ਸੰਗਤ ਨੇ ਮੌਕੇ ‘ਤੇ ਕਾਬੂ ਕਰ ਲਿਆ। ਦੂਜਾ ਵਿਅਕਤੀ ਭੱਜਣ ‘ਚ ਸਫਲ ਹੋ ਗਿਆ ਜਿਸ ਨੂੰ ਬਾਅਦ ‘ਚ ਸੰਗਤ ਨੇ ਥੋੜ੍ਹੀ ਦੂਰੀ ਤੋਂ ਕਾਬੂ ਕੀਤਾ। ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸੰਗਤ ਵੱਡੀ ਗਿਣਤੀ ‘ਚ ਉਥੇ ਇਕੱਤਰ ਹੋ ਗਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਜ਼ਿਲ੍ਹਾ ਪੁਲੀਸ ਮੁਖੀ ਸਮੇਤ ਭਾਰੀ ਪੁਲੀਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਦਾਅਵਾ ਕੀਤਾ ਕਿ ਸਥਿਤੀ ਕਾਬੂ ਹੇਠ ਹੈ। ਪੁਲੀਸ ਪ੍ਰਸ਼ਾਸਨ ਨੇ…