Author: editor
ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਮੰਨੇ ਜਾਂਦੇ ਅਤੇ ਕਈ ਹੋਰ ਮਾਮਲਿਆਂ ‘ਚ ਪੰਜਾਬ ਪੁਲੀਸ ਨੂੰ ਲੋੜੀਂਦੇ ਗੋਲਡੀ ਬਰਾੜ ਨੇ ਉਨ੍ਹਾਂ ਖ਼ਬਰਾਂ ਨੂੰ ਨਕਾਰਿਆ ਹੈ ਜਿਨ੍ਹਾ ‘ਚ ਕਿਹਾ ਗਿਆ ਸੀ ਐੱਫ.ਬੀ.ਆਈ. ਨੇ ਉਸ ਨੂੰ ਕੈਲੀਫੋਰਨੀਆ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਗੋਲਡੀ ਬਰਾੜ ਨੂੰ ਅਮਰੀਕਾ ‘ਚ ਹਿਰਾਸਤ ‘ਚ ਲੈਣ ਦਾ ਕੀਤਾ ਸੀ। ਗੁਜਰਾਤ ‘ਚ ਚੋਣ ਮੁਹਿੰਮ ਦੌਰਾਨ ਭਗਵੰਤ ਮਾਨ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਜਲਦ ਹੀ ਗੋਲਡੀ ਬਰਾੜ ਨੂੰ ਅਮਰੀਕਾ ਤੋਂ ਪੰਜਾਬ ਲਿਆਂਦਾ ਜਾਵੇਗਾ। ਇਸ ਦਾਅਵੇ ਤੋਂ ਤਿੰਨ ਦਿਨ ਮਗਰੋਂ ਗੈਂਗਸਟਰ ਨੇ…
ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ ਬਰੈਂਪਟਨ ਦੀ ਰਹਿਣ ਵਾਲੀ ਪੰਜਾਬੀ ਮੂਲ ਦੀ 21 ਸਾਲ ਪਵਨਪ੍ਰੀਤ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੀਲ ਰੀਜ਼ਨਲ ਪੁਲੀਸ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਨੂੰ ਰਾਤ ਪੌਣੇ ਗਿਆਰਾਂ ਵਜੇ ਦੇ ਕਰੀਬ ਕਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਨੇੜੇ ਗੈਸ ਸਟੇਸ਼ਨ ‘ਤੇ ਵਾਪਰੀ। ਪੁਲੀਸ ਨੇ ਕਿਹਾ ਕਿ ਗੈਸ ਸਟੇਸ਼ਨ ਦੀ ਮੁਲਾਜ਼ਮ ਪਵਨਪ੍ਰੀਤ ਕੌਰ ਨੂੰ ‘ਕਈ ਗੋਲੀਆਂ’ ਮਾਰੀਆਂ ਗਈਆਂ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ‘ਚ ਲੈ ਲਈ ਹੈ। ਅਧਿਕਾਰੀ ਇਕ ਪੁਰਸ਼ ਸ਼ੱਕੀ ਦੀ ਭਾਲ ਕਰ ਰਹੇ ਹਨ ਜਿਸਨੂੰ ਕਾਲੇ ਕੱਪੜੇ ਅਤੇ ਦਸਤਾਨੇ…
ਗੁਰਦਾਸਪਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਵਿਜੀਲੈਂਸ ਵਿਭਾਗ ਨੇ ਤਲਬ ਕਰ ਲਿਆ ਹੈ। ਮੰਗਲਵਾਰ 6 ਦਸੰਬਰ ਨੂੰ ਉਹ ਵਿਜੀਲੈਂਸ ਦਰਫਤਰ ਗੁਰਦਾਸਪੁਰ ‘ਚ ਸਵੇਰੇ 10 ਵਜੇ ਡੀ.ਐੱਸ.ਪੀ. ਦੇ ਸਾਹਮਣੇ ਪੇਸ਼ ਹੋਣਗੇ। ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਨੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਗੁਰਦਾਸਪੁਰ ਦੇ ਵਿਧਾਇਕ ਪਾਹੜਾ ‘ਤੇ ਸ਼ਿਕੰਜਾ ਕੱਸਦੇ ਹੋਏ ਉਨ੍ਹਾਂ ਨੂੰ ਵਿਜੀਲੈਂਸ ਦਫਤਰ ‘ਚ ਤਲਬ ਕੀਤਾ। ਵਿਧਾਇਕ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਦਫਤਰ ‘ਚ ਆਪਣੀ ਸੱਤਾ ਦੀ ਦੁਰਵਰਤੋਂ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ। ਇਸੇ ਦੇ ਆਧਾਰ ‘ਤੇ ਵਿਜੀਲੈਂਸ ਨੇ ਉਸ ਨੂੰ ਆਪਣਾ ਪੱਖ ਦੇਣ ਲਈ ਸੱਦਿਆ ਹੈ।
ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਨੇੜਲੇ ਪਿੰਡ ਨੂਰਪੁਰਾ ਦੀ ਇਕ ਮਸਜਿਦ ‘ਚ 75 ਸਾਲਾਂ ਬਾਅਦ ਅਜ਼ਾਨ ਅਤੇ ਨਮਾਜ਼ ਅਦਾ ਕੀਤੀ ਗਈ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦਾ ਪੈਗ਼ਾਮ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਾਉਣ ਵਾਲੇ ਭਾਈ ਨੂਰਾਮਾਹੀ ਦੇ ਪਰਿਵਾਰ ਵੱਲੋਂ ਇਹ ਮਸਜਿਦ ਬਣਾਈ ਗਈ ਸੀ। ਪੌਣੀ ਸਦੀ ਬਾਅਦ ਇਥੇ ਨਮਜ਼ਾ ਅਦਾ ਕਰਨ ਕਰਕੇ ਇਲਾਕੇ ਦੇ ਮੁਸਲਿਮ ਭਾਈਚਾਰੇ ‘ਚ ਖੁਸ਼ੀ ਦਾ ਮਾਹੌਲ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਨਮਾਜ਼ ‘ਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਜਾਮਾ-ਮਸਜਿਦ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਮੌਲਵੀ ਫ਼ੁਰਕਾਨ ਅਹਿਮਦ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਮੌਕੇ ਇਹ ਮਸਜਿਦ ਬੇਅਬਾਦ ਹੋ ਗਈ ਸੀ ਜਿਸ ਨੂੰ…
ਸਾਬਕਾ ਚੈਂਪੀਅਨ ਫਰਾਂਸ ਸੱਤਵੀਂ ਵਾਰ ਫੁਟਬਾਲ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਈ ਹੈ। ਇਸੇ ਤਰ੍ਹਾਂ ਆਪਣੇ ਸਟਾਰ ਫੁਟਬਾਲਰ ਮੇਸੀ ਦੇ ਗੋਲ ਦੀ ਬਦੌਲਤ ਅਰਜਨਟੀਨਾ ਨੇ ਵੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਫਰਾਂਰ ਨੇ ਕਾਇਲਿਅਆਨ ਐਮਬਾਪੇ ਦੇ ਦੋ ਗੋਲ ਤੇ ਓਲੀਵਰ ਗਿਰੋਡ ਦੇ ਇਕ ਗੋਲ ਦੀ ਮਦਦ ਨਾਲ ਫੀਫਾ ਵਰਲਡ ਕੱਪ ਦੇ ਰਾਊਂਡ ਆਫ-16 ‘ਚ ਪੋਲੈਂਡ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਗਿਰੋਡ ਨੇ 44ਵੇਂ ਅਤੇ ਐਮਬਾਪੇ ਨੇ 74ਵੇਂ ਤੇ 90+1ਵੇਂ ਮਿੰਟ ‘ਚ ਗੋਲ ਕੀਤਾ। ਪੋਲੈਂਡ ਲਈ ਇਕਲੌਤਾ ਗੋਲ ਉਸਦੇ ਚਮਤਕਾਰੀ ਸਟ੍ਰਾਈਕਰ ਰਾਬਰਟੋ ਲੇਵਾਂਡੋਵਸਕੀ (90+9ਵੇਂ ਮਿੰਟ) ਨੇ ਪੈਨਲਟੀ ‘ਤੇ ਕੀਤਾ। ਪਹਿਲੇ ਹਾਫ ਤੋਂ…
ਇੰਡੀਆ ਨੂੰ ਪੰਜਵੇਂ ਅਤੇ ਆਖ਼ਰੀ ਹਾਕੀ ਟੈਸਟ ‘ਚ ਆਸਟਰੇਲੀਆ ਖ਼ਿਲਾਫ਼ 4-5 ਨਾਲ ਹਾਰ ਦਾ ਸਾਹਮਣਾ ਕਰਦਿਆਂ ਪੰਜ ਮੈਚਾਂ ਦੀ ਲੜੀ 1-4 ਨਾਲ ਗੁਆ ਲਈ। ਆਸਟਰੇਲੀਆ ਲਈ ਟਾਮ ਵਿਕਹੈਮ (ਦੂਜੇ ਅਤੇ 17ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਏਰੇਨ ਜੇਲਵਸਕੀ (30ਵੇਂ ਮਿੰਟ), ਜੈਕਬ ਐਂਡਰਸਨ (40ਵੇਂ ਮਿੰਟ) ਅਤੇ ਜੇਕ ਵੇਟਨ (54ਵੇਂ ਮਿੰਟ) ਨੇ ਵੀ ਮੇਜ਼ਬਾਨ ਟੀਮ ਲਈ ਇਕ-ਇਕ ਗੋਲ ਕੀਤਾ। ਇੰਡੀਆ ਲਈ ਕਪਤਾਨ ਹਰਮਨਪ੍ਰੀਤ ਸਿੰਘ (24ਵੇਂ ਅਤੇ 60ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਅਮਿਤ ਰੋਹੀਦਾਸ (34ਵੇਂ ਮਿੰਟ) ਅਤੇ ਸੁਖਜੀਤ ਸਿੰਘ (55ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਪਹਿਲੇ ਦੋ ਮੈਚ 4-5 ਅਤੇ 4-7 ਨਾਲ ਹਾਰਨ ਤੋਂ ਬਾਅਦ ਇੰਡੀਆ ਨੇ ਤੀਜਾ ਮੈਚ 4-3…
ਬੰਗਲਾਦੇਸ਼ ਨੇ ਪਹਿਲੇ ਵਨਡੇ ‘ਚ ਪਹਿਲਾਂ ਸ਼ਾਕਿਬੁੱਲ ਹਸਨ ਦੀਆਂ ਇੰਡੀਆ ਵਿਰੁੱਧ ਪੰਜ ਵਿਕਟਾਂ ਅਤੇ ਫਿਰ ਹਰਫਨਮੌਲਾ ਮੇਹਿਦੀ ਹਸਨ ਮਿਰਾਜ (ਅਜੇਤੂ 38 ਦੌੜਾਂ) ਦੀ ਮਦਦ ਨਾਲ ਰੋਮਾਂਚਕ ਮੈਚ ‘ਚ ਇੰਡੀਆ ਨੂੰ ਇਕ ਵਿਕਟ ਨਾਲ ਹਰਾਇਆ ਤੇ ਤਿੰਨ ਮੈਚਾਂ ਦੀ ਕ੍ਰਿਕਟ ਲੜੀ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਨੇ 40ਵੇਂ ਓਵਰ ‘ਚ ਹਸਨ ਮਹਿਮੂਦ (0) ਦੇ ਰੂਪ ‘ਚ 136 ਦੌੜਾਂ ‘ਤੇ ਆਪਣਾ ਨੌਵਾਂ ਵਿਕਟ ਗੁਆ ਦਿੱਤਾ ਪਰ ਭਾਰਤੀ ਟੀਮ ਅਗਲੇ ਛੇ ਓਵਰਾਂ ‘ਚ ਆਖਰੀ ਵਿਕਟ ਨਹੀਂ ਲੈ ਸਕੀ। ਇਸ ‘ਚ ਮੇਹਦੀ ਹਸਨ (39 ਗੇਂਦਾਂ, ਚਾਰ ਚੌਕੇ, ਦੋ ਛੱਕੇ) ਅਤੇ ਮੁਸਤਫਿਜ਼ੁਰ ਰਹਿਮਾਨ (ਅਜੇਤੂ 10) ਵਿਚਾਲੇ ਆਖਰੀ ਵਿਕਟ ਲਈ 51 ਦੌੜਾਂ ਦੀ…
ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ ਇਕ ਮਸਜਿਦ ‘ਚ ਇਕ ਇਮਾਮ ਸਮੇਤ ਇਕ ਦਰਜਨ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਕਈਆਂ ਨੂੰ ਅਗਵਾ ਕਰ ਲਿਆ। ਸਥਾਨਕ ਨਿਵਾਸੀਆਂ ਨੇ ਦੇਸ਼ ਦੇ ਉੱਤਰ ‘ਚ ਹਥਿਆਰਬੰਦ ਗਿਰੋਹਾਂ ਦੁਆਰਾ ਕੀਤੇ ਤਾਜ਼ਾ ਹਮਲੇ ਦੀ ਜਾਣਕਾਰੀ ਦਿੱਤੀ। ਬੰਦੂਕਧਾਰੀਆਂ ਨੇ ਮਸਜਿਦ ‘ਤੇ ਧਾਵਾ ਬੋਲ ਦਿੱਤਾ ਅਤੇ ਲੋਕਾਂ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਮਗਾਮਜੀ ਭਾਈਚਾਰੇ ‘ਚ ਮਸਜਿਦ ਦੇ ਅੰਦਰ ਸ਼ਾਮ ਦੀ ਨਮਾਜ਼ ਅਦਾ ਕਰ ਰਹੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਨਮਾਜ਼ ਦੀ ਅਗਵਾਈ ਕਰ ਰਹੇ ਮੁੱਖ ਇਮਾਮ ਅਤੇ ਇਕ ਹੋਰ ਨਮਾਜ਼ੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਹੋਰਾਂ ਨੂੰ ਵੀ ਲੈ ਗਏ।…
ਇੰਡੋਨੇਸ਼ੀਆ ਦਾ ਸਭ ਤੋਂ ਉੱਚਾ ਜਵਾਲਾਮੁਖੀ ਮਾਊਂਟ ਸੇਮੇਰੂ ਅਚਾਨਕ ਫੁਟ ਪਿਆ। ਜਵਾਲਾਮੁਖੀ ਦੇ ਫੁਟਣ ਕਾਰਨ ਲਾਵੇ ਦਾ ਦਰਿਆ ਰੁਕਣ ਦਾ ਨਾਂ ਨਹੀਂ ਲੈ ਰਿਹਾ। ਗਰਮ ਸੁਆਹ ਅਤੇ ਗੈਸ ਦੇ ਬੱਦਲਾਂ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਸੁਧਰੇ ਮੌਸਮ ਨੇ ਬਚਾਅ ਕਰਮੀਆਂ ਨੂੰ ਨਿਕਾਸੀ ਦੇ ਯਤਨਾਂ ਨੂੰ ਮੁੜ ਸ਼ੁਰੂ ਕਰਨ ਅਤੇ ਸੰਭਾਵਿਤ ਪੀੜਤਾਂ ਦੀ ਭਾਲ ਕਰਨ ਦੀ ਇਜਾਜ਼ਤ ਦਿੱਤੀ, ਜੋ ਮਾਨਸੂਨ ਦੀ ਬਾਰਸ਼ ਕਾਰਨ ਸ਼ੁਰੂ ਹੋਇਆ। ਪੂਰਬੀ ਜਾਵਾ ਪ੍ਰਾਂਤ ਦੇ ਲੁਮਾਜਾਂਗ ਜ਼ਿਲ੍ਹੇ ‘ਚ ਮਾਊਂਟ ਸੇਮੇਰੂ ਨੇ ਐਤਵਾਰ ਨੂੰ ਆਸਮਾਨ ‘ਚ ਲਗਭਗ 5,000 ਫੁੱਟ ਤੋਂ ਵੱਧ ਸੁਆਹ ਦੇ ਸੰਘਣੇ ਗੁਬਾਰ ਛੱਡੇ। ਪਿੰਡ ਅਤੇ ਆਸ-ਪਾਸ ਦੇ ਕਸਬੇ ਡਿੱਗਣ…
ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ‘ਭਾਰਤ ਜੋੜੋ ਯਾਤਰਾ’ ਰਾਜਸਥਾਨ ‘ਚ ਦਾਖਲ ਹੋ ਗਈ ਹੈ। ਕਾਂਗਰਸ ਦੀ ਸੱਤਾ ਵਾਲੇ ਸੂਬੇ ਦੇ ਝਾਲਾਵਾੜ ਸ਼ਹਿਰ ‘ਚ ਰਾਹੁਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਰਾਜਸਥਾਨ ਕਾਂਗਰਸ ਦੇ ਮੁਖੀ ਗੋਵਿੰਦ ਸਿੰਘ ਦੋਸਤਾਰਾ ਹਾਜ਼ਰ ਸਨ। ਲੋਕ ਕਲਾਕਾਰਾਂ ਦੀ ਹਾਜ਼ਰੀ ‘ਚ ਰਾਹੁਲ ਗਾਂਧੀ ਨੇ ਮੰਚ ਉਤੇ ਇਨ੍ਹਾਂ ਆਗੂਆਂ ਨਾਲ ਇਕ ਘੇਰੇ ‘ਚ ਹੱਥ ਫੜ ਕੇ ਨ੍ਰਿਤ ਵੀ ਕੀਤਾ। ਇਸ ਤਰ੍ਹਾਂ ਗਹਿਲੋਤ ਤੇ ਪਾਇਲਟ ਦਰਮਿਆਨ ਦੂਰੀਆਂ ਘੱਟ ਕਰਨ ਦੀ ਪੂਰੀ ਯੋਜਨਾਬੱਧ ਕੋਸ਼ਿਸ਼ ਕੀਤੀ ਗਈ। ਸਭਿਆਚਾਰਕ ਕਲਾਕਾਰਾਂ ਨੇ ਮੰਚ ਉਤੇ…