Author: editor
ਕੈਨੇਡਾ ਨੇ ਐਲਾਨ ਕੀਤਾ ਹੈ ਕਿ ਸਾਲ 2023 ਦੀ ਸ਼ੁਰੂਆਤ ਤੋਂ ਉਨ੍ਹਾਂ ਦੇ ਮੁਲਕ ‘ਚ ਓਪਨ ਵਰਕ ਪਰਮਿਟ ਧਾਰਕਾਂ ਦੇ ਪਤੀ/ਪਤਨੀ ਵੀ ਕੰਮ ਕਰਨ ਦੇ ਯੋਗ ਹੋਣਗੇ। ਸਰਕਾਰ ਨੇ ਇਹ ਫ਼ੈਸਲਾ ਓਪਨ ਵਰਕ ਪਰਮਿਟ ਧਾਰਕਾਂ ਦੇ ਪਰਿਵਾਰਾਂ ਨੂੰ ਇਕੱਠਿਆਂ ਰੱਖਣ ਲਈ ਕੀਤਾ ਹੈ। ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ, ‘ਅੱਜ ਅਸੀਂ ਜੋ ਐਲਾਨ ਕਰਨ ਜਾ ਰਹੇ ਹਾਂ ਉਸ ਨਾਲ ਕੰਮ ਦੇਣ ਵਾਲਿਆਂ ਲਈ ਕਾਮੇ ਲੱਭਣੇ ਆਸਾਨ ਹੋਣਗੇ ਅਤੇ ਪਰਿਵਾਰ ਵੀ ਇਕੱਠੇ ਰਹਿ ਸਕਣਗੇ।’ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਕੈਨੇਡਾ ਦੇ ਦੋ ਲੱਖ ਤੋਂ ਵੱਧ ਵਰਕਰ ਆਪਣੇ ਪਰਿਵਾਰਾਂ ਨਾਲ ਰਹਿ ਸਕਣਗੇ ਤੇ ਕੰਮ ਕਰ ਸਕਣਗੇ। ਉਨ੍ਹਾਂ…
ਭਾਜਪਾ ਦਾ ਵੀ ਕਾਂਗਰਸੀਕਰਨ ਹੋ ਗਿਆ ਲੱਗਦਾ ਹੈ ਕਿਉਂਕਿ ਪੰਜਾਬ ਇਕਾਈ ਦੀ ਐਲਾਨੀ ਗਈ ਨਵੀਂ ਟੀਮ ‘ਚ ਕਾਂਗਰਸ ਛੱਡ ਕੇ ਆਏ ਆਗੂ ਛਾਏ ਹੋਏ ਦਿਖਾਈ ਦਿੰਦੇ ਹਨ। ਇਨ੍ਹਾਂ ਸਾਬਕਾ ਕਾਂਗਰਸੀ ਆਗੂਆਂ ਨੂੰ ਭਾਜਪਾ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪਾਰਟੀ ਦੀ ਪੰਜਾਬ ਇਕਾਈ ਦੀ ਨਵੀਂ ਟੀਮ ਦਾ ਐਲਾਨ ਕਰਦਿਆਂ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਮੁੜ ਪ੍ਰਧਾਨ ਨਿਯੁਕਤ ਕੀਤਾ ਹੈ। ਭਾਜਪਾ ਇਸ ਤੋਂ ਪਹਿਲਾਂ ਅਕਸਰ ਜਨਸੰਘ ਦੇ ਪਿਛੋਕੜ ਜਾਂ ਟਕਸਾਲੀ ਆਗੂਆਂ ਨੂੰ ਹੀ ਸੂਬਾ ਪੱਧਰੀ ਜਥੇਬੰਦਕ ਢਾਂਚੇ ‘ਚ ਥਾਂ ਦਿੰਦੀ ਰਹੀ ਹੈ। ਪੰਜਾਬ ਦੇ ਮਾਮਲੇ ‘ਚ ਭਗਵਾ ਪਾਰਟੀ ਨੇ ਇਹ ਨੀਤੀ ਤਿਆਗ ਦਿੱਤੀ ਪ੍ਰਤੀਤ…
ਦੋਹਾ ਦੇ ਖਲੀਫਾ ਇੰਟਰਨੈਸ਼ਨਲ ਸਟੇਡੀਅਮ ‘ਚ ਅਮਰੀਕਾ ਨਾਲ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ‘ਚ ਨੀਦਰਲੈਂਡਜ਼ ਦੀ ਟੀਮ ਜੇਤੂ ਰਹੀ। ਨੀਦਰਲੈਂਡਜ਼ ਇਹ ਮੁਕਾਬਲਾ 3-1 ਨਾਲ ਜਿੱਤ ਕੇ ਕੁਆਰਟਰ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਨੀਦਰਲੈਂਡਜ਼ ਨੇ ਗਰੁੱਪ ਗੇੜ ‘ਚ ਸੱਤ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰ ਕੇ ਸੁਪਰ-16 ‘ਚ ਜਗ੍ਹਾ ਬਣਾਈ ਸੀ। ਨੈੀਦਰਲੈਂਡਜ਼ ਵੱਲੋਂ ਮੈਮਫਿਸ ਡੀਪੇਅ, ਡਾਲੇਅ ਬਲਾਈਂਡ ਅਤੇ ਡੈਨਜ਼ਿਲ ਡਮਫਰਾਈਜ਼ ਨੇ ਗੋਲ ਦਾਗੇ ਜਦਕਿ ਅਮਰੀਕਾ ਲਈ ਇਕੋ-ਇਕ ਹਾਜੀ ਰਾਈਟ ਨੇ ਗੋਲ ਕੀਤਾ। ਦੂਜੇ ਪਾਸੇ ਸਵਿਟਜ਼ਰਲੈਂਡ ਨੇ ਸਰਬੀਆ ਨੂੰ 3-2 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਵਰਲਡ ਕੱਪ ਫੁੱਟਬਾਲ ਪ੍ਰਤੀਯੋਗਿਤਾ ਦੇ ਆਖ਼ਰੀ 16 ‘ਚ ਥਾਂ ਬਣਾ ਲਈ ਹੈ। ਇਸ ਗਰੁੱਪ…
ਆਸਟਰੇਲੀਆ ਨੇ ਚੌਥੇ ਹਾਕੀ ਟੈਸਟ ਮੈਚ ‘ਚ ਇੰਡੀਆ ਨੂੰ 5-1 ਨਾਲ ਕਰਾਰੀ ਮਾਤ ਦੇ ਕੇ ਪੰਜ ਮੈਚਾਂ ਦੀ ਸੀਰੀਜ਼ ‘ਚ 3-1 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ। ਪਹਿਲੇ ਕੁਆਰਟਰ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਜਿਸ ਤੋਂ ਬਾਅਦ ਦਿਲਪ੍ਰੀਤ ਸਿੰਘ ਨੇ 25ਵੇਂ ਮਿੰਟ ‘ਚ ਗੋਲ ਕਰ ਕੇ ਇੰਡੀਆ ਨੂੰ ਬੜ੍ਹਤ ਦਿਵਾਈ। ਪਹਿਲੇ ਕੁਆਰਟਰ ‘ਚ ਭਾਰਤੀ ਰੱਖਿਆ ਕਤਾਰ ਨੇ ਚੰਗੀ ਖੇਡ ਦਿਖਾਈ ਪਰ ਬਾਅਦ ‘ਚ ਉਹ ਆਪਣੇ ਪ੍ਰਦਰਸ਼ਨ ‘ਚ ਨਿਰੰਤਰਤਾ ਨਹੀਂ ਰੱਖ ਸਕੀ। ਦੂਜੇ ਕੁਆਰਟਰ ਦੇ ਆਖ਼ਰੀ ਸਮੇਂ ‘ਚ ਭਾਰਤੀ ਰੱਖਿਆ ਕਤਾਰ ਬਿਖਰ ਗਈ ਜਿਸ ਦਾ ਫ਼ਾਇਦਾ ਉਠਾ ਕੇ ਜੇਰੇਮੀ ਹੇਵਰਡ (29ਵੇਂ) ਤੇ ਜੈਕ ਵ੍ਹੀਟਨ (30ਵੇਂ) ਨੇ 50 ਸਕਿੰਟ…
ਫੀਫਾ ਵਰਲਡ ਕੱਪ ‘ਚ ਵਿਨਸੈਂਟ ਅਬੂਬਕਰ ਵੱਲੋਂ ਵਾਧੂ ਸਮੇਂ ਦੇ ਦੂਜੇ ਮਿੰਟ ‘ਚ ਕੀਤੇ ਗਏ ਗੋਲ ਦੀ ਬਦੌਲਤ ਕੈਮਰੂਨ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾ ਦਿੱਤਾ। ਬ੍ਰਾਜ਼ੀਲ ਨੂੰ ਪਿਛਲੇ 24 ਸਾਲਾਂ ‘ਚ ਫੀਫਾ ਵਰਲਡ ਕੱਪ ਦੇ ਗਰੁੱਪ ਗੇੜ ‘ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਪੰਜ ਵਾਰ ਦੀ ਚੈਂਪੀਅਨ ਗਰੁੱਪ ‘ਜੀ’ ਵਿੱਚ ਪਹਿਲੇ ਸਥਾਨ ‘ਤੇ ਰਹਿ ਕੇ ਨਾਕਆਊਟ ਗੇੜ ‘ਚ ਪਹੁੰਚ ਗਈ ਹੈ। ਅਬੂਬਕਰ ਨੇ ਬ੍ਰਾਜ਼ੀਲ ਦੇ ਹੈਡਰ ਰਾਹੀਂ ਗੋਲ ਕੀਤਾ ਅਤੇ ਜਸ਼ਨ ਮਨਾਉਂਦਿਆਂ ਆਪਣੀ ਜਰਸੀ ਉਤਾਰ ਦਿੱਤੀ। ਕੈਮਰੂਨ ਦੇ ਕਪਤਾਨ ਨੇ ਕਾਰਨਰ ਫਲੈਗ ਕੋਲ ਆਪਣੀ ਜਰਸੀ ਸੁੱਟੀ, ਜਿਸ ਤੋਂ ਬਾਅਦ ਰੈਫਰੀ ਨੇ ਉਸ ਨੂੰ…
ਨਿਊਯਾਰਕ ਸ਼ਹਿਰ ‘ਚ ਇਨ੍ਹੀਂ ਦਿਨੀਂ ਚੂਹਿਆਂ ਦੀ ਦਹਿਸ਼ਤ ਹੈ। ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਅਧਿਕਾਰੀ ਵੀ ਕਾਫੀ ਪ੍ਰੇਸ਼ਾਨ ਹਨ। ਚੂਹਿਆਂ ਦੀ ਵਧਦੀ ਆਬਾਦੀ ਨਾਲ ਨਜਿੱਠਣ ਲਈ ਮੇਅਰ ਨੇ ਨਵਾਂ ਕੰਮ ਕੱਢਿਆ ਗਿਆ ਹੈ। ਕੰਮ ਕਰਨ ਵਾਲੇ ਲੋਕਾਂ ਨੂੰ ਜੋ ਤਨਖ਼ਾਹ ਮਿਲੇਗੀ ਉਹ ਇੰਡੀਆ ਦੇ ਕਈ ਸਰਕਾਰੀ ਵਿਭਾਗਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਤੋਂ ਵੱਧ ਹੋਵੇਗੀ। ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਸੈਨੀਟੇਸ਼ਨ ਦੇ ਅਨੁਸਾਰ ਪਿਛਲੇ ਦੋ ਸਾਲਾਂ ‘ਚ ਸੜਕਾਂ, ਸਬਵੇਅ ਅਤੇ ਇਥੋਂ ਤੱਕ ਕਿ ਘਰਾਂ ‘ਚ ਦੇਖੇ ਗਏ ਚੂਹਿਆਂ ਦੀ ਗਿਣਤੀ ‘ਚ 71 ਪ੍ਰਤੀਸ਼ਤ ਵਾਧਾ ਹੋਇਆ ਹੈ। ਸ਼ਹਿਰ ‘ਚ ਚੂਹਿਆਂ ਦੀ ਆਬਾਦੀ ਕਾਫੀ ਵਧ ਗਈ ਹੈ। ਦੱਸਿਆ ਜਾ ਰਿਹਾ ਹੈ ਕਿ…
ਜੇ.ਐੱਨ.ਯੂ. (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਅਤੇ ਯੂਨਾਈਟਿਡ ਅਗੇਂਸਟ ਹੇਟ ਦੇ ਸੰਸਥਾਪਕ ਖਾਲਿਦ ਸੈਫੀ ਨੂੰ ਦਿੱਲੀ ‘ਚ 2020 ‘ਚ ਹੋਏ ਦੰਗਿਆਂ ਨਾਲ ਜੁੜੇ ਇਕ ਮਾਮਲੇ ‘ਚੋਂ ਅਦਾਲਤ ਨੇ ਦੋਸ਼ਮੁਕਤ ਕਰਾਰ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਪੁਲਸਤਿਆ ਪ੍ਰਾਮਚਲਾ ਦੀ ਅਦਾਲਤ ਨੇ ਇਹ ਆਦੇਸ਼ ਜਾਰੀ ਕਰਦਿਆਂ ਨਾਲ ਨਾਲ ਫਰਵਰੀ 2020 ‘ਚ ਇਕ ਪਾਰਕਿੰਗ ਵਾਲੀ ਥਾਂ ‘ਤੇ ਕਥਿਤ ਦੰਗਾ ਕਰਨ, ਭੰਨ-ਤੋੜ ਕਰਨ ਅਤੇ ਅੱਗਜ਼ਨੀ ਨਾਲ ਸਬੰਧੀ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਆਗੂ ਤਾਹਿਰ ਹੁਸੈਨ ਅਤੇ ਦਸ ਹੋਰਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਖਾਲਿਦ ਤੇ ਸੈਫੀ ਨੂੰ ਦੰਗਿਆਂ ਨਾਲ ਸਬੰਧਤ ਇਸ ਕੇਸ ‘ਚ ਜ਼ਮਾਨਤ ਮਿਲੀ…
ਬਾਡੀ ਪਾਜ਼ੇਟੀਵਿਟੀ ਅਤੇ ਆਤਮ-ਵਿਸ਼ਵਾਸ ਦੇ ਸੰਦੇਸ਼ਾਂ ਨੂੰ ਫੈਲਾਉਣ ਲਈ ਜਾਣੀ ਜਾਣ ਵਾਲੀ ਇੰਡੋ-ਕੈਨੇਡੀਅਨ ਟਿੱਕਟੌਕਰ ਮੇਘਾ ਠਾਕੁਰ ਦਾ ਪਿਛਲੇ ਹਫ਼ਤੇ ਅਚਨਚੇਤ ਦੇਹਾਂਤ ਹੋ ਗਿਆ। ਉਸ ਦੇ ਮਾਪਿਆਂ ਵੱਲੋਂ ਇਕ ਇੰਸਟਾਗ੍ਰਾਮ ਪੋਸਟ ‘ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਟਿਕਟੌਕ ‘ਤੇ 93,000 ਫਾਲੋਅਰਜ਼ ਵਾਲੀ ਬਰੈਂਪਟਨ-ਅਧਾਰਤ ਇੰਫਲੂਐਂਸਰ ਦਾ 21 ਸਾਲ ਦੀ ਉਮਰ ‘ਚ ਦਿਹਾਂਤ ਹੋਇਆ। ਉਹ ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ ਸੀ। ਮੇਘਾ ਦੇ ਮਾਤਾ-ਪਿਤਾ ਨੇ ਦੁਖਦਾਈ ਘਟਨਾ ਨੂੰ ਸਾਂਝਾ ਕਰਦੇ ਹੋਏ ਲਿਖਿਆ, ‘ਭਾਰੇ ਦਿਲਾਂ ਨਾਲ ਅਸੀਂ ਦੱਸ ਰਹੇ ਹਾਂ ਕਿ ਸਾਡੇ ਜੀਵਨ ਦੀ ਰੋਸ਼ਨੀ, ਸਾਡੀ ਦਿਆਲੂ, ਦੇਖਭਾਲ ਕਰਨ ਵਾਲੀ ਅਤੇ ਸੁੰਦਰ ਧੀ ਮੇਘਾ ਠਾਕੁਰ ਦਾ 24 ਨਵੰਬਰ 2022 ਨੂੰ ਸਵੇਰੇ…
ਛੇ ਮਹੀਨੇ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ‘ਚ ਐੱਫ.ਬੀ.ਆਈ. ਵੱਲੋਂ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਹੁਣ ਭਾਰਤੀ ਏਜੰਸੀਆਂ ਦੀ ਨਜ਼ਰ ਕੈਨੇਡਾ ‘ਚ ਬੈਠੇ ਹੋਰ ਗੈਂਗਸਟਰਾਂ ਵੱਲ ਹੈ। ਕੈਲੀਫੋਰਨੀਆ ਪੁਲੀਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਭਾਰਤੀ ਏਜੰਸੀਆਂ ਸਰਗਰਮ ਹੋ ਗਈਆਂ ਹਨ। ਸੁਰੱਖਿਆ ਮਾਮਲਿਆਂ ਨਾਲ ਸਬੰਧਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਪੁਲੀਸ ਤੇ ਕੇਂਦਰੀ ਏਜੰਸੀਆਂ ਕੈਨੇਡਾ ‘ਚ ਬੈਠੇ ਕਈ ਹੋਰ ਗੈਂਗਸਟਰਾਂ ਜਿਵੇਂ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਲਖਬੀਰ ਸਿੰਘ ਉਰਫ ਲੰਡਾ, ਰਮਨਦੀਪ ਸਿੰਘ ਉਰਫ ਰਮਨ ਜੱਜ, ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਤੇ ਸੁਖਦੁਲ ਸਿੰਘ…
ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੀ ‘ਗੰਨ ਕਲਚਰ’ ਖ਼ਿਲਾਫ਼ ਸਖ਼ਤ ਜਾਰੀ ਹੈ। ਪਹਿਲਾਂ ਹੀ ਇਸ ਸਬੰਧ ‘ਚ ਕੁਝ ਮਾਮਲੇ ਦਰਜ ਕਰਨ ਤੋਂ ਬਾਅਦ ਹੁਣ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ‘ਚ ਪੰਜਾਬੀ ਗਾਇਕ ਸੁਖਮਨ ਹੀਰ, ਗਾਇਕ ਜੈਸਮੀਨ ਅਖ਼ਤਰ ਸਣੇ 7 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਯਾਦ ਰਹੇ ਕਿ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਮੁੱਖ ਮੰਤਰੀ ਦੀਆਂ ਹਦਾਇਤਾਂ ਮਗਰੋਂ ਸੋਸ਼ਲ ਮੀਡੀਆ ਤੋਂ ਹਥਿਆਰਾਂ ਨਾਲ ਖਿਚਾਈਆਂ ਪੋਸਟਾਂ, ਵੀਡੀਓ ਆਦਿ ਸਭ ਕੁਝ ਹਟਾਉਣ ਲਈ 72 ਘੰਟੇ ਦਾ ਸਮਾਂ ਦਿੱਤਾ ਸੀ। ਇਸ ‘ਤੇ ਹਜ਼ਾਰਾਂ ਲੋਕਾਂ ਨੇ ਅਜਿਹੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤਾ ਹੈ। ਪਰ ਹਾਲੇ ਵੀ…