Author: editor
ਪਿਛਲੇ ਸਾਲ ਲੁਧਿਆਣਾ ਦੀ ਅਦਾਲਤ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਲੋੜੀਂਦੇ ‘ਮੋਸਟ ਵਾਂਟੇਡ’ ਅੱਤਵਾਦੀ ਅਤੇ ਵਾਰਦਾਤ ਦੇ ਮੁੱਖ ਸਾਜ਼ਿਸ਼ਘਾੜੇ ਹਰਪ੍ਰੀਤ ਸਿੰਘ ਉਰਫ਼ ‘ਹੈਪੀ ਮਲੇਸ਼ੀਆ’ ਨੂੰ ਕੇਂਦਰੀ ਏਜੰਸੀ ਐੱਨ.ਆਈ.ਏ. ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ‘ਤੇ ਗ੍ਰਿਫ਼ਤਾਰ ਕੀਤੇ ਗਏ ਹੈਪੀ ਮਲੇਸ਼ੀਆ ਦੇ ਸਿਰ ‘ਤੇ ਦਸ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਕੁਆਲਾਲੰਪੁਰ ਤੋਂ ਦਿੱਲੀ ਪੁੱਜਣ ‘ਤੇ ਏਜੰਸੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ‘ਚ ਲੁਧਿਆਣਾ ਦੀਆਂ ਕਚਹਿਰੀਆਂ ਦੀ ਇਮਾਰਤ ‘ਚ ਜ਼ੋਰਦਾਰ ਬੰਬ ਧਮਾਕਾ ਹੋਇਆ ਸੀ। ਧਮਾਕੇ ‘ਚ ਇਕ ਵਿਅਕਤੀ ਦੀ…
ਕਈ ਸਾਲਾਂ ਤੋਂ ਚਰਚਾ ‘ਚ ਚੱਲਿਆ ਆ ਰਿਹਾ ਸਿੰਜਾਈ ਘੁਟਾਲੇ ਹਾਲੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗਿਆ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਇਸ ਬਹੁਕਰੋੜੀ ਸਿੰਜਾਈ ਘੁਟਾਲੇ ਸਬੰਧੀ ਮੁਹਾਲੀ ਸਥਿਤ ਵਿਜੀਲੈਂਸ ਭਵਨ ਦੇ ਮੁੱਖ ਦਫ਼ਤਰ ‘ਚ ਵਿਜੀਲੈਂਸ ਅਧਿਕਾਰੀਆਂ ਨੇ ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੋਂ ਪੁੱਛਗਿੱਛ ਕੀਤੀ। ਟੀਮ ਨੇ ਢਿੱਲੋਂ ਤੋਂ ਸਿੰਜਾਈ ਘੁਟਾਲੇ ਨਾਲ ਸਬੰਧਤ ਸਵਾਲ ਜਵਾਬ ਕੀਤੇ। ਸੂਤਰ ਦੱਸਦੇ ਹਨ ਕਿ ਅਕਾਲੀ ਆਗੂ ਵੱਲੋਂ ਵਿਜੀਲੈਂਸ ਦੇ ਸਵਾਲਾਂ ਦੇ ਗੋਲ-ਮੋਲ ਜਵਾਬ ਦਿੱਤੇ ਗਏ। ਜਦੋਂਕਿ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਮਰੀਕਾ ‘ਚ ਹੋਣ ਕਾਰਨ ਜਾਂਚ ‘ਚ ਸ਼ਾਮਲ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਬੀਤੀ 29 ਨਵੰਬਰ ਨੂੰ ਵੀ…
ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕੁਝ ਸਵਾਲ ਖੜ੍ਹੇ ਕਰਨ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਦੇ ਬਾਗ਼ੀ ਆਗੂ ਜਗਮੀਤ ਸਿੰਘ ਬਰਾੜ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਜਗਮੀਤ ਬਰਾੜ ਵੱਲੋਂ ਅਕਾਲੀ ਦਲਾਂ ਦੇ ਏਕੇ ਲਈ ਗਠਿਤ ਕੀਤੀ ਤਾਲਮੇਲ ਕਮੇਟੀ ਦੇ ਵਿਸਥਾਰ ਤੋਂ ਇਕ ਦਿਨ ਬਾਅਦ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ‘ਚ ਬਰਾੜ ਨੂੰ 6 ਦਸੰਬਰ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਉਧਰ ਤਾਲਮੇਲ ਕਮੇਟੀ ‘ਚ ਸ਼ਾਮਲ ਕੀਤੇ ਤਿੰਨ ਸੀਨੀਅਰ ਅਕਾਲੀ ਆਗੂਆਂ ਸੁੱਚਾ ਸਿੰਘ ਛੋਟੇਪੁਰ, ਰਵੀਕਰਨ ਸਿੰਘ ਕਾਹਲੋਂ ਅਤੇ ਅਰਵਿੰਦਰਪਾਲ ਸਿੰਘ ਪੱਖੋਕੇ ਨੇ ਜਗਮੀਤ…
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕਾਂਗਰਸ ਆਗੂ ਸੁਨੀਲ ਜਾਖੜ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਦੇ ਸਾਬਕਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੂੰ ਕੌਮੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਹੈ। ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਜੈਵੀਰ ਸ਼ੇਰਗਿੱਲ ਨੂੰ ਭਾਜਪਾ ਦਾ ਕੌਮੀ ਸਪੋਕਸਮੈਨ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੀ ਉੱਤਰਾਖੰਡ ਇਕਾਈ ਦੇ ਪ੍ਰਧਾਨ ਰਹੇ ਮਦਨ ਕੌਸ਼ਿਕ, ਪਾਰਟੀ ਦੀ ਛੱਤੀਸਗੜ੍ਹ ਇਕਾਈ ਦੇ ਸਾਬਕਾ ਪ੍ਰਧਾਨ ਵਿਸ਼ਨੂਦੇਓ ਸਾਈ ਅਤੇ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ ਨੂੰ ਕੌਮੀ ਕਾਰਜਕਾਰਨੀ ਦਾ ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਇਆ ਗਿਆ ਹੈ। ਪੰਜਾਬ ਦੇ ਹੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਅਮਨਜੋਤ…
ਉਮਰ ਦੀ ਧੋਖਾਧੜੀ ਕਰਕੇ ਇੰਡੀਆ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ 21 ਸਾਲਾ ਲਕਸ਼ੈ ਸੇਨ, ਉਸ ਦੇ ਪਰਿਵਾਰ ਅਤੇ ਸਾਬਕਾ ਰਾਸ਼ਟਰੀ ਕੋਚ ਵਿਮਲ ਕੁਮਾਰ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਮ. ਗੋਵਿਅੱਪਾ ਨਾਗਰਾਜਾ ਵੱਲੋਂ ਬੰਗਲੌਰ ‘ਚ ਦਰਜ ਕਰਵਾਈ ਗਈ ਐੱਫ.ਆਈ.ਆਰ. ‘ਚ ਦੋਸ਼ ਲਗਾਇਆ ਗਿਆ ਹੈ ਕਿ ਮੌਜੂਦਾ ਕਾਮਨਵੈਲਥ ਗੇਮਜ਼ ਦੇ ਚੈਂਪੀਅਨ ਅਤੇ ਉਸ ਦੇ ਭਰਾ ਚਿਰਾਗ ਸੇਨ ਨੇ 2010 ਤੋਂ ਉਮਰ-ਸਮੂਹ ਟੂਰਨਾਮੈਂਟ ਖੇਡਣ ਲਈ ਆਪਣੀ ਉਮਰ ‘ਚ ਹੇਰਾਫੇਰੀ ਕੀਤੀ ਸੀ। ਐੱਫ.ਆਈ.ਆਰ. ‘ਚ ਲਕਸ਼ੈ ਦੇ ਪਿਤਾ ਧੀਰੇਂਦਰ, ਮਾਂ ਨਿਰਮਲਾ ਅਤੇ ਵਿਮਲ ਦਾ ਨਾਮ ਵੀ ਹੈ। ਵਿਮਲ 10 ਸਾਲ ਤੋਂ ਵੱਧ ਸਮੇਂ ਤੋਂ ਲਕਸ਼ੈ ਅਤੇ ਚਿਰਾਗ ਨੂੰ ਕੋਚਿੰਗ ਦੇ…
ਦੱਖਣੀ ਕੋਰੀਆ ਨੇ ਪੁਰਤਗਾਲ ਨੂੰ 2-1 ਨਾਲ ਹਰਾ ਕੇ ਵਰਲਡ ਕੱਪ ਫੁਟਬਾਲ ਟੂਰਨਾਮੈਂਟ ਦੇ ਪ੍ਰੀ-ਕੁਆਰਟਰਜ਼ ‘ਚ ਥਾਂ ਬਣਾ ਲਈ ਹੈ। ਹਵਾਂਗ ਹੀ ਚਾਨ ਨੇ ਗਰੁੱਪ ‘ਐੱਚ’ ਮੈਚ ਦੇ ਦੂਜੇ ਹਾਫ ਦੇ ਆਖ਼ਰੀ ਪਲਾਂ ‘ਚ ਇਹ ਅਹਿਮ ਗੋਲ ਦਾਗ਼ਿਆ। ਉਰੂਗੁਏ ਦੀ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ। ਉਰੂਗੁਏ ਨੇ ਗਰੁੱਪ ‘ਐੱਚ’ ਦੇ ਇਕ ਹੋਰ ਮੈਚ ‘ਚ ਘਾਨਾ ਨੂੰ 2-0 ਨਾਲ ਹਰਾਇਆ, ਪਰ ਇਸ ਦੇ ਬਾਵਜੂਦ ਉਸ ਨੂੰ ਬਾਹਰ ਹੋਣਾ ਪਿਆ। ਪੁਰਤਗਾਲ ਆਪਣੇ ਪਹਿਲੇ ਦੋਵੇਂ ਮੈਚ ਜਿੱਤ ਕੇ ਨਾਕਆਊਟ ਗੇੜ ‘ਚ ਥਾਂ ਬਣਾ ਚੁੱਕਿਆ ਸੀ ਪਰ ਕੋਰੀਆ ਨੇ ਉਸ ਨੂੰ ਜਿੱਤ ਦੀ ਹੈਟ੍ਰਿਕ ਨਹੀਂ ਲਾਉਣ ਦਿੱਤੀ। ਇਨ੍ਹਾਂ ਮੈਚਾਂ…
ਭਾਰਤੀ ਮੂਲ ਦੇ ਇਕ ਸਿਖਿਆਰਥੀ ਪੁਲੀਸ ਅਧਿਕਾਰੀ ਨੂੰ ਲੰਡਨ ਵਿੱਚ ‘ਰੋਡ ਰੇਜ’ ਦੀ ਇਕ ਘਟਨਾ ‘ਚ ਮਹਿਲਾ ਡਰਾਈਵਰ ਪ੍ਰਤੀ ਅਸ਼ਲੀਲ ਤੇ ਹਮਲਾਵਰ ਵਿਵਹਾਰ ਦਾ ਦੋਸ਼ੀ ਪਾਇਆ ਗਿਆ ਹੈ। ਲੰਡਨ ਪੁਲੀਸ ਦੇ ਹੈੱਡਕੁਆਰਟਰ ਸਕਾਟਲੈਂਡ ਯਾਰਡ ਦਾ ਟਰੇਨੀ ਡਿਟੈਕਟਿਵ ਕਾਂਸਟੇਬਲ ਅਜੀਤਪਾਲ ਲੋਟੇ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਹੋਇਆ ਅਤੇ ਉਸ ‘ਤੇ ਯੂ.ਕੇ. ਦੇ ਪਬਲਿਕ ਆਰਡਰ ਐਕਟ ਦੀ ਧਾਰਾ 4ਏ ਦੇ ਤਹਿਤ ਇਕ ਅਪਰਾਧ ਦਾ ਦੋਸ਼ ਲਗਾਇਆ ਗਿਆ। ਲੋਟੇ ਮੈਟਰੋਪੋਲੀਟਨ ਪੁਲੀਸ ਦੀ ਦੱਖਣ ਪੂਰਬੀ ਕਮਾਂਡ ਯੂਨਿਟ ਨਾਲ ਜੁੜਿਆ ਹੋਇਆ ਹੈ। ਲੋਟੇ ਨੂੰ ਇਕ ਔਰਤ ਨਾਲ ਵਿਵਾਦ ‘ਚ ਸ਼ਾਮਲ ਪਾਇਆ ਗਿਆ ਜੋ ਦੂਜੀ ਗੱਡੀ ਚਲਾ ਰਹੀ ਸੀ। ਬਹਿਸ ਦੌਰਾਨ ਲੋਟੇ ਨੇ ਆਪਣਾ ਵਾਰੰਟ…
ਭਾਰਤੀ ਮੂਲ ਦੇ ਇੰਗਲੈਂਡ ‘ਚ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੂਨਕ ਨੇ ਇਕ ਅਹਿਮ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂ.ਕੇ. ‘ਚ ਜਵਾਨ ਹੁੰਦਿਆਂ ਉਨ੍ਹਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਪਰ ਉਸ ਤੋਂ ਬਾਅਦ ਦੇਸ਼ ਇਸ ਮੁੱਦੇ ਦਾ ਸਾਹਮਣਾ ਕਰਨ ‘ਚ ਹੈਰਾਨੀਜਨਕ ਢੰਗ ਨਾਲ ਅੱਗੇ ਵਧਿਆ ਹੈ। ਬਕਿੰਘਮ ਪੈਲੇਸ ‘ਚ ਵਾਪਰੀ ਨਸਲਵਾਦ ਦੀ ਘਟਨਾ ਮਗਰੋਂ ਬਰਤਾਨਵੀ ਆਗੂ ਮੀਡੀਆ ਨਾਲ ਗੱਲ ਕਰ ਰਹੇ ਹਨ। ਰਾਜਕੁਮਾਰ ਵਿਲੀਅਮ ਦੀ ਗਾਡਮਦਰ ਨੇ ਹਾਲ ਹੀ ‘ਚ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਸਿਆਹਫਾਮ ਬਰਤਾਨਵੀ ਚੈਰਿਟੀ ਵਰਕਰ ਨੂੰ ਕਈ ਵਾਰ ਪੁੱਛਿਆ ਸੀ ਕਿ ਉਹ ‘ਕਿੱਥੋਂ ਦੀ ਰਹਿਣ ਵਾਲੀ ਹੈ?’ ਸੂਨਕ ਨੂੰ…
ਛੇ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ‘ਡਿਟੇਨ’ ਕਰਨ ਦੀਆਂ ਖ਼ਬਰਾਂ ਹਨ। ਇਹ ਵੀ ਖ਼ਬਰ ਹੈ ਕਿ ਉਸ ਨੂੰ ਪੁਲੀਸ ਨੇ ਕਿਸੇ ਹੋਰ ਮਾਮਲੇ ‘ਚ ਹਿਰਾਸਤ ‘ਚ ਲਿਆ ਹੈ, ਪਰ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਹਾਲੇ ਬਾਕੀ ਹੈ। ਵੇਰਵਿਆਂ ਅਨੁਸਾਰ ਗੋਲਡੀ ਬਰਾੜ 20 ਨਵੰਬਰ ਨੂੰ ਫੜਿਆ ਗਿਆ ਸੀ ਪਰ ਕੈਲੇਫੋਰਨੀਆਂ ਪੁਲੀਸ ਨੇ ਇਸ ਦੀ ਅਜੇ ਤੱਕ ਕੋਈ ਸਰਕਾਰੀ ਅਤੇ ਵਿਭਾਗੀ ਤੌਰ ‘ਤੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਹ ਜਾਣਕਾਰੀ ਭਾਰਤੀ ਖ਼ੁਫ਼ੀਆ ਵਿਭਾਗ ਤੱਕ ਪਹੁੰਚ ਗਈ ਹੈ। ਮਾਨਸਾ ਪੁਲੀਸ ਦੇ ਇਕ…
ਹਰਿਆਣਾ ਦੇ ਕਰਨਾਲ ਨਾਲ ਸਬੰਧਤ ਭਾਰਤੀ ਵਿਦਿਆਰਥੀ ਕਾਰਤਿਕ ਸੈਣੀ ਦੀ ਸੜਕ ਹਾਦਸੇ ‘ਚ ਮੌਤ ਦੇ ਮਾਮਲੇ ‘ਚ ਟੋਰਾਂਟੋ ਪੁਲੀਸ ਨੇ 60 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਗਸਤ 2021 ‘ਚ ਪੜ੍ਹਾਈ ਲਈ ਕੈਨੇਡਾ ਆਏ 20 ਸਾਲਾ ਕਾਰਤਿਕ ਸੈਣੀ ਦੀ ਲੰਘੀ 23 ਨਵੰਬਰ ਨੂੰ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਸ ਦਾ ਸਾਈਕਲ ਟਰੱਕ ਨਾਲ ਟਕਰਾ ਗਿਆ। ਡਰਾਈਵਰ ਨੂੰ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਅਤੇ ਟ੍ਰੈਫਿਕ ਸੰਕੇਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਹ 16 ਫਰਵਰੀ 2023 ਨੂੰ ਅਦਾਲਤ ‘ਚ ਪੇਸ਼ ਹੋਵੇਗਾ। ਸੈਣੀ ਸ਼ੈਰੀਡਨ ਕਾਲਜ ਦਾ ਵਿਦਿਆਰਥੀ ਸੀ। ਟੋਰਾਂਟੋ ਪੁਲੀਸ ਨੇ 23 ਨਵੰਬਰ ਨੂੰ ਕਰਨਾਲ ਦੇ ਇਕ ਭਾਰਤੀ ਵਿਦਿਆਰਥੀ…