Author: editor
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਪੁਲੀਸ ਵੱਲੋਂ ‘ਡਿਟੇਨ’ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜਲਦੀ ਹੀ ਗੋਲਡੀ ਬਰਾੜ ਨੂੰ ਪੰਜਾਬ ਲੈ ਕੇ ਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਕਈ ਵੱਡੇ ਕਤਲ ਦੀਆਂ ਵਾਰਦਾਤਾਂ ‘ਚ ਸ਼ਾਮਲ ਹੈ, ਜਿਸ ਨੂੰ ਅਮਰੀਕਾ ਪੁਲੀਸ ਨੇ ਡਿਟੇਨ ਕਰ ਲਿਆ ਹੈ, ਇਸ ਦੀ ਖ਼ਬਰ ਅੱਜ ਹੀ ਉਨ੍ਹਾਂ ਨੂੰ ਮਿਲੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਕੈਲੀਫੋਰਨੀਆ ਵਲੋਂ ਸਾਡੇ ਨਾਲ ਬਕਾਇਦਾ ਸੰਪਰਕ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ…
ਵੈਨਕੂਵਰ ਅਤੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੁਲ ਤੇ ਕੁਝ ਹਾਈਵੇ ਬੰਦ ਹੋ ਗਏ ਜਿਸ ਕਰਕੇ ਟਰੱਕ ਡਰਾਈਵਰ ਵੀ ਫਸ ਗਏ। ਇਨ੍ਹਾਂ ਦੀ ਮਦਦ ਲਈ ਉਥੋਂ ਦੇ ਗੁਰਦੁਆਰੇ ਦੇ ਵਾਲੰਟੀਅਰ ਕੁਝ ਹੋਰ ਸਿੱਖ ਵਾਲੰਟੀਅਰਾਂ ਨਾਲ ਅੱਗੇ ਆਏ ਹਨ। ਸਿੱਖ ਵਾਲੰਟੀਅਰ ਭੋਜਨ, ਗਰਮ ਚਾਹ ਅਤੇ ਆਸਰਾ ਲੈ ਕੇ ਉਥੇ ਪਹੁੰਚੇ, ਜਿੱਥੇ ਭਾਰੀ ਬਰਫ਼ਬਾਰੀ ਕਾਰਨ ਡਰਾਈਵਰ ਫਸ ਗਏ ਅਤੇ ਠੰਡ ਨਾਲ ਕੰਬਣ ਲੱਗੇ ਸਨ। ਡਰਾਈਵਰਾਂ ਨੇ ਨਿਊ ਵੈਸਟਮਿੰਸਟਰ ਦੇ ਕਵੀਂਸਬਰੋ ਬ੍ਰਿਜ ਅਤੇ ਹਾਈਵੇਅ 91 ‘ਤੇ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਵਲੰਟੀਅਰਾਂ ਦੇ ਇਕ ਗਰੁੱਪ ਦੇ ਨਾਲ ਘੰਟਿਆਂ ਤੱਕ ਫਸੇ ਰਹਿਣ ਦੀ ਰਿਪੋਰਟ ਦਿੱਤੀ। ਵਾਲੰਟੀਅਰਾਂ ਦੇ ਇਸ ਸਮੂਹ…
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਇਨਸਾਫ ਲਈ 15 ਦਸੰਬਰ ਨੂੰ ਵੱਡਾ ਇਕੱਠ ਸੱਦਿਆ ਗਿਆ ਹੈ ਜੋ ਪੰਜਾਬ ਸਰਕਾਰ ਲਈ ਚੁਣੌਤੀ ਹੋਵੇਗੀ। ਇਸੇ ਦੌਰਾਨ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਆਗੂਆਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਆਗੂਆਂ ਨੇ ਵਿਧਾਨ ਸਭਾ ਦੇ ਸਪੀਕਰ ਦੇ 14 ਅਕਤੂਬਰ ਵਾਲੇ ਉਸ ਬਿਆਨ ਦਾ ਹਵਾਲਾ ਦਿੱਤਾ ਹੈ ਜਦੋਂ ਬਹਿਬਲ ਕਲਾਂ ‘ਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਸਰਕਾਰ ਅਗਲੇ ਡੇਢ ਮਹੀਨੇ ‘ਚ ਬੇਅਦਬੀ ਤੇ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਪੀੜਤਾਂ ਨੂੰ ਇਨਸਾਫ ਦੇਵੇਗੀ ਤੇ ਬਹਿਬਲ ਕਲਾਂ ‘ਚ…
ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਲੈ ਕੇ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਦੀ ਅਗਵਾਈ ਹੇਠ ਇਕ ਵਫਦ ਵੱਲੋ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ ਗਈ। ਇਹ ਵਫਦ ਕੈਨੇਡੀਅਨ ਪੰਜਾਬੀਆ ਵੱਲੋਂ ਆਪਣੀਆਂ ਮੰਗਾਂ ਜਿਸ ‘ਚ ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਸ਼ਾਮਲ ਹੈ, ਨੂੰ ਲੈ ਕੇ ਮਿਲਿਆ ਹੈ। ਇਸ ਵਫਦ ਵੱਲੋਂ ਇਕ ਮੰਗ ਪੱਤਰ ਜਿਸਨੂੰ ਕੈਨੇਡੀਅਨ ਪੰਜਾਬੀਆਂ ਵੱਲੋਂ, ਜਿਸ ‘ਚ ਕੁਲਵਿੰਦਰ ਸਿੰਘ ਛੀਨਾ, ਫਲਾਈ ਅੰਮ੍ਰਿਤਸਰ ਇਨੀਸ਼ੈਟਿਵ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਮੋਹਿਤ ਧੰਜੂ ਵੱਲੋਂ ਭੇਜਿਆ ਗਿਆ ਹੈ, ਨੂੰ ਇਕਬਾਲ ਸਿੰਘ ਲਾਲਪੁਰਾ ਨੂੰ ਦਿੱਤਾ ਗਿਆ ਹੈ। ਇਸ ਪੱਤਰ ‘ਚ ਪੰਜਾਬ…
ਸਾਊਦੀ ਅਰਬ ਤੋਂ ਨਮੋਸ਼ੀਜਨਕ ਹਾਰ ਮਿਲਣ ਤੋਂ ਬਾਅਦ ਅਰਜਨਟੀਨਾ ਨੇ ਪੋਲੈਂਡ ਨੂੰ 2-0 ਨਾਲ ਹਰਾ ਕੇ ਫੀਫਾ ਵਰਲਡ ਕੱਪ ਦੇ ਅਗਲੇ ਗੇੜ ‘ਚ ਦਾਖਲਾ ਹਾਸਲ ਕਰ ਲਿਆ। ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਪਹਿਲੇ ਅੱਧ ‘ਚ ਪੋਲੈਂਡ ਦੀ ਪੈਨਲਟੀ ਨੂੰ ਗੋਲ ‘ਚ ਨਾ ਬਦਲਣ ਦਿੱਤਾ ਤੇ ਅਰਜਨਟੀਨਾ ਦੇ ਅਲੈਕਸਿਸ ਮੈਕ ਐਲਿਸਟਰ ਅਤੇ ਜੂਲੀਅਨ ਅਲਵਾਰੇਜ਼ ਨੇ ਦੂਜੇ ਅੱਧ ‘ਚ ਦੋ ਗੋਲ ਕਰਕੇ ਅਰਜਨਟੀਨਾ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਅਰਜਨਟੀਨਾ ਦੀ ਟੀਮ ਆਖਰੀ 16 ‘ਚ ਸ਼ਾਮਲ ਹੋ ਗਈ ਹੈ ਜਿਸ ਦਾ ਅਗਲਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਇਸ ਜਿੱਤ ਨਾਲ ਅਰਜਨਟੀਨਾ ਗਰੁੱਪ ਸੀ ‘ਚ ਪਹਿਲੇ ਸਥਾਨ ‘ਤੇ ਆ ਗਿਆ ਹੈ। ਜਿੱਤ ਤੋਂ…
ਮੋਰੱਕੋ ਨੇ ਪਹਿਲੇ ਹਾਫ ‘ਚ ਦਾਗੇ 2 ਗੋਲ ਦੀ ਬਦੌਲਤ ਕੈਨੇਡਾ ਨੂੰ ਫੀਫਾ ਵਰਲਡ ਕੱਪ ਦੇ ਗਰੁੱਪ-ਐੱਫ ਦੇ ਮੁਕਾਬਲੇ ‘ਚ 2-1 ਨਾਲ ਹਰਾ ਕੇ ਨਾਕਆਊਟ ‘ਚ ਜਗ੍ਹਾ ਬਣਾਈ, ਜਦੋਂਕਿ ਪਿਛਲੇ ਵਰਲਡ ਕੱਪ ‘ਚ ਚੋਟੀ ਦੇ-3 ‘ਚ ਸ਼ਾਮਲ 2 ਟੀਮਾਂ ਵਿਚਕਾਰ ਹੋਇਆ ਮੁਕਾਬਲਾ ਗੋਲ ਰਹਿਤ ਡਰਾਅ ਰਿਹਾ, ਜਿਸ ਨਾਲ ਕ੍ਰੋਏਸ਼ੀਆ ਆਖਰੀ-16 ‘ਚ ਪਹੁੰਚਿਆ, ਜਦੋਂਕਿ ਬੈਲਜੀਅਮ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਿਆ। ਅਹਿਮਦ ਬਿਨ ਅਲੀ ਸਟੇਡੀਅਮ ‘ਚ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਬੈਲਜੀਅਮ ਨੇ ਹੈਰਾਨੀ ਭਰਿਆ ਫੈਸਲਾ ਕਰਦੇ ਹੋਏ ਸ਼ੁਰੂਆਤੀ ਇਲੈਵਨ ‘ਚ ਰੋਮੇਲੂ ਲੁਕਾਕੂ ਅਤੇ ਏਡੇਨ ਹੇਜਾਰਡ ਵਰਗੇ ਅਨੁਭਵੀ ਖਿਡਾਰੀਆਂ ਨੂੰ ਮੌਕਾ ਨਹੀਂ ਦਿੱਤਾ। ਟੀਮ ਨੂੰ 21 ਸਾਲਾ ਮਿਡਫੀਲਡਰ ਅਮਾਦੂ…
ਜਰਮਨੀ ਲਗਾਤਾਰ ਦੂਜੇ ਟੂਰਨਾਮੈਂਟ ‘ਚ ਵਰਲਡ ਕੱਪ ਦੇ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਿਆ ਹੈ। ਚਾਰ ਵਾਰ ਦੇ ਚੈਂਪੀਅਨ ਨੇ ਕੋਸਟਾ ਰੀਕਾ ਨੂੰ 4-2 ਨਾਲ ਹਰਾਇਆ ਪਰ 16ਵੇਂ ਦੌਰ ‘ਚ ਪ੍ਰਵੇਸ਼ ਕਰਨ ਲਈ ਇਹ ਕਾਫੀ ਨਹੀਂ ਸੀ। ਸਪੇਨ ‘ਤੇ ਜਾਪਾਨ ਦੀ 2-1 ਨਾਲ ਜਿੱਤ ਨੇ ਦੋਵਾਂ ਟੀਮਾਂ ਨੂੰ ਅੱਗੇ ਜਾਣ ਦਾ ਮੌਕਾ ਦਿੱਤਾ, ਜਾਪਾਨੀ ਟੀਮ ਗਰੁੱਪ ਦੇ ਸਿਖਰ ‘ਤੇ ਰਹੀ। ਜ਼ਿਕਰਯੋਗ ਹੈ ਕਿ ਪਿਛਲੇ ਵਰਲਡ ਕੱਪ ‘ਚ ਜਰਮਨੀ ਦੀ ਟੀਮ ਡਿਫੈਂਡਿੰਗ ਚੈਂਪੀਅਨ ਵਜੋਂ ਖੇਡਣ ਆਈ ਸੀ ਪਰ ਉਦੋਂ ਵੀ ਟੂਰਨਾਮੈਂਟ ਤੋਂ ਛੇਤੀ ਬਾਹਰ ਹੋ ਗਈ ਸੀ। ਜਾਪਾਨ ਨੇ ਦੂਜੇ ਹਾਫ ਦੀ ਸ਼ੁਰੂਆਤ ‘ਚ ਦੋ ਗੋਲ ਕਰਕੇ ਸਪੇਨ ਨੂੰ 2-1…
ਨਿਊਯਾਰਕ ‘ਚ ਇਕ ਸਕੂਲ ਬੱਸ ਦੇ ਬੇਕਾਬੂ ਹੋ ਕੇ ਸੜਕ ਤੋਂ ਉੱਤਰਨ ਅਤੇ ਦੋ ਖੜ੍ਹੀਆਂ ਕਾਰਾਂ ਨਾਲ ਟਕਰਾਉਣ ਦੀ ਘਟਨਾ ‘ਚ ਘੱਟੋ-ਘੱਟ 7 ਬੱਚੇ ਜ਼ਖ਼ਮੀ ਹੋ ਗਏ। ਕਾਰਾਂ ਨਾਲ ਟਕਰਾਉਣ ਤੋਂ ਬਾਅਦ ਬੱਸ ਇਕ ਘਰ ‘ਚ ਦਾਖ਼ਲ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਵਿਭਾਗ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9 ਵਜੇ ਨਿਊ ਰਾਕਲੈਂਡ ਕਾਊਂਟੀ ਦੇ ਨਿਊ ਹੈਂਪਸਟੇਡ ‘ਚ ਵਾਪਰੀ। ਪੁਲੀਸ ਨੇ ਦੱਸਿਆ ਕਿ 21 ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਅਚਾਨਕ ਝਟਕੇ ਨਾਲ ਸੜਕ ਤੋਂ ਉੱਤਰ ਗਈ ਅਤੇ ਬੇਕਾਬੂ ਹੋ ਕੇ ਇਕ ਦਰਖ਼ਤ ਨਾਲ ਟਕਰਾਉਂਦੇ ਹੋਏ ਉਸ ਨੇ ਉਥੇ…
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਇਕ ਕੋਲੇ ਦੀ ਖਾਨ ‘ਚ ਗੈਸ ਧਮਾਕੇ ‘ਚ 9 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ 4 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲੀਸ ਅਧਿਕਾਰੀ ਨਜੀਰ ਖਾਨ ਨੇ ਦੱਸਿਆ ਕਿ ਓਕਰਜ਼ਈ ਕਬਾਇਲੀ ਜ਼ਿਲ੍ਹੇ ਦੀ ਡੋਲੀ ਕੋਲਾ ਖਾਨ ‘ਚ ਗੈਸ ‘ਚ ਚੰਗਿਆੜੀ ਨਾਲ ਧਮਾਕਾ ਹੋਇਆ। ਉਸ ਸਮੇਂ ਉਥੇ 13 ਮਜ਼ਦੂਰ ਕੰਮ ਕਰ ਰਹੇ ਸਨ। ਡਿਪਟੀ ਕਮਿਸ਼ਨਰ ਅਦਨਾਨ ਖਾਨ ਨੇ ਦੱਸਿਆ ਕਿ ਠੇਕੇਦਾਰ ਸਮੇਤ 9 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਮਲਬੇ ‘ਚੋਂ 4 ਮਜ਼ਦੂਰਾਂ ਨੂੰ ਕੱਢਿਆ ਗਿਆ ਹੈ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਕੇਡੀਓ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ‘ਚ ਦਾਖ਼ਲ ਕਰਾਇਆ…
ਛੇ ਮਹੀਨੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੇ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੂੰ ਨਵੇਂ ਇਮਤਿਹਾਨ ‘ਚ ਪਾ ਦਿੱਤਾ ਹੈ। ਅਸਲ ‘ਚ ਅੰਮ੍ਰਿਤਸਰ ਵਿਖੇ ਸਮਾਗਮ ‘ਚ ਸ਼ਿਰਕਤ ਕਰਨ ਪੁੱਜੇ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੂੰ ਫੜਾਉਣ ਵਾਲੇ ਨੂੰ ਉਹ 2 ਕਰੋੜ ਰੁਪਏ ਦੇਣਗੇ। ਉਨ੍ਹਾਂ ਸਰਕਾਰ ਅਤੇ ਪੁਲੀਸ ਨੂੰ ਕਿਹਾ ਕਿ ਗੋਲਡੀ ਬਰਾੜ ਸਿਰ ਇਸ ਰਕਮ ਦਾ ਐਲਾਨ ਕੀਤਾ ਜਾਵੇ ਅਤੇ ਇਹ ਰਕਮ ਉਹ (ਬਲਕੌਰ ਸਿੱਧੂ) ਆਪਣੇ ਪੱਲਿਓਂ ਦੇਣਗੇ ਭਾਵੇਂ ਇਸ ਲਈ ਜ਼ਮੀਨ ਕਿਉਂ ਨਾ ਵੇਚਣੀ ਪੈ ਜਾਵੇ। ਗਾਇਕ ਸਿੱਧੂ…