Author: editor
ਮਿਲਵਾਕੀ (ਅਮਰੀਕਾ) ‘ਚ ਇਕ ਦਸ ਸਾਲਾ ਬੱਚੇ ਨੇ ‘ਵਰਚੁਅਲ ਰਿਐਲਿਟੀ’ (ਵੀ.ਆਰ.) ਹੈੱਡਸੈੱਟ ਖ਼ਰੀਦ ਕੇ ਨਾ ਦੇਣ ‘ਤੇ ਆਪਣੀ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਬੱਚੇ ਨੇ ਸ਼ੁਰੂ ‘ਚ ਪੁਲੀਸ ਨੂੰ ਦੱਸਿਆ ਕਿ 21 ਨਵੰਬਰ ਨੂੰ ਗੋਲੀ ਅਚਾਨਕ ਚੱਲੀ ਸੀ ਪਰ ਬਾਅਦ ‘ਚ ਉਸ ਨੇ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਆਪਣੀ ਮਾਂ ‘ਤੇ ਗੋਲੀ ਚਲਾਈ ਸੀ। ਬੱਚੇ ‘ਤੇ ਪਿਛਲੇ ਹਫ਼ਤੇ ਬਾਲਗ ਵਜੋਂ ਪਹਿਲੀ-ਡਿਗਰੀ ਜਾਣਬੁੱਝ ਕੇ ਕਤਲ ਕਰਨ ਦੇ ਦੋਸ਼ ਲਗਾਏ ਗਏ। ਵਿਸਕਾਨਸਿਨ ਕਾਨੂੰਨ ਮੁਤਾਬਕ ਗੰਭੀਰ ਅਪਰਾਧ ਦੇ ਮਾਮਲਿਆਂ ‘ਚ 10 ਸਾਲ ਦੇ ਬੱਚੇ ‘ਤੇ ਬਾਲਗ ਦੀ ਤਰ੍ਹਾਂ ਦੋਸ਼ ਲਗਾਏ ਜਾਂਦੇ ਹਨ। ਹਾਲਾਂਕਿ…
ਸ਼ਿਕਾਗੋ ‘ਚ ਇਕ ਘਰ ‘ਚ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਕਿਹਾ ਕਿ ਇਹ ‘ਘਰੇਲੂ ਘਟਨਾ’ ਹੋ ਸਕਦੀ ਹੈ। ਬਫੇਲੋ ਗਰੋਵ ਪੁਲੀਸ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਔਰਤ ਦਾ ਹਾਲ-ਚਾਲ ਪੁੱਛਣ ਲਈ ਇਕ ਕਾਲ ਆਈ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸਵੇਰੇ 11 ਵਜੇ ਦੇ ਕਰੀਬ ਇਕ ਪਰਿਵਾਰ ਦੇ ਘਰ ਭੇਜਿਆ ਗਿਆ। ਅਧਿਕਾਰੀ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ ਜਿੱਥੇ ਉਨ੍ਹਾਂ ਨੂੰ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਵਿਭਾਗ ਨੇ ਇਕ ਨਿਊਜ਼ ਰਿਲੀਜ਼ ‘ਚ ਕਿਹਾ, ‘ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਘਰੇਲੂ ਘਟਨਾ ਹੈ ਅਤੇ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ।’ ਵਿਭਾਗ ਨੇ ਕਿਹਾ…
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮੁੱਖ ਸਰਪ੍ਰਸਤ, ਸਰਪ੍ਰਸਤ, ਸਲਾਹਕਾਰ ਬੋਰਡ ਅਤੇ ਕੋਰ ਕਮੇਟੀ ਦਾ ਐਲਾਨ ਕੀਤਾ ਹੈ। ਐਲਾਨ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦੇ ਮੁੱਖ ਸਰਪ੍ਰਸਤ ਹੋਣਗੇ, ਜਦਕਿ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਹੋਣਗੇ। ਜਗਮੀਤ ਬਰਾੜ ਅਤੇ ਮਨਪ੍ਰੀਤ ਇਆਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਅਤੇ ਪਾਰਟੀ ਪ੍ਰਧਾਨ ਦੇ ਸਲਾਹਕਾਰ ਬੋਰਡ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਨਵੀਂ ਕੋਰ ਕਮੇਟੀ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਪਾਰਟੀ ਨੇ ਸੰਗਰੂਰ ਜ਼ਿਮਨੀ ਚੋਣ ‘ਚ ਹੋਈ ਹਾਰ ਅਤੇ ਝੂੰਦਾ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਸਾਰੀਆਂ ਕਮੇਟੀਆਂ ਅਤੇ ਬੋਰਡਾਂ ਨੂੰ ਭੰਗ…
ਐੱਸ.ਵਾਈ.ਐੱਲ. ਗੀਤ ਨੂੰ ਹਟਾਉਣ ਤੋਂ ਬਾਅਦ ਯੂ-ਟਿਊਬ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇਕ ਹੋਰ ਗਾਣਾ ਹਟਾ ਦਿੱਤਾ ਹੈ। ਐੱਸ.ਵਾਈ.ਐੱਲ. ਗਾਣਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਸੀ ਜਦਕਿ ਹੁਣ ਹਟਾਇਆ ਗਾਣਾ ਕਾਫੀ ਪਹਿਲਾਂ ਰਿਲੀਜ਼ ਹੋਇਆ ਸੀ। ਇਹ ਗਾਣਾ ਮੂਸੇਵਾਲਾ ਤੇ ਗਾਇਕ ਬੋਹੇਮੀਆ ਵੱਲੋਂ ‘ਸੇਮ ਬੀਫ’ ਟਾਈਟਲ ਹੇਠ ਰਿਲੀਜ਼ ਹੋਇਆ ਸੀ। ਇਨ੍ਹਾਂ ਦੋਵਾਂ ਵੱਲੋਂ ਗਾਏ ਗਾਣੇ ‘ਸੇਮ ਬੀਫ’ ਨੂੰ ਯੂ-ਟਿਊਬ ਤੋਂ ਹਟਾਇਆ ਗਿਆ ਹੈ। ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ ਪਰ ਹੁਣ ਸਰਚ ਕਰਨ ‘ਤੇ ‘ਸੇਮ ਬੀਫ’ ਗਾਣੇ ਦੀ ਵੀਡੀਓ ਦਿਖਾਈ ਨਹੀਂ ਦਿੰਦੀ। ਇਨ੍ਹਾਂ ਦੋਵਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸ਼ਾਨਦਾਰ ਗਾਣੇ ਦਿੱਤੇ…
ਐੱਨ.ਆਰ.ਆਈ. ਸੰਮੇਲਨ ਇਕ ਵਾਰ ਫਿਰ ਪੰਜਾਬ ‘ਚ ਹੋਣ ਜਾ ਰਹੇ ਹਨ ਜਿਨ੍ਹਾਂ ਦੀ ਸ਼ੁਰੂਆਤ 16 ਦਸੰਬਰ ਨੂੰ ਜਲੰਧਰ ਤੋਂ ਹੋਵੇਗੀ। ਪੰਜਾਬ ਸਰਕਾਰ ਨੇ ਅਜਿਹੇ 5 ਐੱਨ.ਆਰ.ਆਈ. ਸੰਮੇਲਨ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ‘ਐੱਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਨਾਮੀ ਇਹ 5 ਪ੍ਰੋਗਰਾਮ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਅਤੇ ਸ਼ਿਕਾਇਤਾਂ ਨੂੰ ਤਸੱਲੀਬਖ਼ਸ਼ ਢੰਗ ਨਾਲ ਨਜਿੱਠਣ ਲਈ ਕਰਵਾਏ ਜਾ ਰਹੇ ਹਨ। ਜਲੰਧਰ ਤੋਂ ਬਾਅਦ ਇਹ ਸੰਮੇਲਨ 19 ਨਵੰਬਰ ਨੂੰ ਮੁਹਾਲੀ, 23 ਨਵੰਬਰ ਨੂੰ ਲੁਧਿਆਣਾ, 26 ਨਵੰਬਰ ਨੂੰ ਮੋਗਾ ਅਤੇ 30 ਦਸੰਬਰ ਨੂੰ ਅੰਮ੍ਰਿਤਸਰ ‘ਚ ਕਰਾਇਆ ਜਾਵੇਗਾ। ਐੱਨ.ਆਰ.ਆਈ. ਮਾਮਲਿਆਂ ਨਾਲ ਸਬੰਧਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐੱਨ.ਆਰ.ਆਈ. ਮਾਮਲੇ ਵਿਭਾਗ ਪੰਜਾਬ, ਐੱਨ.ਆਰ.ਆਈ. ਕਮਿਸ਼ਨ, ਐੱਨ.ਆਰ.ਆਈ. ਸਭਾ ਨਾਲ…
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਫਰੀਦਕੋਟ ਜ਼ਿਲ੍ਹੇ ‘ਚ ਸਾਲ 2015 ਦੌਰਾਨ ਹੋਈਆਂ ਘਟਨਾਵਾਂ ਦੇ ਵਿਰੋਧ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਸੰਮਨ ਭੇਜਣ ਦੇ ਬਾਵਜੂਦ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਨਹੀਂ ਹੋਏ। ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਨੂੰ ਮੰਗਲਵਾਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ ਪਰ ਸੈਣੀ ਪੇਸ਼ ਨਹੀਂ ਹੋਏ। ਸੈਣੀ ਵਲੋਂ ਐੱਸ.ਆਈ.ਟੀ. ਨਾਲ ਸੰਪਰਕ ਸਾਧ ਕੇ ਪੁੱਛਗਿੱਛ ਲਈ ਕਿਸੇ ਹੋਰ ਦਿਨ ਬੁਲਾਉਣ ਦੀ ਬੇਨਤੀ ਕੀਤੀ ਗਈ ਸੀ। ਵਿਸ਼ੇਸ਼ ਜਾਂਚ ਟੀਮ ਜਲਦੀ ਹੀ ਸੈਣੀ ਨੂੰ ਦੁਬਾਰਾ ਬੁਲਾਉਣ ਲਈ ਸੰਮਨ ਜਾਰੀ ਕਰੇਗੀ। ਦੱਸਣਯੋਗ ਹੈ ਕਿ ਸੁਮੇਧ…
ਗੁਰੂਗ੍ਰਾਮ ਦੇ ਅਧਿਕਾਰੀਆਂ ਨੇ ਸੋਹਨਾ ‘ਚ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਸਮੇਤ ਤਿੰਨ ਲੋਕਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ। ਨਗਰ ਨਿਯੋਜਨ ਸਬੰਧੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਨਗਰ ਨਿਯੋਜਕ ਅਮਿਤ ਮਧੋਲੀਆ ਨੇ ਕਿਹਾ ਕਿ ਇਹ ਝੀਲ ਦੇ ਜਲ ਗ੍ਰਹਿਣ ਖੇਤਰ ‘ਚ ਬਣੇ ਅਣਅਧਿਕਾਰਤ ਫਾਰਮ ਹਾਊਸ ਸਨ। ਇਨ੍ਹਾਂ ਤਿੰਨਾਂ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਅਰਾਵਲੀ ਰੇਂਜ ‘ਚ ਬਣਾਇਆ ਗਿਆ ਸੀ। ਸੋਨਯਾ ਘੋਸ਼ ਬਨਾਮ ਹਰਿਆਣਾ ਸੂਬਾ ਮਾਮਲੇ ‘ਚ ਐੱਨ.ਜੀ.ਟੀ. ਦੇ ਹੁਕਮ ਦੀ ਪਾਲਣਾ ਕਰਦੇ ਹੋਏ ਪੁਲੀਸ ਦੀ ਮਦਦ ਨਾਲ ਤਿੰਨਾਂ ਫਾਰਮ ਹਾਊਸਾਂ ਖਿਲਾਫ਼ ਮੁਹਿੰਮ ਚਲਾਈ…
ਬਰੂਨੋ ਫਰਨਾਂਡੇਜ਼ ਦੇ ਦੋ ਗੋਲਾਂ ਦੀ ਬਦੌਲਤ ਪੁਰਤਗਾਲ ਉਰੂਗਵੇ ਨੂੰ 2-0 ਨਾਲ ਹਰਾ ਕੇ ਨਾਕਆਊਟ ਗੇੜ ‘ਚ ਪਹੁੰਚ ਗਿਆ ਹੈ। ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ ਪਹਿਲੇ ਗੋਲ ਤੋਂ ਬਾਅਦ ਜਿਸ ਤਰ੍ਹਾਂ ਜਸ਼ਨ ਮਨਾਇਆ, ਉਸ ਤੋਂ ਲੱਗ ਰਿਹਾ ਸੀ ਕਿ ਉਸ ਨੇ ਗੋਲ ਕੀਤਾ ਪਰ ਅਸਲ ‘ਚ ਆਖਰੀ ਛੋਹ ਫਰਨਾਂਡੇਜ਼ ਦੀ ਸੀ। ਖੱਬੇ ਪਾਸਿਓਂ ਫਰਨਾਂਡੇਜ਼ ਦਾ ਸ਼ਾਟ ਰੋਨਾਲਡੋ ਦੇ ਸਿਰ ਉਪਰੋਂ ਨਿਕਲ ਕੇ ਨੈੱਟ ‘ਚ ਗਿਆ। ਇਸ ਮਗਰੋਂ ਰੋਨਾਲਡੋ ਜਸ਼ਨ ਮੁਨਾਉਂਦਾ ਹੋਇਆ ਫਰਨਾਂਡੇਜ਼ ਦੇ ਗਲੇ ਜਾ ਲੱਗਿਆ। ਇਸ ਦੌਰਾਨ ਮੈਦਾਨ ‘ਤੇ ਲੱਗੀਆਂ ਵੱਡੀ ਸਕਰੀਨਾਂ ‘ਤੇ ਵਾਰ ਵਾਰ ਰੀਪਲੇਅ ਦਿਖਾਏ ਗਏ। ਫਰਨਾਂਡੇਜ਼ ਨੇ ਵਾਧੂ ਸਮੇਂ ‘ਚ ਪੈਨਲਟੀ ਸਪਾਟ ‘ਤੇ ਇਕ…
ਬ੍ਰਾਜ਼ੀਲ ਦੀ ਟੀਮ ਆਪਣੇ ਸਟਾਰ ਸਟ੍ਰਾਈਕਰ ਨੇਮਾਰ ਤੋਂ ਬਿਨਾਂ ਉੱਤਰੀ ਅਤੇ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਆਖਰੀ 16 ‘ਚ ਥਾਂ ਬਣਾਉਣ ‘ਚ ਸਫਲ ਰਹੀ। ਬ੍ਰਾਜ਼ੀਲ ਲਈ ਕੈਸੇਮੀਰੋ ਨੇ 83ਵੇਂ ਮਿੰਟ ‘ਚ ਗੋਲ ਕੀਤਾ। ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ ਹਾਲੇ ਗਰੁੱਪ ਜੀ ‘ਚ ਆਪਣਾ ਆਖਰੀ ਮੈਚ ਖੇਡਣਾ ਹੈ ਪਰ ਟੀਮ ਨੇ ਪ੍ਰੀ-ਕੁਆਰਟਰ ਫਾਈਨਲ ‘ਚ ਥਾਂ ਪੱਕੀ ਕਰ ਲਈ ਹੈ। ਬ੍ਰਾਜ਼ੀਲ ਦੇ ਪਹਿਲੇ ਮੈਚ ‘ਚ ਨੇਮਾਰ ਦੇ ਸੱਜੇ ਗਿੱਟੇ ‘ਤੇ ਸੱਟ ਲੱਗ ਗਈ ਸੀ ਅਤੇ ਟੀਮ ਦੇ ਹੋਟਲ ‘ਚ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਜਿੱਤ ਤੋਂ ਬਾਅਦ ਬ੍ਰਾਜ਼ੀਲ ਦੇ ਦੋ ਮੈਚਾਂ ‘ਚ ਛੇ ਅਤੇ ਸਵਿਟਜ਼ਰਲੈਂਡ ਦੇ ਤਿੰਨ ਅੰਕ…
ਨੀਦਰਲੈਂਡ ਤੇ ਸੇਨੇਗਲ ਨੇ ਗਰੁੱਪ-ਏ ਦੇ ਆਪਣੇ ਆਖਰੀ ਲੀਗ ਮੈਚ ‘ਚ ਜਿੱਤਾਂ ਦਰਜ ਕਰਕੇ ਫੀਫਾ ਵਰਲਡ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਖਰੀ-16 ‘ਚ ਜਗ੍ਹਾ ਬਣਾ ਲਈ ਹੈ। ਨੀਦਰਲੈਂਡ ਨੇ ਮੇਜ਼ਬਾਨ ਕਤਰ ਨੂੰ 2-0 ਨਾਲ ਹਰਾਇਆ ਜਦਕਿ ਸੇਨੇਗਲ ਨੇ ਇਕਵਾਡੋਰ ਨੂੰ 2-1 ਨਾਲ ਹਰਾਇਆ। ਕਤਰ ਵਰਲਡ ਕੱਪ ਫੁੱਟਬਾਲ ਦੇ ਇਤਿਹਾਸ ‘ਚ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਗਰੁੱਪ ਗੇੜ ਦੇ ਆਪਣੇ ਤਿੰਨੇ ਮੈਚ ਗੁਆਏ ਹਨ। ਨੀਦਰਲੈਂਡ ਦੋ ਜਿੱਤਾਂ ਤੇ ਇਕ ਡਰਾਅ ਦੇ ਨਾਲ 7 ਅੰਕ ਲੈ ਕੇ ਗਰੁੱਪ ‘ਚ ਚੋਟੀ ‘ਤੇ ਰਿਹਾ ਜਦਕਿ ਸੇਨੇਗਲ ਨੇ 2 ਜਿੱਤਾਂ ਤੋਂ 6 ਅੰਕ ਬਣਾਏ ਤੇ ਉਹ ਦੂਜੇ ਸਥਾਨ ‘ਤੇ ਰਿਹਾ। ਇਕਵਾਡੋਰ ਨੂੰ ਇਸ ਮੈਚ…