Author: editor
ਅਮਰੀਕਨ ਸੈਨੇਟ ਨੇ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਨਾਲ ਸਬੰਧਤ ਦੋ-ਪੱਖੀ ਬਿੱਲ ਪਾਸ ਕਰ ਦਿੱਤਾ। ਇਹ ਕਦਮ ਇਸ ਮੁੱਦੇ ‘ਤੇ ਰਾਸ਼ਟਰੀ ਰਾਜਨੀਤੀ ‘ਚ ਬਦਲਾਅ ਦਾ ਸੰਕੇਤ ਦਿੰਦਾ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਹਜ਼ਾਰਾਂ ਸਮਲਿੰਗੀ ਜੋੜਿਆਂ ਨੂੰ ਰਾਹਤ ਮਿਲੀ ਹੈ, ਜਿਨ੍ਹਾਂ ਨੇ ਸੁਪਰੀਮ ਕੋਰਟ ਦੇ 2015 ਦੇ ਫ਼ੈਸਲੇ ਤੋਂ ਬਾਅਦ ਵਿਆਹ ਕਰਵਾਇਆ ਸੀ। ਇਸ ਫ਼ੈਸਲੇ ਤਹਿਤ ਦੇਸ਼ ਭਰ ‘ਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਬਿੱਲ ਨੂੰ 36 ਦੇ ਮੁਕਾਬਲੇ 61 ਵੋਟਾਂ ਨਾਲ ਪਾਸ ਕੀਤਾ ਗਿਆ। ਰਿਪਬਲਿਕਨ ਪਾਰਟੀ ਦੇ 12 ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ। ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਬਿੱਲ ‘ਲੰਬੇ ਸਮੇਂ…
ਚੀਨ ਦੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਪਹੁੰਚਣ ਵਾਲੇ ਪੁਲਾੜ ਯਾਨ ‘ਚ ਸਵਾਰ ਤਿੰਨ ਪੁਲਾੜ ਯਾਤਰੀਆਂ ਨੇ ਬੁੱਧਵਾਰ ਨੂੰ ਆਪਣੇ ਤਿੰਨ ਸਾਥੀਆਂ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਦੇਸ਼ ਦੇ ਛੇ ਪੁਲਾੜ ਯਾਤਰੀ ਪਹਿਲੀ ਵਾਰ ਪੁਲਾੜ ‘ਚ ਇਕੱਠੇ ਹੋਏ। ਚੀਨ ਨੇ ਮੰਗਲਵਾਰ ਰਾਤ ਨੂੰ ਤਿੰਨ ਪੁਲਾੜ ਯਾਤਰੀਆਂ- ਫੇਈ ਜੁਨਲੋਂਗ, ਡੇਂਗ ਕਿੰਗਮਿੰਗ ਅਤੇ ਝਾਂਗ ਲੂ ਨੂੰ ਇਕ ਪੁਲਾੜ ਯਾਨ ‘ਚ ਆਪਣੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ‘ਤੇ ਭੇਜਿਆ। ਚਾਈਨਾ ਮੈਨਡ ਸਪੇਸ ਏਜੰਸੀ ਮੁਤਾਬਕ ਸ਼ੇਨਜ਼ੂ-15 ਪੁਲਾੜ ਯਾਨ ਨੂੰ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਸਰਕਾਰੀ ਸ਼ਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਤਿੰਨ ਨਵੇਂ ਚਾਲਕ ਦਲ ਦੇ ਮੈਂਬਰਾਂ ਦਾ…
ਉੱਤਰ ਪ੍ਰਦੇਸ਼ ਦੇ ਬਹਿਰਾਇਚ ‘ਚ ਸਰਕਾਰੀ ਬੱਸ ਅਤੇ ਟਰੱਕ ਦੀ ਟੱਕਰ ‘ਚ ਅੱਜ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਚ 15 ਹੋਰ ਮੁਸਾਫਰ ਜ਼ਖਮੀ ਹੋਏ ਹਨ। ਹਾਦਸਾ ਸਵੇਰੇ ਸਵਖਤੇ ਪੰਜ ਵਜੇ ਦੇ ਕਰੀਬ ਹੋਇਆ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਤੇਜ਼ ਰਫ਼ਤਾਰ ਟਰੱਕ ਨੇ ਅੱਜ ਲਖਨਊ ਦੀ ਰੋਡਵੇਜ਼ ਬੱਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਜਰਵਲ ਥਾਣਾ ਖੇਤਰ ਦੇ ਘਾਘਰਾ ਘਾਟ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਡੀ.ਐੱਮ. ਡਾ. ਦਿਨੇਸ਼ ਚੰਦਰ ਅਤੇ ਐੱਸ.ਪੀ. ਕੇਸ਼ਵ ਚੌਧਰੀ ਮੌਕੇ ‘ਤੇ ਪਹੁੰਚੇ। ਹਾਦਸੇ ਦਾ ਸ਼ਿਕਾਰ ਹੋਈ ਬੱਸ ਬਹਿਰਾਇਚ ਤੋਂ ਲਖਨਊ ਜਾ ਰਹੀ…
ਕਰੋਨਾ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਚੀਨ ਦੇ ਵੱਖ-ਵੱਖ ਸ਼ਹਿਰਾਂ ‘ਚ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਪੇਈਚਿੰਗ ਅਤੇ ਹੋਰ ਵੱਡੇ ਸ਼ਹਿਰਾਂ ‘ਚ ਪੁਲੀਸ ਦੀ ਭਾਰੀ ਤਾਇਨਾਤੀ ਕਾਰਨ ਅੱਜ ਪ੍ਰਦਰਸ਼ਨਕਾਰੀ ਸ਼ਾਂਤ ਰਹੇ। ਸਰਕਾਰ ਨੇ ਕੁਝ ਸ਼ਹਿਰਾਂ ‘ਚ ਕਰੋਨਾ ਸਬੰਧੀ ਲਾਈਆਂ ਗਈਆਂ ਪਾਬੰਦੀਆਂ ‘ਚ ਥੋੜ੍ਹੀ ਢਿੱਲ ਦਿੱਤੀ ਪਰ ਇਸ ਦਾ ਮਕਸਦ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨਾ ਸੀ, ਉਂਜ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣੀ ਫ਼ੈਸਲੇ ‘ਤੇ ਅੜੀ ਹੋਈ ਹੈ। ਹਾਂਗਕਾਂਗ ‘ਚ ਸੋਮਵਾਰ ਨੂੰ 50 ਦੇ ਕਰੀਬ ਵਿਦਿਆਰਥੀਆਂ ਨੇ ਚੀਨ ਦੀ ਯੂਨੀਵਰਸਿਟੀ ‘ਚ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰਾਂ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ…
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਉੱਪ ਮੁੱਖ ਮੰਤਰੀ ਓ.ਪੀ. ਸੋਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ‘ਚ ਵਿਜੀਲੈਂਸ ਦਫਤਰ ‘ਚ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਇਹ ਜਾਂਚ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਸਾਬਕਾ ਡਿਪਟੀ ਸੀ.ਐੱਮ. ਸੋਨੀ ਵਿਜੀਲੈਂਸ ਦਫਤਰ ਤੋਂ ਬਾਹਰ ਆ ਗਏ ਅਤੇ ਕਿਹਾ ਕਿ ਉਹ ਜਾਂਚ ‘ਚ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਓਮ ਪ੍ਰਕਾਸ਼ ਸੋਨੀ ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਵਿਜੀਲੈਂਸ ਦੇ ਦਫ਼ਤਰ ‘ਚ ਪੇਸ਼ ਹੋਏ। ਉਨ੍ਹਾਂ ਨੂੰ ਬੀਤੇ ਸ਼ਨੀਵਾਰ ਸਵੇਰੇ 10 ਵਜੇ ਵਿਜੀਲੈਂਸ ਵੱਲੋਂ ਬੁਲਾਇਆ ਗਿਆ ਸੀ ਪਰ ਉਹ ਵਿਜੀਲੈਂਸ ਦਫ਼ਤਰ…
ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਇਕ ਵਾਰ ਫਿਰ ਹਰਿਆਣਾ ਸਮੇਤ ਕਈ ਸੂਬਿਆਂ ‘ਚ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ ਅਤੇ ਰਾਜਸਥਾਨ ‘ਚ ਐੱਨ.ਆਈ.ਏ. ਦੀ ਕਾਰਵਾਈ ਚੱਲ ਰਹੀ ਹੈ। ਐੱਨ.ਆਈ.ਏ. ਦਾ ਮਕਸਦ ਗੈਂਗਸਟਰਾਂ ਦੇ ਪਾਕਿਸਤਾਨ ਜਾਂ ਹੋਰ ਦੂਜੇ ਦੇਸ਼ਾਂ ‘ਚ ਬੈਠੇ ਅੱਤਵਾਦੀਆਂ ਨਾਲ ਕੁਨੈਕਸ਼ਨ ਖੰਗਾਲਣ ਦਾ ਹੈ। ਇਸ ਤੋਂ ਪਹਿਲਾਂ ਵੀ ਐੱਨ.ਆਈ.ਏ. ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਐੱਨ.ਆਈ.ਏ. ਨੇ ਪਹਿਲਾਂ ਵੀ ਕੀਤੀ ਸੀ ਛਾਪੇਮਾਰੀ। ਕਈ ਨਾਮੀ ਗੈਂਗਸਟਰਾਂ ਖ਼ਿਲਾਫ਼ ਪਿਛਲੇ ਦਿਨੀਂ ਹੀ ਦਿੱਲੀ ਦੀ ਸਪੈਸ਼ਲ ਸੈੱਲ ਨੇ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਗੈਂਗਸਟਰਾਂ ਦੇ ਪਾਕਿਸਤਾਨ ਕੁਨੈਕਸ਼ਨ ਖੰਗਾਲਣ…
ਰਾਜ ਗਾਇਕ ਅਤੇ ਭਾਜਪਾ ਦੇ ਨਵੀਂ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਦੀ ਕੇਂਦਰ ਸਰਕਾਰ ਨੇ ਜ਼ੈੱਡ ਸ਼੍ਰੇਣੀ ਦੀ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਦੀ ਹਥਿਆਰਬੰਦ ਸੁਰੱਖਿਆ ਵਾਧਾ ਦਿੱਤੀ ਹੈ। ਉੱਤਰ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਨੂੰ ਹੁਣ ਪੰਜਾਬ ਦੇ ਨਾਲ ਦਿੱਲੀ ‘ਚ ਵੀ ‘ਜ਼ੈੱਡ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਸਾਲ ਦੀ ਸ਼ੁਰੂਆਤ ‘ਚ ਹੰਸ ਨੂੰ ਪੰਜਾਬ ‘ਚ ਵਿਧਾਨ ਸਭਾ ਚੋਣਾਂ ਦੌਰਾਨ ‘ਜ਼ੈੱਡ’ ਸ਼੍ਰੇਣੀ ਦੀ ਸੀ.ਆਈ.ਐੱਸ.ਐੱਫ. ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਇੰਟੈਲੀਜੈਂਸ ਬਿਊਰੋ ਦੀ ਇਕ ਰਿਪੋਰਟ ਦੇ ਆਧਾਰ ‘ਤੇ ਸੁਰੱਖਿਆ ਸਮੀਖਿਆ ਬੈਠਕ ‘ਚ ਗ੍ਰਹਿ ਮੰਤਰਾਲੇ ਨੇ ਪਿਛਲੇ ਹਫਤੇ ਆਪਣੇ ਸੁਰੱਖਿਆ ਕਵਰ ਨੂੰ ਅਪਗ੍ਰੇਡ ਕੀਤਾ ਸੀ। ਵਧੇ ਹੋਏ ਸੁਰੱਖਿਆ ਕਵਰ…
ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਪੰਜਾਬ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ। ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 19 ਤਹਿਤ ਇਹ ਪ੍ਰਵਾਨਗੀ ਜ਼ਰੂਰੀ ਮੰਨੀ ਜਾਂਦੀ ਹੈ। ਹਾਲਾਂਕਿ ਵਿਜੀਲੈਂਸ ਵੱਲੋਂ ਆਸ਼ੂ ਖ਼ਿਲਾਫ਼ ਲੁਧਿਆਣਾ ‘ਚ ਦਰਜ ਮਾਮਲੇ ‘ਚ ਚਲਾਨ ਪਹਿਲਾਂ ਹੀ ਅਦਾਲਤ ‘ਚ ਦਾਇਰ ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਮੁਤਾਬਕ ਸਾਬਕਾ ਮੰਤਰੀ ਖ਼ਿਲਾਫ਼ ਸਰਕਾਰੀ ਪ੍ਰਵਾਨਗੀ ਤੋਂ ਬਿਨਾਂ ਅਦਾਲਤ ਕਾਰਵਾਈ ਕਰਨ ਤੋਂ ਅਸਮਰੱਥ ਹੁੰਦੀ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਸਰਕਾਰ ਸਮੇਂ ਹੋਏ ਕਥਿਤ ਖੁਰਾਕ ਘੁਟਾਲੇ ਦੇ ਮਾਮਲੇ ‘ਚ ਵੱਖ-ਵੱਖ ਥਾਈਂ ਚਾਰ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਬਿਊਰੋ ਵੱਲੋਂ…
ਭਾਰਤੀ ਮੂਲ ਦੇ ਇਕ ਰੈਸਟੋਰੈਂਟ ਨੂੰ ਤਨਖਾਹ ਚੋਰੀ ਦੇ ਮਾਮਲੇ ‘ਚ 10 ਸਾਲ ਕੈਦ ਅਤੇ ਇਕ ਮਿਲੀਅਨ ਡਾਲਰ ਤੋਂ ਵੱਧ ਦੇ ਕਾਰਪੋਰੇਟ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਕਟੋਰੀਅਨ ਰੈਸਟੋਰੈਂਟ ਮਾਲਕ ‘ਤੇ ਸਟਾਫ ਨੂੰ ਸਹੀ ਢੰਗ ਨਾਲ ਤਨਖਾਹ ਨਾ ਦੇਣ ਦਾ ਦੋਸ਼ ਹੈ। ਅਸਲ ‘ਚ ਮਾਲਕ ਨੂੰ ਸਟਾਫ ਨੂੰ ਸਹੀ ਢੰਗ ਨਾਲ ਭੁਗਤਾਨ ਕਰਨ ‘ਚ ਅਸਫਲ ਰਹਿਣ ਲਈ ਅਪਰਾਧਿਕ ਤੌਰ ‘ਤੇ ਚਾਰਜ ਕੀਤਾ ਗਿਆ ਸੀ। ਵੇਜ ਇੰਸਪੈਕਟੋਰੇਟ ਵਿਕਟੋਰੀਆ ਨੇ ਪਿਛਲੇ ਖੇਤਰੀ ਰੈਸਟੋਰੈਂਟ ਮੈਸੇਡਨ ਲਾਉਂਜ ਅਤੇ ਮਾਲਕ ਗੌਰਵ ਸੇਤੀਆ ਖ਼ਿਲਾਫ਼ ਪੰਜ ਮਹੀਨਿਆਂ ਦੌਰਾਨ ਚਾਰ ਸਟਾਫ ਮੈਂਬਰਾਂ ਨੂੰ 7000 ਡਾਲਰ ਤੋਂ ਵੱਧ ਦਾ ਭੁਗਤਾਨ ਕਰਨ ‘ਚ ਕਥਿਤ ਤੌਰ ‘ਤੇ ਅਸਫਲ ਰਹਿਣ…
ਮੁਹੰਮਦ ਕੁੱਦੁਸ ਦੇ ਦੋ ਗੋਲਾਂ ਦੀ ਮਦਦ ਨਾਲ ਘਾਨਾ ਨੇ ਗਰੁੱਪ ਐੱਚ ਦੇ ਰੋਮਾਂਚਕ ਮੁਕਾਬਲੇ ‘ਚ ਸਾਊਥ ਕੋਰੀਆ ਨੂੰ 3-2 ਨਾਲ ਹਰਾ ਕੇ 2022 ਫੀਫਾ ਵਰਲਡ ਕੱਪ ਤੋਂ ਬਾਹਰ ਕਰ ਦਿੱਤਾ। ਐਜੂਕੇਸ਼ਨ ਸਿਟੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਜੇਤੂ ਟੀਮ ਲਈ ਮੁਹੰਮਦ ਸਲੀਸੂ (24ਵੇਂ) ਅਤੇ ਕੁੱਦੂਸ (34ਵੇਂ, 68ਵੇਂ ਮਿੰਟ) ਨੇ ਗੋਲ ਕੀਤੇ। ਕੋਰੀਆ ਵੱਲੋਂ ਦੋਵੇਂ ਗੋਲ ਚੋ ਗੁਏ-ਸੁੰਗ (58′, 61’) ਨੇ ਕੀਤੇ। ਪਹਿਲੇ ਹਾਫ ‘ਚ 2-0 ਨਾਲ ਪਛੜਨ ਤੋਂ ਬਾਅਦ ਕੋਰੀਆ ਨੇ ਗੁਆ-ਸੁੰਗ ਦੇ ਗੋਲਾਂ ਦੀ ਬਦੌਲਤ ਮੈਚ ‘ਚ ਵਾਪਸੀ ਕੀਤੀ, ਪਰ ਕੁੱਦੁਸ ਨੇ ਘਾਨਾ ਨੂੰ ਬੜ੍ਹਤ ਬਣਾ ਦਿੱਤੀ। ਇਸ ਤੋਂ ਬਾਅਦ ਕੋਰੀਆ ਨੇ ਸਕੋਰ ਬਰਾਬਰ ਕਰਨ ਦੀਆਂ ਕਈ…